Breaking News ਹਾਦਸਾ : ਸ਼ਰਧਾਂਲੂਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ, 9 ਦੀ ਮੌਤ ਤੇ ਕਈ ਜ਼ਖਮੀਆਪ ਪਾਰਟੀ ਨੇ ਸਵਾ ਦੋ ਸਾਲ ਦੇ ਸਮੇ ਵਿੱਚ ਜਿਤਿਆ ਲੋਕਾਂ ਦਾ ਦਿਲ : ਭਗਵੰਤ ਮਾਨਪ੍ਰਨੀਤ ਕੌਰ ਨੇ ਰਾਜੀਵ ਗਾਂਧੀ ਯੂਨੀਵਰਸਿਟੀ ਆਫ਼ ਲਾਅ ਦੇ ਚਾਰ ਵਿਦਿਆਰਥੀਆਂ ਦੀ ਸੜਕ ਹਾਦਸੇ ਵਿੱਚ ਮੌਤ ’ਤੇ ਡੂੰਘੇ ਦੁੱਖ ਦਾ ਕੀਤਾ ਪ੍ਰਗਟਾਵਾਮੁੱਖ ਚੋਣ ਅਧਿਕਾਰੀ ਨੇ ਅਜਨਾਲਾ ਚੋਣ ਰੈਲੀ 'ਚ ਚੱਲੀ ਗੋਲੀ ਦੀ ਡੀਜੀਪੀ ਤੋਂ ਮੰਗੀ ਰਿਪੋਰਟਲੋਕ ਸਭਾ ਚੋਣਾਂ ਦੌਰਾਨ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਦੂਜੀ ਰਿਹਰਸਲ 19 ਮਈ ਨੂੰ ਹੋਵੇਗੀ: ਜ਼ਿਲ੍ਹਾ ਚੋਣ ਅਫ਼ਸਰਜਨਰਲ ਅਬਜਰਵਰ ਦਿਨੇਸ਼ਨ ਐਚ. ਵੱਲੋਂ ਲਹਿਰਾ ਅਤੇ ਖਨੌਰੀ ਵਿਖੇ ਵੱਖ-ਵੱਖ ਪੋਲਿੰਗ ਬੂਥਾਂ ਦਾ ਜਾਇਜ਼ਾਵੋਟਰ ਜਾਗਰੂਕਤਾ ਲਈ ਸਵੀਪ ਗਤੀਵਿਧੀਆਂ ਅਧੀਨ ਕਰਵਾਈ ਸਾਈਕਲ ਰੈਲੀਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਛੱਡੋ, 'ਆਪ' ਆਗੂ ਔਰਤਾਂ ਦੀ ਇੱਜ਼ਤ ਵੀ ਨਹੀਂ ਕਰਦੇ: ਬੀਬਾ ਜੈ ਇੰਦਰ ਕੌਰ

ਰਾਜ ਵਹੀਕਲਜ ਪ੍ਰਾਈਵੇਟ ਲਿਮਟਿਡ ਨੇ ਮਹਿੰਦਰਾ ਦੀ ਇਲੈਕਟ੍ਰਿਕ ਮਹਿੰਦਰਾ ਐਕਸ.ਯੂ.ਵੀ. 400 ਕੀਤੀ ਲਾਂਚ

ਦੁਆਰਾ: News ਪ੍ਰਕਾਸ਼ਿਤ :Sunday, 18 June, 2023, 06:42 PM

ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਬਲਤੇਜ ਪਨੂੰ ਨੇ ਘੁੰਡ ਚੁਕਾਈ
– ਪੰਜਾਬ ਸਰਕਾਰ ਨੇ ਗੱਡੀ ਦੀ ਰਜਿਸਟ੍ਰੇਸ਼ਨ ਜੋਕਿ 2 ਲੱਖ 21 ਹਜਾਰ ਬਣਦੀ ਹੈ ‘ਤੇ ਦਿੱਤੀ ਛੂਟ
– ਇਸ ਇਲਕੈਕਟ੍ਰਿਕਲ ਗੱਡੀ ‘ਤੇ ਪੰਜਾਬ ਵਿੱਚ ਨਹੀਂ ਲੱਗੇਗਾ ਕੋਈ ਟੋਲ
ਪਟਿਆਲਾ, 18 ਜੂਨ : ਰਾਜ ਵਹੀਕਲਜ ਪ੍ਰਾਈਵੇਟ ਲਿਮਟਿਡ ਨੇ ਅੱਜ ਮਹਿੰਦਰਾ ਐਂਡ ਮਹਿੰਦਰਾ ਦੀ ਸ਼ਾਨਦਾਰ ਨਵੀਂ ਕਾਰ ਇਲੈਕਟ੍ਰਿਕ ਮਹਿੰਦਰਾ ਐਕਸ.ਯੂ.ਵੀ. 400 (ਮਹਿੰਦਰਾ ਐਕਸ.ਯੂ.ਵੀ. 400) ਲਾਂਚ ਕੀਤੀ ਹੈ। ਨਵੀਂ ਸ਼ਾਨਦਾਰ ਕਾਰ ਦੀ ਘੁੰਡ ਚੁਕਾਈ ਪੰਜਾਬ ਦੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਬਲਤੇਜ ਪਨੂੰ ਨੇ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਕੰਪਨੀ ਦੇ ਡਿਪਟੀ ਆਰ.ਐਸ.ਐਮ ਐਮ.ਆਰ ਅਨੁਜ ਅਗਰਵਾਲ (ਮਹਿੰਦਰਾ), ਏਐਸਐਮ ਐਮਆਰ ਅੰਕੁਸ਼ ਸ਼ਰਮਾ (ਮਹਿੰਦਰਾ), ਐਫਐਫਟੀ ਐਮ.ਆਰ ਅਕਸ਼ੈ ਕੌਸ਼ਲ (ਮਹਿੰਦਰਾ), ਰਾਜਵਿੰਦਰ ਸਿੰਘ ਅਤੇ ਜਸਕਰਨ ਸਿੰਘ ਐਮ.ਡੀ. ਰਾਜ ਵਹੀਕਲ ਵੀ ਮੌਜੂਦ ਰਹੇ।
ਮਹਿੰਦਰਾ ਐਂਡ ਮਹਿੰਦਰਾ ਦੀ ਨਵੀਂ ਸ਼ਾਨਦਾਰ ਇਲੈਕਟ੍ਰਿਕਲ ਐਕਸ.ਯੂ.ਵੀ. 400 ‘ਤੇ ਪੰਜਾਬ ਸਰਕਾਰ ਰਜਿਸਟ੍ਰੇਸ਼ਨ ਫੀਸ ਨਹੀਂ ਲਵੇਗੀ, ਜੋਕਿ 2 ਲੱਖ 25 ਹਜ਼ਾਰ ਦੇ ਕਰੀਬ ਬਣਦੀ ਹੈ। ਇਸ ‘ਤੇ ਸਰਕਾਰ ਵੱਲੋਂ ਸਬਸਿਡੀ ਜਾਰੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸਦੇ ਨਾਲ ਹੀ ਇਸ ਇਲੈਕਟ੍ਰਿਕਲ ਗੱਡੀ ‘ਤੇ ਪੰਜਾਬ ਵਿੱਚ ਕੋਈ ਵੀ ਟੋਲ ਨਹੀਂ ਲਗੇਗਾ, ਜਿਸਦਾ ਸਿਧਾ ਫਾਇਦਾ ਆਮ ਲੋਕਾਂ ਨੂੰ ਹੋਵੇਗਾ।
ਮਹਿੰਦਰਾ ਦੀ ਇਸ ਨਵੀਂ ਕਾਰ ਦੀ ਸ਼ੁਰੂਆਤੀ ਕੀਮਤ 15.99 ਲੱਖ ਰੁਪਏ ਹੈ। ਇਹ ਇਲੈਕਟ੍ਰਿਕ ਕਾਰ ਦੋ ਵੇਰੀਐਂਟਸ ਐਕਸ.ਯੂ.ਵੀ. 400 ਈ.ਸੀ. ਅਤੇ ਐਕਸ.ਯੂ.ਵੀ. 400 ਈ.ਐਲ. ਅਤੇ ਪੰਜ ਰੰਗਾਂ ਵਿੱਚ ਉਪਲਬਧ ਹੈ। ਇਸਦੇ ਨਾਲ ਹੀ ਕਾਰ ਈ.ਐਲ. 39.4 ਕੇ.ਡਬਲਯੂ.ਐਚ ਲਿਥੀਅਮ ਆਇਨ ਬੈਟਰੀ ਦੁਆਰਾ ਸੰਚਾਲਿਤ ਹੈ, ਜੋ 456 ਕਿੱਲੋਮੀਟਰ ਦੀ ਐਮ.ਏ.ਡੀ.ਸੀ ਰੇਂਜ ਪ੍ਰਦਾਨ ਕਰਦੀ ਹੈ।
ਮਹਿੰਦਰਾ ਐਕਸ.ਯੂ.ਵੀ. 400 ਕਾਰ 150 ਕਿਲੋਮੀਟਰ ਪ੍ਰਤੀ ਘੰਟਾ ਦੀ ਟਾਪ ਸਪੀਡ ਦੇ ਨਾਲ 8.3 ਸਕਿੰਟਾਂ ਵਿੱਚ 0-100 ਕਿਲੋਮੀਟਰ ਪ੍ਰਤੀ ਘੰਟੇ ਦੀ ਤੇਜ਼ ਗਤੀ ਨਾਲ ਦੌੜ ਸਕਦੀ ਹੈ। ਮਹਿੰਦਰਾ ਦੇ ਬੁਲਾਰੇ ਨੇ ਆਖਿਆ ਕਿ ਇਸ ਗੱਡੀ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਲੋਕ ਲਗਾਤਾਰ ਇਸ ਗੱਡੀ ਨੂੰ ਚੈਕ ਕਰਨ ਲਈ ਆ ਰਹੇ ਹਨ ਅਤੇ ਲੈ ਰਹੇ ਹਨ। ਉਨ੍ਹਾਂ ਆਖਿਆ ਕਿ ਇਹ ਕਾਰ ਪੰਜਾਬ ਲਈ ਇੱਕ ਮਾਡਲ ਕਾਰ ਸਾਬਿਤ ਹੋਵੇਗੀ, ਜਿਹੜੀ ਕਿ ਪ੍ਰਦੂਸ਼ਣ ਰਹਿਤ ਹੋਵੇਗੀ। ਉਨ੍ਹਾਂ ਆਖਿਆ ਕਿ ਇਹ ਕਾਰ ਬਿਲਕੁੱਲ ਵੀ ਪ੍ਰਦੂਸ਼ਣ ਨਹੀਂ ਕਰੇਗੀ, ਜਿਸ ਨਾਲ ਪੰਜਾਬ ਦਾ ਵਾਤਾਵਰਣ ਸਾਫ ਸੁੱਥਰਾ ਰਹੇਗਾ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੀ ਇਹ ਚਾਹੁੰਦੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਲਗਾਤਾਰ ਵਧ ਰਹੇ ਪ੍ਰਦੂਸ਼ਣ ਨੂੰ ਦੇਖਦੇ ਹੋਏ ਡੀਜਲ ਅਤੇ ਪੈਟਰੋਲ ਦੀ ਥਾਂ ਬੈਟਰੀ ਨਾਲ ਚਲਣ ਵਾਲੀਆਂ ਇਲੈਕਟ੍ਰਿਕਲ ਕਾਰਾਂ ਲਿਆਂਦੀਆਂ ਜਾਣ ਤਾਂ ਜੋ ਵਾਤਾਵਰਣ ਨੂੰ ਸਾਫ ਸੁਥਰਾ ਤੇ ਸਵਛ ਰਖਿਆ ਜਾ ਸਕੇ।



Scroll to Top