Breaking News ਪੰਜਾਬ ਸਰਕਾਰ ਨੇ ਪਿਛਲੇ ਤਿੰਨ ਸਾਲਾਂ ’ਚ ਬਦਲੀ ਸਕੂਲਾਂ ਦੀ ਨੁਹਾਰ : ਨੀਨਾ ਮਿੱਤਲਬਾਲ ਵਿਆਹ ਰੋਕੂ ਐਕਟ (2006) ਤਹਿਤ ਬਾਲ ਵਿਆਹ ਰੁਕਵਾਇਆਪੰਜਾਬ ਸਿੱਖਿਆ ਕ੍ਰਾਂਤੀ ਦਾ ਅਸਰ, ਸਰਕਾਰੀ ਸਕੂਲਾਂ ਨੇ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾਈ-ਅਜੀਤਪਾਲ ਸਿੰਘ ਕੋਹਲੀਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ 6 ਸਰਕਾਰੀ ਸਕੂਲਾਂ ਵਿੱਚ 2.51 ਕਰੋੜ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤਇਕੱਲੇ-ਇਕੱਲੇ ਸਰਕਾਰੀ ਸਕੂਲ ਦੀ ਕਾਇਆ ਕਲਪ ਕਰਨ ਲਈ ਮਾਨ ਸਰਕਾਰ ਨੇ ਕੀਤੀ ‘ਪੰਜਾਬ ਸਿੱਖਿਆ ਕ੍ਰਾਂਤੀ’ ਦੀ ਸ਼ੁਰੂਆਤ: ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਵਿੱਢੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੇ ਸਾਹਮਣੇ ਆਏ ਸਾਰਥਕ ਨਤੀਜੇ : ਡਾ. ਬਲਬੀਰ ਸਿੰਘਪੰਜਾਬ ਸਰਕਾਰ ਕਣਕ ਦੇ ਸਮੁੱਚੇ ਸੀਜ਼ਨ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਵਚਨਬੱਧ : ਹਰਪਾਲ ਸਿੰਘ ਚੀਮਾ

ਧਰਨੇ / ਮੁਜਹਰੇ

Result You Searched: HARYANA-HIMACHAL

ਪਿੰਡ ਖਡੌਲੀ ਦੀ ਮਸਜਿਦ 'ਚ ਮੁਸਲਿਮ ਭਾਈਚਾਰੇ ਨੇ ਵਕਫ ਸੋਧ ਬਿੱਲ ਖਿਲਾਫ ਕੀਤਾ ਰੋਸ਼ ਪ੍ਰਦਰਸਨ 

ਘਨੌਰ, 7 ਅਪ੍ਰੈਲ :  ਹਲਕਾ ਘਨੌਰ 'ਚ ਪੈਂਦੇ ਪਿੰਡ ਖਡੌਲੀ ਵਿਖੇ ਸਮੂਹ ਮੁਸਲਿਮ ਭਾਈਚਾਰੇ ਵੱਲੋਂ ਜੁਮੇਂ ਦੀ ਨਮਾਜ਼ ਤੋਂ ਬਾਅਦ ਮਸਜਿਦ 'ਚ ਭਰਪੂਰ ਇਕੱਠ ਕਰਕੇ ਵਕਫ ਐਕਟ ਸੋਧ ਖਿਲਾਫ ਰੋਸ਼ ਪ੍ਰਦਰਸਨ ਕੀਤਾ ਗਿਆ ਅਤੇ ਕੇਂਦਰ ਸਰਕਾਰ ਨੂੰ ਇਕ ਮੰਗ-ਪੱਤਰ ਰਾਹੀਂ ਆਪਣਾ ਰੋਸ ਦਰਜ ਕਰਵਾਇਆ ਅਤੇ ਨਾਲ ਹੀ ਰੱਦ ਕਰਨ ਦੀ ਮੰਗ ਕੀਤੀ ਗਈ । ਇਸ ਮੌਕੇ ਮੁਸਲਿਮ ਆਗੂਆਂ ਨੇ ਕਿਹਾ ਕਿ ਵਕਫ਼ ਸੋਧ ਬਿੱਲ ਪਾਸ ਕਰਨ ਨਾਲ ਸਮੂਹ ਮੁਸਲਮਾਨ ਭਾਈਚਾਰੇ 'ਚ ਰੋਸ ਪਾਇਆ ਜਾ ਰਿਹਾ । ਉਨ੍ਹਾਂ ਕਿਹਾ ਹੈ ਕਿ ਕੇਂਦਰ ਵੱਲੋਂ ਵਕਫ਼ ਬੋਰਡ ਦੀਆਂ ਜ਼ਮੀਨਾਂ ਦੱਬਣ ਨੂੰ ਲੈ ਕੇ ਇਸ ਬਿੱਲ ਨੂੰ ਪਾਸ ਕੀਤਾ ਗਿਆ । ਬਿੱਲ ਕਿਸੇ ਵੀ ਹਾਲਤ 'ਚ ਸਵੀਕਾਰ ਨਹੀਂ ਕੀਤਾ ਜਾਵੇਗਾ । ਵਕਫ ਬੋਰਡ ਭਾਰਤ ਦੇ ਮੁਸਲਮਾਨ ਦੀ ਧਾਰਮਿਕ ਸੰਸਥਾ ਹੈ ਉਨ੍ਹਾਂ ਕਿਹਾ ਕਿ ਵਕਫ ਬੋਰਡ ਭਾਰਤ ਦੇ ਮੁਸਲਮਾਨ ਦੀ ਧਾਰਮਿਕ ਸੰਸਥਾ ਹੈ । ਇਹ ਧਰਮ ਦੀਆਂ ਜਾਇਦਾਦਾਂ ਦੀ ਸੁਰੱਖਿਆ ਕਰਦਾ ਹੈ । ਇਸ ਨੂੰ ਚਲਾਉਣ ਵਾਲੇ ਇਸ ਧਰਮ ਦੇ ਹੋਣੇ ਚਾਹੀਦੇ ਹਨ । ਉਨ੍ਹਾਂ ਮੰਗ ਕੀਤੀ ਹੈ ਕਿ ਉਹ ਵਕਫ ਦੇ ਇਸ ਐਕਟ 'ਚ ਕੀਤੀ ਸੋਧ ਵਿਚ ਜਿਨ੍ਹਾਂ ਗੱਲਾਂ 'ਤੇ ਮੁਸਲਮਾਨ ਨੂੰ ਇਤਰਾਜ਼ ਹੈ, ਉਨ੍ਹਾਂ ਨੂੰ ਖਾਰਿਜ ਕਰ ਦਿੱਤਾ ਜਾਵੇ । ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਆਪਣੇ-ਆਪਣੇ ਧਰਮ 'ਤੇ ਚੱਲਣ ਦੀ ਆਜ਼ਾਦੀ ਭਾਰਤ ਦਾ ਸੰਵਿਧਾਨ ਦਿੰਦਾ ਹੈ । ਜੇਕਰ ਬਿੱਲ ਰੱਦ ਨਾ ਕੀਤੇ ਗਏ ਤਾਂ ਆਉਣ ਵਾਲੇ ਸਮੇਂ 'ਚ ਇਸ ਖ਼ਿਲਾਫ਼ ਵੱਡਾ ਸੰਘਰਸ਼ ਵਿੱਢਿਆ ਜਾਵੇਗਾ ਉਨ੍ਹਾਂ ਕਿਹਾ ਕਿ ਜੇਕਰ ਬਿੱਲ ਰੱਦ ਨਾ ਕੀਤੇ ਗਏ ਤਾਂ ਆਉਣ ਵਾਲੇ ਸਮੇਂ 'ਚ ਇਸ ਖ਼ਿਲਾਫ਼ ਵੱਡਾ ਸੰਘਰਸ਼ ਵਿੱਢਿਆ ਜਾਵੇਗਾ । ਇਸ ਮੌਕੇ ਡਾ ਮੁਹੰਮਦ ਸਲੀਮ ਪ੍ਰਧਾਨ, ਪੰਜਾਬ ਸਟੇਟ ਹੱਜ ਕਮੇਟੀ ਮੈਂਬਰ ਕਾਰੀ ਮੁਹੰਮਦ ਰਾਫੇ, ਆਪ ਆਗੂ ਸੰਜੀਵ ਸੋਨੂੰ ਖਾਨ, ਸ਼ਮਸ਼ੇਰ ਖਾਨ, ਰਹਿਮਤੁੱਲਾ, ਮੁਹੰਮਦ ਸ਼ਰੀਫ਼, ਮੋਲਾਨਾ ਤਾਰਿਕ, ਅਬਦੁੱਲਾ ਖਾਨ, ਸਰੀਫ ਖਾਨ, ਸ਼ਕੀਲ ਖਾਨ, ਵਕੀਲ ਖਾਨ, ਸਮੳਉੱਲਾ ਖਾਨ, ਅਬਦੁੱਲ, ਵਿੱਕੀ ਖਾਨ ਆਦਿ ਮੁਸਲਿਮ ਭਾਈਚਾਰੇ ਦੇ ਲੋਕ ਮੌਜੂਦ ਸਨ ।

Punjab Bani 07 April,2025
ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਸਰਕਾਰ ਦੇ ਪੇਸ਼ ਕੀਤੇ ਗਏ ਬਜਟ ਦੀਆਂ ਕਾਪੀਆਂ ਸਾੜੀਆਂ -

ਘਨੌਰ 5 ਅਪ੍ਰੈਲ : ਅੱਜ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਬਲਾਕ ਪ੍ਰਧਾਨ ਅਮਰਜੀਤ ਕੌਰ ਅਤੇ ਜਨਰਲ ਸਕੱਤਰ ਪਰਵਿੰਦਰ ਕੌਰ ਦੀ ਸਾਂਝੀ ਅਗਵਾਈ ਹੇਠ ਬਲਾਕ ਘਨੌਰ ਦੇ ਵੱਖ-ਵੱਖ ਸੈਂਟਰਾਂ ਵਿਚੋਂ ਆਈਆਂ ਦਰਜਨਾਂ ਆਂਗਣਵਾੜੀ ਵਰਕਰਾਂ ਨੇ ਇਕੱਠੇ ਹੋ ਕੇ ਬਾਲ ਵਿਕਾਸ ਪ੍ਰੋਜੈਕਟ ਦਫਤਰ ਅਲਾਮਦੀਪੁਰ ਦੇ ਗੇਟ ਮੂਹਰੇ ਧਰਨਾ ਲਗਾ ਕੇ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਦੀਆਂ ਕਾਪੀਆਂ ਸਾੜੀਆਂ ਅਤੇ ਆਪਣਾ ਰੋਸ਼ ਜ਼ਾਹਿਰ ਕੀਤਾ । ਵਿਭਾਗੀ ਮੰਤਰੀ ਵੱਲੋਂ ਆਂਗਣਵਾੜੀ ਵਰਕਰਾਂ ਹੈਲਪਰਾਂ ਦੇ ਕੰਮ ਨੂੰ ਘਟਾ ਕੇ ਵੇਖਣਾ ਅਤੀ ਨਿੰਦਣਯੋਗ : ਅਮਰਜੀਤ ਕੌਰ  ਇਸ ਦੌਰਾਨ  ਇਕੱਠ ਨੂੰ ਸੰਬੋਧਨ ਕਰਦਿਆਂ ਅਮਰਜੀਤ ਕੌਰ  ਨੇ  ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੇ ਨਾਮ ਨਾਲ ਆਈ ਸੀ ਪਰ ਪੇਸ਼ ਕੀਤਾ ਗਿਆ ਬਜਟ ਆਮ ਆਦਮੀ ਵਾਲਾ ਨਹੀਂ ਹੈ । ਉਨ੍ਹਾਂ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਕੁਝ ਗਰੰਟੀਆਂ ਕੀਤੀਆਂ ਸਨ, ਜਿਸ ਵਿੱਚ ਆਂਗਣਵਾੜੀ ਵਰਕਰ ਹੈਲਪਰ ਦੇ ਮਾਣ ਭੱਤੇ ਨੂੰ ਦੁਗਣਾ ਕਰਨਾ ਵੀ ਸ਼ਾਮਿਲ ਸੀ । ਪਰ ਵਿਭਾਗੀ ਮੰਤਰੀ ਡਾਕਟਰ ਬਲਜੀਤ ਕੌਰ ਵੱਲੋਂ ਭਰੇ ਸਦਨ ਵਿੱਚ ਆਂਗਣਵਾੜੀ ਵਰਕਰਾਂ ਦੇ ਕੰਮ ਦੇ ਘੰਟੇ ਘਟਾ ਕੇ ਪੇਸ਼ ਕਰਨੇ ਬਹੁਤ ਹੀ ਨਿੰਦਣਯੋਗ ਗੱਲ ਹੈ । ਵਿਭਾਗ ਵੱਲੋਂ ਸਵੇਰ ਤੋਂ ਲੈ ਕੇ ਸੌਣ ਤੱਕ ਤਰ੍ਹਾਂ ਤਰ੍ਹਾਂ ਦੀਆਂ ਰਿਪੋਰਟਾਂ ਦਿਨ ਭਰ ਮੰਗੀਆਂ ਜਾਂਦੀਆਂ ਹਨ ਉਹਨਾਂ ਕਿਹਾ ਕਿ ਵਿਭਾਗ ਵੱਲੋਂ ਸਵੇਰ ਤੋਂ ਲੈ ਕੇ ਸੌਣ ਤੱਕ ਤਰ੍ਹਾਂ ਤਰ੍ਹਾਂ ਦੀਆਂ ਰਿਪੋਰਟਾਂ ਦਿਨ ਭਰ ਮੰਗੀਆਂ ਜਾਂਦੀਆਂ ਹਨ। ਕਦੇ ਸਮਾਜਿਕ ਸੁਰੱਖਿਆ ਨਾਲ ਸੰਬੰਧਿਤ ਕਦੇ ਬਾਲ ਵਿਕਾਸ ਅਤੇ ਇਸਤਰੀ ਸੁਰੱਖਿਆ ਨਾਲ ਸੰਬੰਧਿਤ ਅਸੀਂ ਮਾਨਯੋਗ ਮੰਤਰੀ ਸਾਹਿਬਾਨ ਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਅੱਜ ਤੋਂ ਚਾਰ ਘੰਟੇ ਹੀ ਕੰਮ ਕਰਾਂਗੇ ਅਤੇ ਚਾਰ ਘੰਟੇ ਬਾਅਦ ਵਿਭਾਗ ਦਾ ਕੋਈ ਵੀ ਅਧਿਕਾਰੀ ਰਿਪੋਰਟ ਨਹੀਂ ਮੰਗੇਗਾ ਕਿਉਂਕਿ ਸਾਨੂੰ ਮਾਣਭੱਤਾ ਚਾਰ ਘੰਟੇ ਦੇ ਕੰਮ ਦਾ ਦਿੱਤਾ ਜਾ ਰਿਹਾ ਹੈ । ਮੰਤਰੀ ਸਾਹਿਬਾਨ ਵੱਲੋਂ ਇੱਕ ਗੱਲ ਨੂੰ ਅੱਖੋਂ ਭਰੋਖੇ ਰੱਖਿਆ ਗਿਆ ਮੰਤਰੀ ਸਾਹਿਬਾਨ ਵੱਲੋਂ ਇੱਕ ਗੱਲ ਨੂੰ ਅੱਖੋਂ ਭਰੋਖੇ ਰੱਖਿਆ ਗਿਆ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਆਦੇਸ਼ ਜਾਰੀ ਹੈ ਕਿ ਘੱਟੋ ਘੱਟ ਉਜਰਤ ਆਂਗਨਵਾੜੀ ਵਰਕਰ-ਹੈਲਪਰ ਨੂੰ ਦਿੱਤੀ ਜਾਵੇ। ਪੰਜਾਹ ਵਰੇ ਸਕੀਮ ਪੂਰੇ ਕਰਨ ਜਾ ਰਹੀ ਹੈ। ਫਿਰ ਵੀ 50 ਵਰ੍ਹੇ ਕੰਮ ਕਰਕੇ ਵਰਕਰ ਹੈਲਪਰ ਮਾਣਭੱਤੇ ਤੇ ਹਨ । ਇਸ ਤੋਂ ਹੋਰ ਸ਼ਰਮ ਦੀ ਗੱਲ ਕੀ ਹੋ ਸਕਦੀ ਹੈ। ਇੱਕ ਪਾਸੇ ਨਾਰੀ ਸਸ਼ਕਤੀਕਰਨ ਦੀ ਗੱਲ ਕੀਤੀ ਜਾਂਦੀ ਹੈ । ਪਰ ਜਿਹੜੀਆਂ ਨਾਰੀਆਂ ਕੁੱਖ ਤੋਂ ਬਾਲ ਸੰਭਾਲਣ ਦੀ, ਸਿਹਤ ਸੰਭਾਲ, ਅਧਿਆਪਕ ਦੀ ਕੋਆਰਡੀਨੇਟਰ ਦੀ ਗ੍ਰਾਮ ਸੇਵਿਕਾ ਦੇ ਰੂਪ ਵਿੱਚ ਮਲਟੀਪਲ ਸੇਵਾਵਾਂ ਨਿਭਾ ਰਹੀਆਂ ਹਨ । 24 ਘੰਟੇ ਡਿਊਟੀ ਵਿੱਚ ਹਾਜ਼ਰ ਰਹਿਣ ਵਾਲਿਆਂ ਨੂੰ ਚਾਰ ਘੰਟੇ ਕਹਿ ਕੇ ਉਹਨਾਂ ਦੇ ਕੰਮ ਨੂੰ ਛੋਟਾ ਆਖਣਾ ਵਿਭਾਗੀ ਮੰਤਰੀ ਨੂੰ ਸ਼ੋਭਾ ਨਹੀਂ ਦਿੰਦਾ ਉਹਨਾਂ ਨਾਰੀਆਂ ਨੂੰ ਅੱਜ ਵੀ ਮਾਣਭੱਤੇ ਤੇ ਕੰਮ ਕਰਨਾ ਪੈ ਰਿਹਾ ਹੈ । ਉਨ੍ਹਾਂ ਕਿਹਾ ਕਿ 24 ਘੰਟੇ ਡਿਊਟੀ ਵਿੱਚ ਹਾਜ਼ਰ ਰਹਿਣ ਵਾਲਿਆਂ ਨੂੰ ਚਾਰ ਘੰਟੇ ਕਹਿ ਕੇ ਉਹਨਾਂ ਦੇ ਕੰਮ ਨੂੰ ਛੋਟਾ ਆਖਣਾ ਵਿਭਾਗੀ ਮੰਤਰੀ ਨੂੰ ਸ਼ੋਭਾ ਨਹੀਂ ਦਿੰਦਾ। ਜਿਨ੍ਹਾਂ ਨੇ ਅੱਜ ਬਲਾਕ ਦੇ ਸੀਡੀਪੀਓ ਰਾਹੀਂ ਮੰਗ ਪੱਤਰ ਜ਼ਿਲ੍ਹਾ ਪ੍ਰੋਗਰਾਮ ਅਫਸਰ ਨੂੰ ਭੇਜਿਆ ਗਿਆ । ਜਿਸ ਵਿੱਚ  ਫੋਟੋ ਕੈਪਚਰ ਕਰਕੇ ਬੱਚਿਆਂ ਦੀ ਹਾਜ਼ਰੀ ਲਵਾਉਣਾ ਅਤੇ ਫੇਸ ਆਈਡੀ ਦੇ ਤਹਿਤ ਆਂਗਣਵਾੜੀ ਵਿੱਚ ਦਿੱਤੇ ਜਾਣ ਵਾਲੇ ਸਪਲੀਮੈਂਟਰੀ ਨਿਊਟਰੀਸ਼ਨ ਦੇਣ ਦਾ ਪੂਰਾ ਵਿਰੋਧ ਜਤਾਇਆ ਗਿਆ। ਉਹਨਾਂ ਪ੍ਰੈਸ ਨੂੰ ਦੱਸਿਆ ਕਿ ਫੇਸ ਆਈਡੀ ਓ. ਟੀ. ਪੀ. ਜਿਸ ਦੇ ਨਾਲ ਸਰਬਜਨਿਕ ਡਾਟਾ ਹੋ ਰਿਹਾ ਹੈ ਅਤੇ ਬਹੁਤ ਥਾਵਾਂ ਤੇ ਇਸ ਦਾ ਨੁਕਸਾਨ ਵੀ ਹੋਇਆ ਹੈ ਅਤੇ ਲੋਕ ਓਟੀਪੀ ਦੇਣ ਨੂੰ ਤਿਆਰ ਨਹੀਂ ਹਨ ਮਹਿਕਮੇ ਅਤੇ ਲੋਕਾਂ ਦੇ ਵਿਚਾਲੇ ਆਂਗਣਵਾੜੀ ਵਰਕਰਾਂ ਪਿਸ ਰਹੀਆਂ ਹਨ ਅਤੇ ਇਸ ਨਾਲ ਲਾਭਪਾਤਰੀਆਂ ਨੂੰ ਦਿੱਤੇ ਜਾਣ ਵਾਲੇ ਲਾਭ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ । ਸਰਕਾਰ ਦੇ ਇਹ ਮਨਸੂਬੇ ਕਾਮਯਾਬ ਨਹੀਂ ਹੋਣਗੇ ਸਰਕਾਰ ਦੇ ਇਹ ਮਨਸੂਬੇ ਕਾਮਯਾਬ ਨਹੀਂ ਹੋਣਗੇ ਪਹਿਲਾਂ ਸਰਕਾਰ ਵੱਲੋਂ ਆਧਾਰ ਲਿੰਕ ਕਰਵਾਏ ਗਏ ਜਦੋਂ ਕਿ ਸੁਪਰੀਮ ਕੋਰਟ ਦੇ ਹੁਕਮ ਹਨ ਆਧਾਰ ਲਿੰਕ ਜਾਂ ਪਰੂਫਾਂ ਦੇ ਆਧਾਰ ਤੇ ਕਿਸੇ ਦੇ ਵੀ ਅਧਿਕਾਰ ਨੂੰ ਰੋਕਿਆ ਨਹੀਂ ਜਾ ਸਕਦਾ । ਸਪਲੀਮੈਂਟਰੀ ਨਿਊਟਰੇਸ਼ਨ ਬੱਚਿਆਂ ਦਾ ਸੰਵਿਧਾਨਿਕ ਅਧਿਕਾਰ ਹੈ ਅਤੇ ਆਈ.ਸੀ.ਡੀ.ਐਸ ਸਕੀਮ ਦੁਆਰਾ ਜ਼ੀਰੋ ਤੋਂ ਲੈ ਕੇ ਛੇ ਸਾਲ ਤੱਕ ਦੇ ਬੱਚਿਆਂ ਨੂੰ ਇਸ ਵਿੱਚ ਸ਼ਾਮਿਲ ਕੀਤਾ ਗਿਆ ਹੈ । ਇਸ ਮੌਕੇ ਅਮਰਜੀਤ ਕੌਰ ਤੋਂ ਇਲਾਵਾ ਪ੍ਰੋਗਰਾਮ ਨੂੰ ਪਰਵਿੰਦਰ ਕੌਰ ਅਤੇ ਹੋਰ ਸਮੂਹ ਵਰਕਰਾਂ ਨੇ ਸੰਬੋਧਨ ਕੀਤਾ। ਇਸ ਮੌਕੇ ਸਰਕਲ ਪ੍ਰਧਾਨਾਂ ਸਮੇਤ  ਜਗਜੀਤ ਕੌਰ, ਹਰਜੀਤ ਕੌਰ, ਬਲਜੀਤ ਕੌਰ, ਗੁਰਸ਼ਰਨ ਕੌਰ, ਮਨਪ੍ਰੀਤ ਕੌਰ, ਪਰਮਜੀਤ ਕੌਰ, ਹਰਪ੍ਰੀਤ ਕੌਰ, ਕੁਲਵੀਰ ਕੌਰ, ਪ੍ਰਭਜੋਤ ਕੌਰ ਆਦਿ ਮੌਜੂਦ ਸਨ ।

Punjab Bani 05 April,2025
ਜੰਗਲਾਤ ਕਰਮੀਆਂ ਵਲੋਂ ਵਣ ਭਵਨ ਅੱਗੇ ਗੇਟ ਰੈਲੀ ਕਰਕੇ ਅਗਲੇ ਸੰਘਰਸ਼ ਦੀ ਦਿੱਤੀ ਲਿਖਤੀ ਚਿਤਾਵਨੀ

ਪਟਿਆਲਾ : ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਵਲੋਂ ਬੀਤੇ ਦਿਨ ਵਣ ਭਵਨ ਮੁਹਾਲੀ ਦੇ ਮੁੱਖ ਗੇਟ ਤੇ ਪ੍ਰਮੁੱਖ ਆਗੂਆਂ ਨੇ ਗੇਟ ਰੈਲੀ ਕਰਕੇ, ਪ੍ਰਧਾਨ ਮੁੱਖ ਵਣ ਪਾਲ ਧਰਮਿੰਦਰ ਸ਼ਰਮਾ ਅਤੇ ਮੈਨੇਜਿੰਗ ਡਾਇਰੈਕਟਰ ਪੰਜਾਬ ਰਾਜ ਵਣ ਵਿਕਾਸ ਨਿਗਮ ਪ੍ਰਵੀਨ ਕੁਮਾਰ ਨੂੰ ਯਾਦ ਪੱਤਰ ਦੇ ਕੇ ਲਿਖਿਆ ਹੈ ਕਿ ਜੇਕਰ 20 ਅਪ੍ਰੈਲ ਤੱਕ ਵਣ ਮੰਤਰੀ ਨਾਲ ਮਿਤੀ 13 ਫਰਵਰੀ 2024 ਅਤੇ 18 ਫਰਵਰੀ 2025 ਨੂੰ ਹੋਈਆਂ ਮੀਟਿੰਗਾਂ ਵਿੱਚ ਕੀਤੇ ਗਏ ਫੈਸਲਿਆਂ ਨੂੰ ਲਾਗੂ ਨਾ ਕੀਤਾ ਗਿਆ ਤਾਂ ਯੂਨੀਅਨ ਵਲੋਂ ਵਣ ਭਵਨ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਜਾਵੇਗਾ । ਚੌਥਾ ਦਰਜਾ ਮੁਲਾਜਮਾਂ ਮੰਗਾਂ ਵਿੱਚ ਸ਼ਾਮਲ ਹਨ ਚੌਥਾ ਦਰਜਾ ਮੁਲਾਜਮਾਂ ਦੇ ਆਗੂ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾ ਅਤੇ ਜੰਗਲਾਤ, ਜੰਗਲਾਤ ਨਿਗਮ, ਜੰਗਲੀ ਜੀਵ ਦੇ ਪ੍ਰਧਾਨ ਜਗਮੋਹਨ ਨੋਲੱਖਾ ਨੇ ਕਿਹਾ ਕਿ ਮੰਗਾਂ ਵਿੱਚ ਮੁੱਖ ਤੌਰ ਤੇ ਕਿ ਸਮੁੱਚੇ ਦਿਹਾੜੀਦਾਰ ਕਰਮੀਆਂ ਦੀਆਂ ਸੇਵਾਵਾਂ ਦੀ ਨਿਯਮਤ ਨਿਯੁਕਤੀਆਂ ਸਾਲ 2011, 2015 ਅਤੇ 2016 ਦੀ ਪਾਲਿਸੀ ਅਨੁਸਾਰ ਕੀਤੀਆਂ ਜਾਣ, ਵਡੇਰੀ ਉਮਰ ਦਾ ਇਤਰਾਜ ਲਾਕੇ ਫਾਰਗ ਕੀਤੇ ਲੰਮੀਆਂ ਸੇਵਾਵਾਂ ਵਾਲੇ ਦਿਹਾੜੀਦਾਰ ਕਰਮੀਆਂ ਦੀ ਹਾਜਰੀਆਂ ਲਗਾ ਕੇ, ਜਨਵਰੀ, ਫਰਵਰੀ ਅਤੇ ਮਾਰਚ ਮਹੀਨੇ ਦੀਆਂ ਤਨਖਾਹਾਂ ਜਾਰੀ ਕੀਤੀਆਂ ਜਾਣ, ਸੀਨੀਆਰਤਾ ਨੂੰ ਮੁੜ ਨਵਾਇਆ ਜਾਣ, ਸੇਵਾ ਨਿਵਰਤ ਕੀਤੇ ਗਏ ਦਿਹਾੜੀਦਾਰ ਕਰਮੀਆਂ ਨੂੰ ਮਾਨਯੋਗ ਉੱਚ ਅਦਾਲਤਾਂ ਦੇ ਫੈਸਲਿਆਂ ਦੀ ਰੋਸ਼ਨੀ ਵਿੱਚ ਗਰੈਜੂਟੀ ਐਕਟ 1972 ਅਨੁਸਾਰ ਗਰੈਚੂਟੀ, ਘੱਟੋ—ਘੱਟ ਪੈਨਸਨਾਂ ਤੇ ਹੋਰ ਲਾਭ ਜਾਰੀ ਕੀਤੇ ਜਾਣ, ਜੰਗਲਾਤ ਵਿਚਲੇ ਰਕਬੇ ਵਿੱਚ ਵਾਧਾ ਕੀਤਾ ਜਾਵੇ । ਜੰਗਲਾਤ ਨਿਗਮ ਪਟਿਆਲਾ ਵਿਚਲੇ 2001 ਵਿੱਚ ਸਰਕਾਰੀ ਕੰਮ ਦੌਰਾਨ ਦੁਰਘਟਨਾ ਵਿੱਚ ਮ੍ਰਿਤਕ ਡੇਲੀਵੇਜਿਜ਼ ਕਰਮੀਆਂ ਦੇ ਵਾਰਸਾਂ ਨੂੰ ਪਹਿਲ ਦੇ ਆਧਾਰ ਰੈਗੂਲਰ ਕੀਤਾ ਜਾਵੇ ਅਤੇ ਬਣਦੀ ਐਕਸਗ੍ਰੇਸ਼ੀਆ ਗ੍ਰਾਂਟ ਵੀ ਜਾਰੀ ਕੀਤੀ ਜਾਵੇ । ਕਾਮਿਆਂ ਨੂੰ ਮੌਸਮੀ ਵਰਦੀਆਂ ਤੇ ਕੰਮ ਕਰਨ ਵਾਲਾ ਸਮਾਨ ਜਾਰੀ ਕੀਤਾ ਜਾਵੇ। ਬਦਲਾ ਲਊ ਭਾਵਨਾ ਨਾਲ ਤੰਗ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ ਅਤੇ ਬਗਾਰ ਪ੍ਰਥਾ ਦਾ ਖਾਤਮਾ ਕੀਤਾ ਜਾਵੇ ਆਦਿ ਡੇਢ ਦਰਜਨ ਮੰਗਾਂ ਸ਼ਾਮਲ ਹਨ । ਗੇਟ ਰੈਲੀ ਵਿੱਚ ਹੋਰ ਹਾਜਰ ਸਨ ਆਗੂ  ਵਣ ਭਵਨ ਅੱਗੇ ਗੇਟ ਰੈਲੀ ਵਿੱਚ ਹੋਰ ਜ਼ੋ ਆਗੂ ਹਾਜਰ ਸਨ ਉਹਨਾਂ ਵਿੱਚ ਰਾਮ ਲਾਲ ਰਾਮਾ, ਤਰਲੋਚਨ ਮਾੜੂ, ਬਲਵਿੰਦਰ ਸਿੰਘ ਨਾਭਾ, ਦਰਸ਼ਨ ਸਿੰਘ ਮਲੇਵਾਲ, ਤਰਲੋਚਨ ਮੰਡੋਲੀ, ਸੁਨੀਲ ਦੱਤ, ਚੰਦਨ ਭਾਨ ਜੰਗਲਾਤ ਕਾਰਪੋਰੇਸ਼ਨ, ਦਵਿੰਦਰ ਸਿੰਘ ਮਹੰਤ, ਭੀਮ ਸਿੰਘ, ਸ਼ਬਦਿਲ ਕੁਕੀ, ਪਾਲਾ, ਨਛੱਤਰ ਲਾਰੂਛ, ਕਰਨੈਲ ਸਿੰਘ, ਗੁਰਪ੍ਰੀਤ ਸਿੰਘ, ਅਸ਼ੋਕ ਬਿੱਟੂ, ਦਰਸ਼ੀ ਕਾਂਤ, ਆਦਿ ਹਾਜਰ ਸਨ।

Punjab Bani 04 April,2025
ਮਹਿਲਾ ਰਾਖਵਾਂਕਰਨ ਬਿੱਲ ਲਾਗੂ ਕਰਾਉਣ ਲਈ ਮਹਿਲਾ ਕਾਂਗਰਸ ਦਾ ਰੋਸ ਪ੍ਰਦਰਸ਼ਨ

ਪਟਿਆਲਾ, 3 ਅਪ੍ਰੈਲ : ਆਲ ਇੰਡੀਆ ਮਹਿਲਾ ਕਾਂਗਰਸ ਦੇ ਪ੍ਰਧਾਨ ਅਲਕਾ ਲਾਂਬਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪੰਜਾਬ ਮਹਿਲਾ ਕਾਂਗਰਸ ਦੇ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਦੀ ਅਗਵਾਈ ਹੇਠ ਜ਼ਿਲ੍ਹਾ ਮਹਿਲਾ ਕਾਂਗਰਸ ਪਟਿਆਲਾ ਸ਼ਹਿਰੀ ਦੀ ਪ੍ਰਧਾਨ ਰੇਖਾ ਅਗਰਵਾਲ ਅਤੇ ਦਿਹਾਤੀ ਦੀ ਪ੍ਰਧਾਨ ਅਮਰਜੀਤ ਕੌਰ ਭੱਠਲ ਨੇ ਭਾਪਜਾ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ । ਮਹਿਲਾਵਾਂ ਵਲੋਂ ਮਹਿਲਾ ਰਾਖਵਾਂਕਰਨ ਬਿੱਲ ਲਾਗੂ ਕਰਵਾਉਣ ਲਈ ਜਾਣਬੁੱਝਕੇ ਕੀਤੀ ਜਾ ਰਹੀ ਦੇਰੀ ਦਾ ਸਖਤ ਵਿਰੋਧ ਕੀਤਾ ਗਿਆ । ਰੰਧਾਵਾ, ਰੇਖਾ ਅਤੇ ਭੱਠਲ ਨੇ ਟੀਮ ਸਮੇਤ ਧਰਨਾ ਲਾਕੇ ਡੀ. ਸੀ ਨੂੰ ਦਿੱਤਾ ਮੰਗ ਪੱਤਰ ਇਸ ਮੌਕੇ ਗੁਰਸ਼ਰਨ ਕੌਰ ਰੰਧਾਵਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਮਹਿਲਾਵਾਂ ਦੀਆਂ ਵੋਟਾਂ ਬਟੋਰਨ ਲਈ ਮਹਿਲਾ ਰਾਖਵਾਂਕਰਨ ਬਿਲ ਨੂੰ ਲੋਕ ਸਭਾ ਵਿੱਚ ਪਾਸ ਤਾਂ ਕਰਵਾ ਲਿਆ ਜਿਸ ਕਰਕੇ ਉਹ ਮਹਿਲਾਵਾਂ ਨੂੰ ਲਾਲਚ ਦੇ ਕੇ ਉਨ੍ਹਾਂ ਦੀਆਂ ਵੋਟਾਂ ਬਟੋਰਨ ਵਿੱਚ ਕਾਮਯਾਬ ਰਹੇ ਪਰ ਹੁਣ ਸਰਕਾਰ ਇਸ ਬਿੱਲ ਨੂੰ 2026 ਵਿੱਚ ਹੋਣ ਵਾਲੀ ਜਨਗਣਨਾ ਦਾ ਬਹਾਨਾ ਬਣਾਕੇ ਠੰਡੇ ਬਸਤੇ ਵਿੱਚ ਪਾ ਦਿੱਤਾ ਹੈ । ਕੇਂਦਰ ਸਰਕਾਰ ਵੱਲੋਂ ਵਿਧਾਨ ਸਭਾ ਤੇ ਲੋਕ ਸਭਾ ਵਿੱਚ ਮਹਿਲਾਵਾਂ ਨੂੰ 33 ਪ੍ਰਤੀਸ਼ਤ ਰਾਖਵਾਂਕਰਨ ਦੇਣ ਲਈ ਪਾਸ ਕੀਤੇ ਹੋਏ ਬਿੱਲ ਨੂੰ ਤੁਰੰਤ ਲਾਗੂ ਕਰਵਾਉਣ ਲਈ ਅੱਜ ਅਸੀਂ ਡੀ. ਸੀ. ਪਟਿਆਲਾ ਰਾਹੀਂ ਰਾਸ਼ਟਰਪਤੀ ਨੂੰ ਅਪਣਾ ਮੰਗ ਪੱਤਰ ਭੇਜ ਰਹੇ ਹਾਂ । ਰੰਧਾਵਾ ਨੇ ਕਿਹਾ ਜਦੋਂ ਤੱਕ ਇਹ ਬਿੱਲ ਲਾਗੂ ਨਹੀਂ ਹੁੰਦਾ ਸਾਡਾ ਸੰਘਰਸ਼ ਜਾਰੀ ਰਹੇਗਾ । ਅੱਜ ਅਸੀਂ ਇਹ ਐਲਾਨ ਕਰਨ ਲਈ ਹੀ ਕ੍ਰਾਂਤੀ ਦੇ ਪ੍ਰਤੀਕ ਲਾਲ ਰੰਗ ਦੇ ਕੱਪੜੇ ਪਾ ਕੇ ਆਏ ਹਾਂ । ਸੋਨੀਆ ਗਾਂਧੀ ਜੀ ਅਗਵਾਈ ਹੇਠ ਹੀ ਇਸ ਬਿੱਲ ਦੀ ਨੀਂਵ ਰੱਖੀ ਗਈ ਰੰਧਾਵਾ ਨੇ ਕਿਹਾ ਕਿ ਸੋਨੀਆ ਗਾਂਧੀ ਜੀ ਅਗਵਾਈ ਹੇਠ ਹੀ ਇਸ ਬਿੱਲ ਦੀ ਨੀਂਵ ਰੱਖੀ ਗਈ ਸੀ ਜਦੋਂ ਮਨਮੋਹਨ ਸਿੰਘ ਸਰਕਾਰ ਨੇ ਬਿੱਲ ਨੂੰ ਰਾਜ ਸਭਾ ਵਿੱਚ ਪਾਸ ਕਰਵਾ ਦਿੱਤਾ ਸੀ ਪਰ ਲੋਕ ਸਭਾ ਵਿੱਚ ਭਾਜਪਾ ਨੇ ਅੜਿੱਕਾ ਡਾਹਕੇ ਬਿੱਲ ਪਾਸ ਨਹੀਂ ਹੋਣ ਦਿੱਤਾ ਤੇ ਹੁਣ ਭਾਜਪਾ ਕੋਲ ਪੂਰਨ ਬਹੁਮਤ ਹੋਣ ਦੇ ਬਾਵਜੂਦ ਬਿੱਲ ਲਾਗੂ ਨਹੀਂ ਕੀਤਾ ਜਾ ਰਿਹਾ । ਇਸੇ ਦੌਰਾਨ ਸ਼ਹਿਰੀ ਪ੍ਰਧਾਨ ਰੇਖਾ ਅਗਰਵਾਲ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਨੇ ਕਾਰਪੋਰੇਸ਼ਨ ਚੋਣਾਂ ਵਿੱਚ ਕਾਗਜ਼ ਰੱਦ ਕਰਵਾਉਣ ਲਈ ਮਹਿਲਾਵਾਂ ਨਾਲ ਵੱਡੀ ਬਤਮੀਜੀ ਕੀਤੀ ਜਿਸਦਾ ਖਾਮਿਆਜ਼ਾ ਇਨ੍ਹਾਂ ਨੂੰ 2027 ਦੀਆਂ ਚੋਣਾਂ ਵਿੱਚ ਭੁਗਤਣਾ ਪਵੇਗਾ। ਓਨ੍ਹਾਂ ਕਿਹਾ ਭਾਜਪਾ ਤੇ ਆਪ ਦੋਨੋਂ ਹੀ ਔਰਤ ਵਿਰੋਧੀ ਹਨ । ਜਦੋਂ ਤੱਕ ਕੇਂਦਰ ਸਰਕਾਰ ਬਿੱਲ ਲਾਗੂ ਨਹੀਂ ਕਰ ਦਿੰਦੀ ਉਦੋਂ ਤੱਕ ਮਹਿਲਾ ਕਾਂਗਰਸ ਸੰਘਰਸ਼ ਜਾਰੀ ਰੱਖੇਗੀ ਬੀਬੀ ਭੱਠਲ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਬਿੱਲ ਲਾਗੂ ਨਹੀਂ ਕਰ ਦਿੰਦੀ ਉਦੋਂ ਤੱਕ ਮਹਿਲਾ ਕਾਂਗਰਸ ਸੰਘਰਸ਼ ਜਾਰੀ ਰੱਖੇਗੀ ।  ਇਸ ਮੌਕੇ ਸੋਸ਼ਲ ਮੀਡੀਆ ਇੰਚਾਰਜ ਯਾਮਿਨੀ ਵਰਮਾ,ਜਨਰਲ ਸੈਕਟਰੀ ਨਰਿੰਦਰ ਕੌਰ ਕੰਗ, ਪ੍ਰਿੰਸੀਪਲ ਅਮਰਜੀਤ ਕੌਰ, ਮਨਦੀਪ ਚੌਹਾਨ, ਜਸਬੀਰ ਕੌਰ ਜੱਸੀ, ਪੁਸ਼ਪਿੰਦਰ ਗਿੱਲ, ਲਤਾ ਵਰਮਾ, ਰੁਪਿੰਦਰ ਕੌਰ, ਪੁਸ਼ਪਾ ਗਿੱਲ, ਚਰਨਜੀਤ ਕੌਰ ਸਨੌਰ, ਕਮਲੇਸ਼ ਰਾਣੀ ਨਾਭਾ, ਗੁਰਮੀਤ ਕੌਰ, ਰੇਨੂੰ ਯਾਦਵ, ਪੱਲਵੀ ਜੈਨ, ਡਿੰਪਲ ਗਿੱਲ, ਗੁਰਮੀਤ ਕੌਰ,ਮੁਸਕਾਨ, ਰਜਨੀ, ਗੁਰਤੇਜ ਕੌਰ ਵੀ ਹਾਜ਼ਰ ਸਨ।

Punjab Bani 03 April,2025
ਸੈਫੀ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੀਤੀ ਨਾਅਰੇਬਾਜ਼ੀ

ਪਟਿਆਲਾ : ਸੈਫੀ ਜਥੇਬੰਦੀ ਵੱਲੋਂ ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਅੱਜ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਜੋਰਦਾਰ ਨਾਅਰੇਬਾਜੀ ਕੀਤੀ ਗਈ। ਆਗੂਆਂ ਨੇ ਦਸਿਆ ਕਿ ਕਿਸਾਨੀ ਮੰਗਾਂ ਅਤੇ ਐੱਮਐੱਸਪੀ ਨੂੰ ਲੈ ਕੇ 13 ਫਰਵਰੀ ਤੋਂ ਦਿੱਲੀ ਕੂਚ ਲਈ ਕਿਸਾਨ ਖਨੌਰੀ ਅਤੇ ਸ਼ੰਭੂ ਬਾਰਡਰ 'ਤੇ ਬੈਠੇ ਸਨ ਅਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ 26 ਨਵੰਬਰ ਤੋ ਖਨੌਰੀ ਬਾਰਡਰ ਉੱਤੇ ਮਰਨ ਵਰਤ ਤੇ ਬੈਠੇ ਸਨ ਪਰ ਪਿਛਲੇ ਦਿਨੀ ਸਰਕਾਰ ਵੱਲੋਂ ਉਹਨਾਂ ਨੂੰ ਜਬਰੀ ਉੱਠਾ ਦਿੱਤਾ ਗਿਆ ਸੀ ਜਿਸ ਦੇ ਰੋਸ ਵਜੋਂ ਅੱਜ ਪੰਜਾਬ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ । ਕੇਂਦਰ ਸਰਕਾਰ ਅਤੇ ਪੰਜਾਬ ਦੇ ਕਿਸਾਨਾਂ ਪ੍ਰਤੀ ਰਵੱਇਆ ਸ਼ੰਭੂ ਬਾਰਡਰ ਤੇ ਦੇਖਿਆ ਜਾ ਸਕਦਾ ਹੈ ਇਸ ਮੌਕੇ ਗੱਲਬਾਤ ਕਰਦਿਆਂ ਸੈਫੀ ਦੀ ਕਾਲਜ ਇਕਾਈ ਦੇ ਪ੍ਰਧਾਨ ਜੱਸ ਮਾਣ ਨੇ ਕਿਹਾ ਕੇਂਦਰ ਸਰਕਾਰ ਅਤੇ ਪੰਜਾਬ ਦੇ ਕਿਸਾਨਾਂ ਪ੍ਰਤੀ ਰਵੱਇਆ ਸ਼ੰਭੂ ਬਾਰਡਰ ਤੇ ਦੇਖਿਆ ਜਾ ਸਕਦਾ ਹੈ, ਕਿਸਾਨਾਂ ਨੂੰ ਪਹਿਲਾਂ ਸ਼ਾਂਤਮਈ ਤਰੀਕੇ ਨਾਲ ਦਿੱਲੀ ਨਹੀਂ ਜਾਣ ਦਿੱਤਾ ਗਿਆ । ਉਹਨਾਂ ਨਾਲ ਦੁਸ਼ਮਣਾਂ ਵਾਲਾ ਵਿਵਹਾਰ ਕਰਦਿਆਂ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ ਅਤੇ ਗੋਲੀਆਂ ਮਾਰੀਆਂ ਗਈਆਂ। ਹੁਣ ਪੰਜਾਬ ਸਰਕਾਰ ਵੱਲੋਂ ਸ਼ੰਭੂ ਅਤੇ ਖਨੌਰੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਜਬਰੀ ਚੁੱਕ ਕਿਸਾਨਾਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਗਿਆ ਹੈ । ਜੋਬਨ ਚਾਹਲ ਨੇ ਕਿਹਾ ਕਿ ਸੈਫੀ ਪਹਿਲੇ ਦਿਨ ਤੋਂ ਕਿਸਾਨੀ ਸੰਘਰਸ਼ ਵਿਚ ਸ਼ਾਮਿਲ ਹੈ । ਪੰਜਾਬ ਤੇ ਕੇਂਦਰ ਦਾ ਰਿਸ਼ਤਾ ਸੁਖਾਵਾਂ ਬਣਾਏ ਰੱਖਣ ਲਈ ਸਰਕਾਰ ਨੂੰ ਜਲਦੀ ਤੋਂ ਜਲਦੀ ਕਿਸਾਨਾਂ ਦੀਆਂ ਮੰਗਾਂ ਦਾ ਸਾਰਥਕ ਹੱਲ ਕੱਢਣਾ ਚਾਹੀਦਾ ਹੈ ਉਨਾਂ ਕਿਹਾ ਕਿ ਸੈਫੀ ਜਥੇਬੰਦੀ ਦੇ ਸਰਪ੍ਰਸਤ ਪੁਸ਼ਪਿੰਦਰ ਸਿੰਘ ਤਾਊ ਦੀ ਖੌਨਰੀ ਬਾਰਡਰ ਓਤੇ ਕਿਸਾਨੀ ਸੰਘਰਸ਼ ਵਿੱਚ ਅੱਖ ਵੀ ਨੁਕਸਾਨੀ ਗਈ ਅਤੇ ਹਰਿਆਣਾ ਪੁਲਿਸ ਵਲੋਂ ਹੋਏ ਫਾਇਰ ਦਾ ਸ਼ਰਲਾ ਅੱਜ ਵੀ ਅੱਖ ਵਿਚ ਮੌਜੂਦ ਹੈ । ਯਾਦਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਤੇ ਕੇਂਦਰ ਦਾ ਰਿਸ਼ਤਾ ਸੁਖਾਵਾਂ ਬਣਾਏ ਰੱਖਣ ਲਈ ਸਰਕਾਰ ਨੂੰ ਜਲਦੀ ਤੋਂ ਜਲਦੀ ਕਿਸਾਨਾਂ ਦੀਆਂ ਮੰਗਾਂ ਦਾ ਸਾਰਥਕ ਹੱਲ ਕੱਢਣਾ ਚਾਹੀਦਾ ਹੈ। ਜਸਨ ਖੁੱਡੀਆਂ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਚਿੰਤਾਜਨਕ ਹੈ ਜੇ ਉਹਨਾਂ ਦਾ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਇਸ ਤਣਾਪੂਰਵਕ ਸਥਿਤੀ ਵਿੱਚ ਕੇਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਭਾਰੀ ਨੁਕਸਾਨ ਝੱਲਣਾ ਪਵੇਗਾ । ਇਸ ਮੌਕੇ ਜਗਦੀਪ ਪਜੋਲਾ, ਅਨਮੋਲ ਨਿਰਮਾਨ ਸ਼ੇਰੂ ਰੰਧਾਵਾ, ਕੁਲਵਿੰਦਰ ਮੋਫ਼ਰ, ਬਿੰਦੂ ਚਾਹਲ, ਮਨਪ੍ਰੀਤ ਸੰਧੂ, ਵਿੱਕੀ ਪੁਨਿਆ ਗੱਗੂ ਰਤੀਆ, ਜੋਗਰਾਜ ਸ਼ੇਰਗਿੱਲ, ਗ਼ੁਰਜੋਤ ਕੁੰਦਰ, ਰਿੰਕੂ ਸਿੱਧੂ, ਸੁੱਖਾ ਨਿਰਮਾਣ, ਅਕਾਸ਼ ਨਿਰਮਾਣ ਤੋਂ ਇਲਾਵਾ ਸੈਫੀ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ ।

Punjab Bani 29 March,2025
ਮੁਲਾਜਮਾਂ ਤੇ ਪੈਨਸ਼ਨਰਾਂ ਨੂੰ ਪੰਜਾਬ ਸਰਕਾਰ ਦਾ ਦਿਸ਼ਾ ਹੀਣ ਤੇ ਚਲਾਕੀਆਂ ਭਰਿਆ ਬਜਟ ਅਗਨ ਭੇਂਟ ਰੈਲੀ ਕਰਕੇ ਕੀਤਾ : ਨਿਰਮਲ ਸਿੰਘ ਧਾਲੀਵਾਲ, ਦਰਸ਼ਨ ਸਿੰਘ ਲੁਬਾਣਾ

ਪਟਿਆਲਾ : ਮਿੰਨੀ ਸਕੱਤਰੇਤ ਪਟਿਆਲਾ ਦੇ ਸਾਹਮਣੇ ਪ. ਸ. ਸ. ਫ.  (1680) ਦੇ ਚੇਅਰਮੈਨ ਅਤੇ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਪ. ਸ. ਸ. ਫ. ਦੇ ਪ੍ਰਧਾਨ ਅਤੇ ਕਲਾਸ ਫੋਰਥ ਜਥੇਬੰਦੀ ਦੇ ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾ ਅਤੇ ਪੰਜਾਬ ਏਟਕ ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਤਰ ਹੋਏ ਮੁਲਾਜਮਾਂ, ਮਜਦੂਰਾਂ ਨੇ ਪੰਜਾਬ ਦੇ ਵਿੱਤ ਮੰਤਰੀ ਵਲੋਂ ਵਿਧਾਨ ਸਭਾ ਵਿੱਚ ਪੇਸ਼ ਕੀਤੇ ਮੁਲਾਜਮ—ਮਜਦੂਰ, ਠੇਕਾ ਮੁਲਾਜਮ, ਸਕੀਮ ਵਰਕਰਾਂ, ਸੇਵਾ ਮੁਕਤ ਕਰਮਚਾਰੀਆਂ, ਬੇਰੁਜਗਾਰਾਂ, ਸਨਅਤੀ ਵਰਕਰਾਂ, ਆਮ ਗਰੀਬ ਕਿਸਾਨ, ਖੇਤ ਮਜਦੂਰ ਅਤੇ ਦੱਬੇ—ਕੁਚਲੇ ਲੋਕਾਂ ਵਿਰੋਧੀ ਬਜ਼ਟ ਦਾ ਜਬਰਦਸਤ ਵਿਰੋਧ ਕਰਦੇ ਹੋਏ “ਬਜਟ ਦੀਆਂ ਕਾਪੀਆਂ ਅਗਨ ਭੇਂਟ ਕਰਕੇ ਸਾੜੀਆਂ” ਅਤੇ ਜ਼ੋਰਦਾਰ ਮੁਜਾਹਰਾ ਕਰਦੇ ਹੋਏ ਪੰਜਾਬ ਸਰਕਾਰ ਵਿਰੁੱਧ ਜਮਕੇ ਨਾਅਰੇਬਾਜੀ ਕਰਕੇ ਪਿੱਟ ਸਿਆਪਾ ਕੀਤਾ। ਮੁਜਾਹਰਾਕਾਰੀਆਂ ਨੂੰ ਸਰਵ ਸ੍ਰੀ ਦਰਸ਼ਨ ਸਿੰਘ ਲੁਬਾਣਾ, ਨਿਰਮਲ ਸਿੰਘ ਧਾਲੀਵਾਲ, ਰਣਜੀਤ ਸਿੰਘ ਰਾਣਵਾ ਤੋਂ ਇਲਾਵਾ ਬਲਜਿੰਦਰ ਸਿੰਘ, ਜਗਮੋਹਨ ਨੋਲੱਖਾ, ਉਤਮ ਸਿੰਘ ਬਾਗੜੀ, ਰਾਮ ਲਾਲ ਰਾਮਾ ਨੇ ਸਰਕਾਰ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਸੰਬੋਧਨ ਕੀਤਾ । ਪੰਜਾਬ ਦੇ ਵਿੱਤ ਮੰਤਰੀ ਵਲੋਂ ਪੇਸ਼ ਕੀਤੇ ਬਜਟ ਵਿੱਚ ਮੁਲਾਜਮਾਂ, ਮਜਦੂਰਾਂ ਨਾਲ ਧੋਖਾ ਕੀਤਾ ਗਿਆ ਹੈ ਇਸ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਵਿੱਤ ਮੰਤਰੀ ਵਲੋਂ ਪੇਸ਼ ਕੀਤੇ ਬਜਟ ਵਿੱਚ ਮੁਲਾਜਮਾਂ, ਮਜਦੂਰਾਂ ਨਾਲ ਧੋਖਾ ਕੀਤਾ ਗਿਆ ਹੈ । ਇੱਕ ਪਾਸੇ ਵਿੱਤ ਮੰਤਰੀ ਵਲੋਂ ਬਜਟ ਸਪੀਚ ਵਿੱਚ ਕਰਮਚਾਰੀਆਂ ਨੂੰ ਪ੍ਰਸ਼ਾਸ਼ਨ ਦੀ ਰੀੜ ਦੀ ਹੱਡੀ ਦੱਸਿਆ ਗਿਆ ਹੈ। ਦੂਸਰੇ ਪਾਸੇ ਇਸ ਵਰਗ ਨੂੰ ਪੂਰੀ ਤਰ੍ਹਾਂ ਨਜਰ ਅੰਦਾਜ ਕਰਦਿਆਂ ਉਨ੍ਹਾਂ ਦੇ ਪੱਲੇ ਕੱਖ ਨਹੀਂ ਪਾਇਆ। ਪੇ ਕਮਿਸ਼ਨ ਦੇ 14000 ਹਜਾਰ ਕਰੋੜ ਰੁਪਏ ਬਕਾਇਆ ਦਾ ਚਲਾਕੀ ਭਰਿਆ ਜਿਕਰ ਤਾਂ ਬਜਟ ਵਿੱਚ ਹੈ ਪਰ ਪੈਸਾ ਕੋਈ ਰਾਖਵਾ ਨਹੀਂ ਰੱਖਿਆ ਗਿਆ । ਕਿਹਾ ਗਿਆ ਕਿ ਬਕਾਏ ਦੇਣ ਲਈ ਇੱਕ ਢਾਂਚਾਗਤ ਯੋਜਨਾ ਬਣਾਈ ਗਈ ਹੈ । ਉਸ ਯੋਜਨਾ ਦੀ ਮਕਾਰੀ ਦਾ ਮੁਲਾਜਮ ਵਰਗ ਨੂੰ ਪਤਾ ਹੈ ਕਿ ਇਹ ਭੁਗਤਾਨ ਸਾਲ 2029 ਤੱਕ ਕੀਤਾ ਜਾਵੇਗਾ ਜਦੋਂ ਕਿ ਸਰਕਾਰ ਦੀ ਮਿਆਦ 2027 ਚੜ੍ਹਦੇ ਹੀ ਖਤਮ ਹੋ ਜਾਣੀ ਹੈ । ਭਾਵ ਕਿ 2016 ਦੇ ਪੇ ਕਮਿਸ਼ਨ ਦਾ ਬਕਾਇਆ 13 ਸਾਲ ਵਿੱਚ ਦਿੱਤਾ ਜਾਵੇਗਾ । ਡੀ. ਏ. ਦਾ  ਬਕਾਇਆ ਵੱਖ ਖੜਾ ਹੈ । ਡੀ. ਏ. 12 ਫੀਸਦੀ ਘੱਟ ਦਿੱਤਾ ਜਾ ਰਿਹਾ ਹੈ । ਉਲਟਾ ਵਿਕਾਸ ਟੈਕਸ ਦੇ ਨਾਂ ਤੇ ਜਜੀਆ ਉਗਰਾਈਆ ਜਾ ਰਿਹਾ ਹੈ, ਸੱਤਵੇਂ ਪੇ ਕਮਿਸ਼ਨ ਦੇ ਗਠਨ ਦਾ ਕੋਈ ਜਿਕਰ ਨਹੀਂ ,  ਠੇਕਾ ਕਰਮਚਾਰੀਆਂ ਦੇ ਬੇਕਿਰਕੀ ਨਾਲ ਕੀਤੇ ਜਾ ਰਹੇ ਆਰਥਕ ਸ਼ੋਸ਼ਣ ਬਾਰੇ ਕੋਈ ਜਿਕਰ ਨਹੀਂ, ਜਿਨ੍ਹਾਂ ਨੂੰ 10—12 ਹਜਾਰ ਤਨਖਾਹ ਦੇ ਕੇ ਲੁਟਿਆ ਜਾ ਰਿਹਾ ਹੈ ਨਾ ਹੀ ਉਨ੍ਹਾਂ ਨੂੰ ਰੈਗੂਲਰ ਕਰਨ ਬਾਰੇ ਕੋਈ ਭਰੋਸਾ ਹੈ। ਪੁਰਾਣੀ ਪੈਨਸ਼ਨ ਸਕੀਮ ਵਾਅਦਾ ਕਰਨ ਦੇ ਬਾਵਜੂਦ ਬਹਾਲ ਨਹੀਂ ਕੀਤੀ ਗਈ । 50 ਲੱਖ ਦੇ ਲਗਭਗ ਘੱਟੋ-ਘੱਟ ਉਜਰਤਾਂ ਦੇ ਹੱਕਦਾਰ ਮਜਦੂਰਾਂ ਦੀਆਂ ਉਜਰਤਾਂ ਵਿੱਚ ਪਿਛਲੇ 12 ਸਾਲਾ ਤੋਂ ਕੋਈ ਵਾਧਾ ਨਹੀਂ ਕੀਤਾ ਗਿਆ ਅਤੇ ਬਜਟ ਵਿੱਚ ਇਸ ਬਾਰੇ ਵੱਡੇ ਸਨਅਤਕਾਰਾਂ ਦੇ ਦਬਾਅ ਥੱਲੇ ਅਤੇ ਆਪਣੇ ਦਿੱਲੀ ਵਾਲੇ ਮਾਲਕਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਉੱਕਾ ਹੀ ਕੋਈ ਜਿਕਰ ਨਹੀਂ ਕੀਤਾ ਗਿਆ । ਆਮ ਆਦਮੀ ਦੇ ਨਾਂ ਤੇ ਦੰਭ ਕਰਨ ਵਾਲੀ ਨਕਲੀ ਇਨਕਲਾਬੀ ਪਾਰਟੀ ਨੇ ਇਨ੍ਹਾਂ ਮਜਦੂਰਾਂ ਨੂੰ 11000 ਰੁਪਏ ਉਜਰਤਾਂ ਨਾਲ ਹੀ ਬੰਨ ਕੇ ਰੱਖਿਆ ਹੋਇਆ ਹੈ ਇਹਨਾਂ ਆਮ ਆਦਮੀ ਦੇ ਨਾਂ ਤੇ ਦੰਭ ਕਰਨ ਵਾਲੀ ਨਕਲੀ ਇਨਕਲਾਬੀ ਪਾਰਟੀ ਨੇ ਇਨ੍ਹਾਂ ਮਜਦੂਰਾਂ ਨੂੰ 11000 ਰੁਪਏ ਉਜਰਤਾਂ ਨਾਲ ਹੀ ਬੰਨ ਕੇ ਰੱਖਿਆ ਹੋਇਆ ਹੈ, ਜਦ ਕਿ ਅੱਧੇ ਸਨਅਤਕਾਰ ਇਹ ਉਜਰਤਾਂ ਵੀ ਪੂਰੀਆਂ ਨਹੀਂ ਦਿੰਦੇ। ਜਦ ਕਿ ਮਾਨਯੋਗ ਸੁਪਰੀਮ ਕੋਰਟ ਦੇ ਰੈਪਟਾਕੋਸ ਬਰੈਟ ਬਨਾਮ ਵਰਕਮੈਨ ਕੇਸ ਵਿੱਚ ਦਿੱਤੇ ਮਹੱਤਵਪੂਰਨ ਫੈਸਲੇ ਦੀ ਰੋਸ਼ਨੀ ਵਿੱਚ ਘੱਟੋ-ਘੱਟ ਉਜਰਤ 35000 ਰੁਪਏ ਬਣਦੀ ਹੈ। ਦੂਸਰੇ ਪਾਸੇ ਡਿਫਾਲਟਰ ਸਨਅਤਕਾਰਾਂ ਨੂੰ ਲਗਭਗ 900 ਕਰੋੜ ਰੁਪਏ ਦੀ ਛੋਟ ਦੇ ਕੇ ਖੁਸ਼ ਕੀਤਾ ਗਿਆ ਹੈ। ਕਿਉਂਕਿ ਲੁਧਿਆਣੇ ਦੀ ਜਿਮਨੀ ਚੋਣ ਤੇ ਅੱਖ ਰਖੀ ਹੋਈ ਹੈ । ਬੇਰੁਜਗਾਰੀ ਦੇ ਹੱਲ ਦਾ ਕੋਈ ਰੋਡਮੈਪ ਨਹੀ। ਗਰੀਬ ਕਿਸਾਨਾਂ ਅਤੇ ਖੇਤ ਮਜਦੂਰਾਂ ਲਈ ਕੋਈ ਕਰਜਾ ਮਾਫੀ ਜਾਂ ਛੋਟ ਨਹੀਂ। ਬਜਟ ਭਾਵੇ 236000 ਕਰੋੜ ਰੁਪਏ ਦਾ ਅੰਕੜਾ ਦਰਸਾਉਂਦਾ ਹੈ ਪਰ ਆਮਦਨ ਦੇ ਸਾਧਨਾਂ ਤੋਂ ਇਹ ਬਜਟ ਰਕਮ ਕਿਤੇ ਵੱਧ ਹੈ, ਜਿਸ ਤੋਂ ਸਪਸ਼ਟ ਹੈ ਕਿ ਸਾਲ ਦੇ ਦੌਰਾਨ ਹਰ ਵਰਗ ਤੇ ਸਿੱਧੇ ਅਤੇ ਅਸਿੱਧੇ ਢੰੰਗ ਨਾਲ ਵਿੱਤੀ ਬੋਝ ਲੱਦਿਆ ਜਾਵੇਗਾ ।  ਸੀਨੀਅਰ ਸਿਟੀਜਨ ਸੇਵਾ ਮੁਕਤ ਕਰਮਚਾਰੀਆਂ ਦੀ ਪੈਨਸ਼ਨ ਵਿਚੋਂ ਵੀ 200 ਰੁਪਏ ਪ੍ਰਤੀ ਮਹੀਨਾ ਦੀ ਕਟੌਤੀ ਸ਼ੁਰੂ ਕਰ ਦਿੱਤੀ ਹੈ । ਸਰਕਾਰੀ ਟਰਾਂਸਪੋਰਟ ਮਹਿਕਮੇ ਵਿੱਚ ਤਿੰਨ ਸਾਲਾਂ ਵਿੱਚ ਇੱਕ ਵੀ ਨਵੀਂ ਬੱਸ ਨਹੀਂ ਪਾਈ ਗਈ। ਜਿਸ ਤੋਂ ਪ੍ਰਾਈਵੇਟ ਬਸ ਮਾਫੀਏ ਨਾਲ ਸਿੱਧੀ ਮਿਲੀਭੁਗਤ ਨਜਰ ਆ ਰਹੀ ਹੈ । ਔਰਤਾਂ ਦੇ ਮੁਫ਼ਤ ਸਫਰ ਦੀ ਰਕਮ ਸਾਲ ਵਿੱਚ 900 ਕਰੋੜ ਰੁਪਏ ਤੋਂ ਵੱਧ ਬਣਦੀ ਹੈ ਪਰ ਬਜਟ ਵਿੱਚ ਸਿਰਫ 450 ਕਰੋੜ ਰੁਪਏ ਰੱਖੇ ਗਏ ਹਨ ਔਰਤਾਂ ਦੇ ਮੁਫ਼ਤ ਸਫਰ ਦੀ ਰਕਮ ਸਾਲ ਵਿੱਚ 900 ਕਰੋੜ ਰੁਪਏ ਤੋਂ ਵੱਧ ਬਣਦੀ ਹੈ ਪਰ ਬਜਟ ਵਿੱਚ ਸਿਰਫ 450 ਕਰੋੜ ਰੁਪਏ ਰੱਖੇ ਗਏ ਹਨ। ਜਿਸਦਾ ਸਿੱਧਾ ਖਮਿਆਜਾ ਪੀ. ਆਰ. ਟੀ. ਸੀ. ਦੇ ਵਰਕਰਾਂ ਦੀਆਂ ਤਨਖਾਹਾਂ, ਪੈਨਸ਼ਨ ਲੇਟ ਮਿਲਣ ਦੇ ਰੂਪ ਵਿੱਚ ਭੁਗਤਣਗੇ ਅਤੇ ਸੇਵਾ ਮੁਕਤੀ ਬਕਾਏ ਜ਼ੋ ਪਹਿਲਾਂ ਹੀ ਡੇਢ ਸਾਲ ਤੋਂ ਨਹੀਂ ਦਿੱਤੇ ਗਏ ਉਹ ਹੋਰ ਵੀ ਲਟਕਣਗੇ। ਸਕੀਮ ਵਰਕਰਾਂ ਜਿਵੇਂ ਕਿ ਆਗਣਵਾੜੀ, ਆਸ਼ਾ ਵਰਕਰ ਅਤੇ ਮਿਡ ਡੇ ਮੀਲ ਵਰਕਰਾਂ ਦੀਆਂ ਸੇਵਾਵਾਂ ਨਿਯਮਤ ਕਰਨ ਦਾ ਕੋਈ ਜਿਕਰ ਤੱਕ ਨਹੀਂ। ਸਫਾਈ ਸੇਵਕਾ ਅਤੇ ਸੀਵਰਮੈਨਾਂ ਦੀਆਂ ਮੁਸ਼ਕਲਾਂ ਅਤੇ ਜ਼ੋਖਮ ਭਰੀਆਂ ਸੇਵਾਵਾਂ ਵਾਲੇ ਵਰਗ ਦੀ ਭਲਾਈ ਲਈ ਕੋਈ ਯੋਜਨਾ ਨਹੀਂ । ਇਸ ਸਰਕਾਰ ਨੇ ਸਖਤ ਸੰਘਰਸ਼ਾਂ ਤੋਂ ਬਿਨਾਂ ਕੁੱਝ ਨਹੀਂ ਦੇਣਾ ਆਗੂਆਂ ਨੇ ਮੁਜਾਹਰੇ ਵਿੱਚ ਇਕੱਤਰ ਹੋਏ ਮੁਲਾਜਮਾਂ, ਮਜਦੂਰਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਇਸ ਸਰਕਾਰ ਨੇ ਸਖਤ ਸੰਘਰਸ਼ਾਂ ਤੋਂ ਬਿਨਾਂ ਕੁੱਝ ਨਹੀਂ ਦੇਣਾ ਜਿਸ ਕਰਕੇ ਸਾਨੂੰ ਤਿਆਰ—ਬਰ ਤਿਆਰ ਰਹਿਣਾ ਚਾਹੀਦਾ ਹੈ । ਆਗੁਆਂ ਨੇ ਇਹ ਵੀ ਅਪੀਲ ਕੀਤੀ ਕਿ 3 ਅਪ੍ਰੈਲ ਨੂੰ ਮੁਹਾਲੀ ਵਿਖੇ ਲੇਬਰ ਭਵਨ ਦੇ ਸਾਹਮਣੇ ਘੱਟੋ—ਘੱਟ ਉਜਰਤਾਂ 35000 ਰੁਪਏ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਏਟਕ ਅਤੇ ਸਹਿਯੋਗੀ ਜਥੇਬੰਦੀਆਂ ਵਲੋਂ ਕੀਤੀ ਜਾ ਰਹੀ ਵਿਸ਼ਾਲ ਰੈਲੀ ਵਿੱਚ ਹੁੰਮ ਹੁੰਮਾਕੇ ਵੱਡੀ ਗਿਣਤੀ ਵਿੱਚ ਸ਼ਾਮਲ ਹੋਇਆ ਜਾਵੇ । ਅੱਜ ਦੀ ਰੋਸ ਰੈਲੀ ਵਿੱਚ ਜਿਹੜੇ ਹੋਰ ਆਗੂ ਸ਼ਾਮਲ ਸਨ ਉਨ੍ਹਾਂ ਵਿੱਚ ਸਰਵ ਸ੍ਰੀ ਉਤਮ ਸਿੰਘ ਬਾਗੜੀ, ਭਿੰਦਰ ਸਿੰਘ ਚਹਿਲ, ਸ਼ਿਵ ਚਰਨ, ਰਾਜੇਸ਼ ਗੋਲੂ, ਤਰਲੋਚਨ ਮਾੜੂ, ਸੁਖਵਿੰਦਰ ਸਿੰਘ, ਵਿਕਰਮਜੀਤ ਸਿੰਘ, ਹਰਬੰਸ ਵਰਮਾ, ਪ੍ਰਕਾਸ਼ ਲੁਬਾਣਾ, ਬਲਬੀਰ ਸਿੰਘ, ਮੱਖਣ ਸਿੰਘ, ਵੇਦ ਪ੍ਰਕਾਸ਼, ਹਰਬੰਸ ਵਰਮਾ, ਤਰਲੋਚਨ ਮੰਡੋਲੀ, ਮੇਘ ਰਾਜ, ਮੋਦ ਨਾਥ, ਨਿਸ਼ਾ ਰਾਣੀ, ਚੰਦਰ ਭਾਨ, ਸੁਨੀਲ ਦੱਤ, ਰਾਮ ਕੈਲਾਸ਼, ਰਾਜੇਸ਼ ਕੁਮਾਰ, ਰਾਜ ਕੁਮਾਰ, ਸਤਿਨਰਾਇਣ ਗੋਨੀ, ਸੁਭਾਸ਼ ਆਦਿ ਹਾਜਰ ਸਨ ।

Punjab Bani 28 March,2025
ਪੰਜਾਬੀ ਯੂਨੀਵਰਸਿਟੀ ਗੈਰ ਅਧਿਆਪਨ ਕਰਮਚਾਰੀਆਂ ਦਾ ਧਰਨਾ ਜਾਰੀ ; ਰਜਿਸਟਰਾਰ ਦਫ਼ਤਰ ਬਾਹਰ ਕੀਤੀ ਨਾਅਰੇਬਾਜ਼ੀ

ਪਟਿਆਲਾ  :  ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਗੈਰ ਅਧਿਆਪਨ ਕਰਮਚਾਰੀਆਂ ਵੱਲੋਂ ਵੱਖ ਵੱਖ ਮੁਲਾਜ਼ਮ ਸੰਗਠਨਾਂ ਦੇ ਸਹਿਯੋਗ ਨਾਲ ਲਗਾਇਆ ਧਰਨਾ ਲਗਾਤਾਰ ਚੌਥੇ ਦਿਨ ਵਿੱਚ ਦਾਖਲ ਹੋ ਗਿਆ। ਅੱਜ ਵੱਡੀ ਗਿਣਤੀ ਵਿੱਚ ਕਰਮਚਾਰੀਆਂ ਨੇ ਰਜਿਸਟਰਾਰ ਦਫ਼ਤਰ ਦੇ ਬਾਹਰ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਮੋਜੂਦਾ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਵੱਖ ਵੱਖ ਕਰਮਚਾਰੀ ਆਗੂਆਂ ਰਾਜਿੰਦਰ ਸਿੰਘ ਬਾਗੜੀਆਂ, ਗੁਰਜੀਤ ਸਿੰਘ ਗੋਪਾਲਪੁਰੀ, ਗਗਨ ਸ਼ਰਮਾ, ਗੁਰਿੰਦਰਪਾਲ ਸਿੰਘ ਬੱਬੀ, ਅਮਰਜੀਤ ਕੌਰ ਨੇ ਕਰਮਚਾਰੀਆਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦਿਆਂ ਮੌਜੂਦਾ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਦੀ ਨਿਖੇਦੀ ਕੀਤੀ । ਪ੍ਰਸ਼ਾਸਨ ਦੇ ਕੰਨਾਂ ਤੇ ਨਹੀਂ ਸਰਕ ਰਹੀ ਜੂੰ   ਆਗੂਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਆਪਣੀਆਂ ਹੱਕੀ ਮੰਗਾਂ ਲਈ ਯੂਨੀਵਰਸਿਟੀ ਦੇ ਗੈਰ ਅਧਿਆਪਨ ਕਰਮਚਾਰੀਆਂ ਵਲੋਂ ਪਿਛਲੇ ਚਾਰ ਦਿਨਾਂ ਤੋਂ ਰਜਿਸਟਰਾਰ ਦਫ਼ਤਰ ਵਿਖੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਪ੍ਰੰਤੂ ਪ੍ਰਸ਼ਾਸਨ ਦੇ ਕੰਨਾਂ ਤੇ ਜੂੰ ਨਹੀਂ ਸਰਕ ਰਹੀ । ਆਗੂਆਂ ਨੇ ਵਾਇਸ ਚਾਂਸਲਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਯੂਨੀਵਰਸਿਟੀ ਦੇ ਅਹਿਮ ਗੈਰ ਅਧਿਆਪਨ ਅਹੁਦਿਆਂ ਤੇ ਮੋਜੂਦਾ ਰਜਿਸਟਰਾਰ ਅਤੇ ਡੀਨ ਅਕਾਦਮਿਕ , ਵਿੱਤ ਅਫ਼ਸਰ ਨੂੰ ਹਟਾ ਕੇ ਬਾਹਰੋਂ ਇਸ਼ਤਿਹਾਰ ਦੇ ਕੇ ਸੁਲਝੇ ਹੋਏ ਵਿਅਕਤੀਆਂ ਨੂੰ ਇਨ੍ਹਾਂ ਅਹੁਦਿਆਂ ਤੇ ਨਿਯੁਕਤ ਕੀਤਾ ਜਾਵੇ। ਅੱਜ ਸਾਰਾ ਦਿਨ ਕਰਮਚਾਰੀਆਂ ਨੇ ਹੱਕੀ ਮੰਗਾਂ ਵਰਕਚਾਰਜ ਤੋਂ ਰੈਗੂਲਰ ਕਰਨ, ਸਕੱਤਰੇਤ ਪੇਅ, ਫਿਕਸ ਤੋ ਐਡਹਾਕ ਕਰਨਾ ਆਦਿ ਤੇ ਇਕੱਠੇ ਹੋ ਕੇ ਪਹਿਰਾ ਦਿੱਤਾ । ਦੋ ਵਾਰ ਪ੍ਰਸ਼ਾਸਨ ਵੱਲੋਂ ਮੁਲਜ਼ਮ ਆਗੂਆਂ ਨਾਲ ਗੱਲਬਾਤ ਰਹੀ ਬੇਸਿੱਟਾ  ਅੱਜ ਦੋ ਵਾਰ ਪ੍ਰਸ਼ਾਸਨ ਵੱਲੋਂ ਮੁਲਜ਼ਮ ਆਗੂਆਂ ਨਾਲ ਗੱਲਬਾਤ ਬੇਸਿੱਟਾ ਰਹੀ, ਜਿਸਦਾ ਮੁੱਖ ਕਾਰਨ ਯੂਨੀਵਰਸਿਟੀ ਦੇ ਮੌਜੂਦਾ ਪ੍ਰਸ਼ਾਸਨ ਕੋਲ ਵਾਇਸ ਚਾਂਸਲਰ ਦੀ ਗੈਰ-ਮੌਜੂਦਗੀ ਵਿੱਚ ਸਪੱਸ਼ਟ ਫੈਸਲਾ ਲੈਣ ਦਾ ਅਧਿਕਾਰ ਨਹੀਂ ਹੈ। ਅੱਜ ਦੇ ਧਰਨੇ ਨੂੰ ਪ੍ਰਕਾਸ਼ ਧਾਲੀਵਾਲ, ਗੁਰਪ੍ਰੀਤ ਸਿੰਘ ਜੋਨੀ, ਨਵਦੀਪ ਸਿੰਘ, ਤੇਜਿੰਦਰ ਸਿੰਘ, ਉਂਕਾਰ ਸਿੰਘ ਬਾਦਲ, ਅਮਨਦੀਪ ਸਿੰਘ,ਸੁਖਵਿੰਦਰ ਸਿੰਘ ਸੁੱਖੀ, ਜਗਤਾਰ ਸਿੰਘ, ਪ੍ਰਭਜੋਤ ਸਿੰਘ, ਪਰਮਜੀਤ ਸਿੰਘ ਢਿੱਲੋਂ,ਕਰਨੈਲ ਸਿੰਘ,ਧਰਮਿੰਦਰ ਸਿੰਘ ਪੰਨੂ, ਕੰਵਲਜੀਤ ਸਿੰਘ, ਰੇਖਾਂ, ਗੁਰਜੀਤ ਕੌਰ,ਨਾਨਕੀ, ਪ੍ਰਿਅੰਕਾ, ਸ਼ਰਨਜੀਤ ਕੌਰ, ਨੀਲਮ,ਦੀਪਾ, ਬਲਜਿੰਦਰ ਕੌਰ, ਸੁਰੇਸ਼ ਸਿੰਘ ਆਦਿ ਵੱਡੀ ਗਿਣਤੀ ਵਿੱਚ ਕਰਮਚਾਰੀਆਂ ਨੇ ਧਰਨੇ ਨੂੰ ਸੰਬੋਧਨ ਕੀਤਾ ।

Punjab Bani 28 March,2025
ਡੱਲੇਵਾਲ ਨੂੰ ਮਿਲੇ ਕਿਸਾਨ ਆਗੂ : ਹਾਲਤ ਬੇਹਦ ਨਾਜੁਕ : ਕਿਸਾਨ ਆਗੂ

ਪਟਿਆਲਾ : ਪਿਛਲੇ 10 ਦਿਨਾਂ ਤੋਂ ਸਥਾਨਕ ਨਿੱਜੀ ਹਸਪਤਾਲ 'ਚ ਦਾਖਲ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਬੇਹਦ ਨਾਜੁਕ ਹੈ ਤੇ ਕਿਸੇ ਵੀ ਸਮੇ ਕੋਈ ਵੀ ਭਿਆਨਕ ਹਾਦਸਾ ਹੋ ਸਕਦਾ ਹੈ । ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਸੂਬਾ ਆਗੂਆਂ ਨੇ ਮੁਲਾਕਾਤ ਕਰਕੇ ਉਨ੍ਹਾਂ ਦੀ ਸਿਹਤ ਦਾ ਹਾਲ ਜਾਣਿਆ। ਵੀਰਵਾਰ ਨੂੰ ਡੱਲੇਵਾਲ ਨੂੰ ਮਿਲਣ ਲਈ ਬੀਕੇਯੂ (ਸਿੱਧੂਪੁਰ) ਦਾ ਵਫਦ ਹਸਪਤਾਲ ਪਹੁੰਚਿਆ ਸੀ ਪਰ ਪੁਲਿਸ ਨੇ ਸਿਰਫ ਦੋ ਸੂਬਾ ਆਗੂਆਂ ਮੇਹਰ ਸਿੰਘ ਖੇੜੀ ਤੇ ਮਾਨ ਸਿੰਘ ਰਾਜਪੁਰਾ ਨੂੰ ਹੀ ਡੱਲੇਵਾਲ ਨੂੰ ਮਿਲਣ ਦੀ ਇਜਾਜਤ ਦਿੱਤੀ । ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਬੇਹੱਦ ਨਾਜੂਕ ਹੈ ਮੁਲਾਕਾਤ ਉਪਰੰਤ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਸੂਬਾ ਪ੍ਰੈਸ ਸਕੱਤਰ ਮੇਹਰ ਸਿੰਘ ਖੇੜੀ ਅਤੇ ਸੂਬਾ ਵਿੱਤ ਸਕੱਤਰ ਮਾਨ ਸਿੰਘ ਰਾਜਪੁਰਾ ਨੇ ਦੱਸਿਆ ਕਿ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਬੇਹੱਦ ਨਾਜੂਕ ਹੈ ਅਤੇ ਉਹ ਬੋਲਣ ਤੇ ਸੁਨਣ ਤੋਂ ਵੀ ਅਸਮਰਥ ਹੋ ਚੁੱਕੇ ਹਨ ਤੇ ਸਿਰਫ ਹੱਥ ਹਿਲਾ ਕੇ ਹੀ ਦੱਸ ਰਹੇ ਹਨ। ਆਗੂਆਂ ਨੇ ਕਿਹਾ ਕਿ ਡੱਲੇਵਾਲ ਨੇ ਪਾਣੀ ਵੀ ਨਹੀਂ ਪੀਤਾ ਅਤੇ ਨਾ ਹੀ ਕੋਈ ਮੈਡੀਕਲ ਸਹਾਇਤਾ ਲੈ ਰਹੇ ਹਨ ਪਰ ਪੁਲਿਸ ਨੇ ਜਬਰਦਸਤੀ ਉਨ੍ਹਾਂ ਨੂੰ ਹਸਪਤਾਲ ਦਾ ਬਹਾਨਾ ਲਗਾ ਕੇ ਆਪਣੀ ਹਿਰਾਸਤ 'ਚ ਰੱਖਿਆ ਹੋਇਆ ਹੈ। ਆਗੂਆਂ ਨੇ ਕਿਹਾ ਕਿ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾ ਨੂੰ ਮਿਲਣ ਤੋਂ ਰੋਕ ਰਹੀ ਹਨ ਜਦੋਂ ਕਿ ਕੋਰਟ 'ਚ ਕਹਿ ਰਹੇ ਹਨ ਕਿ ਕਿਸੇ ਨੂੰ ਮਿਲਣ ਤੋਂ ਰੋਕਿਆ ਨਹੀਂ ਜਾ ਰਿਹਾ । ਕਾਫੀ ਮੁਸ਼ੱਕਤ ਤੋਂ ਬਾਅਦ ਹੀ ਸਿਰਫ ਦੋ ਆਗੂਆਂ ਨੂੰ ਕੁਝ ਮਿੰਟਾਂ ਲਈ ਮਿਲਣ ਦਿੱਤਾ ਗਿਆ ਹੈ ਉਨ੍ਹਾਂ ਦੱਸਿਆ ਕਿ ਕਾਫੀ ਮੁਸ਼ੱਕਤ ਤੋਂ ਬਾਅਦ ਹੀ ਸਿਰਫ ਦੋ ਆਗੂਆਂ ਨੂੰ ਕੁਝ ਮਿੰਟਾਂ ਲਈ ਮਿਲਣ ਦਿੱਤਾ ਗਿਆ ਹੈ । ਆਗੂਆਂ ਨੇ ਆਖਿਆ ਕਿ ਉਹ ਹੋਰਨਾ ਭਰਾਤਰੀ ਜਥੇਬੰਦੀਆਂ ਨਾਲ ਮੁਲਾਕਾਤ ਕਰਕੇ ਅਗਲੇ ਦਿਨਾਂ 'ਚ ਵੱਡਾ ਐਕਸਨ ਕਰਨਗੇ ਕਿਉਂਕਿ ਜੇਕਰ ਪੁਲਿਸ ਨੇ ਡੱਲੇਵਾਲ ਨੂੰ ਆਪਣੀ ਹਿਰਾਸਤ 'ਚ ਨਾ ਛੱਡਿਆ ਤਾਂ ਉਨ੍ਹਾਂ ਦੀ ਜਾਨ ਵੀ ਜਾ ਸਕਦੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੂੰ ਕਿਸਾਨਾਂ ਤੋਂ ਕੋਈ ਖਤਰਾ ਹੀ ਨਹੀਂ ਹੈ ਤਾਂ ਜੇਲ੍ਹਾਂ 'ਚ ਬੰਦ ਕੀਤੇ ਗਏ ਕਿਸਾਨਾਂ ਨੂੰ ਰਿਹਾਅ ਕੀਤਾ ਜਾਵੇ । ਮੰਡੀਕਲਾਂ ਜਿਲਾ ਬਠਿੰਡਾ ਵਲੋ ਕਿਸਾਨਾਂ ਦੀ ਰਿਹਾਈ ਲਈ ਪੱਕਾ ਮੋਰਚਾ ਸ਼ੁਰੂ ਲੰਘੇ ਦਿਨਾ ਤੋ ਪੰਜਾਬ ਸਕਰਾਰ ਵਲੋ ਗ੍ਰਿਫਤਾਰ ਕੀਤੇ ਕਿਸਾਨਾਂ ਦੀ ਰਿਹਾਈ ਲਈ ਕਿਸਾਨਾਂ ਨੇ ਮੰਡੀ ਕਲਾਂ ਜਿਲਾ ਬਠਿੰਡਾ ਵਿਖੇ ਪਕਾ ਮੋਰਚਾ ਸ਼ੁਰੂ ਕਰ ਦਿਤਾ ਹੈ ।  ਅੱਜ ਕਿਸਾਨ ਨੇਤਾਵਾਂ ਨੇ ਜਾਣਕਾਰੀ ਦਿਦਿਆਂ ਦਸਿਆ ਕਿ ਸਰਕਾਰ ਉਨ੍ਹਾ ਉਪਰ ਤਸਦਦ ਕਰ ਰਹੀ ਹੈ ।  ਉਨਾ ਆਖਿਆ ਕਿ ਸਰਕਾਰ ਨੂੰ ਤੁਰੰਤ ਸਾਰੇ ਕਿਸਾਨ ਰਿਹਾ ਕਰਨੇ ਚਾਹੀਦੇ ਹਨ ।

Punjab Bani 28 March,2025
ਪੰਜਾਬੀ ਯੂਨੀਵਰਸਿਟੀ ਗੈਰ -ਅਧਿਆਪਨ ਕਰਮਚਾਰੀਆਂ ਨੇ ਲਾਇਆ ਪੱਕਾ ਮੋਰਚਾ

ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਗੈਰ ਅਧਿਆਪਨ ਕਰਮਚਾਰੀਆਂ ਦਾ ਪ੍ਰਸ਼ਾਸਨ ਨਾਲ ਮੰਗਾਂ ਉਤੇ ਸਹਿਮਤੀ ਨਾ ਬਣਨ ਕਾਰਨ ਟਕਰਾਅ ਵੱਧਦਾ ਨਜ਼ਰ ਆ ਰਿਹਾ ਹੈ। ਵਰਕਚਾਰਜ ਤੋਂ ਰੈਗੂਲਰ ਕਰਨ, ਮਾਨਯੋਗ ਹਾਈਕੋਰਟ ਤੋਂ ਸਕੱਤਰੇਤ ਪੇਅ ਸਬੰਧੀ ਫੈਸਲਾ ਲਾਗੂ ਕਰਨ ਨੂੰ ਲੈ ਕੇ ਯੂਨੀਵਰਸਿਟੀ ਦੇ ਵੱਖ ਵੱਖ ਕਰਮਚਾਰੀ ਸੰਗਠਨਾਂ ਵੱਲੋਂ ਮੁਲਾਜ਼ਮਾਂ ਦੀ ਅਗਵਾਈ ਹੇਠ ਲਗਾਇਆ ਧਰਨਾ ਅੱਜ ਤੀਜੇ ਦਿਨ ਵੀ ਜਾਰੀ ਰਿਹਾ। ਕਰਮਚਾਰੀਆਂ ਵਲੋਂ ਵੱਡੀ ਗਿਣਤੀ ਵਿੱਚ ਧਰਨੇ ਵਿੱਚ ਪਹੁੰਚ ਕੇ ਕਈ ਵਿਭਾਗਾਂ ਦਾ ਕੰਮਕਾਜ ਮੁਕੰਮਲ ਠੱਪ ਕੀਤਾ ਗਿਆ  । ਵਰਕਚਾਰਜ ਤੋਂ ਰੈਗੂਲਰ, ਸਕੱਤਰੇਤ ਪੇਅ ਸਿੰਡੀਕੇਟ ਦੀ ਆਸ ਵਿੱਚ ਤੁਰੰਤ ਲਾਗੂ ਕਰੇ ਪ੍ਰਸ਼ਾਸਨ : ਆਗੂ ਜਾਣਕਾਰੀ ਦਿੰਦਿਆਂ ਕਰਮਚਾਰੀ ਆਗੂ ਰਾਜਿੰਦਰ ਸਿੰਘ ਬਾਗੜੀਆਂ, ਗੁਰਜੀਤ ਸਿੰਘ ਗੋਪਾਲਪੁਰੀ, ਗਗਨ ਸ਼ਰਮਾ, ਗੁਰਿੰਦਰਪਾਲ ਸਿੰਘ ਬੱਬੀ, ਤੇਜਿੰਦਰ ਸਿੰਘ ਨੇ ਦੱਸਿਆ ਕਿ ਮਾਨਯੋਗ ਹਾਈਕੋਰਟ ਦੇ ਡਬਲ ਬੈਂਚ ਵਲੋਂ ਸਕੱਤਰੇਤ ਪੇਅ ਲਾਗੂ ਕਰਨ ਸਬੰਧੀ ਫੈਸਲਾ ਗੈਰ ਅਧਿਆਪਨ ਕਰਮਚਾਰੀਆਂ ਦੇ ਹੱਕ ਵਿੱਚ ਕੀਤਾ ਗਿਆ ਹੈ, ਪ੍ਰੰਤੂ ਯੂਨੀਵਰਸਿਟੀ ਪ੍ਰਸ਼ਾਸਨ ਦੀ ਨਲਾਇਕੀ ਕਾਰਨ ਲਗਭਗ 1800 ਮੁਲਾਜ਼ਮ ਸਕੱਤਰੇਤ ਪੇਅ ਸਬੰਧੀ ਰੁਕੇ ਫੈਸਲੈ ਕਾਰਨ ਖੱਜਲ ਖੁਆਰ ਹੋ ਰਹੇ ਹਨ । ਰਜਿਸਟਰਾਰ ਦਫ਼ਤਰ ਦੇ ਬਾਹਰ ਨਾਅਰੇਬਾਜ਼ੀ ਕਰਦਿਆਂ ਗੈਰ ਅਧਿਆਪਨ ਕਰਮਚਾਰੀਆਂ ਨੇ ਯੂਨੀਵਰਸਿਟੀ ਦੇ ਮੋਜੂਦਾ ਵਿੱਤ ਅਫ਼ਸਰ ਨੂੰ ਅਹੁਦੇ ਤੋਂ ਹਟਾਉਣ ਦੀ ਜ਼ੋਰਦਾਰ ਆਵਾਜ਼ ਉਠਾਈ ਗਈ। ਧਰਨੇ ਨੂੰ ਵੱਖ ਵੱਖ ਕਰਮਚਾਰੀ ਸੰਗਠਨਾਂ ਤੋਂ ਇਲਾਵਾ ਗੈਰ ਅਧਿਆਪਨ ਕਰਮਚਾਰੀਆਂ ਨੇ ਵੀ ਸੰਬੋਧਨ ਕੀਤਾ । ਵਿੱਤ ਅਫ਼ਸਰ ਭਜਾਉ ਯੂਨੀਵਰਸਿਟੀ ਬਚਾਓ ਦੇ ਲੱਗੇ ਨਾਅਰੇ ਅੱਜ ਦੇ ਧਰਨੇ ਵਿੱਚ ਪ੍ਰੀਖਿਆ ਸ਼ਾਖਾ, ਡਿਸਟੇਸ ਐਜੂਕੇਸ਼ਨ ਵਿਭਾਗ, ਅਮਲਾ ਸ਼ਾਖਾ ਅਤੇ ਕਈ ਹੋਰ ਵਿਭਾਗਾਂ ਦੇ ਕਰਮਚਾਰੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ । ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਦੁਪਹਿਰ ਬਾਅਦ ਧਰਨੇ ਦੀ ਅਗਵਾਈ ਕਰ ਰਹੇ ਕਰਮਚਾਰੀ ਆਗੂਆਂ ਨੂੰ ਮੰਗਾਂ ਤੇ ਗੱਲਬਾਤ ਕਰਨ ਦਾ ਸੱਦਾ ਦਿੱਤਾ, ਪ੍ਰੰਤੂ ਵਾਇਸ ਚਾਂਸਲਰ ਦੇ ਯੂਨੀਵਰਸਿਟੀ ਵਿਖੇ ਅੱਜ ਨਾਂ ਹੋਣ ਕਾਰਨ ਰਜਿਸਟਰਾਰ ਅਤੇ ਡੀਨ ਅਕਾਦਮਿਕ ਕੋਈ ਠੋਸ ਫ਼ੈਸਲਾ ਗੈਰ-ਅਧਿਆਪਨ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਨਾ ਲੈ ਸਕੇ । ਮੰਗਾਂ ਲਾਗੂ ਕਰਨ ਸਬੰਧੀ ਪੱਤਰ ਜਾਰੀ ਨਾਂ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਤੇਜ਼ ਆਗੂਆਂ ਨੇ ਤਿੱਖੇ ਸ਼ਬਦਾਂ ਵਿਚ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦ ਮੰਗਾਂ ਲਾਗੂ ਕਰਨ ਸਬੰਧੀ ਪੱਤਰ ਜਾਰੀ ਨਾਂ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਤੇਜ਼ ਕਰਦੀਆਂ ਬਾਹਰਲੇ ਸੈਂਟਰਾਂ, ਕਾਲਜਾਂ ਵਿੱਚ ਮੁਕੰਮਲ ਹੜਤਾਲ ਦਾ ਸੱਦਾ ਦਿੱਤਾ ਜਾਵੇਗਾ, ਜਿਸ ਦੀ ਜ਼ਿਮੇਵਾਰੀ ਮੋਜੂਦਾ ਯੂਨੀਵਰਸਿਟੀ ਪ੍ਰਸ਼ਾਸਨ ਦੀ ਹੋਵੇਗੀ । ਧਰਨੇ ਦੌਰਾਨ ਪ੍ਰਕਾਸ਼ ਧਾਲੀਵਾਲ, ਅਮਰਜੀਤ ਕੌਰ,ਗੁਰਪ੍ਰੀਤ ਸਿੰਘ ਜੋਨੀ, ਨਵਦੀਪ ਸਿੰਘ ਪ੍ਰਭਜੋਤ ਸਿੰਘ, ਮੁਹੰਮਦ ਜ਼ਹੀਰ, ਸੁਖਵਿੰਦਰ ਸਿੰਘ ਸੁੱਖੀ, ਗੁਰਪਿਆਰ ਸਿੰਘ, ਧਰਮਿੰਦਰ ਸਿੰਘ ਪੰਨੂ , ਰੇਖਾ, ਜਗਤਾਰ ਸਿੰਘ,ਲੱਖੀ ਰਾਮ, ਕੰਵਲਜੀਤ ਸਿੰਘ, ਕਰਨੈਲ ਸਿੰਘ, ਅਮਨਦੀਪ ਸਿੰਘ, ਉਂਕਾਰ ਸਿੰਘ, ਭੁਪਿੰਦਰ ਸਿੰਘ, ਪ੍ਰਦੀਪ ਕੁਮਾਰ ਮਹਿਤਾ, ਸੁਰਿੰਦਰ ਕੌਰ, ਨੀਲਮ ਰਾਣੀ, ਸ਼ਰਨਜੀਤ ਕੌਰ ਆਦਿ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਨੇ ਮੰਗਾਂ ਸਬੰਧੀ ਨਾਅਰੇਬਾਜ਼ੀ ਕੀਤੀ ।

Punjab Bani 27 March,2025
ਚੌਥਾ ਦਰਜਾ ਮੁਲਾਜਮਾਂ ਨੇ ਵਣ ਨਿਗਮ ਅਧਿਕਾਰੀਆਂ ਵਿਰੁੱਧ ਅਰਥੀ ਫੁੱਕ ਰੈਲੀ ਕੀਤੀ

ਪਟਿਆਲਾ, 26 ਮਾਰਚ : ਪੰਜਾਬ ਰਾਜ ਵਣ ਵਿਕਾਸ ਨਿਗਮ ਵਿਚਲੇ ਪ੍ਰਾਜੈਕਟ ਅਫਸਰ ਦਫਤਰ ਅੱਗੇ ਚੌਥਾ ਦਰਜਾ ਮੁਲਾਜਮ ਯੂਨੀਅਨ ਵਲੋਂ ਰੈਲੀ ਕੀਤੀ ਅਤੇ ਵਣ ਨਿਗਮ ਅਧਿਕਾਰੀਆਂ ਦੀ ਅਰਥੀ ਪਟਿਆਲਾ—ਨਾਭਾ ਮੇਨ ਸੜਕ ਤੇ ਲਿਆ ਕੇ ਅਗਨ ਭੇਂਟ ਕੀਤੀ ।  ਆਗੂਆਂ ਨੇ ਦੋਸ਼ ਲਾਇਆ ਕਿ ਪ੍ਰਾਜੈਕਟ ਅਫਸਰ ਵੱਲੋਂ ਮੌਤ ਕੇਸਾਂ ਵਿੱਚ ਨਿਯੁਕਤ ਹੋਏ ਮੇਲ ਅਤੇ ਫੀਮੇਲ ਦਿਹਾੜੀਦਾਰ ਕਰਮੀਆਂ ਨੂੰ ਬਗੈਰ ਨੋਟਿਸ ਦਿੱਤੀਆ ਕੰਮ ਤੋਂ ਫਾਰਗ ਕਰ ਦਿੱਤਾ ਹੈ ਤੇ ਤਿੰਨ—ਤਿੰਨ ਮਹੀਨਿਆਂ ਦੀਆਂ ਤਨਖਾਹਾਂ ਵੀ ਜਾਰੀ ਨਹੀਂ ਕੀਤੀਆਂ, ਕੁਰਪਸ਼ਨ ਵਿੱਚ ਲਿਬੜੀ ਜੰਗਲਾਤ ਨਿਗਮ ਵਿਚਲੀ ਅਫਸਰਸ਼ਾਹੀ ਵਲੋਂ ਅਜਿਹਾ ਕੀਤਾ ਜਾ ਰਿਹਾ ਹੈ, ਯੂਨੀਅਨ ਦੇ ਆਗੂਆ ਕਾ. ਦਰਸ਼ਨ ਸਿੰਘ ਲੁਬਾਣਾ, ਜਗਮੋਹਨ ਨੋਲੱਖਾ ਨੇ ਕਿਹਾ ਕਿ ਉਹਨਾਂ ਇਹ ਮਾਮਲਾ ਮੈਨੇਜਿੰਗ ਡਾਇਰੈਕਟਰ ਸ੍ਰੀ ਪ੍ਰਵੀਨ ਕੁਮਾਰ (ਆਈ. ਐਫ. ਐਸ.) ਦੇ ਧਿਆਨ ਵਿੱਚ ਲਿਆਦਾ ਗਿਆ, ਪਰੰਤੂ ਫਿਰ ਵੀ ਕੋਈ ਨੋਟਿਸ ਨਹੀਂ ਲਿਆ ਗਿਆ । ਮਾਮਲਾ ਤਿੰਨ ਮਹੀਨੇ ਤੋਂ ਰੋਕੀਆਂ ਤਨਖਾਹਾਂ, ਤੇ ਕੰਮਾਂ ਤੋਂ ਫਾਰਗ ਕਰਨ ਦਾ : ਦਰਸ਼ਨ ਲੁਬਾਣਾ, ਜਗਮੋਹਨ ਨੋਲੱਖਾ ਆਗੂਆਂ ਨੇ ਕਿਹਾ ਕਿ ਯੂਨੀਅਨ ਅਪ੍ਰੈਲ ਅੱਧ ਵਿੱਚ ਵਣ ਭਵਨ ਮੋਹਾਲੀ ਵਿਖੇ “ਅਣ ਮਿੱਥੇ ਦਾ ਧਰਨਾ” ਲਾਉਣ ਜਾ ਰਹੀ ਹੈ, ਜਿਸ ਵਿੱਚ ਜੰਗਲਾਤ, ਜੰਗਲੀਜੀਵ ਤੇ ਜੰਗਲਾਤ ਨਿਗਮ ਦਾ ਪਿੱਟ ਸਿਆਪਾ ਕੀਤਾ ਜਾਵੇਗਾ ਅਤੇ ਕੰਮਾਂ ਤੋਂ ਫਾਰਮ ਕੀਤੇ ਕਾਮਿਆਂ ਦੇ ਮਾਮਲੇ ਅਤੇ ਵਣ ਰੇਂਜ ਅਫਸਰ ਭਾਦਸੋਂ ਵਲੋਂ ਕੀਤੀ ਜਾ ਰਹੀ ਬੁਰਛਾਗਰਦੀ ਜਿਸ ਨੂੰ ਕੁਰਪੱਟ ਅਧਿਕਾਰੀ ਬਲ ਦੇ ਰਹੇ ਹਨ ਵੀ ਉਠਾਏ ਜਾਣਗੇ । ਆਗੂਆਂ ਨੇ ਮੰਗ ਕੀਤੀ ਕਿ ਵਣ ਵਿਕਾਸ ਨਿਗਮ ਵਿਚਲੀ ਕੁਰਪਸ਼ਨ ਦੀ ਚੌਕਸੀ ਵਿਭਾਗ ਤੋਂ ਜਾਂਚ ਕਰਵਾਈ ਜਾਵੇ। ਐਲਾਨ ਕੀਤਾ ਕਿ ਜੰਗਲਾਤ ਕਰਮੀ ਮਿਤੀ 03 ਅਪ੍ਰੈਲ ਨੂੰ ਕਿਰਤ ਕਮਿਸ਼ਨਰ ਦਫਤਰ ਕਿਰਤ ਭਵਨ ਮੁਹਾਲੀ ਵਿਖੇ (ਏਟਕ) ਦੀ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ । ਇਸ ਮੌਕੇ ਤੇ ਜ਼ੋ ਹੋਰ ਆਗੂ ਹੋਏ ਸ਼ਾਮਲ  ਇਸ ਮੌਕੇ ਤੇ ਜ਼ੋ ਹੋਰ ਆਗੂ ਸ਼ਾਮਲ ਹੋਏ ਉਨ੍ਹਾਂ ਵਿੱਚ ਦੀਪ ਚੰਦ ਹੰਸ, ਰਾਮ ਲਾਲ ਰਾਮਾ, ਤਰਲੋਚਨ ਮਾੜੂ, ਇੰਦਰਪਾਲ ਵਾਲਿਆ, ਚੰਦਰ ਭਾਨ, ਦਰਸ਼ਨ ਮਲੇਵਾਲ, ਤਰਲੋਚਨ ਮੰਡੋਲੀ, ਰਾਮ ਜ਼ੋਧਾ, ਸੁਖਦੇਵ ਸਿੰਘ ਝੰਡੀ, ਲਖਵੀਰ ਸਿੰਘ, ਬਲਵਿੰਦਰ ਸਿੰਘ ਨਾਭਾ, ਜੁਗਨੂੰ, ਸਵਰਨ ਸਿੰਘ ਬੰਗਾ, ਰਾਜੇਸ਼ ਗੋਲੂ, ਪ੍ਰਕਾਸ਼ ਸਿੰਘ ਲੁਬਾਣਾ, ਹਰਜਿੰਦਰ ਅਮਲੋਹ, ਸ਼ਾਮ ਸਿੰਘ, ਨਛੱਤਰ ਲਾਛੜੂ, ਹੈਪੀ, ਬਲਵਿੰਦਰ ਸਿੰਘ ਨਾਭਾ,ਬਲਕਾਰ ਬਠੋਈ, ਆਦਿ ਸ਼ਾਮਲ ਸਨ ।

Punjab Bani 26 March,2025
ਪੀ. ਯੂ. ਵਿਖੇ ਕਰਮਚਾਰੀਆਂ ਦੂਜੇ ਦਿਨ ਪ੍ਰੀਖਿਆ ਸ਼ਾਖਾ ਦਾ ਕੰਮਕਾਜ ਠੱਪ ਕਰਕੇ ਕੀਤੀ ਨਾਅਰੇਬਾਜੀ

ਪਟਿਆਲਾ : ਪੰਜਾਬੀ ਯੂਨੀਵਰਸਿਟੀ ਵਿਖੇ ਗੈਰ- ਅਧਿਆਪਨ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਅੱਜ ਦੂਜੇ ਦਿਨ ਕਰਮਚਾਰੀਆਂ ਵਲੋਂ ਪ੍ਰੀਖਿਆ ਸ਼ਾਖਾ ਦਾ ਕੰਮ-ਕਾਜ ਠੱਪ ਕਰਕੇ ਯੂਨੀਵਰਸਿਟੀ ਪ੍ਰਸ਼ਾਸਨ ਖਿਲਾਫ ਨਾਅਰੇਬਾਜੀ ਕੀਤੀ ਗਈ । ਧਰਨੇ ਨੂੰ ਸੰਬੋਧਨ ਕਰਦਿਆਂ ਰਾਜਿੰਦਰ ਸਿੰਘ ਬਾਗੜੀਆਂ, ਗੁਰਜੀਤ ਸਿੰਘ ਗੋਪਾਲਪੁਰੀ, ਗਗਨ ਸਰਮਾ, ਗੁਰਿੰਦਰਪਾਲ ਸਿੰਘ ਬੱਬੀ, ਅਮਰਜੀਤ ਕੌਰ, ਤੇਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੂਨੀਵਰਸਿਟੀ ਪ੍ਰਸ਼ਾਸਨ ਗੈਰ-ਅਧਿਆਪਨ ਕਰਮਚਾਰੀਆਂ ਨਾਲ ਮਤਰੇਈ ਮਾਂ ਵਰਗਾ ਸਲੂਕ ਕਰ ਰਿਹਾ ਹੈ, ਸਿੰਡੀਕੇਟ ਵਿੱਚ ਅਧਿਆਪਨ ਵਰਗ ਦੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਲਾਗੂ ਕੀਤਾ ਗਿਆ ਹੈ, ਜਦੋਂ ਕਿ ਗੈਰ ਅਧਿਆਪਨ ਕਰਮਚਾਰੀਆਂ ਦੇ ਮਸਲਿਆਂ ਨੂੰ ਲਟਕਾਇਆ ਗਿਆ ਹੈ ।  ਦੇਰ ਸਾਮ ਪ੍ਰਸਾਸਨ ਨਾਲ ਹੋਈ ਗੱਲਬਾਤ ਦੌਰਾਨ ਮੰਗਾਂ ਤੇ ਨਹੀਂ ਬਣ ਸਕੀ ਸਹਿਮਤੀ ਯੂਨੀਵਰਸਿਟੀ ਗੈਰ ਅਧਿਆਪਨ ਕਰਮਚਾਰੀ ਦੇ ਵੱਖ ਵੱਖ ਸੰਗਠਨਾਂ ਨੇ ਇੱਕ ਝੱਡੇ ਹੇਠ ਇਕੱਠੇ ਹੋ ਕੇ ਆਪਣੀਆਂ ਮੰਗਾਂ ਨੂੰ ਪ੍ਰਸਾਸਨ ਸਾਹਮਣੇ ਰੱਖਿਆ। ਧਰਨੇ ਦੌਰਾਨ ਦੇਰ ਸਾਮ ਪ੍ਰਸਾਸਨ ਵੱਲੋਂ ਮੀਟਿੰਗ ਲਈ ਸੱਦਾ ਭੇਜਿਆ ਗਿਆ ਪਰ ਕਰਮਚਾਰੀ ਆਗੂ ਰਾਜਿੰਦਰ ਸਿੰਘ ਬਾਗੜੀਆਂ ਅਤੇ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਦੀ ਪ੍ਰਸ਼ਾਸਨ ਨਾਲ ਚੱਲੀ ਗੱਲਬਾਤ ਦੌਰਾਨ ਕੋਈ ਠੋਸ ਸਹਿਮਤੀ ਨਾ ਬਣ ਸਕੀ । ਪ੍ਰਸ਼ਾਸਨ ਨਹੀਂ ਲੈ ਰਿਹਾ ਕਰਮਚਾਰੀਆਂ ਦੇ ਮਸਲਿਆਂ ਨੂੰ ਗੰਭੀਰਤਾ ਨਾਲ ਆਗੂਆਂ ਨੇ ਮੀਟਿੰਗ ਤੋਂ ਬਾਅਦ ਕਿਹਾ ਕਿ ਪ੍ਰਸ਼ਾਸਨ ਕਰਮਚਾਰੀਆਂ ਦੇ ਮਸਲਿਆਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ, ਜਿਸ ਕਰਕੇ ਗੈਰ ਅਧਿਆਪਨ ਕਰਮਚਾਰੀਆਂ ਦੇ ਮਾਣ ਸਨਮਾਨ ਨੂੰ ਠੇਸ ਪਹੁੰਚਾਈ ਜਾ ਰਹੀ ਹੈ। ਧਰਨੇ ਦੌਰਾਨ ਪ੍ਰਕਾਸ ਧਾਲੀਵਾਲ, ਗੁਰਪ੍ਰੀਤ ਸਿੰਘ ਜੋਨੀ, ਸੁਖਵਿੰਦਰ ਸਿੰਘ ਸੁੱਖੀ, ਦੇਵਕੀ, ਨਵਦੀਪ ਸਿੰਘ, ਗੁਰਪਿਆਰ ਸਿੰਘ, ਲੱਖੀ ਰਾਮ, ਕੰਵਲਜੀਤ ਸਿੰਘ,ਰੇਖਾਂ, ਪ੍ਰਭਜੋਤ ਸਿੰਘ, ਭੁਪਿੰਦਰ ਸਿੰਘ, ਸੁਰਿੰਦਰ ਕੌਰ, ਨੀਲਮ ਰਾਣੀ, ਨਿਗਰਾਨ ਡਿੰਪਲ ਗੁਰਮੀਤ ਕੌਰ, ਉਂਕਾਰ ਸਿੰਘ, ਕਰਨੈਲ ਸਿੰਘ, ਅਮਨਦੀਪ ਸਿੰਘ , ਪ੍ਰਦੀਪ ਕੁਮਾਰ ਮਹਿਤਾ, ਜਗਤਾਰ ਸਿੰਘ ਆਦਿ ਵੱਡੀ ਗਿਣਤੀ ਵਿੱਚ ਕਰਮਚਾਰੀ ਮੌਜੂਦ ਰਹੇ ।

Punjab Bani 26 March,2025
ਸਿੰਡੀਕੇਟ ਵਿੱਚ ਪੀ. ਯੂ. ਦੇ ਗੈਰ ਅਧਿਆਪਨ ਕਰਮਚਾਰੀਆਂ ਲਈ ਵਰਤੀ ਮਾੜੀ ਸ਼ਬਦਾਵਲੀ ਵਿਰੁੱਧ ਮੁਲਾਜ਼ਮਾਂ ਘੇਰਿਆ ਰਜਿਸਟਰਾਰ ਦਫ਼ਤਰ

ਪਟਿਆਲਾ  : ਪਿਛਲੇ ਦਿਨੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਈ ਸਿੰਡੀਕੇਟ ਮੀਟਿੰਗ ਵਿਵਾਦਾਂ ਦੇ ਘੇਰੇ ਵਿੱਚ ਆ ਗਈ ਹੈ, ਜਿਸ ਸਬੰਧੀ ਅੱਜ ਗੈਰ ਅਧਿਆਪਨ ਕਰਮਚਾਰੀ ਸੰਗਠਨਾਂ ਵੱਲੋਂ ਮੁਲਾਜ਼ਮਾਂ ਦੀ ਅਗਵਾਈ ਹੇਠ ਰਜਿਸਟਰਾਰ ਦਫ਼ਤਰ ਦੇ ਬਾਹਰ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ । ਜਾਣਕਾਰੀ ਦਿੰਦਿਆਂ ਵੱਖ ਵੱਖ ਕਰਮਚਾਰੀ ਆਗੂਆਂ ਰਾਜਿੰਦਰ ਸਿੰਘ ਬਾਗੜੀਆਂ, ਗੁਰਜੀਤ ਸਿੰਘ ਗੋਪਾਲਪੁਰੀ,ਗਗਨ ਸ਼ਰਮਾ, ਗੁਰਿੰਦਰਪਾਲ ਸਿੰਘ ਬੱਬੀ, ਪੁਸ਼ਪਿੰਦਰ ਸਿੰਘ ਬਰਾੜ, ਜਰਨੈਲ ਸਿੰਘ , ਅਮਰਜੀਤ ਕੌਰ, ਰੇਖਾਂ ਨੇ ਦੱਸਿਆ ਕਿ ਯੂਨੀਵਰਸਿਟੀ ਵਿਖੇ ਹੋਈ ਸਿੰਡੀਕੇਟ ਮੀਟਿੰਗ ਵਿੱਚ ਗੈਰ ਅਧਿਆਪਨ ਕਰਮਚਾਰੀਆਂ ਦੇ ਕੰਮਾਂ ਸਬੰਧੀ ਭੇਜੇ ਗਏ ਏਜੰਡੇ ਨੂੰ ਜਾਣ ਬੁੱਝ ਕੇ ਸਿੰਡੀਕੇਟ ਮੈਂਬਰਾਂ ਵਲੋਂ ਅਣਗੋਲਿਆਂ ਕੀਤਾ ਗਿਆ ਹੈ । ਆਗੂਆਂ ਨੇ ਯੂਨੀਵਰਸਿਟੀ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਦਾ ਧੁਰਾ ਪ੍ਰੀਖਿਆ ਸ਼ਾਖਾ ਦੇ ਕਰਮਚਾਰੀਆਂ ਵਿਰੁੱਧ ਬੋਲੀ ਮਾੜੀ ਸ਼ਬਦਾਵਲੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਰਮਚਾਰੀਆਂ ਨੇ ਮੰਗ ਕੀਤੀ ਕਿ ਪ੍ਰੀਖਿਆ ਸ਼ਾਖਾ ਪ੍ਰਤੀ ਬੋਲੇ ਸ਼ਬਦਾਂ ਬਾਰੇ ਪ੍ਰਸ਼ਾਸਨ ਨੂੰ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ । ਸਿੰਡੀਕੇਟ ਮੈਂਬਰਾਂ ਕੀਤਾ ਪ੍ਰੀਖਿਆ ਸ਼ਾਖਾ ਸਬੰਧੀ ਸਿੰਡੀਕੇਟ ਵਿੱਚ ਕੀਤੇ ਫੈਸਲੇ ਦਾ ਵਿਰੋਧ ਸਿੰਡੀਕੇਟ ਮੈਂਬਰਾਂ ਵਲੋਂ ਪ੍ਰੀਖਿਆ ਸ਼ਾਖਾ ਸਬੰਧੀ ਸਿੰਡੀਕੇਟ ਵਿੱਚ ਕੀਤੇ ਫੈਸਲੇ ਦਾ ਵਿਰੋਧ ਕੀਤਾ ਗਿਆ, ਜਿਸ ਵਿੱਚ ਭਾਸ਼ਾ ਵਿਭਾਗ ਦੇ ਡਾਇਰੈਕਟਰ ਸਮੇਤ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਕੇ ਪ੍ਰੀਖਿਆ ਸ਼ਾਖਾ ਦੇ ਕੰਮਾਂ ਸਬੰਧੀ ਫੈਸਲਾ ਕਰੇਗੀ । ਰੋਸ ਜ਼ਾਹਿਰ ਕਰਦਿਆਂ ਰਾਜਿੰਦਰ ਸਿੰਘ ਬਾਗੜੀਆਂ ਨੇ ਕਿਹਾ ਕਿ ਗੈਰ ਅਧਿਆਪਨ ਕਰਮਚਾਰੀਆਂ ਦੇ ਕੰਮਾਂ ਵਰਕਚਾਰਜ ਤੋਂ ਰੈਗੂਲਰ, ਸਕੱਤਰੇਤ ਪੇਅ ਸਬੰਧੀ ਫੈਸਲਾ ਕਰਮਚਾਰੀਆਂ ਦੇ ਹੱਕ ਵਿੱਚ ਤੁਰੰਤ ਲਾਗੂ ਕੀਤਾ ਜਾਵੇ । ਨੇਤਾਵਾਂ ਨੇ ਯੂਨੀਵਰਸਿਟੀ ਦੇ ਵੱਖ ਵੱਖ ਕਰਮਚਾਰੀ ਸੰਗਠਨਾਂ ਨੇ ਮੰਗਾਂ ਲਾਗੂ ਹੋਣ ਤੱਕ ਕੱਲ੍ਹ ਸਵੇਰੇ ਪ੍ਰੀਖਿਆ ਸ਼ਾਖਾ ਦੇ ਬਾਹਰ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ । ਇਸ ਮੌਕੇ ਨਿਗਰਾਨ ਰਾਜ ਕੁਮਾਰ, ਨਵਦੀਪ ਸਿੰਘ, ਪ੍ਰਭਜੋਤ ਸਿੰਘ, ਪ੍ਰਦੀਪ ਕੁਮਾਰ ਮਹਿਤਾ, ਭੁਪਿੰਦਰ ਸਿੰਘ ਢਿੱਲੋਂ, ਸੁਖਵਿੰਦਰ ਸਿੰਘ ਸੁੱਖੀ,ਦੇਵਕੀ ਸਹਾਇਕ ਰਜਿਸਟਰਾਰ, ਤੇਜਿੰਦਰ ਸਿੰਘ, ਸੁਖਬੀਰ ਸਿੰਘ ਨਿਗਰਾਨ, ਜਸਬੀਰ ਸਿੰਘ ਨਿਗਰਾਨ, ਕੰਵਲਜੀਤ ਸਿੰਘ,ਲੱਖੀ ਰਾਮ, ਗੁਰਪਿਆਰ ਸਿੰਘ, ਕਰਨੈਲ ਸਿੰਘ ਆਦਿ ਵੱਡੀ ਗਿਣਤੀ ਵਿੱਚ ਪ੍ਰੀਖਿਆ ਸ਼ਾਖਾ ਅਤੇ ਵਰਕਚਾਰਜ ਕਰਮਚਾਰੀਆਂ ਸਾਮਲ ਹੋਏ ।

ਸਿੰਡੀਕੇਟ ਨੇ ਪ੍ਰੀਖਿਆ ਸ਼ਾਖਾ ਵਿਚ ਹੋ ਰਹੀਆਂ ਗੜਬੜੀਆਂ ਲਈ ਬਣਾਈ ਹੈ ਜਾਂਚ ਕਮੇਟੀ

ਲੰਘੇ ਦਿਨ ਪੰਜਾਬੀ ਯੂਨੀਵਰਸਿਟੀ ਦੀ ਸਿੰਡੀਕੇਟ ਵਿਚ ਇਸ ਗੱਲ ਨੂੰ ਗੰਭੀਰਤਾ ਨਾਲ ਵਿਚਾਰਿਆ ਗਿਆ ਕਿ ਪ੍ਰੀਖਿਆ ਸ਼ਾਖਾ ਵਿਚ ਵਿਦਿਆਰਥੀਆਂ ਨੂੰ ਬੇਹਦ ਖੱਜਲ ਖੁਆਰ ਹੋਣਾ ਪੈਂਦਾ ਹੈ। ਕਈ ਵਿਦਿਆਰਥੀਆਂ ਨਾਲ ਬਤਮੀਜੀ ਦੀਆਂ ਰਿਪੋਰਟਾ ਵੀ ਸਨ । ਮੀਟਿੰਗ ਵਿਚ ਇਹ ਵੀ ਗੰਭੀਰਤਾ ਨਾਲ ਵਿਚਾਰਿਆ ਗਿਆ ਕਿ ਇਕ ਕੰਟਰੋਲਰ ਤੇ ਪੰਜ ਐਡੀਸ਼ਨਲ ਕੰਟਰੋਲਰ ਹਨ। ਫਿਰ ਵੀ ਪ੍ਰੀਖਿਆ ਸ਼ਾਖਾ ਵਿਦਿਆਰਥੀਆਂ ਨੂੰ ਸੰਤੁਸ਼ਟ ਕਰਨ ਵਿਚ ਨਾਕਾਮ ਹੈ, ਜਿਸ ਕਾਰਨ ਸਿੰਡੀਕੇਟ ਦੀ ਰਾਏ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਲੇ ਪ੍ਰੀਖਿਆ ਸ਼ਾਖਾ ਲਈ ਭਾਸ਼ਾ ਵਿਭਾਗ ਦੇ ਡਾਇਰੈਕਟਰ ਡਾ. ਜਫਰ ਦੀ ਅਗਵਾਈ ਵਿਚ ਪੰਜ ਮੈਂਬਰੀ ਕਮੇਟੀ ਬਣਾਈ ਸੀ, ਜਿਹੜੀ ਕਿ ਪ੍ਰੀਖਿਆਸ਼ਾਖਾ ਸਬੰਧੀ ਚੈਕਿੰਗ ਰਿਪੋਰਟ ਤਿਆਰ ਕਰੇਗੀ। ਇਸ ਕਮੇਟੀ ਨੇ ਅਜੇ ਕੰਮ ਸ਼ੁਰੂ ਹੀ ਕੀਤਾ ਹੈ ਕਿ ਅੱਜ ਮੁਲਾਜ਼ਮਾਂ ਨੇ ਧਰਨਾ ਲਗਾ ਲਿਆ ਹੈ । ਕਮੇਟੀ ਦੇ ਮੈਂਬਰਾਂ ਨੇ ਮੁਲਾਜਮਾਂ ਨੂੰ ਅਪੀਲ ਕੀਤੀ ਹੈ ਕਿ ਉਹ ਜੇਕਰ ਸਾਫ ਸੁਥਰਾ ਕੰਮ ਕਰਦੇ ਹਨ ਤਾਂ ਉਹ ਕਮੇਟੀ ਨੂੰ ਸਹਿਯੋਗ ਦੇਣ ।

Punjab Bani 25 March,2025
ਪੁਲਸ ਹਿਰਾਸਤ 'ਚ ਕਿਸਾਨ ਨੇਤਾ ਜਗਜੀਤ ਡਲੇਵਾਲ ਦਾ ਮਰਨ ਵਰਤ 119ਵੇ ਦਿਨ 'ਚ : ਡਲੇਵਾਲ ਨੂੰ ਨਿੱਜੀ ਹਸਪਤਾਲ 'ਚ ਕਰਵਾਇਆ ਦਾਖਲ

ਪਟਿਆਲਾ : ਪੁਲਸ ਦੀ ਗ੍ਰਿਫਤ ਵਿੱਚ ਕਿਸਾਨਾਂ, ਮਜ਼ਦੂਰਾਂ ਦੀਆ ਹੱਕੀਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 119ਵੇਂ ਦਿਨ ਵੀ ਜਾਰੀ ਰਿਹਾ । ਇਸ ਤੋ ਇਲਾਵਾ ਉਨਾ 19 ਮਾਰਚ ਦੀ ਸ਼ਾਮ ਤੋਂ ਸਰਕਾਰੀ ਜਬਰ ਵਿਰੁੱਧ ਪਾਣੀ ਪੀਣਾ ਵੀ ਬੰਦ ਕੀਤਾ ਹੋਇਆ ਹੈ । ਜਿਕਰਯੋਗ ਹੈ ਕਿ ਜਗਜੀਤ ਡਲੇਵਾਲ ਨੂੰ ਪਾਣੀ ਨਾ ਪੀਣ ਕਾਰਨ ਪਟਿਆਲਾ ਦੇ ਇਕ ਨਿਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ । ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਕੇ ਪਿੱਠ ਵਿੱਚ ਛੁਰਾਂ ਮਾਰਨ ਦਾ ਕੰਮ ਕੀਤਾ ਗਿਆ ਅੱਜ ਸ਼ਹੀਦੇ ਆਜ਼ਮ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਜੀ ਦਾ ਸ਼ਹੀਦੀ ਦਿਹਾੜਾ ਹੈ ਅਤੇ ਦੋਨਾਂ ਫੋਰਮਾਂ ਵੱਲੋਂ ਮੋਰਚਿਆਂ ਉੱਪਰ ਸ਼ਹੀਦੀ ਦਿਹਾੜਾ ਮਨਾਉਣ ਦੇ ਪ੍ਰੋਗਰਾਮ ਉਲੀਕੇ ਗਏ ਸਨ, ਜਿੱਥੇ ਕਿਸਾਨਾਂ ਵੱਲੋਂ ਸ਼ਹੀਦਾਂ ਨੂੰ ਅੱਜ ਦੇ ਦਿਨ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣੇ ਸਨ ਪ੍ਰੰਤੁ ਸ਼ਹੀਦੇ ਆਜ਼ਮ ਭਗਤ ਸਿੰਘ ਜੀ ਦੇ ਪਿੰਡ ਖਟਕੜ ਕਲਾਂ ਵਿਖੇ ਲੋਕਾਂ ਦੇ ਹੱਕਾਂ ਹਕੂਕਾਂ ਦੀ ਗੱਲ ਕਰਨ ਦਾ ਵਾਅਦਾ ਕਰਕੇ ਅਤੇ ਕਸਮ ਖਾ ਕੇ ਪੰਜਾਬ ਦੀ ਸੱਤਾ ਸੰਭਾਲਣ ਵਾਲੀ ਪੰਜਾਬ ਸਰਕਾਰ ਵੱਲੋਂ ਮੀਟਿੰਗ ਉੱਪਰ ਆਏ ਹੋਏ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਕੇ ਪਿੱਠ ਵਿੱਚ ਛੁਰਾਂ ਮਾਰਨ ਦਾ ਕੰਮ ਕੀਤਾ ਗਿਆ ਅਤੇ ਕਿਸਾਨ ਆਗੂਆਂ ਨੂੰ ਧੋਖੇ ਨਾਲ ਗ੍ਰਿਫਤਾਰ ਕਰਕੇ ਸ਼ਹੀਦਾਂ ਦੇ ਸੁਪਨਿਆਂ ਨੂੰ ਵੀ ਚਕਣਾਚੂਰ ਕੀਤਾ ਗਿਆ । ਬਾਰਡਰਾਂ ਉੱਪਰ ਕਿਸਾਨਾਂ ਦੇ ਰਹਿਣ ਬਸੇਰਿਆ ਦਾ ਪੰਜਾਬ ਸਰਕਾਰ ਦੀ ਸ਼ਹਿ ਪ੍ਰਾਪਤ ਹੋਣ ਕਾਰਨ ਪੁਲਸ ਵੱਲੋਂ ਭੰਨਤੋੜ ਕਰਕੇ ਉਜਾੜਾ ਕੀਤਾ ਗਿਆ ਬਾਰਡਰਾਂ ਉੱਪਰ ਕਿਸਾਨਾਂ ਦੇ ਰਹਿਣ ਬਸੇਰਿਆ ਦਾ ਪੰਜਾਬ ਸਰਕਾਰ ਦੀ ਸ਼ਹਿ ਪ੍ਰਾਪਤ ਹੋਣ ਕਾਰਨ ਪੁਲਸ ਵੱਲੋਂ ਭੰਨਤੋੜ ਕਰਕੇ ਉਜਾੜਾ ਕੀਤਾ ਗਿਆ ਅਤੇ ਕਿਸਾਨਾਂ ਦੀਆਂ ਚੋਰੀ ਹੋਈਆਂ ਟਰਾਲੀਆਂ ਅਤੇ ਟਰੈਕਟਰ ਆਪ ਦੇ ਵਿਧਾਇਕ ਦੀ ਸ਼ੈਹ ਉੱਪਰ ਉਸ ਦੇ ਹਮਾਇਤੀਆਂ ਦੇ ਘਰਾਂ ਵਿੱਚੋਂ ਮਿਲ ਰਹੇ ਹਨ। ਬਾਰਡਰਾਂ ਉੱਪਰ ਭਾਰੀ ਪੁਲਸ ਫੋਰਸ ਤੈਨਾਤ ਕਰਕੇ ਜਦੋ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਉਸ ਤੋ ਬਾਅਦ ਉਹ ਸਾਰਾ ਸਮਾਨ ਪੁਲਸ ਦੀ ਨਿਗਰਾਨੀ ਵਿੱਚ ਸੀ ਅਤੇ ਜਿਸ ਤੋਂ ਬਾਅਦ ਉਹ ਸਾਰਾ ਸਮਾਨ ਪੁਲਸ ਦੀ ਨਿਗਰਾਨੀ ਵਿੱਚ ਹੀ ਚੋਰੀ ਹੋਇਆ ਹੈ ਅਤੇ ਪੁਲਸ ਵੱਲੋਂ ਹੀ ਆਮ ਲੋਕਾਂ ਨੂੰ ਕੁੱਝ ਪੈਸਿਆਂ ਵਿੱਚ ਵੇਚਿਆ ਗਿਆ ਅਤੇ ਆਪ ਦੇ ਹਮਾਇਤੀਆਂ ਦੇ ਘਰਾਂ ਦੇ ਵਿੱਚ ਹੀ ਟਰੈਕਟਰ ਟਰਾਲੀਆਂ ਦੇ ਨਾਲ ਨਾਲ ਬਾਕੀ ਖਨੌਰੀ ਅਤੇ ਸ਼ੰਭੂ ਬਾਰਡਰ ਤੋਂ ਗਾਇਬ ਹੋਇਆ ਕੀਮਤੀ ਸਮਾਨ ਫਰਿਜ, ਕੂਲਰ, ਏ. ਸੀ., ਇਨਵਾਈਟਰ, ਮੰਜੇ ਬਿਸਤਰੇ, ਗੈਸ ਸਿਲੰਡਰ, ਐਲ. ਈ. ਡੀ. ਆਦਿ ਲੱਖਾਂ ਰੁਪਏ ਦਾ ਸਾਮਾਨ ਵੀ ਹੋਵੇਗਾ ਅਤੇ ਕਿਸਾਨਾਂ ਦੇ ਹਰ ਤਰ੍ਹਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਨ ਦੀ ਜਿੰਮੇਵਾਰ ਹੁਣ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਹੋਵੇਗੀ ਅਤੇ ਪੰਜਾਬ ਸਰਕਾਰ ਇਹ ਨਾਂ ਸੋਚੇ ਕਿ ਮੋਰਚਾ ਖਤਮ ਹੋ ਗਿਆ ਹੈ ਆਪਣੇ ਲੋਕਾਂ ਦੇ ਹੱਕਾਂ ਲਈ ਆਖਰੀ ਸਾਹ ਤੱਕ ਲੜਾਈ ਜਾਰੀ ਰਹੇਗੀ ।  

Punjab Bani 24 March,2025