Breaking News ਲੌਂਗੋਵਾਲ ਵਿੱਚ ਪਿਛਲੇ ਤਿੰਨ ਸਾਲਾਂ ਦੌਰਾਨ 40 ਕਰੋੜ ਰੁਪਏ ਤੋਂ ਵੀ ਵੱਧ ਲਾਗਤ ਨਾਲ ਵਿਕਾਸ ਕਾਰਜ ਕਰਵਾਏ - ਅਮਨ ਅਰੋੜਾਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਸੰਗਰੂਰ ਸਮੇਤ ਪੰਜਾਬ ਦੇ 7 ਜ਼ਿਲਿ੍ਆਂ ਦੇ ਅਧਿਕਾਰੀਆਂ ਨਾਲ ਕਣਕ ਦੇ ਖਰੀਦ ਪ੍ਰਬੰਧਾਂ ਬਾਰੇ ਸਮੀਖਿਆ ਮੀਟਿੰਗਕੇਂਦਰੀ ਜਾਂਚ ਏਜੰਸੀ ਈ. ਡੀ. ਭੇਜਿਆ ਫ਼ਿਲਮ ਨਿਰਮਾਤਾ ਗੋਕੁਲਮ ਗੋਪਾਲਨ ਨੂੰ ਨੋਟਿਸਕੈਬਨਿਟ ਮੰਤਰੀ ਅਮਨ ਅਰੋੜਾ ਨੇ 47.23 ਕਰੋੜ ਦੀ ਲਾਗਤ ਨਾਲ਼ ਬਣਨ ਵਾਲੀਆਂ ਤਿੰਨ ਸੜਕਾਂ ਦੇ ਨੀਂਹ ਪੱਥਰ ਰੱਖੇ’ਪੰਜਾਬ ਸਿੱਖਿਆ ਕ੍ਰਾਂਤੀ’ ਤਹਿਤ ਪੰਜਾਬ ਸਰਕਾਰ ਨੇ ਸਕੂਲਾਂ ਦੀ ਨੁਹਾਰ ਬਦਲੀ : ਜੈ ਕ੍ਰਿਸ਼ਨ ਸਿੰਘ ਰੌੜੀਸੋਮਵਾਰ ਤੇ ਮੰਗਲਵਾਰ ਦੀ ਦਰਮਿਆਨੀ ਰਾਤ ਜਲੰਧਰ `ਚ ਭਾਜਪਾ ਲੀਡਰ ਦੇ ਘਰ `ਤੇ ਗ੍ਰਨੇਡ ਹਮਲਾਬਾਲ ਵਿਆਹ ਰੋਕੂ ਐਕਟ (2006) ਤਹਿਤ ਬਾਲ ਵਿਆਹ ਰੁਕਵਾਇਆ

ਭਾਜਪਾ (BJP)

Result You Searched: HARYANA-HIMACHAL

ਐਡ. ਗੁਰਵਿੰਦਰ ਕਾਂਸਲ ਬਣੇ ਬਾਬਾ ਸਾਹਿਬ ਦੀ ਨਵੀਂ ਮੂਰਤੀ ਦੀ ਦੇਖ ਰੇਖ ਕਮੇਟੀ ਦੇ ਮੈਂਬਰ

ਪਟਿਆਲਾ : ਡਾ. ਭੀਮ ਰਾਓ ਅੰਬੇਡਕਰ ਵੈਲਫੇਅਰ ਸੋਸਾਇਟੀ ਪੰਜਾਬ ਵੱਲੋਂ ਸਰਬ ਸੰਮਤੀ ਨਾਲ ਭਾਜਪਾ ਜਿਲ੍ਹਾ ਪਟਿਆਲਾ ਦੇ ਐਕਟਿਵ ਮੈਂਬਰ ਐਡ. ਗੁਰਵਿੰਦਰ ਕਾਂਸਲ ਨੂੰ ਪੁਰਾਣਾ ਬੱਸ ਸਟੈਂਡ ਅੰਬੇਡਕਰ ਪਾਰਕ ਵਿਖੇ ਬਾਬਾ ਸਾਹਿਬ ਦੀ ਲੱਗਣ ਵਾਲੀ ਨਵੀਂ ਮੂਰਤੀ ਦੀ ਦੇਖ ਰੇਖ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਹੈ । ਅੱਜ ਇਸ ਮੌਕੇ ਸਮੂਹ ਮੈਂਬਰਾਂ ਨੇ ਅੰਬੇਡਕਰ ਪਾਰਕ ਵਿਖੇ ਲੱਗਣ ਵਾਲੀ ਬਾਬਾ ਸਾਹਿਬ ਦੀ 51 ਫੁੱਟ ਉੱਚੀ ਮੂਰਤੀ ਦੇ ਚੱਲ ਰਹੇ ਕੰਮਕਾਜ ਅਤੇ ਪਾਰਕ ਵਿਖੇ ਹੋ ਰਹੇ ਕੰਮਾਂ ਦਾ ਨਿਰੀਖਣ ਵੀ ਕੀਤਾ । ਬਾਬਾ ਸਾਹਿਬ ਦੀ ਮੂਰਤੀ ਪਟਿਆਲਵੀਆਂ ਲਈ ਹੋਵੇਗੀ ਇਕ ਮਿਸਾਲ ਇਸ ਮੌਕੇ ਐਡ.ਕਾਂਸਲ ਨੇ ਕਮੇਟੀ ਦੇ ਸਮੂਹ ਮੈਂਬਰਾਂ ਦਾ ਉਹਨਾਂ ਨੂੰ ਮੈਂਬਰ ਬਣਾਉਣ ਲਈ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਕਿ ਉਹਨਾਂ ਦੀਆਂ ਸੇਵਾਵਾਂ ਹਰ ਸਮੇਂ ਹਾਜ਼ਰ ਹਨ ਅਤੇ ਇੱਥੇ ਲੱਗਣ ਵਾਲੀ ਬਾਬਾ ਸਾਹਿਬ ਦੀ ਮੂਰਤੀ ਪਟਿਆਲਵੀਆਂ ਲਈ ਇਕ ਮਿਸਾਲ ਹੋਵੇਗੀ । ਇਸ ਮੌਕੇ ਸੋਨੂੰ ਸੰਗਰ ਸਰਪਰਸਤ, ਜਤਿੰਦਰ ਕੁਮਾਰ ਪ੍ਰਿੰਸ ਚੇਅਰਮੈਨ, ਨਰੇਸ਼ ਕੁਮਾਰ ਬੋਬੀ ਪ੍ਰਧਾਨ, ਰਜੇਸ਼ ਘਾਰੂ ਸੀਨੀ. ਮੀਤ ਪ੍ਰਧਾਨ, ਰਾਮ ਚੰਦ ਟੋਂਕ, ਵਿਜੈ ਸ਼ਾਹ, ਪ੍ਰੇਮ ਦਾਤਾ ਜੀ, ਰਾਜਨ ਸੂਦ ਯੂ. ਐਸ. ਏ., ਵਿਨੇ ਪੋਰਚੇ, ਕਰਮਜੀਤ ਲਚਕਾਣੀ, ਵਿਜੇ ਕੇਸਲਾ ਟਿੰਕੂ, ਅਰੁਣ ਧਾਲੀਵਾਲ, ਚੰਦਰ ਕਲਿਆਣ, ਧਰੂਵ ਬਿਡਲਾਨ, ਜਤਿਨ ਪੋਰਚੇ, ਅਦਿਤਿਆ ਸੰਗਰ ਅਤੇ ਕੁਸ਼ ਖੌਰੇ ਮੌਕੇ ਤੇ ਹਾਜ਼ਰ ਸਨ ।

Punjab Bani 25 March,2025
ਹਲਕਾ ਘਨੌਰ ਨੇ ਕਿਸਾਨ ਅੰਦੋਲਨ ਚ ਬਹੁਤ ਕੁਝ ਗਵਾਇਆ ਹੁਣ ਜਮੀਰਾ ਵੇਚਕੇ ਦਾਗ਼ੀ ਨਾ ਕਰੋ : ਹਰਪਾਲਪੁਰ

ਪਟਿਆਲਾ  : ਪਿਛਲੇ ਲੰਮੇ ਸਮੇਂ ਤੋਂ ਚੱਲੇ ਕਿਸਾਨ ਅੰਦੋਲਨ ਦੌਰਾਨ ਜ਼ਿਲਾ ਪਟਿਆਲਾ ਦੇ ਵਿਧਾਨ ਸਭਾ ਹਲਕੇ ਘਨੌਰ ਨੇ ਬਹੁਤ ਸਾਰੇ ਦਰਦ ਆਪਣੇ ਪਿੰਡੇ ਉੱਤੇ ਸਹਿਣ ਕੀਤੇ ਹਨ ਹੁਣ ਆਪਣੇ ਛੋਟੇ ਛੋਟੇ ਲਾਲਚ ਮੁਫ਼ਾਦਾਂ ਚ ਗ਼ਰਕ ਕੇ ਜ਼ਮੀਰ ਨਾ ਵੇਚੋ ਹਲਕਾ ਘਨੌਰ ਨੂੰ ਬਦਨਾਮ ਕਰਨ ਦੀ ਮਨਸ਼ਾ ਨਾਲ ਦਾਗ਼ੀ ਨਾ ਕਰੋ, ਇਹਨਾ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਚੇਅਰਮੈਨ ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਪੰਜਾਬ ਤੇ ਹਲਕਾ ਘਨੌਰ ਤੋਂ ਭਾਰਤੀ ਜਨਤਾ ਪਾਰਟੀ ਦੇ ਮੈਂਬਰਸ਼ਿਪ ਇੰਚਾਰਜ ਹਰਵਿੰਦਰ ਸਿੰਘ ਹਰਪਾਲਪੁਰ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਹਲਕੇ ਨੂੰ ਭਾਰੀ ਪਰੇਸ਼ਾਨੀ ਝੱਲਣੀ ਪਈ : ਹਰਪਾਲਪੁਰ ਹਰਪਾਲਪੁਰ ਨੇ ਕਿਹਾ ਕਿ ਸੰਭੂ ਵਿਖੇ ਲੱਗੇ ਕਿਸਾਨ ਮੋਰਚੇ ਕਾਰਨ ਜੀ ਟੀ ਰੋਡ ਬੰਦ ਹੋਣ ਕਾਰਨ ਦਿੱਲੀ ਅੰਮ੍ਰਿਤਸਰ ਰੋਡ ਦੀ ਸਾਰੀ ਭਾਰੀ ਟਰੈਫਿਕ ਹਲਕਾ ਘਨੌਰ ਦੀਆਂ ਸੜਕਾਂ ਅਤੇ ਪਿੰਡਾਂ ਨੂੰ ਝੱਲਣੀ ਪਈ ਹੈ, ਜਿਸ ਦੌਰਾਨ ਸਾਰੇ ਹਲਕੇ ਨੂੰ ਭਾਰੀ ਪਰੇਸ਼ਾਨੀ ਝੱਲਣੀ ਪਈ । ਹਲਕਾ ਘਨੌਰ ਦੇ ਪੰਜ- ਛੇ ਦਰਜਨ ਵਿਅਕਤੀ ਐਕਸੀਡੈਂਟ ਹੋਣ ਨਾਲ ਆਪਣੇ ਪਰਿਵਾਰਾਂ ਨੂੰ ਵਿਲਕਦੇ ਛੱਡ ਕੇ ਕੀਮਤੀ ਜਾਨਾਂ ਤੋਂ ਹੱਥ ਧੋ ਬੈਠੇ ਜਿਨ੍ਹਾਂ ਦੇ ਪਰਿਵਾਰਾਂ ਨੂੰ ਸਰਕਾਰ ਵਲੋਂ ਕੋਈ ਆਰਥਿਕ ਮੁਆਵਜ਼ਾ ਵੀ ਨਹੀਂ ਮਿਲਿਆ । ਇਤਿਹਾਸ ਕਦੇ ਮਾਫ਼ ਨਹੀਂ ਕਰੇਗਾ  ਹਰਪਾਲਪੁਰ ਨੇ ਕਿਹਾ ਕਿ ਸਾਰੀ ਹੈਵੀ ਟਰੈਫਿਕ ਹਲਕੇ ਚੋਂ ਗੁਜ਼ਰਨ ਕਰਕੇ ਗੱਡੀਆਂ ਦੇ ਸ਼ੋਰ ਸਰਾਬੇ ਕਾਰਨ ਪੜਨ ਵਾਲੇ ਬੱਚਿਆਂ ਨੂੰ ਸਕੂਲਾਂ ਵਿੱਚ ਤੇ ਘਰਾਂ ਵਿੱਚ ਪੜਨ ਸਮੇਂ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਪਰ ਸਾਰੀਆਂ ਮੁਸ਼ਕਲਾਂ ਨੂੰ ਹਲਕੇ ਨੇ ਆਪਣੇ ਪਿੰਡੇ ਉਤੇ ਹੰਢਾਇਆ ਹੈ । ਹਰਪਾਲਪੁਰ ਨੇ ਕਿਹਾ ਕਿ ਕੁੱਝ ਮੁੱਠੀ ਭਰ ਖੁਦਗਰਜ ਲੋਕ ਆਪਣੇ ਲਾਲਚ ਮੁਫ਼ਾਦਾਂ ਚ ਗ਼ਰਕ ਕੇ ਟਰਾਲੀਆ ਚੋਰੀ ਕਰਨ, ਏ. ਸੀ. , ਐਲ. ਸੀ. ਡੀ. ਵਗੈਰਾ ਚੋਰੀ ਕਰਕੇ ਹਲਕੇ ਦੇ ਮੱਥੇ ਉੱਤੇ ਕੰਲਕ ਲਾਉਣ ਦੀਆਂ ਹਰਕਤਾਂ ਕਰ ਰਹੇ ਹਨ ਜਿੰਨਾਂ ਨੂੰ ਇਤਿਹਾਸ ਕਦੇ ਮਾਫ਼ ਨਹੀਂ ਕਰੇਗਾ । ਕਿਸੇ ਨੂੰ ਵੀ ਝੂਠਾ ਨਾ ਫਸਾਇਆ ਜਾਵੇ : ਹਰਪਾਲਪੁਰ ਹਰਪਾਲਪੁਰ ਨੇਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਜੋ ਕੁਝ ਵੀ ਚੋਰੀ ਹੋਇਆ ਉਸਦੀ ਨਿਰਪੱਖ ਜਾਂਚ ਕੀਤੀ ਜਾਵੇ, ਜਿਨ੍ਹਾਂ ਨੇ ਇਸ ਘਿਨੌਣੇ ਅਪਰਾਧ ਨੂੰ ਅੰਜਾਮ ਦਿੱਤਾ ਹੈ ਉਹਨਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਕਿਸੇ ਨੂੰ ਵੀ ਝੂਠਾ ਨਾ ਫਸਾਇਆ ਜਾਵੇ ਜੋ ਆਪਣੀ ਰੰਜਿਸ਼ਾਂ ਕਾਰਨ ਕਿਸੇ ਦੀ ਕਿਰਦਾਰਕੁਸੀ ਕਰਦੇ ਜਾਂ ਕਿਸੇ ਨੂੰ ਵੀ ਬਦਨਾਮ ਕਰਦੇ ਹਨ ਉਹਨਾਂ ਲੋਕਾਂ ਵਿਰੁੱਧ ਵੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਹਲਕਾ ਘਨੌਰ ਨੂੰ ਜ਼ਲੀਲ ਕਰਨ ਤੋ ਤੇ ਦਾਗ਼ੀ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਹੋ ਸਕੇ ਤੇ ਹਲਕੇ ਦੀ ਸਾਫ ਸੁਥਰੀ ਦਿੱਖ ਨੂੰ ਕਲੰਕਿਤ ਹੋਣੋਂ ਬਚਾਇਆ ਜਾਵੇ ਸਹੀ ਕਸੂਰਵਾਰ ਲੋਕਾਂ ਨੂੰ ਨੱਥ ਪਾਈ ਜਾਵੇ ।

Punjab Bani 25 March,2025
ਕਰਨਲ ਨਾਲ ਕੁੱਟਮਾਰ ਮਾਮਲੇ 'ਚ ਜੈ ਇੰਦਰ ਕੌਰ ਨੇ ਐਸ. ਐਸ. ਪੀ. ਨਾਨਕ ਸਿੰਘ ਤੋਂ ਇੰਨਸਾਫ ਦੀ ਕੀਤੀ ਮੰਗ

ਪਟਿਆਲਾ, 22 ਮਾਰਚ  : ਬੀਤੇ ਦਿਨ ਪਟਿਆਲਾ ਵਿਖੇ ਕਰਨਲ ਪੁਸ਼ਪਿੰਦਰ ਸਿੰਘ ਬਾਠ ਅਤੇ ਉਹਨਾਂ ਦੇ ਸਪੁੱਤਰ ਉੱਪਰ ਪੰਜਾਬ ਪੁਲਿਸ ਦੇ 12 ਅਧਿਕਾਰੀਆਂ ਵੱਲੋਂ ਬੁਰੀ ਤਰ੍ਹਾ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਪੂਰੇ ਪੰਜਾਬ ਵਿੱਚ ਸਾਬਕਾ ਫੌਜੀਆਂ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਇਨਸਾਫ਼ ਦੀ ਮੰਗ ਲਈ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸੇ ਲੜੀ ਦੇ ਤਹਿਤ ਅੱਜ ਪਟਿਆਲਾ ਦੇ ਡਿਪਟੀ ਕਮਿਸ਼ਨਰ ਦਫਤਰ ਵਿਖੇ ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਵੱਲੋਂ ਐਸ. ਐਸ. ਪੀ. ਪਟਿਆਲਾ ਡਾ. ਨਾਨਕ ਸਿੰਘ ਨੂੰ ਦੋਸ਼ੀਆਂ ਉੱਪਰ ਜਲਦ ਕਾਰਵਾਈ ਲਈ ਮੰਗ ਪੱਤਰ ਸੌਂਪਿਆ ਗਿਆ ਅਤੇ ਨਾਮਜ਼ਦ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ । ਇਹ ਬਹੁਤ ਨਿੰਦਣਯੋਗ ਘਟਨਾ ਹੈ : ਜੈ ਇੰਦਰ ਕੌਰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜੈ ਇੰਦਰ ਕੌਰ ਨੇ ਦੱਸਿਆ ਕਿ "ਇਹ ਬਹੁਤ ਨਿੰਦਣਯੋਗ ਘਟਨਾ ਹੈ, ਜੇਕਰ ਪੰਜਾਬ 'ਚ ਫੌਜੀ ਅਫ਼ਸਰ ਸੁਰੱਖਿਅਤ ਨਹੀਂ ਹਨ ਤਾਂ ਆਮ ਜਨਤਾ ਦਾ ਕੀ ਹਾਲ ਹੋਵੇਗਾ। ਪੰਜਾਬ ਅੰਦਰ ਕਨੂੰਨ ਦੀਆਂ ਧੱਜੀਆਂ ਉੱਡੀਆਂ ਪਾਈਆਂ ਹਨ । ਪੰਜਾਬ ਪੁਲਿਸ ਤੇ ਟਿੱਪਣੀ ਕਰਦੇ ਹੋਏ ਉਹ ਬੋਲੇ ਕੀ "ਜਦ ਹਮਲਾ ਕਰਨ ਵਾਲੇ 12 ਪੁਲਿਸ ਅਧਿਕਾਰੀਆਂ ਦੀ ਸ਼ਨਾਖਤ ਹੋ ਚੁੱਕੀ ਹੈ ਤਾਂ ਐਫ.ਆਈ.ਆਰ ਕਿਉਂ ਨਹੀਂ ਦਰਜ ਕੀਤੀ ਗਈ ? ਬਣਦੀ ਧਾਰਾ ਦੇ ਅਧੀਨ ਮਾਮਲਾ ਕਿਉ ਨਹੀਂ ਦਰਜ ਕੀਤਾ ਗਿਆ ? ਮਾਮਲੇ ਨੂੰ ਨਿਪਟਾਉਣ ਲਈ ਪੁਲਿਸ ਅਧਿਕਾਰੀਆਂ ਨੂੰ ਬਰਖ਼ਾਸਤ ਕਰਨ ਦੀ ਬਜਾਏ ਮੁਅੱਤਲ ਕਿਉ ਕੀਤਾ ਗਿਆ ? ਇਹਨਾਂ 12 ਪੁਲਸ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਦੀ ਸ਼ਹਿ ਮਿਲੀ ਹੋਈ ਹੈ ਪੰਜਾਬ ਸਰਕਾਰ ਤੇ ਨਿਸ਼ਨਾ ਸਾਧਦੇ ਹੋਏ ਜੈ ਇੰਦਰ ਕੌਰ ਬੋਲੇ ਕੀ "ਇਹਨਾਂ 12 ਪੁਲਸ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਦੀ ਸ਼ਹਿ ਮਿਲੀ ਹੋਈ ਹੈ, ਜਦੋਂ ਸਾਰੇ ਸਬੂਤ ਦੋਸ਼ੀਆਂ ਦੇ ਖ਼ਿਲਾਫ਼ ਹਨ ਤਾਂ ਹਜੇ ਤੱਕ ਉਹਨਾਂ ਉੱਪਰ ਬਣਦੀ ਕਾਰਵਾਈ ਦੀ ਥਾਂ, ਉਲਟਾ ਕਰਨਲ ਬਾਠ ਅਤੇ ਉਹਨਾਂ ਦੇ ਸਪੁੱਤਰ ਉੱਪਰ ਦੋਸ਼ ਲਏ ਜਾ ਰਹੇ ਹਨ ।  ਉਨ੍ਹਾਂ ਨੇ ਕਰਨਲ ਪੁਸ਼ਪਿੰਦਰ ਬਾਠ ਕੁੱਟਮਾਰ ਮਾਮਲੇ 'ਚ ਪੁਲਿਸ ਵੱਲੋਂ ਬਣਾਈ ਗਈ ਐਸ. ਆਈ. ਟੀ. ਤੇ ਵੀ ਆਪਣੇ ਵਿਚਾਰ ਰੱਖੇ, ਉਹਨਾਂ ਨੇ ਕਿਹਾ ਕੀ "ਇਸ ਮਾਮਲੇ ਵਿੱਚ ਐਸ. ਆਈ. ਟੀ. ਦੀ ਤਾਂ ਜਰੂਰਤ ਹੀ ਨਹੀਂ ਸੀ, ਸੀਸੀਟੀਵੀ ਦੀ ਵੀਡਿਉ ਵਿੱਚ ਸਾਫ ਨਜ਼ਰ ਆ ਰਹੇ ਹੈ ਕਿਸ ਕਦਰ ਪੁਲਿਸ ਅਧਿਕਾਰੀਆਂ ਵਲੋਂ ਕੁੱਟਮਾਰ ਕੀਤੀ ਜਾ ਰਹੀ, ਸੋ ਐਸ. ਆਈ. ਟੀ. ਤਾਂ ਸਿਰਫ ਪੰਜਾਬ ਸਰਕਾਰ ਅਤੇ ਪੁਲਿਸ ਵੱਲੋਂ ਇਕ ਖੇਡ ਖੇਡਿਆ ਗਿਆ ਮਾਮਲੇ ਨੂੰ ਦਬਾਉਣ ਲਈ । ਮੇਰੇ ਪਿਤਾ ਕੈਪਟਨ ਅਮਰਿੰਦਰ ਸਿੰਘ ਜੀ ਵੀ ਫ਼ੌਜ 'ਚ ਰਹੇ ਹਨ ਅੱਗੇ ਗੱਲਬਾਤ ਕਰਦਿਆਂ ਉਨ੍ਹਾਂ ਨੇ ਦੱਸਿਆ ਕੀ "ਮੇਰੇ ਪਿਤਾ ਕੈਪਟਨ ਅਮਰਿੰਦਰ ਸਿੰਘ ਜੀ ਵੀ ਫ਼ੌਜ 'ਚ ਰਹੇ ਹਨ, ਜਦੋਂ ਤੱਕ ਕਰਨਲ ਬਾਠ ਅਤੇ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਸਭ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜਕੇ ਖੜੇ ਹਾਂ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਬੇਨਤੀ ਹੈ ਕਿ ਇਨ੍ਹਾਂ 12 ਪੁਲਿਸ ਅਧਿਕਾਰੀਆਂ ਨੂੰ ਤੁਰੰਤ ਬਰਖ਼ਾਸਤ ਕੀਤਾ ਜਾਵੇ ਤਾਂ ਜੋਂ ਦੇਸ਼ ਦੀ ਰੱਖਿਆ ਕਰਨ ਵਾਲੇ ਫ਼ੌਜੀ ਨੂੰ ਇਨਸਾਫ ਮਿਲ ਸਕੇ । ਐਸ. ਐਸ. ਪੀ. ਪਟਿਆਲਾ ਨੂੰ ਮੰਗ ਪੱਤਰ ਸੌਪੇ ਜਾਣ ਤੇ ਜੈ ਇੰਦਰ ਕੌਰ ਨੇ ਦੱਸਿਆ ਕਿ ਐਸ. ਐਸ. ਪੀ. ਪਟਿਆਲਾ ਡਾ. ਨਾਨਕ ਸਿੰਘ ਜੀ ਵੱਲੋਂ ਵਿਸ਼ਵਾਸ ਦਿੱਤਾ ਗਿਆ ਕਿ ਜਲਦ ਹੀ ਇਸ ਸਬੰਧੀ ਦੋਸ਼ੀਆਂ ਉੱਪਰ ਬਣਦੀ ਕਾਰਵਾਈ ਕੀਤੀ ਜਾਵੇਗੀ । ਇਸ ਦੌਰਾਨ ਜੈ ਇੰਦਰ ਕੌਰ ਨਾਲ, ਭਾਜਪਾ ਦੇ ਮੁੱਖ ਬੁਲਾਰੇ ਕਰਨਲ ਜੈਬੰਸ, ਜ਼ਿਲ੍ਹਾ ਪ੍ਰਧਾਨ ਵਿਜੇ ਕੁਮਾਰ ਕੂਕਾ, ਜਨਰਲ ਸਕੱਤਰ ਹਰਦੇਵ ਬੱਲੀ, ਸਾਬਕਾ ਪ੍ਰਧਾਨ ਕੇ ਕੇ ਮਲਹੌਤਰਾ ਅਤੇ ਭਾਜਪਾ ਪਟਿਆਲਾ ਸ਼ਹਿਰੀ ਟੀਮ ਵੀ ਮੌਜੂਦ ਸੀ ।

Punjab Bani 22 March,2025
ਪ੍ਰਨੀਤ ਕੌਰ ਨੇ ਪੰਜਾਬ ਪੁਲਿਸ ਮੁਲਾਜ਼ਮਾਂ ਵੱਲੋਂ ਫੌਜ ਦੇ ਕਰਨਲ 'ਤੇ ਹਮਲੇ ਦੀ ਜਾਂਚ ਲਈ ਬਣਾਈ ਗਈ SIT ਵਿੱਚ ਸੀਨੀਅਰ ਫੌਜ ਮੈਂਬਰਾਂ ਨੂੰ ਸ਼ਾਮਲ ਕਰਨ ਦੀ ਕੀਤੀ ਮੰਗ

ਪਟਿਆਲਾ, 22 ਮਾਰਚ :  ਸਾਬਕਾ ਵਿਦੇਸ਼ ਮੰਤਰੀ ਅਤੇ ਪਟਿਆਲਾ ਦੀ ਸਾਬਕਾ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਅੱਜ ਪਟਿਆਲਾ ਵਿੱਚ ਕਰਨਲ ਬਾਠ ਅਤੇ ਉਨ੍ਹਾਂ ਦੇ ਪੁੱਤਰ 'ਤੇ ਪੰਜਾਬ ਪੁਲਿਸ ਮੁਲਾਜ਼ਮਾਂ ਵੱਲੋਂ ਕੀਤੇ ਗਏ ਹਮਲੇ ਦੇ ਮਾਮਲੇ ਵਿੱਚ ਇਨਸਾਫ਼ ਵਿੱਚ ਦੇਰੀ ਕਰਨ ਲਈ ਪੰਜਾਬ ਸਰਕਾਰ ਦੀ ਸਖ਼ਤ ਨਿੰਦਾ ਕੀਤੀ । ਪਟਿਆਲਾ ਦੀ ਸਾਬਕਾ ਸੰਸਦ ਮੈਂਬਰ ਨੇ ਪਟਿਆਲਾ ਦੇ ਡੀਸੀ ਦਫ਼ਤਰ ਦੇ ਬਾਹਰ ਕਰਨਲ ਬਾਠ ਦੇ ਸਮਰਥਨ ਵਿੱਚ ਸਾਬਕਾ ਫੌਜੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲਿਆ । ਬਹੁਤ ਦੁਖਦਾਈ ਹੈ ਕਿ ਕਿਵੇਂ ਪੁਲਿਸ ਅਧਿਕਾਰੀਆਂ ਨੇ ਉਸ ਰਾਤ ਇੱਕ ਸੇਵਾ ਕਰ ਰਹੇ ਫੌਜ ਦੇ ਕਰਨਲ ਅਤੇ ਉਨ੍ਹਾਂ ਦੇ ਪੁੱਤਰ ਨੂੰ ਬੇਰਹਿਮੀ ਨਾਲ ਕੁੱਟਿਆ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਪ੍ਰਨੀਤ ਕੌਰ ਨੇ ਕਿਹਾ, "ਇਹ ਬਹੁਤ ਦੁਖਦਾਈ ਹੈ ਕਿ ਕਿਵੇਂ ਪੁਲਿਸ ਅਧਿਕਾਰੀਆਂ ਨੇ ਉਸ ਰਾਤ ਇੱਕ ਸੇਵਾ ਕਰ ਰਹੇ ਫੌਜ ਦੇ ਕਰਨਲ ਅਤੇ ਉਨ੍ਹਾਂ ਦੇ ਪੁੱਤਰ ਨੂੰ ਬੇਰਹਿਮੀ ਨਾਲ ਕੁੱਟਿਆ । ਭਾਵੇਂ ਜੇਕਰ ਇਹ ਕਿਸੇ ਆਮ ਨਾਗਰਿਕ ਨਾਲ ਹੋਇਆ ਹੁੰਦਾ, ਇਹ ਤਾਂ ਵੀ ਨਿੰਦਣਯੋਗ ਹੁੰਦਾ  ਪਰ ਇੱਕ ਫੌਜੀ ਅਧਿਕਾਰੀ ਨਾਲ ਅਜਿਹਾ ਹੋਣਾ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ। ਮੈਂ ਸਰਕਾਰ ਨੂੰ ਆਪਣੇ ਪੈਰ ਖਿੱਚਣਾ ਬੰਦ ਕਰਨ ਅਤੇ ਪਰਿਵਾਰ ਨੂੰ ਤੁਰੰਤ ਇਨਸਾਫ਼ ਦੇਣ ਦੀ ਅਪੀਲ ਕਰਦੀ ਹਾਂ । ਪਰਿਵਾਰ ਨਾਲ ਇਕਜੁੱਟਤਾ ਵਿੱਚ ਖੜ੍ਹੀ ਹੋਣ ਲਈ ਆਈ ਹਾਂ : ਪ੍ਰਨੀਤ ਕੌਰ  ਉਨ੍ਹਾਂ ਨੇ ਅੱਗੇ ਕਿਹਾ, "ਅੱਜ, ਮੈਂ ਇਸ ਵਿਰੋਧ ਪ੍ਰਦਰਸ਼ਨ ਵਿੱਚ ਇੱਕ ਸਿਆਸਤਦਾਨ ਵਜੋਂ ਨਹੀਂ ਸਗੋਂ ਇਸ ਦੇਸ਼ ਦੇ ਇੱਕ ਨਾਗਰਿਕ ਵਜੋਂ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਵਜੋਂ, ਜੋ ਕਿ ਖੁਦ ਇੱਕ ਸਾਬਕਾ ਫੌਜੀ ਅਧਿਕਾਰੀ ਹਨ, ਪਰਿਵਾਰ ਨਾਲ ਇਕਜੁੱਟਤਾ ਵਿੱਚ ਖੜ੍ਹੀ ਹੋਣ ਲਈ ਆਈ ਹਾਂ, ਜਿਸ ਤਰ੍ਹਾਂ ਪੰਜਾਬ ਪੁਲਸ ਨੇ ਪਰਿਵਾਰ ਨੂੰ ਪਰੇਸ਼ਾਨ ਕੀਤਾ । ਸੀ. ਸੀ. ਟੀ. ਵੀ. ਸਬੂਤਾਂ ਅਤੇ ਪਰਿਵਾਰ ਦੇ ਬਿਆਨਾਂ ਦੇ ਬਾਵਜੂਦ ਅਧਿਕਾਰੀਆਂ ਵਿਰੁੱਧ ਐਫ. ਆਈ. ਆਰ. ਦਰਜ ਕਰਨ ਵਿੱਚ ਅਸਫਲ ਰਹਿਣਾ ਸ਼ਰਮਨਾਕ ਹੈ । ਨਿਰਪੱਖ ਜਾਂਚ ਦੀ ਮੰਗ ਕਰਦੀ ਹਾਂ ਤਾਂ ਜੋ ਦੋਸ਼ੀਆਂ ਨੂੰ ਸਹੀ ਸਜ਼ਾ ਮਿਲ ਸਕੇ ਸਾਡੇ ਸੈਨਿਕਾਂ ਨੇ ਆਪਣੀਆਂ ਜਾਨਾਂ ਦੇਸ਼ ਨੂੰ ਸਮਰਪਿਤ ਕੀਤੀਆਂ ਹਨ, ਫਿਰ ਵੀ ਉਨ੍ਹਾਂ ਨਾਲ ਦੂਜੇ ਦਰਜੇ ਦੇ ਨਾਗਰਿਕਾਂ ਵਾਂਗ ਵਿਵਹਾਰ ਕੀਤਾ ਜਾ ਰਿਹਾ ਹੈ । ਮੈਂ ਇਨਸਾਫ਼ ਦੀ ਮੰਗ ਵਿੱਚ ਪਰਿਵਾਰ ਨਾਲ ਪੂਰੀ ਏਕਤਾ ਵਿੱਚ ਖੜ੍ਹੀ ਹਾਂ ਅਤੇ ਨਿਰਪੱਖ ਜਾਂਚ ਦੀ ਮੰਗ ਕਰਦੀ ਹਾਂ ਤਾਂ ਜੋ ਦੋਸ਼ੀਆਂ ਨੂੰ ਸਹੀ ਸਜ਼ਾ ਮਿਲ ਸਕੇ । ਪ੍ਰਨੀਤ ਕੌਰ ਨੇ ਅੱਗੇ ਮੰਗ ਕੀਤੀ, "ਹੁਣ ਜਦੋਂ ਪੰਜਾਬ ਸਰਕਾਰ ਦੁਆਰਾ ਇੱਕ ਉੱਚ-ਪੱਧਰੀ ਐਸ. ਆਈ. ਟੀ. ਬਣਾਈ ਗਈ ਹੈ, ਮੈਂ ਮੰਗ ਕਰਦੀ ਹਾਂ ਕਿ ਨਿਰਪੱਖ ਜਾਂਚ ਨੂੰ ਯਕੀਨੀ ਬਣਾਉਣ ਲਈ ਭਾਰਤੀ ਫੌਜ ਦੇ ਸੀਨੀਅਰ ਮੈਂਬਰਾਂ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਜਾਵੇ, ਅਤੇ ਗਲਤ ਪੁਲਿਸ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ।

Punjab Bani 22 March,2025
ਭਾਜਪਾ ਪੰਜਾਬ ਵੱਲੋਂ 1984 ਦੇ ਮਾਮਲੇ ਵਿੱਚ ਇਨਸਾਫ਼ ਲਈ ਸੰਸਦ ਵਿੱਚ ਧੰਨਵਾਦ ਮਤਾ ਅਤੇ ਕਾਂਗਰਸੀ ਸੰਸਦ ਮੈਂਬਰਾਂ ਵੱਲੋਂ ਔਰੰਗਜ਼ੇਬ ਦੀ ਪ੍ਰਸ਼ੰਸਾ ਦੀ ਨਿੰਦਾ ਮਤਾ ਲਿਆਉਣ ਦੀ ਅਪੀਲ

ਭਾਜਪਾ ਪੰਜਾਬ ਵੱਲੋਂ 1984 ਦੇ ਮਾਮਲੇ ਵਿੱਚ ਇਨਸਾਫ਼ ਲਈ ਸੰਸਦ ਵਿੱਚ ਧੰਨਵਾਦ ਮਤਾ ਅਤੇ ਕਾਂਗਰਸੀ ਸੰਸਦ ਮੈਂਬਰਾਂ ਵੱਲੋਂ ਔਰੰਗਜ਼ੇਬ ਦੀ ਪ੍ਰਸ਼ੰਸਾ ਦੀ ਨਿੰਦਾ ਮਤਾ ਲਿਆਉਣ ਦੀ ਅਪੀਲ ਚੰਡੀਗੜ੍ਹ, 11 ਮਾਰਚ : ਭਾਜਪਾ ਪੰਜਾਬ ਦੇ ਸੀਨੀਅਰ ਬੁਲਾਰੇ ਪ੍ਰਿਤਪਾਲ ਸਿੰਘ ਬੱਲੀਏਵਾਲ ਨੇ ਪੰਜਾਬ ਦੇ ਸਾਰੇ ਲੋਕ ਸਭਾ ਅਤੇ ਰਾਜ ਸਭਾ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਚੱਲ ਰਹੇ ਸੰਸਦ ਸੈਸ਼ਨ ਵਿੱਚ ਦੋ ਮਹੱਤਵਪੂਰਨ ਮਤੇ ਪੇਸ਼ ਕਰਨ-ਇੱਕ 1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਸਜ਼ਾ ਸੁਣਾਏ ਜਾਣ ਲਈ ਧੰਨਵਾਦ ਪ੍ਰਗਟ ਕਰਨ ਲਈ ਅਤੇ ਦੂਜਾ ਕਾਂਗਰਸੀ ਆਗੂਆਂ ਵੱਲੋਂ ਔਰੰਗਜ਼ੇਬ ਦੀ ਮਹਿਮਾ ਦੀ ਨਿੰਦਾ ਕਰਨ ਲਈ । ਬੱਲੀਏਵਾਲ ਨੇ ਕਿਹਾ, “41 ਸਾਲਾਂ ਦੇ ਸੰਘਰਸ਼ ਤੋਂ ਬਾਅਦ, 1984 ਦੇ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਸੱਜਣ ਕੁਮਾਰ ਨੂੰ ਸਜ਼ਾ ਮਿਲਣਾ, ਇਨਸਾਫ਼ ਦੀ ਲੜਾਈ ਵਿੱਚ ਇੱਕ ਇਤਿਹਾਸਕ ਮੀਲ ਪੱਥਰ ਹੈ । ਇਹ ਫੈਸਲਾ ਨਾ ਸਿਰਫ਼ ਪੀੜਤਾਂ ਦੇ ਪਰਿਵਾਰਾਂ ਲਈ ਨਿਆਂ ਦਾ ਪ੍ਰਤੀਕ ਹੈ, ਸਗੋਂ ਅਜਿਹੇ ਅਪਰਾਧਾਂ ਲਈ ਕਿਸੇ ਵੀ ਤਰ੍ਹਾਂ ਦੀ ਮੁਆਫ਼ੀ ਵਿਰੁੱਧ ਇੱਕ ਸਖ਼ਤ ਸੰਦੇਸ਼ ਵੀ ਦਿੰਦਾ ਹੈ । ਇਹ ਮਹੱਤਵਪੂਰਨ ਸਜ਼ਾ 2015 ਵਿੱਚ ਮੋਦੀ ਸਰਕਾਰ ਦੁਆਰਾ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (SIT) ਦੇ ਕਾਰਨ ਸੰਭਵ ਹੋਈ ਹੈ । ਹੋਰ ਮਾਮਲਿਆਂ ਦੀ ਜਾਂਚ ਅਜੇ ਵੀ ਜਾਰੀ ਹੈ, ਅਤੇ ਸਾਰੇ ਪੀੜਤਾਂ ਨੂੰ ਜਲਦੀ ਹੀ ਇਨਸਾਫ਼ ਮਿਲੇਗਾ । ਇਸ ਫੈਸਲੇ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ, ਬੱਲੀਏਵਾਲ ਨੇ ਪੰਜਾਬ ਦੇ ਸਾਰੇ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ 1984 ਦੇ ਮਾਮਲਿਆਂ ਵਿੱਚ ਨਿਆਂ ਪ੍ਰਤੀ ਆਪਣੀ ਦ੍ਰਿੜ ਵਚਨਬੱਧਤਾ ਦਿਖਾਉਣ ਲਈ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅਤੇ ਮਾਨਯੋਗ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕਰਨ ਲਈ ਸੰਸਦ ਵਿੱਚ ਧੰਨਵਾਦ ਮਤਾ ਪੇਸ਼ ਕਰਨ । ਉਨ੍ਹਾਂ ਨੇ ਕਾਂਗਰਸ ਦੇ ਸੰਸਦ ਮੈਂਬਰ ਇਮਰਾਨ ਮਸੂਦ ਅਤੇ ਸਮਾਜਵਾਦੀ ਪਾਰਟੀ ਦੇ ਵਿਧਾਇਕ ਅਬੂ ਆਜ਼ਮੀ, ਜੋ ਕਿ ਬੇਰਹਿਮੀ ਨਾਲ ਦਮਨ, ਜ਼ਬਰਦਸਤੀ ਧਰਮ ਪਰਿਵਰਤਨ ਅਤੇ ਸਿੱਖ ਗੁਰੂਆਂ ਅਤੇ ਅਣਗਿਣਤ ਨਿਰਦੋਸ਼ ਲੋਕਾਂ ਦੀ ਸ਼ਹਾਦਤ ਲਈ ਜਾਣੇ ਜਾਂਦੇ ਸ਼ਾਸਕ ਹਨ, ਦੁਆਰਾ ਔਰੰਗਜ਼ੇਬ ਦੀ ਹਾਲ ਹੀ ਵਿੱਚ ਕੀਤੀ ਗਈ ਪ੍ਰਸ਼ੰਸਾ ਦੀ ਸਖ਼ਤ ਨਿੰਦਾ ਕੀਤੀ । ਉਨ੍ਹਾਂ ਕਿਹਾ ਕਿ ਅਜਿਹੇ ਬਿਆਨ ਇਤਿਹਾਸਕ ਤੌਰ 'ਤੇ ਗੁੰਮਰਾਹਕੁੰਨ ਹਨ ਅਤੇ ਸਿੱਖ ਭਾਈਚਾਰੇ ਲਈ ਬਹੁਤ ਹੀ ਅਪਮਾਨਜਨਕ ਹਨ । ਬੱਲੀਏਵਾਲ ਨੇ ਪੰਜਾਬ ਦੇ ਸਾਰੇ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਸੰਸਦ ਮੈਂਬਰਾਂ ਵਿਰੁੱਧ ਸੰਸਦ ਵਿੱਚ ਨਿੰਦਾ ਮਤਾ ਪੇਸ਼ ਕਰਨ । ਉਨ੍ਹਾਂ ਨੇ ਕਾਂਗਰਸੀ ਆਗੂਆਂ ਨੂੰ ਸਿੱਖ ਇਤਿਹਾਸ ਅਤੇ ਔਰੰਗਜ਼ੇਬ ਵੱਲੋਂ ਕੀਤੇ ਗਏ ਅੱਤਿਆਚਾਰਾਂ ਬਾਰੇ ਜਾਗਰੂਕ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਜ਼ਾਲਮਾਂ ਦੀ ਅਜਿਹੀ ਮਹਿਮਾ ਕਦੇ ਨਾ ਦੁਹਰਾਈ ਜਾਵੇ। ਉਨ੍ਹਾਂ ਨੇ ਸਿੱਖ ਭਾਈਚਾਰੇ ਦੇ ਨਿਆਂ, ਇਤਿਹਾਸ ਅਤੇ ਮਾਣ-ਸਨਮਾਨ ਪ੍ਰਤੀ ਪੰਜਾਬ ਭਾਜਪਾ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਅਤੇ ਪੰਜਾਬ ਦੇ ਸਾਰੇ ਸੰਸਦ ਮੈਂਬਰਾਂ ਨੂੰ ਸੰਸਦ ਵਿੱਚ ਆਪਣੀ ਆਵਾਜ਼ ਬੁਲੰਦ ਕਰਨ ਅਤੇ ਇਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਕਿ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਰਾਸ਼ਟਰੀ ਪੱਧਰ 'ਤੇ ਸੁਣਿਆ ਜਾਵੇ ।

Punjab Bani 11 March,2025
2027 ਵਿਧਾਨ ਸਭਾ ਚੋਣਾਂ ਭਾਜਪਾ ਵਲੋਂ ਪੰਜਾਬ ’ਚ ਇਕੱਲਿਆਂ ਹੀ ਜਾਣਗੀਆਂ ਲੜੀਆਂ : ਮਨਜਿੰਦਰ ਸਿਰਸਾ

2027 ਵਿਧਾਨ ਸਭਾ ਚੋਣਾਂ ਭਾਜਪਾ ਵਲੋਂ ਪੰਜਾਬ ’ਚ ਇਕੱਲਿਆਂ ਹੀ ਜਾਣਗੀਆਂ ਲੜੀਆਂ : ਮਨਜਿੰਦਰ ਸਿਰਸਾ ਚੰਡੀਗੜ੍ਹ, 6 ਮਾਰਚ : ਪੰਜਾਬ ਵਿਚ 2027 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਭਾਰਤੀ ਜਨਤਾ ਪਾਰਟੀ ਵਲੋਂ ਇਕੱਲਿਆਂ ਹੀ ਲੜੀਆਂ ਜਾਣਗੀਆਂ। ਇਹ ਗੱਲ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਆਖੀ। ਸਿਰਸਾ ਨੇ ਕਿਹਾ ਕਿ ਪੰਜਾਬ ’ਚ ਪਿਛਲੀਆਂ ਦੋ ਚੋਣਾਂ ਵੀ ਭਾਜਪਾ ਨੇ ਇੱਕਲਿਆਂ ਹੀ ਲੜੀਆਂ ਸਨ। ਉਨ੍ਹਾਂ ਅਰਵਿੰਦ ਕੇਜਰੀਵਾਲ ਦੀ ਵਿਪਾਸਨਾ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਪੰਜਾਬ ਦੇ ਮੁੱਖ ਮੰਤਰੀ ਨੂੰ ਹਟਾਉਣ ਦੀ ਤਿਆਰੀ ਹੈ ਅਤੇ ਦਿੱਲੀ ਦੇ ‘ਭਗੌੜੇ ਦਲ’ ਨੇ ਹੁਣ ਪੰਜਾਬ ਵਿਚ ਡੇਰੇ ਲਾ ਲਏ ਹਨ । ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਦੇ ਲੋਕਾਂ ਦਾ ਦਿਲ ਜਿੱਤੇਗੀ । ਸਿਰਸਾ ਨੇ ‘ਆਪ’ ਉਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਪੰਜਾਬ ਦਾ ਦਿੱਲੀ ਦੀ ਪਿਛਲੀ ਸਰਕਾਰ ਨਾਲ ਨਾਲੇਜ ਸ਼ੇਅਰਿੰਗ ਐਗਰੀਮੈਂਟ ਨਹੀ ਸੀ, ਬਲਕਿ ਇਹ ਪੈਸਾ ਸ਼ੇਅਰਿੰਗ ਐਗਰੀਮੈਂਟ ਸੀ ।

Punjab Bani 06 March,2025
ਪੰਜਾਬ ਦੇ 150 ਜੋਨਾਂ ਵਿਚ ਪਾਣੀ ਦਾ acਪੱਧਰ ਘੱਟ ਗਿਆ ਹੈ : ਜਾਖੜ

ਪੰਜਾਬ ਦੇ 150 ਜੋਨਾਂ ਵਿਚ ਪਾਣੀ ਦਾ ਪੱਧਰ ਘੱਟ ਗਿਆ ਹੈ : ਜਾਖੜ ਚੰਡੀਗੜ੍ਹ : ਪੰਜਾਬ ਦੇ 150 ਜੋਨਾਂ ਵਿਚ ਪਾਣੀ ਦਾ ਪੱਧਰ ਘਟਣ ਤੇ ਚਿੰਤਾ ਪ੍ਰਗਟ ਕਰਦਿਆਂ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਜੇ ਪਾਣੀ ਬਚਾਉਣਾ ਹੈ ਤਾਂ ਝੋਨਾ ਘੱਟ ਕਰਨਾ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ’ਚ ਪਾਣੀ ਲਗਾਤਾਰ ਖ਼ਤਮ ਹੋ ਰਿਹਾ ਹੈ ਪਰ ਰਿਚਾਰਜ ਨਹੀਂ ਹੋ ਰਿਹਾ । ਅਮਰੀਕਾ `ਚੋਂ ਕੱਢੇ ਗਏ ਨੌਜਵਾਨਾਂ ਬਾਰੇ ਬੋਲਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਨੌਜਵਾਨਾਂ ਨੇ ਡੰਕੀ ਲਗਾਉਣ ਲਈ 40-40 ਲੱਖ ਦਿੱਤੇ ਹਨ । 10-10 ਲੱਖ ਬਾਹਰ ਡੰਕੀ ਲਗਾਉਣ ਲਈ ਦਿੱਤੇ ਬਾਕੀ ਏਜੰਟਾਂ ਕੋਲ ਇਥੇ ਪੈਸੇ ਪਏ ਹਨ । ਸਰਕਾਰ ਇਨ੍ਹਾਂ ਏਜੰਟਾਂ ਤੋਂ ਪੈਸੇ ਕਢਵਾਏ ਤੇ ਜਿਹੜੇ ਪਨਾਮਾ ਫਸੇ ਹੋਏ ਹਨ, ਉਨ੍ਹਾਂ ਨੂੰ ਵਾਪਸ ਲੈ ਕੇ ਆਉਣ ਦਾ ਇੰਤਜ਼ਾਮ ਕਰੇ । ਬੱਚਿਆਂ ਦੇ ਭਵਿੱਖ ਦਾ ਸਵਾਲ ਹੈ ।

Punjab Bani 01 March,2025
ਦਿੱਲੀ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਸਬੰਧੀ ਮੀਟਿੰਗ ਆਯੋਜਿਤ

ਦਿੱਲੀ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਸਬੰਧੀ ਮੀਟਿੰਗ ਆਯੋਜਿਤ ਨਵੀਂ ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਸਬੰਧੀ ਇੱਕ ਮਹੱਤਵਪੂਰਨ ਮੀਟਿੰਗ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ, ਰਾਜ ਦੇ ਗ੍ਰਹਿ ਮੰਤਰੀ ਆਸ਼ੀਸ਼ ਸੂਦ, ਦਿੱਲੀ ਪੁਲਿਸ ਕਮਿਸ਼ਨਰ ਸੰਜੇ ਅਰੋੜਾ ਅਤੇ ਗ੍ਰਹਿ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ। ਮੀਟਿੰਗ ਦਾ ਮੁੱਖ ਉਦੇਸ਼ ਦਿੱਲੀ ਪੁਲਿਸ ਅਤੇ ਨਵੀਂ ਸਰਕਾਰ ਵਿਚਕਾਰ ਤਾਲਮੇਲ ਸਥਾਪਤ ਕਰਨਾ ਅਤੇ ਸੁਰੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨਾ ਸੀ । ਮੀਟਿੰਗ ਦੌਰਾਨ, ਰਾਸ਼ਟਰੀ ਰਾਜਧਾਨੀ ਵਿੱਚ ਵੱਧ ਰਹੇ ਅਪਰਾਧ ਅਤੇ ਸੁਰੱਖਿਆ) ਖਤਰਿਆਂ `ਤੇ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਅਮਿਤ ਸ਼ਾਹ ਨੇ ਰਾਜਧਾਨੀ ਦੀ ਸੁਰੱਖਿਆ ਸਬੰਧੀ ਸਖ਼ਤ ਕਦਮ ਚੁੱਕਣ ਦੀ ਲੋੜ `ਤੇ ਜ਼ੋਰ ਦਿੰਦਿਆਂ ਕਿਹਾ ਕਿ ਦਿੱਲੀ ਦੀ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨਾ ਇੱਕ ਤਰਜੀਹ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਰਾਜਧਾਨੀ ਦੀ ਸੁਰੱਖਿਆ ਪ੍ਰਣਾਲੀ ਨੂੰ ਬਿਹਤਰ ਬਣਾਉਣ ਦੇ ਉਪਾਵਾਂ `ਤੇ ਚਰਚਾ ਕੀਤੀ । ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ ਰਾਜਧਾਨੀ ਦੇ ਵੱਖ-ਵੱਖ ਮੁੱਦਿਆਂ `ਤੇ ਸ਼ੁੱਕਰਵਾਰ (28 ਫ਼ਰਵਰੀ) ਨੂੰ ਗ੍ਰਹਿ ਮੰਤਰਾਲੇ ਵਿੱਚ ਇੱਕ ਮਹੱਤਵਪੂਰਨ ਮੀਟਿੰਗ ਹੋਈ । ਮੀਟਿੰਗ ਵਿੱਚ ਕਾਨੂੰਨ ਵਿਵਸਥਾ ਅਤੇ ਸੁਰੱਖਿਆ ਬਾਰੇ ਚਰਚਾ ਕੀਤੀ ਗਈ । ਉਨ੍ਹਾਂ ਕਿਹਾ ਕਿ ਹੁਣ ਅਜਿਹੀਆਂ ਮੀਟਿੰਗਾਂ ਹਰ ਮਹੀਨੇ ਕੀਤੀਆਂ ਜਾਣਗੀਆਂ ਤਾਂ ਜੋ ਦਿੱਲੀ ਦੇ ਲੋਕਾਂ ਨੂੰ ਪੂਰੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ ।

Punjab Bani 28 February,2025
“ਇਕ ਰਾਸ਼ਟਰ, ਇਕ ਚੋਣ” ਸੁਸ਼ਾਸਨ ਅਤੇ ਵਿਕਾਸ ਨੂੰ ਮਜ਼ਬੂਤ ਬਣਾਏਗਾ : ਪ੍ਰਨੀਤ ਕੌਰ, ਜੈ ਇੰਦਰ ਕੌਰ

“ਇਕ ਰਾਸ਼ਟਰ, ਇਕ ਚੋਣ” ਸੁਸ਼ਾਸਨ ਅਤੇ ਵਿਕਾਸ ਨੂੰ ਮਜ਼ਬੂਤ ਬਣਾਏਗਾ : ਪ੍ਰਨੀਤ ਕੌਰ, ਜੈ ਇੰਦਰ ਕੌਰ ਪਟਿਆਲਾ, 27 ਫ਼ਰਵਰੀ : “ਇਕ ਰਾਸ਼ਟਰ, ਇਕ ਚੋਣ” ਵਿਸ਼ੇ ‘ਤੇ ਮਹਾਰਾਣੀ ਕਲੱਬ, ਪਟਿਆਲਾ ਵਿੱਚ ਇੱਕ ਮਹੱਤਵਪੂਰਨ ਸੈਮੀਨਾਰ ਆਯੋਜਿਤ ਕੀਤਾ ਗਿਆ, ਜਿਸ ਵਿੱਚ ਵੱਖ-ਵੱਖ ਖੇਤਰਾਂ ਦੀਆਂ ਸਫਲ ਮਹਿਲਾ ਉਦਯਮੀਆਂ ਨੇ ਹਿੱਸਾ ਲਿਆ ਅਤੇ ਇਸ ਇਤਿਹਾਸਕ ਚੋਣ ਸੁਧਾਰ ‘ਤੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਪ੍ਰੋਗਰਾਮ ਦਾ ਆਯੋਜਨ ਡਾ ਨਿਧੀ ਬਾਂਸਲ ਵੱਲੋਂ ਕੀਤਾ ਗਿਆ, ਜਿਸ ਵਿੱਚ ਭਾਜਪਾ ਦੀ ਸੀਨੀਅਰ ਨੇਤਾ ਅਤੇ ਪੂਰਵ ਸੰਸਦ ਮੈਂਬਰ ਪ੍ਰਨੀਤ ਕੌਰ ਅਤੇ ਭਾਜਪਾ ਪੰਜਾਬ ਮਹਿਲਾ ਮੋਰਚਾ ਪ੍ਰਧਾਨ ਜੈ ਇੰਦਰ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਭਾਜਪਾ ਪ੍ਰਵਕਤਾ ਅਤੇ ਪ੍ਰੋਗਰਾਮ ਦੇ ਰਾਜੀ ਸੰਯੋਜਕ ਐਸ.ਐਸ. ਚੰਨੀ ਵੀ ਮੌਜੂਦ ਰਹੇ। ਆਪਣੇ ਸੰਬੋਧਨ ਦੌਰਾਨ ਪ੍ਰਨੀਤ ਕੌਰ ਨੇ “ਇਕ ਰਾਸ਼ਟਰ, ਇਕ ਚੋਣ” ਦੇ ਲਾਭਾਂ ‘ਤੇ ਚਾਨਣ ਪਾਉਂਦੇ ਹੋਏ ਕਿਹਾ, “ਘੱਟ-ਘੱਟ ਸਮੇਂ ਵਿੱਚ ਵਾਰ-ਵਾਰ ਚੋਣਾਂ ਹੋਣ ਕਾਰਨ ਪ੍ਰਸ਼ਾਸਨ ਅਤੇ ਵਿਕਾਸ ਕਾਰਜ ਪ੍ਰਭਾਵਿਤ ਹੁੰਦੇ ਹਨ, ਕਿਉਂਕਿ ਸਰਕਾਰਾਂ ਲਗਾਤਾਰ ਚੋਣ ਮੋਡ ‘ਚ ਰਹਿੰਦੀਆਂ ਹਨ ਅਤੇ ਲੋਕ-ਭਲਾਈ ਦੇ ਕੰਮਾਂ ‘ਤੇ ਪੂਰਾ ਧਿਆਨ ਨਹੀਂ ਦੇ ਸਕਦੀਆਂ। ਇੱਕੋ ਸਮੇਂ ਚੋਣਾਂ ਕਰਵਾਉਣ ਨਾਲ ਨੀਤੀ ਕਾਰਜਾਨਵਿਆਂ ਨੂੰ ਬਿਹਤਰ ਬਣਾਉਣ, ਸਰਕਾਰੀ ਖ਼ਰਚੇ ਨੂੰ ਘਟਾਉਣ ਅਤੇ ਰਾਜਨੀਤਕ ਸਥਿਰਤਾ ਲਿਆਉਣ ਵਿੱਚ ਮਦਦ ਮਿਲੇਗੀ, ਜਿਸ ਨਾਲ ਪੂਰੇ ਦੇਸ਼ ਨੂੰ ਫਾਇਦਾ ਹੋਵੇਗਾ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਦ੍ਰਿਸ਼ਟੀ ਦੀ ਸ਼ਲਾਘਾ ਕਰਦੇ ਹੋਏ, ਜੈ ਇੰਦਰ ਕੌਰ ਨੇ ਕਿਹਾ, “ਪ੍ਰਧਾਨ ਮੰਤਰੀ ਮੋਦੀ ਨੇ ‘ਇਕ ਰਾਸ਼ਟਰ, ਇਕ ਚੋਣ’ ਦੀ ਪਹਲ ਕਰਕੇ ਇਤਿਹਾਸਕ ਕਦਮ ਚੁੱਕਿਆ ਹੈ। ਇਹ ਸੁਧਾਰ ਨਾਂ ਕੇਵਲ ਕਰਦਾਤਿਆਂ ਦੇ ਪੈਸੇ ਦੀ ਬਚਤ ਕਰੇਗਾ, ਸਗੋਂ ਲਗਾਤਾਰ ਚੋਣੀ ਰੁਕਾਵਟਾਂ ਤੋਂ ਬਚਾ ਕੇ ਸਰਕਾਰਾਂ ਨੂੰ ਵਧੀਆ ਤਰੀਕੇ ਨਾਲ ਕੰਮ ਕਰਨ ਦਾ ਮੌਕਾ ਦੇਵੇਗਾ। ਭਾਰਤ ਨੂੰ ਸਥਿਰਤਾ ਅਤੇ ਲਗਾਤਾਰ ਚੱਲਣ ਵਾਲੀ ਗਵਰਨੈਂਸ ਦੀ ਲੋੜ ਹੈ, ਅਤੇ ਇਹ ਪਹਲ ਸਾਡੇ ਲੋਕਤੰਤਰ ਨੂੰ ਹੋਰ ਮਜ਼ਬੂਤ ਬਣਾਏਗੀ । ਇਸ ਮਾਮਲੇ ‘ਤੇ ਆਪਣੀ ਗੱਲ ਰੱਖਦੇ ਹੋਏ ਭਾਜਪਾ ਪ੍ਰਵਕਤਾ ਅਤੇ ਰਾਜੀ ਸੰਯੋਜਕ ਐਸ.ਐਸ. ਚੰਨੀ ਨੇ ਕਿਹਾ, “ਹਰ ਸਾਲ ਵੱਖ-ਵੱਖ ਚੋਣਾਂ ਕਰਵਾਉਣ ਕਾਰਨ ਪ੍ਰਸ਼ਾਸਨਿਕ ਵਸੀਲੇ ਪ੍ਰਭਾਵਿਤ ਹੁੰਦੇ ਹਨ, ਬੇਲੋੜ ਖ਼ਰਚ ਵਧਦਾ ਹੈ ਅਤੇ ਆਰਥਿਕ ਵਿਕਾਸ ਵਿੱਚ ਰੁਕਾਵਟ ਆਉਂਦੀ ਹੈ। ਜੇਕਰ ਦੇਸ਼ ਭਰ ‘ਚ ਇੱਕੋ ਸਮੇਂ ਚੋਣਾਂ ਕਰਵਾਈਆਂ ਜਾਣ, ਤਾਂ ਸਰਕਾਰ ਦੀ ਊਰਜਾ ਚੋਣ ਪ੍ਰਬੰਧਨ ਦੀ ਬਜਾਏ ਵਿਕਾਸ ਕਾਰਜਾਂ ‘ਚ ਲਗ ਸਕੇਗੀ। ਇਹ ਸੁਧਾਰ ਲੋਕਤੰਤਰ ਨੂੰ ਹੋਰ ਮਜ਼ਬੂਤ ਕਰੇਗਾ, ਜਿਸ ਨਾਲ ਵੋਟਰ ਜਾਗਰੂਕਤਾ ਅਤੇ ਭਾਗੀਦਾਰੀ ਵੀ ਵਧੇਗੀ । ਇਸ ਮੌਕੇ ਉਤੇ ਬਹੁਤ ਸਾਰੀਆਂ ਪ੍ਰਸਿੱਧ ਹਸਤੀਆਂ ਵੀ ਮੌਜੂਦ ਸਨ, ਜਿਨ੍ਹਾਂ ਵਿੱਚ ਸਮਾਜਸੇਵੀ ਸਤਿੰਦਰਪਾਲ ਕੌਰ ਵਾਲੀਆ, ਮਹਾਰਾਣੀ ਕਲੱਬ ਦੇ ਪ੍ਰਧਾਨ ਦੀਪਕ ਕੰਪਾਨੀ, ਭਾਜਪਾ ਪਟਿਆਲਾ ਅਰਬਨ ਪ੍ਰਧਾਨ ਵਿਜੈ ਕੁਕਾ, ਭਾਜਪਾ ਪਟਿਆਲਾ ਅਰਬਨ ਉਪ-ਪ੍ਰਧਾਨ ਹਰਦੇਵ ਸਿੰਘ ਬਲੀ ਅਤੇ ਸੀਨੀਅਰ ਪੱਤਰਕਾਰ ਰਾਜੇਸ਼ ਪੰਜੋਲਾ ਸ਼ਾਮਲ ਸਨ । ਸੈਮੀਨਾਰ ਦੇ ਅੰਤ ‘ਚ ਇੱਕ ਸੰਵਾਦ ਸੈਸ਼ਨ ਹੋਇਆ, ਜਿਸ ‘ਚ ਮਹਿਲਾ ਉਦਯੋਗੀਆਂ ਅਤੇ ਹੋਰ ਹਾਜ਼ਰ ਸ਼ਖਸੀਅਤਾਂ ਨੇ “ਇਕ ਰਾਸ਼ਟਰ, ਇਕ ਚੋਣ” ਦੀ ਜ਼ੋਰਦਾਰ ਵਕਾਲਤ ਕੀਤੀ । ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਸੁਧਾਰ ਭਾਰਤ ਦੇ ਲੋਕਤੰਤਰ ‘ਚ ਵਧੇਰੇ ਪਾਰਦਰਸ਼ਤਾ, ਪ੍ਰਭਾਵਸ਼ੀਲਤਾ ਅਤੇ ਤਰੱਕੀ ਲਿਆਉਣ ਵਿੱਚ ਮਦਦਗਾਰ ਸਾਬਤ ਹੋਵੇਗਾ ।

Punjab Bani 27 February,2025
ਕਣਕ ਤੇ ਝੋਨੇ ਦੀ ਪੂਰੀ ਫ਼ਸਲ ਖ਼ਰੀਦੀ ਜਾਵੇਗੀ : ਕੇਂਦਰੀ ਖੇਤੀਬਾੜੀ ਮੰਤਰੀ ਚੌਹਾਨ

ਕਣਕ ਤੇ ਝੋਨੇ ਦੀ ਪੂਰੀ ਫ਼ਸਲ ਖ਼ਰੀਦੀ ਜਾਵੇਗੀ : ਕੇਂਦਰੀ ਖੇਤੀਬਾੜੀ ਮੰਤਰੀ ਚੌਹਾਨ ਨਵੀਂ ਦਿੱਲੀ : ਕਣਕ ਤੇ ਝੋਨੇ ਦੀ ਪੂਰੀ ਫ਼ਸਲ ਖ਼ਰੀਦੀ ਜਾਵੇਗੀ ਸਬੰਧੀ ਆਖਦਿਆਂ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਨੇ ਕਿਹਾ ਕਿ ਕਣਕ ਤੇ ਝੋਨੇ ਦੀ ਪੂਰੀ ਫ਼ਸਲ ਐਮ. ਐਸ. ਪੀ. ਤੇ ਹੀ ਖ਼ਰੀਦੀ ਜਾਵੇਗੀ। ਇਥੇ ਹੀ ਬਸ ਨਹੀਂ ਮਸਰ, ਉੜਦ ਅਤੇ ਤੁਰ ਦੀ ਦਾਲ ਦੀ ਵੀ ਐਮ. ਐਸ. ਪੀ. `ਤੇ ਹੀ ਖ਼ਰੀਦ ਹੋਵੇਗੀ । ਕੇਂਦਰੀ ਖੇਤੀਬਾੜੀ ਮੰਤਰੀ ਸਿ਼ਵਰਾਜ ਚੌਹਾਨ ਨੇ ਸਪੱਸ਼ਟ ਆਖ ਦਿੱਤਾ ਹੈ ਕਿ ਸਰਕਾਰ ਲਗਾਤਾਰ ਐਮ. ਐਸ. ਪੀ. ਵਿੱਚ ਵਾਧਾ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਪਹਿਲਾਂ ਕਿਸਾਨਾਂ ਨੂੰ ਕਿਸਾਨ ਕ੍ਰੈਡਿਟ ਕਾਰਡ `ਤੇ 3 ਲੱਖ ਰੁਪਏ ਮਿਲਦੇ ਸਨ ਤੇ ਹੁਣ ਇਹ ਹੱਦ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਗਈ ਹੈ, ਇਸ ਨਾਲ ਖਾਸ ਤੌਰ `ਤੇ ਸਬਜ਼ੀਆਂ, ਫਲਾਂ ਅਤੇ ਬਾਗਬਾਨੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਫਾਇਦਾ ਹੋਵੇਗਾ । ਉਨ੍ਹਾਂ ਕਿਹਾ ਕਿ ਹੁਣ ਉਹ ਖੇਤੀ ਵਿੱਚ ਹੋਰ ਪੈਸਾ ਲਗਾ ਸਕਦੇ ਹਨ ਅਤੇ ਇਹ ਉਤਪਾਦਨ ਦੀ ਲਾਗਤ ਘਟਾਉਣ ਦੇ ਉਪਾਅ ਹਨ ।

Punjab Bani 22 February,2025
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਵਿਰੋਧੀਆਂ ’ਤੇ ਸਾਧਿਆ ਨਿਸ਼ਾਨਾ

ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਵਿਰੋਧੀਆਂ ’ਤੇ ਸਾਧਿਆ ਨਿਸ਼ਾਨਾ ਨਵੀਂ ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੀ ਨਵ ਨਿਯੁਕਤ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ’ਤੇ ਨਿਸ਼ਾਨਾ ਵਿੰਨਦਿਆ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸੱਤਾ ਸੰਭਾਲਣ ਦੇ ਇਕ ਦਿਨ ਵਿਚ ਹੀ ਕਈ ਅਹਿਮ ਫ਼ੈਸਲੇ ਲਏ ਹਨ । ਉਨ੍ਹਾਂ ਕਿਹਾ ਕਿ ਕਾਂਗਰਸ ਨੇ 15 ਸਾਲ ਅਤੇ ‘ਆਪ’ ਨੇ 13 ਸਾਲ ਰਾਜ ਕੀਤਾ ਪਰ ਕੀ ਕੀਤਾ ਇਹ ਦੇਖਣ ਦੀ ਬਜਾਏ ਉਹ ਸਾਡੇ ਇਕ ਦਿਨ ਦੇ ਕੰਮ ’ਤੇ ਸਵਾਲ ਕਿਵੇਂ ਉਠਾ ਸਕਦੇ ਹਨ? ਅਪਣੀ ਨਵੀਂ ਬਣੀ ਸਰਕਾਰ ਦੀ ਫੌਰੀ ਕਾਰਵਾਈ ’ਤੇ ਚਾਨਣਾ ਪਾਉਂਦਿਆਂ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਸਹੁੰ ਚੁੱਕਦਿਆਂ ਹੀ ਪਹਿਲੇ ਦਿਨ ਕੈਬਨਿਟ ਮੀਟਿੰਗ ਕੀਤੀ ਅਤੇ ‘ਆਪ’ ਵਲੋਂ ਰੋਕੀ ਗਈ ਆਯੁਸ਼ਮਾਨ ਭਾਰਤ ਯੋਜਨਾ ਨੂੰ ਮਨਜ਼ੂਰੀ ਦਿਤੀ । ਉਨ੍ਹਾਂ ਕਿਹਾ ਕਿ ਪਹਿਲੇ ਹੀ ਦਿਨ ਹੀ ਦਿੱਲੀ ਦੇ ਲੋਕਾਂ ਨੂੰ 10 ਲੱਖ ਰੁਪਏ ਦਾ ਲਾਭ ਦਿਤਾ । ਉਨ੍ਹਾਂ ਨੂੰ ਸਾਡੇ ਤੋਂ ਸਵਾਲ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦਿੱਲੀ ਦੀ ਭਲਾਈ ਲਈ ਭਾਜਪਾ ਦੀ ਵਚਨਬੱਧਤਾ ’ਤੇ ਵੀ ਜ਼ੋਰ ਦਿੰਦਿਆਂ ਕਿਹਾ ਕਿ ਹੁਣ ਅਸੀਂ ਦਿੱਲੀ ਦੀ ਚਿੰਤਾ ਕਰਾਂਗੇ ਅਤੇ ਪੀ. ਐਮ. ਮੋਦੀ ਦੀ ਅਗਵਾਈ ਵਿਚ ਦਿੱਲੀ ਨੂੰ ਅਪਣਾ ਹੱਕ ਮਿਲੇਗਾ ।

Punjab Bani 21 February,2025
ਮਹਾਰਾਸ਼ਟਰਾ ਸੂਬੇ ਦੇ ਉਪ ਮੁੱਖ ਮੰਤਰੀ ਏਕਨਾਥ ਸਿੰਦੇ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਮਹਾਰਾਸ਼ਟਰਾ ਸੂਬੇ ਦੇ ਉਪ ਮੁੱਖ ਮੰਤਰੀ ਏਕਨਾਥ ਸਿੰਦੇ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ ਮਹਾਰਾਸ਼ਟਰ : ਭਾਰਤ ਦੇਸ਼ ਦੇ ਵਿੱਤੀ ਮਹਾਨਗਰ ਵਜੋਂ ਜਾਣੇ ਜਾਂਦੇ ਸੂਬੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸਿ਼ੰਦੇ ਨੂੰ ਵੀਰਵਾਰ ਨੂੰ ਈਮੇਲ ਰਾਹੀਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਈਮੇਲ ਕਰਨ ਵਾਲੇ ਨੇ ਸਿ਼ਵ ਸੈਨਾ ਨੇਤਾ ਦੀ ਕਾਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ । ਇਹ ਧਮਕੀ ਭਰੇ ਸੁਨੇਹੇ ਗੋਰੇਗਾਓਂ ਅਤੇ ਜੇਜੇ ਮਾਰਗ ਪੁਲਸ ਸਟੇਸ਼ਨਾਂ ਦੇ ਨਾਲ-ਨਾਲ ਮੰਤਰਾਲੇ (ਰਾਜ ਸਕੱਤਰੇਤ) ਨੂੰ ਈਮੇਲ ਰਾਹੀਂ ਪ੍ਰਾਪਤ ਹੋਏ ਸਨ। ਮੁੰਬਈ ਪੁਲਿਸ ਅਤੇ ਕ੍ਰਾਈਮ ਬ੍ਰਾਂਚ ਨੇ ਏਕਨਾਥ ਸਿ਼ੰਦੇ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਵਿਅਕਤੀ ਦੇ ਆਈ. ਪੀ. ਐਡਰੈੱਸ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਮਹਾਰਾਸ਼ਟਰ ਪੁਲਸ ਨੇ ਈਮੇਲ ਰਾਹੀਂ ਧਮਕੀਆਂ ਮਿਲਣ ਤੋਂ ਬਾਅਦ ਉਪ ਮੁੱਖ ਮੰਤਰੀ ਏਕਨਾਥ ਸਿ਼ੰਦੇ ਦੇ ਆਲੇ-ਦੁਆਲੇ ਸੁਰੱਖਿਆ ਵਧਾ ਦਿੱਤੀ ਹੈ । ਇਹ ਪਹਿਲੀ ਵਾਰ ਨਹੀਂ ਹੈ ਜਦੋਂ ਏਕਨਾਥ ਸਿੰਦੇ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ । ਇਸ ਤੋਂ ਪਹਿਲਾਂ ਫ਼ਰਵਰੀ 2024 ਵਿੱਚ ਇੱਕ ਕਾਲਜ ਵਿਦਿਆਰਥੀ ਨੇ ਏਕਨਾਥ ਸਿੰਦੇ ਅਤੇ ਉਨ੍ਹਾਂ ਦੇ ਸੰਸਦ ਮੈਂਬਰ ਪੁੱਤਰ ਸ਼੍ਰੀਕਾਂਤ ਸਿ਼ੰਦੇ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ । ਇਹ ਧਮਕੀ ਸੋਸ਼ਲ ਮੀਡੀਆ ਰਾਹੀਂ ਦਿੱਤੀ ਗਈ ਸੀ, ਜਿਸ ਤੋਂ ਬਾਅਦ ਪੁਲਸ ਨੂੰ ਦਖ਼ਲ ਦੇਣਾ ਪਿਆ। 11 ਫ਼ਰਵਰੀ, 2024 ਨੂੰ, ਇੱਕ 19 ਸਾਲਾ ਵਿਦਿਆਰਥੀ ਨੂੰ ਪੁਲਿਸ ਨੇ ਸ਼ਿੰਦੇ ਅਤੇ ਉਸਦੇ ਪੁੱਤਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਭੇਜਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਸੀ ।

Punjab Bani 20 February,2025
ਦਿੱਲੀ ਦੀ 7ਵੀਂ ਮੁੱਖ ਮੰਤਰੀ ਵਜੋਂ ਰੇਖਾ ਗੁਪਤਾ ਨੇ ਚੁੱਕੀ ਸਹੂੰ

ਦਿੱਲੀ ਦੀ 7ਵੀਂ ਮੁੱਖ ਮੰਤਰੀ ਵਜੋਂ ਰੇਖਾ ਗੁਪਤਾ ਨੇ ਚੁੱਕੀ ਸਹੂੰ ਨਵੀਂ ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੀ 7ਵੀਂ ਮੁੱਖ ਮੰਤਰੀ ਵਜੋਂ ਰੇਖਾ ਗੁਪਤਾ ਨੇ ਸਹੂੰ ਚੁੱਕ ਲਈ ਹੈ । ਉਕਤ ਸਹੂੰ ਚੁੱਕ ਸਮਾਗਮ ਰਾਮਲੀਲਾ ਮੈਦਾਨ ਵਿਖੇ ਹੋਇਆ । ਇਥੇ ਹੀ ਬਸ ਨਹੀਂ ਉਨ੍ਹਾਂ ਨਾਲ ਛੇ ਮੰਤਰੀਆਂ ਨੇ ਵੀ ਕੈਬਨਿਟ ਮੰਤਰੀ ਵਜੋਂ ਸਹੂੰ ਚੁੱਕੀ ਹੈ । ਰੇਖਾ ਗੁਪਤਾ ਦੇ ਦਿੱਲੀ ਦੀ ਮੁੱਖ ਮੰਤਰੀ ਵਜੋਂ ਚੁੱਕਦਿਆਂ ਹੀ ਉਹ ਦਿੱਲੀ ਦੀ ਚੌਥੀ ਮਹਿਲਾ ਮੁੱਖ ਮੰਤਰੀ ਵਜੋਂ ਸਹੂੰ ਚੁੱਕਣ ਵਾਲੀ ਮੁੱਖ ਮੰਤਰੀ ਬਣੀ ਹਨ । ਦੱਸਣਯੋਗ ਹੈ ਕਿ ਭਰੋਸੇਯੋਗ ਸੂਤਰਾਂ ਮੁਤਾਬਕ ਰੇਖਾ ਗੁਪਤਾ ਨੂੰ ਹੀ ਮੁੱਖ ਮੰਤਰੀ ਬਣਾਏ ਜਾਣ ਦੀਆਂ ਕਿਆਸਰਾਈਆਂ ਨੇ ਆਖਰ ਸੁੱਖ ਦਾ ਸਾਂਹ ਲੈ ਹੀ ਲਿਆ ਤੇ ਇਹ ਗੱਲ ਵੀ ਕਾਫੀ ਹੱਦ ਤੱਕ ਸਹੀ ਹੀ ਸਾਬੁਤ ਰਹੀ ਕਿ ਰੇਖਾ ਗੁਪਤਾ ਦਾ ਨਾਮ ਭਾਰਤੀ ਜਨਤਾ ਪਾਰਟੀ ਦੇ ਅਹਿਮ ਵਿੰਗ ਆਰ. ਐਸ. ਐਸ. ਵਲੋਂ ਹੀ ਅੱਗੇ ਰੱਗਿਆ ਸੀ ਜਿਸਨੂੰ ਭਾਰਤੀ ਜਨਤਾ ਪਾਰਟੀ ਦੀ ਲੀਡਰਸਿ਼ਪ ਨੇ ਸਿਰ ਮੱਥ ਮੰਨਦਿਆਂ ਰੇਖਾ ਗੁਪਤਾ ਨੂੰ ਮੁੱਖ ਮੰਤਰੀ ਥਾਪਿਆ ਤੇ ਪ੍ਰਵੇਸ਼ ਵਰਮਾ ਨੂੰ ਉਪ ਮੁੱਖ ਮੰਤਰੀ ।

Punjab Bani 20 February,2025