Breaking News ਪੰਜਾਬ ਸਰਕਾਰ ਨੇ ਪਿਛਲੇ ਤਿੰਨ ਸਾਲਾਂ ’ਚ ਬਦਲੀ ਸਕੂਲਾਂ ਦੀ ਨੁਹਾਰ : ਨੀਨਾ ਮਿੱਤਲਬਾਲ ਵਿਆਹ ਰੋਕੂ ਐਕਟ (2006) ਤਹਿਤ ਬਾਲ ਵਿਆਹ ਰੁਕਵਾਇਆਪੰਜਾਬ ਸਿੱਖਿਆ ਕ੍ਰਾਂਤੀ ਦਾ ਅਸਰ, ਸਰਕਾਰੀ ਸਕੂਲਾਂ ਨੇ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾਈ-ਅਜੀਤਪਾਲ ਸਿੰਘ ਕੋਹਲੀਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ 6 ਸਰਕਾਰੀ ਸਕੂਲਾਂ ਵਿੱਚ 2.51 ਕਰੋੜ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤਇਕੱਲੇ-ਇਕੱਲੇ ਸਰਕਾਰੀ ਸਕੂਲ ਦੀ ਕਾਇਆ ਕਲਪ ਕਰਨ ਲਈ ਮਾਨ ਸਰਕਾਰ ਨੇ ਕੀਤੀ ‘ਪੰਜਾਬ ਸਿੱਖਿਆ ਕ੍ਰਾਂਤੀ’ ਦੀ ਸ਼ੁਰੂਆਤ: ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਵਿੱਢੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੇ ਸਾਹਮਣੇ ਆਏ ਸਾਰਥਕ ਨਤੀਜੇ : ਡਾ. ਬਲਬੀਰ ਸਿੰਘਪੰਜਾਬ ਸਰਕਾਰ ਕਣਕ ਦੇ ਸਮੁੱਚੇ ਸੀਜ਼ਨ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਵਚਨਬੱਧ : ਹਰਪਾਲ ਸਿੰਘ ਚੀਮਾ

ਧਰਮ

Result You Searched: HARYANA-HIMACHAL

ਸੁਖਮਨੀ ਸੇਵਾ ਸੁਸਾਇਟੀਆਂ ਮਨਾਇਆ ਗੁ: ਮੱਲ ਅਖਾੜਾ ਸਾਹਿਬ ਪਾ:ਛੇਵੀ, ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਖਾਲਸਾ ਸਾਜਨਾ ਦਿਵਸ 

ਅੰਮ੍ਰਿਤਸਰ:- 7 ਅਪ੍ਰੈਲ : ਖਾਲਸਾ ਸਾਜਨਾ ਦਿਵਸ ਦਾ ਇਤਿਹਾਸਕ ਦਿਹਾੜਾ, ਸਿੱਖ ਕੌਮ ਦੀ ਵਿਲੱਖਣ ਹਸਤੀ ਦਾ ਪ੍ਰਤੀਕ ਹੈ। ਅੱਜ ਗੁਰਦੁਆਰਾ ਮੱਲ ਅਖਾੜਾ ਸਾਹਿਬ ਪਾਤਸ਼ਾਹੀ ਛੇਵੀਂ, ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਛਾਉਣੀ ਬੁੱਢਾ ਦਲ ਵਿਖੇ ਸਿੰਘ ਸਾਹਿਬ ਜਥੇ. ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੇ ਆਦੇਸ਼ਾਂ ਅਨੁਸਾਰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੀ ਅਗਵਾਈ ਵਿਚ ਸੁਖਮਨੀ ਸੇਵਾ ਸੁਸਾਇਟੀਆਂ ਦੀਆਂ ਬੀਬੀਆਂ ਵੱਲੋਂ ਖਾਲਸਾ ਸਾਜਨਾ ਦਿਵਸ ਅੱਜ ਪੁਰਬ ਸਰਧਾ ਭਾਵਨਾ ਨਾਲ ਮਨਾਇਆ ਗਿਆ ।

ਸਮੂਹ ਸੁਖਮਨੀ ਸੇਵਾ ਸੁਸਾਇਟੀਆਂ ਦੀਆਂ ਬੀਬੀਆਂ ਨੂੰ ਸਿਰਪਾਓ ਨਾਲ ਕੀਤਾ ਗਿਆ ਸਨਮਾਨਤ

ਇਸ ਮੌਕੇ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਸ਼ਹੀਦ ਸੁਖਮਨੀ ਸੇਵਾ ਸੁਸਾਇਟੀ ਚੌਂਕ ਮੰਨਾ ਸਿੰਘ, ਮਾਤਾ ਭਾਨੀ ਜੀ ਸੁਖਮਨੀ ਸੇਵਾ ਸੁਸਾਇਟੀ ਗੁਰਨਾਮ ਨਗਰ, ਮਾਤਾ ਭਾਗ ਕੌਰ ਇਸਤਰੀ ਸਤਿਸੰਗ ਸਭਾ ਗੁਰਨਾਮ ਨਗਰ, ਬਾਬਾ ਦੀਪ ਸਿੰਘ ਜੀ ਸੁਖਮਨੀ ਸੇਵਾ ਸੁਸਾਇਟੀ ਪ੍ਰਤਾਪ ਨਗਰ, ਚਰਨ ਕੰਵਲ ਬੀਬੀਆਂ ਦਾ ਜਥਾ ਸ੍ਰੀ ਦਰਬਾਰ ਸਾਹਿਬ ਦੀਆਂ ਬੀਬੀਆਂ ਦੇ ਸ਼ਬਦੀ ਜਥਿਆਂ ਨੇ ਗੁਰਮਤਿ ਦੀਵਾਨ ਵਿਚ ਸ਼ਬਦ ਕੀਰਤਨ, ਗੁਰ ਇਤਿਹਾਸ ਤੇ ਗੁਰੂ ਸ਼ਬਦ ਨਾਲ ਸੰਗਤਾਂ ਨੂੰ ਜੋੜਿਆ । ਇਸ ਮੌਕੇ ਬੁੱਢਾ ਦਲ ਦੇ ਮੁਖੀ ਜਥੇਦਾਰ ਬਲਬੀਰ ਸਿੰਘ ਅਕਾਲੀ 96 ਕਰੋੜੀ ਵੱਲੋਂ ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ, ਬਾਬਾ ਭਗਤ ਸਿੰਘ, ਪਰਮਜੀਤ ਸਿੰਘ ਬਾਜਵਾ, ਬਾਬਾ ਅਮਰੀਕ ਸਿੰਘ ਗ੍ਰੰਥੀ, ਬੀਬੀ ਪਰਮਜੀਤ ਕੌਰ ਪਿੰਕੀ, ਬੀਬੀ ਤੇਜ ਕੌਰ, ਬੀਬੀ ਹਰਪ੍ਰੀਤ ਕੌਰ ਵੱਲੋਂ ਸਮੂਹ ਸੁਖਮਨੀ ਸੇਵਾ ਸੁਸਾਇਟੀਆਂ ਦੀਆਂ ਬੀਬੀਆਂ ਨੂੰ ਸਿਰਪਾਓ ਨਾਲ ਸਨਮਾਨਿਤ ਕੀਤਾ ਗਿਆ ।

Punjab Bani 07 April,2025
ਨੱਗਰ ਖੇੜਾ ਘਨੌਰ ਦੇ ਸਥਾਨ ਤੇ ਚੱਲ ਰਹਿਆ 5 ਰੋਜ਼ਾ ਮਹਾਂ ਯੱਗ ਸ਼ਰਧਾ ਪੂਰਵਕ ਹੋਇਆ ਸਪੰਨ 

ਘਨੌਰ , 7 ਅਪ੍ਰੈਲ : ਨਗਰ ਖੇੜਾ ਘਨੌਰ ਦੇ ਸਥਾਨ ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਬੰਧਤ ਪ੍ਰਬੰਧਕਾਂ ਅਤੇ ਨੱਗਰ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪੰਜ ਰੋਜ਼ਾ ਮਹਾਂ ਯੱਗ ਕਰਵਾਇਆ ਗਿਆ।ਜਿਸ ਦੇ ਪਹਿਲੇ ਦਿਨ ਪੂਰੇ ਨਗਰ ਦੀ ਪਰਿਕਰਮਾ ਨਾਲ 51 ਮਹਿਲਾਵਾਂ ਵੱਲੋਂ ਕਲਸ ਯਾਤਰਾ ਕੱਢੀ ਗਈ, ਜਦੋਂ ਕਿ ਦੂਜੇ, ਤੀਜੇ ਅਤੇ ਚੌਥੇ ਦਿਨ ਉਕਤ ਸਥਾਨ ਤੇ ਸਵੇਰ ਸਮੇਂ ਹਰ ਰੋਜ਼ ਪੂਜਾ ਕੀਤੀ ਜਾਂਦੀ ਸੀ ਅਤੇ ਦੁਪਹਿਰ ਸਮੇਂ ਯੱਗ ਹੁੰਦਾ ਸੀ। ਜਦੋਂ ਕਿ ਦੁਪਹਿਰ ਬਾਅਦ ਤਿੰਨ ਵਜੇ ਹਰ ਰੋਜ਼ ਭਜਨ ਮੰਡਲੀ ਦੀਆਂ ਔਰਤਾਂ ਵੱਲੋਂ ਕੀਰਤਨ ਕੀਤਾ ਜਾਂਦਾ ਸੀ । ਸ਼ਾਮ 7 ਵਜੇ ਆਰਤੀ ਕੀਤੀ ਜਾਂਦੀ ਰਹੀ । ਯੱਗ 'ਚ ਹਰ ਰੋਜ਼ ਹੁੰਦੀ ਸੀ ਪੁਜਾ, ਕੀਰਤਨ ਅਤੇ ਆਰਤੀ, ਹਜ਼ਾਰਾਂ ਭਗਤਾਂ ਨੇ ਲਵਾਈ ਹਾਜ਼ਰੀ  ਉਕਤ ਸਥਾਨ ਤੇ ਚੱਲ ਰਹੇ ਯੱਗ ਦੇ ਤੀਸਰੇ ਦਿਨ ਪ੍ਰਿਆਗ ਰਾਜ ਗਿਰੀ ਬਠੌਣੀਆਂ, ਧਨਰਾਜ ਗਿਰੀ ਕਰਨਾਲ ਵਾਲਿਆਂ ਨੇ ਸ਼ਿਰਕਤ ਕੀਤੀ । ਜਦੋਂ ਕਿ ਚੌਥੇ ਦਿਨ ਵਿਕਾਸ ਸ਼ਰਮਾ ਵਿੱਕੀ ਭਾਰਤੀ ਜਨਤਾ ਪਾਰਟੀ ਇੰਚਾਰਜ ਘਨੌਰ, ਬਲਾਕ ਪ੍ਰਧਾਨ ਅਸ਼ਵਨੀ ਕੁਮਾਰ ਸਨੌਲੀਆ, ਬਲਾਕ ਪ੍ਰਧਾਨ ਪਰਮਿੰਦਰ ਸਿੰਘ ਪੰਮਾ ਨੇ ਉਕਤ ਸਥਾਨ ਤੇ ਹਾਜ਼ਰੀ ਲਵਾਈ । ਅਖੀਰਲੇ ਪੰਜਵੇਂ ਦਿਨ ਮਹਾਂ ਯੱਗ ਦੀ ਪੂਰਨ ਅਹੌਤੀ ਮੌਕੇ ਸਵੇਰ ਸਮੇਂ ਪੁਜਾ ਕੀਤੀ ਗਈ ਅਤੇ ਲਗਭਗ 12 ਵਜੇ ਦੇ ਕਰੀਬ ਯੱਗ ਸਮਾਪਤੀ ਕਰਵਾਈ ਗਈ, ਜਿਸ ਵਿੱਚ ਹਲਕਾ ਵਿਧਾਇਕ ਗੁਰਲਾਲ ਘਨੌਰ ਦੀ ਸੁਪਤਨੀ ਬੀਬੀ ਸ਼ਮਿੰਦਰ ਕੌਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਉਨ੍ਹਾਂ ਨਾਲ ਨਗਰ ਪੰਚਾਇਤ ਘਨੌਰ ਦੀ ਪ੍ਰਧਾਨ ਮਨਦੀਪ ਕੌਰ ਸਿੱਧੂ ਅਤੇ ਕੌਂਸਲਰ ਵੀ ਸ਼ਾਮਿਲ ਹੋਏ । ਪੰਜ ਰੋਜ਼ਾ ਯੱਗ ਪੂਰਨ ਕੀਤਾ ਗਿਆ ਇਹ ਪੰਜ ਰੋਜ਼ਾ ਯੱਗ ਪੰਡਿਤ ਅਚਾਰੀਆ ਰਾਜੇਂਦਰ ਸ਼ਾਸਤਰੀ ਉਲਾਣੇ ਵਾਲੇ, ਪੰਡਿਤ ਸੁਰਿੰਦਰ ਸ਼ਾਸਤਰੀ ਰਾਠੀਆਂ ਵਾਲੇ, ਪੰਡਿਤ ਅਸ਼ੋਕ ਸ਼ਾਸਤਰੀ ਉਲਾਣੇ ਵਾਲੇ, ਪੰਡਿਤ ਰਾਮ ਲਾਲ ਬਠੌਣੀਆਂ, ਪੰਡਿਤ ਦਿਨੇਸ਼ ਖਾਟੂ ਸ਼ਾਮ ਮੰਦਿਰ ਘਨੌਰ ਵੱਲੋਂ ਪੂਰਨ ਕੀਤਾ ਗਿਆ । ਇਸ ਮੌਕੇ ਸੰਗਤ ਲਈ ਛੋਲੇ ਪੂੜੀਆਂ, ਖੀਰ ਅਤੇ ਮਿੱਠੇ ਚੌਲਾਂ ਦਾ ਲੰਗਰ ਅਤੁੱਟ ਵਰਤਾਇਆ ਗਿਆ । ਇਸ ਮੌਕੇ ਸ਼ੰਟੀ ਸ਼ਰਮਾ, ਬੰਟੀ ਸ਼ਰਮਾ, ਸੋਰਵ ਸ਼ਰਮਾ, ਰਿਸ਼ੀ ਧੀਮਾਨ, ਅਰੁਣ ਧੀਮਾਨ, ਰਵੀ ਕੁਮਾਰ ਠਾਕੁਰ, ਰਿਸ਼ੂ ਕੁਮਾਰ, ਨਿਪੁੰਨ ਬਾਂਸਲ, ਸਤੀਸ਼ ਕੁਮਾਰ, ਸੱਤਿਆ ਨਰਾਇਣ ਸ਼ਰਮਾ, ਮਨਦੀਪ ਸਿੰਘ, ਅਭੀ ਪੰਡੀਰ, ਵਿੱਕੀ ਕੁਮਾਰ ਮਨੀ ਮਹਿਰਾ, ਸੁਰਿੰਦਰ ਸ਼ਰਮਾਂ, ਰਾਮ ਕੁਮਾਰ, ਸਾਧੂ ਮਨੀਮ ਸਮੇਤ ਵੱਡੀ ਗਿਣਤੀ ਸ਼ਰਧਾਲੂਆਂ ਨੇ ਹਾਜ਼ਰੀ ਲਵਾਈ ।

Punjab Bani 07 April,2025
ਪੰਚਮੀ ਦੇ ਦਿਹਾੜੇ ਮੌਕੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੋਤਿ ਜੋਤਿ ਪੁਰਬ ਮੌਕੇ ਸਜਾਏ ਦੀਵਾਨ

ਪਟਿਆਲਾ 2 ਅਪ੍ਰੈਲ :  ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਛੋਹ ਅਸਥਾਨ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਪੰਚਮੀ ਦਾ ਦਿਹਾੜਾ ਸੰਗਤਾਂ ਵੱਲੋਂ ਗੁਰੂ ਘਰ ਵੱਡੀ ਗਿਣਤੀ ਵਿਚ ਨਤਮਸਤਕ ਹੋ ਕੇ ਸ਼ਰਧਾ ਭਾਵਨਾ ਅਤੇ ਉਤਸ਼ਾਹ ਮਨਾਇਆ ਗਿਆ। ਤੜਕਸਵੇਰੇ ਕਵਾੜ ਖੁੱਲ੍ਹਣ ਮਗਰੋਂ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਮਾਨਵਤਾ ਦੇ ਕਲਿਆਣ ਦੀ ਅਰਦਾਸ ਕੀਤੀ ਅਤੇ ਕਥਾਵਾਚਕ ਗਿਆਨੀ ਪਿ੍ਰਤਪਾਲ ਸਿੰਘ ਨੇ ਕਥਾ ਪ੍ਰਵਾਹ ਰਾਹੀਂ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ । ਪਵਿੱਤਰ ਦਿਹਾੜੇ ਮੌਕੇ ਸੰਗਤਾਂ ਗੁਰੂ ਘਰ ਨਤਮਸਤਕ, ਸੀਸ ਨਿਵਾਕੇ ਕੀਤੀ ਪੰਗਤ-ਸੰਗਤ ਪੰਚਮੀ ਦੇ ਇਸ ਪਵਿੱਤਰ ਦਿਹਾੜੇ ਮੌਕੇ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ’ਚ ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੋਤਿ-ਜੋਤਿ ਪੁਰਬ ਵੀ ਸੰਗਤਾਂ ਵੱਲੋਂ ਮਨਾਇਆ ਗਿਆ । ਪੰਚਮੀ ਮੌਕੇ ਸੰਗਤਾਂ ਨੇ ਪਵਿੱਤਰ ਸਰੋਵਰ ’ਚ ਇਸ਼ਨਾਨ ਕੀਤਾ ਅਤੇ ਪੰਗਤ ਸੰਗਤ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਖੇ ਜਿਥੇ ਢਾਡੀ-ਕਵੀਸ਼ਰੀ ਜੱਥਿਆਂ ਨੇ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ, ਉਥੇ ਹੀ ਗੁਰੂ ਦਰਬਾਰ ਵਿਚ ਹਜ਼ੂਰੀ ਕੀਰਤਨੀ ਜੱਥਿਆਂ ਨੇ ਗੁਰਬਾਣੀ ਸਰਵਣ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ । ਹਜ਼ੂਰੀ ਕੀਰਤਨੀ ਅਤੇ ਢਾਡੀ ਕਵੀਸ਼ਰੀਆਂ ਨੇ ਸੁਣਾਇਆ ਗੁਰ ਇਤਿਹਾਸ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਖੇ ਜੁੜੀਆਂ ਸੰਗਤਾਂ ਦੇ ਇਕੱਠ ਨੂੰ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸੰਬੋਧਨ ਕਰਦਿਆਂ ਅੱਜ ਦੇ ਦਿਨ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੋਤਿ ਜੋਤਿ ਪੁਰਬ ਮੌਕੇ ਸੰਗਤਾਂ ਨੂੰ ਇਤਿਹਾਸ ਨਾਲ ਜੋੜਦਿਆਂ ਪ੍ਰੇਰਿਆ ਕਿ ਛੇਵੇਂ ਪਾਤਸ਼ਾਹ ਨੇ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕਰਕੇ ਸਮੁੱਚੀ ਲੋਕਾਈ ਨੂੰ ਵਿਲੱਖਣ ਸਿਧਾਂਤ ਨਾਲ ਜੋੜਕੇ ਜ਼ਬਰ ਜ਼ੁਲਮ ਖਿਲਾਫ ਡੱਟਣ ਦੀ ਜਿਥੇ ਜੀਵਨ ਜਾਂਚ ਪ੍ਰਦਾਨ ਕੀਤੀ, ਉਥੇ ਹੀ ਧਰਮ ਦੇ ਫਲਸਫੇ ਅਨੁਸਾਰ ਜੀਵਨ ਬਤੀਤ ਕਰਨ ਦਾ ਮਾਰਗ ਦਰਸ਼ਨ ਹੁੰਦਾ ਹੈ । ਖਾਲਸਾ ਸਾਜਨਾ ਦਿਹਾੜੇ ਮੌਕੇ ਅੰਮਿ੍ਰਤ ਸੰਚਾਰ ਅਤੇ ਧਾਰਮਕ ਸਮਾਗਮ ਹੋਵੇਗਾ : ਮੈਨੇਜਰ ਨਿਸ਼ਾਨ ਸਿੰਘ ਜੱਫਰਵਾਲ ਉਨ੍ਹਾਂ ਕਿਹਾ ਕਿ ਅਜੌਕੀ ਪੀੜ੍ਹੀ ਲਈ ਧਰਮ ਦੇ ਫਲਸਫੇ ’ਤੇ ਚੱਲਣਾ ਉਦੇਸ਼ ਨੂੰ ਸਮਝਣ ਅਤੇ ਗੁਰੂ ਸਾਹਿਬ ਦੀ ਵਿਚਾਰਧਾਰਾ ਨਾਲ ਜੁੜਨਾ ਸਮੇਂ ਦੀ ਵੱਡੀ ਲੋੜ ਹੈ । ਇਸ ਦੌਰਾਨ ਮੈਨੇਜਰ ਨਿਸ਼ਾਨ ਸਿੰਘ ਜੱਫਰਵਾਲ ਨੇ ਪੰਚਮੀ ਦੇ ਇਸ ਦਿਹਾੜੇ ਮੌਕੇ ਨਤਮਸਤਕ ਹੋਣ ਪੁੱਜੀਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਜਾਣੂੰ ਕਰਵਾਇਆ ਕਿ ਆਉਣ ਵਾਲੇ ਦਿਹਾੜੇ ਵਿਚ ਵਿਸਾਖੀ ਪੁਰਬ ਮੌਕੇ ਖਾਲਸੇ ਦੇ ਜਨਮ ਦਿਹਾੜੇ ਦੀ ਖੁਸ਼ੀ ਵਿਚ ਸ੍ਰੀ ਅਖੰਡ ਪਾਠ ਸਾਹਿਬ ਪਾਠ, ਧਾਰਮਕ ਦੀਵਾਨ ਅਤੇ ਸਮਾਗਮ ਕਰਵਾਏ ਜਾਣਗੇ ਅਤੇ ਅੰਮਿ੍ਰਤ ਸੰਚਾਰ ਦਾ ਆਯੋਜਨ ਕੀਤਾ ਜਾਵੇਗਾ। ਇਸ ਦੌਰਾਨ ਹੋਰਨਾਂ ਤੋਂ ਇਲਾਵਾ ਮੀਤ ਮੈਨੇਜਰ ਭਾਗ ਸਿੰਘ ਚੌਹਾਨ, ਮਨਦੀਪ ਸਿੰਘ ਭਲਵਾਨ, ਆਤਮ ਪ੍ਰਕਾਸ਼ ਸਿੰਘ ਬੇਦੀ, ਅਕਾਊਟੈਂਟ ਗੁਰਮੀਤ ਸਿੰਘ, ਭਾਈ ਸਰਬਜੀਤ ਸਿੰਘ, ਭਾਈ ਜਗਜੀਤ ਸਿੰਘ ਖਾਲਸਾ, ਭਾਈ ਤਰਸਵੀਰ ਸਿੰਘ, ਭਾਈ ਹਜੂਰ ਸਿੰਘ, ਪ੍ਰਚਾਰਕ ਭਾਈ ਪਰਵਿੰਦਰ ਸਿੰਘ ਬਰਾੜਾ ਤੋਂ ਇਲਾਵਾ ਸ਼ੋ੍ਰਮਣੀ ਕਮੇਟੀ ਅਧਿਕਾਰੀ, ਸਟਾਫ ਆਦਿ ਵੀ ਹਾਜ਼ਰ ਸਨ ।

Punjab Bani 02 April,2025
ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਿੜ੍ਹਬਾ ਵਿਖੇ ਈਦ-ਉਲ-ਫਿਤਰ ਦੇ ਪਵਿੱਤਰ ਦਿਹਾੜੇ ਮੌਕੇ ਕੀਤੀ ਸ਼ਿਰਕਤ

ਦਿੜ੍ਹਬਾ /ਸੰਗਰੂਰ, 31 ਮਾਰਚ : ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਦਿੜ੍ਹਬਾ ਵਿਖੇ ਸਥਿਤ ਜਾਮਾ ਮਸਜਿਦ ਵਿੱਚ ਈਦ-ਉਲ-ਫਿਤਰ ਦੇ ਪਵਿੱਤਰ ਦਿਹਾੜੇ ਮੌਕੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦਿਆਂ ਮੁਸਲਿਮ ਭਾਈਚਾਰੇ ਨੂੰ ਨਿੱਘੀ ਮੁਬਾਰਕਬਾਦ ਭੇਟ ਕੀਤੀ । ਉਹਨਾਂ ਕਿਹਾ ਕਿ ਉਹ ਕਾਮਨਾ ਕਰਦੇ ਹਨ ਕਿ ਮੁਸਲਿਮ ਭਾਈਚਾਰਾ ਹੋਰ ਵੀ ਤਰੱਕੀ ਅਤੇ ਖੁਸ਼ਹਾਲੀ ਹਾਸਿਲ ਕਰੇ । ਇਸ ਮੌਕੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁਸਲਿਮ ਭਾਈਚਾਰੇ ਨੂੰ ਦਰਪੇਸ਼ ਮੁਸ਼ਕਲਾਂ ਦੇ ਸਥਾਈ ਹੱਲ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ । ਮੁਸਲਿਮ ਭਾਈਚਾਰੇ ਨੂੰ ਦਿੱਤੀ ਮੁਬਾਰਕਬਾਦ, ਧਰਮਸ਼ਾਲਾ ਬਣਾਉਣ ਲਈ 25 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਇਸ ਮੌਕੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੁਸਲਿਮ ਭਾਈਚਾਰੇ ਦੀ ਮੰਗ ਨੂੰ ਸਵੀਕਾਰ ਕਰਦਿਆਂ ਧਰਮਸ਼ਾਲਾ ਦੇ ਨਿਰਮਾਣ ਲਈ 25 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ। ਉਹਨਾਂ ਕਿਹਾ ਕਿ ਐਲਾਨੀ ਗਈ ਰਾਸ਼ੀ ਨੂੰ ਅਗਲੇ 15 ਤੋਂ 20 ਦਿਨਾਂ ਵਿੱਚ ਜਾਰੀ ਕਰਨ ਤੋਂ ਬਾਅਦ ਅਗਲੀ ਈਦ ਤੋਂ ਪਹਿਲਾਂ ਪਹਿਲਾਂ ਇਸ ਧਰਮਸ਼ਾਲਾ ਦੇ ਨਿਰਮਾਣ ਕਾਰਜਾਂ ਨੂੰ ਪੂਰਾ ਕਰ ਦਿੱਤਾ ਜਾਵੇਗਾ । ਦਿੜ੍ਹਬਾ ਵਿਖੇ ਬਣੇਗੀ ਈਦਗਾਹ, ਨਗਰ ਕੌਂਸਲ ਨੂੰ ਢੁਕਵੀਂ ਜਗ੍ਹਾ ਦੀ ਪਛਾਣ ਕਰਨ ਦੀ ਹਦਾਇਤ ਕੀਤੀ ਇਸ ਮੌਕੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਨਗਰ ਕੌਂਸਲ ਦੇ ਪ੍ਰਧਾਨ ਸਮੇਤ ਹੋਰ ਅਧਿਕਾਰੀਆਂ ਨੂੰ ਈਦਗਾਹ ਲਈ ਢੁਕਵੀਂ ਜਗ੍ਹਾ ਦੀ ਚੋਣ ਕਰਨ ਲਈ ਆਖਿਆ ਤਾਂ ਜੋ ਭਵਿੱਖ ਵਿੱਚ ਮੁਸਲਿਮ ਭਾਈਚਾਰੇ ਨੂੰ ਕੋਈ ਵੀ ਮੁਸ਼ਕਿਲ ਪੇਸ਼ ਨਾ ਆਵੇ । ਉਹਨਾਂ ਇਹ ਵੀ ਵਿਸ਼ਵਾਸ ਦਿਵਾਇਆ ਕਿ ਈਦਗਾਹ ਲਈ ਜਲਦੀ ਹੀ ਜਗ੍ਹਾ ਮਿਲ ਜਾਵੇਗੀ, ਜਿਸ ਤੋਂ ਬਾਅਦ ਈਦਗਾਹ ਬਣਾਉਣ ਦੀ ਪ੍ਰਕਿਰਿਆ ਆਰੰਭ ਕਰ ਦਿੱਤੀ ਜਾਵੇਗੀ । ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਸਾਰੇ ਵਰਗਾਂ ਨੂੰ ਸਰਵੋਤਮ ਬੁਨਿਆਦੀ ਸੁਵਿਧਾਵਾਂ ਅਤੇ ਪ੍ਰਸ਼ਾਸਨਿਕ ਸੇਵਾਵਾਂ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਮੌਕੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਸਨਮਾਨਿਤ ਵੀ ਕੀਤਾ ਗਿਆ ।

Punjab Bani 31 March,2025
ਈਦ-ਉਲ-ਫ਼ਿਤਰ ਦੇ ਪਵਿੱਤਰ ਮੌਕੇ ਤੇ ਹਰਚੰਦ ਸਿੰਘ ਬਰਸਟ ਨੇ ਪਿੰਡ ਧਬਲਾਨ ਵਿਖੇ ਸਮਾਰੋਹ ਵਿੱਚ ਕੀਤੀ ਸ਼ਿਰਕਤ

ਪਟਿਆਲਾ31 ਮਾਰਚ : ਪਿੰਡ ਧਬਲਾਨ ਵਿਖੇ ਈਦ-ਉਲ-ਫ਼ਿਤਰ ਦੇ ਪਵਿੱਤਰ ਮੌਕੇ ਤੇ ਦਰਗਾਹ ਪੰਜ ਪੀਰ ਵਿਖੇ ਵਿਸ਼ੇਸ਼ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸ. ਹਰਚੰਦ ਸਿੰਘ ਬਰਸਟ, ਚੇਅਰਮੈਨ ਪੰਜਾਬ ਮੰਡੀ ਬੋਰਡ ਅਤੇ ਸੂਬਾ ਜਨਰਲ ਸਕੱਤਰ ਆਮ ਆਦਮੀ ਪਾਰਟੀ (ਆਪ), ਪੰਜਾਬ ਵੱਲੋਂ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਰੋਹ ਵਿੱਚ ਸ. ਬਰਸਟ ਨੇ ਸਾਰਿਆਂ ਨੂੰ ਈਦ ਦੀ ਮੁਬਾਰਕਬਾਦ ਦਿੱਤੀ ।

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਸਾਰਿਆਂ ਨੂੰ ਦਿੱਤੀ ਈਦ ਦੀ ਮੁਬਾਰਕਬਾਦਕਿਹਾ- ਤਿਉਹਾਰ ਆਪਸੀ ਭਾਈਚਾਰਾ ਵਧਾਉਂਦੇ ਹਨ

ਇਸ ਮੌਕੇ ਸ. ਬਰਸਟ ਨੇ ਭਾਈਚਾਰਕ ਸਾਂਝ ਨੂੰ ਵਧਾਉਣ ਅਤੇ ਸੱਭਿਆਚਾਰਕ ਵਿਰਸੇ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਤਿਉਹਾਰ ਸਾਡੇ ਸੱਭਿਆਚਾਰ ਦਾ ਅਹਿਮ ਹਿੱਸਾ ਹਨ, ਜੋ ਸਾਨੂੰ ਆਪਸੀ ਭਾਈਚਾਰਾ, ਸਾਂਝ ਅਤੇ ਏਕਤਾ ਨਾਲ ਰਹਿਣ ਦਾ ਸੰਦੇਸ਼ ਦਿੰਦੇ ਹਨ । ਉਨ੍ਹਾਂ ਕਿਹਾ ਕਿ ਤਿਉਹਾਰ ਮਨਾਉਣ ਨਾਲ ਆਪਸ ਵਿੱਚ ਇੱਕ-ਦੂਜੇ ਦੇ ਰਿੱਤੀ ਰਿਵਾਜਾਂ ਅਤੇ ਭਾਵਨਾਵਾਂ ਨੂੰ ਸਮਝ ਕੇ ਭਾਈਚਾਰਕ ਸਾਂਝ ਵੱਧਦੀ ਹੈ । ਉਨ੍ਹਾਂ ਕਿਹਾ ਕਿ ਧਰਮ ਪਿਆਰ ਨਾਲ ਇੱਕ-ਦੂਜੇ ਨਾਲ ਵਰਤਣ ਦਾ ਸੰਦੇਸ਼ ਦਿੰਦੇ ਹਨ । ਧਰਮ ਤਾਂ ਹਮੇਸ਼ਾ ਰਲ ਮਿਲ ਕੇ ਇਕੱਠੇ ਰਹਿਣ, ਇੱਕ ਦੂਜੇ ਦੇ ਕੰਮ ਆਉਣ, ਮਦਦ ਕਰਨ, ਭਾਈਚਾਰਾ ਬਣਾਉਣ ਦਾ ਸੰਦੇਸ਼ ਦਿੰਦੇ ਹਨ । ਉਨ੍ਹਾਂ ਕਿਹਾ ਕਿ ਸਮਾਜ ਵਿੱਚ ਧਰਮ ਦੇ ਨਾਮ ਤੇ ਨਫ਼ਰਤ ਫੈਲਾਉਣ ਵਾਲੇ ਲੋਕ ਧਾਰਮਿਕ ਨਹੀਂ ਹਨ ਅਤੇ ਆਪਣੇ ਰਾਜਨੀਤਿਕ ਹਿੱਤ ਪੂਰੇ ਕਰਨ ਵਾਸਤੇ ਧਰਮ ਦੀ ਵਰਤੋਂ ਕਰਦੇ ਹਨ । ਅਜਿਹੇ ਲੋਕਾਂ ਤੋਂ ਸਾਨੂੰ ਸੁਚੇਤ ਹੋਣ ਦੀ ਲੋੜ ਹੈ ।

ਹਰਚੰਦ ਸਿੰਘ ਬਰਸਟ ਨੂੰ ਕੀਤਾ ਗਿਆ ਸਨਮਾਨਿਤ 

ਇਸ ਦੌਰਾਨ ਸਮੂੰਹ ਇਲਾਕਾ ਨਿਵਾਸੀਆਂ ਵੱਲੋਂ ਸ. ਹਰਚੰਦ ਸਿੰਘ ਬਰਸਟ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਗਗਨਇੰਦਰ ਸਿੰਘ ਬਰਸਟ, ਮੇਜਰ ਖਾਨ ਕਾਦਰੀ, ਹਰਿੰਦਰ ਸਿੰਘ ਧਬਲਾਨ, ਬਲਵਿੰਦਰ ਖਾਨ ਪ੍ਰਧਾਨ, ਗੁਲਜ਼ਾਰ ਖਾਨ ਪ੍ਰਧਾਨ ਮਸਜਿਦ ਕਮੇਟੀ, ਪਰਵਿੰਦਰ ਖਾਨ, ਲੱਖਾ ਖਾਨ, ਯਾਸੀਨ, ਗਿਲਫਤਾਰ, ਹਰਮੀਤ ਸਿੰਘ, ਗੁਰਿੰਦਰ ਸਿੰਘ, ਵਿੱਕੀ ਖਾਨ, ਪ੍ਰਿੰਸ,  ਲੱਖੀ ਖਾਨ, ਹਰਮੇਲ ਸਿੰਘ ਸਮੇਤ ਸਮੂੰਹ ਇਲਾਕਾ ਨਿਵਾਸੀ ਮੌਜੂਦ ਰਹੇ ।

Punjab Bani 31 March,2025
ਸ਼੍ਰੀ ਕਾਲੀ ਮਾਤਾ ਮੰਦਿਰ ਵਿੱਚ ਸ਼੍ਰੀ ਹਨੂਮਾਨ ਚਾਲੀਸਾ ਜੀ ਦੇ ਪਾਠ ਦਾ ਆਯੋਜਨ ਕੀਤਾ ਗਿਆ

ਪਟਿਆਲਾ : ਸ਼ਿਵ ਸੈਨਾ ਹਿੰਦੁਸਤਾਨ ਦੀ ਧਾਰਮਿਕ ਸ਼ਾਖਾ ਸ਼੍ਰੀ ਰਾਮ ਹਨੂਮਾਨ ਸੇਵਾ ਦਲ ਦੇ ਵੱਲੋਂ ਹਰ ਮੰਗਲਵਾਰ ਦੀ ਤਰ੍ਹਾਂ ਇਸ ਮੰਗਲਵਾਰ ਨੂੰ ਵੀ ਉੱਤਰੀ ਭਾਰਤ ਦੇ ਪ੍ਰਸਿੱਧ ਤੀਰਥ ਸਥਾਨ ਸ਼੍ਰੀ ਕਾਲੀ ਮਾਤਾ ਮੰਦਿਰ, ਪਟਿਆਲਾ (ਪੰਜਾਬ) ਵਿੱਚ ਸਨਾਤਨ ਹਿੰਦੂ ਧਰਮ ਦੇ ਪ੍ਰਚਾਰ-ਪ੍ਰਸਾਰ ਲਈ ਸ਼੍ਰੀ ਹਨੂਮਾਨ ਚਾਲੀਸਾ ਜੀ ਦੇ ਪਾਠ ਦਾ ਆਯੋਜਨ ਕੀਤਾ ਗਿਆ ।  ਸ਼੍ਰੀ ਕਾਲੀ ਮਾਤਾ ਮੰਦਿਰ ਵਿੱਚ ਸ਼੍ਰੀ ਰਾਮ ਹਨੂਮਾਨ ਸੇਵਾ ਦਲ ਦੇ ਵਿਆਸ ਪੀੜ੍ਹ ਤੋਂ ਧਰਮ ਪ੍ਰਚਾਰਕ ਆਚਾਰੀਆ ਸ਼੍ਰੀ ਆਸ਼ੀਸ਼ ਭੱਟ ਜੀ ਨੇ ਭਗਤਾਂ ਨੂੰ ਸ਼੍ਰੀ ਹਨੂਮਾਨ ਜੀ ਅਤੇ ਸ਼੍ਰੀ ਰਾਮ ਜੀ ਦੀਆਂ ਲੀਲਾਵਾਂ ਦਾ ਵਰਣਨ ਕਰਦੇ ਹੋਏ ਭਜਨ ਗਾਏ ਅਤੇ ਉਨ੍ਹਾਂ ਦੇ ਜੀਵਨ ਦੇ ਪ੍ਰੇਰਕ ਪ੍ਰਸੰਗ ਸੁਣਾਏ ।
ਭਗਤੀ ਕਰਨਾ ਆਸਾਨ ਨਹੀਂ ਹੈ, ਇਸ ਵਿੱਚ ਨਿਯੰਤਰਣ ਅਤੇ ਧੀਰਜ ਦੀ ਲੋੜ ਹੁੰਦੀ ਹੈ
ਸ਼੍ਰੀ ਪਵਨ ਗੁਪਤਾ ਜੀ, ਸ਼੍ਰੀ ਰਾਮ ਹਨੂਮਾਨ ਸੇਵਾ ਦਲ ਦੇ ਰਾਸ਼ਟਰੀ ਸੰਯੋਜਕ ਅਤੇ ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ, ਨੇ ਭਗਤੀ ਦੇ ਮਹੱਤਵ 'ਤੇ ਪ੍ਰਕਾਸ਼ ਪਾਉਂਦੇ ਹੋਏ ਕਿਹਾ ਕਿ ਭਗਤੀ ਕਰਨਾ ਆਸਾਨ ਨਹੀਂ ਹੈ, ਇਸ ਵਿੱਚ ਨਿਯੰਤਰਣ ਅਤੇ ਧੀਰਜ ਦੀ ਲੋੜ ਹੁੰਦੀ ਹੈ। ਉਨ੍ਹਾਂ ਨੇ ਭਗਤਾਂ ਨੂੰ ਸ਼੍ਰੀ ਹਨੂਮਾਨ ਜੀ ਅਤੇ ਸ਼੍ਰੀ ਰਾਮ ਜੀ ਦੀਆਂ ਲੀਲਾਵਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ।  ਇਸ ਮੌਕੇ 'ਤੇ, ਸ਼੍ਰੀ ਰਾਮ ਹਨੂਮਾਨ ਸੇਵਾ ਦਲ ਦੇ ਵੱਲੋਂ ਪਿਛਲੇ ਹਫ਼ਤੇ ਆਯੋਜਿਤ 17ਵੇਂ ਵਾਰਸ਼ਿਕ ਸ਼੍ਰੀ ਹਨੂਮਾਨ ਚਾਲੀਸਾ ਪਾਠ ਸਮਾਰੋਹ ਦੀ ਸਫਲਤਾ 'ਤੇ ਵੀ ਚਰਚਾ ਕੀਤੀ ਗਈ। ਸ਼੍ਰੀ ਪਵਨ ਗੁਪਤਾ ਜੀ ਨੇ ਇਸ ਸਮਾਰੋਹ ਦੀ ਸਫਲਤਾ ਲਈ ਸ਼੍ਰੀ ਰਾਮ ਹਨੂਮਾਨ ਸੇਵਾ ਦਲ ਦੇ ਸਾਰੇ ਸੇਵਾਦਾਰਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਵੀ ਕੀਤਾ ।  ਸ਼੍ਰੀ ਰਾਮ ਹਨੂਮਾਨ ਸੇਵਾ ਦਲ ਨੇ ਇਸ ਪਵਿੱਤਰ ਆਯੋਜਨ ਦੇ ਮਾਧਿਅਮ ਤੋਂ ਭਗਤਾਂ ਨੂੰ ਧਾਰਮਿਕ ਅਤੇ ਆਧਿਆਤਮਿਕ ਊਰਜਾ ਨਾਲ ਭਰ ਦਿੱਤਾ। ਇਸ ਕਾਰਜਕ੍ਰਮ ਵਿੱਚ ਮੌਜੂਦ ਸਾਰੇ ਭਗਤਾਂ ਨੇ ਸ਼੍ਰੀ ਹਨੂਮਾਨ ਜੀ ਅਤੇ ਸ਼੍ਰੀ ਰਾਮ ਜੀ ਦੀ ਕਿਰਪਾ ਦਾ ਅਨੁਭਵ ਕੀਤਾ ।
ਇਸ ਮੌਕੇ 'ਤੇ ਸ਼੍ਰੀ ਰਾਮ ਹਨੂਮਾਨ ਸੇਵਾ ਦਲ ਦੇ ਰਾਸ਼ਟਰੀ ਸੰਸਥਾਪਕ ਸ਼੍ਰੀ ਪਵਨ ਕੁਮਾਰ ਗੁਪਤਾ ਜੀ, ਪ੍ਰਦੇਸ਼ ਮਹਾਸਚਿਵ ਸਨਾਤਨ ਧਰਮ ਪ੍ਰਚਾਰਕ ਜੋਤਿਸ਼ ਆਚਾਰੀਆ ਸ਼੍ਰੀ ਬਦਰੀ ਪ੍ਰਸਾਦ ਸ਼ਾਸਤਰੀ, ਸ਼੍ਰੀਮਤੀ ਸੁਮਨ ਗੁਪਤਾ (ਪੰਜਾਬ ਪ੍ਰਧਾਨ, ਸ਼੍ਰੀ ਰਾਮ ਹਨੂਮਾਨ ਸੇਵਾ ਦਲ ਮਹਿਲਾ ਇਕਾਈ), ਰਾਜੇਸ਼ ਕੌਸ਼ਿਕ (ਗੱਗੀ, ਉੱਤਰੀ ਭਾਰਤ ਪ੍ਰਧਾਨ, ਸ਼ਿਵ ਸੈਨਾ ਹਿੰਦੁਸਤਾਨ), ਸ਼੍ਰੀ ਰਾਮ ਹਨੂਮਾਨ ਸੇਵਾ ਦਲ ਦੀ ਸ਼੍ਰੀਮਤੀ ਨੀਲਮ ਸ਼ਰਮਾ, ਸ਼੍ਰੀਮਤੀ ਵੀਰਤਾ ਸ਼ਰਮਾ, ਸ਼੍ਰੀ ਸਵਤੰਤਰ ਰਾਜ ਪਾਸੀ (ਪ੍ਰਧਾਨ, ਸ਼ਿਵ ਸ਼ਕਤੀ ਸੇਵਾ ਦਲ ਲੰਗਰ ਕਮੇਟੀ, ਪਟਿਆਲਾ), ਸ਼੍ਰੀ ਰਮੇਸ਼ ਕੰਬੋਜ, ਅਤੇ ਸ਼੍ਰੀ ਰਾਮ ਹਨੂਮਾਨ ਸੇਵਾ ਦਲ ਦੇ ਪੱਪੂ, ਗੁੱਡੂ, ਖਿਲਾਵਨ, ਰਾਮ ਪ੍ਰਸਾਦ ਸਮੇਤ ਸਾਰੇ ਮੈਂਬਰ ਅਤੇ ਪਦਾਧਿਕਾਰੀ ਮੌਜੂਦ ਸਨ ।

Punjab Bani 26 March,2025
ਹਿੰਦੂ ਸੁਰਕਸ਼ਾ ਸਥਿਤੀ ਨੇ 2 ਦਿਨ ਲਈ ਧਰਨਾ ਕੀਤਾ ਮੁਲਤਵੀ

ਪਟਿਆਲਾ : ਜਗਤ ਗੁਰੂ ਭੁਵਨੇਸ਼ਵਰੀ ਨੰਦ ਗਿਰੀ ਦੀ ਅਗਵਾਈ ਹੇਠ ਹਿੰਦੂ ਸੁਰਕਸ਼ਾ ਸਮਿਤੀ ਦੇ ਨੌਜਵਾਨਾਂ ਤੇ ਗਲਤ ਧਾਰਾਵਾਂ ਤਹਿਤ ਦਰਜ ਕੀਤੇ ਗਏ ਮਾਮਲੇ ਦੇ ਵਿਰੋਧ ਵਿੱਚ ਅੱਜ ਕਾਲੀ ਦੇਵੀ ਮੰਦਰ ਹਾਲ ਵਿਖੇ ਧਰਨਾ ਦੇਣ ਲਈ ਸਮੁੱਚਾ ਹਿੰਦੂ ਸਮਾਜ ਅਤੇ ਇਸ ਦੇ ਆਗੂ ਇਕੱਠੇ ਹੋਏ । ਇਸ ਮੌਕੇ ਬੈਠਕ ਨੂੰ ਸੰਬੋਧਨ ਕਰਦੇ ਹੋਏ ਆਸ਼ੁਤੋਸ਼ ਗੌਤਮ ਨੇ ਦੱਸਿਆ ਕਿ ਸਾਡੇ ਨੌਜਵਾਨਾਂ ਉੱਪਰ ਜੌ ਐਫ. ਆਈ. ਆਰ. ਨੰਬਰ 56 ਕੋਤਵਾਲੀ ਵਿਖੇ ਗਲਤ ਧਾਰਾਵਾਂ ਹੇਠ ਦਰਜ ਕੀਤੀ ਗਈ ਹੈ । ਉਹ ਬਿਲਕੁਲ ਹੀ ਗਲਤ ਹੈ । ਘਟਨਾ ਮੌਕੇ ਦੋਨੋਂ ਪਾਰਟੀਆਂ ਦੇ ਵਿੱਚਕਾਰ ਹੱਥਾਪਾਈ ਹੋਈ ਸੀ। ਪਰ ਪਟਿਆਲਾ ਪੁਲਿਸ ਨੇ 307 ਵਰਗੀ ਗੰਭੀਰ ਧਾਰਾ ਲਗਾ ਕੇ ਇਹਨਾਂ ਨੌਜਵਾਨਾਂ ਦਾ ਭਵਿੱਖ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ । ਇਸ ਤੋਂ ਇਲਾਵਾ ਜੋ ਨੌਜਵਾਨ ਵੀਡੀਓ ਅਤੇ ਫੋਟੋਆਂ ਵਿੱਚ ਨਜ਼ਰ ਵੀ ਨਹੀਂ ਆ ਰਹੇ । ਹਿੰਦੂ ਸੁਰੱਖਿਆ ਸਮਿਤੀ ਦੇ ਆਗੂਆਂ ਨੇ ਦਿੱਤਾ ਡੀ. ਐਸ. ਪੀ. (ਸਿਟੀ) ਨੂੰ ਮੰਗ ਪੱਤਰ ਉਹਨਾਂ ਤੇ ਵੀ ਮਾਮਲਾ ਦਰਜ ਕੀਤਾ ਗਿਆ ਹੈ । ਜੋ ਕਿ ਬਿਲਕੁਲ ਹੀ ਗਲਤ ਹੈ। ਇਸ ਮੌਕੇ ਹਿੰਦੂ ਸੁਰੱਖਿਆ ਸਮਿਤੀ ਨੇ ਇਸ ਗਲਤ ਫੈਸਲੇ ਦੇ ਵਿਰੁੱਧ ਆਪਣਾ ਕੜਾ ਵਿਰੋਧ ਜਤਾਇਆ ਅਤੇ ਕਿਹਾ ਕਿ ਸਾਡੇ ਕਿਸੇ ਵੀ ਨੌਜਵਾਨ ਉੱਪਰ ਅੱਤਿਆਚਾਰ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਸਭ ਤੋਂ ਪਹਿਲਾਂ ਧਰਨਾ ਦੇ ਕੇ ਅੱਗੇ ਦੀ ਰਣਨੀਤੀ ਬਣਾਈ ਜਾਵੇਗੀ । ਧਰਨੇ ਦੀ ਖਬਰ ਪੁਲਸ ਨੂੰ ਮਿਲਦੇ ਹੀ ਡੀ. ਐਸ. ਪੀ. (ਸਿਟੀ) ਸਤਨਾਮ ਸਿੰਘ ਆਪਣੀ ਟੀਮ ਨਾਲ ਮੌਕੇ ਤੇ ਪਹੁੰਚੇ ਅਤੇ ਸਮੂਹ ਮੈਂਬਰਾਂ ਨੂੰ ਭਰੋਸਾ ਦਵਾਇਆ ਕਿ ਉਹਨਾਂ ਖਿਲਾਫ ਕੁਝ ਵੀ ਗਲਤ ਨਹੀਂ ਹੋਣ ਦਿੱਤਾ ਜਾਵੇਗਾ । ਇਸ ਮੌਕੇ ਹਿੰਦੂ ਸੁਰੱਖਿਆ ਸਮਿਤੀ ਦੇ ਆਗੂਆਂ ਨੇ ਡੀ. ਐਸ. ਪੀ. (ਸਿਟੀ) ਨੂੰ ਮੰਗ ਪੱਤਰ ਦਿੱਤਾ । ਕਿਸੇ ਵੀ ਨੌਜਵਾਨ ਦੇ ਖਿਲਾਫ ਕੋਈ ਵੀ ਗਲਤ ਕਾਰਵਾਈ ਨਹੀਂ ਹੋਣ ਦਿੱਤੀ ਜਾਵੇਗੀ : ਡੀ. ਐਸ. ਪੀ. ਸਤਨਾਮ ਸਿੰਘ  ਇਸ ਮੌਕੇ ਡੀ. ਐਸ. ਪੀ. ਸਤਨਾਮ ਸਿੰਘ ਨੇ ਸਾਰੇ ਆਗੂਆਂ ਨੂੰ ਯਕੀਨ ਦਵਾਇਆ ਤੇ ਕਿਹਾ ਕਿਸੇ ਵੀ ਨੌਜਵਾਨ ਦੇ ਖਿਲਾਫ ਕੋਈ ਵੀ ਗਲਤ ਕਾਰਵਾਈ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਜੋ ਲੋਕ ਵੀਡੀਓ ਤੇ ਫੋਟੋਆਂ ਚ ਨਹੀਂ ਹਨ । ਉਹਨਾਂ ਦਾ ਨਾਮ ਕੇਸ ਵਿੱਚੋਂ ਹਟਾ ਦਿੱਤਾ ਜਾਵੇਗਾ । ਪੁਲਸ ਵੱਲੋਂ ਮਿਲੇ ਇਸ ਭਰੋਸੇ ਦੇ ਬਾਅਦ ਧਰਨਾ 2 ਦਿਨ ਲਈ ਮੁਲਤਵੀ ਕਰ ਦਿੱਤਾ ਗਿਆ ਹੈ । ਇਸ ਮੌਕੇ ਨਿਖਲ ਕੁਮਾਰ ਪ੍ਰਧਾਨ ਆਰੀਆ ਸਮਾਜ ਸ਼ੋਪਕੀਪਰ ਐਸੋਸੀਏਸ਼ਨ, ਵਰੁਣ ਜਿੰਦਲ ਪ੍ਰਧਾਨ ਸ਼੍ਰੀ ਰਾਮਲੀਲਾ ਕਮੇਟੀ ਜੋੜੀਆਂ ਭੱਠੀਆਂ, ਸੁਧੀਰ ਬੈਕਟਰ, ਕੈਲਾਸ਼ ਸ਼ਰਮਾ, ਅਸ਼ੋਕ ਸ਼ਰਮਾ, ਅਸ਼ੋਕ ਕੁਮਾਰ, ਐਡ. ਮਨੋਜ ਸੋਇਨ, ਪ੍ਰਿਤਪਾਲ, ਸੁਰਿੰਦਰ ਕੁਮਾਰ, ਸੁਭਾਸ਼ ਵਰਮਨ, ਤਰਸੇਮ ਸੈਮੀ, ਰਾਜਿੰਦਰ ਸ਼ਰਮਾ, ਰਜੇਸ਼ ਟੱਪੂ, ਮੰਜੂ ਸ਼ਰਮਾ, ਲੁਕੇਸ਼ ਸ਼ਰਮਾ, ਆਮਿਰ ਜਿੰਦਲ, ਪਿਊਸ਼ ਸ਼ਰਮਾ, ਬਿੱਟੂ ਜਲੋਟਾ, ਮਨਮੋਹਨ ਕੁਮਾਰ, ਜਿੰਮੀ ਗੁਪਤਾ, ਸਾਹਿਲ ਬਾਤਿਸ਼, ਨਮਨ ਮਲਹੋਤਰਾ, ਸਮੀਰ ਗੁਪਤਾ, ਪੁਨੀਤ ਗਰਗ, ਮਨਸਾ ਰਾਮ, ਰਿਸ਼ਬ ਭਸੀਨ, ਸੌਰਭ ਸ਼ਰਮਾ, ਸੋਨੂ ਪੰਡਿਤ, ਧਵਨ ਬੰਸਲ, ਵਰਿੰਦਰ ਬਬਲਾ ਅਤੇ ਹੋਰ ਵੀ ਆਗੂ ਮੌਕੇ ਤੇ ਹਾਜ਼ਰ ਸਨ ।

Punjab Bani 24 March,2025
33ਵਾਂ ਹਰੀ ਨਾਮ ਸੰਕੀਰਤਨ ਸੰਮੇਲਨ ਭਗਵਾਨ ਸ੍ਰੀ ਰਾਧਾ‌ ਕ੍ਰਿਸ਼ਨ ਮੰਦਰ ਮੁਹਲਾ ਪਠਾਣਾ ਵਾਲਾ ਵਿਖੇ ਕਰਵਾਇਆ

ਪਟਿਆਲਾ : 33ਵਾਂ ਹਰੀ ਨਾਮ ਸੰਕੀਰਤਨ ਸੰਮੇਲਨ ਭਗਵਾਨ ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ ਮੁਹੱਲਾ ਪਠਾਣਾ ਵਾਲਾ ਵਾਰਡ ਨੰਬਰ 9 ਸਨੌਰ ਵਿੱਚ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਗਿਆ । ਇਸ ਸੰਮੇਲਨ ਉਪਰੰਤ ਯੂਥ ਬਹਾਵਲਪੁਰ ਸਮਾਜ ਦੇ ਪ੍ਰਧਾਨ ਸ੍ਰੀ ਗਗਨ ਕੁਮਾਰ ਉਰਫ਼ ਸੋਨੂੰ ਆਪਣੇ ਘਰ ਨਿਵਾਸ ਵਿੱਚ ਸਾਰੀ ਮੰਦਿਰ ਦੀ ਪੰਚਾਇਤ ਪ੍ਰਧਾਨ ਤੇ ਮੈਂਬਰ ਤੇ ਮਹਿਲਾ ਮੰਡਲ ਦੇ ਪ੍ਰਧਾਨ ਅਤੇ ਮੈਂਬਰ ਨੂੰ ਆਪਣੇ ਘਰ ਨਿਵਾਸ ਵਿੱਚ ਸਾਰਿਆ ਦਾ ਬਹੁਤ ਧੰਨਵਾਦ ਕੀਤਾ ਤੇ ਲੰਗਰ ਦਾ ਪ੍ਰੋਗਰਾਮ ਬੜੇ ਚੰਗੇ ਢੰਗ ਨਾਲ ਕੀਤਾ । ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਰਾਧਾ ਕ੍ਰਿਸ਼ਨ ਮੰਦਿਰ ਦੇ ਪ੍ਰਧਾਨ ਬਲਵੰਤ ਰਾਮ ਜੀ, ਸਾਬਕਾ ਪ੍ਰਧਾਨ ਸ੍ਰੀ ਚੁੰਨੀ ਲਾਲ ਜੀ, ਸਾਬਕਾ MC ਬਲਦੇਵ ਕੁਮਾਰ ਵਾਰਡ ਨੰਬਰ 9, ਵਾਈਸ ਪ੍ਰਧਾਨ ਸ੍ਰੀ ਰਾਧਾ ਕ੍ਰਿਸ਼ਨ ਮੰਦਿਰ ਬਾਲ ਕ੍ਰਿਸ਼ਨ ਕਾਲੂ ਜੀ, ਚੇਅਰਮੈਨ ਚੌਧਰੀ ਸ਼ੰਮੀ ਸ਼ਰਮਾ, ਮਾਸਟਰ ਕ੍ਰਿਸ਼ਣ ਲਾਲ ਤਨੇਜਾ ਜੀ , ਸ਼੍ਰੀ ਰਾਕੇਸ਼ ਕੁਮਾਰ ਕਾਕੂ ਜੀ, ਸੋਨੂੰ ਰਹੇਜਾ ਜੀ , ਨਰੇਸ਼ ਗੱਖੜ ਜੀ , ਮੌਂਟੀ ਪਪਨੇਜਾ ਜੀ, ਹਰੀ ਚੰਦ ਚਾਵਲਾ ਜੀ , ਸ਼ਿਵ ਸ਼ੰਕਰ ਪਪਨੇਜਾ ਜੀ, ਜਗਦੀਸ਼ ਕੁਮਾਰ ਜੱਗੂ ਜੀ, ਰੋਕੀ ਅਸੀਜਾ ਜੀ, ਵਿਨੋਦ ਕੁਮਾਰ ਗੱਖੜ ਜੀ, ਹਰੀਸ਼ ਅਸੀਜਾ ਜੀ, ਰਾਜਪਾਲ ਪਰਜਾਪਤ ਜੀ, ਕਾਕੂ ਗੁਪਤਾ ਜੀ ਤੇ ਦਰਜ਼ਨੋਂ ਮਹਿਲਾ ਮੰਡਲ ਦੀ ਮਹਿਲਾਵਾਂ ਤੇ ਪੂਰੀ ਮੰਦਿਰ ਦੀ ਪੰਚਾਇਤ ਮੌਜੂਦ ਰਹੇ ।

Punjab Bani 24 March,2025
ਪਾਕਿਸਤਾਨ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਫੀਸ ਵਧਾਉਣੀ ਵਾਜਬ ਨਹੀ : ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ

ਅੰਮ੍ਰਿਤਸਰ, 21 ਮਾਰਚ : ਨਿਹੰਗ ਸਿੰਘਾਂ ਦੀ ਮੁਖ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਪਾਕਿਸਤਾਨ ਸਰਕਾਰ ਵੱਲੋਂ ਆਪਣੇ ਵਿਤੀ ਸੰਕਟ ਦਾ ਸਾਹਮਣਾ ਕਰਦਿਆਂ ਪਾਕਿਸਤਾਨ ਵਿਚਲੇ ਗੁਰਧਾਮਾਂ ਦੇ ਦਰਸ਼ਨਾਂ ਦੀਦਾਰ ਕਰਨ ਵਾਲੇ ਯਾਤਰੂਆਂ ਸਰਧਾਲੂਆਂ ਲਈ ਵਾਧੂ ਫੀਸ ਠੋਕ ਦਿਤੀ ਗਈ ਹੈ । ਉਨ੍ਹਾਂ ਕਿਹਾ ਕਿ ਕਰਤਾਰਪੁਰ ਲਾਂਘੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ ਸ਼ਰਧਾਲੂਆਂ ਨੂੰ 20 ਅਮਰੀਕੀ ਡਾਲਰ ਦਾ ਭਾਰ ਪਾਉਣਾ ਵਾਜਬ ਨਹੀਂ ਹੈ । ਹੁਣ ਨਾਰੋਵਾਲ ਜ਼ਿਲ੍ਹੇ ਦੇ ਸਥਾਨਕ ਸਰਧਾਲੂਆਂ ਨੂੰ ਪਾਕਿਸਤਾਨੀ 200 ਰਪਏ ਅਤੇ ਦੂਜੇ ਜ਼ਿਲ੍ਹੇ ਦੇ ਯਾਤਰੂਆਂ ਨੂੰ 400 ਰੁਪਏ ਦਾ ਭੁਗਤਾਨ ਕਰਨਾ ਪਵੇਗਾ ਅਤੇ ਦੂਜੇ ਪਾਸੇ ਹੋਰਨਾਂ ਸੈਲਾਨੀਆਂ ਤੋਂ ਪੰਜ ਅਮਰੀਕੀ ਡਾਲਰ ਐਂਟਰੀ ਫੀਸ ਲਈ ਜਾਂਦੀ ਹੈ ।

ਭਾਰਤ ਦੇ ਕਸਬਾ ਡੇਰਾ ਬਾਬਾ ਨਾਨਕ ਨੂੰ ਨਾਰੋਵਾਲ ਦੇ ਇਸ ਪਵਿੱਤਰ ਸਥਾਨ ਨਾਲ ਜੋੜਨ ਲਈ ਇੱਕ ਲਾਂਘਾ ਬਣਾਇਆ ਗਿਆ ਸੀ

ਉਨ੍ਹਾਂ ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਸਾਹਿਬ ਪਾਕਿਸਤਾਨ ਜਿੱਥੇ ਸਿੱਖਾਂ ਦੇ ਪਹਿਲੇ ਗੁਰੂ, ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖਰੀ 18 ਸਾਲ ਬਿਤਾਏ ਸਨ, ਨਾਰੋਵਾਲ ਜ਼ਿਲ੍ਹੇ ਵਿੱਚ ਸਥਿਤ ਹੈ ।  ਭਾਰਤ ਦੇ ਕਸਬਾ ਡੇਰਾ ਬਾਬਾ ਨਾਨਕ ਨੂੰ ਨਾਰੋਵਾਲ ਦੇ ਇਸ ਪਵਿੱਤਰ ਸਥਾਨ ਨਾਲ ਜੋੜਨ ਲਈ ਇੱਕ ਲਾਂਘਾ ਬਣਾਇਆ ਗਿਆ ਸੀ । ਪਾਕਿਸਤਾਨ ਸਰਕਾਰ ਪ੍ਰੋਜੈਕਟ ਮੈਨੇਜ-ਕੋਰੀਮੈਂਟ ਯੂਨਿਟ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਦੇ ਪ੍ਰਬੰਧ ਦੀ ਨਿਗਰਾਨੀ ਕਰਦੀ ਹੈ । ਕਰਤਾਰਪੁਰ ਲਾਂਘੇ ਰਾਹੀਂ ਭਾਰਤ ਤੋਂ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਨੂੰ ਅਜੇ ਵੀ ਉਸੇ ਦਿਨ ਭਾਰਤ ਵਾਪਸ ਆਉਣਾ ਲਾਜ਼ਮੀ ਹੈ । ਉਨ੍ਹਾਂ ਕਿਹਾ ਭਾਰਤੀ ਸਰਧਾਲੂਆਂ ਨੂੰ ਵੀ ਰਾਤ ਠਹਿਰਣ ਦੀ ਆਗਿਆ ਹੋਣੀ ਚਾਹੀਦੀ ਹੈ, ਜਦ ਕਿ ਪਾਕਿਸਤਾਨ ਵਿਚਲੇ ਸਿੱਖਾਂ, ਹਿੰਦੂਆਂ ਤੇ ਹੋਰ ਨਾਮ ਲੇਵਾ ਸੰਗਤਾਂ ਨੂੰ ਰਾਤ ਠਹਿਰਣ ਦੀ ਇਜ਼ਾਜਤ ਦਿਤੀ ਗਈ ਹੈ । ਉਨ੍ਹਾਂ ਕਿਹਾ ਭਾਰਤੀ ਸ਼ਰਧਾਲੂ ਗੁਰਦਾਸਪੁਰ ਡੇਰਾ ਬਾਬਾ ਨਾਨਕ ਤੋਂ ਗੁਰਦੁਆਰੇ ਦੀ ਯਾਤਰਾ ਲਈ 20 ਅਮਰੀਕੀ ਡਾਲਰ ਫੀਸ `ਤੇ ਇਤਰਾਜ਼ ਉਠਾ ਰਹੇ ਹਨ । ਉਨ੍ਹਾਂ ਨੇ ਇਸ ਫੀਸ ਨੂੰ ਬੇਲੋੜਾ ਵਿੱਤੀ ਬੋਝ ਦੱਸਦੇ ਹੋਏ ਇਸ ਨੂੰ ਹਟਾਉਣ ਦੀ ਮੰਗ ਕੀਤੀ ਹੈ ।

Punjab Bani 21 March,2025
ਸਨਾਤਨ ਹਿੰਦੂ ਧਰਮ ਦੇ ਪ੍ਰਚਾਰ-ਪ੍ਰਸਾਰ ਲਈ ਸ਼੍ਰੀ ਹਨੂਮਾਨ ਚਾਲੀਸਾ ਜੀ ਦੇ ਪਾਠ ਦਾ ਸਮਾਰੋ ਕੀਤਾ ਗਿਆ

ਪਟਿਆਲਾ : ਸ਼ਿਵ ਸੈਨਾ ਹਿੰਦੁਸਤਾਨ ਦੀ ਧਾਰਮਿਕ ਸ਼ਾਖਾ ਸ਼੍ਰੀ ਰਾਮ ਹਨੂਮਾਨ ਸੇਵਾ ਦਲ ਦੇ ਵੱਲੋਂ ਹਰ ਮੰਗਲਵਾਰ ਦੀ ਤਰ੍ਹਾਂ ਇਸ ਮੰਗਲਵਾਰ ਨੂੰ ਵੀ ਉੱਤਰ ਭਾਰਤ ਦੇ ਪ੍ਰਸਿੱਧ ਤੀਰਥ ਸਥਾਨ ਸ਼੍ਰੀ ਕਾਲੀ ਮਾਤਾ ਮੰਦਿਰ, ਪਟਿਆਲਾ (ਪੰਜਾਬ) ਵਿੱਚ ਸਨਾਤਨ ਹਿੰਦੂ ਧਰਮ ਦੇ ਪ੍ਰਚਾਰ-ਪ੍ਰਸਾਰ ਲਈ ਸ਼੍ਰੀ ਹਨੂਮਾਨ ਚਾਲੀਸਾ ਜੀ ਦੇ ਪਾਠ ਦਾ ਸਮਾਰੋ ਕੀਤਾ ਗਿਆ । ਸ਼੍ਰੀ ਕਾਲੀ ਮਾਤਾ ਮੰਦਿਰ ਵਿੱਚ ਸ਼੍ਰੀ ਰਾਮ ਹਨੂਮਾਨ ਸੇਵਾ ਦਲ ਦੇ ਵਿਆਸ ਪੀਠ ਤੋਂ ਧਰਮ ਪ੍ਰਚਾਰਿਕਾ ਬੀਨਾ ਬਾਂਸਲ ਜੀ ਨੇ ਦੱਸਿਆ ਕਿ ਮੀਰਾਬਾਈ ਸਿਰਫ਼ ਇੱਕ ਨਾਮ ਨਹੀਂ ਹੈ, ਉਨ੍ਹਾਂ ਦੀ ਭਗਤੀ, ਤਰੰਗ, ਆਸਥਾ ਅਤੇ ਸ਼ਰਧਾ ਦੀ ਗਰਿਮਾ ਹੈ । ਮੀਰਾਬਾਈ ਦਾ ਜਨਮ ਸੰਮਤ 1504 ਵਿਕਰਮੀ ਵਿੱਚ ਮੇਡਤਾ ਵਿੱਚ ਰਾਜਾ ਰਤਨ ਸਿੰਘ ਦੇ ਘਰ ਹੋਇਆ । ਮੀਰਾ ਜੋਧਪੁਰ ਦੇ ਰਾਠੌੜ ਰਤਨ ਸਿੰਘ ਜੀ ਦੀ ਇਕਲੌਤੀ ਪੁੱਤਰੀ ਸੀ। ਰਾਜਪੂਤਾਨਾ ਜਾਤੀ ਵਿੱਚ ਜਨਮੀ ਮੀਰਾਬਾਈ ਦੇ ਘਰ ਤੋਂ ਬਾਹਰ ਜਾਣ 'ਤੇ ਕਠੋਰ ਪ੍ਰਤੀਬੰਧ ਹੁੰਦਾ ਸੀ । ਪਰ ਬਚਪਨ ਵਿੱਚ ਮੀਰਾ ਨਾਲ ਇੱਕ ਅਜਿਹੀ ਘਟਨਾ ਵਾਪਰੀ ਜਿਸ ਦੇ ਬਾਅਦ ਉਹ ਸ਼੍ਰੀਕ੍ਰਿਸ਼ਨ ਦੇ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹੋ ਗਈ ।
ਮੀਰਾ ਮਹਿਲ ਛੱਡ ਕੇ ਕਈ ਜਗ੍ਹਾ ਤੀਰਥ ਕਰਦੇ ਹੋਏ ਵ੍ਰਿੰਦਾਵਨ ਪਹੁੰਚ ਗਈ : 
ਸੱਸੁਰਾਲ ਵਿੱਚ ਕਈ ਯਾਤਨਾਵਾਂ ਸਹਿਣ ਦੇ ਬਾਅਦ ਜਦੋਂ ਯਾਤਨਾਵਾਂ ਬਰਦਾਸ਼ਤ ਤੋਂ ਬਾਹਰ ਹੋ ਗਈਆਂ, ਤਾਂ ਮੀਰਾ ਮਹਿਲ ਛੱਡ ਕੇ ਕਈ ਜਗ੍ਹਾ ਤੀਰਥ ਕਰਦੇ ਹੋਏ ਵ੍ਰਿੰਦਾਵਨ ਪਹੁੰਚ ਗਈ। ਇਧਰ ਮੀਰਾ ਦੇ ਮਹਿਲ ਛੱਡ ਕੇ ਚਲੇ ਜਾਣ ਤੋਂ ਰਾਜ ਵਿੱਚ ਉਪਦਰਵ ਹੋਣ ਲੱਗੇ । ਬ੍ਰਾਹਮਣਾਂ ਨੇ ਕਿਹਾ ਕਿ ਜੇਕਰ ਮੀਰਾ ਵਾਪਸ ਆ ਜਾਵੇਗੀ ਤਾਂ ਸਭ ਠੀਕ ਹੋ ਜਾਵੇਗਾ।
ਮੀਰਾ ਦੀ ਖੋਜ ਲਈ ਦੋ ਸੈਨਿਕ ਵੀ ਭੇਜੇ ਗਏ ਸਨ, ਉਨ੍ਹਾਂ ਨੇ ਮੀਰਾ ਨੂੰ ਨਾਲ ਲੈ ਕੇ ਵਾਪਸ ਆਉਣ ਦੀ ਵਿਨਤੀ ਕੀਤੀ, ਪਰ ਮੀਰਾ ਨੇ ਮਨ੍ਹਾ ਕਰ ਦਿੱਤਾ। ਸੈਨਿਕ ਬੋਲੇ ਜੇਕਰ ਤੁਸੀਂ ਸਾਡੇ ਨਾਲ ਜੀਵਿਤ ਵਾਪਸ ਨਹੀਂ ਆਓਗੇ ਤਾਂ ਅਸੀਂ ਵੀ ਵਾਪਸ ਨਹੀਂ ਜਾਵਾਂਗੇ, ਸਾਡੇ ਪਰਿਵਾਰ ਬਾਰੇ ਸੋਚੋ ।
ਜੇਕਰ ਮੈਂ ਤੁਹਾਡੇ ਆਉਣ ਤੋਂ ਪਹਿਲਾਂ ਹੀ ਸੰਸਾਰ ਛੱਡ ਗਈ ਹੁੰਦੀ, ਤਾਂ ਕੀ ਤੁਸੀਂ ਖਾਲੀ ਹੱਥ ਵਾਪਸ ਚਲੇ ਜਾਂਦੇ
ਮੀਰਾ ਨੇ ਸੈਨਿਕਾਂ ਨੂੰ ਕਿਹਾ ਜੇਕਰ ਮੈਂ ਤੁਹਾਡੇ ਆਉਣ ਤੋਂ ਪਹਿਲਾਂ ਹੀ ਸੰਸਾਰ ਛੱਡ ਗਈ ਹੁੰਦੀ, ਤਾਂ ਕੀ ਤੁਸੀਂ ਖਾਲੀ ਹੱਥ ਵਾਪਸ ਚਲੇ ਜਾਂਦੇ। ਸਿਪਾਹੀ ਬੋਲੇ ਤਾਂ ਤਾਂ ਵਾਪਸ ਜਾਣਾ ਹੀ ਸੀ। ਇੰਨਾ ਸੁਣਦੇ ਹੀ ਮੀਰਾ ਨੇ ਇਕਤਾਰ ਵਾਲਾ ਯੰਤਰ, ਇੱਕ ਤਾਰਾ ਚੁੱਕ ਲਿਆ ਅਤੇ ਸ਼੍ਰੀਕ੍ਰਿਸ਼ਨ ਦੀ ਸਤੁਤੀ ਕਰਨ ਲੱਗੀ। ਮੀਰਾ ਦੀਆਂ ਅੱਖਾਂ ਵਿੱਚੋਂ ਪਿਆਰ ਦੇ ਅੱਥਰੂ ਵਹਿਣ ਲੱਗੇ ਅਤੇ ਉਸੇ ਸਮੇਂ ਮੀਰਾ ਸ਼੍ਰੀਕ੍ਰਿਸ਼ਨ ਦੀ ਮੂਰਤੀ ਵਿੱਚ ਸਮਾ ਗਈ ।
ਸਾਨੂੰ ਸਨਾਤਨ ਧਰਮ ਦੇ ਮੁੱਲ ਅਤੇ ਸਿਧਾਂਤਾਂ ਦਾ ਹਮੇਸ਼ਾ ਪ੍ਰਚਾਰ ਕਰਨਾ ਚਾਹੀਦਾ ਹੈ : ਪਵਨ ਗੁਪਤਾ
ਅੱਜ ਦੇ ਸਮਾਰੋ ਵਿੱਚ ਸ਼੍ਰੀ ਰਾਮ ਹਨੂਮਾਨ ਸੇਵਾ ਦਲ ਦੇ 17ਵੇਂ ਵਾਰਸ਼ਿਕ ਸ਼੍ਰੀ ਹਨੂਮਾਨ ਚਾਲੀਸਾ ਜੀ ਦੇ ਸਮਾਰੋ ਨੂੰ ਸਫਲ ਬਣਾਉਣ ਲਈ ਆਪਣਾ ਯੋਗਦਾਨ ਪਾਉਣ ਵਾਲੇ ਸ਼੍ਰੀ ਰਾਮ ਹਨੂਮਾਨ ਸੇਵਾ ਦਲ ਦੇ ਸਾਰੇ ਸੇਵਾਦਾਰਾਂ ਨੂੰ ਇਨਾਮ ਦੇ ਰੂਪ ਵਿੱਚ ਕੋਈ ਵਸਤੂ ਭੇਟ ਕਰਕੇ ਖਾਸ ਤੌਰ 'ਤੇ ਸ਼੍ਰੀ ਪਵਨ ਗੁਪਤਾ ਜੀ ਰਾਸ਼ਟਰੀ ਸੰਚਾਲਕ ਸ਼੍ਰੀ ਰਾਮ ਹਨੂਮਾਨ ਸੇਵਾ ਦਲ ਅਤੇ ਮਹਿਲਾ ਇਕਾਈ ਦੀ ਪ੍ਰਧਾਨ ਸ਼੍ਰੀਮਤੀ ਸੁਮਨ ਗੁਪਤਾ ਜੀ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ । ਇਸ ਮੌਕੇ 'ਤੇ ਸਾਰੇ ਸ਼੍ਰੀ ਰਾਮ ਭਗਤਾਂ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਪਵਨ ਗੁਪਤਾ ਜੀ ਨੇ ਕਿਹਾ ਕਿ ਸਾਨੂੰ ਸਨਾਤਨ ਧਰਮ ਦੇ ਮੁੱਲ ਅਤੇ ਸਿਧਾਂਤਾਂ ਦਾ ਹਮੇਸ਼ਾ ਪ੍ਰਚਾਰ ਕਰਨਾ ਚਾਹੀਦਾ ਹੈ ਤਾਂ ਜੋ ਧਰਮ ਦੀ ਪਤਾਕਾ ਹਮੇਸ਼ਾ ਲਹਿਰਾਉਂਦੀ ਰਹੇ ।
ਇਸ ਮੌਕੇ 'ਤੇ ਸ਼੍ਰੀ ਰਾਮ ਹਨੂਮਾਨ ਸੇਵਾ ਦਲ ਦੇ ਰਾਸ਼ਟਰੀ ਸੰਸਥਾਪਕ ਸ਼੍ਰੀ ਪਵਨ ਕੁਮਾਰ ਗੁਪਤਾ ਜੀ, ਪ੍ਰਦੇਸ਼ ਮਹਾਸਚਿਵ ਸਨਾਤਨ ਧਰਮ ਪ੍ਰਚਾਰਕ ਜੋਤਿਸ਼ ਆਚਾਰੀਆ ਸ਼੍ਰੀ ਬਦਰੀ ਪ੍ਰਸਾਦ ਸ਼ਾਸਤਰੀ, ਸ਼੍ਰੀਮਤੀ ਸੁਮਨ ਗੁਪਤਾ (ਪੰਜਾਬ ਪ੍ਰਧਾਨ, ਸ਼੍ਰੀ ਰਾਮ ਹਨੂਮਾਨ ਸੇਵਾ ਦਲ ਮਹਿਲਾ ਇਕਾਈ), ਸ਼੍ਰੀਮਤੀ ਰੀਤਾ ਗੋਇਲ ਪ੍ਰਦੇਸ਼ ਮਹਾਸਚਿਵ ਮਹਿਲਾ ਇਕਾਈ ਸ਼੍ਰੀ ਰਾਮ ਹਨੂਮਾਨ ਸੇਵਾ ਦਲ ਪੰਜਾਬ (ਸਵਰਾਜ ਘੁਮਨ ਉੱਤਰ ਭਾਰਤ ਪ੍ਰਧਾਨ, ਸ਼ਿਵ ਸੈਨਾ ਹਿੰਦੁਸਤਾਨ ਮਹਿਲਾ ਸੈਨਾ), ਸ਼੍ਰੀ ਰਾਮ ਹਨੂਮਾਨ ਸੇਵਾ ਦਲ ਦੀ ਸ਼੍ਰੀਮਤੀ ਨੀਲਮ ਸ਼ਰਮਾ, ਸ਼੍ਰੀਮਤੀ ਵੀਰਤਾ ਸ਼ਰਮਾ, ਸ਼੍ਰੀ ਸਵਤੰਤਰ ਰਾਜ ਪਾਸੀ (ਪ੍ਰਧਾਨ, ਸ਼ਿਵ ਸ਼ਕਤੀ ਸੇਵਾ ਦਲ ਲੰਗਰ ਕਮੇਟੀ, ਪਟਿਆਲਾ), ਸ਼੍ਰੀ ਰਮੇਸ਼ ਕੰਬੋਜ, ਅਤੇ ਸ਼੍ਰੀ ਰਾਮ ਹਨੂਮਾਨ ਸੇਵਾ ਦਲ ਦੇ ਪੱਪੂ, ਗੁੱਡੂ, ਖਿਲਾਵਨ, ਰਾਮ ਪ੍ਰਸਾਦ ਸਮੇਤ ਸਾਰੇ ਮੈਂਬਰ ਅਤੇ ਪਦਾਧਿਕਾਰੀ ਮੌਜੂਦ ਸਨ ।

Punjab Bani 20 March,2025
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਲੱਗੇ ਸੋਨੇ ਦੀ ਧੁਆਈ ਅਤੇ ਸਾਫ-ਸਫਾਈ ਦੀ ਸੇਵਾ ਹੋਈ ਸ਼ੁਰੂ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਲੱਗੇ ਸੋਨੇ ਦੀ ਧੁਆਈ ਅਤੇ ਸਾਫ-ਸਫਾਈ ਦੀ ਸੇਵਾ ਹੋਈ ਸ਼ੁਰੂ ਅੰਮਿਤਸਰ : ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਬਣੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਲੱਗੇ ਸੋਨੇ ਦੀ ਧੁਆਈ ਅਤੇ ਸਾਫ-ਸਫਾਈ ਦੀ ਸੇਵਾ ਅੱਜ ਅਰਦਾਸ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਸੇਵਾ ਭਾਈ ਮਹਿੰਦਰ ਸਿੰਘ ਮੁਖੀ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਨੂੰ ਦਿੱਤੀ ਗਈ ਹੈ । ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਉਪਰ ਗੁੰਬਦਾਂ ’ਤੇ ਲੱਗੇ ਸੋਨੇ ਦੀ ਧੁਆਈ ਦੇ ਕਾਰਜ ਸ਼ੁਰੂ ਹੋ ਗਏ ਹਨ । ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਗੇ ਸੋਨੇ ਦੀ ਸਾਫ-ਸਫਾਈ ਅਤੇ ਸਾਂਭ-ਸੰਭਾਲ ਵੱਲ ਵਿਸ਼ੇਸ਼ ਤਵੱਜੋਂ ਦਿੱਤੀ ਜਾਂਦੀ ਹੈ ਅਤੇ ਸਮੇਂ-ਸਮੇ ਇਸ ਦੀ ਧੁਆਈ ਦਾ ਕਾਰਜ ਭਾਈ ਮਹਿੰਦਰ ਸਿੰਘ ਬਰਮਿੰਘਮ ਵਾਲਿਆਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਬਾਰਿਸ਼ ਅਤੇ ਪ੍ਰਦੂਸ਼ਣ ਆਦਿ ਕਰਕੇ ਸੋਨੇ ਦੀ ਚਮਕ ਸਮਾਂ ਪਾ ਕੇ ਘੱਟ ਜਾਂਦੀ ਹੈ, ਜਿਸ ਦੀ ਸਾਫ-ਸਫਾਈ ਜ਼ਰੂਰੀ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਨਿਸ਼ਕਾਮ ਸੇਵਕ ਜਥੇ ਵੱਲੋਂ ਇਹ ਸੇਵਾ ਨਿਸ਼ਕਾਮ ਰੂਪ ਵਿਚ ਕੀਤੀ ਜਾਂਦੀ ਹੈ । ਇਸ ਦੌਰਾਨ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਦੇ ਸੇਵਾਦਾਰ ਭਾਈ ਗੁਰਦਿਆਲ ਸਿੰਘ ਨੇ ਦੱਸਿਆ ਕਿ ਜਥੇ ਵੱਲੋਂ 1995 ਤੋਂ 1999 ਤੱਕ ਪੱਤਰਿਆਂ ਦੀ ਸੇਵਾ ਪਹਿਲੀ ਵਾਰ ਕਰਵਾਈ ਗਈ ਸੀ ਅਤੇ ਉਸ ਮਗਰੋਂ ਸੋਨੇ ਦੀ ਧੁਆਈ ਦਾ ਕਾਰਜ ਲਗਾਤਾਰ ਕਰਦੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਸੇਵਾ ਕਰੀਬ 10-12 ਦਿਨ ਜਾਰੀ ਰਹੇਗੀ, ਜਿਸ ਤਹਿਤ ਪਾਵਨ ਅਸਥਾਨ ਦੇ ਬਾਹਰੀ ਹਿੱਸੇ ’ਤੇ ਲੱਗੇ ਸੋਨੇ ਦੀ ਧੁਆਈ ਕੁਦਰਤੀ ਢੰਗ ਨਾਲ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਸੋਨੇ ਦੀ ਧੁਆਈ ਲਈ ਰੀਠੇ ਨੂੰ ਉਬਾਲ ਕੇ ਉਸ ਦਾ ਪਾਣੀ ਅਤੇ ਨਿੰਬੂ ਦਾ ਰਸ ਵਰਤਿਆ ਜਾਂਦਾ ਹੈ। ਇਹ ਬਿਲਕੁਲ ਕੁਦਰਤੀ ਤਰੀਕਾ ਹੈ ਅਤੇ ਇਸ ਵਿਚ ਕਿਸੇ ਵੀ ਰਸਾਇਣ ਦੀ ਵਰਤੋਂ ਨਹੀਂ ਕੀਤੀ ਜਾਂਦੀ ।

Punjab Bani 17 March,2025
ਸ਼ੁਕਰਾਨੇ ਵਜੋਂ ਪਾਏ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ

ਸ਼ੁਕਰਾਨੇ ਵਜੋਂ ਪਾਏ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਨਾਭਾ, 17 ਮਾਰਚ () : ਸੀਨੀਅਰ ਕਾਂਗਰਸੀ ਆਗੂ ਤੇ ਡਾਇਰੈਕਟਰ ਵੇਰਕਾ ਮਿਲਕ ਪਲਾਂਟ ਵੇਰਕਾ ਪਟਿਆਲਾ ਭਜਨ ਸਿੰਘ ਸਿੰਬੜੋ ਵਲੋਂ ਅਪਣੀ ਪੋਤਰੀ ਮਹਿਰੀਨ ਕੋਰ ਪੁੱਤਰੀ ਗੁਰਪ੍ਰੀਤ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਗੁਰੂ ਦਾ ਸ਼ੁਕਰਾਨਾ ਕਰਦਿਆਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਾਏ ਉਪਰੰਤ ਰਾਗੀ ਸਿੰਘਾਂ ਵਲੋਂ ਕਥਾ ਕੀਰਤਨ ਰਾਹੀ ਆਈਆਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨਾ ਕੀਤਾ ਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ ਅਖੀਰ ਵਿੱਚ ਭਜਨ ਸਿੰਘ ਸਿੰਬੜੋ ਤੇ ਪਰਿਵਾਰ ਵਲੋਂ ਅਤੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਸਨਮਾਨਿਤ ਕੀਤਾ । ਇਸ ਮੋਕੋ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਤੇ ਹਲਕਾ ਇੰਚਾਰਜ ਹਲਕਾ ਦਿਹਾਤੀ ਪਟਿਆਲਾ ਮੋਹਿਤ ਮੋਹਿੰਦਰਾ, ਚੈਅਰਮੈਨ ਵੇਰਕਾ ਮਿਲਕ ਪਲਾਟ ਹਰਭਜਨ ਸਿੰਘ, ਸੁਰਜੀਤ ਸਿੰਘ ਜੀ. ਐਮ. ਭਦੋੜ ਇੰਚਾਰਜ ਵੇਰਕਾ ਮਿਲਕ ਪਲਾਂਟ ਪਟਿਆਲਾ, ਦਲਜੀਤ ਸਿੰਘ ਜੀ. ਐਮ. ਜਲੰਧਰ, ਸਤਵਿੰਦਰ ਸਿੰਘ ਟੋਹੜਾ, ਬਲਵਿੰਦਰ ਸਿੰਘ ਨੰਬਰਦਾਰ ਸਿੰਬੜੋ, ਡਾਕਟਰ ਅਮਿਤ ਗਰਗ, ਸ੍ਰੀ ਸ਼ੇਖਰ ਜੀ, ਬਲਾਕ ਪ੍ਰਧਾਨ ਹਰਵੀਰ ਸਿੰਘ ਢੀਂਡਸਾ, ਜਿਲਾ ਜਨਰਲ ਸਕੱਤਰ ਅਜੈਬ ਸਿੰਘ ਰੋਹਟੀ, ਹਰਜਸਪਾਲ ਸਿੰਘ ਮੰਡੋਰ, ਸਾਬਕਾ ਸਰਪੰਚ ਚਮਕੋਰ ਸਿੰਘ ਗੁਰਥੜੀ, ਮਲਕੀਤ ਸਿੰਘ ਭਾਈਆਂ ਸਾਬਕਾ ਸਰਪੰਚ, ਹਰਜਿੰਦਰ ਸਿੰਘ ਆਲੋਵਾਲ, ਹਰਫੂਲ ਸਿੰਘ ਭੰਗੂ, ਕਰਨੈਲ ਸਿੰਘ ਆਲੋਵਾਲ,ਅਮਰੀਕ ਸਿੰਘ ਗੁਰਥੜੀ, ਗੁਰਮੁੱਖ ਸਿੰਘ ਸਿੰਬੜੋ ਤੋਂ ਇਲਾਵਾ ਪਿੰਡ ਵਾਸੀ ਰਿਸ਼ਤੇਦਾਰ, ਸਮੁਹ ਡਾਇਰੈਕਟਰ ਵੇਰਕਾ ਮਿਲਕ ਪਲਾਟ ਤੇ ਦੋਸਤ ਮਿੱਤਰ ਹਾਜ਼ਰ ਸਨ ।

Punjab Bani 17 March,2025
ਸ਼੍ਰੋਮਣੀ ਕਮੇਟੀ ਦੀ ਮੌਜੂਦਾ ਕਾਰਗੁਜਾਰੀ ਤੋਂ ਸਾਬਕਾ ਸਕੱਤਰ ਨਾਖੁਸ਼

ਸ਼੍ਰੋਮਣੀ ਕਮੇਟੀ ਦੀ ਮੌਜੂਦਾ ਕਾਰਗੁਜਾਰੀ ਤੋਂ ਸਾਬਕਾ ਸਕੱਤਰ ਨਾਖੁਸ਼ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਤਖ਼ਤਾਂ ਸਬੰਧੀ ਮਰਯਾਦਾ ਆਪਣੇ ਸੋੜੇ ਹਿੱਤਾਂ ਦੀ ਪੂਰਤੀ ਲਈ ਛਿੱਕੇ ਨਾ ਟੰਗਣ ਅੰਮ੍ਰਿਤਸਰ : ਸ੍ਰੀ ਅਕਾਲ ਤਖਤ ਸਾਹਿਬ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥਕ ਸਰੂਪ ਵਾਲੀਆਂ ਧਰੋਹਰ ਸੰਸਥਾਵਾਂ ਹਨ ਸ੍ਰੀ ਅਕਾਲ ਤਖਤ ਸਾਹਿਬ ਗੁਰੂ ਸਾਹਿਬਾਨ ਵੱਲੋਂ ਸਾਜਿਆ ਤਖਤ ਹੈ ਜੋ ਅਜ਼ਾਦ ਪ੍ਰਭੂਸਤਾ ਦਾ ਪ੍ਰਤੀਕ ਹੈ। ਇਹ ਅਕਾਲ ਤਖਤ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਸਿੱਖ ਪੰਥ ਦੇ ਧਾਰਮਿਕ ਤੇ ਰਾਜਸੀ ਸ਼ਕਤੀ ਦੇ ਸੋਮੇ ਹਨ। ਇਨ੍ਹਾਂ ਦੀਆਂ ਪਰੰਪਰਾਗਤ ਬਣੀਆਂ ਰਹੁਰੀਤਾਂ ਤੇ ਮਰਿਆਦਾ ਦੀ ਉਲੰਘਣਾ ਸਿੱਖ ਪੰਥ ਦੀਆਂ ਭਾਵਨਾਵਾਂ ਨੂੰ ਜ਼ਖਮੀ ਕੀਤਾ ਹੈ । ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਲੰਮਾ ਸਮਾ ਸੇਵਾ ਨਿਭਾਉਣ ਵਾਲੇ ਤਜਰਬੇਕਾਰ ਪੰਥ ਚਿੰਤਕ ਸਕੱਤਰ ਸਾਹਿਬਾਨਾਂ ਦੀ ਇੱਕ ਵਿਸ਼ੇਸ਼ ਇਕੱਤਰਤਾ ਹੋਈ ਜਿਸ ਵਿੱਚ ਸ. ਕੁਲਵੰਤ ਸਿੰਘ, ਸ. ਰਘਬੀਰ ਸਿੰਘ ਰਾਜਾਸਾਂਸੀ, ਦਿਲਮੇਘ ਸਿੰਘ, ਜੋਗਿੰਦਰ ਸਿੰਘ, ਸ. ਵਰਿਆਮ ਸਿੰਘ, ਸ. ਦਿਲਜੀਤ ਸਿੰਘ ਬੇਦੀ, ਸ. ਬਲਵਿੰਦਰ ਸਿੰਘ ਜੋੜਾ, ਸ. ਪਰਮਜੀਤ ਸਿੰਘ ਸਰੋਆ, ਸ. ਜਗਜੀਤ ਸਿੰਘ ਜੱਗੀ ਸਕੱਤਰ ਸ਼੍ਰੋ:ਗੁ:ਪ੍ਰ ਕਮੇਟੀ ਸ਼ਾਮਲ ਹੋਏ ਅਤੇ ਸ. ਮਨਜੀਤ ਸਿੰਘ ਬਾਠ, ਸ. ਤਰਲੋਚਨ ਸਿੰਘ, ਸ. ਰਮਿੰਦਰਬੀਰ ਸਿੰਘ, ਸ. ਅਵਤਾਰ ਸਿੰਘ ਸੈਂਪਲਾ ਸਾਰੇ ਰਿਟਾਇਰਡ ਸਕੱਤਰ ਸ਼੍ਰੋ:ਗੁ ਕਮੇਟੀ ਨੇ ਆਪਣੀ ਸਹਿਮਤੀ ਪ੍ਰਗਟ ਕੀਤੀ। ਇਸ ਵਿੱਚ ਸ. ਪਰਮਿੰਦਰ ਸਿੰਘ ਡੰਡੀ, ਤੇ ਬਾਪੂ ਜਸਵੰਤ ਸਿੰਘ ਵੀ ਸ਼ਾਮਲ ਹੋਏ। ਮੀਟਿੰਗ ‘ਚ ਸ਼ਾਮਲ ਹਾਜ਼ਰ ਸਕੱਤਰਾਂ ਨੇ ਇੱਕ ਲਿਖਤੀ ਸਾਂਝੇ ਬਿਆਨ ਵਿੱਚ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਬੀਤੇ ਦਿਨੀ ਅਹੁਦੇ ਤੋਂ ਫਾਰਗ ਕਰਨ ਤੇ ਨਿਯੁਕਤ ਕਰਨ ਦੇ ਬਿਰਤਾਂਤ ਨੇ ਸਮੁੱਚੇ ਸਿੱਖ ਜਗਤ ਦੇ ਹਿਰਦਿਆਂ ਨੂੰ ਬੁਰੀ ਤਰ੍ਹਾਂ ਵਲੂੰਧਰਿਆ ਹੈ ਅਤੇ ਹਰ ਸਿੱਖ ਇਸ ਸਮੇਂ ਮਾਨਸਿਕ ਤੌਰ `ਤੇ ਪੀੜਾ ਮਹਿਸੂਸ ਕਰ ਰਿਹਾ ਹੈ। ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਲੋਕ ਅਤੇ ਪ੍ਰਸ਼ਾਸਨਿਕ ਸ਼੍ਰੇਣੀ ਸਿੱਖੀ ਪਰੰਪਰਾਵਾਂ ਅਤੇ ਮਰਯਾਦਾ ਦੀ ਆਭਾ ਤੋਂ ਸੱਖਣੀ ਮਹਿਸੂਸ ਹੋ ਰਹੀ ਹੈ। ਉਨ੍ਹਾਂ ਕਿਹਾ ਜਥੇਦਾਰ ਅਕਾਲ ਤਖਤ ਅਤੇ ਦੂਸਰੇ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਨੂੰ ਜਿਸ ਤਰੀਕੇ ਨਾਲ ਦੋਸ਼ ਲਾ ਕੇ ਲਾਂਭੇ ਕੀਤਾ ਗਿਆ ਹੈ ਇਹ ਗਲਤ ਹੈ, ਦੂਜਾ ਫਿਰ ਉਸੇ ਜਥੇਦਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਪਦ ਦੀ ਸੇਵਾ ਦਿਤੀ ਗਈ ਹੈ। ਮੀਟਿੰਗ `ਚ ਸ਼ਾਮਿਲ ਸਕੱਤਰਾਂ ਨੇ ਜੋਰ ਦੇ ਕੇ ਸ੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਆਪਣੇ ਹੱਥੀ ਆਪਣੀ ਜੜ੍ਹ ਪੁੱਟਣ ਦੀ ਰਿਵਾਇਤ ਦਰੁਸਤ ਨਹੀਂ ਹੈ। ਮੌਜੂਦਾ ਜਥੇਦਾਰਾਂ ਦੀ ਨਿਯੁਕਤੀ ਵੀ ਕਈ ਤਰ੍ਹਾਂ ਦੇ ਸ਼ੰਕੇ ਖੜੇ ਕਰਦੀ ਹੈ। ਉਨ੍ਹਾਂ ਕਿਹਾ ਕੀ ਮੌਜੂਦਾ ਨਵਨਿਯੁਕਤ ਜਥੇਦਾਰਾਂ ਦੇ ਜੀਵਨ ਤੇ ਸਮਾਜਿਕ ਕਾਰ ਵਿਵਹਾਰ ਦੀ ਮੁਕੰਮਲ ਪੜਤਾਲ ਕਰਕੇ ਲਾਇਆ ਗਿਆ ਹੈ? ਉਨ੍ਹਾਂ ਕਿਹਾ ਕੀ ਨਵੇਂ ਨਿਯੁਕਤ ਜਥੇਦਾਰਾਂ ਦੇ ਕਿਰਦਾਰ ਦੀ ਘੋਖ ਪੜਤਾਲ ਕਰਕੇ ਰਿਪੋਰਟ ਉਨ੍ਹਾਂ ਦੀ ਫਾਈਲ ਵਿੱਚ ਸ਼ਾਮਿਲ ਕੀਤੀ ਹੈ, ਉਨ੍ਹਾਂ ਕਿਹਾ ਬੇਹੱਦ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਨ ਚਾਹੇ ਤਰੀਕੇ ਨਾਲ ਕਾਬਜ ਅਕਾਲੀ ਦਲ ਧੜਾ ਬਹੁਤ ਹੀ ਬੇਸਮਝੀ ਤੇ ਬੇਕਿਰਕੀ ਢੰਗ ਨਾਲ ਵਰਤ ਰਿਹਾ ਹੈ । ਇਸ ਤਰ੍ਹਾਂ ਦੇ ਵਰਤਾਰੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉਚਤਾ ਅਤੇ ਸ੍ਰੋ:ਗੁ:ਪ੍ਰ ਕਮੇਟੀ ਦੀ ਸਾਖ਼ ਨੂੰ ਭਾਰੀ ਠੇਸ ਵੱਜੀ ਹੈ। ਉਨ੍ਹਾਂ ਕਿਹਾ ਕਿ ਕਿੰਨੇ ਜਥੇਦਾਰ ਸਾਹਿਬਾਨ, ਕਿੰਨੇ ਸ਼੍ਰੋਮਣੀ ਕਮੇਟੀ ਪ੍ਰਧਾਨ, ਕਿੰਨੇ ਸਕੱਤਰ ਇਸ ਧੱਕੋਜੋਰੀ ਵਾਲੇ ਅਕਾਲੀ ਦਲ ਦੇ ਸ਼ਿਕਾਰ ਹੋਏ ਹਨ। ਕਾਬਜ ਅਕਾਲੀ ਦਲ ਧੜਾ ਗਲਤੀਆਂ ਕਰ ਕਰਵਾ ਰਿਹਾ ਹੈ ਪਰ ਭੁਗਤਾਨ ਸ੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਆਭਾ ਮਾਣ ਮਰਿਆਦਾ ਨੂੰ ਭੁਗਤਣਾ ਪਿਆ ਹੈ ਤੇ ਪੈ ਰਿਹਾ ਹੈ। ਉਨ੍ਹਾਂ ਕਿਹਾ ਇਹ ਵਾਪਰ ਰਹੇ ਦੁਖਦਾਈ ਤੇ ਅਫਸੋਸਜਨਕ ਕਾਡਾਂ ਦਾ ਇਤਿਹਾਸ ਆਉਣ ਵਾਲੇ ਸਮੇਂ ਵਿੱਚ ਇਤਿਹਾਸ ਅੰਦਰ ਨਮੋਸ਼ੀ ਭਰੇ ਲਹਿਜੇ ਵਿਚ ਦਰਜ ਹੋਵੇਗਾ। ਉਨ੍ਹਾਂ ਮੰਗ ਕਰਦਿਆਂ ਕਿਹਾ ਸ੍ਰੋਮਣੀ ਕਮੇਟੀ ਵੱਲੋਂ ਜਥੇਦਾਰ ਸਾਹਿਬਾਨ ਨੂੰ ਅਹੁਦੇ ਤੋਂ ਫਾਰਗ ਕਰਨ ਅਤੇ ਵਰਤੀ ਗਈ ਮੰਦੀ ਅਪਮਾਨ ਜਨਕ ਸ਼ਬਦਾਵਲੀ ਵਾਲੇ ਮਤੇ ਤੁਰੰਤ ਵਾਪਸ ਲਏ ਜਾਣ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ.ਹਰਜਿੰਦਰ ਸਿੰਘ ਧਾਮੀ, ਸੋ਼੍ਰਮਣੀ ਕਮੇਟੀ ਵਿੱਚ ਰਹਿ ਕੇ ਇਹਨਾਂ ਸੰਸਥਾਵਾਂ ਦੀਆਂ ਉੱਚੀਆਂ ਕਦਰਾਂ ਕੀਮਤਾਂ ਨੂੰ ਬਹਾਲ ਕਰ ਕਰਵਾ ਸਕਦੇ ਹਨ। ਉਹਨਾਂ ਨੂੰ 17 ਮਾਰਚ ਨੂੰ ਹੋਣ ਵਾਲੀ ਮੀਟਿੰਗ ਵਿਚ ਪ੍ਰਧਾਨਗੀ ਸੰਭਾਲ ਕੇ ਪੰਥ ਖਾਤਰ ਡੱਟ ਕੇ ਪਹਿਰਾ ਦੇਣਾ ਚਾਹੀਦਾ ਹੈ ਅਤੇ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਹੁਕਮਨਾਮਿਆਂ ਦੀ ਇਨ ਬਿਨ ਪਾਲਣਾ ਕੀਤੀ ਕਰਵਾਈ ਜਾਵੇ। ਉਨ੍ਹਾਂ ਕਿਹਾ ਜਿਸ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਹੋਈ ਤੇ ਜਿਸਨੇ ਸ੍ਰੀ ਅਕਲ ਤਖ਼ਤ ਸਾਹਿਬ ਦੀ ਖੜਗ ਭੁਜਾ ਬਣ ਕੇ ਤਖਤ ਸਾਹਿਬ ਦੇ ਗੁਰਮਤੇ ਲਾਗੂ ਕਰਵਾਉਣ ਦੀ ਭੂਮਿਕਾ ਨਿਭਾਉਣੀ ਸੀ, ਉਹ ਰਾਜਨੀਤਕ ਸ਼ਕਤੀ ਵਿੱਚ ਮਦਹੋਸ਼ ਅਕਾਲੀ ਦਲ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਗੁਰਮਤਿਆਂ ਨੂੰ ਮੰਨਣ ਤੋ ਇਨਕਾਰੀ ਹੈ। ਨਵਾਬੀਆਂ ਨੂੰ ਜੁੱਤੀ ਦੀ ਨੋਕ ਤੇ ਰੱਖਣ ਵਾਲੇ ਸ਼ਾਨਾਮੱਤੇ ਇਤਿਹਾਸ ਦੇ ਵਾਰਿਸ ਅਖਵਉਣ ਵਾਲੇ ਹੀ ਅੱਜ ਸਿਆਸੀ ਲਾਲਸਾਵਾਂ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵੱਲ ਪਿੱਠ ਕਰਕੇ ਖੜੇ ਹਨ। ਕਾਬਜ ਧਿਰ ਸਿੱਖ ਧਰਮ ਦੀਆਂ ਮਾਨਤਾਵਾਂ, ਪਰੰਪਰਾਵਾਂ, ਮਰਯਾਦਾ ਨੂੰ ਕਾਇਮ ਰੱਖਣ ਵਿੱਚ ਅਸਮਰਥ ਸਾਬਤ ਹੋਈ ਹੈ।

Punjab Bani 13 March,2025