Breaking News ਜੋ ਕੰਮ ਰਵਾਇਤੀ ਪਾਰਟੀਆਂ ਨਾ ਕਰ ਸਕੀਆਂ ਉਹ ਕੁਝ ਸਾਲ ਪਹਿਲਾਂ ਹੋਂਦ 'ਚ ਆਈ ਇਨਕਲਾਬੀ ਪਾਰਟੀ ਦੀ ਸਰਕਾਰ ਨੇ ਕਰ ਵਿਖਾਇਆ : ਪਠਾਣਮਾਜਰਾਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਮਨਿੰਦਰਜੀਤ ਸਿੰਘ ਵਿੱਕੀ ਘਨੌਰ ਨੇ ਸਿਵਲ ਹਸਪਤਾਲ ਰਾਜਪੁਰਾ ਦਾ ਅਚਨਚੇਤ ਕੀਤਾ ਦੌਰਾਵਿਧਾਇਕ ਨੀਨਾ ਮਿੱਤਲ ਵੱਲੋਂ ਸੈਕੰਡਰੀ ਸਕੂਲ ਧੂੰਮਾਂ 'ਚ ਵਿਕਾਸ ਕਾਰਜਾਂ ਦਾ ਉਦਘਾਟਨਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਦੀ ਭਲਾਈ ਲਈ ਕੀਤੇ ਫੈਸਲੇ ਹੋਰ ਰਾਜ ਵੀ ਅਪਨਾਉਣਗੇ-ਵਿਧਾਇਕ ਅਜੀਤਪਾਲ ਸਿੰਘ ਕੋਹਲੀਮਾਨ ਸਰਕਾਰ ਨੇ ਫੜੀ ਪੰਜਾਬ 'ਚ ਅਨੁਸੂਚਿਤ ਜਾਤੀਆਂ ਤੇ ਜਨਜਾਤੀਆਂ ਦੀ ਬਾਂਹ-ਨੀਨਾ ਮਿੱਤਲਦਹਾਕਿਆਂ ਤੋਂ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਸਕੂਲ ਆਧੁਨਿਕ ਸਹੂਲਤਾਂ ਨਾਲ ਹੋਏ ਲੈਸ : ਡਾ. ਬਲਬੀਰ ਸਿੰਘਦਿੱਲੀ ਵਿਖੇ ਹਵਾਈ ਅੱਡੇ ਤੇ ਇਕ ਵਿਅਕਤੀ ਕਿਸੇ ਦੇ ਪਾਸਪੋਰਟ ਤੇ ਕੈਨੇਡਾ ਜਾਣ ਵੇਲੇ ਗ੍ਰਿਫ਼ਤਾਰ

ਵਪਾਰ / ਕਾਰੋਬਾਰ

Result You Searched: HARYANA-HIMACHAL

ਇੰਡਸਟ੍ਰੀ ਦੇ ਸੀ. ਐਸ. ਆਰ. ਫੰਡ ਨਾਲ ਜ਼ਿਲ੍ਹੇ ਦਾ ਸੰਪੂਰਨ ਵਿਕਾਸ ਹੋਵੇ : ਡਿਪਟੀ ਕਮਿਸ਼ਨਰ

ਪਟਿਆਲਾ 15 ਅਪ੍ਰੈਲ : ਜ਼ਿਲ੍ਹੇ ਵਿੱਚ ਚੱਲ ਰਹੀ ਵੱਡੀ ਇੰਡਸਟ੍ਰੀ ਆਪਣੀ ਕਮਾਈ ਵਿਚੋਂ ਜਿਹੜਾ ਫੰਡ ਲੋਕਾਂ ਦੇ ਵਿਕਾਸ ਅਤੇ ਸਹਾਇਤਾ ਲਈ ਜਾਰੀ ਕਰਦੀ ਹੈ । ਉਸ ਦੀ ਵਰਤੋਂ ਪੂਰੇ ਜ਼ਿਲ੍ਹੇ ਵਿੱਚ ਸਮਾਨ ਰੂਪ ਨਾਲ ਕੀਤੀ ਜਾਵੇ ਤਾਂ ਕਿ ਹਰ ਇਲਾਕੇ ਦੇ ਲੋਕਾਂ ਨੂੰ ਇਸ ਦਾ ਸਮਾਨ ਰੂਪ ਵਿੱਚ ਲਾਭ ਮਿਲ ਸਕੇ । ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਮਿੰਨੀ ਸਕੱਤਰੇਤ ਦੇ ਕਮੇਟੀ ਹਾਲ ਵਿੱਚ ਇੰਡਸਟ੍ਰੀ ਦੇ ਨੂਮਾਂਇੰਦਿਆਂ ਅਤੇ ਜ਼ਿਲ੍ਹਾ ਅਧਿਕਾਰੀਆਂ ਨਾਲ ਇਕ ਅਹਿਮ ਬੈਠਕ ਕੀਤੀ, ਜਿਸ ਵਿੱਚ ਉਨਾਂ ਨੈ ਵਿੱਤੀ ਸਾਲ 2024-25 ਵਿੱਚ ਕਾਰਪੋਰੇਟ ਸ਼ੋਸ਼ਲ ਰਿਸਪਾਂਸੀਬਿਲੇਟੀ (ਸੀ. ਐਸ. ਆਰ.) ਫੰਡਾਂ ਦੀ ਵਰਤੋਂ ਸਬੰਧੀ ਸਮੀਖਿਆ ਵੀ ਕੀਤੀ । ਉਨਾਂ ਨੇ ਇਹ ਜਾਣਕਾਰੀ ਹਾਸਿਲ ਕੀਤੀ ਕਿ ਕਿਹੜੀ ਇੰਡਸਟ੍ਰੀ ਕਿਸ ਇਲਾਕੇ ਵਿੱਚ ਸਮਾਜਿਕ ਕੰਮ ਕਰ ਰਹੀ ਹੈ । ਉਨਾਂ ਕਿਹਾ ਕਿ ਜ਼ਿਲ੍ਹੇ ਵਿੱਚ ਸਿੱਖਿਆ , ਸਿਹਤ ਅਤੇ ਖੇਡ ਖੇਤਰਾਂ ਵਿੱਚ ਪਹਿਲ ਦੇ ਅਧਾਰ ਤੇ ਇਸ ਫੰਡ ਦੀ ਵਰਤੋਂ ਕੀਤੀ ਜਾਵੇ  ਅਤੇ ਇੰਡਸਟ੍ਰੀ ਅੱਗੇ ਆ ਕੇ ਸ਼ਹਿਰਾਂ ਦੇ ਨਾਲ ਨਾਲ ਪੇਂਡੂ ਇਲਾਕਿਆਂ ਵਿੱਚ ਵੀ ਆਪਣੀ ਇਹ ਜੁੰਮੇਵਾਰੀ ਨਿਭਾਉਣ ।ਜ਼ਿਕਰਯੌਗ ਹੈ ਕਿ ਜੇਕਰ ਕੋਈ ਇੰਡਸਟ੍ਰੀ ਇਕ ਸਾਲ ਵਿੱਚ 5 ਕਰੋੜ ਦਾ ਮੁਨਾਫਾ ਕਮਾਉਂਦੀ ਹੈ ਜਾਂ ਉਸੀ ਟਰਨਓਵਰ ਇਕ ਹਜਾਰ ਕਰੋੜ ਰੁਪਏ ਤੋਂ ਸਲਾਨਾ ਜ਼ਿਆਦਾ ਹੈ ਤਾਂ ਉਸ ਨੂੰ ਦੇਸ਼ ਦੇ ਕੇਂਦਰੀ ਕਾਨੂੰਨ ਦੇ ਤਹਿਤ ਸੀ. ਐਸ. ਆਰ. ਗਤੀਵਿਧੀਆਂ ਜਰੂਰੀ ਤੌਰ ਤੇ ਕਰਨੀਆਂ ਹੁੰਦੀਆਂ ਹਨ ।

ਸਿਹਤ ਸਿਖਿੱਆ ਅਤੇ ਖੇਡ ਖੇਤਰਾਂ ਵਿੱਚ ਇੰਡਸਟ੍ਰੀਜ਼ ਦੀ ਇਸ ਸੇਵਾ ਕਾਰਜ ਫੰਡ ਦੀ ਕੀਤੀ ਜਾਵੇ ਵਰਤੋਂ : ਡਾ. ਪ੍ਰੀਤੀ  ਯਾਦਵ

ਮੀਟਿੰਗ ਵਿੱਚ ਵੱਖ-ਵੱਖ ਇੰਡਸਟ੍ਰੀ ਦੇ ਨੁਮਾਂਇੰਦਿਆਂ ਵੱਲੋਂ ਦੱਸਿਆ ਗਿਆ ਕਿ ਉਹ ਕਈ ਥਾਵਾਂ ‘ਤੇ ਸੋਲਰ ਪੈਨਲ,  ਸਟਰੀਟ ਲਾਈਟਾਂ ਦੀ ਸਾਫ ਸਫਾਈ ਆਦਿ ਦਾ ਕੰਮ ਕਰਦੇ ਹਨ । ਇਹ ਰਕਮਾਂ ਕੁੱਝ ਲੱਖਾਂ ਰੁਪਏ ਤੋਂ ਲੈ ਕੇ ਕਰੋੜ ਰੁਪਏ ਤੱਕ ਵੀ ਚਲੀ ਜਾਂਦੀ ਹੈ । ਇਸ ਤੋਂ ਇਲਾਵਾ ਇੰਡਸਟ੍ਰੀ ਵੱਲੋਂ ਹਸਪਤਾਲਾਂ ਵਿੱਚ ਮੈਡੀਕਲ ਉਪਕਰਣ ਅਤੇ ਸਕੂਲਾਂ ਵਿੱਚ ਬੇਸਿਕ ਸੁਵਿਧਾਵਾਂ ਉਪਲਬੱਧ ਕਰਵਈਆਂ  ਜਾਂਦੀਆਂ ਹਨ । ਇਸ ਤੋਂ ਇਲਾਵਾ ਕੁੱਝ ਇੰਡਸਟ੍ਰੀ ਤਹਿਤ ਖੇਤਰ ਵਿੱਚ ਹਰ ਤਰ੍ਹਾਂ ਦੇ ਵਿਕਾਸ ਕਾਰਜ ਵੀ ਕਰਵਾਏ ਜਾਂਦੇ ਹਨ ਜਿਵੇਂ ਐਲ.ਐਨ.ਟੀ. ਦੇ ਥਰਮਲ ਪਾਵਰ ਪਲਾਂਟ ਵੱਲੋਂ ਰਾਜਪੁਰਾ ਇਲਾਕੇ ਦੇ ਪਿੰਡਾਂ ਵਿੱਚ ਹਰ ਤਰ੍ਹਾਂ ਦਾ ਵਿਕਾਸ ਕਾਰਜ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਵਾਤਾਵਰਣ ਤੋਂ ਲੈ ਕੇ ਪੜ੍ਹਾਈ ਤੱਕ ਦੇ ਸਭ ਕੰਮ ਸ਼ਾਮਲ ਹਨ ।

ਸ਼ਹਿਰਾਂ ਦੇ ਨਾਲ ਨਾਲ ਪਿੰਡ ਪੱਧਰ ‘ਤੇ ਕੀਤੀ ਜਾਵੇ ਫੰਡਾਂ ਦੀ ਵਰਤੋਂ

ਬੈਠਕ ਵਿੱਚ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਇਹ ਵੇਖਣ ਵਿੱਚ ਆਇਆ ਹੈ ਕਿ ਜਿਸ ਇਲਾਕੇ ਵਿੱਚ ਇਡੰਸਟ੍ਰੀ ਹੁੰਦੀ ਹੈ , ਸਿਰਫ ਉਸਦੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਹੀ ਸੀ. ਐਸ. ਆਰ. ਐਕਟੀਵਿਟੀ ਕਰਦੀ ਹੈ ਜਦੋਂ ਕਿ ਇਹ ਗਤੀਵਿਧੀ ਜ਼ਿਲ੍ਹਾ ਪੱਧਰ ‘ਤੇ ਯੋਜਨਾ ਬਣਾ ਕੇ ਸਮੂਹਿਕ ਵਿਕਾਸ ਨੂੰ ਮੁੱਖ ਰੱਖ ਕੇ ਕੀਤੀ ਜਾਣੀ ਚਾਹੀਦੀ ਹੈ । ਉਨਾਂ ਕਿਹਾ ਕਿ ਵਿੱਤੀ ਸਾਲ 2024-25 ਵਿੱਚ ਸੀ. ਐਸ. ਆਰ. ਅਧੀਨ ਆਉਣ ਵਾਲੇ ਫੰਡਾਂ ਦੀ ਵਰਤੋਂ ਵਿਸ਼ੇਸ਼ ਤੌਰ ਤੇ ਸਿੱਖਿਆ, ਸਿਹਤ ਅਤੇ ਖੇਡ ਖੇਤਰਾਂ ਵਿੱਚ ਕੀਤੀ ਜਾਵੇ । ਉਹਨਾਂ ਕਿਹਾ ਕਿ ਨਵੇਂ ਬਜਟ ਦੌਰਾਨ  ਫੰਡਾਂ ਦੀ ਵਰਤੋਂ ਪਹਿਲਾਂ ਦੀ ਤਰਜ ‘ਤੇ ਹੀ ਕੀਤੀ ਜਾਵੇ । ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੀ. ਐਸ. ਆਰ. ਦੇ ਫੰਡਾਂ ਨੂੰ ਪੂਰੀ ਪਾਰਦਰਸ਼ਤਾ ਅਤੇ ਨਿਗਰਾਨੀ ਹੇਠ ਲਾਗੂ ਕੀਤਾ ਜਾਵੇ । ਉਹਨਾਂ ਅੱਗੋਂ ਕਿਹਾ ਕਿ ਨਸ਼ੇ ਤੋਂ ਪੀੜਿਤ ਅਤੇ ਮਜਦੂਰੀ ਕਰਦੇ ਵਿਅਕਤੀਆਂ ਦੀ ਮਦਦ ਕੀਤੀ ਜਾਵੇ ਤਾਂ ਜੋ ਉਹਨਾਂ ਨੂੰ ਇਸ ਦਲਦਲ ਚੋਂ ਕੱਢਿਆ ਜਾ ਸਕੇ । ਉਹਨਾਂ ਕਿਹਾ ਇਹਨਾਂ ਫੰਡਾਂ ਦੀ ਵਰਤੋਂ ਕੇਵਲ ਪਟਿਆਲਾ ਸ਼ਹਿਰ ਵਿੱਚ ਹੀ ਨਹੀ ਸਗੋਂ ਸਬ-ਡਵੀਜ਼ਨ ਪੱਧਰ ‘ਤੇ ਵੀ ਕੀਤੀ ਜਾਣੀ ਚਾਹੀਦੀ ਹੈ ।

                   ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨਵਰੀਤ ਕੌਰ ਸੇਖੋਂ , ਸਹਾਇਕ ਕਮਿਸ਼ਨਰ ਰਿਚਾ ਗੋਇਲਅਤੇ ਮੁੱਖ ਮੰਤਰੀ ਫੀਲਡ ਅਫਸਰ ਨਵਜੋਤ ਸ਼ਰਮਾ ਹਾਜਰ ਸਨ । ਇੰਡੀਸਟ੍ਰੀਜ ਅਫਸਰ ਅੰਗਦ ਸਿੰਘ ਸੋਹੀ ਨੇ ਦੱਸਿਆ ਕਿ ਮੀਟਿੰਗ ਵਿੱਚ , ਕਰਤਾਰ ਐਗਰੋ ਇੰਡਸਟ੍ਰੀ , ਪ੍ਰਾਈਵੇਟ ਲਿਮਟਿਡ , ਪ੍ਰੀਤ ਟਰੈਕਟਰ ਪ੍ਰਾਈਵੇਟ ਲਿਮਟਿਡ ਨਾਭਾ , ਡੀ. ਐਸ. ਏ. ਇੰਡਸਟ੍ਰੀਜ਼ ਦੌਲਤਪੁਰ , ਡੀ. ਐਸ. ਜੀ. ਪੇਪਰਜ਼ ਪਟਿਆਲਾ , ਪਾਤੜਾਂ ਫੂਡ ਪ੍ਰਾਈਵੇਟ ਪਾਤੜਾਂ , ਨਾਭਾ ਪਾਵਲ ਲਿਮਿਟਿਡ ਨਲਾਸ ਰਾਜਪੁਰਾ , ਬੰਗ ਇਡੀਆ ਪ੍ਰਾਈਵੇਟ ਲਿਮਟਿਡ ਰਾਜਪੁਰਾ , ਏ. ਬੀ. ਆਈ. ਐਸ. ਐਕਸਪੋਰਟ ਇੰਡੀਆ ਪ੍ਰਾ. ਲਿ. ਰਾਜਪੁਰਾ, ਜੇ. ਐਸ. ਡਬਲਿਯੂ ਕੋਟਿਡ ਪ੍ਰੋਰਡਕਟਸ ਲਿ. ਰਾਜਪੁਰਾ , ਹਿੰਦੁਸਤਾਨ ਯੂਨੀਲਿਵਰ ਲਿ: ਰਾਜਪੁਰਾ , ਐਨ. ਵੀ. ਡੀਟੇਲਰਜ਼ ਰਾਜਪੁਰਾ , ਅਲੈਂਬਿਕ ਫਾਰਮਾਟੂਕਲਜ਼ ਲਿ. ਰਾਜਪੁਰਾ ,ਟਿਊਬ ਇਨਵੈਸਟਮੈਂਟ ਘਨੌਰ , ਬਾਨੀ ਮਿਲਕ ਪ੍ਰੋਡਿਯੂਸਰ , ਮਿਸ. ਬੈਕਟਰਜ਼ ਫੂਡ ਸਪੈਸ਼ਲਟੀਜ਼ ਲਿ:, ਬ੍ਰੀਟਾਨੀਆ ਇੰਡਸਟਰੀਜ਼ ਰਾਜਪੁਰਾ , ਅਲਟਰਾ ਸੀਮੈਂਟ ਰਾਜਪੁਰਾ , ਬੋਡਲ ਕੈਮੀਕਲ ਰਾਜਪੁਰਾ , ਕੈਸਟਰੋਲ ਇੰਡੀਆ ਲਿ. ਰਾਜਪੁਰਾ ਅਤੇ ਮੰਕ ਐਗਰੋਟੈਕ ਪ੍ਰ. ਲਿਮ. ਅਦਾਰਿਆਂ ਨੇ ਭਾਗ ਲਿਆ ।

Punjab Bani 15 April,2025
ਕਰਨਲ ਬਾਠ ਕੁੱਟਮਾਰ ਮਾਮਲੇ ਵਿਚ ਕਰਨਲ ਬਾਠ ਦੀ ਪਤਨੀ ਨੇ ਡੀ. ਜੀ. ਪੀ. ਤੋਂ ਕੀਤੀ ਸਸਪੈਂਡਡ ਪੁਲਸ ਮੁਲਾਜ਼ਮਾਂ ਦੀ ਪਟਿਆਲਾ ਜੋਨ ਤੋਂ ਬਾਹਰ ਤਬਾਦਲੇ ਦੀ ਮੰਗ

ਪਟਿਆਲਾ, 11 ਅਪ੍ਰੈਲ : ਸ਼ਾਹੀ ਸ਼ਹਿਰ ਪਟਿਆਲਾ ਦੇ ਪਟਿਆਲਾ ਸੰਗਰੂਰ ਰੋਡ ਤੇ ਸਥਿਤ ਰਾਜਿੰਦਰਾ ਹਸਪਤਾਲ ਦੇ ਬਾਹਰ ਬਣੇ ਢਾਬੇ ਤੇ ਭਾਰਤੀ ਫੌਜ ਦੇ ਕਰਨਲ ਪੁਸ਼ਪਿੰਦਰ ਸਿੰਘ ਬਾਠ ਤੇ ਉਨ੍ਹਾਂ ਦੇ ਪੁੱਤਰ ਅੰਗਦ ਸਿੰਘ ਬਾਠ ਦੀ ਪੰਜਾਬ ਪੁਲਸ ਦੇ 4 ਇੰਸਪੈਕਟਰਾਂ ਤੇ 8 ਹੋਰ ਕਰਮਚਾਰੀਆਂ ਤੇ ਅਧਿਕਾਰੀਆਂ ਵਲੋਂ 13, 14 ਮਾਰਚ ਦੀ ਦਰਮਿਆਨੀ ਰਾਤ ਨੂੰ ਕੀਤੀ ਗਈ ਕੁੱਟਮਾਰ ਦੇ ਮਾਮਲੇ ਵਿਚ ਸ਼ਾਮਲ 4 ਇੰਸਪੈਕਟਰਾਂ ਦੇ ਪਟਿਆਲਾ ਜੋਨ ਤੋਂ ਬਾਹਰ ਤਬਾਦਲਾ ਡੀ. ਜੀ. ਪੀ਼ ਪੰਜਾਬ ਤੋਂ ਕਰਨ ਦੀ ਮੰਗ ਕਰਦਿਆਂ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਪਤਨੀ ਜਸਵਿੰਦਰ ਕੌਰ ਬਾਠ ਨੇ ਕਿਹਾ ਕਿ ਇਹ ਇੰਸਪੈਕਟਰ ਉਨ੍ਹਾਂ ਦੇ ਪਰਿਵਾਰ ਤੇ ਜਾਨਲੇਵਾ ਹਮਲੇ ਦੇ ਦੋਸ਼ੀ ਹਨ, ਜਿਸ ਨਾਲ ਉਨ੍ਹਾਂ ਦੀ ਸੁਰੱਖਿਆ ਨੂੰ ਗੰਭੀਰ ਖਤਰਾ ਪੈਦਾ ਹੋ ਗਿਆ ਹੈ। ਕੌਣ ਕੌਣ ਇੰਸਪੈਕਟਰਜ਼ ਸਨ ਸ਼ਮਾਲ : ਕਰਨਲ ਬਾਠ ਮਾਮਲੇ ਵਿੱਚ ਸ਼ਾਮਲ ਚਾਰ ਸਸਪੈਂਡਿਡ ਪੁਲਸ ਇੰਸਪੈਕਟਰਾਂ ਵਿਚ ਸ਼ਮਿੰਦਰ ਸਿੰਘ, ਹਰਜਿੰਦਰ ਸਿੰਘ ਢਿੱਲੋਂ, ਹੈਰੀ ਬੋਪਾਰਾਈ, ਅਤੇ ਰੌਣੀ ਸਿੰਘ ਸ਼ਾਮਲ ਹਨ ।

ਅਗਾਊਂ ਜ਼ਮਾਨਤ 'ਤੇ ਫ਼ੈਸਲਾ 16 ਅਪ੍ਰੈਲ ਤਕ ਸੁਰੱਖਿਅਤ ਰੱਖਿਆ

ਪਟਿਆਲਾ : ਕਰਨਲ ਪੁਸ਼ਪਿੰਦਰ ਸਿੰਘ ਬਾਠ ਨਾਲ ਕੁੱਟਮਾਰ ਮਾਮਲੇ ਵਿੱਚ ਮੁਲਜ਼ਮ ਇੰਸਪੈਕਟਰ ਰੌਣੀ ਸਿੰਘ ਦੀ ਪਟੀਸ਼ਨ ਉੱਤੇ ਸੁਣਵਾਈ ਹੋਈ । ਕੋਰਟ ਨੇ ਆਗਊਂ ਜ਼ਮਾਨਤ ਉੱਤੇ ਫੈਸਲੇ ਨੂੰ 16 ਅਪ੍ਰੈਲ ਤੱਕ ਸੁਰੱਖਿਅਤ ਰੱਖਿਆ ਹੈ । ਦੱਸ ਦੇਈਏ ਕਿ ਗ੍ਰਿਫ਼ਤਾਰੀ ਉੱਤੇ ਅਸਥਾਈ ਰੋਕ ਲਗਾਉਣ ਲਈ ਪਟੀਸ਼ਨ ਪਾਈ ਸੀ ।

Punjab Bani 11 April,2025
ਕਾਰੋਬਾਰੀਆਂ ਤੇ ਵਪਾਰੀਆਂ ਨੂੰ ਸੂਬੇ ’ਚ ਦਿੱਤਾ ਜਾ ਰਿਹੈ ਸਾਜ਼ਗਾਰ ਮਾਹੌਲ : ਅਨਿਲ ਠਾਕੁਰ

ਪਟਿਆਲਾ, 4 ਅਪ੍ਰੈਲ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ’ਚ ਸੂਬਾ ਸਰਕਾਰ ਵੱਲੋਂ ਚਲਾਈ ਜਾ ਰਹੀ ‘ਆਪ ਦੀ ਸਰਕਾਰ ਆਪ ਦੇ ਦੁਆਰ’ ਮੁਹਿੰਮ ਤਹਿਤ ਅੱਜ ਪੰਜਾਬ ਰਾਜ ਟਰੇਡਰਜ਼ ਕਮਿਸ਼ਨ (ਆਬਕਾਰੀ ਤੇ ਕਰ ਵਿਭਾਗ) ਦੇ ਚੇਅਰਮੈਨ ਅਨਿਲ ਠਾਕੁਰ ਨੇ ਪਟਿਆਲਾ ਜ਼ਿਲ੍ਹੇ ਦੇ ਵਪਾਰੀਆਂ, ਕਾਰੋਬਾਰੀਆਂ, ਉਦਯੋਗਪਤੀਆਂ ਅਤੇ ਵੱਖ ਵੱਖ ਐਸੋਸੀਏਸ਼ਨਾਂ ਨਾਲ ਬੈਠਕ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਤੇ ਪਾਲਿਸੀਆਂ ਸਬੰਧੀ ਸੁਝਾਅ ਵੀ ਲਏ। ਪੰਜਾਬ ਰਾਜ ਟਰੇਡਰਜ਼ ਕਮਿਸ਼ਨ ਦੇ ਚੇਅਰਮੈਨ ਵੱਲੋਂ ਜ਼ਿਲ੍ਹੇ ਦੇ ਕਾਰੋਬਾਰੀਆਂ ਤੇ ਵਪਾਰੀਆਂ ਨਾਲ ਬੈਠਕ ਚੇਅਰਮੈਨ ਅਨਿਲ ਠਾਕੁਰ ਨੇ ਮੀਟਿੰਗ ਦੌਰਾਨ ਜੀ.ਐਸ.ਟੀ. ਅਤੇ ਆਬਕਾਰੀ ਮਾਮਲਿਆਂ ਸਬੰਧੀ ਪਟਿਆਲਾ ਜ਼ਿਲ੍ਹੇ ਦੇ ਵੱਖ- ਵੱਖ ਵਪਾਰੀਆਂ, ਕਾਰੋਬਾਰੀਆਂ ਅਤੇ ਉਦਯੋਗਪਤੀਆਂ ਦੇ ਮਾਮਲਿਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਅਤੇ ਆਬਕਾਰੀ, ਜੀ. ਐਸ. ਟੀ. ਵਿਭਾਗ ਵਿਭਾਗ ਨੂੰ ਕਰ ਮਾਲੀਆ ਵਧਾਉਣ ਲਈ ਵਿਭਾਗ ਅਤੇ ਵਪਾਰੀ ਭਾਈਚਾਰੇ ਦਰਮਿਆਨ ਹੋਰ ਸੁਖਾਵਾਂ ਤਾਲਮੇਲ ਬਣਾਉਣ ਲਈ ਐਡਵਾਈਜ਼ਰੀ ਕਮੇਟੀ ਬਣਾਉਣ ਲਈ ਕਿਹਾ ।  ਉਨ੍ਹਾਂ ਕਿਹਾ ਕਿ ਮੁੱਖ ਮੰਤਰੀ  ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਅੰਦਰ ਵਪਾਰੀਆਂ, ਕਾਰੋਬਾਰੀਆਂ, ਉਦਯੋਗਪਤੀਆਂ ਸਮੇਤ ਛੋਟੇ ਤੋਂ ਛੋਟਾ ਕਾਰੋਬਾਰ ਕਰਨ ਵਾਲਿਆਂ ਨੂੰ ਆਪਣਾ ਕਾਰੋਬਾਰ ਕਰਨ ਲਈ ਸਾਜ਼ਗਾਰ ਮਾਹੌਲ ਪ੍ਰਦਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਰਾਜ ਦੇ ਜੀ ਐਸ ਟੀ ਵਿੱਚ ਹੋਇਆ ਵਾਧਾ ਸੂਬੇ ਦੀ ਤਰੱਕੀ ਨੂੰ ਦਰਸਾਉਂਦਾ ਹੈ । ਸਰਕਾਰ ਤੇ ਵਪਾਰੀਆਂ ’ਚ ਪੁਲ ਦਾ ਕੰਮ ਕਰ ਰਿਹੈ ਟਰੇਡਰਜ਼ ਕਮਿਸ਼ਨ, ਵਪਾਰੀ ਕਿਸੇ ਵੀ ਸਮੇਂ ਸਿੱਧਾ ਕਰ ਸਕਦੇ ਨੇ ਕਮਿਸ਼ਨ ਨਾਲ ਸੰਪਰਕ : ਚੇਅਰਮੈਨ ਇਸ ਮੌਕੇ ਉਨ੍ਹਾਂ ਹਾਜ਼ਰ ਵੱਖ ਵੱਖ ਕਾਰੋਬਾਰ ਐਸੋਸੀਏਸ਼ਨਾਂ ਨਾਲ ਸਬੰਧਤ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਪੇਸ਼ ਆ ਰਹੀਆਂ ਜਾਇਜ਼ ਮੁਸ਼ਕਲਾਂ/ਮੰਗਾਂ ਦਾ ਹੱਲ ਕਰਨ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਉਨ੍ਹਾਂ ਨੇ ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਕਿਹਾ ਪੰਜਾਬ ਦੀ ਤਰੱਕੀ ਅਤੇ ਖ਼ੁਸ਼ਹਾਲੀ ਲਈ ਬਣਦੇ ਟੈਕਸ ਇਮਾਨਦਾਰੀ ਨਾਲ ਅਤੇ ਸਮੇਂ ਸਿਰ ਜਮ੍ਹਾਂ ਕਰਵਾਏ ਜਾਣ ਤਾਂ ਜੋ ਇਕੱਠਾ ਹੋਇਆ ਮਾਲੀਆ ਸੂਬੇ ਦੀ ਤਰੱਕੀ ’ਤੇ ਲਗਾਇਆ ਜਾ ਸਕੇ । ਕਿਹਾ, ਹਰੇਕ ਤਿੰਨ ਮਹੀਨੇ ’ਚ ਇਕ ਵਾਰ ਵਪਾਰੀਆਂ ਤੇ ਕਾਰੋਬਾਰੀਆਂ ਨਾਲ ਜ਼ਿਲ੍ਹਾ ਪੱਧਰ ’ਤੇ ਕੀਤੀ ਜਾਵੇਗੀ ਬੈਠਕਅਨਿਲ ਠਾਕੁਰ ਨੇ ਕਿਹਾ ਕਿ ਟਰੇਡਰਜ਼ ਕਮਿਸ਼ਨ ਪੰਜਾਬ ਸਰਕਾਰ ਵਪਾਰੀਆਂ ਅਤੇ ਉਦਯੋਗਪਤੀਆਂ ਵਿਚਕਾਰ ਪੁਲ ਦਾ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਹਰੇਕ ਜ਼ਿਲ੍ਹੇ ਵਿੱਚ ਜਾ ਕੇ ਵਪਾਰੀਆਂ ਅਤੇ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਸੁਣ ਰਹੇ ਹਨ ਤਾਂ ਜੋ ਸਰਕਾਰ ਦੇ ਪੱਧਰ ’ਤੇ ਇਨ੍ਹਾਂ ਦਾ ਨਿਪਟਾਰਾ ਕੀਤਾ ਜਾ ਸਕੇ । ਚੇਅਰਮੈਨ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਅਨੁਸਾਰ ਵਪਾਰੀਆਂ ਤੇ ਕਾਰੋਬਾਰੀਆਂ ਦੀਆਂ ਮੁਸ਼ਕਲਾਂ ਦਾ ਹੱਲ ਉਨ੍ਹਾਂ ਕੋਲ ਜਾ ਕੇ ਕਰਨ ਦੇ ਮਕਸਦ ਨਾਲ ਉਨ੍ਹਾਂ ਵੱਲੋਂ ਜ਼ਿਲ੍ਹਾ ਪੱਧਰ ’ਤੇ ਵਪਾਰੀਆਂ ਨਾਲ ਬੈਠਕਾਂ ਕੀਤੀਆਂ ਜਾ ਰਹੀਆਂ ਹਨ ਤੇ ਸਨਅਤਕਾਰਾਂ ਅਤੇ ਵਪਾਰੀਆਂ ਵੱਲੋਂ ਵੀ ਇਸ ਦਾ ਸੁਆਗਤ ਕੀਤਾ ਜਾ ਰਿਹਾ ਹੈ । ਕੋਈ ਸੁਝਾਅ/ਮੰਗਾਂ ਹਨ ਤਾਂ ਉਹਨਾਂ ਨੂੰ ਲਿਖਤੀ ਤੌਰ ਤੇ ਪੇਸ਼ ਕੀਤੀਆਂ ਜਾਣ ਉਨ੍ਹਾਂ ਮੀਟਿੰਗ ਵਿੱਚ ਪਹੁੰਚੇ ਵੱਖ-ਵੱਖ ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਦੇ ਕੋਈ ਸੁਝਾਅ/ਮੰਗਾਂ ਹਨ ਤਾਂ ਉਹਨਾਂ ਨੂੰ ਲਿਖਤੀ ਤੌਰ ਤੇ ਪੇਸ਼ ਕੀਤੀਆਂ ਜਾਣ ਅਤੇ ਉਨ੍ਹਾਂ ਵੱਲੋਂ ਭਰੋਸਾ ਦਿਵਾਇਆ ਕਿ ਸਰਕਾਰ ਅਤੇ ਕਮਿਸ਼ਨ ਉਨ੍ਹਾਂ ਦੇ ਹਰ ਇੱਕ ਸੁਝਾਅ ਨੂੰ ਗੰਭੀਰਤਾ ਨਾਲ ਲਵੇਗਾ ਤਾਂ ਜੋ ਉਨ੍ਹਾਂ ਦੀਆਂ ਜਾਇਜ਼ ਮੁਸ਼ਕਲਾਂ ਦਾ ਢੁਕਵਾਂ ਹੱਲ ਕੀਤਾ ਜਾਵੇਗਾ । ਇਸ ਮੌਕੇ ਸਹਾਇਕ ਕਮਿਸ਼ਨਰ ਜੀ. ਐਸ. ਟੀ. ਕੰਨੂ ਗਰਗ, ਉਪਿੰਦਰਜੀਤ ਸਿੰਘ, ਜ਼ਿਲ੍ਹਾ ਪਟਿਆਲਾ ਟਰੇਡਰਜ਼ ਵਿੰਗ ਦੇ ਪ੍ਰਧਾਨ ਸੰਜੀਵ ਗੁਪਤਾ, ਅਨਿਲ ਗੁਪਤਾ, ਦੀਪਕ ਸੂਦ, ਜੀ. ਐਸ. ਓਬਰਾਏ, ਵਿਨੋਦ ਸਿੰਗਲਾ, ਵਿਕਾਸ ਸ਼ਰਮਾ ਸਮੇਤ ਪ੍ਰਧਾਨ ਫੋਕਲ ਪੁਆਇੰਟ ਐਸੋਸੀਏਸ਼ਨ, ਹੋਟਲ ਐਸੋਸੀਏਸ਼ਨ, ਭੱਠਾ ਐਸੋਸੀਏਸ਼ਨ, ਕਰਿਆਨਾ ਐਸੋਸੀਏਸ਼ਨ, ਮੈਰਿਜ ਪੈਲੇਸ, ਹੋਟਲਾਂ ਅਤੇ ਰੈਸਟੋਰੈਂਟਾਂ ਦੇ ਮਾਲਕਾਂ ਸਮੇਤ ਵੱਖ-ਵੱਖ ਵਪਾਰ ਮੰਡਲਾਂ ਅਤੇ ਸਨਅਤੀ ਐਸੋਸੀਏਸ਼ਨਾਂ ਦੇ ਅਹੁਦੇਦਾਰ ਹਾਜ਼ਰ ਸਨ ।

Punjab Bani 04 April,2025
'ਇੱਕ ਜ਼ਿਲ੍ਹਾ ਇੱਕ ਉਤਪਾਤ' ਤਹਿਤ ਨਿਰਯਾਤ ਲਈ ਚੁਣੀ ਪਟਿਆਲਾ ਦੀ ਫ਼ੁਲਕਾਰੀ 'ਚ ਹੋਰ ਨਿਪੁੰਨਤਾ ਲਿਆਂਦੀ ਜਾਵੇਗੀ-ਡਾ. ਪ੍ਰੀਤੀ ਯਾਦਵ

ਪਟਿਆਲਾ, 1 ਅਪ੍ਰੈਲ : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਇੱਥੇ ਜ਼ਿਲ੍ਹਾ ਪੱਧਰੀ ਨਿਰਯਾਤ ਪ੍ਰੋਤਸਾਹਨ ਕਮੇਟੀ ਦੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਇੱਕ ਜ਼ਿਲ੍ਹਾ ਇੱਕ ਉਤਪਾਦ ਤਹਿਤ ਪਟਿਆਲਾ ਜ਼ਿਲ੍ਹੇ ਦੀ ਫ਼ੁਲਕਾਰੀ ਨੂੰ ਚੁਣਿਆ ਗਿਆ ਹੈ, ਇਸ ਲਈ ਫ਼ੁਲਕਾਰੀ ਕਾਰੀਗਰਾਂ ਦੇ ਕੰਮ ਵਿੱਚ ਹੋਰ ਨਿਪੁੰਨਤਾ ਲਿਆਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਚਨਬੱਧ ਹੈ । ਉਨ੍ਹਾਂ ਦੱਸਿਆ ਕਿ ਫ਼ੁਲਕਾਰੀ ਨੂੰ ਵਿਸ਼ਵ ਪੱਧਰ 'ਤੇ ਨਿਰਯਾਤ ਕਰਨ ਲਈ ਫ਼ੁਲਕਾਰੀ ਸਮੇਤ ਹੋਰ ਛੋਟੇ ਕਾਰੋਬਾਰਾਂ ਨੂੰ ਵਿਸ਼ਵ ਪੱਧਰੀ ਵਪਾਰ ਵਿੱਚ ਏਕੀਕ੍ਰਿਤ ਕਰਨ ਲਈ ਉਨ੍ਹਾਂ ਦੇ ਉਤਪਾਦਾਂ ਦੀ ਗੁਣਵੱਧਾ ਵਧਾਉਣ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਤਾਂ ਕਿ ਉਹ ਗਾਹਕਾਂ ਨੂੰ ਆਪਣੇ ਬਿਹਤਰ ਉਤਪਾਦ ਮੁਹੱਈਆ ਕਰਵਾ ਸਕਣ । -ਫ਼ੁਲਕਾਰੀ ਕਾਰੀਗਰਾਂ ਦੇ ਕੰਮ 'ਚ ਹੋਰ ਨਿਪੁੰਨਤਾ ਲਿਆ ਕੇ ਵਿਸ਼ਵ ਪੱਧਰ 'ਤੇ ਪਹੁੰਚਾਇਆ ਜਾਵੇਗਾ-ਡਿਪਟੀ ਕਮਿਸ਼ਨਰ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਖਪਤਕਾਰਾਂ ਤੇ ਗਾਹਕਾਂ ਨੂੰ ਮਾੜੇ ਉਤਪਾਦਾਂ ਤੋਂ ਬਚਾਉਣ ਲਈ ਬਿਊਰੋ ਆਫ਼ ਇੰਡੀਅਨ ਸਟੈਂਡਰਜ਼ ਦੇ ਮਾਪਦੰਡਾਂ ਮੁਤਾਬਕ ਉਤਪਾਦ ਦੀ ਗੁਣਵੱਤਾ, ਪ੍ਰਮਾਣੀਕਰਨ ਅਤੇ ਮਾਰਕੀਟਿੰਗ ਸਕੀਮਾਂ ਨੂੰ ਲਾਗੂ ਕਰ ਰਹੀ ਹੈ । ਇਸ ਦੌਰਾਨ ਕਾਰੀਗਰਾਂ ਤੇ ਹੋਰ ਉਦਮੀਆਂ ਨੂੰ ਨਿਰਯਾਤ ਕਿਵੇਂ ਕਰਨਾ ਹੈ, ਨਿਰਯਾਤ ਨੂੰ ਉਤਸ਼ਾਹਤ ਲਈ ਸਰਕਾਰ ਦੀਆਂ ਸਕੀਮਾਂ, ਵਿਸ਼ਵ ਪੱਧਰੀ ਮਾਰਕੀਟ ਦੀ ਪਛਾਣ ਤੇ ਗਾਹਕਾਂ ਦੀ ਚੋਣ, ਉਤਪਾਦ ਦੀ ਆਯਾਤ ਕੌਣ ਕਰਵਾਏਗਾ ਅਤੇ ਨਿਰਯਾਤ ਪ੍ਰੋਤਸਾਹਨ 'ਚ ਫੈਡਰੇਸ਼ਨ ਆਫ਼ ਇੰਡੀਅਨ ਐਕਸਪੋਰਟ ਆਰਗੇਨਾਈਜੇਸ਼ਨ ਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ ਗਈ ਹੈ । ਭਾਰਤੀ ਰੇਲਵੇ ਦੇ ਕਮਰਸ਼ੀਅਲ ਇੰਸਪੈਕਟਰ ਪਟਿਆਲਾ ਡਵੀਜਨ ਨੀਰਜ ਕੁਮਾਰ ਨੇ ਰੇਲਵੇ ਰਾਹੀਂ ਨਿਰਯਾਤ ਦੀ ਦਿੱਤੀ ਜਾਣਕਾਰੀ ਮੀਟਿੰਗ ਦੌਰਾਨ ਵਿਦੇਸ਼ ਵਪਾਰ ਦੇ ਡਾਇਰੈਕਟਰ ਜਨਰਲ ਦਫ਼ਤਰ ਤੋਂ ਡੀ. ਜੀ. ਐਫ. ਟੀ. ਰਾਕੇਸ਼ ਦੀਵਾਨ ਨੇ ਵਿਦੇਸ਼ ਵਪਾਰ ਨੀਤੀ ਤੇ ਪ੍ਰੋਸੀਜਰ-2023 ਬਾਰੇ ਜਾਣਕਾਰੀ ਦਿੰਦਿਆਂ ਉਦਯੋਗਪਤੀਆਂ ਨੂੰ ਨਿਰਯਾਤ ਬਾਰੇ ਦਰਪੇਸ਼ ਮੁਸ਼ਕਿਲਾਂ ਦੇ ਹੱਲ ਤੋਂ ਜਾਣੂ ਕਰਵਾਇਆ । ਡਾਕ ਡਵੀਜਨ ਪਟਿਆਲਾ ਦੇ ਸੀਨੀਅਰ ਸੁਪਰਡੈਂਟ ਸੱਤਿਅਮ ਤਿਵਾੜੀ ਨੇ ਡਾਕ ਘਰ ਨਿਰਯਾਤ ਕੇਂਦਰਾਂ ਬਾਰੇ ਦੱਸਿਆ । ਭਾਰਤੀ ਰੇਲਵੇ ਦੇ ਕਮਰਸ਼ੀਅਲ ਇੰਸਪੈਕਟਰ ਪਟਿਆਲਾ ਡਵੀਜਨ ਨੀਰਜ ਕੁਮਾਰ ਨੇ ਰੇਲਵੇ ਰਾਹੀਂ ਨਿਰਯਾਤ ਦੀ ਜਾਣਕਾਰੀ ਦਿੱਤੀ । ਬਿਜੇ ਸ਼ੰਕਰ ਸ਼ਾਹੂ ਨੇ ਦੱਸਿਆ ਭਾਰਤ ਨਿਯਾਤਕਾਂ ਤੇ ਬੈਂਕਾਂ ਨੂੰ ਨਿਰਯਾਤ ਕਰੈਡਿਟ ਬੀਮਾ ਸਹਾਇਤਾ ਪ੍ਰਦਾਨ ਕਰਨ ਤੇ ਗ਼ੈਰ ਭੁਗਤਾਨ ਜੋਖਮਾਂ ਤੋਂ ਬਚਾਉਣ ਬਾਰੇ  ਈ. ਸੀ. ਜੀ. ਸੀ. ਦੇ ਚੰਡੀਗੜ੍ਹ ਬਰਾਂਚ ਮੁਖੀ ਬਿਜੇ ਸ਼ੰਕਰ ਸ਼ਾਹੂ ਨੇ ਭਾਰਤ ਨਿਯਾਤਕਾਂ ਤੇ ਬੈਂਕਾਂ ਨੂੰ ਨਿਰਯਾਤ ਕਰੈਡਿਟ ਬੀਮਾ ਸਹਾਇਤਾ ਪ੍ਰਦਾਨ ਕਰਨ ਤੇ ਗ਼ੈਰ ਭੁਗਤਾਨ ਜੋਖਮਾਂ ਤੋਂ ਬਚਾਉਣ ਬਾਰੇ ਦੱਸਿਆ ਅਤੇ ਫੈਡਰੇਸ਼ਨ ਆਫ਼ ਇੰਡੀਅਨ ਐਕਸਪੋਰਟ ਆਰਗੇਨਾਈਜੇਸ਼ਨ ਦੇ ਡਿਪਟੀ ਡਾਇਰੈਕਟਰ ਵਿਨੇ ਸ਼ਰਮਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ । ਇਸ ਮੌਕੇ ਜ਼ਿਲ੍ਹਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਅੰਗਦ ਸਿੰਘ ਸੋਹੀ, ਡਾਇਰੈਕਟਰ ਜਨਰਲ ਫਾਰੇਨ ਟਰੇਡ ਤੋਂ ਰਾਕੇਸ਼ ਦੀਵਾਨ, ਸਮੇਤ ਜ਼ਿਲ੍ਹੇ ਭਰ 'ਚੋਂ ਉਦਯੋਗਪਤੀ ਤੇ ਫ਼ੁਲਕਾਰੀ ਦੇ ਕਾਰੀਗਰਾਂ ਨੇ ਸ਼ਿਰਕਤ ਕੀਤੀ ।

Punjab Bani 01 April,2025
ਨਿਵੇਸ਼ ਲਈ ਪਟਿਆਲਾ ਜ਼ਿਲ੍ਹੇ 'ਚ ਸਾਜ਼ਗਾਰ ਮਾਹੌਲ : ਡਾ. ਪ੍ਰੀਤੀ ਯਾਦਵ

ਪਟਿਆਲਾ, 27 ਮਾਰਚ : ''ਪੰਜਾਬ ਸਰਕਾਰ ਨੇ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਭਰ 'ਚ ਨਵੇਂ ਉਦਮੀਆਂ ਲਈ ਨਿਵੇਸ਼ ਪੱਖੀ ਮਾਹੌਲ ਸਿਰਜਿਆ ਹੈ, ਉਥੇ ਹੀ ਪਟਿਆਲਾ ਜ਼ਿਲ੍ਹੇ 'ਚ ਵੀ ਨਿਵੇਸ਼ ਲਈ ਸਾਜ਼ਗਾਰ ਪ੍ਰਦਾਨ ਕੀਤਾ ਗਿਆ ਹੈ ਤਾਂ ਕਿ ਨਵੇਂ ਉਦਮੀਆਂ ਨੂੰ ਆਪਣੇ ਉਦਯੋਗ ਲਗਾਉਣ ਲਈ ਕਿਸੇ ਵੀ ਕਿਸਮ ਦੀ ਕੋਈ ਦਿੱਕਤ ਨਾ ਪੇਸ਼ ਆਵੇ।'' ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਇੱਥੇ ਇਨਵੈਸਟ ਪੰਜਾਬ ਬਿਜਨੈਸ ਫਰਸਟ ਪੋਰਟਲ ਅਤੇ ਰੈਗੂਲੇਟਰੀ ਕਲੀਰੈਂਸ ਦੀਆਂ ਅਰਜੀਆਂ ਦੇ ਨਿਪਟਾਰੇ ਸਬੰਧੀ ਵੱਖ-ਵੱਖ ਉਦਮੀਆਂ ਦੀ ਸੁਣਵਾਈ ਕਰਦਿਆਂ ਕੀਤਾ ।
ਸਹਾਇਕ ਕਿਰਤ ਕਮਿਸ਼ਨਰ ਕੋਲ ਲੰਬਿਤ ਪਈਆਂ 14 ਅਰਜੀਆਂ ਦਾ ਮੌਕੇ 'ਤੇ ਨਿਪਟਾਰਾ ਕਰਵਾਇਆ ਗਿਆ
ਅੱਜ ਦੀ ਇਸ ਬੈਠਕ ਦੌਰਾਨ ਸਹਾਇਕ ਕਿਰਤ ਕਮਿਸ਼ਨਰ ਕੋਲ ਲੰਬਿਤ ਪਈਆਂ 14 ਅਰਜੀਆਂ ਦਾ ਮੌਕੇ 'ਤੇ ਨਿਪਟਾਰਾ ਕਰਵਾਇਆ ਗਿਆ, ਜਦੋਂਕਿ ਜ਼ਿਲ੍ਹਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਦੇ ਦਫ਼ਤਰ ਵੱਲੋਂ 2 ਰਾਈਟ ਟੂ ਬਿਜਨੈਸ ਐਪਲੀਕੇਸ਼ਨਜ ਅਤੇ ਡਿਪਟੀ ਡਾਇਰੈਕਟਰ ਫੈਕਟਰੀਜ ਦੇ ਦਫ਼ਤਰ ਵੱਲੋਂ 5 ਦਰਖਾਸਤਾਂ ਦਾ ਨਿਪਟਾਰਾ ਮੌਕੇ 'ਤੇ ਕੀਤਾ ਗਿਆ ।
ਇਸ ਮੌਕੇ ਜਿਹੜੇ ਉਦਮੀਆਂ ਦੀਆਂ ਅਰਜੀਆਂ ਦਾ ਨਿਪਟਾਰਾ ਕੀਤਾ ਗਿਆ ਉਨ੍ਹਾਂ ਨੇ ਪੰਜਾਬ ਸਰਕਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਰਾਜ ਵਿੱਚ ਸਨਅਤਾਂ ਪੱਖੀ ਮਾਹੌਲ ਸਿਰਜਿਆ ਹੈ, ਜਿਸ ਲਈ ਪ੍ਰਸ਼ਾਸਨ ਵੱਲੋਂ ਉਦਮੀਆਂ ਨੂੰ ਨਿਵੇਸ਼ ਕਰਨ 'ਚ ਕੋਈ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਂਦੀ ।
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਇਨਵੈਸਟ ਪੰਜਾਬ ਪੋਰਟਲ ਸਬੰਧੀਂ ਉਦਮੀਆਂ ਨਾਲ ਲਗਾਤਾਰ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਿਲਾਂ ਸਬੰਧੀਂ ਫੀਡ ਬੈਕ ਲੈਕੇ ਸਬੰਧਤ ਵਿਭਾਗਾਂ ਨਾਲ ਰਾਬਤਾ ਕਰਕੇ ਇਨ੍ਹਾਂ ਦਾ ਤੁਰੰਤ ਹੱਲ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਦਫ਼ਤਰ ਵਿਖੇ ਹਰੇਕ ਮੰਗਲਵਾਰ ਨੂੰ ਅਜਿਹੇ ਕੈਂਪ ਲਗਾਇਆ ਕਰਨਗੇ ਤਾਂ ਕਿ ਉਦਮੀਆਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ ।
ਉਦਯੋਗਿਕ ਇਕਾਈਆਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਬਿਜਨੈਸ ਫਰਸਟ ਪੋਰਟਲ ਸਬੰਧੀ ਕੋਈ ਵੀ ਮੁਸ਼ਕਲ
ਡਾ. ਪ੍ਰੀਤੀ ਯਾਦਵ ਨੇ ਪਟਿਆਲਾ ਜ਼ਿਲ੍ਹੇ ਦੇ ਉਦਮੀਆਂ ਨੂੰ ਭਰੋਸਾ ਦਿੱਤਾ ਕਿ ਉਦਯੋਗਿਕ ਇਕਾਈਆਂ ਨੂੰ ਬਿਜਨੈਸ ਫਰਸਟ ਪੋਰਟਲ ਸਬੰਧੀ ਕੋਈ ਵੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ । ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ, ਜਿਨ੍ਹਾਂ ਕੋਲ ਨਿਵੇਸ਼ ਕਰਨ ਵਾਲੇ ਉਦਮੀਆਂ ਵੱਲੋਂ ਵੈਬਸਾਇਟ ਪੀ. ਬੀ. ਇੰਡਸਟਰੀਜ ਡਾਟ ਜੀਓਵੀ ਡਾਟ ਇਨ ਅਤੇ ਬਿਜਨਸ ਫਰਸਟ ਪੋਰਟਲ ਉਪਰ ਦਾਖਲ ਕੀਤੀਆਂ ਜਾਣ ਵਾਲੀਆਂ ਰੈਗੂਲੇਟਰੀ ਕਲੀਅਰੈਂਸਸ ਪੁੱਜਦੀਆਂ ਹਨ, ਨੂੰ ਮਿਥੇ ਸਮੇਂ ਅੰਦਰ ਪੂਰਾ ਕਰਕੇ ਐਨ. ਓ. ਸੀਜ. ਦੇਣ ਲਈ ਸਖ਼ਤ ਹਦਾਇਤਾਂ ਵੀ ਜਾਰੀ ਕੀਤੀਆਂ । ਮੀਟਿੰਗ ਵਿੱਚ ਮੁੱਖ ਮੰਤਰੀ ਦੇ ਫੀਲਡ ਅਫ਼ਸਰ ਡਾ. ਨਵਨੀਤ ਸ਼ਰਮਾ, ਜ਼ਿਲ੍ਹਾ ਉਦਯੋਗ ਕੇਂਦਰ ਦੇ ਜ਼ਿਲ੍ਹਾ ਮੈਨੇਜਰ ਅੰਗਦ ਸਿੰਘ ਸੋਹੀ, ਡਿਪਟੀ ਡਾਇਰੈਕਟਰ ਫੈਕਟਰੀਜ ਮੋਹਿਤ ਸਿੰਗਲਾ, ਸਹਾਇਕ ਕਿਰਤ ਕਮਿਸ਼ਨਰ ਜਸਬੀਰ ਸਿੰਘ ਖਰੌੜ ਸਮੇਤ ਹੋਰ ਵਿਭਾਗਾਂ ਦੇ ਨੁਮਾਇੰਦੇ ਵੀ ਹਾਜ਼ਰ ਸਨ। ਇਸ ਮੌਕੇ ਉਦਮੀਆਂ ਨੂੰ ਸਬੰਧਤ ਵਿਭਾਗਾਂ ਦੇ ਕਰਮਚਾਰੀਆਂ ਨੇ ਇਨਵੈਸਟ ਪੰਜਾਬ ਪੋਰਟਲ ਸਬੰਧੀ ਵਧੇਰੇ ਜਾਣਕਾਰੀ ਵੀ ਪ੍ਰਦਾਨ ਕੀਤੀ ।

Punjab Bani 27 March,2025
ਮੱਛੀ ਪਾਲਣ ਵਿਭਾਗ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਤਕਨੀਕੀ ਅਤੇ ਵਿੱਤੀ ਸਹੂਲਤਾਂ ਦਾ ਮੱਛੀ ਪਾਲਣ ਦਾ ਕਿੱਤਾ ਕਰਨ ਦੇ ਚਾਹਵਾਨ ਲਾਭ ਉਠਾਉਣ : ਡਿਪਟੀ ਕਮਿਸ਼ਨਰ

ਮੱਛੀ ਪਾਲਣ ਵਿਭਾਗ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਤਕਨੀਕੀ ਅਤੇ ਵਿੱਤੀ ਸਹੂਲਤਾਂ ਦਾ ਮੱਛੀ ਪਾਲਣ ਦਾ ਕਿੱਤਾ ਕਰਨ ਦੇ ਚਾਹਵਾਨ ਲਾਭ ਉਠਾਉਣ : ਡਿਪਟੀ ਕਮਿਸ਼ਨਰ -ਮੱਛੀ ਸਟੇਕ ਹੋਲਡਰਾਂ ਨੂੰ ਜੀਵਨ ਬੀਮਾ ਅਤੇ ਫ਼ਸਲੀ ਬੀਮਾ ਕਰਵਾਉਣ ਦੀ ਅਪੀਲ -ਮੱਛੀ ਪਾਲਣ ਵਿਭਾਗ ਵੱਲੋਂ ਪੰਚਾਇਤੀ/ਪ੍ਰਾਈਵੇਟ/ਟੋਇਆਂ/ਭੱਠੇ ਵਾਲੀਆਂ ਜ਼ਮੀਨਾਂ ਤੇ ਬਣੇ ਮੱਛੀ ਤਲਾਬਾ ਉੱਪਰ 25 ਫ਼ੀਸਦੀ ਸਬਸਿਡੀ ਦਾ ਲਾਭ -ਮੱਛੀ ਪਾਲਣ ਵਿਭਾਗ ਵੱਲੋਂ ਨੈਸ਼ਨਲ ਡਿਜੀਟਲ ਪਲੇਟਫਾਰਮ (ਐਨ.ਐਫ.ਡੀ.ਪੀ.) ਤੇ ਸਟੇਕ ਹੋਲਡਰਾਂ ਨੂੰ ਰਜਿਸਟਰਡ ਕਰਵਾਉਣ ਦਾ ਸੱਦਾ -ਮੱਛੀ ਪਾਲਣ ਵਿਭਾਗ ਨੇ ਸਾਲ 2024-25 ਦੌਰਾਨ ਜ਼ਿਲ੍ਹੇ ਦੇ ਕਿਸਾਨਾਂ ਨੂੰ ਕਰੀਬ 18 ਲੱਖ ਦੀ ਸਬਸਿਡੀ ਪ੍ਰਦਾਨ ਕੀਤੀ ਤੇ 17 ਲੱਖ ਦੀ ਸਬਸਿਡੀ ਹੋਰ ਪ੍ਰਦਾਨ ਕੀਤੀ ਜਾਵੇਗੀ ਪਟਿਆਲਾ, 16 ਮਾਰਚ (): ਮੱਛੀ ਪਾਲਣ ਦਾ ਕਿੱਤਾ ਕਿਸਾਨਾਂ, ਬੇਰੁਜ਼ਗਾਰਾਂ, ਨੌਜਵਾਨਾਂ ਅਤੇ ਔਰਤਾਂ ਲਈ ਇੱਕ ਵਧੀਆ ਰੋਜ਼ਗਾਰ ਵਜੋਂ ਅਹਿਮ ਰੋਲ ਨਿਭਾ ਰਿਹਾ ਹੈ ਅਤੇ ਇਹ ਕਿੱਤਾ ਖੇਤੀਬਾੜੀ ਵਿਭਿੰਨਤਾ ਅਤੇ ਵਧੀਆ ਆਮਦਨ ਦਾ ਜਰੀਆਂ ਹੈ। ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਡਾ. ਸ਼੍ਰੀਮਤੀ ਪ੍ਰੀਤੀ ਯਾਦਵ ਨੇ ਜ਼ਿਲ੍ਹਾ ਪੱਧਰੀ ਕਮੇਟੀ (ਡੀ. ਐਲ. ਸੀ.) ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ । ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਮਤੱਸਯਾ ਸੰਪਦਾ ਯੋਜਨਾ (ਪੀ. ਐਮ. ਐਮ. ਐਸ. ਵਾਈ.) ਸਕੀਮ ਅਧੀਨ ਜ਼ਿਲ੍ਹੇ ਦੇ ਲਾਭਪਾਤਰੀਆਂ ਦੇ 40-60 ਫ਼ੀਸਦੀ ਸਬਸਿਡੀ ਕੇਸਾਂ ਨੂੰ ਪ੍ਰਵਾਨ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੱਛੀ ਪਾਲਣ ਦੇ ਕਿੱਤੇ ਨੂੰ ਪ੍ਰਫੁਲਿਤ ਕਰਨ ਲਈ ਅਨੇਕਾਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ । ਇਨ੍ਹਾਂ ਵਿੱਚ ਨਵੇਂ ਰੋਜ਼ਗਾਰ ਕਰਨ ਦੇ ਚਾਹਵਾਨ ਵਿਅਕਤੀਆਂ ਨੂੰ ਮੱਛੀ ਦੀ ਢੋਆ-ਢੁਆਈ ਕਰਨ ਲਈ ਥ੍ਰੀ-ਵਹੀਲਰ ਵਿੱਦ ਆਈਸ ਬਾਕਸ, ਮੋਟਰ ਸਾਈਕਲ ਵਿੱਦ ਆਈਸ ਬਾਕਸ ਦੀ ਖ਼ਰੀਦ ਕਰਨ ਉੱਪਰ 40 ਫ਼ੀਸਦੀ ਜਨਰਲ ਅਤੇ 60 ਫ਼ੀਸਦੀ ਐਸ. ਸੀ./ਐਸ. ਟੀ./ਔਰਤਾਂ ਦੇ ਵਰਗ ਨੂੰ ਸਬਸਿਡੀ ਦਿੱਤੀ ਜਾ ਰਹੀ ਹੈ । ਸਾਫ਼ ਸੁਥਰੀ ਮੱਛੀ ਵੇਚਣ ਵਾਲਿਆਂ/ਐਕੁਏਰੀਅਮ ਵੇਚਣ ਲਈ ਨਵੀਂ ਦੁਕਾਨ ਦੀ ਉਸਾਰੀ ਜਾਂ ਪੁਰਾਣੀ ਦੁਕਾਨ ਦੀ ਰੈਨੋਵੇਸ਼ਨ ਲਈ ਇਸ ਸਕੀਮ ਦੇ ਸਬ ਕੰਪੋਨੈਂਟ ਫਿਸ਼ ਕਿਓਸਕ ਉੱਪਰ ਵੀ ਪ੍ਰੋਜੈਕਟ ਕਾਸਟ (10 ਲੱਖ ਜਾਂ ਇਸ ਤੋਂ ਘੱਟ) ਦੇ ਸਬਸਿਡੀ ਪ੍ਰਦਾਨ ਕੀਤੀ ਜਾ ਰਹੀ ਹੈ । ਮੱਛੀ ਪਾਲਣ ਦੇ ਖੇਤਰ ਵਿੱਚ ਆਧੁਨਿਕ ਤਰੀਕੇ ਨਾਲ ਮੱਛੀ ਦੀ ਫਲੋਟਿੰਗ ਅਤੇ ਸਿੰਕਿੰਗ ਫੀਡ ਬਣਾਉਣ ਦੇ ਮੰਤਵ ਨਾਲ ਉੱਤਮ ਦਰਜੇ ਦੀ ਫੀਡ ਤਿਆਰ ਕਰਨ ਲਈ, ਇੱਕ ਲਾਭਪਾਤਰੀ ਵੱਲੋਂ ਪਿੰਡ ਘਲੋੜੀ ਵਿਖੇ ਫਿਸ਼ ਫੀਡ ਮਿਲ ਦੀ ਸਥਾਪਨਾ ਵੀ ਕੀਤੀ ਗਈ ਹੈ । ਇਸ ਨਾਲ ਜ਼ਿਲ੍ਹੇ, ਰਾਜ ਅਤੇ ਨੇੜਲੇ ਰਾਜਾਂ ਨੂੰ ਵੀ ਮੱਛੀ ਦੀ ਰੈਡੀਮੇਡ ਸੰਤੁਲਿਤ ਫਿਸ਼ ਫੀਡ ਮਿਲਣੀ ਸ਼ੁਰੂ ਹੋ ਜਾਵੇਗੀ । ਡਿਪਟੀ ਕਮਿਸ਼ਨਰ ਪਟਿਆਲਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੱਛੀ ਪਾਲਣ ਦੇ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਜਾਂਦੀਆਂ ਵਿੱਤੀ ਅਤੇ ਤਕਨੀਕੀ ਸਹੂਲਤਾਂ ਦਾ ਵੱਧ ਤੋ ਵੱਧ ਲਾਭ ਪ੍ਰਾਪਤ ਕਰਨ । ਸਹਾਇਕ ਡਾਇਰੈਕਟਰ ਮੱਛੀ ਪਾਲਣ ਪਟਿਆਲਾ ਕਰਮਜੀਤ ਸਿੰਘ ਨੇ ਦੱਸਿਆ ਕਿ ਪੀ. ਐਮ. ਐਮ. ਐਸ. ਵਾਈ. ਸਕੀਮ ਅਧੀਨ ਪਲੈਨ/ਪੱਧਰ ਜ਼ਮੀਨ ਤੇ ਮੱਛੀ ਤਲਾਬ ਦੇ ਨਵੇਂ ਨਿਰਮਾਣ, ਫਿਸ਼ ਕਿਓਸਕ ਜਾਂ ਇਸ ਦੇ ਸੁਧਾਰ (ਰੈਨੋਵੇਸ਼ਨ), ਮੱਛੀਆਂ ਦੀ ਢੋਆ-ਢੁਆਈ ਦੇ ਵਾਹਨ ਖ਼ਰੀਦਣ, ਫਿਸ਼ ਫੀਡ ਮਿਲ ਸਥਾਪਿਤ ਕਰਨ ਦੇ ਪ੍ਰੋਜੈਕਟਾਂ ਤੇ ਯੂਨਿਟ ਕਾਸਟ ਦਾ 40-60 ਫ਼ੀਸਦੀ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੋਟਰ ਸਾਈਕਲ ਵਿੱਦ ਆਈਸ ਬਾਕਸ ਦੇ ਸਾਲ 2024-25 ਦੌਰਾਨ 4,31,294 ਰੁਪਏ ਦੇ ਸਬਸਿਡੀ, ਥ੍ਰੀ ਵਹੀਲਰ ਵਿੱਦ ਆਈਸ ਬਾਕਸ ਤੇ 3,60,000 ਰੁਪਏ ਦੀ ਸਬਸਿਡੀ, ਫਿਸ਼ ਕਿਓਸਕ ਦੇ 6,99,234 ਰੁਪਏ ਦੀ ਸਬਸਿਡੀ ਅਤੇ ਬਾਇਓਫਲਾਕ ਯੂਨਿਟ ਤੇ 2,88,000 ਰੁਪਏ ਦੀ ਕੁੱਲ ਸਬਸਿਡੀ 17,78,528 ਰੁਪਏ ਪ੍ਰਦਾਨ ਕੀਤੀ ਜਾ ਚੁੱਕੀ ਹੈ ਅਤੇ ਲਗਭਗ 17 ਲੱਖ ਰੁਪਏ ਦੇ ਹੋਰ ਸਬਸਿਡੀ ਵੀ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਜਲਦ ਹੀ ਪਾਈ ਜਾ ਰਹੀ ਹੈ । ਉਨ੍ਹਾਂ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਜ਼ਿਲ੍ਹੇ ਦੇ ਮੱਛੀ ਪਾਲਣ ਖੇਤਰ ਨਾਲ ਜੁੜੇ ਹਰ ਵਿਅਕਤੀ ਨੂੰ ਨੈਸ਼ਨਲ ਡਿਜੀਟਲ ਪੋਰਟਲ 'ਤੇ ਰਜਿਸਟਰ ਕੀਤਾ ਜਾ ਰਿਹਾ ਹੈ, ਇਸ ਨਾਲ ਮੱਛੀ ਪਾਲਣ ਖੇਤਰ ਨਾਲ ਜੁੜੇ ਹਰ ਵਿਅਕਤੀ ਨੂੰ ਫ਼ਾਇਦਾ ਹੋਵੇਗਾ ਅਤੇ ਸਰਕਾਰ ਕੋਲ ਇੱਕ ਡਾਟਾ ਬੇਸ ਤਿਆਰ ਹੋ ਜਾਵੇਗਾ, ਜਿਸ ਨਾਲ ਭਵਿੱਖ ਦੀਆਂ ਯੋਜਨਾਵਾਂ ਨੂੰ ਹੋਰ ਵੀ ਵਧੀਆ ਤਰੀਕੇ ਨਾਲ ਬਣਾਇਆ ਜਾ ਰਿਹਾ ਹੈ । ਉਹਨਾਂ ਨੇ ਅਪੀਲ ਕੀਤੀ ਕਿ ਕੋਈ ਵੀ ਲਾਭਪਾਤਰੀ ਜਾਂ ਇਸ ਖੇਤਰ ਨਾਲ ਜੁੜਿਆ ਹਰ ਵਿਅਕਤੀ ਲੋੜੀਂਦੇ ਦਸਤਾਵੇਜ਼ਾਂ ਨਾਲ ਆਪਣੇ ਨੇੜਲੇ, ਕਾਮਨ ਸਰਵਿਸ ਸੈਂਟਰ ਜਾ ਕੇ ਪੋਰਟਲ ਉੱਪਰ ਆਪਣੇ ਆਪ ਨੂੰ ਰਜਿਸਟਰ ਕਰਵਾ ਸਕਦਾ ਹੈ । ਪੰਜਾਬ ਸਰਕਾਰ ਦੀਆਂ ਉਹਨਾਂ ਮੱਛੀ ਪਾਲਕਾਂ ਨੂੰ 25 ਫ਼ੀਸਦੀ ਸਬਸਿਡੀ ਦੇਣ ਦੀ ਸਕੀਮ ਚਲਾਈ ਹੈ ਜਿਨ੍ਹਾਂ ਦੇ ਤਲਾਬ ਨੀਵੀਂਆਂ/ਟੋਇਆ/ਭੱਠਿਆਂ ਵਾਲੀਆਂ ਜ਼ਮੀਨਾਂ ਉੱਪਰ ਬਣੇ ਹਨ। ਇਹ ਸਬਸਿਡੀ ਪੰਜਾਬ ਫਿਸ਼ਰੀਜ ਡਿਵੈਲਪਮੈਂਟ ਬੋਰਡ ਵੱਲੋਂ ਲਾਭਪਾਤਰੀਆਂ ਨੂੰ ਦਿੱਤੀ ਜਾਵੇਗੀ । ਸੀਨੀਅਰ, ਮੱਛੀ ਪਾਲਣ ਅਫ਼ਸਰ ਪਟਿਆਲਾ ਵੀਰਪਾਲ ਕੌਰ ਜੋੜਾ ਨੇ ਦੱਸਿਆ ਕਿ ਨਵੇਂ ਸਾਲ ਤੋਂ ਮੱਛੀ ਦਾ ਕਾਰੋਬਾਰ ਕਰਨ ਵਾਲੇ ਹਰ ਵਿਅਕਤੀ ਦਾ ਸਲਾਨਾ ਜੀਵਨ ਬੀਮਾ ਕੀਤਾ ਜਾ ਰਿਹਾ ਹੈ । ਇੱਕ ਨਵੀਂ ਸਕੀਮ ਵੀ ਕੇਂਦਰ ਸਰਕਾਰ ਵੱਲੋਂ ਜਲਦ ਹੀ ਲਾਂਚ ਕੀਤੀ ਗਈ ਹੈ, ਜਿਸ ਤਹਿਤ ਉਹਨਾਂ ਦੀ ਪਲ ਰਹੀ ਮੱਛੀ ਉੱਪਰ ਬੇਸਿਕ ਇੰਨਸ਼ੋਰੈਂਸ ਅਤੇ ਕੌਂਪਰੀਹੈਂਸਿਵ ਇੰਨਸ਼ੋਰੈਂਸ ਕੀਤੀ ਜਾਵੇਗੀ । ਇਸ ਮੰਤਵ ਲਈ ਕਈ ਇੰਸ਼ੋਰੈਂਸ ਕੰਪਨੀਆਂ ਨਾਲ ਗੱਠਜੋੜ ਕੀਤਾ ਜਾ ਰਿਹਾ ਹੈ। ਮੱਛੀ ਪਾਲਣ ਦੀ 5 ਦਿਨਾਂ ਮੁਫ਼ਤ ਟ੍ਰੇਨਿੰਗ ਵੀ ਮਿਤੀ 17 ਮਾਰਚ 2025 ਨੂੰ ਆਰੰਭ ਹੋ ਰਹੀ ਹੈ । ਇਹਨਾਂ ਸਾਰੀਆਂ ਸਕੀਮਾਂ ਦੀ ਜਾਣਕਾਰੀ ਲੈਣ ਲਈ ਮੱਛੀ ਪਾਲਣ ਵਿਭਾਗ ਪਟਿਆਲਾ ਨਾਲ ਸਿੱਧੇ ਤੌਰ ਤੇ ਸੰਪਰਕ ਕੀਤਾ ਜਾ ਸਕਦਾ ਹੈ ।

Punjab Bani 16 March,2025
ਐਗਰੀ ਇਨਪੁਟ ਡੀਲਰਜ ਐਸੋਸੀਏਸ਼ਨ ਦੀ ਹੋਈ ਵਰਚੂਅਲ ਮੀਟਿੰਗ

ਐਗਰੀ ਇਨਪੁਟ ਡੀਲਰਜ ਐਸੋਸੀਏਸ਼ਨ ਦੀ ਹੋਈ ਵਰਚੂਅਲ ਮੀਟਿੰਗ -ਪੰਜਾਬ ਪੱਧਰੀ ਸਲਾਨਾ ਇਜਲਾਸ ਸਬੰਧੀ ਹੋਈਆਂ ਵਿਚਾਰਾਂ ਨਾਭਾ 15 ਮਾਰਚ () ਐਗਰੀ ਇਨਪੁਟ ਡੀਲਰਜ਼ ਐਸੋਸੀਏਸ਼ਨ ਪੰਜਾਬ ਦੀ ਇੱਕ ਜ਼ਰੂਰੀ ਵਰਚੂਅਲ ਮੀਟਿੰਗ ਪੰਜਾਬ ਪ੍ਰਧਾਨ ਸ. ਬੀਰਇੰਦਰ ਸਿੰਘ ਕਪੂਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਖਾਦ, ਬੀਜ ਅਤੇ ਕੀੜੇਮਾਰ ਦਵਾਈਆਂ ਦੇ ਡੀਲਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਚਾਰ ਚਰਚਾ ਕੀਤੀ ਗਈ।ਇਸ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਐਸੋਸੀਏਸ਼ਨ ਵੱਲੋਂ ਪੰਜਾਬ ਪੱਧਰ ਦਾ ਸਲਾਨਾ ਇਜਲਾਸ ਮਿਤੀ 29 ਮਾਰਚ ਦਿਨ ਸ਼ਨੀਵਾਰ ਨੂੰ ਕ੍ਰਿਸਟਲ ਗ੍ਰੈਂਡ ਮੈਰਿਜ ਪੈਲੇਸ ਜਗਰਾਓਂ ਵਿਖੇ ਬੁਲਾਇਆ ਜਾਵੇਗਾ,ਜਿਸ ਵਿੱਚ ਡੀਲਰਾਂ ਦੇ ਸੁਝਾਅ ਲਏ ਜਾਣਗੇ। ਅਤੇ ਐਸੋਸੀਏਸ਼ਨ ਵੱਲੋਂ ਡੀਲਰਾਂ ਦੀਆਂ ਸਮੱਸਿਆਂਵਾਂ ਦੇ ਹੱਲ ਲਈ ਰਣਨੀਤੀ ਬਣਾਈ ਜਾਵੇਗੀ । ਇਸ ਪ੍ਰੋਗਰਾਮ ਵਿੱਚ ਵੱਖ ਵੱਖ ਕੀੜੇਮਾਰ ਦਵਾਈਆਂ, ਬੀਜਾਂ ਅਤੇ ਖਾਦ ਕੰਪਨੀਆਂ ਦੀਆਂ ਸਟਾਲਾਂ ਵਿਸ਼ੇਸ਼ ਤੌਰ ਤੇ ਖਿੱਚ ਦਾ ਕੇਂਦਰ ਬਣਨਗੀਆਂ।ਇਸ ਮੌਕੇ ਐਸੋਸੀਏਸ਼ਨ ਪੰਜਾਬ ਦੇ ਮੀਤ ਪ੍ਰਧਾਨ ਸ਼੍ਰੀ ਧਰਮ ਬਾਂਸਲ ਪਟਿਆਲਾ, ਜਨਰਲ ਸਕੱਤਰ ਗੋਕਲ ਪ੍ਰਕਾਸ਼ ਗੁਪਤਾ ਬਰਨਾਲਾ, ਕੈਸ਼ੀਅਰ ਅਰਵਿੰਦ ਬਾਂਸਲ ਬਨੂੰੜ, ਐਗਜ਼ੀਕਿਊਟਿਵ ਕਮੇਟੀ ਮੈਂਬਰ ਦਰਸ਼ਨ ਸਿੰਗਲਾ ਨਿਹਾਲ ਸਿੰਘ ਵਾਲਾ, ਸੁਮਿਤ ਵਿੱਜ ਹੁਸ਼ਿਆਰਪੁਰ, ਪੁਨੀਤ ਗੋਲਡੀ ਖੰਨਾ, ਬਹਾਦਰ ਸਿੰਘ ਅਮਲੋਹ,ਰਾਜ ਕੁਮਾਰ ਗਰਗ ਲਹਿਰਾਗਾਗਾ ਪਵਨ ਸਿੰਗਲਾ ਬਠਿੰਡਾ ਰਕੇਸ਼ ਕੁਮਾਰ ਅਤੇ ਅੰਕੁਰ ਗੋਇਲ ਮਲੇਰਕੋਟਲਾ ਆਦਿ ਹਾਜ਼ਰ ਸਨ।

Punjab Bani 15 March,2025
ਸਿਡਬੀ ਨੇ ਇਕ ਆਉਟਰੀਚ ਪ੍ਰੋਗਰਾਮ ਦੌਰਾਨ ਪਟਿਆਲਾ ਚੇੰਬਰ ਆਫ਼ ਇੰਡਸਟਰੀਜ਼ ਦੇ ਸਦੱਸਿਆਂ ਨੂੰ ਵਿੱਤੀ ਸਹਾਇਤਾ ਪ੍ਰਾਪਤ ਕਰਨ ਵਿੱਚ ਮਦਦ ਕਰਨ ਲਈ ਇਕ ਸਮਝੌਤਾ ਪੱਤਰ 'ਤੇ ਹਸਤਾਖਰ ਕੀਤੇ

ਸਿਡਬੀ ਨੇ ਇਕ ਆਉਟਰੀਚ ਪ੍ਰੋਗਰਾਮ ਦੌਰਾਨ ਪਟਿਆਲਾ ਚੇੰਬਰ ਆਫ਼ ਇੰਡਸਟਰੀਜ਼ ਦੇ ਸਦੱਸਿਆਂ ਨੂੰ ਵਿੱਤੀ ਸਹਾਇਤਾ ਪ੍ਰਾਪਤ ਕਰਨ ਵਿੱਚ ਮਦਦ ਕਰਨ ਲਈ ਇਕ ਸਮਝੌਤਾ ਪੱਤਰ 'ਤੇ ਹਸਤਾਖਰ ਕੀਤੇ ਪਟਿਆਲਾ, 10 ਮਾਰਚ : ਸਥਾਨਕ ਵਪਾਰਕ ਸੰਗਠਨਾਂ ਦੇ ਸਹਿਯੋਗ ਨਾਲ ਦੇਸ਼ ਦੇ ਐਮ. ਐਸ. ਐਮ. ਈ. ਦੇ ਪ੍ਰਚਾਰ ਅਤੇ ਵਿਕਾਸ ਲਈ ਪ੍ਰਮੁੱਖ ਵਿੱਤੀ ਸੰਸਥਾ ਸਮਾਲ ਇੰਡਸਟਰੀਜ਼ ਡਿਵੈਲਪਮੈਂਟ ਬੈਂਕ ਆਫ ਇੰਡੀਆ (ਸਿਡਬੀ) ਨੇ ਸਥਾਨਕ ਐਮ. ਐਸ. ਐਮ. ਈ. ਲਈ ਵਿੱਤੀ ਸਹਾਇਤਾ ਅਤੇ ਮਾਰਗਦਰਸ਼ਨ ਵਧਾਉਣ ਦੇ ਉਦੇਸ਼ ਨਾਲ ਇੱਕ ਇੰਟਰਐਕਟਿਵ ਸੈਸ਼ਨ ਦਾ ਸਫਲਤਾਪੂਰਵਕ ਆਯੋਜਨ ਕੀਤਾ । ਸਿਡਬੀ ਪਟਿਆਲਾ ਵੱਲੋਂ 13 ਸਤੰਬਰ, 2024 ਨੂੰ ਪਟਿਆਲਾ ਸ਼ਾਖਾ ਦਫ਼ਤਰ ਦੇ ਉਦਘਾਟਨ ਤੋਂ ਬਾਅਦ ਅਜਿਹੇ ਜਾਗਰੂਕਤਾ ਪ੍ਰੋਗਰਾਮ ਚਲਾਏ ਜਾ ਰਹੇ ਹਨ । ਇਸ ਮੌਕੇ ਚੰਡੀਗੜ੍ਹ ਖੇਤਰੀ ਦਫ਼ਤਰ ਦੇ ਜਨਰਲ ਮੈਨੇਜਰ ਸ੍ਰੀ ਬਲਬੀਰ ਸਿੰਘ ਅਤੇ ਲੁਧਿਆਣਾ ਸ਼ਾਖਾ ਦਫ਼ਤਰ ਦੇ ਡਿਪਟੀ ਜਨਰਲ ਮੈਨੇਜਰ ਸ੍ਰੀ ਰਾਜਨ ਨੇ ਹਿੱਸਾ ਲਿਆ । ਸ੍ਰੀ ਜਤਿੰਦਰ ਸਿੰਘ ਸੰਧੂ, ਪ੍ਰਧਾਨ ਪਟਿਆਲਾ ਚੈਂਬਰ ਆਫ਼ ਇੰਡਸਟਰੀਜ਼, ਸਮਾਲ ਸਕੇਲ ਇੰਡਸਟਰੀਜ਼ ਐਸੋਸੀਏਸ਼ਨ ਦੇ ਪ੍ਰਧਾਨ ਸੁਰਜੀਤ ਸਿੰਘ ਧੀਰ, ਸ਼੍ਰੀ ਸੰਜੀਵ ਗੋਇਲ, ਪ੍ਰਧਾਨ, ਐਮ. ਐਸ. ਐਮ. ਈ. ਇੰਡਸਟਰੀਅਲ ਐਸੋਸੀਏਸ਼ਨ ਇਸ ਮੌਕੇ ਪਟਿਆਲਾ ਇੰਡਸਟਰੀਅਲ ਅਸਟੇਟ ਵੈਲਫੇਅਰ ਸੁਸਾਇਟੀ ਦੇ ਜਨਰਲ ਸਕੱਤਰ ਹਰਮਿੰਦਰ ਸਿੰਘ ਸਮੇਤ ਐਸੋਸੀਏਸ਼ਨਾਂ/ਐਮ. ਐਸ. ਐਮ. ਈ. ਦੇ ਹੋਰ ਪਤਵੰਤੇ ਹਾਜ਼ਰ ਸਨ । ਇਸ ਸਮਾਗਮ ਵਿੱਚ ਵੱਖ-ਵੱਖ ਐਸੋਸੀਏਸ਼ਨਾਂ ਦੇ ਲਗਭਗ 100 ਮੈਂਬਰਾਂ, ਅਹੁਦੇਦਾਰਾਂ ਨੇ ਹਿੱਸਾ ਲਿਆ। ਸਮਾਗਮ ਦੌਰਾਨ ਸਿਡਬੀ ਨੇ ਸਥਾਨਕ ਐਸੋਸੀਏਸ਼ਨਾਂ ਦੇ ਪ੍ਰਧਾਨਾਂ ਨੂੰ ਕਾਰੋਬਾਰ ਦੇ ਵਿਕਾਸ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਸਨਮਾਨਿਤ ਵੀ ਕੀਤਾ । ਇਸ ਸਮਾਰੋਹ ਦੀ ਮੁੱਖ ਵਿਸ਼ੇਸ਼ਤਾ ਸਿਡਬੀ ਅਤੇ ਪਟਿਆਲਾ ਚੈਂਬਰ ਆਫ ਇੰਡਸਟਰੀਜ਼ (ਪੀ. ਸੀ. ਆਈ.) ਦਰਮਿਆਨ ਸਹਿਮਤੀ ਪੱਤਰ 'ਤੇ ਹਸਤਾਖਰ ਕਰਨਾ ਸੀ, ਜੋ ਮਜ਼ਬੂਤ ਸਹਿਯੋਗ ਨੂੰ ਉਤਸ਼ਾਹਤ ਕਰਨ ਅਤੇ ਐਮ. ਐਸ. ਐਮ. ਈ. ਨੂੰ ਵਿੱਤੀ ਅਤੇ ਵਿਕਾਸ ਸਹਾਇਤਾ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਸੀ। ਸਿਡਬੀ ਦੇ ਪ੍ਰੋਗਰਾਮ ਫਾਰ ਸਮਰੱਥਾ ਨਿਰਮਾਣ ਆਫ ਬਿਜ਼ਨਸ ਮੈਂਬਰ ਸੰਗਠਨਾਂ (ਪ੍ਰੋਮੋ) ਤਹਿਤ ਹਸਤਾਖਰ ਕੀਤੇ ਗਏ ਇਸ ਸਹਿਮਤੀ ਪੱਤਰ ਦਾ ਉਦੇਸ਼ ਸਿਡਬੀ ਦੀਆਂ ਯੋਜਨਾਵਾਂ ਤੱਕ ਬਿਹਤਰ ਪਹੁੰਚ ਨੂੰ ਸੁਵਿਧਾਜਨਕ ਬਣਾਉਣਾ, ਰੈਫਰਲ ਪ੍ਰਬੰਧਾਂ ਤਹਿਤ ਵਿੱਤੀ ਸਹਾਇਤਾ ਪ੍ਰਦਾਨ ਕਰਨਾ, ਸਮਰੱਥਾ ਨਿਰਮਾਣ ਨੂੰ ਵਧਾਉਣਾ ਅਤੇ ਪੀ. ਸੀ. ਆਈ. ਮੈਂਬਰਾਂ ਲਈ ਲੋੜ-ਅਧਾਰਤ ਸਿਖਲਾਈ ਦਾ ਆਯੋਜਨ ਕਰਕੇ ਐਮ. ਐਸ. ਐਮ. ਈ. ਈਕੋਸਿਸਟਮ ਦਾ ਪਾਲਣ ਪੋਸ਼ਣ ਕਰਨਾ ਹੈ । ਸਿਡਬੀ ਦੇ ਜਨਰਲ ਮੈਨੇਜਰ (ਜੀ. ਐਮ.) ਅਤੇ ਡਿਪਟੀ ਜਨਰਲ ਮੈਨੇਜਰ (ਡੀਜੀਐਮ) ਨੇ ਇਕੱਠ ਨੂੰ ਸੰਬੋਧਨ ਕੀਤਾ ਅਤੇ ਵਿੱਤੀ ਹੱਲ ਅਤੇ ਸਲਾਹਕਾਰੀ ਸੇਵਾਵਾਂ ਰਾਹੀਂ ਐਮ. ਐਸ. ਐਮ. ਈ. ਨੂੰ ਸਸ਼ਕਤੀਕਰਨ ਲਈ ਬੈਂਕ ਦੀ ਵਚਨਬੱਧਤਾ ਦੁਹਰਾਈ। ਸ੍ਰੀ ਪਵਨ ਕੁਮਾਰ ਭਾਰਤੀ, ਬ੍ਰਾਂਚ ਹੈੱਡ, ਸਿਡਬੀ ਪਟਿਆਲਾ ਦਫ਼ਤਰ ਨੇ ਵੱਖ-ਵੱਖ ਸਿਡਬੀ ਸਕੀਮਾਂ ਬਾਰੇ ਵਿਸਥਾਰ ਪੂਰਵਕ ਪੇਸ਼ਕਾਰੀ ਦਿੱਤੀ, ਐਸੋਸੀਏਸ਼ਨਾਂ ਦੇ ਮੈਂਬਰਾਂ ਦੀਆਂ ਚਿੰਤਾਵਾਂ ਨੂੰ ਦੂਰ ਕੀਤਾ ਅਤੇ ਉਨ੍ਹਾਂ ਨੂੰ ਵਿੱਤੀ ਸਹਾਇਤਾ ਪ੍ਰਾਪਤ ਕਰਨ ਬਾਰੇ ਜ਼ਰੂਰੀ ਜਾਣਕਾਰੀ ਪ੍ਰਦਾਨ ਕੀਤੀ । ਉਸ ਦੇ ਸੈਸ਼ਨ ਨੂੰ ਬਹੁਤ ਪਸੰਦ ਕੀਤਾ ਗਿਆ ਸੀ, ਕਿਉਂਕਿ ਉਸਨੇ ਸਥਾਨਕ ਉੱਦਮਾਂ ਨੂੰ ਦਰਪੇਸ਼ ਪ੍ਰਮੁੱਖ ਚੁਣੌਤੀਆਂ ਦੇ ਅਨੁਕੂਲ ਹੱਲ ਪ੍ਰਦਾਨ ਕੀਤੇ । ਐਸੋਸੀਏਸ਼ਨ ਦੇ ਪ੍ਰਧਾਨਾਂ ਨੇ ਆਪਣੇ ਸੰਬੋਧਨ ਵਿੱਚ ਸਿਡਬੀ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਇਸ ਸਹਿਯੋਗ ਰਾਹੀਂ ਐਮ. ਐਸ. ਐਮ. ਈ. ਦੀ ਸਹਾਇਤਾ ਕਰਨ ਦੀ ਆਪਣੀ ਵਚਨਬੱਧਤਾ 'ਤੇ ਜ਼ੋਰ ਦਿੱਤਾ। ਜੀ. ਐਮ. ਅਤੇ ਡੀ. ਜੀ. ਐਮ. ਮੈਂਬਰਾਂ ਨਾਲ ਸਰਗਰਮੀ ਨਾਲ ਜੁੜੇ ਹੋਏ ਸਨ, ਉਨ੍ਹਾਂ ਦੇ ਸਵਾਲਾਂ ਨੂੰ ਸੁਣਦੇ ਸਨ ਅਤੇ ਵਿੱਤੀ ਯੋਜਨਾਬੰਦੀ ਅਤੇ ਕਾਰੋਬਾਰ ਦੇ ਵਿਸਥਾਰ ਬਾਰੇ ਮਾਹਰ ਮਾਰਗ ਦਰਸ਼ਨ ਦੀ ਪੇਸ਼ਕਸ਼ ਕਰਦੇ ਸਨ। ਸ਼੍ਰੀ ਬਲਬੀਰ ਸਿੰਘ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕਿਵੇਂ ਐਮ. ਐਸ. ਐਮ. ਈ. ਵੱਖ-ਵੱਖ ਕਾਰੋਬਾਰੀ ਲੋੜਾਂ ਲਈ ਸਿਡਬੀ ਤੋਂ ਵਿੱਤੀ ਸਹਾਇਤਾ ਪ੍ਰਾਪਤ ਕਰਕੇ ਲਾਭ ਪ੍ਰਾਪਤ ਕਰ ਸਕਦੇ ਹਨ । ਸ਼੍ਰੀ ਐਸ. ਡੀ. ਭਰਤ ਨੇ ਆਪਣੀ ਸਮਾਪਤੀ ਟਿੱਪਣੀ ਵਿੱਚ ਸਿਡਬੀ ਦੀਆਂ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ ਅਤੇ ਕਾਰੋਬਾਰੀ ਵਾਤਾਵਰਣ ਨੂੰ ਮਜ਼ਬੂਤ ਕਰਨ ਲਈ ਚੁੱਕੇ ਗਏ ਸਰਗਰਮ ਕਦਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਸਹਿਮਤੀ ਪੱਤਰ ਲੰਬੇ ਸਮੇਂ ਦੇ ਸਹਿਯੋਗ ਦੀ ਨੀਂਹ ਵਜੋਂ ਕੰਮ ਕਰੇਗਾ ਅਤੇ ਇਹ ਸੁਨਿਸ਼ਚਿਤ ਕਰੇਗਾ ਕਿ ਸਥਾਨਕ ਕਾਰੋਬਾਰਾਂ ਨੂੰ ਸਿਡਬੀ ਦੀ ਮੁਹਾਰਤ ਅਤੇ ਸਰੋਤਾਂ ਤੋਂ ਲਾਭ ਮਿਲੇ ।

Punjab Bani 10 March,2025
ਡੇਅਰੀ ਸਵੈ-ਰੁਜਗਾਰ ਸਿਖਲਾਈ ਕੋਰਸ ਮਿਤੀ 10 ਮਾਰਚ ਤੋਂ ਸ਼ੁਰੂ

ਡੇਅਰੀ ਸਵੈ-ਰੁਜਗਾਰ ਸਿਖਲਾਈ ਕੋਰਸ ਮਿਤੀ 10 ਮਾਰਚ ਤੋਂ ਸ਼ੁਰੂ ਪਟਿਆਲਾ, 7 ਮਾਰਚ : ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਅਗਵਾਈ ਵਿੱਚ ਡਾਇਰੈਕਟਰ, ਡੇਅਰੀ ਵਿਕਾਸ ਵਿਭਾਗ, ਕੁਲਦੀਪ ਸਿੰਘ ਜੱਸੋਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਦਲਬੀਰ ਕੁਮਾਰ, ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਪਟਿਆਲਾ ਜੀ ਦੇਖ ਰੇਖ ਹੇਠ ਪੰਜਾਬ ਰਾਜ ਨੂੰ ਡੇਅਰੀ ਸੂਬਾ ਬਣਾਉਣ ਲਈ ਸਰਕਾਰ ਵਲੋਂ ਉਲੀਕੀਆਂ ਅਗਾਂਹਵਧੂ ਸਕੀਮਾਂ ਵਿੱਚ ਕਿਸਾਨਾਂ ਨੂੰ ਭਰਪੂਰ ਵਿੱਤੀ ਲਾਭ ਦੇਣ ਲਈ ਕਦਮ ਚੁੱਕੇ ਗਏ ਹਨ । ਇਸੇ ਸਕੀਮ ਤਹਿਤ 10/03/2025 ਤੋਂ ਦੋ ਹਫਤੇ ਦਾ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਡੇਅਰੀ ਸਵੈ-ਰੁਜਗਾਰ ਕੋਰਸ ਡੇਅਰੀ ਸਿਖਲਾਈ ਤੇ ਵਿਸਥਾਰ ਸੇਵਾ ਕੇਂਦਰ, ਬੀਜਾ (ਲੁਧਿਆਣਾ) ਅਤੇ ਸੰਗਰੂਰ ਵਿਖੇ ਸ਼ੁਰੂ ਕੀਤਾ ਜਾ ਰਿਹਾ ਹੈ, ਇਸ ਲਈ ਸਿਖਲਾਈ ਪ੍ਰਾ੍ਰਪਤ ਕਰਨ ਦੇ ਚਾਹਵਾਨ ਉਮੀਦਵਾਰ ਦਫਤਰ ਵਿਖੇ ਘੱਟੋ ਘੱਟ ਪੰਜਵੀਂ ਪਾਸ ਦਾ ਸਬੂਤ, ਅਧਾਰ ਕਾਰਡ, 1 ਫੋਟੋ , ਜਾਤੀ ਸਰਟੀਫਿਕੇਟ ਦੀ ਕਾਪੀ ਦਫਤਰ ਵਿਖੇ ਜਮ੍ਹਾ ਕਰਵਾਉਣ । ਸਿਖਿਆਰਥੀਆਂ ਲਈ ਟ੍ਰੇਨਿੰਗ ਦੀ ਉਮਰ 18 ਤੋਂ 55 ਸਾਲ ਹੈ । ਟ੍ਰੇਨਿੰਗ ਕਰਨ ਤੋਂ ਬਾਅਦ ਲਾਭਪਾਤਰੀਆਂ ਨੂੰ ਡੀ.ਡੀ-8 ਸਕੀਮ ਅਧੀਨ ਕਰਜਾ ਕੇਸ ਸਪਾਂਸਰ ਕਰਕੇ 2 ਤੋਂ 20 ਪਸ਼ੂਆਂ ਤੱਕ ਜਨਰਲ ਕੈਟਾਗਰੀ ਨੂੰ 25 ਪ੍ਰਤੀਸ਼ਤ ਅਤੇ ਐਸ. ਸੀ. ਕੈਟਾਗਰੀ ਨੂੰ 33 ਪ੍ਰਤੀਸ਼ਤ ਸਬਸਿਡੀ ਮੁਹੱਈਆ ਕਰਵਾਈ ਜਾਵੇਗੀ। ਚਾਹਵਾਨ ਉਮੀਦਵਾਰ ਦਫਤਰ ਡਿਪਟੀ ਡਾਇਰੈਕਟਰ, ਡੇਅਰੀ ਸਰਕਾਰੀ ਕੁਆਟਰ ਨੰਬਰ 313-321, ਬਲਾਕ-14 ਟਾਈਪ-5, ਘਲੋੜੀ ਗੇਟ, ਸਾਹਮਣੇ ਮਹਿੰਦਰਾ ਕਾਲਜ ਗੇਟ, ਪਟਿਆਲਾ ਵਿਖੇ ਆਪਣੇ ਦਸਤਾਵੇਜ਼ ਜਮ੍ਹਾ ਕਰਵਾ ਸਕਦੇ ਹਨ । ਵਧੇਰੇ ਜਾਣਕਾਰੀ ਲਈ ਫੋਨ ਨੰ. 81461-00543 ਤੇ ਸੰਪਰਕ ਕੀਤਾ ਜਾ ਸਕਦਾ ਹੈ ।

Punjab Bani 07 March,2025
ਪੰਜਾਬ ਪ੍ਰਦੇਸ਼ ਵਪਾਰ ਮੰਡਲ ਨੇ ਮੁੱਖ ਮੰਤਰੀ ਵਲੋਂ ਨਸ਼ਿਆਂ ਦੇ ਕੋਹੜ ਨੂੰ ਖਤਮ ਕਰਨ ਲਈ ਲਏ ਫ਼ੈਸਲੇ ਦੀ ਕੀਤੀ ਸ਼ਲਾਘਾ

ਪੰਜਾਬ ਪ੍ਰਦੇਸ਼ ਵਪਾਰ ਮੰਡਲ ਨੇ ਮੁੱਖ ਮੰਤਰੀ ਵਲੋਂ ਨਸ਼ਿਆਂ ਦੇ ਕੋਹੜ ਨੂੰ ਖਤਮ ਕਰਨ ਲਈ ਲਏ ਫ਼ੈਸਲੇ ਦੀ ਕੀਤੀ ਸ਼ਲਾਘਾ - ਸੀ. ਐਮ. ਦੇ ਭ੍ਰਿਸ਼ਟਾਚਾਰ ਵਿਰੁੱਧ ਲਏ ਫੈਸਲਿਆਂ ਨਾਲ ਜਨਤਾ ਨੂੰ ਮਿਲੇਗੀ ਰਾਹਤ : ਰਾਕੇਸ਼ ਗੁਪਤਾ ਪਟਿਆਲਾ : ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੀ ਇਕ ਮੀਟਿੰਗ ਪ੍ਰਧਾਨ ਰਾਕੇਸ਼ ਗੁਪਤਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਮੌਜੂਦਾ ਵਪਾਰੀਆਂ ਵਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਪੰਜਾਬ ਅੰਦਰ ਨਸ਼ਿਆਂ ਦੇ ਕੋਹੜ੍ਹ ਨੂੰ ਜੜ੍ਹੋਂ ਖਤਮ ਕਰਨ ਲਈ ਵਿੱਢੀ ਗਈ ਮੁਹਿੰਮ ਦਾ ਭਰਵਾਂ ਸਵਾਗਤ ਕੀਤਾ ਗਿਆ । ਇਸ ਮੌਕੇ ਪ੍ਰਧਾਨ ਰਾਕੇਸ਼ ਗੁਪਤਾ ਅਤੇ ਵਪਾਰੀਆਂ ਨੇ ਕਿਹਾ ਕਿ ਨਸ਼ਿਆਂ ਅਤੇ ਨਸ਼ੇੜੀਆਂ ਵਿਰੁੱਧ ਜੋ ਕਾਰਵਾਈ ਪੰਜਾਬ ਸਰਕਾਰ ਵਲੋਂ ਚੱਲ ਰਹੀ ਹੈ ਇਕ ਸ਼ਲਾਘਾਯੋਗ ਕਦਮ ਹੈ ਤੇ ਇਸਦੀ ਚੁਫੇਰੇਓਂ ਸ਼ਲਾਘਾ ਵੀ ਹੋ ਰਹੀ ਹੈ । ਉਨਾ ਤਹਿਸੀਲਦਾਰਾਂ ਸਬੰਧੀ ਜੋ ਫ਼ੈਸਲਾ ਮੁੱਖ ਮੰਤਰੀ ਪੰਜਾਬ ਵਲੋਂ ਲਿਆ ਗਿਆ ਹੈ, ਉਸਦਾ ਵੀ ਸਵਾਗਤ ਕਰਦਿਆਂ ਕਿਹਾ ਗਿਆ ਕਿ ਭ੍ਰਿਸ਼ਟਾਚਾਰ ਜਿਹੜਾ ਕਿ ਹਰ ਵਿਭਾਗ ਵਿਚ ਫੈਲ ਚੁੱਕਿਆ ਹੈ ਦੇ ਕਾਰਨ ਜਨਤਾ ਨੂੰ ਵਧੇਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਬਿਨਾਂ ਰਿਸ਼ਵਤ ਲਏ ਕੋਈ ਵੀ ਅਧਿਕਾਰੀ ਕੰਮ ਨਹੀਂ ਕਰਦਾ ਪਰ ਮੁੱਖ ਮੰਤਰੀ ਵਲੋਂ ਭ੍ਰਿਸ਼ਟਾਚਾਰੀਆਂ ਵਿਰੁੱਧ ਲਏ ਗਏ ਫ਼ੈਸਲੇ ਸਿਰਫ਼ ਸ਼ਲਾਘਾਯੋਗ ਹੀ ਨਹੀਂ ਹਨ ਬਲਕਿ ਅਜਿਹਾ ਕਰਨ ਨਾਲ ਆਮ ਜਨਤਾ ਨੂੰ ਵੀ ਵੱਡੇ ਪੱਧਰ ਤੇ ਰਾਹਤ ਮਿਲੀ ਹੈ । ਉਨਾ ਕਿਹਾ ਕਿ ਲੰਮੇ ਸਮੇਂ ਤੋਂ ਜੋ ਕਿਸਾਨਾਂ ਵਲੋਂ ਸੰਘਰਸ਼ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਦੇ ਕਾਰਨ ਪੰਜਾਬ ਦਾ ਵਪਾਰ ਇਕ ਪਾਸੇ ਤਬਾਹ ਹੁੰਦਾ ਜਾ ਰਿਹਾ ਹੈ ਤੇ ਦੂਸਰੇ ਪਾਸੇ ਵਪਾਰੀਆਂ ਦਾ ਵਿੱਤੀ ਨੁਕਸਾਨ ਵੀ ਵਧਦਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਧਰਨਾ ਪ੍ਰਦਰਸ਼ਨ ਦਾ ਰਾਹ ਛੱਡ ਕੇ ਸਰਕਾਰ ਨਾਲ ਗੱਲਬਾਤ ਰਾਹੀਂ ਹੀ ਕਿਸਾਨੀ ਮਸਲਿਆਂ ਦਾ ਹੱਲ ਕੱਢ ਲੈਣ ਤਾਂ ਜਿੰਨੀਆਂ ਵੀ ਸੜਕਾਂ ਬੰਦ ਪਈਆਂ ਖੁੱਲ੍ਹ ਜਾਣਗੀਆਂ ਤੇ ਪੰਜਾਬ ਦਾ ਵਪਾਰ ਮੁੜ ਚੱਲ ਪਵੇਗਾ, ਜਿਸ ਨਾਲ ਵਪਾਰੀਆਂ ਨੂੰ ਸੁੱਖ ਦਾ ਸਾਂਹ ਮਿਲ ਸਕੇਗਾ । ਰਾਕੇਸ਼ ਗੁਪਤਾ ਨੇ ਕਿਹਾ ਕਿ ਪੰਜਾਬ ਵਿਚ ਸਨਅਤਾਂ ਲੱਗਣ ਨਾਲ ਜ਼ਿਆਦਾਤਰ ਗਿਣਤੀ ਵਿਚ ਨੌਜਵਾਨ ਬਾਹਰ ਦਾ ਰੁਖ ਨਹੀਂ ਕਰਨਗੇ ਤੇ ਇਥੇ ਪੰਜਾਬ ਵਿਚ ਰਹਿ ਕੇ ਹੀ ਕੰਮ ਕਰਨਗੇ, ਜਿਸ ਨਾਲ ਪੰਜਾਬ ਦੀ ਤਰੱਕੀ ਹੋਵੇਗੀ, ਜਿਸ ਬਾਰੇ ਸਰਕਾਰ ਨੂੰ ਸੋਚਨਾ ਚਾਹੀਦਾ ਹੈ। ਇਸ ਮੀਟਿੰਗ ਵਿਚ ਬਲਬੀਰ ਚੰਦ ਸਿੰਗਲਾ, ਭਾਰਤ ਭੂਸ਼ਣ, ਨਰਿੰਦਰ ਗੋਇਲ ਅਤੇ ਸੰਜੀਵ ਜੈਨ ਆਦਿ ਵਪਾਰੀ ਮੌਜੂਦ ਸਨ ।

Punjab Bani 06 March,2025
ਡੀ. ਸੀ. ਸੰਗਰੂਰ ਸੰਦੀਪ ਰਿਸ਼ੀ ਵੱਲੋਂ ਪੰਜਾਬ ਸਰਕਾਰ ਦੀ ਨੀਤੀ ਤਹਿਤ ਤਿੰਨ ਸਨਅਤੀ ਯੂਨਿਟਾਂ ਲਈ 22 ਲੱਖ ਦੀ ਵਿੱਤੀ ਸਹਾਇਤਾ ਨੂੰ ਮਨਜ਼ੂਰੀ

ਡੀ. ਸੀ. ਸੰਗਰੂਰ ਸੰਦੀਪ ਰਿਸ਼ੀ ਵੱਲੋਂ ਪੰਜਾਬ ਸਰਕਾਰ ਦੀ ਨੀਤੀ ਤਹਿਤ ਤਿੰਨ ਸਨਅਤੀ ਯੂਨਿਟਾਂ ਲਈ 22 ਲੱਖ ਦੀ ਵਿੱਤੀ ਸਹਾਇਤਾ ਨੂੰ ਮਨਜ਼ੂਰੀ ਕਾਰੋਬਾਰ ਦਾ ਅਧਿਕਾਰ ਐਕਟ ਅਤੇ ਉਦਯੋਗਿਕ ਅਤੇ ਕਾਰੋਬਾਰੀ ਵਿਕਾਸ ਨੀਤੀ ਅਧੀਨ ਸਿਧਾਂਤਕ ਪ੍ਰਵਾਨਗੀ ਲਈ ਵਿਚਾਰੇ ਗਏ ਕੇਸ ਡਿਪਟੀ ਕਮਿਸ਼ਨਰ ਵੱਲੋਂ ‘ਇਨਵੈਸਟ ਪੰਜਾਬ’ ਪੋਰਟਲ 'ਤੇ ਰੈਗੂਲੇਟਰੀ ਵਿਭਾਗਾਂ ਦੇ ਬਕਾਇਆ ਮਾਮਲਿਆਂ ਦੀ ਸਮੀਖਿਆ ਸੰਗਰੂਰ, 2 ਮਾਰਚ : ਡਿਪਟੀ ਕਮਿਸ਼ਨਰ ਸੰਗਰੂਰ ਸੰਦੀਪ ਰਿਸ਼ੀ ਦੀ ਅਗਵਾਈ ਹੇਠ ਕਾਰੋਬਾਰ ਦਾ ਅਧਿਕਾਰ ਐਕਟ-2020 ਅਧੀਨ ਸਿਧਾਂਤਕ ਪ੍ਰਵਾਨਗੀ ਲਈ ਮਾਮਲਿਆਂ ਦੀ ਸਮੀਖਿਆ ਕਰਨ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਹੋਈ । ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਡੀ. ਸੀ. ਸੰਦੀਪ ਰਿਸ਼ੀ ਨੇ ਦੱਸਿਆ ਕਿ ਇਹ ਐਕਟ 2017 ਅਤੇ 2022 ਦੀਆਂ ਉਦਯੋਗਿਕ ਅਤੇ ਕਾਰੋਬਾਰੀ ਵਿਕਾਸ ਨੀਤੀਆਂ (ਆਈ. ਬੀ. ਡੀ. ਪੀ.) ਤਹਿਤ ਰੈਗੂਲੇਟਰੀ ਪ੍ਰਵਾਨਗੀਆਂ ਅਤੇ ਵਿੱਤੀ ਲਾਭਾਂ ਦੀ ਸਹੂਲਤ ਦਿੰਦਾ ਹੈ, ਜਿਸ ਵਿੱਚ ਬਿਜਲੀ ਡਿਊਟੀ ਛੋਟ, ਸਟੈਂਪ ਡਿਊਟੀ ਛੋਟ, ਸੀ. ਐਲ. ਯੂ./ਈ. ਡੀ. ਸੀ. ਛੋਟ ਅਤੇ ਉਦਯੋਗਿਕ ਇਕਾਈਆਂ ਸਥਾਪਤ ਕਰਨ ਲਈ ਐਸ. ਜੀ. ਐਸ. ਟੀ. ਅਦਾਇਗੀਆਂ ਸ਼ਾਮਲ ਹਨ । ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਸਪੱਸ਼ਟ ਕੀਤਾ ਕਿ ਉਦਯੋਗਿਕ ਅਤੇ ਕਾਰੋਬਾਰੀ ਵਿਕਾਸ ਨੀਤੀ (ਆਈ. ਬੀ. ਡੀ. ਪੀ.) 2017 ਤਹਿਤ ਤਿੰਨ ਮਾਮਲਿਆਂ ਲਈ 22 ਲੱਖ ਰੁਪਏ ਮਨਜ਼ੂਰ ਕੀਤੇ ਗਏ ਹਨ ਜਿਸ ਵਿੱਚ ਉਦਯੋਗਿਕ ਇਕਾਈਆਂ ਦੀ ਸਥਾਪਤ ਕਰਨ ਲਈ ਵਿੱਤੀ ਸਹਾਇਤਾ ਵਜੋਂ ਬਿਜਲੀ ਡਿਊਟੀ ਅਤੇ ਸਟੈਂਪ ਡਿਊਟੀ ਨਾਲ ਸਬੰਧਤ ਛੋਟਾਂ ਸ਼ਾਮਲ ਹਨ । ਡਿਪਟੀ ਕਮਿਸ਼ਨਰ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਨੀਤੀ ਉਦਯੋਗ ਦੇ ਮਨੋਬਲ ਨੂੰ ਵਧਾਉਣ ਦੀ ਉਮੀਦ ਕਰਦੀ ਹੈ ਅਤੇ ਹੋਰ ਉੱਦਮਾਂ ਨੂੰ ਪੇਸ਼ ਕੀਤੇ ਗਏ ਲਾਭਾਂ ਦਾ ਲਾਹਾ ਲੈਣ ਲਈ ਉਤਸ਼ਾਹਿਤ ਕਰਦੀ ਹੈ। ਉਨ੍ਹਾਂ ਕਿਹਾ ਕਿ ਨੀਤੀ ਕਈ ਤਰ੍ਹਾਂ ਦੇ ਫਾਇਦੇ ਪ੍ਰਦਾਨ ਕਰਦੀ ਹੈ, ਜਿਸ ਵਿੱਚ ਮਹੱਤਵਪੂਰਨ ਵਿੱਤੀ ਲਾਭ ਸ਼ਾਮਲ ਹਨ, ਜਦੋਂ ਕਿ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਸਮੇਂ ਸਿਰ ਪ੍ਰਵਾਨਗੀ ਲਈ ਵੱਖ-ਵੱਖ ਵਿਭਾਗਾਂ ਵਿੱਚ ਉੱਚ ਅਧਿਕਾਰੀਆਂ ਦੁਆਰਾ ਅਰਜ਼ੀਆਂ ਦੀ ਨਿਗਰਾਨੀ ਕੀਤੀ ਜਾਵੇ । ਉਨ੍ਹਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ. ਪੀ. ਸੀ. ਬੀ.), ਕਿਰਤ, ਫੈਕਟਰੀਆਂ ਵਰਗੇ ਵਿਭਾਗਾਂ ਕੋਲ ਬਕਾਇਆ ਰੈਗੂਲੇਟਰੀ ਅਤੇ ਸੇਵਾ ਅਰਜ਼ੀਆਂ ਦੇ ਬੈਕਲਾਗ ਦੀ ਵੀ ਸਮੀਖਿਆ ਕੀਤੀ । ਉਨ੍ਹਾਂ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਲੰਬਿਤ ਅਰਜ਼ੀਆਂ ਦੇ ਨਿਪਟਾਰੇ ਵਿੱਚ ਤੇਜ਼ੀ ਲਿਆਉਣ, ਇੱਕ ਹਫ਼ਤੇ ਦੇ ਅੰਦਰ-ਅੰਦਰ ਇੱਕ ਫਾਲੋ-ਅੱਪ ਸਮੀਖਿਆ ਮੀਟਿੰਗ ਤਹਿ ਕੀਤੀ ਜਾਵੇ । ​ਇਸ ਮੌਕੇ ਜੀ.ਐਮ. ਇੰਡਸਟ੍ਰੀਜ਼ ਮਨਿੰਦਰ ਸਿੰਘ ਨੇ ਨੀਤੀ ਦੀਆਂ ਮੁੱਖ ਪ੍ਰਾਪਤੀਆਂ 'ਤੇ ਵੀ ਚਾਨਣਾ ਪਾਇਆ ਅਤੇ ਦੱਸਿਆ ਕਿ ਜ਼ਿਲ੍ਹੇ ਵਿੱਚ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮ (ਐਮ. ਐਸ. ਐਮ. ਈਜ) ਸਥਾਪਤ ਕਰਨ ਲਈ ਪ੍ਰਸ਼ਾਸਨ ਵੱਲੋਂ ਸਰਲ ਪ੍ਰਵਾਨਗੀ ਪ੍ਰਕਿਰਿਆ ਅਪਣਾਈ ਜਾਂਦੀ ਹੈ । ਉਨ੍ਹਾਂ ਕਿਹਾ ਕਿ ਨਵੇਂ ਅਤੇ ਵਿਸਤਾਰ ਕਰਨ ਵਾਲੇ ਪ੍ਰੋਜੈਕਟ 'ਬਿਜ਼ਨਸ ਫਸਟ' ਪੋਰਟਲ ਰਾਹੀਂ ਅਰਜ਼ੀ ਦੇ ਸਕਦੇ ਹਨ, ਜਿਸ ਨਾਲ ਉਹ ਇੱਕ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਸਾਰੀਆਂ ਜ਼ਰੂਰੀ ਰੈਗੂਲੇਟਰੀ ਪ੍ਰਵਾਨਗੀਆਂ ਅਤੇ ਵਿੱਤੀ ਪ੍ਰੋਤਸਾਹਨ ਔਨਲਾਈਨ ਪ੍ਰਾਪਤ ਕਰ ਸਕਦੇ ਹਨ । ​ਮੀਟਿੰਗ ਦੌਰਾਨ, ਜੀ. ਐਮ. ਇੰਡਸਟ੍ਰੀਜ਼ ਮਨਿੰਦਰ ਸਿੰਘ ਨੇ ਦੱਸਿਆ ਕਿ ਦੋ ਕੇਸਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ । ਸਿਧਾਂਤਕ ਪ੍ਰਵਾਨਗੀ ਦੇ ਨਾਲ, ਯੂਨਿਟ ਤੁਰੰਤ ਨਿਰਮਾਣ ਸ਼ੁਰੂ ਕਰ ਸਕਦੇ ਹਨ ਅਤੇ ਪ੍ਰਵਾਨਗੀਆਂ ਜਾਰੀ ਹੋਣ ਦੀ ਮਿਤੀ ਤੋਂ 3.5 ਸਾਲਾਂ ਦੇ ਅੰਦਰ ਨਿਯਮਤ ਪ੍ਰਵਾਨਗੀਆਂ ਪ੍ਰਾਪਤ ਕਰਨ ਦੀ ਲੋੜ ਹੁੰਦੀ ਹੈ । ਇਸ ਤੋਂ ਇਲਾਵਾ, ਆਈ. ਬੀ. ਡੀ. ਪੀ. 2017 ਦੇ ਤਹਿਤ ਤਿੰਨ ਯੂਨਿਟ ਨੂੰ ਐਸ. ਜੀ. ਐਸ. ਟੀ. ਦੀ ਰਿ-ਇੰਬਰਸਮੈਂਟ ਸਬੰਧੀ ਸੈਕਸ਼ਨ ਜਾਰੀ ਕਰਨ ਦੀ ਪ੍ਰਾਵਨਗੀ ਦਿੱਤੀ ਗਈ ।

Punjab Bani 02 March,2025
ਕੌਸਾਂਬ ਐਕਸਪਰਟ ਕਮੇਟੀ ਦੀ ਬੈਠਕ ਵਿੱਚ ਅੰਤਰ-ਰਾਜੀ ਵਪਾਰ ਨੂੰ ਵਧਾਉਣ ਤੇ ਦਿੱਤਾ ਗਿਆ ਜੋਰ

ਕੌਸਾਂਬ ਐਕਸਪਰਟ ਕਮੇਟੀ ਦੀ ਬੈਠਕ ਵਿੱਚ ਅੰਤਰ-ਰਾਜੀ ਵਪਾਰ ਨੂੰ ਵਧਾਉਣ ਤੇ ਦਿੱਤਾ ਗਿਆ ਜੋਰ ਹਰਚੰਦ ਸਿੰਘ ਬਰਸਟ ਚੇਅਰਮੈਨ ਪੰਜਾਬ ਮੰਡੀ ਬੋਰਡ ਅਤੇ ਚੇਅਰਮੈਨ ਕੌਸਾਂਬ ਦੀ ਪ੍ਰਧਾਨਗੀ ਹੇਠ ਨੈਸ਼ਨਲ ਪਾਲਿਸੀ ਆਨ ਐਗਰੀਕਲਚਰਲ ਮਾਰਕੀਟਿੰਗ ਸਬੰਧੀ ਹੋਈ ਮੀਟਿੰਗ ਉਪਜ ਅਤੇ ਜਰੂਰਤ ਸਬੰਧੀ ਡਾਟਾ ਤਿਆਰ ਕੀਤਾ ਜਾਵੇ : ਬਰਸਟ ਚੰਡੀਗੜ੍ਹ : ਅੱਜ ਇੱਥੇ ਇੰਡੀਆ ਇੰਟਰਨੈਸ਼ਨਲ ਸੈਂਟਰ, ਲੋਧੀ ਰੋਡ, ਦਿੱਲੀ ਵਿਖੇ ਐਕਸਪਰਟ ਕਮੇਟੀ ਆਨ ਨੈਸ਼ਨਲ ਪਾਲਿਸੀ ਫਾਰ ਐਗਰੀਕਲਚਰ ਮਾਰਕੀਟਿੰਗ ਦੀ ਮੀਟਿੰਗ ਹਰਚੰਦ ਸਿੰਘ ਬਰਸਟ ਚੇਅਰਮੈਨ ਪੰਜਾਬ ਮੰਡੀ ਬੋਰਡ ਅਤੇ ਚੇਅਰਮੈਨ ਕੌਸਾਂਬ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਐਕਸਪਰਟ ਕਮੇਟੀ ਦੇ ਚੇਅਰਮੈਨ ਸ੍ਰੀ ਆਦਿਤਿਆ ਦੇਵੀ ਲਾਲ ਚੌਟਾਲਾ ਵਿਧਾਇਕ ਡੱਬਵਾਲੀ ਹਰਿਆਣਾ, ਅਸ਼ੋਕ ਦਲਵਾਈ ਆਈ. ਏ. ਐਸ. ਸਾਬਕਾ ਚੇਅਰਮੈਨ ਡਬਲਿੰਗ ਫਾਰਮਰਜ਼ ਇਨਕਮ, ਸ੍ਰੀ ਗੋਕੁਲ ਪਟਨਾਇਕ ਆਈ. ਏ. ਐਸ. ਸਾਬਕਾ ਚੇਅਰਮੈਨ ਏ. ਪੀ. ਈ. ਡੀ. ਏ., ਸ੍ਰੀ ਪਰਵੇਸ਼ ਸ਼ਰਮਾ ਆਈ. ਏ. ਐਸ. ਸਾਬਕਾ ਐਮ. ਡੀ. ਐਸ. ਐਫ. ਏ. ਸੀ., ਡਾ. ਹੇਮਾ ਯਾਦਵ ਡਾਇਰੈਕਟਰ ਵੈਮਨਿਕੋਮ ਅਤੇ ਡਾ. ਜੇ. ਐਸ. ਯਾਦਵ ਐਮ. ਡੀ. ਕੌਸਾਂਬ ਹਾਜਰ ਰਹੇ । ਸਾਰੇ ਮੈਂਬਰਾ ਨੇ ਆਪਣੇ-ਆਪਣੇ ਵਿਚਾਰ ਪ੍ਰਗਟ ਕਰਦਿਆਂ ਕੌਸਾਂਬ ਵੱਲੋਂ ਉਠਾਏ ਜਾ ਰਹੇ ਇਸ ਕਦਮ ਦੀ ਸ਼ਲਾਘਾ ਕੀਤੀ ਅਤੇ ਗੋਕੁਲ ਪਟਨਾਇਕ ਨੇ ਸੁਝਾਅ ਦਿੱਤਾ ਕਿ ਭਾਰਤ ਦੀਆਂ ਕੋਈ 10-12 ਜਰੂਰੀ ਵਸਤੂਆਂ ਦੀ ਸਪਲਾਈ ਚੇਨ ਲਈ ਡਾਟਾ ਤਿਆਰ ਕੀਤਾ ਜਾਵੇ । ਉਨ੍ਹਾਂ ਦੱਸਿਆ ਕਿ ਐਮ. ਐਸ. ਸਵਾਮੀ ਨਾਥਨ ਰਿਪੋਰਟ ਵਿੱਚ ਵੀ ਹੈਲਥ ਇੰਡੈਕਸ ਰੇਸ਼ੋ ਅਤੇ ਅੰਤਰ-ਰਾਜੀ ਵਪਾਰ ਕਰਨ ਲਈ ਸੁਝਾਅ ਦਿੱਤੇ ਗਏ ਹਨ । ਉਨ੍ਹਾਂ ਕਿਹਾ ਕਿ ਮੰਡੀ ਸਿਸਟਮ ਨੂੰ ਖਤਮ ਕਰਨ ਦੀ ਬਜਾਏ ਮਜਬੂਤ ਕੀਤਾ ਜਾਵੇ ਅਤੇ ਜਿੱਥੇ ਕੀਤੇ ਵਪਾਰੀਆਂ ਵੱਲੋਂ ਮਨੋਪਲੀ ਕਰਕੇ ਕਿਸਾਨਾਂ ਦੀ ਲੁੱਟ ਕੀਤੀ ਜਾਂਦੀ ਹੈ, ਉਸ ਉੱਤੇ ਚੈਕ ਲਗਾਇਆ ਜਾਵੇ । ਇਸੇ ਤਰ੍ਹਾਂ ਪਰਵੇਸ਼ ਸ਼ਰਮਾ ਨੇ ਸੁਝਾਅ ਦਿੱਤਾ ਕਿ ਭਾਰਤ ਵਿੱਚ ਈ-ਨਾਮ ਚਲਾਉਣ ਦੀ ਜਿੰਮੇਵਾਰੀ ਸੂਬਾ ਸਰਕਾਰਾਂ ਨੂੰ ਦੇਣੀ ਚਾਹੀਦੀ ਹੈ ਅਤੇ ਜੋ ਵੀ ਮੌਜੂਦਾ ਤਕਨੀਕ ਮੰਡੀ ਸਿਸਟਮ ਨੂੰ ਅਪਗ੍ਰੇਡ ਕਰਨ ਲਈ ਹੈ, ਉਸ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ । ਡਾ. ਹੇਮਾ ਯਾਦਵ ਨੇ ਸੁਝਾਅ ਦਿੱਤਾ ਕਿ ਕਿਸਾਨਾਂ ਦੀ ਲੁੱਟ ਹੋਣ ਤੋਂ ਬਚਾਉਣ ਲਈ ਸਹਿਕਾਰੀ ਸੰਸਥਾਵਾਂ ਬਣਾ ਕੇ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਮਾਰਗਦਰਸ਼ਨ ਅਤੇ ਮਦਦ ਕਰਨੀ ਬਣਦੀ ਹੈ । ਅਸ਼ੋਕ ਦਲਵਾਈ ਵੱਲੋਂ ਸੁਝਾਅ ਦਿੱਤਾ ਗਿਆ ਕਿ ਕੌਸਾਂਬ ਵੱਲੋਂ ਐਗਰੀਕਲਚਰ ਮਾਰਕੀਟਿੰਗ ਦੀ ਜੋ ਐਕਸਪਰਟ ਕਮੇਟੀ ਬਣਾਈ ਗਈ ਹੈ, ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਐਕਸਪਰਟ ਕਮੇਟੀ ਵੱਲੋਂ ਦਿੱਤੇ ਸੁਝਾਵਾਂ ਨੂੰ ਲਾਗੂ ਕਰਨ ਲਈ ਭਾਰਤ ਦੇ ਸਾਰੇ ਰਾਜਾਂ ਦੇ ਪ੍ਰਿੰਸੀਪਲ ਸਕੱਤਰਾਂ ਨੂੰ ਵੀ ਨਾਲ ਸ਼ਾਮਲ ਕਰਨਾ ਚਾਹੀਦਾ ਹੈ । ਇਸ ਪਾਲਿਸੀ ਦੇ ਵਿੱਚ ਹੌਟੀਕਲਚਰ, ਫੂਡ ਗ੍ਰੇਨਜ਼, ਮੱਛੀ ਪਾਲਣ ਅਤੇ ਹੋਰ ਜੋ ਵੀ ਖੇਤੀ ਨਾਲ ਸਬੰਧ ਕਿੱਤੇ ਹਨ, ਨੂੰ ਵੀ ਸ਼ਾਮਲ ਕਰਨਾ ਚਾਹੀਦਾ ਹੈ । ਨਾਲ ਹੀ ਉਨ੍ਹਾਂ ਨੇ ਭਾਰਤ ਵਿੱਚ 10 ਹਜਾਰ ਵੱਡੀਆਂ ਮੰਡੀਆਂ ਵਿਕਸਤ ਕਰਨ ਦਾ ਵੀ ਸੁਝਾਅ ਦਿੱਤਾ । ਉਨ੍ਹਾਂ ਕਿਹਾ ਕਿ ਘੱਟੋਂ-ਘੱਟ 20 ਮਹੱਤਵਪੂਰਨ ਕੰਮੋਡਟੀਸ ਨੂੰ ਜੋਨ ਵਾਈਜ਼ 15 ਰਾਜਾਂ ਵਿੱਚ ਵੰਡ ਕੇ ਉਨ੍ਹਾਂ ਦੀ ਕੀਮਤ ਦੀ ਜਾਣਕਾਰੀ ਅਤੇ ਖਰੀਦ-ਵੇਚ ਲਈ ਈ-ਨਾਮ ਰਾਹੀਂ ਜਾਣਕਾਰੀ ਦੇਣੀ ਜਰੂਰੀ ਬਣਾਈ ਜਾਵੇ । ਆਦਿਤਿਆ ਦੇਵੀਲਾਲ ਚੌਟਾਲਾ ਨੇ ਭਾਰਤ ਵਿੱਚ ਮਾਰਕੀਟਿੰਗ ਬੋਰਡਾਂ ਵੱਲੋਂ ਇੰਟਰ ਸਟੇਟ ਮੰਡੀਆਂ ਵਿੱਚ ਕਿਸਾਨਾਂ ਨੂੰ ਸਹੂਲਤਾਂ ਦੇਣ, ਫਸਲਾਂ ਵੇਚਣ ਅਤੇ ਟ੍ਰਾਂਸਪੋਰਟ ਸਹੂਲਤਾਂ ਦੇਣ ਦੀ ਵਕਾਲਤ ਕੀਤੀ । ਸ. ਹਰਚੰਦ ਸਿੰਘ ਬਰਸਟ ਚੇਅਰਮੈਨ ਕੌਸਾਂਬ ਨੇ ਸੁਝਾਅ ਦਿੱਤਾ ਕਿ ਪੂਰੇ ਭਾਰਤ ਵਿੱਚ ਕਿਸ ਰਾਜ ਵਿੱਚ ਕਿਹੋ ਜਿਹੀ ਮਿੱਟੀ ਹੈ, ਕਿਹੋ ਜਿਹਾ ਵਾਤਾਵਰਨ ਹੈ, ਉੱਥੇ ਕਿਹੜੀ ਫਸਲ ਜਿਆਦਾ ਪੈਦਾ ਹੁੰਦੀ ਹੈ, ਦਾ ਡਾਟਾ ਰਾਸ਼ਟਰੀ ਪੱਧਰ ਤੇ ਤਿਆਰ ਕੀਤਾ ਜਾਵੇ ਅਤੇ ਭਾਰਤ ਦੀ ਕੁੱਲ ਆਬਾਦੀ ਦੀਆਂ ਜਰੂਰਤਾਂ ਨੂੰ ਮੁੱਖ ਰੱਖਦੇ ਹੋਏ ਦੇਸ਼ ਦੇ ਕਿਸ ਕੌਣੇ ਵਿੱਚ ਕਿਸ ਵਸਤੂ ਦੀ ਕਿੰਨੀ ਜਰੂਰਤ ਹੈ, ਦਾ ਡਾਟਾ ਵੀ ਤਿਆਰ ਕੀਤਾ ਜਾਵੇ । ਉਪਜ ਅਤੇ ਜਰੂਰਤਾਂ ਨੂੰ ਮੁੱਖ ਰੱਖ ਕੇ ਮੰਡੀ ਸਿਸਟਮ ਦਾ ਵਿਸਥਾਰ ਕੀਤਾ ਜਾਵੇ। ਕਿਸਾਨਾਂ ਦੀਆਂ ਫਸਲਾਂ ਦੀ ਖਰੀਦ ਉੱਤੇ ਮੀਨਿਮਮ ਸਪੋਰਟ ਪ੍ਰਾਇਜ ਦੀ ਕਾਨੂੰਨੀ ਗਰੰਟੀ ਦਿੱਤੀ ਜਾਵੇ, ਤਾਂਕਿ ਕਿਸਾਨਾਂ, ਮਜਦੂਰਾਂ ਦਾ ਲਾਭ ਹੋਵੇ ਅਤੇ ਆਮ ਜਨਤਾ ਨੂੰ ਵੀ ਸਹੀ ਸਮੇਂ ਤੇ ਸਹੀ ਖਾਦ ਪਦਾਰਥ ਮਿਲ ਸਕਣ । ਨਾਲ ਹੀ ਸ. ਬਰਸਟ ਨੇ ਸੁਝਾਅ ਦਿੱਤਾ ਕਿ ਰਾਸ਼ਟਰੀ ਪੱਧਰ ਦੀ ਪਾਲਿਸੀ ਬਣਾਉਣ ਸਮੇਂ ਭਾਰਤ ਦੀਆਂ ਕਿਸਾਨ ਜੱਥੇਬੰਦੀਆਂ, ਮਜਦੂਰ ਜੱਥੇਬੰਦੀਆਂ, ਵਪਾਰੀਆਂ ਅਤੇ ਇਸ ਵਿਸ਼ੇ ਨਾਲ ਜੁੜੇ ਹੋਰ ਮਾਹਿਰਾਂ ਦੀ ਸਾਂਝੀ ਮੀਟਿੰਗ ਬੁਲਾ ਕੇ ਵਿਚਾਰ-ਵਟਾਂਦਰਾ ਕੀਤਾ ਜਾਵੇ, ਤਾਂ ਜੋ ਆਉਣ ਵਾਲੇ ਸਮੇਂ ਵਿੱਚ ਜਿੱਥੇ ਫਸਲ ਪੈਦਾ ਕਰਨ ਵਾਲੇ ਕਿਸਾਨਾਂ ਨੂੰ ਲਾਭ ਹੋਵੇਗਾ, ਉੱਥੇ ਹੀ ਵਪਾਰੀ ਅਤੇ ਖਪਤਕਾਰਾਂ ਨੂੰ ਵੀ ਲਾਭ ਹੋਵੇਗਾ । ਇਸ ਮਕਸਦ ਲਈ ਘੱਟੋਂ-ਘੱਟ 3 ਤੋਂ 4 ਦਿਨ ਦਾ ਰਾਸ਼ਟਰੀ ਪੱਧਰ ਦਾ ਸੈਸ਼ਨ ਬੁਲਾ ਕੇ ਹੀ ਖੁੱਲੀ ਵਿਚਾਰ ਕਰਨ ਉਪਰੰਤ ਨੀਤੀ ਬਣਾਈ ਜਾਵੇਗੀ ।

Punjab Bani 22 February,2025
ਰੁਜ਼ਗਾਰ ਨੂੰ ਹੁਲਾਰਾ ਦੇਣ ਲਈ ਪਟਿਆਲਾ ਵਿਖੇ ਨਵਾਂ ਵਰਲਡ ਹੁਨਰ ਵਿਕਾਸ ਕੇਂਦਰ ਸਥਾਪਤ : ਐਪ. ਪੀ. ਵਿਕਰਮਜੀਤ ਸਿੰਘ ਸਾਹਨੀ

ਰੁਜ਼ਗਾਰ ਨੂੰ ਹੁਲਾਰਾ ਦੇਣ ਲਈ ਪਟਿਆਲਾ ਵਿਖੇ ਨਵਾਂ ਵਰਲਡ ਹੁਨਰ ਵਿਕਾਸ ਕੇਂਦਰ ਸਥਾਪਤ : ਐਪ. ਪੀ. ਵਿਕਰਮਜੀਤ ਸਿੰਘ ਸਾਹਨੀ ਪਟਿਆਲਾ, 18 ਫ਼ਰਵਰੀ : ਪੰਜਾਬ ਦੇ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਦੇ ਕਾਬਲ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦਿਆ ਪੰਜਾਬ ਤੋਂ ਰਾਜ ਸਭਾ ਮੈਂਬਰ ਸ. ਵਿਕਰਮਜੀਤ ਸਿੰਘ ਸਾਹਨੀ ਦੀ ਅਗਵਾਈ ਹੇਠ ਪਟਿਆਲਾ ਵਿਖੇ ‘ਮੇਰਾ ਹੁਨਰ ਮੇਰੀ ਸ਼ਾਨ’ ਤਹਿਤ ਸੰਨ ਫਾਉਂਡੇਸ਼ਨ ਵੱਲੋਂ ‘ਵਰਲਡ ਸਕਿੱਲ ਸੈਂਟਰ ਆਫ ਐਕਸੀਲੈਂਸ’ ਦਾ ਉਦਘਾਟਨ ਕੀਤਾ ਗਿਆ । ਇੱਥੇ ਨਗਰ ਨਿਗਮ ਦਫ਼ਤਰ ਦੇ ਸਾਹਮਣੇ ਕਰਵਾਏ ਗਏ ਇਸ ਸਮਾਗਮ ਦੌਰਾਨ ਵਿਸ਼ਵ ਹੁਨਰ ਕੇਂਦਰ ਆਫ਼ ਐਕਸੀਲੈਂਸ ਦਾ ਉਦਘਾਟਨ ਪੰਜਾਬ ਦੇ ਰੋਜ਼ਗਾਰ ਉਤਪੱਤੀ ਤੇ ਹੁਨਰ ਵਿਕਾਸ ਮੰਤਰੀ ਅਮਨ ਅਰੋੜਾ, ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ, ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ, ਸਿਹਤ ਮੰਤਰੀ ਡਾ. ਬਲਬੀਰ ਸਿੰਘ, ਸੰਸਦ ਮੈਂਬਰ ਧਰਮਵੀਰ ਗਾਂਧੀ, ਵਿਧਾਇਕ ਅਜੀਤ ਪਾਲ ਕੋਹਲੀ ਅਤੇ ਮੇਅਰ ਕੁੰਦਨ ਗੋਗੀਆ ਨੇ ਕੀਤਾ।ਇਸ ਮੌਕੇ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਦੇ ਮੁਖ ਗ੍ਰੰਥੀ ਗਿਆਨੀ ਪ੍ਰਣਾਮ ਸਿੰਘ ਨੇ ਅਰਦਾਸ ਕੀਤੀ । ਸੰਨ ਫਾਊਂਡੇਸ਼ਨ ਦੇ ਚੇਅਰਮੈਨ ਅਤੇ ਸੰਸਦ ਮੈਂਬਰ ਡਾ. ਸਾਹਨੀ ਨੇ ਦੱਸਿਆ ਕਿ ਇਹ ਅਤਿ-ਆਧੁਨਿਕ ਹੁਨਰ ਵਿਕਾਸ ਕੇਂਦਰ ਸਾਲਾਨਾ 1,000 ਤੋਂ ਵੱਧ ਨੌਜਵਾਨਾਂ ਨੂੰ ਮੁਫ਼ਤ ਸਿਖਲਾਈ ਪ੍ਰਦਾਨ ਕਰੇਗਾ, ਜਿਸ ਨਾਲ ਸਥਾਨਕ ਨੌਜਵਾਨਾਂ ਲਈ ਨੌਕਰੀਆਂ ਯਕੀਨੀ ਬਣਾਈਆਂ ਜਾਣਗੀਆਂ । ਇਸ ਕੇਂਦਰ ਵਿਖੇ ਅਤਿ-ਆਧੁਨਿਕ ਕੋਰਸ ਕਰਵਾਏ ਜਾਂਦੇ ਹਨ, ਜਿਸ ਵਿੱਚ ਜਨਰਲ ਡਿਊਟੀ ਅਸਿਸਟੈਂਟ, ਅਸਿਸਟੈਂਟ ਇਲੈਕਟ੍ਰੀਸ਼ੀਅਨ, ਅਸਿਸਟੈਂਟ ਬਿਊਟੀ ਥੈਰੇਪਿਸਟ, ਬੀ. ਐਫ. ਐਸ. ਆਈ.-ਬੈਂਕ ਇਨਸ਼ੋਰੈਂਸ ਰਿਲੇਸ਼ਨਸ਼ਿਪ ਐਸੋਸੀਏਟ, ਬੀਐਫਐਸਆਈ-ਅਕਾਊਂਟ ਅਸਿਸਟੈਂਟ ਅਤੇ ਘਰੇਲੂ ਡਾਟਾ ਐਂਟਰੀ ਆਪਰੇਟਰ ਸ਼ਾਮਲ ਹਨ । ਡਾ. ਸਾਹਨੀ ਨੇ ਕਿਹਾ ਕਿ ਸਾਡਾ ਟੀਚਾ ਪੰਜਾਬ ਭਰ ਵਿੱਚ ਸਾਡੇ ਵੱਖ-ਵੱਖ ਹੁਨਰ ਵਿਕਾਸ ਕੇਂਦਰਾਂ ਅਤੇ ਅਪਣਾਏ ਗਏ ਆਈਟੀਆਈ ਰਾਹੀਂ ਸਾਲਾਨਾ 10,000 ਨੌਜਵਾਨਾਂ ਨੂੰ ਸਿਖਲਾਈ ਪ੍ਰਦਾਨ ਕਰਨਾ ਹੈ। ਅਤਿ-ਆਧੁਨਿਕ ਮਸ਼ੀਨਰੀ 'ਤੇ ਆਧੁਨਿਕ ਹੁਨਰ ਪ੍ਰਦਾਨ ਕਰਕੇ, ਅਸੀਂ ਸਿੱਖਿਆ ਅਤੇ ਰੁਜ਼ਗਾਰ ਦਰਮਿਆਨ ਪਾੜੇ ਨੂੰ ਪੂਰ ਰਹੇ ਹਾਂ । ਡਾ. ਸਾਹਨੀ ਨੇ ਨਿਰਵਿਘਨ ਨੌਕਰੀ ਪਲੇਸਮੈਂਟ ਦੀ ਸਹੂਲਤ ਲਈ ਮਜ਼ਬੂਤ ​​ਉਦਯੋਗਿਕ ਸੰਬੰਧਾਂ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ ਕਿਹਾ, "ਇਹ ਹੁਨਰ ਕੇਂਦਰ ਨਾ ਸਿਰਫ਼ ਗਿਆਨ ਪ੍ਰਦਾਨ ਕਰੇਗਾ ਬਲਕਿ ਇਹ ਵੀ ਯਕੀਨੀ ਬਣਾਏਗਾ ਕਿ ਸਿਖਲਾਈ ਪ੍ਰਾਪਤ ਵਿਦਿਆਰਥੀ ਨਾਮਵਰ ਕੰਪਨੀਆਂ ਵਿੱਚ ਸਨਮਾਨਜਨਕ ਨੌਕਰੀਆਂ ਪ੍ਰਾਪਤ ਕਰਨ। ਸਾਡਾ ਸੰਪੂਰਨ ਦ੍ਰਿਸ਼ਟੀਕੋਣ ਹੱਥੀਂ ਸਿਖਲਾਈ, ਸਲਾਹ ਅਤੇ ਨੌਕਰੀ ਦੀ ਤਿਆਰੀ ਨੂੰ ਜੋੜਕੇ, ਸਾਡੇ ਨੌਜਵਾਨਾਂ ਲਈ ਇੱਕ ਉੱਜਵਲ ਭਵਿੱਖ ਨੂੰ ਯਕੀਨੀ ਬਣਾਉਂਣਾ ਹੈ । ਸ਼੍ਰੀ ਅਮਨ ਅਰੋੜਾ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੁਨਰ ਵਿਕਾਸ ਪੰਜਾਬ ਦੀ ਆਰਥਿਕ ਤਰੱਕੀ ਦਾ ਅਧਾਰ ਹੈ। ਇਹ ਵਰਲਡ ਸਕਿੱਲ ਸੈਂਟਰ ਆਫ਼ ਐਕਸੀਲੈਂਸ ਸਾਡੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ, ਇਹ ਯਕੀਨੀ ਬਣਾਉਣ ਲਈ ਇੱਕ ਵੱਡਾ ਕਦਮ ਹੈ ਕਿ ਉਹ ਆਧੁਨਿਕ ਤਕਨਾਲੋਜੀਆਂ ਵਿੱਚ ਸਿਖਲਾਈ ਪ੍ਰਾਪਤ ਹੋਣ ਅਤੇ ਸਥਾਈ ਨੌਕਰੀ ਦੇ ਮੌਕਿਆਂ ਤੱਕ ਪਹੁੰਚ ਪ੍ਰਾਪਤ ਕਰਨ। ਇਸ ਲਈ ਪੰਜਾਬ ਸਰਕਾਰ ਅਜਿਹੀਆਂ ਪਹਿਲਕਦਮੀਆਂ ਦਾ ਪੂਰਾ ਸਮਰਥਨ ਕਰਦੀ ਹੈ ਜੋ ਇੱਕ ਹੁਨਰਮੰਦ ਅਤੇ ਸਸ਼ਕਤ ਪੰਜਾਬ ਵਿੱਚ ਯੋਗਦਾਨ ਪਾਉਂਦੀਆਂ ਹਨ । ਡਾ. ਸਾਹਨੀ ਦੇ ਸਮਰਪਣ ਦੀ ਪ੍ਰਸ਼ੰਸਾ ਕਰਦੇ ਹੋਏ, ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਉਨ੍ਹਾਂ ਨੂੰ "ਭਾਰਤ ਦਾ ਰੁਜ਼ਗਾਰ ਪੁਰਸ਼" ਕਰਾਰ ਦਿੰਦਿਆਂ ਕਿਹਾ, ਡਾ. ਸਾਹਨੀ ਦੀ ਇਹ ਪਹਿਲਕਦਮੀ ਸੱਚਮੁੱਚ ਪੰਜਾਬ ਦੇ ਨੌਜਵਾਨਾਂ ਲਈ ਪਰਿਵਰਤਨਸ਼ੀਲ ਹੈ । ਪਟਿਆਲਾ ਵਿੱਚ ਵਰਲਡ ਸਕਿੱਲ ਸੈਂਟਰ ਆਫ਼ ਐਕਸੀਲੈਂਸ ਵਿਸ਼ਵ ਪੱਧਰੀ ਸਿਖਲਾਈ ਅਤੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ, ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ । ਸਿਹਤ ਮੰਤਰੀ ਡਾ ਬਲਬੀਰ ਸਿੰਘ ਨੇ ਕਿਹਾ ਕਿ ਡਾ. ਸਾਹਨੀ ਨੇ ਸਮਾਜਿਕ ਜ਼ਿੰਮੇਵਾਰੀ ਦੀ ਇੱਕ ਸ਼ਾਨਦਾਰ ਉਦਾਹਰਣ ਕਾਇਮ ਕੀਤੀ ਹੈ। ਹੁਨਰ ਵਿਕਾਸ ਵਿੱਚ ਨਿਵੇਸ਼ ਕਰਕੇ, ਉਹ ਸਿਰਫ਼ ਵਿਅਕਤੀਆਂ ਨੂੰ ਸਿਖਲਾਈ ਨਹੀਂ ਦੇ ਰਹੇ ਹਨ, ਸਗੋਂ ਪੰਜਾਬ ਦੇ ਕਾਰਜਬਲ ਨੂੰ ਮਜ਼ਬੂਤ ​​ਕਰ ਰਹੇ ਹਨ ਅਤੇ ਇਸਦੇ ਆਰਥਿਕ ਵਿਕਾਸ ਵਿੱਚ ਯੋਗਦਾਨ ਪਾ ਰਹੇ ਹਨ। ਇਹ ਹੁਨਰ ਕੇਂਦਰ ਹਜ਼ਾਰਾਂ ਨੌਜਵਾਨ ਚਾਹਵਾਨਾਂ ਲਈ ਉਮੀਦ ਦੀ ਕਿਰਨ ਸਾਬਤ ਹੋਵੇਗਾ ।

Punjab Bani 18 February,2025