Breaking News ਪੂੰਜੀ ਵਿਸਥਾਰ ਅਤੇ ਸਹਿਕਾਰਤਾ ਲਹਿਰ ਦੀ ਮਜ਼ਬੂਤੀ ਲਈ ਸਹਿਕਾਰਤਾ ਵਿਭਾਗ ਨੂੰ ਪੰਜਾਬ ਸਰਕਾਰ ਵੱਲੋਂ ਪੂਰਨ ਸਹਿਯੋਗ- ਹਰਪਾਲ ਸਿੰਘ ਚੀਮਾਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ 'ਆਪ ਦੀ ਸਰਕਾਰ ਆਪ ਦੇ ਦੁਆਰ' ਤਹਿਤ ਵੱਖ ਵੱਖ ਵਾਰਡਾਂ ਦੇ ਵਸਨੀਕਾਂ ਦੀਆਂ ਸੁਣੀਆਂ ਸਮੱਸਿਆਵਾਂ4.5 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਨਵੀਂ ਮੱਛੀ ਮੰਡੀ ਦਾ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕੀਤਾ ਉਦਘਾਟਨਜ਼ਿਲ੍ਹਾ ਤਰਨ ਤਾਰਨ ਦੇ ਪਿੰਡਾਂ ਦੇ ਵਿਕਾਸ ਲਈ ਗ੍ਰਾਂਟਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ : ਲਾਲਜੀਤ ਸਿੰਘ ਭੁੱਲਰਵਿਧਾਇਕ ਅਜੀਤਪਾਲ ਸਿੰਘ ਕੋਹਲੀ ਸਕੂਟਰ 'ਤੇ ਪਟਿਆਲਾ ਸ਼ਹਿਰ ਦੇ ਲੋਕਾਂ ਦੀਆਂ ਮੁਸ਼ਕਲਾਂ ਦੂਰ ਕਰਨ ਲਈ ਕਮਿਸ਼ਨਰ ਨੂੰ ਨਾਲ ਲੈ ਕੇ ਕੀਤਾ ਦੌਰਾਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਪਟਿਆਲਾ ਜ਼ਿਲ੍ਹੇ ਦੇ 6276 ਪੰਚਾਂ ਨੂੰ ਸਹੁੰ ਚੁਕਾਈਮੁੱਖ ਮੰਤਰੀ ਦੀ ਨਵੇਂ ਚੁਣੇ ਪੰਚਾਂ ਨੂੰ ਅਪੀਲ; ਆਪਣੇ ਪਿੰਡਾਂ ਨੂੰ ‘ਆਧੁਨਿਕ ਵਿਕਾਸ ਧੁਰੇ’ ਵਿੱਚ ਤਬਦੀਲ ਕਰੋਸੁਖਬੀਰ ਬਾਦਲ ਦੇ ਓ. ਐਸ. ਡੀ. ਨੇ ਦਿੱਤਾ ਅਸਤੀਫਾ

ਲੋਕ ਰਾਇ

Result You Searched: HARYANA-HIMACHAL

ਸੁਰੱਖਿਆ ਲਈ ਆਪਣੇ ਆਪ ਨੂੰ ਜਾਗਰੂਕ ਕਰਨਾ ਜ਼ਰੂਰੀ

ਸੁਰੱਖਿਆ ਲਈ ਆਪਣੇ ਆਪ ਨੂੰ ਜਾਗਰੂਕ ਕਰਨਾ ਜ਼ਰੂਰੀ ਪਟਿਆਲਾ : ਹਰ ਸਾਲ ਦੁਨੀਆ ਵਿਚ ਨਵੰਬਰ ਦੇ ਤੀਸਰੇ ਐਤਵਾਰ ਨੂੰ, ਸੜਕੀ ਹਾਦਸਿਆਂ ਦੌਰਾਨ ਮਾਰੇ ਗਏ ਅਤੇ ਪੀੜਤ ਹੋਏ ਲੋਕਾਂ ਨੂੰ ਯਾਦ ਕਰਦਿਆਂ ਆਪਣੀਂ ਸੁਰੱਖਿਆ ਬਚਾਉ ਮਦਦ ਲਈ ਆਪ ਹੀ ਜਾਗਰੂਕ ਹੋਣ, ਦਾ ਦਿਹਾੜਾ ਮਨਾਇਆ ਜਾਂਦਾ ਹੈ। ਵਿਸ਼ਵ ਸਿਹਤ ਸੰਗਠਨ ਅਤੇ ਸਯੁੰਕਤ ਰਾਸ਼ਟਰਜ਼ ਵਲੋਂ, ਇਸ ਸਾਲ ਕਿਹਾ ਗਿਆ ਹੈ ਕਿ ਕੁਦਰਤ ਅਤੇ ਮਨੁੱਖ, ਇਨਸਾਨਾਂ ਪਸ਼ੂ ਪੰਛੀਆਂ ਨੂੰ ਤਬਾਹ ਕਰਨ ਲਈ ਜ਼ੰਗੀ ਪੱਧਰ ਤੇ ਯਤਨਸ਼ੀਲ ਹਨ, ਜਿਸ ਕਾਰਨ ਜਿਥੇ ਕੁਦਰਤੀ ਆਫਤਾਵਾਂ ਲਗਾਤਾਰ ਤਬਾਹੀ ਕਰ ਰਹੀਆਂ ਹਨ ਉਥੇ, ਕੁਝ ਖੁਦਗਰਜ਼ ਇਨਸਾਨ ਹੀ ਇਨਸਾਨਾਂ ਨੂੰ ਮਾਰਨ ਲਈ ਵਹੀਕਲਾਂ, ਹਥਿਆਰਾਂ, ਬੰਬਾਂ ਮਿਜ਼ਾਇਲਾਂ ਰਸਾਇਣਕ ਐਟਮੀ ਹਥਿਆਰਾਂ ਦੀ ਲਗਾਤਾਰ ਵਰਤੋਂ ਕਰ ਰਹੇ ਹਨ । ਕਿਹਾ ਗਿਆ ਹੈ ਕਿ 80 ਪ੍ਰਤੀਸ਼ਤ ਲੋਕ, ਵਿਦਿਆਰਥੀ, ਕਰਮਚਾਰੀ ਆਪਣੇ ਵਹੀਕਲਾਂ ਦੀ ਵਰਤੋਂ, ਸਮੇਂ ਸਿਰ ਠੀਕ ਥਾਂ ਪਹੁੰਚਣ ਦੀ ਥਾਂ, ਚਲਣ ਵਾਲੇ ਸਮੇਂ ਤੋਂ ਲੇਟ, ਚਲਦੇ ਹਨ ਅਤੇ ਫੇਰ ਆਪਣੀਆਂ ਗੱਡੀਆਂ ਨੂੰ ਇਤਨੀ ਤੇਜ਼ ਰਫ਼ਤਾਰ ਨਾਲ ਚਲਾਉਂਦੇ ਹਨ ਜਿਵੇਂ ਉਨ੍ਹਾਂ ਦਾ ਆਖਰੀ ਸਫ਼ਰ ਹੋਵੇ ਜਾਂ ਉਨ੍ਹਾਂ ਨੇ ਸੜਕਾਂ ਤੇ ਚਲਦੇ ਫਿਰਦੇ ਲੋਕਾਂ ਨੂੰ ਮਾਰਨਾ ਹੁੰਦਾ ਜਾ ਆਪ ਆਤਮ ਹੱਤਿਆਂ ਕਰਨੀ ਹੁੰਦੀ ਹੈ । ਇਸੇ ਕਰਕੇ ਉਹ ਲੋਕ, ਬਿਨਾਂ ਠੀਕ ਟ੍ਰੇਨਿੰਗ ਅਭਿਆਸ ਅਤੇ ਨਿਯਮਾਂ ਕਾਨੂੰਨਾਂ ਅਸੂਲਾਂ ਫਰਜ਼ਾਂ ਦੀ ਪਾਲਣਾ ਨਾ ਕਰਦੇ ਹੋਏ, ਆਪਣੇ ਵਹੀਕਲਾਂ ਨੂੰ ਲੋੜ ਤੋਂ ਵੱਧ ਸਪੀਡ ਤੇ ਚਲਾਉਂਦੇ ਹਨ। ਦੁਨੀਆਂ ਅਤੇ ਭਾਰਤ ਵਿੱਚ ਸੱਭ ਤੋਂ ਵੱਧ ਆਵਾਜਾਈ ਹਾਦਸੇ, ਓਵਰ ਸਪੀਡ ਕਾਰਨ ਹੋ ਰਹੇ ਹਨ । ਨਿਯਮਾਂ ਕਾਨੂੰਨਾਂ ਅਸੂਲਾਂ ਅਨੁਸਾਰ ਨੈਸ਼ਨਲ ਹਾਈਵੇ ਤੇ ਸਰਕਾਰ ਵੱਲੋਂ ਗੱਡੀਆਂ ਦੀ ਸਪੀਡ 80/90/100 ਤੱਕ ਨਿਰਧਾਰਤ ਕੀਤੀ ਗਈ ਹੈ ਪਰ ਨੈਸ਼ਨਲ ਹਾਈਵੇ ਤੇ ਲੋਕ, ਗੱਡੀਆਂ 150 ਤੋਂ 200 ਪ੍ਰਤੀ ਘੰਟਾ ਦੀ ਰਫ਼ਤਾਰ ਤੇ ਗੱਡੀਆਂ ਚਲਾਉਂਦੇ ਹਨ। ਸਟੇਟ ਹਾਈਵੇ ਤੇ ਸਪੀਡ ਰਖੀਂ ਗਈ ਹੈ, 50 ਤੋਂ 60 ਦੇ ਵਿਚਕਾਰ ਪਰ ਉਥੇ ਹਾਰਨ ਵਜਾਉਂਦੇ ਹੋਏ, ਸਪੀਡ ਹੁੰਦੀ ਹੈ 100 ਤੋਂ 120 ਤੱਕ, ਸ਼ਹਿਰ ਦੀਆਂ ਸੜਕਾਂ ਤੇ ਸਪੀਡ ਰਖੀਂ ਗਈ ਹੈ 30 ਤੋਂ 40 ਪ੍ਰਤੀ ਘੰਟਾ, ਪਰ ਸ਼ਹਿਰ ਵਿੱਚ ਲੋਕ, ਹਾਰਨ ਵਜਾਉਦੇ ਹੋਏ, ਮੋਟਰਸਾਈਕਲਾਂ ਰਾਹੀਂ ਪ੍ਰੈਸਰ ਹਾਰਨ ਅਤੇ ਪਟਾਕੇ ਚਲਾਏ ਹੋਏ, 60/70 ਦੀ ਸਪੀਡ ਰੱਖਦੇ ਹਨ। ਇਸੇ ਤਰ੍ਹਾਂ ਗਲੀਆਂ ਜਾਂ ਪਿੰਡਾਂ ਵਿਖੇ ਸਪੀਡ ਰਖੀਂ ਗਈ ਹੈ 15/20 ਪਰ ਉਥੇ ਵੀ ਦੌਗਣੀ ਸਪੀਡ, ਭਾਵ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ । ਸਚਾਈ ਹੈ ਕਿ 90 ਪ੍ਰਤੀਸ਼ਤ ਹਾਦਸੇ, ਦੁਰਘਟਨਾਵਾਂ ਅਤੇ ਮੌਤਾਂ, ਇਨਸਾਨ ਦੀ ਆਪਣੀ ਗਲਤੀਆਂ ਲਾਪਰਵਾਹੀਆਂ ਕਾਹਲੀ ਤੇਜ਼ੀ ਨਾਸਮਝੀ ਕਾਰਨ ਹੋ ਰਹੀਆਂ ਹਨ । ਭਾਰਤ ਵਿੱਚ ਹਰ ਸਾਲ ਸੜਕੀ ਹਾਦਸਿਆਂ ਕਾਰਨ, ਇੱਕ ਕਰੋੜ ਲੋਕਾਂ ਬੱਚਿਆਂ ਬਜ਼ੁਰਗਾਂ ਨੋਜਵਾਨਾਂ ਦੀ ਬਰਬਾਦੀ ਹੋ ਰਹੀ ਹੈ। ਕਿਉਂਕਿ ਹਰ ਸਾਲ ਆਵਾਜਾਈ ਹਾਦਸਿਆਂ ਕਾਰਨ ਮਰਨ ਵਾਲੇ ਦੋ ਲੱਖ ਤੋਂ ਵੱਧ ਲੋਕਾਂ, 5-6 ਲੱਖ ਲੋਕਾਂ ਦੇ ਅਪਾਹਜ ਜਾਂ ਕੌਮੇ ਬੇਹੋਸ਼ੀ ਵਿੱਚ ਜਾਣ ਅਤੇ 3-4 ਲੱਖ ਡਰਾਈਵਰਾਂ ਦਾ ਸੜਕਾਂ ਤੇ ਆਪਣੀ ਗੱਡੀਆਂ ਨਾਲ ਕਤਲ ਕਰਨ ਕਰਕੇ, ਜੇਲਾਂ ਵਿੱਚ ਜਾਣਾ ਪੈਂਦਾ ਹੈ, ਬਿਨਾਂ ਲਾਇਸੰਸ ਪ੍ਰਦੂਸ਼ਣ ਬੀਮਾ ਅਤੇ ਆਰ ਸੀ, ਕਾਰਨ, ਗੱਡੀਆਂ ਚਲਾਉਣ ਵਾਲਿਆਂ ਨੂੰ ਆਪਣੇ ਘਰ ਮਕਾਨ, ਦੁਕਾਨਾਂ ਆਦਿ ਵੇਚਕੇ, ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨੂੰ ਅਦਾਲਤਾਂ ਵਲੋਂ ਨਿਰਧਾਰਤ ਮੁਆਵਜ਼ੇ ਦੀ ਰਕਮ ਦੇਣੀਆਂ ਪੈਂਦੀਆਂ ਹਨ । ਸਤਿਕਾਰਯੋਗ ਸੁਪਰੀਮ ਕੋਰਟ ਵਲੋਂ ਆਵਾਜਾਈ ਹਾਦਸੇ ਘਟਾਉਣ, ਪੀੜਤਾਂ ਨੂੰ ਫਸਟ ਏਡ ਦੇਕੇ ਹਸਪਤਾਲਾਂ ਵਿਖੇ ਪਹੁੰਚਾਉਣ ਅਤੇ ਗੱਡੀਆਂ ਇਮਾਰਤਾਂ ਨੂੰ ਅੱਗਾਂ ਤੋਂ ਬਚਾਉਣ ਲਈ, 2012 ਵਿੱਚ ਸੇਫ ਸਕੂਲ ਵਾਹਨ ਅਤੇ ਟ੍ਰੇਨਿੰਗ ਪਾਲਿਸੀ, ਸਕੂਲਾਂ ਵਿਖੇ ਲਾਗੂ ਕਰਨ ਲਈ ਸਰਕਾਰਾਂ ਨੂੰ ਦਿੱਤੀ ਪਰ, ਸਰਕਾਰੀ ਅਧਿਕਾਰੀਆਂ ਅਤੇ ਸਕੂਲਾਂ ਵਲੋਂ ਸੇਫ ਸਕੂਲ ਵਾਹਨ ਅਤੇ ਟ੍ਰੇਨਿੰਗ ਪਾਲਿਸੀ ਅਨੁਸਾਰ, ਵਿਦਿਆਰਥੀਆਂ ਅਧਿਆਪਕਾਂ ਨੂੰ ਸਾਲ ਵਿੱਚ ਦੋ ਵਾਰ ਆਵਾਜਾਈ ਨਿਯਮਾਂ ਕਾਨੂੰਨਾਂ ਅਸੂਲਾਂ, ਫਸਟ ਏਡ ਸੀ ਪੀ ਆਰ ਜ਼ਖਮੀਆਂ ਦੀ ਸੇਵਾ ਸੰਭਾਲ ਅਤੇ ਫਾਇਰ ਸੇਫਟੀ ਦੀ ਟ੍ਰੇਨਿੰਗ ਕਰਵਾਉਣ ਅਤੇ ਸਾਲ ਵਿੱਚ ਇੱਕ ਦੋ ਵਾਰ ਮੌਕ ਡਰਿੱਲਾਂ ਕਰਵਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਸਨ, ਪਰ ਅੱਜ ਵੀ ਸਕੂਲਾਂ ਵਿਖੇ ਵਿਦਿਆਰਥੀਆਂ ਨੂੰ ਮਨੋਰੰਜਨ ਫੈਸ਼ਨਾਂ ਸੰਵਾਦਾਂ ਸੈਰ ਸਪਾਟਿਆ ਨੱਚਣ ਗਾਉਣ ਭੰਗੜੇ ਗਿੱਧੇ ਪਾਉਣ ਲਈ ਤਾਂ ਸਕੂਲਾਂ ਵਲੋਂ ਜੰਗੀ ਪੱਧਰ ਤੇ ਯਤਨ ਕੀਤੇ ਜਾ ਰਹੇ ਹਨ ਪਰ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਦੀ ਸੇਫ ਸਕੂਲ ਵਾਹਨ ਅਤੇ ਟ੍ਰੇਨਿੰਗ ਪਾਲਿਸੀ ਅਨੁਸਾਰ, ਵਿਦਿਆਰਥੀਆਂ ਨੂੰ ਟ੍ਰੇਨਿੰਗ ਨਹੀਂ ਦਿੱਤੀ ਜਾ ਰਹੀ। ਜਦਕਿ ਸੁਪਰੀਮ ਕੋਰਟ ਦੀ ਰਾਏ ਸੀ ਕਿ ਜਦੋਂ ਵਿਦਿਆਰਥੀ 7/8 ਸਾਲਾਂ ਵਿੱਚ ਹਰ ਸਾਲ ਦੋ ਵਾਰ ਆਵਾਜਾਈ ਨਿਯਮਾਂ ਕਾਨੂੰਨਾਂ ਅਸੂਲਾਂ, ਫਸਟ ਏਡ ਸੀ ਪੀ ਆਰ ਫਾਇਰ ਸੇਫਟੀ ਸਿਲੰਡਰਾਂ ਦੀ ਵਰਤੋਂ ਦੀ ਟ੍ਰੇਨਿੰਗ ਲੈਣਗੇ ਤਾਂ ਉਹ ਬਾਲਗ ਹੋਣ ਤੱਕ, ਇੱਕ ਜੁਮੇਵਾਰ ਵਫ਼ਾਦਾਰ ਸਹਿਣਸ਼ੀਲਤਾ ਨਿਮਰਤਾ ਸਬਰ ਸ਼ਾਂਤੀ ਸੰਸਕਾਰਾਂ ਮਰਿਆਦਾਵਾਂ ਫਰਜ਼ਾਂ ਵਾਲੇ ਨਾਗਰਿਕ ਬਣ ਜਾਣਗੇ ਅਤੇ ਉਨ੍ਹਾਂ ਵਲੋਂ ਨਿਯਮਾਂ ਕਾਨੂੰਨਾਂ ਅਸੂਲਾਂ ਫਰਜ਼ਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇਗੀ ਤਾਂ ਸੁਰੱਖਿਆ ਬਚਾਉ ਮਦਦ ਦੇ ਮਾਹੌਲ ਪੈਦਾ ਹੋਣਗੇ ਼। ਪਰ ਭਾਰਤ ਅਤੇ ਪੰਜਾਬ ਵਿੱਚ ਹਰ ਸਾਲ ਹਾਦਸਿਆਂ ਅਤੇ ਮੌਤਾਂ ਦੀ ਗਿਣਤੀ ਵਧਦੀਆਂ ਜਾ ਰਹੀਆਂ ਹਨ। ਹੁਣ ਤਾਂ ਲੋਕਾਂ ਵਲੋਂ ਆਪਣੇ ਨਾਬਾਲਗਾਂ ਨੂੰ ਵੀ ਖੁਦਕਸ਼ੀਆਂ ਜਾਂ ਸੜਕਾਂ ਤੇ ਚਲਦੇ ਫਿਰਦੇ ਲੋਕਾਂ ਦੇ ਕਤਲ ਕਰਨ, ਲਈ ਮੋਟਰਸਾਈਕਲ ਸਕੂਟਰ ਕਾਰਾਂ ਸਿਖਾਈਆਂ ਅਤੇ ਚਲਾਉਣ ਲਈ ਦਿੱਤੀਆਂ ਜਾਂਦੀਆਂ ਹਨ ਜਦਕਿ ਉਨ੍ਹਾਂ ਨੂੰ ਪਤਾ ਹੈ ਕਿ ਨਾਬਾਲਗਾਂ ਦੇ ਪਕੜੇ ਜਾਣ ਤੇ, ਬੱਚਿਆਂ ਅਤੇ ਮਾਪਿਆਂ ਨੂੰ ਤਿੰਨ ਸਾਲਾਂ ਦੀ ਕੈਦ, 25000 ਰੂਪੈ ਜੁਰਮਾਨਾ ਅਤੇ ਵ੍ਹੀਕਲ, ਪੁਲਿਸ ਸਟੇਸ਼ਨਾਂ ਤੇ ਪੱਕੇ ਤੌਰ ਤੇ ਬੰਦ ਹੋ ਜਾਣਗੀਆਂ ਪਰ ਲੋਕਾਂ ਨੇ ਫੈਸਲਾ ਕੀਤਾ ਹੋਇਆ ਹੈ ਕਿ ਉਹ ਹਰਰੋਜ ਕੋਸ਼ਿਸ਼ਾਂ ਕਰਨਗੇ ਕਿ ਕਿਸੇ ਨੂੰ ਆਪਣੀਂ ਗੱਡੀਆਂ ਨਾਲ ਜ਼ਖਮੀ ਕਰਕੇ ਜਾਂ ਮਾਰਕੇ ਆਈਏ ਜਾਂ ਫਿਰ ਆਪ ਹੀ ਖੁਦਕਸ਼ੀਆਂ ਕਰਕੇ, ਜਾਂ ਹਾਦਸਿਆਂ ਕਾਰਨ, ਬੇਹੋਸ਼ੀ ਕੌਮੇ ਜਾਂ ਅਧਰੰਗ ਦੀ ਹਾਲਤ ਵਿੱਚ ਆਪਣੇ ਘਰ ਪਰਿਵਾਰਾਂ ਵਿਚ ਪਹੁੰਚੀਏ ਅਤੇ ਇਕਠੇ ਕੀਤੇ ਧੰਨ ਦੌਲਤ ਨੂੰ ਆਪਣੇ ਠੀਕ ਹੋਣ ਲਈ ਅਤੇ ਦੋਵਾਰਾ ਹਾਦਸੇ ਕਰਨ, ਖੁਦਕਸ਼ੀਆਂ ਕਰਨ ਲਈ ਯਤਨ ਕਰੀਏ ਇਸ ਲਈ ਆਪਣੀ ਧੰਨ ਦੌਲਤ ਬਰਬਾਦ ਕਰ ਰਹੇ ਹਨ । ਬਹੁਤ ਠੀਕ ਲਿਖਿਆ ਹੈ : ਆਵਾਜਾਈ ਨਿਯਮ ਕਾਨੂੰਨ ਜੇਕਰ ਮੰਨਾਂਗੇ, ਰਹਾਂਗੇ ਸੁਰੱਖਿਅਤ, ਮਿਲਾਂਗੇ ਵਾਰ ਵਾਰ । ਨਿਯਮ ਕਾਨੂੰਨ ਜੇਕਰ ਤੋੜਾਂਗੇ, ਹੋਵਾਂਗੇ ਬਰਬਾਦ, ਪਹੁੰਚਾਂਗੇ - ਜੇਲ, ਹਸਪਤਾਲ ਜਾਂ ਹਰਿਦੁਆਰ। ਵਲੋਂ ਕਾਕਾ ਰਾਮ ਵਰਮਾ ਪਟਿਆਲਾ 9878611620

Punjab Bani 15 November,2024
ਦਿਖਾਵਿਆਂ ਚੋਥਰਾ ਅਤੇ ਆਕੜਾਂ ਰਾਹੀਂ ਪੰਜਾਬੀਆਂ ਹੋ ਰਹੇ ਬਰਬਾਦ

ਦਿਖਾਵਿਆਂ ਚੋਥਰਾ ਅਤੇ ਆਕੜਾਂ ਰਾਹੀਂ ਪੰਜਾਬੀਆਂ ਹੋ ਰਹੇ ਬਰਬਾਦ ਕਿਸੇ ਗਰੀਬ ਇਨਸਾਨ ਨੇ ਆਪਣੀ ਪਤਨੀ ਨੂੰ ਸੋਨੇ ਦੇ ਅੰਗੂਠੀ ਲੈ ਕੇ ਦਿੱਤੀ । ਪਤਨੀ ਅੰਗੂਠੀ ਪਾਕੇ ਪਿੰਡ ਵਿੱਚ, ਹਰ ਘਰ, ਗਲੀ ਵਿਚ ਚੱਕਰ ਲਗਾਵੇ ਪਰ ਕੋਈ ਪ੍ਰਸ਼ੰਸਾ ਨਾ ਕਰੇ । ਉਨ੍ਹਾਂ ਦਾ ਦਿਲ ਬਹੁਤ ਦੁਖੀ ਹੋਇਆ ਕਿ ਕਿਸੇ ਨੇ ਧਿਆਨ ਨਹੀਂ ਦਿੱਤਾ, ਪ੍ਰਸ਼ੰਸਾ ਨਹੀਂ ਕੀਤੀ । ਉਨ੍ਹਾਂ ਨੇ ਆਪਣੀ ਝੋਪੜੀ ਨੂੰ ਅੱਗ ਲਗਾ ਦਿੱਤੀ ਅਤੇ ਸੱਭ ਕੁਝ ਸੜਕੇ ਰਾਖ ਬਣ ਗਿਆ, ਪਿੰਡ ਵਾਲੇ ਅਫਸੋਸ ਕਰਨ ਆਏ ਅਤੇ ਪੁਛਦੇ ਕਿ ਕੁੱਝ ਬਚਿਆ ਤਾਂ ਉਹ ਅੰਗੂਠੀ ਅੱਗੇ ਕਰਕੇ ਕਹਿਣ, ਬਸ ਇਹ ਹੀ ਬਚੀ ਹੈ । ਨਵੀਂ ਨਵੀਂ ਲਿਆਉਂਦੀ ਸੀ । ਅਜ ਪੰਜਾਬ ਵਿੱਚ ਵੀ ਇਹ ਹੀ ਡਰਾਮੇਂ ਹੋ ਰਹੇ ਹਨ, ਹਰ ਘਰ ਪਰਿਵਾਰ, ਗ਼ਰੀਬ ਅਮੀਰ, ਬੈਂਕਾਂ ਅਮੀਰਾਂ ਤੋਂ ਕਰਜ਼ੇ ਲੈ ਕੇ, ਬਿਨਾਂ ਜ਼ਰੂਰਤਾਂ ਦੇ ਕੋਠੀਆਂ ਕਾਰਾਂ ਸੋਨਾ ਪਲਾਟ ਖਰੀਦ ਰਿਹਾ, ਕਰਜ਼ੇ ਲੈ ਕੇ, ਆਪਣੇ ਮਕਾਨ, ਦੁਕਾਨਾਂ ਜ਼ਮੀਨਾਂ ਗਿਰਭੀ ਰਖਕੇ, ਕਰਜ਼ੇ ਲੈ ਕੇ, ਸ਼ਾਦੀ ਵਿਆਹਾਂ ਅਤੇ ਭੋਗਾਂ ਤੇ ਖਰਚ ਕੀਤੇ ਜਾ ਰਹੇ ਹਨ । ਆਪਣੇ ਬੱਚਿਆਂ ਨੂੰ ਹਮੇਸ਼ਾ ਲਈ ਵਿਦੇਸ਼ਾਂ ਵਿੱਚ ਭੇਜਿਆ ਜਾ ਰਿਹਾ ਹੈ । ਕੇਵਲ ਪ੍ਰਸ਼ੰਸਾ ਕਰਵਾਉਂਣ ਲਈ, ਦਿਖਾਵੇ ਕੀਤੇ ਜਾ ਰਹੇ ਹਨ । ਅਜ ਹਰ ਕਰਮਚਾਰੀ, ਵਿਉਪਾਰੀ, ਅਤੇ ਉਂਚੀ ਸੁਸਾਇਟੀ ਵਿੱਚ ਰਹਿਣ ਵਾਲੇ, ਕਰਜ਼ਿਆਂ ਹੇਠ ਜੀਵਨ ਬਤੀਤ ਕਰ ਰਹੇ ਹਨ, ਜੇਕਰ 20/30 ਲੱਖ ਰੁਪਏ ਕਰਜ਼ੇ ਵਜੋਂ ਲੈਕੇ ਕਾਰਾਂ ਖ਼ਰੀਦੀਆਂ, ਵੱਡੀਆਂ ਵੱਡੀਆਂ ਕੋਠੀਆਂ ਪਾ ਲਈਆ, ਵਧੀਆ ਕਿਸਮ ਦੇ ਪੱਥਰ ਫਰਨੀਚਰ ਪਰਦੇ ਲਗਵਾ ਦਿੱਤੇ ਪਰ ਉਨ੍ਹਾਂ ਨੇ, ਨਾ ਤਾਂ ਪ੍ਰਸ਼ੰਸਾ ਕਰਵਾਉਣੀਆਂ ਅਤੇ ਨਾ ਹੀ, ਕਰਜ਼ਿਆਂ ਦੀ ਰਕਮ ਮੋੜਣ ਲਈ ਕੋਈ ਸਹਾਇਤਾ ਕਰਨੀ, ਨਾ ਕਮਾਈਆਂ ਕਰਨੀਆਂ । ਇੱਕ ਵਾਰ ਦੇਖਕੇ ਲੋਕ ਰਿਸ਼ਤੇਦਾਰ ਪ੍ਰਸ਼ੰਸਾ ਕਰਕੇ ਚੱਲਦੇ ਬਨਦੇ ਪਰ ਕਿਸ਼ਤਾਂ ਭਰਨ ਲਈ ਤਣਾਅ ਪ੍ਰੇਸ਼ਾਨੀਆਂ ਦੁੱਖ ਤਕਲੀਫਾਂ ਵਿੱਚ ਸਾਰੀ ਉਮਰ ਲੰਘ ਜਾਂਦੀ ਹੈ । ਖਰਚੇ ਵਧਦੇ ਜਾ ਰਹੇ ਹਨ ਅਤੇ ਕਰਜ਼ੇ ਦੀ ਰਕਮ ਮੋੜਣ ਲਈ ਹੋਰ ਕਰਜ਼ੇ ਲੈ ਕੇ ਆਪਣੀਂ ਫੋਕੀ ਸ਼ੋਹਰਤ ਲਈ ਘਰਾਂ ਵਿੱਚ ਹਰ ਵੇਲੇ ਤੰਗ ਪ੍ਰੇਸਾਨ ਦੁਖੀ ਰਹਿੰਦੇ ਹਨ, ਜਿਸ ਸਦਕਾ ਸ਼ਰੀਰਕ, ਮਾਨਸਿਕ, ਸਮਾਜਿਕ, ਮਾਲੀ ਬਿਮਾਰੀਆਂ ਲਗ ਰਹੀਆਂ ਹਨ । ਮਰਨ ਤੋਂ ਬੱਚਣ ਲਈ ਦਵਾਈਆਂ ਅਤੇ ਅਪਰੇਸ਼ਨਾਂ ਦੇ ਖਰਚੇ ਵਧਦੇ ਜਾ ਰਹੇ ਹਨ । ਭਾਵ ਦਿਖਾਵਿਆਂ, ਸ਼ੋਹਰਤਾਂ ਅਤੇ ਫੋਕੀ ਪ੍ਰਸ਼ੰਸਾ ਲਈ, ਲੋਕਾਂ ਨੇ ਆਪਣੇ ਆਪ ਨੂੰ ਭਾਰੀ ਪ੍ਰੇਸ਼ਾਨੀਆਂ ਵਿੱਚ ਫਸਾ ਰਖਿਆ ਹੈ ਅਤੇ ਫੇਰ ਖੁਦਕਸ਼ੀਆਂ ਕਰਦੇ ਹਨ । ਹੇਰਾਫੇਰੀਆਂ, ਲੁਟਮਾਰਾਂ,‌ ਰਿਸ਼ਵਤਖੋਰੀਆ ਅਤੇ ਬੇਈਮਾਨੀਆਂ ਵਧਦੀਆਂ ਜਾ ਰਹੀਆਂ ਹਨ ਕਿਉਂਕਿ ਤਨਖਾਹਾਂ ਤਾਂ ਕਰਜ਼ਿਆਂ ਦੀਆਂ ਕਿਸ਼ਤਾਂ ਵਿੱਚ ਹੀ ਖ਼ਤਮ ਹੋ ਰਹੀਆਂ ਹਨ,‌ਘਰੈਲੂ ਫਾਲਤੂ ਦੇ ਖਰਚੇ, ਕੋਠੀਆਂ ਕਾਰਾਂ ਦੇ ਰਖ ਰਖਾਬ ਅਤੇ ਪੈਟਰੋਲ ਮੁਰੰਮਤ ਅਤੇ ਬੱਚਿਆਂ ਦੀਆਂ ਪੜਾਈਆਂ, ਬੱਚਿਆਂ ਦੀਆਂ ਖਾਹਿਸ਼ਾਂ ਦੀ ਪੂਰਤੀ ਲਈ ਵਖਰੇ ਧੰਨ ਦੌਲਤ ਦੀ ਜ਼ਰੂਰਤ ਪੈਂਦੀ ਹੈ। ਜਿਸ ਕਾਰਨ ਖਰਚੇ ਵਧਦੇ ਜਾਂਦੇ ਹਨ, ਕਮਾਈ ਜਾਂ ਤਨਖਾਹਾਂ ਤਾਂ ਬਾਹਰ ਦੀ ਬਾਹਰ ਕਰਜ਼ਿਆਂ ਦੀ ਕਿਸ਼ਤਾਂ ਦੀ ਅਦਾਇਗੀ ਵਿੱਚ ਨਿਕਲ ਜਾਂਦੀਆਂ ਹਨ । ਬੱਚੇ ਵੱਡੇ ਹੋ ਜਾਣ ਤਾਂ ਉਹ ਮਾਪਿਆਂ ਨੂੰ ਸਹਿਯੋਗ ਸਹਾਇਤਾ ਨਹੀਂ ਕਰਦੇ, ਉਨ੍ਹਾਂ ਨੂੰ ਆਪਣੇ ਮਾਪਿਆਂ, ਬਜ਼ੁਰਗਾਂ ਪ੍ਰਤੀ ਕੋਈ ਹਮਦਰਦੀ ਅਤੇ ਸਨਮਾਨ ਦੀ ਭਾਵਨਾ ਨਹੀਂ ਹੁੰਦੀ, ਕਿਉਂਕਿ ਬਚਪਨ ਵਿਚ ਮਾਪਿਆਂ, ਬਜ਼ੁਰਗਾਂ ਵਲੋਂ ਬੱਚਿਆਂ ਦੀਆਂ ਖਾਹਿਸ਼ਾਂ ਪੂਰੀਆਂ ਕਰ ਦਿਤੀਆਂ ਜਾਂਦੀਆਂ ਹਨ ਪਰ ਜਵਾਨੀ ਵਿੱਚ ਵੱਧਦੀਆਂ ਜਾਂਦੀਆਂ ਖਾਹਿਸ਼ਾਂ ਦੀ ਪੂਰਤੀ ਨਹੀਂ ਕੀਤੀ ਜਾਂਦੀ ਤਾਂ ਬੱਚੇ ਆਪਣੇ ਮਾਪਿਆਂ ਨੂੰ ਆਪਣੇ ਦੁਸ਼ਮਣ ਸਮਝਦੇ ਹਨ, ਬੱਚਿਆਂ ਵਲੋਂ ਤਾਂ ਵਾਰ ਵਾਰ ਮਾਪਿਆਂ ਬਜ਼ੁਰਗਾਂ ਨੂੰ ਕਿਹਾ ਜਾਂਦਾ ਕਿ ਜੇਕਰ ਉਨ੍ਹਾਂ ਦੀਆਂ ਜ਼ਰੂਰਤਾਂ(ਖਾਹਿਸ਼ਾਂ) ਦੀ ਪੂਰਤੀ ਨਹੀਂ ਕਰ ਸਕਦੇ ਤਾਂ ਉਨ੍ਹਾਂ ਨੂੰ ਪੈਦਾ ਕਿਉਂ ਕੀਤਾ। ਕਿਉਂਕਿ ਬਚਪਨ ਵਿਚ ਬੱਚੇ ਜਾਂ ਬੱਚਿਆਂ ਨੂੰ ਖੁਸ਼ ਕਰਨ ਲਈ, ਮਾਪਿਆਂ ਵਲੋਂ ਪਿਆਰ ਲਾਡ ਕਾਰਨ, ਉਨ੍ਹਾਂ ਦੀਆਂ ਛੋਟੀਆਂ ਵੱਡੀਆਂ ਜ਼ਰੂਰਤਾਂ ਅਤੇ ਖਾਹਿਸ਼ਾਂ ਦੀ ਪੂਰਤੀ ਕਰ ਦਿੱਤੀ ਜਾਂਦੀ ਸੀ, ਪਰ ਨਾਬਾਲਗਾਂ ਅਤੇ ਨੋਜਵਾਨਾਂ ਦੀਆਂ ਦਿਖਾਵਿਆਂ, ਦੀਆਂ ਖਾਹਿਸ਼ਾਂ ਦੀ ਮਹਿੰਗੀ ਤੋਂ ਮਹਿੰਗੀ ਖਾਹਿਸ਼ਾਂ ਦੀ ਪੂਰਤੀ ਲਈ ਧੰਨ ਦੌਲਤ ਨਹੀਂ ਹੁੰਦੀ ਕਿਉਂਕਿ ਉਨ੍ਹਾਂ ਦੀ ਕਮਾਈਆਂ ਤਾਂ ਪਹਿਲਾਂ ਹੀ ਕਿਸ਼ਤਾਂ ਦੇ ਰੂਪ ਵਿੱਚ ਨਿਕਲ ਜਾਂਦੀਆਂ ਹਨ । ਫੇਰ ਉਹ ਅਤਿ ਪ੍ਰੇਸਾਨ ਹੋ ਕੇ ਹੇਰਾਫੇਰੀਆਂ, ਲੁਟਮਾਰਾਂ, ਰਿਸ਼ਵਤਖੋਰੀਆ ਕਰਦੇ,‌ ਬਜੁਰਗਾਂ ਨਾਲ ਲੜਦੇ ਝਗੜਦੇ, ਬਜ਼ੁਰਗਾਂ ਦੀ ਰੋਟੀ ਦਾ ਖਰਚਾ ਵੀ ਨਹੀਂ ਚੁਕ ਸਕਦੇ, ਬਜ਼ੁਰਗ ਭਾਰ ਲਗਦੇ, ਪਰ ਬਜ਼ੁਰਗਾਂ ਤੋਂ ਚਾਹੁੰਦੇ ਸੱਭ ਕੁਝ ਹਨ । ਬਜ਼ੁਰਗਾਂ ਨੂੰ ਸੀਨੀਅਰ ਸਿਟੀਜਨ ਦੇ ਨਿਯਮਾਂ ਕਾਨੂੰਨਾਂ ਨੇ ਸਾਵਧਾਨ ਕਰ ਦਿੱਤਾ ਕਿ ਜੇਕਰ ਪਿਆਰ ਸਤਿਕਾਰ ਦੇ ਡਰਾਮਿਆ ਵਿੱਚ ਫਸਕੇ ਆਪਣੇ ਬੱਚਿਆਂ ਨੂੰ ਸੱਭ ਕੁਝ ਦੇ ਦਿੱਤਾ ਤਾਂ ਬੱਚੇ, ਉਨ੍ਹਾਂ ਦੀ ਸਤਿਕਾਰ ਸੇਵਾ ਨਹੀਂ ਕਰਨਗੇ ਸਗੋਂ ਲਾਲਚਾਂ ਕਾਰਨ ਹੀ ਬਜ਼ੁਰਗਾਂ ਦੀ ਸੇਵਾ ਸੰਭਾਲ ਹੁੰਦੀ ਹੈ । ਦਿਖਾਵਿਆਂ ਚੋਥਰਾ ਸ਼ੋਹਰਤਾਂ ਕਾਰਨ, ਲੋਕਾਂ ਵਲੋਂ ਆਪਣੀਆ ਜ਼ਮੀਨਾਂ ਕੋਠੀਆਂ ਖੇਤ ਵੇਚੇ ਜਾ ਰਹੇ ਹਨ ਤਾਂ ਜ਼ੋ ਸਮਾਜ ਅਤੇ ਰਿਸ਼ਤੇਦਾਰਾ ਵਿਚ ਫੋਕੀ ਸ਼ੋਹਰਤ ਕਾਇਮ ਰਹੇ। ਜਦਕਿ ਅੰਦਰ ਹੀ ਅੰਦਰ ਉਹ ਘੁੱਟਕੇ ਮਰਦੇ ਰਹਿੰਦੇ ਹਨ। ਪਰ ਪੁਰਾਣੇ ਸਮਿਆਂ ਵਿੱਚ ਲੋਕ,‌ ਕਰਜਿਆ‌ ਦਿਖਾਵਿਆਂ ਫੋਕੀ ਸ਼ੋਹਰਤ ਪ੍ਰਸ਼ੰਸਾ ਤੋਂ ਦੂਰ ਹੀ ਰਹਿੰਦੇ ਸਨ, ਜਿਸ ਸਦਕਾ ਬਿਮਾਰੀਆਂ ਪ੍ਰੇਸ਼ਾਨੀਆਂ ਤਣਾਅ ਵੀ ਘਟ ਹੁੰਦੇ ਸਨ। ਉਤਰ ਪ੍ਰਦੇਸ਼ ਬਿਹਾਰ ਅਤੇ ਦੂਜੇ ਰਾਜਾਂ ਦੇ ਮਜ਼ਦੂਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਫੋਕੀ ਸ਼ੋਹਰਤ, ਪੰਜਾਬੀਆਂ ਵਾਂਗ ਦਿਖਾਵੇ ਨਹੀਂ ਕੀਤੇ ਜਾਂਦੇ ਇਸ ਕਰਕੇ ਉਹ ਗ਼ਰੀਬੀ ਵਿਚ ਵੀ ਇਕੱਠੇ ਅਤੇ ਹਸਦੇ ਰਹਿੰਦੇ ਹਨ ਅਤੇ ਸੰਕਟ ਲਈ ਬਹੁਤ ਕੁਝ ਬਚਾਕੇ ਰੱਖਦੇ ਹਨ ਅਤੇ ਆਪਣੇ ਰਿਸ਼ਤੇਦਾਰਾਂ ਪੜੋਸੀਆਂ ਦੀ ਸਹਾਇਤਾ ਵੀ ਕਰਦੇ ਹਨ, ਪੰਜਾਬੀਆਂ ਵਾਂਗ ਤਮਾਸ਼ੇ ਨਹੀਂ ਦੇਖਦੇ । ਵਲੋਂ : ਕਾਕਾ ਰਾਮ ਵਰਮਾ ਪਟਿਆਲਾ 9878611620

Punjab Bani 02 November,2024
ਕੁਦਰਤੀ ਆਫਤਾਵਾਂ ਸੰਸਾਰ ਨੂੰ ਤਬਾਹ ਕਰ ਰਹੀਆਂ, ਪਰ ਅਸੀਂ ਬਚਾਉ ਮਦਦ ਲਈ ਤਿਆਰ ਨਹੀਂ

ਕੁਦਰਤੀ ਆਫਤਾਵਾਂ ਸੰਸਾਰ ਨੂੰ ਤਬਾਹ ਕਰ ਰਹੀਆਂ, ਪਰ ਅਸੀਂ ਬਚਾਉ ਮਦਦ ਲਈ ਤਿਆਰ ਨਹੀਂ ਪਟਿਆਲਾ : ਕੁਦਰਤੀ ਆਫਤਾਵਾਂ ਸੰਸਾਰ ਵਿੱਚ ਤੀਸਰੇ ਸੰਸਾਰ ਯੁੱਧ ਤੋਂ ਵੱਧ ਤਬਾਹੀਆ ਕਰਨੀਆਂ ਸ਼ੁਰੂ ਹੋ ਰਹੀਆਂ ਹਨ। ਜਿਸ ਦੇ ਪ੍ਰਚੰਡ ਰੂਪ ਧਰਤੀ ਦੇ ਵੱਖ ਵੱਖ ਹਿੱਸਿਆਂ ਅਤੇ ਦੇਸ਼ਾਂ ਵਿਖੇ ਦੇਖਣ ਨੂੰ ਮਿਲ ਰਹੇ ਹਨ, ਕਿਧਰੇ ਜੰਗਲਾਂ 'ਚ ਅੱਗਾਂ ਲੱਗ ਰਹੀਆਂ ਹਨ, ਗਲੇਸ਼ੀਅਰ ਪਿਘਲ ਰਹੇ ਹਨ, ਹੜ, ਤੂਫਾਨ ਬੇਮੌਸਮੀ ਬਾਰਿਸ਼, ਤੁਫਾਨ ਹਨੇਰੀਆਂ, ਸਮੇਤ ਬਹੁਤ ਸਾਰੀਆਂ ਆਫਤਾਂਵਾਂ ਜੰਗਾਂ, ਭਿਆਨਕ ਵਿਨਾਸ਼ਕਾਰੀ ਹਥਿਆਰਾਂ ਬੰਬਾਂ ਮਿਜ਼ਾਇਲਾਂ ਦੀ ਭਰਮਾਰ ਅਤੇ ਵਰਤੋਂ, ਹਰ ਪਲ ਵਧਦੀਆਂ ਆ ਰਹੀਆਂ ਹਨ, ਇਸ ਸਮੇਂ ਅਤੇ ਆਉਣ ਵਾਲੇ ਸਮੇਂ ਵਿੱਚ ਹਰੇਕ ਇਨਸਾਨ ਲਈ ਇਹ ਆਫਤਾਵਾਂ ਸਭ ਤੋਂ ਜ਼ਿਆਦਾ ਚਿੰਤਾ ਦਾ ਵਿਸ਼ਾ ਤਾਂ ਹਨ,ਪਰ ਚਿੰਤਾਂ ਕੇਵਲ ਵਿਗਿਆਨੀਆ, ਸਾਇੰਸਦਾਨਾਂ ਅਤੇ ਕੀਮਤੀ ਜਾਨਾਂ ਬਚਾਉਣ ਵਾਲਿਆ ਨੂੰ ਹੈ। ਕੁਦਰਤੀ ਅਤੇ ਮਨੁੱਖੀ ਆਫਤਾਵਾਂ ਵਲੋਂ ਕੀਤੀਆਂ ਜਾ ਰਹੀਆਂ ਅਤੇ ਆਉਣ ਵਾਲੀਆਂ ਤਬਾਹੀਆਂ ਬਾਰੇ ਆਮ ਨਾਗਰਿਕ ਕਰਮਚਾਰੀ ਅਤੇ ਸੰਸਥਾਵਾਂ ਘਟ ਫ਼ਿਕਰਮੰਦ ਹਨ, ਜਿਸ ਕਾਰਨ ਉਨ੍ਹਾਂ ਵਲੋਂ, ਆਪਣੇ ਆਪ, ਆਪਣੇ ਘਰ ਪਰਿਵਾਰਾਂ ਅਤੇ ਮਾਨਵਤਾ ਨੂੰ ਬਚਾਉਣ ਲਈ ਜੰਗੀ ਪੱਧਰ ਤੇ ਯਤਨ ਨਹੀਂ ਕੀਤੇ ਜਾ ਰਹੇ ਅਤੇ ਨਾ ਹੀ ਸਰਕਾਰਾਂ ਸੰਸਥਾਵਾਂ ਵਲੋਂ ਨੋਜਵਾਨਾਂ, ਨਾਗਰਿਕਾਂ ਪੁਲਿਸ ਫੈਕਟਰੀ ਕਰਮਚਾਰੀਆਂ, ਡਾਕਟਰਾਂ ਨਰਸਾਂ ਅਤੇ ਐਨ ਐਸ ਐਸ ਵੰਲਟੀਅਰਾਂ ਅਤੇ ਐਨ ਸੀ ਸੀ ਕੈਡਿਟਸ ਨੂੰ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ ਸੀ ਪੀ ਆਰ ਰਿਕਵਰੀ ਪੁਜੀਸ਼ਨ ਵੈਂਟੀਲੇਟਰ ਬਣਾਉਟੀ ਸਾਹ ਕਿਰਿਆ, ਫਾਇਰ ਸੇਫਟੀ, ਸਿਲੰਡਰਾਂ ਦੀ ਵਰਤੋਂ, ਰੈਸਕਿਯੂ ਟਰਾਂਸਪੋਰਟ ਸਿਸਟਮ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ । ਧਰਤੀ ਦੇ ਵੱਖ-ਵੱਖ ਹਿੱਸਿਆਂ ਵਿੱਚ, ਲਗਾਤਾਰ ਹੋ ਰਹੀਆਂ ਲੋੜ ਤੋਂ ਕਈ ਗੁਣਾ ਵੱਧ ਬਾਰਿਸ਼ਾਂ , ਤੁਫਾਨ, ਹਨੇਰੀਆਂ, ਹੜਾਂ ਬਦਲ ਫਟਣਾ ਅਤੇ ਅੱਗਾਂ ਗੈਸਾਂ ਲੀਕ ਹੋਣ ਨੇ ਜਨ ਜੀਵਨ ਤਬਾਹੀ ਵੱਲ ਮੋੜ ਦਿੱਤਾ ਹੈ। ਇਸੇ ਕੜੀ ਵਿੱਚ ਇਸ ਸਦੀ ਦਾ ਸਭ ਤੋਂ ਵੱਡਾ ਤੂਫਾਨ, ਅਮਰੀਕਾ ਵਿਖੇ ਦਸਤਕ ਦੇ ਚੁੱਕਾ ਹੈ, ਮਾਲਟਨ ਨਾਂ ਦਾ ਇਹ ਤੂਫਾਨ, ਅਮਰੀਕਾ ਦੀਆਂ ਕਈ ਸਟੇਟਾਂ ਨੂੰ ਅਰਬਾਂ ਡਾਲਰਾਂ ਦਾ ਨੁਕਸਾਨ ਪਹੁੰਚਾ ਰਿਹਾ ਹੈ। ਲੱਖਾਂ ਲੋਕਾਂ ਨੂੰ ਬੇਘਰ ਕਰ ਦਿੱਤਾ ਹੈ। ਸੈਂਕੜੇ ਮਨੁੱਖੀ ਜਾਨਾਂ ਇਨ੍ਹਾਂ ਕੁਦਰਤੀ ਆਫਤਾਵਾਂ ਕਾਰਨ ਬਰਬਾਦ ਹੋ ਰਹੀਆਂ ਹਨ । ਇਹ ਤੂਫਾਨ ਇਨਾ ਵੱਡਾ ਹੈ ਕਿ ਇਸ ਨੂੰ ਸਪੇਸ ਤੋਂ ਵੀ ਦੇਖਿਆ ਜਾ ਸਕਦਾ ਹੈ, ਨਾਸਾ ਅਨੁਸਾਰ ਇਹ, ਤੁਫਾਨ 240 ਕਿਲੋਮੀਟਰ ਤੋਂ ਵੱਧ ਸਪੀਡ ਨਾਲ ਸਮੁੰਦਰੀ ਕੰਢਿਆਂ ਤੇ ਟਕਰਾਇਆ ਹੈ, ਇਸ ਨਾਲ 40-50 ਫੁੱਟ ਉਚੀਆਂ ਲਹਿਰਾਂ ਪੈਦਾ ਹੋ ਰਹੀਆਂ ਹਨ। ਸਮੁੰਦਰ ਦਾ ਪਾਣੀ ਸ਼ਹਿਰਾਂ ਵਿੱਚ ਵੜ ਰਿਹਾ ਹੈ । ਏਅਰਪੋਰਟਾਂ ਤੇ 700 ਤੋਂ ਵੱਧ ਉਡਾਨਾਂ ਰੱਦ ਕੀਤੀਆਂ ਹਨ। ਅਮਰੀਕੀ ਰਾਸ਼ਟਰਪਤੀ ਅਤੇ ਦੂਸਰੇ ਮੰਤਰੀਆਂ ਨੇ ਆਪਣੇ ਵਿਦੇਸ਼ ਦੌਰੇ ਰੱਦ ਕਰ ਦਿੱਤੇ ਹਨ, ਪਰ ਅਮਰੀਕੀ ਪ੍ਰਸ਼ਾਸਨ, ਆਰਮੀ, ਡਿਜ਼ਾਸਟਰ ਮੈਨੇਜਮੈਂਟ ਫੋਰਸ, ਵਿਗਿਆਨੀ, ਸਾਇੰਸਦਾਨ ਵੀ ਇਸ ਤਰ੍ਹਾਂ ਦੇ ਭਿਆਨਕ ਵਿਨਾਸ਼ਕਾਰੀ ਤੁਫਾਨਾਂ ਨੂੰ ਰੋਕਣ, ਇਸ ਦੇ ਅਸਰ ਨੂੰ ਘਟਾਉਣ ਲਈ ਬੇਬਸ ਹਨ । ਇਸ ਸਮੁੰਦਰੀ ਤੂਫਾਨ ਨਾਲ ਜੋਰਜੀਆ, ਫਲੋਰੀਡਾ, ਸਾਊਥ ਕੈਰੋ, ਲੀਨਾ, ਟਨਐਜ, ਵੀਰਜੀਨੀਆ ਅਤੇ ਉੱਤਰੀ ਕੈਰੋਲੀਨਾ ਵਰਗੀਆਂ ਸਟੇਟਾਂ ਜਬਰਦਸਤ ਪ੍ਰਭਾਵਿਤ ਹੋਈਆਂ ਹਨ, ਇਨ੍ਹਾਂ ਰਾਜਾਂ ਵਿੱਚ ਲਗਾਤਾਰ, ਤੇਜ ਗਤੀ ਨਾਲ ਬਾਰਿਸ਼ਾਂ, ਤੁਫਾਨਾਂ, ਹਨੇਰੀਆਂ, ਹੜ ਤਬਾਹੀ ਮਚਾ ਰਹੇ ਹਨ । ਆਉਣ ਵਾਲੇ ਸਮੇਂ ਵਿੱਚ ਇਸ ਵੱਡੀ ਤਬਾਹੀ ਤੋਂ ਉਭਰਨ ਲਈ ਅਮਰੀਕਾ, ਅਤੇ ਦੂਸਰੇ ਸ਼ਕਤੀਸ਼ਾਲੀ ਦੇਸ਼ਾਂ ਨੂੰ ਕਈ ਸਾਲ ਲੱਗਣਗੇ। ਹਾਲੇ ਪਿਛਲੇ ਮਹੀਨੇ ਸਤੰਬਰ ਦੇ ਆਖਰ ਵਿੱਚ ਆਏ ਹੈਲੈਨ ਤੂਫਾਨ ਨੇ ਹੀ ਬਹੁਤ ਭਾਰੀ ਤਬਾਹੀ ਮਚਾਈ ਸੀ ਪਰ ਇਹ ਦੂਸਰਾ ਤੂਫਾਨ ਵੀ ਇਹਨਾਂ ਸਟੇਟਾਂ ਵਿਖੇ ਹੀ ਆਉਣ ਕਾਰਨ, ਕੁਦਰਤ ਦਾ ਵਿਕਰਾਲ ਰੂਪ ਸਾਹਮਣੇ ਆ ਰਿਹਾ ਹੈ, ਇਸ ਤੁਫਾਨ ਕਾਰਨ 30 ਡਿਗਰੀ ਤੋਂ ਉਪਰ ਵਾਲੇ ਉਂਟਾਰੀਓ ਦੇ ਟਰਾਂਟੋ, ਬਰੈਂਪਟਨ ਵਰਗੇ ਸ਼ਹਿਰਾਂ 'ਚ ਹਜ਼ਾਰਾਂ ਮੀਲ ਦੂਰ ਮੌਸਮ ਇਕਦਮ ਠੰਢਾ ਹੋ ਰਿਹਾ ਹੈ। ਪੀਣ ਵਾਲੇ ਪਾਣੀ, ਭੋਜਨ ਦਵਾਈਆਂ ਹਸਪਤਾਲਾਂ ਡਾਕਟਰਾਂ ਨਰਸਾਂ ਅਤੇ ਰਾਹਤ ਸਮੱਗਰੀਆਂ ਦੀ ਭਾਰੀ ਕਮੀਂ ਹੋਣ ਕਾਰਨ, ਲੋਕਾਂ, ਬੱਚਿਆਂ, ਨੋਜਵਾਨਾਂ ਅਤੇ ਵਿਦੇਸ਼ੀਆਂ ਦੇ ਜੀਵਨ ਨੂੰ ਹੁਣ ਅਤੇ ਆਉਣ ਵਾਲੇ ਸਮੇਂ ਵਿੱਚ ਬਹੁਤ ਖਤਰਾ ਹੈ । ਸਰਕਾਰ ਨੇ ਤਕਰੀਬਨ 30 ਲੱਖ ਲੋਕਾਂ ਨੂੰ ਘਰ ਛੱਡਣ ਲਈ ਚੇਤਾਵਨੀ ਜਾਰੀ ਕੀਤੀ ਹੈ, ਜਿਨ੍ਹਾਂ ਦੇ ਘਰ ਰਹਿਣ ਬਸੇਰੇ, ਕਾਰੋਬਾਰ, ਆਵਾਜਾਈ ਸਾਧਨਾਂ ਦੀ ਭਾਰੀ ਤਬਾਹੀਆਂ ਹੋ ਗਈਆ ਹਨ‌ । ਰੱਬ ਕਰੇ ਅਜੇਹਾ ਭਿਆਨਕ ਸਮਾਂ ਕਿਸੇ ਦੇਸ਼ ਸਮਾਜ ਘਰ ਪਰਿਵਾਰਾਂ ਅਤੇ ਭਾਰਤ ਪੰਜਾਬ ਤੇ ਕਦੀ ਵੀ ਨਾ ਆਵੇ, 200 ਕਿਲੋਮੀਟਰ ਤੋਂ ਉੱਪਰ ਦੀਆਂ ਤੇਜ਼ ਹਵਾਵਾਂ, ਹਨੇਰੀਆਂ, ਝੱਖੜ ,ਬਰਸਾਤਾਂ ਬਾਰੇ ਕਦੇ ਸੋਚ ਕੇ ਰੂਹ ਕੰਬ ਜਾਂਦੀ ਹੈ । ਹਿਮਾਚਲ ਪ੍ਰਦੇਸ਼ ਅਤੇ ਦੂਸਰੇ ਰਾਜਾਂ ਵਿੱਚ ਪਿਛਲੇ ਮਹੀਨੇ ਦੌਰਾਨ ਆਈਆਂ ਬਰਸਾਤਾਂ, ਹਨੇਰੀਆਂ, ਹੜਾਂ, ਬਦਲ ਫਟਣ ਨੇ ਭਿਆਨਕ ਵਿਨਾਸ਼ਕਾਰੀ ਤਬਾਹੀਆਂ ਕੀਤੀਆਂ ਹਨ ਜੋਂ ਅੱਜ ਵੀ ਯਾਦ ਕਰਦਿਆਂ ਉਥੇ ਦੇ ਲੋਕਾਂ ਦੇ ਦਿਲ ਦਿਮਾਗ ਕੰਬ ਜਾਂਦੇ ਹਨ । ਜੇਕਰ ਇਸ ਤਰ੍ਹਾਂ ਦੇ ਭਿਆਨਕ ਵਿਨਾਸ਼ਕਾਰੀ ਤੁਫਾਨ ਹਨੇਰੀਆਂ ਹੜਾਂ ਨੇ ਪੰਜਾਬ ਵੱਲ ਕੂਚ ਕੀਤਾ ਤਾਂ ਅਸੀਂ, ਪਸ਼ੂ ਪੰਛੀ, ਬੱਚੇ ਬਜ਼ੁਰਗ, ਭੂਮੀ, ਵਾਤਾਵਰਨ ਕਿਵੇਂ ਬਚ ਸਕਦੇ ਹਨ । ਜਦਕਿ ਅਮਰੀਕਾ ਵਰਗੇ ਮੁਲਕਾਂ ਦੇ ਮਿਤ੍ਰ ਦੇਸ਼ਾਂ ਤੋਂ ਰਾਹਤ ਸਮੱਗਰੀਆਂ ਅਤੇ ਆਰਮੀ, ਐਨ ਡੀ ਆਰ ਐਫ ਟੀਮਾਂ, ਲਗਾਤਾਰ ਮਦਦ ਕਰਨ ਲਈ ਪਹੁੰਚ ਰਹੀਆਂ ਹਨ ਪਰ ਅਸੀਂ, ਕੋਰੋਨਾ ਮਹਾਂਮਾਰੀ ਮਗਰੋਂ ਵੀ, ਆਉਣ ਵਾਲੀਆਂ ਕੁਦਰਤੀ ਅਤੇ ਮਨੁੱਖੀ ਆਫਤਾਵਾਂ, ਮਹਾਂਮਾਰੀਆਂ, ਤੋਂ ਬਚਣ ਬਚਾਉਣ ਲਈ ਅਜ ਵੀ ਅਣਜਾਣ ਹਾਂ। ਇਸ ਲਈ ਆਪਣੀ ਸੁਰੱਖਿਆ, ਬਚਾਅ, ਮਦਦ ਜੀਵਨ ਬਚਾਉਣ ਲਈ, ਸਾਨੂੰ ਆਪ ਹੀ ਸਿਖਿਅਤ ਜਾਗਰੂਕ ਅਤੇ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ। ਜਾ ਫੇਰ ਮਰਨ ਲਈ ਤਿਆਰ ਰਹੋਂ । ਵਲੋਂ ਕਾਕਾ ਰਾਮ ਵਰਮਾ ਪਟਿਆਲਾ 9878611620

Punjab Bani 11 October,2024
ਲੋਕਾਂ ਦੀ ਸੁਰੱਖਿਆ, ਬਚਾਅ ਮਦਦ ਲਈ ਜੰਗੀ ਪੱਧਰ ਤੇ ਯਤਨ ਕਰਨੇ ਜ਼ਰੂਰੀ

ਲੋਕਾਂ ਦੀ ਸੁਰੱਖਿਆ, ਬਚਾਅ ਮਦਦ ਲਈ ਜੰਗੀ ਪੱਧਰ ਤੇ ਯਤਨ ਕਰਨੇ ਜ਼ਰੂਰੀ ਭਾਰਤ ਅਤੇ ਪੰਜਾਬ ਵਿੱਚ ਦਿਲ ਦੇ ਦੌਰੇ, ਕੈਂਸਰ, ਸਾਹ ਦੀਆਂ ਬਿਮਾਰੀਆਂ ਦੇ ਮਗਰੋਂ ਆਵਾਜਾਈ ਹਾਦਸੇ ਲੋਕਾਂ, ਨੋਜਵਾਨਾਂ ਅਤੇ ਬੱਚਿਆਂ ਦੀ ਮੌਤਾਂ ਦੀ ਸਰਵੋਤਮ ਤਬਾਹੀ ਅਤੇ ਪਰਿਵਾਰ ਉਜਾੜਣ ਵਾਲੀਆਂ ਆਫਤਾਵਾਂ ਬਣ ਗਈਆ ਹਨ । ਪੰਜਾਬ ਸਰਕਾਰ ਵੱਲੋਂ 1500 ਪੁਲਿਸ ਜਵਾਨਾਂ ਨੂੰ 100 ਗੱਡੀਆਂ ਅਤੇ ਫ਼ਸਟ ਏਡ, ਸੀ ਪੀ ਆਰ, ਜ਼ਖਮੀਆਂ ਦੀ ਸੇਵਾ ਸੰਭਾਲ ਦੀ ਟ੍ਰੇਨਿੰਗ ਅਤੇ ਫ਼ਸਟ ਏਡ ਬਕਸੇ ਦੇਕੇ, ਸੜਕ ਸੁਰੱਖਿਆ ਫੋਰਸ ਵਜੋਂ ਪੰਜਾਬ ਦੀਆਂ ਸੜਕਾਂ ਤੇ ਤੈਨਾਤ ਕੀਤਾ ਗਿਆ ਹੈ ਤਾਂ ਜੋ ਹਾਦਸਿਆਂ ਦੇ ਪੀੜਤਾਂ ਨੂੰ ਤੁਰੰਤ ਫ਼ਸਟ ਏਡ ਦੇਕੇ ਹਸਪਤਾਲਾਂ ਵਿਖੇ ਪਹੁੰਚਾਇਆ ਜਾਵੇ ਅਤੇ ਕੀਮਤੀ ਜਾਨਾਂ ਬਚਾਈਆਂ ਜਾਣ । ਮਿਸ਼ਨ ਪ੍ਰਸ਼ੰਸਾਯੋਗ ਹਨ ਪਰ ਪੂਰਨ ਸਫਲਤਾ ਨਹੀਂ ਮਿਲ ਸਕਦੀ ਕਿਉਂਕਿ ਵਿਦਿਆਰਥੀਆਂ, ਲੋਕਾਂ ਅਤੇ ਡਰਾਈਵਰਾਂ ਨੂੰ ਆਵਾਜਾਈ, ਨਿਯਮਾਂ, ਕਾਨੂੰਨਾਂ, ਅਸੂਲਾਂ, ਮਰਿਆਦਾਵਾਂ, ਫਰਜ਼ਾਂ, ਜ਼ੁਮੇਵਾਰੀਆਂ ਸਹਿਣਸ਼ੀਲਤਾ ਨਿਮਰਤਾ ਸਬਰ ਸ਼ਾਂਤੀ ਨਿਭਾਉਣ ਦੀ ਟ੍ਰੇਨਿੰਗ ਅਭਿਆਸ ਅਤੇ ਡਰ ਨਹੀਂ ਹਨ । ਆਵਾਜਾਈ ਹਾਦਸਿਆਂ ਵਿੱਚ ਸੱਭ ਤੋਂ ਵੱਡੇ ਕਾਰਨ, ਤੇਜ਼ ਰਫ਼ਤਾਰ, ਨਸ਼ਿਆਂ, ਤਣਾਅ, ਗੁੱਸੇ, ਆਕੜ, ਅਤੇ ਬਿਨਾਂ ਹੈਲਮਟ ਸੀਟ ਬੈਲਟ ਵ੍ਹੀਕਲ ਚਲਾਉਣੇ, ਆਵਾਜਾਈ ਨਿਯਮਾਂ, ਕਾਨੂੰਨਾਂ, ਅਸੂਲਾਂ ਦੀ ਜਾਣਕਾਰੀ ਵਿਦਿਆਰਥੀਆਂ ਅਧਿਆਪਕਾਂ ਨਾਗਰਿਕਾਂ ਕਰਮਚਾਰੀਆਂ ਨੂੰ ਕਦੇ ਵੀ ਨਹੀਂ ਦਿੱਤੀ ਜਾਂਦੀ ਅਤੇ ਸਖ਼ਤ ਸਜ਼ਾਵਾਂ ਦੇ ਡਰ ਮਾਹੋਲ ਅਤੇ ਭਾਵਨਾਵਾਂ, ਵਿਚਾਰ, ਆਦਤਾਂ, ਵਿਦਿਆਰਥੀਆਂ ਨੋਜਵਾਨਾਂ ਅਤੇ ਨਾਗਰਿਕਾਂ ਵਿਚੋਂ ਖਤਮ ਹੋ ਗਈਆ ਹਨ । ਨੋਜਵਾਨਾਂ ਨੂੰ ਪੁਲਿਸ ਪ੍ਰਸ਼ਾਸਨ ਨਿਯਮਾਂ ਕਾਨੂੰਨਾਂ ਅਤੇ ਤਬਾਹੀ ਵਾਲੇ ਭਵਿੱਖ ਦੇ ਡਰ ਨਹੀਂ ਹਨ । ਪੰਜਾਬ ਸਰਕਾਰ, ਪੰਜਾਬ ਰਾਜ ਬਾਲ ਸੁਰੱਖਿਆ ਕਮਿਸ਼ਨਰ, ਡਿਪਟੀ ਕਮਿਸ਼ਨਰਾਂ, ਜ਼ਿਲੇ ਦੇ ਸੀਨੀਅਰ ਪੁਲਿਸ ਅਧਿਕਾਰੀਆਂ, ਜ਼ਿਲਾ ਸਿੱਖਿਆ ਅਫਸਰਾਂ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰਾਂ ਵਲੋਂ ਸਕੂਲਾਂ ਦੇ ਬੱਚਿਆਂ ਅਤੇ ਨਾਬਾਲਗਾਂ ਨੂੰ ਬਿਨਾਂ ਲਾਇਸੰਸ, ਹੈਲਮਟ, ਵ੍ਹੀਕਲ ਚਲਾਉਣ ਤੋਂ ਰੁਕਣ ਲਈ ਜਿਸ ਜ਼ੋਰ ਸੋਰ ਅਤੇ ਪੱਕੇ ਇਰਾਦੇ ਨਾਲ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸਮਝਾਉਣ, ਡਰਾਉਣ, ਫਸਾਉਣ ਅਤੇ ਜਾਗਰੂਕ ਕਰਨ ਦੀ ਜੰਗ ਸ਼ੁਰੂ ਕੀਤੀ ਸੀ ਅਤੇ ਵਿਸ਼ਵਾਸ ਸੀ ਕਿ ਹੁਣ ਨਾਬਾਲਗਾਂ ਵਲੋਂ ਮੋਟਰਸਾਈਕਲ ਸਕੂਟਰ ਕਾਰਾਂ ਨਹੀਂ ਚਲਾਈਆਂ ਜਾਣਗੀਆਂ ਪਰ ਉਹ ਡਰ ਭੈ ਤਾਂ ਖਤਮ ਹੋ ਗਏ ਹਨ । ਸਕੂਲਾਂ ਦੇ ਵਿਦਿਆਰਥੀਆਂ ਵਲੋਂ ਸ਼ਰੇਆਮ ਸਕੂਲ ਜਾਂਦੇ, ਵਾਪਸ ਆਉਂਦੇ ਅਤੇ ਟਿਊਸ਼ਨਾਂ ਪੜ੍ਹਣ ਜਾਂਦੇ ਸਮੇਂ, ਅਤੇ ਅਵਾਰਾਗਰਦੀ ਕਰਦੇ ਹੋਏ ਮੋਟਰਸਾਈਕਲਾਂ, ਸਕੂਟਰਾਂ ਅਤੇ ਕਾਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ। 90 ਪ੍ਰਤੀਸ਼ਤ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਬਾਹਰ ਵਿਦਿਆਰਥੀਆਂ ਦੇ ਮੋਟਰਸਾਈਕਲ ਅਤੇ ਸਕੂਟਰ ਖੜ੍ਹੇ ਮਿਲਦੇ ਹਨ। ਛੁੱਟੀ ਮਗਰੋਂ ਸਕੂਲਾਂ ਤੋਂ ਨਿਕਲ ਕੇ ਵਿਦਿਆਰਥੀਆਂ ਵੱਲੋਂ, ਬਹੁਤ ਆਕੜ ਹੰਕਾਰ ਨਾਲ ਅਧਿਆਪਕਾਂ ਅਤੇ ਪੁਲਿਸ ਪ੍ਰਸ਼ਾਸਨ ਦੇ ਸਾਹਮਣੇ ਆਪਣੇ ਸਕੂਟਰ ਮੋਟਰਸਾਈਕਲ ਲੈਕੇ ਜਾਂਦੇ ਦੇਖਿਆ ਜਾਂਦਾ ਹੈ। ਸਕੂਲਾਂ ਦੇ ਸੀ ਸੀ ਟੀ ਵੀ ਕੈਮਰਿਆਂ ਵਿਚ ਹਰਰੋਜ ਵਿਦਿਆਰਥੀਆਂ ਦੀ ਰਿਕਾਰਡਿੰਗ ਵੀ ਹੋ ਰਹੀਆਂ ਹਨ ਪਰ ਬੱਚਿਆਂ ਅਤੇ ਨਾਬਾਲਗਾਂ ਤੋਂ ਇਲਾਵਾ ਨੋਜਵਾਨਾਂ ਨੂੰ ਪੁਲਿਸ, ਪ੍ਰਸ਼ਾਸਨ, ਅਧਿਆਪਕਾਂ ਅਤੇ ਮਾਪਿਆਂ ਦਾ ਕੋਈ ਡਰ ਭੈ ਨਹੀਂ ਦਿਖਾਈ ਦਿੰਦਾ ਜਾਂ ਇਹ ਸਪਸ਼ਟ ਹੋ ਗਿਆ ਕਿ ਮਾਪਿਆਂ, ਆਪਣੇ ਬੱਚਿਆਂ, ਨਾਬਾਲਗਾਂ ਅਤੇ ਨੋਜਵਾਨਾ ਨੂੰ ਸੜਕਾਂ ਤੇ ਹਾਦਸੇ ਘਟਾਉਣ ਅਤੇ ਮਰਨ ਤੋਂ ਬਚਾਉਣ ਲਈ ਗੰਭੀਰ ਨਹੀਂ । ਮੁਫ਼ਤ ਦੀਆਂ ਸਹੂਲਤਾਂ, ਬੱਚਿਆਂ ਨੂੰ ਮਿਲਦੇ ਵੱਧ ਧੰਨ ਦੌਲਤ, ਆਰਾਮ ਪ੍ਰਸਤੀਆ, ਸੰਵਾਦਾਂ ਫੈਸ਼ਨਾਂ ਦੀ ਪੂਰਤੀ ਲਈ ਖੁਲੀ ਆਜ਼ਾਦੀ ਰਾਹੀਂ ਬੱਚਿਆਂ ਨੂੰ ਕੰਮਚੋਰੀਆ, ਲਾਪਰਵਾਹੀਆਂ, ਐਸ਼ ਪ੍ਰਸਤੀਆਂ, ਸੰਵਾਦਾਂ ਫੈਸ਼ਨਾਂ, ਆਰਾਮ ਪ੍ਰਸਤੀਆ ਵਲ਼ ਥਕਿਆ ਜਾ ਰਿਹਾ ਹੈ । ਜ਼ਿਲਿਆਂ ਵਿੱਚ ਚਿਲਡਰਨਜ਼ ਟਰੇਫਿਕ ਟਰੇਨਿੰਗ ਪਾਰਕ ਨਹੀਂ ਬਨਵਾਏ ਗਏ। ਅਤੇ ਨਾ ਹੀ ਬੱਚਿਆਂ, ਨਾਬਾਲਗਾਂ ਅਤੇ ਵਿਦਿਆਰਥੀਆਂ, ਅਧਿਆਪਕਾਂ, ਨਾਗਰਿਕਾਂ, ਡਰਾਈਵਰਾਂ, ਕਰਮਚਾਰੀਆਂ ਨੂੰ ਬਚਪਨ ਤੋਂ ਆਵਾਜਾਈ ਨਿਯਮਾਂ, ਕਾਨੂੰਨਾਂ, ਅਸੂਲਾਂ, ਮਰਿਆਦਾਵਾਂ, ਫਰਜ਼ਾਂ ਦੀ ਜਾਣਕਾਰੀ ਨਹੀਂ ਦਿੱਤੀ ਜਾਂਦੀ। ਆਵਾਜਾਈ ਨਿਯਮਾਂ ਕਾਨੂੰਨਾਂ ਅਸੂਲਾਂ ਮਰਿਆਦਾਵਾਂ ਫਰਜ਼ਾਂ ਜ਼ੁਮੇਵਾਰੀਆਂ ਦੇਣ ਲਈ ਪਿਛਲੇ 25 ਸਾਲਾਂ ਤੋਂ ਹਰ ਜ਼ਿਲ੍ਹੇ ਵਿੱਚ ਕੇਵਲ ਇੱਕ ਪੁਲਿਸ ਥਾਣੇਦਾਰ ਜਾਂ ਇੰਸਪੈਕਟਰ ਹੀ ਕਾਰਜ ਕਰ ਰਹੇ ਹਨ ਜੋਂ ਆਪਣੇ ਜਿਲ੍ਹੇ ਦੇ ਸੈਂਕੜੇ ਸਿਖਿਆ ਸੰਸਥਾਵਾਂ, ਟਰਾਂਸਪੋਰਟ ਯੂਨੀਅਨਾਂ, ਐਨ ਐਸ ਐਸ ਅਤੇ ਐਨ ਸੀ ਸੀ ਕੈਂਪਾਂ ਵਿਖੇ ਜਾ ਹੀ ਨਹੀਂ ਸਕਦੇ। ਅਕਸਰ ਉਨ੍ਹਾਂ ਨੂੰ ਜ਼ਿਲਾ ਪ੍ਰਸ਼ਾਸਨ ਵਲੋਂ ਧਰਨਿਆਂ ਜਲਸੇ ਜਲੂਸਾਂ ਵਿਖੇ ਲਾਅ ਐਂਡ ਆਰਡਰ ਲਈ ਭੇਜਿਆ ਜਾਂਦਾ ਹੈ। ਜਦਕਿ 25 ਸਾਲਾਂ ਵਿੱਚ ਆਬਾਦੀ ਅਤੇ ਗੱਡੀਆਂ ਵਿੱਚ ਸੈਂਕੜੇ ਗੁਣਾ ਵਾਧਾ ਹੋਇਆ ਹੈ । ਦੂਜੇ ਪਾਸੇ ਸਤਿਕਾਰਯੋਗ ਸੁਪਰੀਮ ਕੋਰਟ ਅਤੇ ਪੰਜਾਬ ਹਰਿਆਣਾ ਹਾਈਕੋਰਟ ਵਲੋਂ 2012 ਵਿੱਚ ਆਵਾਜਾਈ ਹਾਦਸੇ ਘਟਾਉਣ, ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਲਈ ਸੇਫ ਸਕੂਲ ਵਾਹਨ ਅਤੇ ਟਰੇਨਿੰਗ ਪਾਲਸੀ ਦੇਸ਼ ਦੇ ਹਰ ਸਕੂਲ ਵਿਖੇ ਸਖ਼ਤੀ ਨਾਲ ਲਾਗੂ ਕਰਨ ਦੀਆਂ ਹਦਾਇਤਾਂ ਦਿੱਤੀਆਂ ਸਨ ਕਿ ਹਰੇਕ ਸਕੂਲ ਵਿਖੇ ਵਿਦਿਆਰਥੀਆਂ ਦੀ ਸੁਰੱਖਿਆ, ਬਚਾਉ, ਮਦਦ, ਟ੍ਰੇਨਿੰਗ ਲਈ ਕਮੇਟੀਆਂ ਬਣਾਈਆਂ ਜਾਣ, ਕਮੇਟੀ ਮੈਂਬਰਾਂ ਵਲੋਂ ਵਿਦਿਆਰਥੀਆਂ ਦੀ ਸੁਰੱਖਿਆ ਬਚਾਉ ਨੂੰ ਯਕੀਨੀ ਬਣਾਉਣ ਲਈ ਹਰ ਮਹੀਨੇ ਮੀਟਿੰਗਾਂ ਦੌਰਾਨ ਜਾਂਚ ਕੀਤੀ ਜਾਵੇ। ਪਾਲਸੀ ਅਨੁਸਾਰ ਸਾਲ ਵਿੱਚ ਦੋ ਵਾਰ ਵਿਦਿਆਰਥੀਆਂ ਅਧਿਆਪਕਾਂ ਅਤੇ ਦੂਸਰੇ ਸਟਾਫ਼ ਮੈਂਬਰਾਂ ਡਰਾਈਵਰਾਂ ਕਡੰਕਟਰਾਂ ਨੈਨੀ ਨੂੰ ਆਵਾਜਾਈ ਨਿਯਮਾਂ, ਕਾਨੂੰਨਾਂ, ਅਸੂਲਾਂ, ਮਰਿਆਦਾਵਾਂ, ਫਰਜ਼ਾਂ, ਜ਼ੁਮੇਵਾਰੀਆਂ ਨਿਭਾਉਣ ਦੀ ਟ੍ਰੇਨਿੰਗ ਦਿੱਤੀ ਜਾਵੇ। ਇਸੇ ਤਰ੍ਹਾਂ ਸਾਲ ਵਿੱਚ ਦੋ ਵਾਰ ਹੀ ਉਨ੍ਹਾਂ ਨੂੰ ਫ਼ਸਟ ਏਡ, ਸੀ ਪੀ ਆਰ , ਜ਼ਖਮੀਆਂ ਦੀ ਸੇਵਾ ਸੰਭਾਲ ਅਤੇ ਫਾਇਰ ਸੇਫਟੀ ਦੀ ਟ੍ਰੇਨਿੰਗ, ਸਿਲੰਡਰਾਂ ਦੀ ਵਰਤੋਂ, ਰੈਸਕਿਯੂ ਅਤੇ ਹੈਲਪ ਲਾਈਨ ਨੰਬਰਾਂ ਦੀ ਵਰਤੋਂ ਕਰਨ ਦੀ ਟ੍ਰੇਨਿੰਗ ਕਰਵਾਈ ਜਾਵੇ ਅਤੇ ਸਾਲ ਵਿੱਚ ਇੱਕ ਦੋ ਵਾਰ ਮੌਕ ਡਰਿੱਲਾਂ ਕਰਵਾਕੇ ਵਿਦਿਆਰਥੀਆਂ, ਅਧਿਆਪਕਾਂ ਨੂੰ ਭਵਿੱਖ ਵਿੱਚ ਐਮਰਜੈਂਸੀ ਹਾਦਸਿਆਂ ਦੁਰਘਟਨਾਵਾਂ ਦੌਰਾਨ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਦੇ ਅਭਿਆਸ ਕਰਵਾਏ ਜਾਣ ਤਾਂ ਜੋਂ 10 ਸਾਲਾਂ ਵਿੱਚ ਹਰੇਕ ਵਿਦਿਆਰਥੀ, ਅਧਿਆਪਕ ਅਤੇ ਉਨ੍ਹਾਂ ਰਾਹੀਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਨ੍ਹਾਂ ਮਨੁੱਖੀ ਆਫਤਾਵਾਂ, ਵਿਸ਼ੇਸ਼ ਤੌਰ ਤੇ ਆਵਾਜਾਈ ਹਾਦਸਿਆਂ ਅਚਾਨਕ ਦਿਲ ਦੇ ਦੌਰੇ ਅਨਜਾਇਨਾ ਕਾਰਡੀਅਕ ਅਰੈਸਟ ਬੇਹੋਸ਼ੀ ਸਦਮੇਂ ਸਮੇਂ ਜਾਨੀ ਅਤੇ ਮਾਲੀ ਨੁਕਸਾਨ ਘਟਾਉਣ ਅਤੇ ਕੀਮਤੀ ਜਾਨਾਂ ਬਚਾਉਣ ਲਈ ਦੇਸ਼, ਸਮਾਜ ਘਰ ਪਰਿਵਾਰਾਂ ਦੇ ਜੁਮੇਵਾਰ ਵਫ਼ਾਦਾਰ ਪੀੜਤਾਂ ਦੇ ਮਦਦਗਾਰ ਫਰਿਸਤੇ ਬਣਾਇਆ ਜਾਵੇ ਪਰ ਪੰਜਾਬ ਸਰਕਾਰ ਦੇ ਨਾਲ ਨਾਲ ਜ਼ਿਲਾ ਅਧਿਕਾਰੀਆਂ ਸਿਖਿਆ ਸੰਸਥਾਵਾਂ ਦੇ ਪ੍ਰਬੰਧਕਾਂ ਪ੍ਰਿੰਸੀਪਲਾਂ ਅਤੇ ਮਾਪਿਆਂ ਦੀ ਵੀ ਜ਼ੁਮੇਵਾਰੀਆਂ ਬਣਦੀਆਂ ਹਨ ਕਿ ਬੱਚਿਆਂ ਨਾਬਾਲਗਾਂ ਦੀ ਸੁਰੱਖਿਆ ਬਚਾਉ ਮਦਦ ਟ੍ਰੇਨਿੰਗ ਅਭਿਆਸ ਅਤੇ ਸਾਵਧਾਨੀਆਂ ਬਾਰੇ ਬੱਚਿਆਂ ਨੂੰ ਸਾਲ ਵਿੱਚ ਦੋ ਵਾਰ ਜਾਗਰੂਕ ਕੀਤਾ ਜਾਵੇ। ਪੁਲਿਸ ਕਰਮਚਾਰੀਆਂ ਨੂੰ ਵੱਧ ਤੋਂ ਵੱਧ ਡਿਊਟੀਆਂ, ਤਣਾਅ ਭੱਜਦੋੜ ਕਰਕੇ, ਤਰਾਂ ਤਰਾਂ ਦੀਆਂ ਬਿਮਾਰੀਆਂ ਤਣਾਅ, ਪ੍ਰੇਸ਼ਾਨੀਆਂ ਨੇ ਘੇਰ ਰਖਿਆ ਹੈ ਪਰ ਫੇਰ ਵੀ ਉਹ, ਅਧਿਕਾਰੀਆਂ, ਲੀਡਰਾਂ ਅਤੇ ਮੰਤਰੀਆਂ ਸੰਤਰੀਆਂ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਕੋਠੀਆਂ, ਕਾਰਾਂ, ਬੱਚਿਆਂ ਅਤੇ ਜਾਨਵਰਾਂ ਦੀ ਸੁਰੱਖਿਆ ਬਚਾਉ ਮਦਦ ਲਈ ਦਿਨ ਰਾਤ ਡਿਊਟੀਆਂ ਕਰਦੇ ਫਿਰਦੇ ਹਨ। ਜਿਸ ਕਾਰਨ, ਖ਼ਾਲੀ ਸੜਕਾਂ ਅਤੇ ਪੁਲਿਸ ਸਟੇਸ਼ਨਾਂ ਨੂੰ ਦੇਖਦੇ ਹੋਏ, ਬੱਚੇ, ਨਾਬਾਲਗ, ਨੋਜਵਾਨ ਅਤੇ ਨਾਗਰਿਕ ਆਪਣੀਆਂ ਮਰਜ਼ੀਆਂ, ਇਛਾਵਾਂ, ਖਾਹਿਸ਼ਾਂ, ਦਿਖਾਵਿਆਂ ਲਈ ਆਵਾਜਾਈ ਅਤੇ ਇਨਸਾਨੀਅਤ ਵਾਲੇ ਨਿਯਮਾਂ, ਕਾਨੂੰਨਾਂ, ਅਸੂਲਾਂ, ਮਰਿਆਦਾਵਾਂ, ਫਰਜ਼ਾਂ ਦੀਆਂ ਥੱਜੀਆ ਉਡਾਉਂਦੇ ਫਿਰ ਰਹੇ ਹਨ। 90 ਪ੍ਰਤੀਸ਼ਤ ਵਿਦਿਆਰਥੀਆਂ, ਅਧਿਆਪਕਾਂ, ਨਾਗਰਿਕਾਂ, ਡਰਾਈਵਰਾਂ, ਕਡੰਕਟਰਾਂ, ਕਰਮਚਾਰੀਆਂ ਨੂੰ ਆਵਾਜਾਈ ਅਤੇ ਦੂਸਰੇ ਨਿਯਮਾਂ, ਕਾਨੂੰਨਾਂ, ਅਸੂਲਾਂ, ਮਰਿਆਦਾਵਾਂ, ਫਰਜ਼ਾਂ, ਜ਼ੁਮੇਵਾਰੀਆਂ, ਸਹਿਣਸ਼ੀਲਤਾ, ਨਿਮਰਤਾ, ਸਬਰ ਸ਼ਾਂਤੀ ਅਤੇ ਆਪਣੇ ਬਚਾਅ ਅਤੇ ਦੂਸਰਿਆਂ ਦੀ ਸੁਰੱਖਿਆ ਮਦਦ ਦੀ ਭਾਵਨਾਵਾਂ, ਵਿਚਾਰ ਇਰਾਦੇ ਅਤੇ ਆਦਤਾਂ ਹੀ ਨਹੀਂ। ਕਿਉਂਕਿ ਉਨ੍ਹਾਂ ਨੂੰ ਬਣਾਏ ਨਿਯਮਾਂ ਕਾਨੂੰਨਾਂ ਦੇ ਆਦੇਸ਼ਾਂ ਦੀ ਪਾਲਣਾ ਕਰਨ ਲਈ ਇਮਾਨਦਾਰੀ ਵਫ਼ਾਦਾਰੀ ਸਬਰ ਸ਼ਾਂਤੀ ਇਨਸਾਨੀਅਤ ਦੀਆਂ ਆਦਤਾਂ ਭਾਵਨਾਵਾਂ ਇਰਾਦੇ ਨਹੀਂ ਹੁੰਦੇ । ਬਿਨਾਂ ਡਰ ਦੇ ਨਾਜ ਵਿਦਿਆਰਥੀ, ਨਾਗਰਿਕ, ਕਰਮਚਾਰੀ, ਡਰਾਈਵਰ ਅਤੇ ਪੈਦਲ ਚਲਦੇ, ਰੇਹੜੀਆਂ, ਰਿਕਸ਼ੇ, ਆਟੋਜ ਚਲਾਉਣ ਵਾਲੇ ਆਵਾਜਾਈ ਨਿਯਮਾਂ, ਕਾਨੂੰਨਾਂ, ਅਸੂਲਾਂ ਨੂੰ ਭੁੱਲ ਹੀ ਗਏ ਹਨ ਅਤੇ ਆਪਣੀ ਮਨਮਰਜ਼ੀਆਂ, ਆਪਣੀਆਂ ਸਹੂਲਤਾਂ, ਖਾਹਿਸ਼ਾਂ ਦੀ ਪੂਰਤੀ ਲਈ ਆਵਾਜਾਈ ਅਤੇ ਦੇਸ਼ ਸਮਾਜ, ਘਰ ਪਰਿਵਾਰਾਂ, ਰਿਸ਼ਤਿਆਂ ਅਤੇ ਇਨਸਾਨੀਅਤ ਦੇ ਨਿਯਮਾਂ, ਕਾਨੂੰਨਾਂ, ਅਸੂਲਾਂ, ਮਰਿਆਦਾਵਾਂ, ਫਰਜ਼ਾਂ ਦੇ ਬਲਾਤਕਾਰ ਕਰਦੇ ਫਿਰਦੇ ਹਨ ਕਿਉਂਕਿ ਉਨ੍ਹਾਂ ਨੂੰ ਰੋਕਣ ਟੋਕਣ ਸਮਝਾਉਣ ਡਰਾਉਣ ਅਤੇ ਸਜ਼ਾਵਾਂ ਦੇਣ ਵਾਲੇ ਤਾਂ ਸੜਕਾਂ ਅਤੇ ਪੁਲਿਸ ਸਟੇਸ਼ਨਾਂ ਤੇ ਘਟ ਹੀ ਦਿਖਾਈ ਦਿੰਦੇ ਹਨ । ਵਲੋਂ ਕਾਕਾ ਰਾਮ ਵਰਮਾ ਪਟਿਆਲਾ 9878611620

Punjab Bani 03 October,2024
ਭਾਈ ਘਨ੍ਹਈਆ ਜੀ ਮਿਸ਼ਨ ਨੂੰ ਬੱਚਿਆਂ ਨੌਜਵਾਨਾਂ ਤੱਕ ਪਹੁੰਚਾਇਆ ਜਾਵੇ : ਗੁਰਪ੍ਰੀਤ ਸਿੰਘ

ਭਾਈ ਘਨ੍ਹਈਆ ਜੀ ਮਿਸ਼ਨ ਨੂੰ ਬੱਚਿਆਂ ਨੌਜਵਾਨਾਂ ਤੱਕ ਪਹੁੰਚਾਇਆ ਜਾਵੇ :ਗੁਰਪ੍ਰੀਤ ਸਿੰਘ ਪਟਿਆਲਾ : ਚਲਦੀਆਂ ਗੋਲੀਆਂ, ਬੰਬਾਂ, ਤੀਰ ਤਲਵਾਰਾਂ, ਅਤੇ ਕੱਟੜ ਵਿਰੋਧੀ ਸੈਨਿਕਾਂ ਵਿੱਚ ਨਿਹਥੇ ਜਾ ਕੇ, ਪਾਣੀ ਪਿਲਾਉਣ ਵਾਲੇ, ਦੁਨੀਆਂ ਵਿੱਚ ਪ੍ਰਮਾਤਮਾ ਦਾ ਭੇਜੇ ਫ਼ਰਿਸ਼ਤੇ ਭਾਈ ਘਨ੍ਹਈਆ ਜੀ ਨੂੰ ਅਜ ਬੱਚਿਆਂ, ਨੋਜਵਾਨਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਵਲੋਂ ਭੁਲਾ ਦਿੱਤਾ ਗਿਆ ਹੈ ਕਿਉਂਕਿ ਬੱਚਿਆਂ ਅਤੇ ਨੋਜਵਾਨਾਂ ਨੂੰ ਮੋਬਾਇਲਾਂ, ਟੈਲੀਵਿਜ਼ਨਾਂ, ਦੋਸਤਾਂ ਮਿੱਤਰਾਂ, ਨਸਿ਼ਆਂ, ਐਸ਼ ਪ੍ਰਸਤੀਆਂ, ਸੰਵਾਦਾਂ ਫੈਸ਼ਨਾਂ ਨੇ ਕਾਬੂ ਕਰ ਲਿਆ ਹੈ, ਅਧਿਆਪਕਾਂ ਨੂੰ ਕੇਵਲ ਆਪਣੇ ਸਿਲੇਬਸ ਅਨੁਸਾਰ ਪੜਾਉਣ ਅਤੇ ਸਰਕਾਰੀ ਹੁਕਮਾਂ ਅਨੁਸਾਰ ਵੱਖ ਵੱਖ ਤਰ੍ਹਾਂ ਦੀਆਂ ਜਾਣਕਾਰੀਆਂ ਸਰਕਾਰਾਂ ਨੂੰ ਭੇਜਣ ਤੋਂ ਹੀ ਵਹਿਲ ਨਹੀਂ ਮਿਲਦੀ, ਮਾਪਿਆਂ ਨੂੰ ਵੱਧ ਤੋਂ ਵੱਧ ਧੰਨ ਦੌਲਤ ਸ਼ੋਹਰਤ ਕਮਾਉਣ ਅਤੇ ਆਪਣੀ ਜਵਾਨੀ ਦੇ ਸੰਵਾਦਾਂ ਫੈਸ਼ਨਾਂ ਦਿਖਾਵਿਆਂ ਨੂੰ ਪੂਰਾ ਕਰਨ ਤੋਂ ਵਹਿਲ ਮਿਲ ਜਾਵੇ ਤਾਂ ਮੋਬਾਈਲ ਫੋਨਾਂ ਤੇ ਮਨੋਰੰਜਨ ਕਰਦੇ ਹੋਏ ਜੀਵਨ ਬਤੀਤ ਹੋ ਰਹੇ ਹਨ। ਸਿਖਿਆ ਮੰਤਰੀ ਜੀ ਅਤੇ ਦੂਸਰੇ ਮੰਤਰੀਆਂ, ਧਾਰਮਿਕ ਲੀਡਰਾਂ ਨੂੰ ਧਿਆਨ ਹੀ ਨਹੀਂ ਕਿ ਹਰ ਸਾਲ 14 ਸਤੰਬਰ ਨੂੰ ਵਿਸ਼ਵ ਮੁਢੱਲੀ ਸਹਾਇਤਾ ਜੋਂ ਅੰਤਰਰਾਸ਼ਟਰੀ ਰੈੱਡ ਕਰਾਸ ਸੁਸਾਇਟੀ ਜਾਨੇਵਾ ਨੇ 1863 ਦੀ ਯਾਦ ਵਿੱਚ ਸ਼ੁਰੂ ਕੀਤੀ, ਜਾਂ ਫ਼ਸਟ ਏਡ ਦਿਵਸ਼ ਤੋਂ 20 ਸਤੰਬਰ ਨੂੰ ਭਾਈ ਘਨ੍ਹਈਆ ਜੀ ਯਾਦਗਾਰੀ ਮਿਸ਼ਨ ਅਤੇ 21 ਸਤੰਬਰ ਨੂੰ ਵਿਸ਼ਵ ਅਮਨ ਸ਼ਾਂਤੀ ਦਿਵਸ਼ ਤਹਿਤ ਇਹ ਸਪਤਾਹ, ਪੰਜਾਬ ਵਿੱਚ ਤਾਂ ਭਾਈ ਘਨ੍ਹਈਆ ਜੀ ਦੇ ਮਹਾਨ ਮਾਨਵਤਾਵਾਦੀ ਮਿਸ਼ਨ ਨੂੰ ਬੱਚਿਆਂ, ਨੋਜਵਾਨਾਂ, ਨਾਗਰਿਕਾਂ ਅਤੇ ਸਿਖਿਆ ਸੰਸਥਾਵਾਂ ਵਿਖ਼ੇ ਪਹੁੰਚਾਉਣ ਲਈ ਜੰਗੀ ਪੱਧਰ ਤੇ ਯਤਨ ਕੀਤੇ ਜਾਣੇ ਚਾਹੀਦੇ ਹਨ।ਪਟਿਆਲਾ ਵਿਖੇ 1980 ਤੋਂ 2012 ਤੱਕ ਭਾਰਤੀਆਂ ਰੈੱਡ ਕਰਾਸ ਸੁਸਾਇਟੀ ਦੇ ਟਰੇਨਿੰਗ ਅਫ਼ਸਰ ਅਤੇ ਫ਼ਸਟ ਏਡ ਟਰੇਨਿੰਗ ਦੇ ਸੁਪਰਵਾਈਜ਼ਰ ਵਲੋਂ ਸੇਵਾਵਾਂ ਨਿਭਾਉਣ ਅਤੇ ਭਾਈ ਘਨ੍ਹਈਆ ਜੀ ਦੇ ਮਹਾਨ ਮਾਨਵਤਾਵਾਦੀ ਸਿਧਾਂਤਾਂ ਅਤੇ ਕਾਰਜਾਂ ਨੂੰ ਵਿਦਿਆਰਥੀਆਂ ਅਧਿਆਪਕਾਂ ਅਤੇ ਉਨ੍ਹਾਂ ਰਾਹੀਂ ਘਰ ਘਰ ਪਹੁੰਚਾਉਣ ਵਾਲੇ ਸ਼੍ਰੀ ਕਾਕਾ ਰਾਮ ਵਰਮਾ ਵਲੋਂ ਹਰ ਸਾਲ ਇਹ ਸਪਤਾਹ ਭਾਈ ਘਨ੍ਹਈਆ ਜੀ ਨੂੰ ਸਮਰਪਿਤ ਕਰਕੇ ਵੱਧ ਤੋਂ ਵੱਧ ਜਾਗਰੂਕਤਾ ਕਰਕੇ ਮਣਾਇਆ ਜਾਂਦਾ ਹੈ। ਇਸ ਵਾਰ ਵੀ ਉਨ੍ਹਾਂ ਵਲੋਂ, ਲਗਾਤਾਰ ਮੁੱਢਲੀ ਸਹਾਇਤਾ ਸੀ ਪੀ ਆਰ ਜ਼ਖਮੀਆਂ ਦੀ ਸੇਵਾ ਸੰਭਾਲ ਦੀ ਟ੍ਰੇਨਿੰਗ ਕਰਵਾਈ ਜਾ ਰਹੀ ਹੈ ਅਤੇ ਅੰਤਰ ਸਕੂਲ ਮੁਕਾਬਲੇ ਕਰਵਾਏ ਜਾ ਰਹੇ ਹਨ, ਜਿਨ੍ਹਾਂ ਦੌਰਾਨ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਭਾਈ ਘਨ੍ਹਈਆ ਜੀ, ਫਲੋਰੈਂਸ ਨਾਈਟਿੰਗੇਲ, ਸ੍ਰ ਜੀਨ ਹੈਨਰੀ ਡਿਉਨਾ ਅਤੇ ਲੈਫਟੀਨੈਂਟ ਜਨਰਲ ਸ੍ਰ ਬੈਡਨ ਪਾਵਲ ਜੀ ਦੇ ਜੀਵਨ ਨਾਲ ਸਬੰਧਤ ਘਟਨਾਵਾਂ ਦਸਣ ਅਤੇ ਦੂਸਰੇ ਵਿਦਿਆਰਥੀਆਂ ਦੀਆਂ ਟੀਮਾਂ ਵਲੋਂ ਕਿਸੇ ਬੱਚੇ ਦੇ ਮੱਥੇ ਤੋਂ ਖ਼ੂਨ ਵਗਣ, ਬਾਂਹ ਦੀ ਹੱਡੀ ਟੁੱਟਣ ਜਾਂ ਕਿਸੇ ਬੇਹੋਸ਼ ਬੱਚੇ ਨੂੰ ਮੁੱਢਲੀ ਸਹਾਇਤਾ ਕਰਨ ਜਾਂ ਘਰ ਸੰਸਥਾ ਜਾਂ ਸੜਕ ਤੇ ਕਿਸੇ ਨੂੰ ਦਿਲ ਦਾ ਦੌਰਾ ਪੈਂਣ, ਮਗਰੋਂ ਤੜਫ਼ ਰਹੇ ਅਤੇ ਮਗਰੋਂ ਬੇਹੋਸ਼ ਵਿਅਕਤੀ ਨੂੰ ਫ਼ਸਟ ਏਡ ਸੀ ਪੀ ਆਰ, ਕਰਨ ਦੇ ਪ੍ਰਦਰਸ਼ਨ ਕਰਨ ਲਈ ਕਿਹਾ ਗਿਆ ਹੈ ਪਰ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਕੂਲਾਂ ਅਤੇ ਕਾਲਜਾਂ ਵਿੱਚ ਇਹ ਸਪਤਾਹ, ਬੱਚਿਆਂ ਅਤੇ ਨੋਜਵਾਨਾਂ ਨੂੰ ਜਾਗਰੂਕ ਕਰਕੇ ਮਣਾਉਣ ਬਾਰੇ ਕੋਈ ਲਿਖਤੀ ਹੁਕਮ ਜਾਰੀ ਨਹੀਂ ਕੀਤੇ।ਜਿਨ੍ਹਾਂ ਸਿਖਿਆ ਸੰਸਥਾਵਾਂ ਵਿਖ਼ੇ ਪੁਰਾਣੇ ਅਧਿਆਪਕ ਹਨ, ਉਨ੍ਹਾਂ ਵਲੋਂ ਜ਼ਰੂਰ ਬੱਚਿਆਂ ਨੂੰ ਭਾਈ ਘਨ੍ਹਈਆ ਜੀ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਪਰ 98 ਪ੍ਰਤੀਸ਼ਤ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਭਾਈ ਘਨ੍ਹਈਆ ਜੀ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ ।ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਸ਼ੀਰਵਾਦ ਸਦਕਾ ਭਾਈ ਘਨ੍ਹਈਆ ਜੀ ਅਤੇ ਉਨ੍ਹਾਂ ਦੇ ਸਾਥੀਆਂ ਨੇ ਜ਼ਖ਼ਮੀ ਅਤੇ ਪਿਆਸੇ ਸੈਨਿਕਾਂ ਨੂੰ ਪਾਣੀ ਪਿਲਾਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਮਾਨਵਤਾਵਾਦੀ ਸਿਧਾਂਤਾਂ ਤਹਿਤ ਸੇਵਾ ਸੰਭਾਲ ਕੀਤੀ। ਜਦੋਂ ਗੁਰੂ ਜੀ ਨੂੰ ਪਤਾ ਲਗਾ ਕਿ ਸੈਨਿਕ ਵੱਧ ਖੂਨ ਵਗਣ ਕਾਰਨ, ਬੇਹੋਸ਼ ਹੋ ਕੇ ਡਿਗ ਰਹੇ ਹਨ ਅਤੇ ਮੌਤਾਂ ਹੋ ਰਹੀਆਂ ਹਨ ਤਾਂ ਉਨ੍ਹਾਂ ਨੇ ਸੰਸਾਰ ਦੇ ਪਹਿਲੇ ਫ਼ਸਟ ਏਡ ਬਕਸੇ ਤਿਆਰ ਕਰਕੇ, ਉਨ੍ਹਾਂ ਵਿੱਚ ਪਟੀਆਂ ਅਤੇ ਮਲ੍ਹਮ ਰਖਕੇ, ਭਾਈ ਘਨ੍ਹਈਆ ਜੀ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਜ਼ਖ਼ਮੀ ਸੈਨਿਕਾਂ ਦੀ ਫ਼ਸਟ ਏਡ ਕਰਨ ਲਈ ਪ੍ਰੇਰਿਤ ਕੀਤਾ ਜਿਨ੍ਹਾਂ ਸਦਕਾ ਹਜ਼ਾਰਾਂ ਜ਼ਖ਼ਮੀ ਸੈਨਿਕਾਂ ਨੂੰ ਨਵਾਂ ਜੀਵਨ ਪ੍ਰਦਾਨ ਹੋਇਆ ਕਿਉਂਕਿ ਇਸ ਤੋਂ ਪਹਿਲਾਂ ਜਦੋਂ ਵੀ ਜੰਗਾਂ ਹੋਈਆਂ ਤਾਂ ਜ਼ਖ਼ਮੀ ਸੈਨਿਕਾਂ ਅਤੇ ਨਾਗਰਿਕਾਂ ਨੂੰ ਮਰਨ ਤੋਂ ਬਚਾਉਣ ਲਈ ਕੋਈ ਫ਼ਸਟ ਏਡ ਮਦਦਗਾਰ ਦੋਸਤ ਨਹੀਂ ਮਿਲ਼ਦੇ ਹਨ। ਸਚਾਈ ਹੈ ਕਿ ਸਿੰਘ ਸੈਨਿਕਾਂ ਨਾਲ ਜੰਗ ਕਰਨ ਲਈ ਆਏ ਮੁਗ਼ਲ ਸੈਨਿਕਾਂ ਨੇ ਵੀ ਦੁਨੀਆਂ ਦੇ ਸੰਤ ਸਿਪਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਮਿਸ਼ਨ ਨੂੰ ਨਹੀਂ ਸਮਝਿਆ ਕਿ ਇੱਕ ਪਾਸੇ ਗੁਰੂ ਜੀ ਦੇ ਹੁਕਮਾਂ ਅਨੁਸਾਰ ਸਿੱਖ ਸੈਨਿਕਾਂ ਵਲੋਂ ਮੁਗ਼ਲ ਸੈਨਿਕਾਂ ਨੂੰ ਮਾਰਿਆ ਜਾ ਰਿਹਾ ਸੀ ਅਤੇ ਦੂਜੇ ਪਾਸੇ ਜ਼ਖ਼ਮੀ ਅਤੇ ਤੜਫਦੇ ਮੁਗਲ ਸੈਨਿਕਾਂ ਨੂੰ ਪਾਣੀ ਅਤੇ ਮੱਲ੍ਹਮ ਪੱਟੀਆਂ ਕਰਕੇ, ਮਰਨ ਤੋਂ ਬਚਾਉਣ ਲਈ ਭਾਈ ਘਨ੍ਹਈਆ ਜੀ ਅਤੇ ਉਨ੍ਹਾਂ ਦੇ ਸਾਥੀ, ਪਾਣੀ ਅਤੇ ਫ਼ਸਟ ਏਡ ਬਕਸੇ ਲੈਕੇ ਜੰਗ ਦੇ ਮੈਦਾਨ ਵਿੱਚ ਸੇਵਾ ਕਰਦੇ ਫਿਰਦੇ ਰਹੇ।ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਮਾਨਵਤਾਵਾਦੀ ਸਿਧਾਂਤਾਂ ਤਹਿਤ 1859 ਵਿੱਚ ਸਾਲਫਰੀਨੋ ਦੀ ਜੰਗ ਸਮੇਂ ਸਵਿਟਜ਼ਰਲੈਂਡ ਵਾਸੀ ਸ੍ਰ ਜੀਨ ਹੈਨਰੀ ਡਿਉਨਾ ਜੀ ਨੇ 40,000 ਜ਼ਖ਼ਮੀ ਸੈਨਿਕਾਂ ਦੀ ਫ਼ਸਟ ਏਡ ਸੇਵਾ ਸੰਭਾਲ ਕਰਕੇ, 22,000 ਸੈਨਿਕਾਂ ਨੂੰ ਮਰਨ ਤੋਂ ਬਚਾਇਆ ਪਰ ਉਨ੍ਹਾਂ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਸੀ ਕਿ ਜੇਕਰ ਉਨ੍ਹਾਂ ਕੋਲ ਸਿਖਿਅਤ ਨੋਜਵਾਨ ਅਤੇ ਸੈਨਿਕ ਹੁੰਦੇ ਤਾਂ ਉਹ ਹੋਰ ਵੀ ਕੀਮਤੀ ਜਾਨਾਂ ਬਚਾ ਸਕਦੇ ਸਨ।ਇਸੇ ਮਿਸ਼ਨ ਤਹਿਤ ਉਨ੍ਹਾਂ ਨੇ 1863 ਵਿੱਚ ਜਾਨੇਵਾ ਵਿਖੇ ਰੈੱਡ ਕਰਾਸ ਅਤੇ ਜੰਗਾਂ ਦੌਰਾਨ ਜ਼ਖ਼ਮੀ ਸੈਨਿਕਾਂ ਦੀ ਸਹਾਇਤਾ ਲਈ ਫ਼ਸਟ ਏਡ ਟੀਮਾਂ ਤਿਆਰ ਕਰਵਾਈਆਂ। ਅਜ ਰੈੱਡ ਕਰਾਸ ਵੰਲਟੀਅਰ, ਭਾਰਤ ਦੇਸ਼ ਅਤੇ ਦੁਨੀਆਂ ਦੇ ਸਾਰੇ ਦੇਸ਼ਾਂ ਵਿੱਚ ਅੰਤਰਰਾਸ਼ਟਰੀ ਜਾਨੇਵਾ ਸੰਧੀਆਂ ਅਨੁਸਾਰ ਜੰਗਾਂ, ਮਹਾਂਮਾਰੀਆਂ ਅਤੇ ਆਫਤਾਵਾਂ ਸਮੇਂ ਕੀਮਤੀ ਜਾਨਾਂ ਬਚਾਉਣ, ਪੀੜਤਾਂ ਨੂੰ ਸੁਰੱਖਿਆ ਬਚਾਉ ਮਦਦ ਮੁੜਬਸੇਵੇ ਲਈ ਲਗਾਤਾਰ ਯਤਨ ਕਰਦੇ ਰਹਿੰਦੇ ਹਨ ਪਰ ਦੁੱਖ ਦੀ ਗੱਲ ਹੈ ਕਿ ਪੰਜਾਬ ਵਿੱਚ 1920 ਵਿੱਚ ਸ਼ੁਰੂ ਹੋਈ ਰੈੱਡ ਕਰਾਸ ਅਤੇ 1924 ਵਿੱਚ ਪੰਜਾਬ ਦੀ ਧਰਤੀ ਤੋਂ ਸ਼ੁਰੂ ਕੀਤੀ ਜੂਨੀਅਰ ਰੈੱਡ ਕਰਾਸ, ਖਤਮ ਹੋਣ ਦੇ ਕਿਨਾਰੇ ਹੈ ਕਿਉਂਕਿ ਸਕੂਲਾਂ ਕਾਲਜਾਂ ਵਿਖੇ ਰੈੱਡ ਕਰਾਸ ਅਤੇ ਫ਼ਸਟ ਏਡ ਗਤੀਵਿਧੀਆਂ ਖਤਮ ਹੋਣ ਕਾਰਨ, ਭਾਈ ਘਨ੍ਹਈਆ ਜੀ ਅਤੇ ਸ੍ਰ ਜੀਨ ਹੈਨਰੀ ਡਿਉਨਾ ਜੀ ਦੇ ਮਿਸ਼ਨ ਦੀ ਭਾਵਨਾਵਾਂ, ਇਰਾਦੇ, ਆਦਤਾਂ, ਹੋਂਸਲੇ ਅਤੇ ਵਾਤਾਵਰਨ ਖਤਮ ਹੋ ਰਹੇ ਹਨ।

Punjab Bani 18 September,2024
60 ਸਾਲਾਂ ਬਾਅਦ ਦੋਰਾਹਾ ਸਕੂਲ ਦੇ ਜਮਾਤੀਆਂ ਨੇ ਯਾਦਾਂ ਸਾਂਝੀਆਂ ਕੀਤੀਆਂ

60 ਸਾਲਾਂ ਬਾਅਦ ਦੋਰਾਹਾ ਸਕੂਲ ਦੇ ਜਮਾਤੀਆਂ ਨੇ ਯਾਦਾਂ ਸਾਂਝੀਆਂ ਕੀਤੀਆਂ ਦੋਰਾਹਾ: 15 ਸਤੰਬਰ : ਸਰਕਾਰੀ ਸਕੂਲ ਦੋਰਾਹਾ ਦੇ ਜਮਾਤੀ 60 ਸਾਲਾਂ ਬਾਅਦ ਇਕੱਤਰ ਹੋਏ ਤੇ ਦਿਲ ਦੀਆਂ ਸਾਂਝਾਂ ਪੁਨਰ ਸੁਰਜੀਤ ਕੀਤੀਆਂ । ਜਮਾਤੀਆਂ ਨੇ ਸਕੂਲ ਵਿੱਚੋਂ ਦਸਵੀਂ ਕਰਨ ਤੋਂ ਬਾਅਦ ਆਪਣੀ ਬਸਰ ਕੀਤੀ ਜ਼ਿੰਦਗੀ ਦੇ ਤਜਰਬੇ ਸਾਂਝੇ ਕੀਤੇ । ਇਸ ਇਕੱਤਰਤਾ ਨਾਲ ਸੇਵਾ ਮੁਕਤੀ ਦੀ ਜ਼ਿੰਦਗੀ ਨੂੰ ਰੂਹ ਦੀ ਖ਼ੁਰਾਕ ਮਿਲ ਗਈ। ਇਸ ਮੀਟਿੰਗ ਦਾ ਆਯੋਜਨ ਉਜਾਗਰ ਸਿੰਘ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਪਿੰਡ ਕੱਦੋਂ ਨਿਵਾਸੀ, ਜੋ ਪਟਿਆਲਾ ਵਿਖੇ ਰਹਿ ਰਿਹਾ ਹੈ ਦੇ ਉਦਮ ਨਾਲ ਹੋਇਆ । ਉਜਾਗਰ ਸਿੰਘ ਨੇ ਆਪਣੇ ਪਿੰਡ ਸੰਬੰਧੀ ਲਿਖੀ ਪੁਸਤਕ ‘ਪਿੰਡ ਕੱਦੋਂ ਦੇ ਵਿਰਾਸਤੀ ਰੰਗ’ ਆਪਣੇ ਜਮਾਤੀਆਂ ਨੂੰ ਦਿੰਦਿਆਂ ਕਿਹਾ ਕਿ ਕੱਦੋਂ ਪਿੰਡ ਦੇ ਨਿਵਾਸੀ ਪੰਜਾਬੀ ਸਭਿਅਚਾਰ ਦੇ ਪਹਿਰੇਦਾਰ, ਉਦਮੀ, ਮਿਹਨਤੀ ਅਤੇ ਦੇਸ਼ ਭਗਤ ਹਨ। ਉਨ੍ਹਾਂ ਵਿੱਚੋਂ ਉਦਮੀ,ਕਾਰੋਬਾਰੀ, ਖਿਡਾਰੀ, ਲਿਖਾਰੀ, ਗੀਤਕਾਰ, ਗਾਇਕ, ਸਮਾਜ ਸੇਵਕ ਅਤੇ ਵਾਤਾਵਰਨ ਪ੍ਰੇਮੀ ਮਹੱਤਵਪੂਰਨ ਹਨ। ਉਨ੍ਹਾਂ ਨੂੰ ਪੰਜਾਬੀ ਵਿਰਾਸਤ ਦੇ ਪਹਿਰੇਦਾਰ ਕਿਹਾ ਜਾ ਸਕਦਾ ਹੈ। ਉਨ੍ਹਾਂ ਅੱਗੋਂ ਕਿਹਾ ਕਿ ‘ਪਿੰਡ ਕੱਦੋਂ ਦੇ ਵਿਰਾਸਤੀ ਰੰਗ’ ਪੁਸਤਕ ਵਿੱਚ ਪਿੰਡ ਦੇ ਪੁਰਖਿਆਂ ਅਤੇ ਵਰਤਮਾਨ ਵਸਨੀਕਾਂ ਦੇ ਯੋਗਦਾਨ ਨੂੰ ਅੰਕਿਤ ਕੀਤਾ ਗਿਆ ਹੈ ਤਾਂ ਜੋ ਪਿੰਡ ਦੀ ਨਵੀਂ ਪੀੜ੍ਹੀ ਨੂੰ ਉਤਸ਼ਾਹ ਮਿਲ ਸਕੇ । ਇਹ ਪੁਸਤਕ ਪਿੰਡ ਦੇ ਵਿਕਾਸ ਤੇ ਇਤਿਹਾਸ ਦਾ ਕੀਮਤੀ ਦਸਤਾਵੇਜ ਹੈ । ਉਜਾਗਰ ਸਿੰਘ ਨੇ ਅੱਗੋਂ ਕਿਹਾ ਕਿ ਪੰਜਾਬ ਦੇ ਪਿੰਡਾਂ ਦੇ ਲੇਖਕਾਂ ਨੂੰ ਆਪੋ ਆਪਣੇ ਪਿੰਡਾਂ ਦਾ ਇਤਿਹਾਸ ਤੇ ਵਿਕਾਸ ਲਿਖਕੇ ਆਪਣੇ ਪਿੰਡ ਦੇ ਯੋਗਦਾਨ ਨੂੰ ਇਤਿਹਾਸ ਦਾ ਹਿੱਸਾ ਬਣਾਉਣਾ ਚਾਹੀਦਾ ਹੈ । ਇਸ ਪੁਸਤਕ ਵਿੱਚ ਪੁਰਾਤਨ ਰਸਮੋ ਰਿਵਾਜ਼ ਅਤੇ ਪਰੰਪਰਾਵਾਂ ਦੀ ਵੀ ਜਾਣਕਾਰੀ ਦਿੱਤੀ ਗੲਂੀ ਹੈ, ਖਾਸ ਤੌਰ ‘ਤੇ ਅਲੋਪ ਹੋ ਰਹੇ ਚੇਟਕਾਂ ਬਾਰੇ ਨਵੀਂ ਪੀੜ੍ਹੀ ਨੂੰ ਜਾਗ੍ਰਤ ਕੀਤਾ ਗਿਆ ਹੈ । ਕੱਦੋਂ ਨਿਸ਼ਕਾਮ ਸੇਵਾ ਸੋਸਾਇਟੀ, ਸਿੱਧਸਰ ਐਨ.ਆਰ.ਆਈ. ਸੋਸਾਇਟੀ ਅਤੇ ਐਂਟੀ ਡਰੱਗ ਫ਼ੈਡਰੇਸ਼ਨ ਵੀ ਮਾਅਰਕੇ ਦੇ ਕੰਮ ਕਰ ਰਹੀਆਂ ਹਨ। ਪਰਵਾਸ ਵਿੱਚ ਵੀ ਕੱਦੋਂ ਨਿਵਾਸੀ ਮੱਲਾਂ ਮਾਰ ਰਹੇ ਹਨ । ਚਿਰੰਜੀ ਸਿੰਘ ਅਤੇ ਜੋਗਿੰਦਰ ਸਿੰਘ ਦੂਜੀ ਸੰਸਾਰ ਜੰਗ ਵਿੱਚ ਸ਼ਹੀਦ ਹੋਏ ਸਨ ਤੇ ਇੱਕ ਨੌਜਵਾਨ ਚੰਨਣ ਸਿੰਘ ਕਾਰਗਿਲ ਵਿੱਚ ਸ਼ਹੀਦ ਹੋਇਆ ਸੀ, ਉਸਦਾ ਬੁੱਤ ਲਗਾਇਆ ਗਿਆ ਹੈ। ਪਿੰਡ ਵਿੱਚ ਇੱਕ ਸਿਵਲ ਅਤੇ ਪਸ਼ੂਆਂ ਦੀ ਡਿਸਪੈਂਸਰੀ, ਸਿੱਧਸਰ ਚੈਰੀਟੇਬਲ ਹਸਪਤਾਲ ਤੇ ਅੱਖਾਂ ਦਾ ਹਸਪਤਾਲ ਵੀ ਹੈ । ਉਨ੍ਹਾਂ ਅੱਗੋਂ ਦੱਸਿਆ ਇਸ ਪੁਸਤਕ ਵਿੱਚ ਪਿੰਡ ਕੱਦੋਂ 29 ਵਿਅਕਤੀਆਂ ਬਾਰੇ ਵਿਸਤਾਰ ਪੂਰਬਕ ਜਾਣਕਾਰੀ ਦਿੱਤੀ ਗਈ ਹੈ, ਜਿਨ੍ਹਾਂ ਨੇ ਆਪੋ ਆਪਣੇ ਖੇਤਰ ਵਿੱਚ ਵਿਲੱਖਣ ਯੋਗਦਾਨ ਪਾਇਆ ਹੈ, ਜਿਨ੍ਹਾਂ ਵਿੱਚ ਧਰਮ ਸਿੰਘ ਓਲੰਪੀਅਨ, ਪ੍ਰੋ. ਓਮ ਪ੍ਰਕਾਸ਼ ਵਸ਼ਿਸਟ, ਪ੍ਰੋ.ਗੁਰਮੁਖ ਸਿੰਘ, ਡਾ.ਜਸਬੀਰ ਸਿੰਘ, ਡਾ.ਕਰਮ ਸਿੰਘ, ਡਾ.ਨਵਜੋਤ ਕੌਰ ਕਾਰਡੀਆਲੋਜਿਸਟ, ਗੀਤਕਾਰ ਜੀਤ ਕੱਦੋਂਵਾਲਾ, ਜਸਵਿੰਦਰ ਸਿੰਘ ਭੱਲਾ, ਮਨਪ੍ਰੀਤ ਅਖ਼ਤਰ, ਰਮਨ ਕੱਦੋਂ, ਪ੍ਰਮਿੰਦਰ ਸਿੰਘ, ਕੁਲਦੀਪ ਸਿੰਘ ਬਿੱਲਾ, ਬਲਦੇਵ ਸਿੰਘ ਖ਼ਰੇ, ਮਾਸਟਰ ਗੁਰਦੇਵ ਸਿੰਘ, ਮਹਿੰਦਰ ਸਿੰਘ ਫੁੱਲਾਂ ਵਾਲੇ, ਮਨਜੋਤ ਸਿੰਘ, ਭÇਲੰਦਰ ਸਿੰਘ, ਮੇਵਾ ਸਿੰਘ, ਗੁਰਦੀਪ ਸਿੰਘ ਬੱਲੀ, ਮੇਜਰ ਅਮਨਜੋਤ ਸਿੰਘ, ਗਰੁਪ ਕੈਪਟਨ ਜਗਦੀਪ ਸਿੰਘ, ਬਲਤੇਜ ਸਿੰਘ ਅਤੇ ਸ਼ਿੰਗਾਰਾ ਸਿੰਘ ਰੋਡਾ ਸ਼ਾਮਲ ਹਨ। ਪਿੰਡ ਕੱਦੋਂ ਸ਼ਹਿਰ ਦਾ ਰੂਪ ਧਾਰਨ ਕਰ ਚੁੱਕਾ ਹੈ। ਇਹ ਪੁਸਤਕ ਇੱਕ ਕਿਸਮ ਨਾਲ ਪਿੰਡ ਦਾ ਇਨਸਾਈਕਲੋਪੀਡੀਆ ਹੈ। ਇਸ ਮੀਟਿੰਗ ਵਿੱਚ ਸਾਹਿਤਕਾਰ ਸੁਰਿੰਦਰ ਰਾਮਪੁਰੀ, ਜੋਗਿੰਦਰ ਸਿੰਘ ਓਬਰਾਏ, ਸੂਬੇਦਾਰ ਮਲਕੀਤ ਸਿੰਘ, ਤੇਜਿੰਦਰਪਾਲ ਸਿੰਘ ਬਲੱਗਣ, ਪਿਆਰਾ ਸਿੰਘ ਅੜੈ੍ਹਚਾਂ, ਜ਼ੋਰਾ ਸਿੰਘ ਧਾਲੀਵਾਲ, ਰੁਪਿੰਦਰ ਸਿੰਘ ਅੜੈ੍ਹਚਾਂ, ਕਰਨੈਲ ਸਿੰਘ ਰਾਮਪੁਰ, ਪ੍ਰੀਤਮ ਸਿੰਘ ਮਾਂਗਟ, ਰਣਜੀਤ ਸਿੰਘ ਕੱਦੋਂ, ਪੱਤਰਕਾਰ ਲਾਲ ਸਿੰਘ ਮਾਂਗਟ, ਗੁਰਦੀਪ ਸਿੰਘ ਨਿਜਾਮਪੁਰ ਤੇ ਸ਼ਿਵ ਵਿਨਾਇਕ ਸ਼ਾਮਲ ਹੋਏ ।

Punjab Bani 15 September,2024
ਪੰਜਾਬੀ ਯੂਨੀਵਰਸਿਟੀ ਵਿਖੇ ਆਤਮ-ਹੱਤਿਆ ਰੋਕਥਾਮ ਕੌਮਾਂਤਰੀ ਦਿਵਸ ਮੌਕੇ ਕਰਵਾਇਆ ਪ੍ਰੋਗਰਾਮ

ਪੰਜਾਬੀ ਯੂਨੀਵਰਸਿਟੀ ਵਿਖੇ ਆਤਮ-ਹੱਤਿਆ ਰੋਕਥਾਮ ਕੌਮਾਂਤਰੀ ਦਿਵਸ ਮੌਕੇ ਕਰਵਾਇਆ ਪ੍ਰੋਗਰਾਮ -ਵਿਸ਼ੇ ਨਾਲ਼ ਸੰਬੰਧਤ ਪੋਸਟਰ ਸਿਰਜਣਾ ਮੁਕਾਬਲੇ ਵੀ ਕਰਵਾਏ ਪਟਿਆਲਾ, 10 ਸਤੰਬਰ : ਪੰਜਾਬੀ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਵੱਲੋਂ ਆਤਮ-ਹੱਤਿਆ ਰੋਕਥਾਮ ਕੌਮਾਂਤਰੀ ਦਿਵਸ ਮਨਾਇਆ ਗਿਆ। ਇਸ ਸੰਬੰਧੀ ਰੱਖੇ ਗਏ ਸਮਾਗਮ ਦਾ ਵਿਸ਼ਾ "ਖੁਦਕੁਸ਼ੀ ਬਾਰੇ ਬਿਰਤਾਂਤ ਦੀ ਤਬਦੀਲੀ: ਗੱਲਬਾਤ ਸ਼ੁਰੂ ਕਰੋ" ਰੱਖਿਆ ਗਿਆ ਸੀ। ਵਿਭਾਗ ਮੁਖੀ ਪ੍ਰੋ. ਦਮਨਜੀਤ ਸੰਧੂ ਨੇ ਪ੍ਰੋਗਰਾਮ ਦੀ ਰੂਪ ਰੇਖਾ ਬਾਰੇ ਦੱਸਿਆ ਕਿ ਇਸ ਮੁੱਦੇ ਉੱਤੇ ਵਿਆਪਕ ਦ੍ਰਿਸ਼ਟੀਕੋਣ ਤੋਂ ਸੰਵਾਦ ਰਚਾਉਣ ਦੀ ਪ੍ਰਕਿਰਿਆ ਵਿੱਚ, ਜੀਵਨ ਦੇ ਵੱਖ-ਵੱਖ ਖੇਤਰਾਂ ਨੂੰ ਸ਼ਾਮਿਲ ਕਰਨ ਦੇ ਉਦੇਸ਼ ਨਾਲ਼ ਵੱਖ-ਵੱਖ ਖੇਤਰਾਂ ਦੇ ਵਿਸ਼ਾ ਮਾਹਿਰਾਂ ਨੂੰ ਵਿਚਾਰ-ਵਟਾਂਦਰੇ ਲਈ ਬੁਲਾਇਆ ਗਿਆ। ਇਨ੍ਹਾਂ ਮਾਹਿਰਾਂ ਵਿੱਚ ਉੱਘੇ ਲੇਖਕ ਅਤੇ ਸਮਾਜਿਕ ਕਾਰਕੁਨ ਸਾਬਕਾ ਰਾਜ ਸੂਚਨਾ ਕਮਿਸ਼ਨਰਨ ਸ੍ਰ. ਖੁਸ਼ਵੰਤ ਸਿੰਘ, ਔਰਤਾਂ ਦੇ ਪ੍ਰਸੂਤੀ ਰੋਗਾਂ ਸੰਬੰਧੀ ਮਾਹਿਰ ਡਾ.ਆਇਨਾ ਸੂਦ ਅਤੇ ਯੂਨੀਵਰਸਿਟੀ ਦੇ ਸੀਨੀਅਰ ਮੈਡੀਕਲ ਅਫ਼ਰ ਡਾ. ਰੇਗੀਨਾ ਮੈਣੀ ਸ਼ਾਮਿਲ ਸਨ । ਡਾ. ਆਇਨਾ ਸੂਦ ਨੇ ਆਪਣੇ ਵਿਚਾਰ ਪ੍ਰਗਟਾਉਂਦਿਆਂ ਮੁਸ਼ਕਲ ਦੇ ਸਮੇਂ ਵਿੱਚ ਲਚਕੀਲੇਪਣ, ਆਲੋਚਨਾਤਮਕ ਸੋਚ, ਫੈਸਲੇ ਲੈਣ ਦੀ ਸਮਰਥਾ ਅਤੇ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਜੁੜ ਕੇ ਰਹਿਣ ਵਰਗੇ ਜੀਵਨ ਹੁਨਰਾਂ ਦੇ ਵਿਕਾਸ ਸੰਬੰਧੀ ਮਹੱਤਵ ਨੂੰ ਉਜਾਗਰ ਕੀਤਾ । ਸ੍ਰ. ਖੁਸ਼ਵੰਤ ਸਿੰਘ ਨੇ ਵਿਦਿਆਰਥੀਆਂ ਨੂੰ ਜੀਵਨ ਨਾਲ ਰੁੱਝੇ ਰਹਿਣ ਅਤੇ ਆਪਣੇ ਬਾਰੇ ਕਠੋਰਤਾ ਨਾਲ ਨਿਰਣਾ ਨਾ ਕਰਨ ਆਦਿ ਪੱਖਾਂ ਬਾਰੇ ਆਪਣੇ ਵਿਚਾਰ ਰੱਖੇ । ਪ੍ਰੋਗਰਾਮ ਦੀ ਪ੍ਰਧਾਨਗੀ ਪ੍ਰੋ. ਡੀ. ਪੀ. ਸਿੰਘ ਨੇ ਕੀਤੀ। ਉਨ੍ਹਾਂ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਸਭ ਦਾ ਧਿਆਨ ਹੋਂਦ ਦੇ ਅਰਥਾਂ ਅਤੇ ਆਜ਼ਾਦੀ ਨਾਲ ਜੀਵਨ ਜਿਉਣ ਦੀਆਂ ਸਹੂਲਤਾਂ ਵੱਲ ਕੇਂਦਰਿਤ ਕੀਤਾ। ਉਨ੍ਹਾਂ ਕਿਹਾ ਕਿ ਜੀਵਨ ਦੀ ਅਨਿਸ਼ਚਿਤਤਾ ਦੀ ਆਪਣੀ ਸੁੰਦਰਤਾ ਹੈ। ਜੀਵਨ ਇੱਕ ਨਿਰਪੱਖ ਹਸਤੀ ਹੈ ਅਤੇ ਅਸੀਂ ਖੁਦ ਇਸ ਨੂੰ ਦੁਖੀ ਜਾਂ ਅਨੰਦਮਈ ਬਣਾਉਂਦੇ ਹਾਂ । ਡਾ. ਰੇਗੀਨਾ ਮੈਣੀ ਨੇ ਇੱਕ ਇਮਾਨਦਾਰ, ਸੰਤੁਲਿਤ ਅਤੇ ਸ਼ੁਕਰਗੁਜ਼ਾਰੀ ਨਾਲ ਭਰਪੂਰ ਜੀਵਨ ਜਿਊਣ ਲਈ ਸਿਹਤਮੰਦ ਜੀਵਨ ਸ਼ੈਲੀ ਦੀ ਮਹੱਤਤਾ ਨੂੰ ਦੁਹਰਾਇਆ । ਇਸ ਦਿਨ ਦੀ ਮਹੱਤਤਾ ਨੂੰ ਯਾਦ ਕਰਨ ਅਤੇ ਵਿਦਿਆਰਥੀਆਂ ਵਿੱਚ ਰਚਨਾਤਮਕ ਹੁਨਰ ਪੈਦਾ ਕਰਨ ਲਈ, ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ। ਡਾ. ਨੈਨਾ ਸ਼ਰਮਾ ਅਤੇ ਡਾ. ਜਗਪ੍ਰੀਤ ਕੌਰ ਵੱਲੋਂ ਇਨ੍ਹਾਂ ਮੁਕਾਬਲਿਆਂ ਦੀ ਜੱਜਮੈਂਟ ਕੀਤੀ ਗਈ। ਇਸ ਦੇ ਜੇਤੂਆਂ ਨੂੰ ਤਰਨਦੀਪ ਕੌਰ (ਪਹਿਲਾ ਸਥਾਨ), ਪਰਨੀਤ ਕੌਰ (ਦੂਜਾ ਸਥਾਨ) ਅਤੇ ਗ਼ਜ਼ਲ ਬੱਬਰ (ਤੀਜਾ ਸਥਾਨ) ਨੂੰ ਇਨਾਮ ਦਿੱਤੇ ਗਏ । ਇਸ ਮੌਕੇ ਡਾ. ਇੰਦਰਪ੍ਰੀਤ ਸੰਧੂ ਪ੍ਰੋ. ਤਾਰੀਕਾ ਸੰਧੂ ਅਤੇ ਡਾ. ਸੁਖਮਿੰਦਰ ਕੌਰ ਵੀ ਹਾਜ਼ਰ ਰਹੇ। ਧੰਨਵਾਦੀ ਭਾਸ਼ਣ ਪ੍ਰੋ. ਸੰਗੀਤਾ ਟਰਾਮਾ ਵੱਲੋਂ ਦਿੱਤਾ ਗਿਆ ।

Punjab Bani 10 September,2024
ਕੋਚਿੰਗ ਸੈਂਟਰਾਂ, ਸਕੂਲਾਂ ਅਤੇ ਟਿਊਸ਼ਨਾਂ ਦੀ ਭਰਮਾਰ, ਫੇਰ ਵੀ ਗਿਆਨ ਤੋਂ ਬੱਚੇ ਨੋਜਵਾਨ ਲਾਚਾਰ

ਕੋਚਿੰਗ ਸੈਂਟਰਾਂ, ਸਕੂਲਾਂ ਅਤੇ ਟਿਊਸ਼ਨਾਂ ਦੀ ਭਰਮਾਰ, ਫੇਰ ਵੀ ਗਿਆਨ ਤੋਂ ਬੱਚੇ ਨੋਜਵਾਨ ਲਾਚਾਰ ਗਲੀਆਂ, ਮੁਹੱਲਿਆਂ, ਸੜਕਾਂ ਕਿਨਾਰੇ ਛੋਟੇ ਵੱਡੇ, ਸਰਕਾਰੀ ਅਤੇ ਗੈਰ ਸਰਕਾਰੀ ਸਕੂਲ ਚਲ ਰਹੇ ਹਨ, ਜਿਨ੍ਹਾਂ ਵਿਖੇ ਵਿਦਿਆਰਥੀਆਂ ਨੂੰ ਸਾਰਾ ਸਾਲ ਕਿਤਾਬਾਂ ਅਤੇ ਬੋਰਡਾਂ ਦੀਆਂ ਗਾਈਡ ਲਾਇਨਾਂ ਅਨੁਸਾਰ, ਕੇਵਲ ਪੜਾਇਆ, ਲਿਖਾਇਆ ਅਤੇ ਰਟਾਇਆ ਜਾਂਦਾ ਹੈ, ਪਰ ਸਮਝਾਇਆ ਨਹੀਂ ਜਾਂਦਾ ਕਿਉਂਕਿ ਕਲਾਸਾਂ ਵਿੱਚ ਜਾਂ ਤਾਂ ਬੱਚਿਆਂ ਦੀ ਗਿਣਤੀ ਲੋੜ ਤੋਂ ਵੱਧ ਭਾਵ 30 ਤੋ ਵੱਧ ( ਅਨੇਕਾਂ ਸਕੂਲਾਂ ਵਿਖੇ ਤਾਂ ਪ੍ਰਤੀ ਕਲਾਸ 50/60 ਵਿਦਿਆਰਥੀ ਵੀ ਬੈਠਕੇ ਪੜਦੇ ਘਟ ਪਰ ਸੋਰ ਵਧ ਕਰਦੇ ਅਤੇ ਅਧਿਆਪਕਾਂ ਨੂੰ 10/15 ਵਾਰ ਤਾਂ ਬੱਚਿਆਂ ਨੂੰ ਚੁੱਪ ਕਰਵਾਉਣ ਲਈ ਚੀਕਾਂ ਮਾਰਨੀਆਂ ਪੈਂਦੀਆਂ ਹਨ), ਜਾਂ ਗਲ਼ੀ ਮਹੱਲੇ ਵਿੱਚ ਚਲਦੇ ਪ੍ਰਾਈਵੇਟ ਸਕੂਲਾਂ ਵਿਖੇ ਜਿਥੇ ਬਾਰਵੀਂ ਜਾਂ ਬੀ ਏ ਪਾਸ ਲੜਕੀਆਂ ਔਰਤਾਂ ਪੜਾ ਰਹੀਆਂ ਹਨ ਜਿਨ੍ਹਾਂ ਨੂੰ ਆਪ ਕੁਝ ਵੀ ਨਹੀਂ ਆਉਂਦਾ। ਬਚਪਨ ਵਿੱਚ ਭਟਕਦੇ ਬੱਚੇ ਫੇਰ ਕਿਸੇ ਵੀ ਕੋਚਿੰਗ ਸੈਂਟਰਾਂ ਵਿਖੇ ਜਾਕੇ ਵਿਦਵਾਨ ਸਿਆਣੇ ਨਹੀਂ ਬਣ ਸਕਦੇ। ਪਰ ਸਕੂਲਾਂ ਵਲੋਂ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਨੰਬਰ ਮਿਲਦੇ ਰਹਿੰਦੇ ਹਨ, ਚਾਹੇਂ ਬੱਚਿਆਂ ਨੂੰ ਸਮਝ ਕੁੱਝ ਵੀ ਨਾ ਆਵੇ। ਸਿਖਿਆ ਦੇ ਅਧਿਕਾਰ ਐਕਟ ਤਹਿਤ ਤਾਂ ਬੱਚਿਆਂ ਨੂੰ ਸਮਝ ਹੈ ਕਿ ਉਨ੍ਹਾਂ ਨੂੰ ਫੇਰ ਨਹੀਂ ਕੀਤਾ ਜਾ ਸਕਦਾ, ਸਕੂਲ ਤੋਂ ਕਢਿਆ ਨਹੀਂ ਜਾ ਸਕਦਾ, ਸ਼ਰੀਰਕ ਮਾਨਸਿਕ ਸਮਾਜਿਕ ਆਰਥਿਕ ਸਜ਼ਾਵਾਂ ਨਹੀਂ ਦਿੱਤੀਆਂ ਜਾ ਸਕਦੀਆਂ। ਸਰਕਾਰੀ ਸਕੂਲਾਂ ਵਿਖੇ ਉਨ੍ਹਾਂ ਨੂੰ ਮਹਿਮਾਨਾਂ ਵਾਂਗ ਰਖਿਆ ਜਾਵੇਗਾ । ਰੱਟੇ ਲਗਵਾਕੇ ਬੱਚਿਆਂ ਨੂੰ ਵੱਧ ਤੋਂ ਵੱਧ ਨੰਬਰ ਲੈਣ ਲਈ ਭਰਮਾਇਆ ਜਾਂਦਾ ਹੈ। 50/100 ਪੰਨਿਆਂ ਦੀ ਕਿਤਾਬਾਂ ਨੂੰ ਕਈ ਵਾਰ ਰਟਾਇਆ ਅਤੇ ਦੋਹਰਾਇਆ ਜਾਂਦਾ ਹੈ, ਕਿਉਂਕਿ ਅਧਿਆਪਕਾਂ ਨੇ ਸਲੈਬਸ ਪੂਰੇ ਕਰਨੇ ਹੁੰਦੇ ਹਨ ਪਰ ਇਹ ਨਹੀਂ ਜਾਂਚਿਆ ਜਾਂਦਾ ਕਿ ਵਿਦਿਆਰਥੀਆਂ ਨੂੰ, ਕੁੱਝ ਸਮੇਂ ਲਈ ਜਾਣਕਾਰੀ ( Information) ਮਿਲੀ ਜਾਂ ਹਮੇਸ਼ਾ ਲਈ ਯਾਦ ਰਹਿਣ ਵਾਲੇ ਗਿਆਨ ( knowledge)। ਬੱਚਿਆਂ ਨੂੰ ਅਧਿਆਪਕਾਂ ਰਾਹੀਂ ਕੇਵਲ ਜਾਣਕਾਰੀ ਹੀ ਦਿੱਤੀ ਜਾਂਦੀ ਹੈ ਜੋਂ ਕੁੱਝ ਦਿਨਾਂ ਮਗਰੋਂ ਭੁੱਲ ਜਾਂਦੀ ਹੈ, ਪਰ ਗਿਆਨ, ਸਮਝ, ਅਨੁਸ਼ਾਸਨ, ਨਹੀਂ ਮਿਲਦੇ, ਜੋਂ ਜ਼ਿੰਦਗੀ ਵਿੱਚ ਹਮੇਸ਼ਾ ਸਾਥ ਅਤੇ ਸਹਾਰਾ ਦਿੰਦੇ ਹਨ। ਬੱਚਿਆਂ ਨੂੰ ਘਰ ਜਾਕੇ ਵੀ ਹੋਮ ਵਰਕ ਕਰਨਾ ਹੁੰਦਾ ਹੈ, ਜਿਸ ਹਿੱਤ ਮਾਪਿਆਂ ਜਾਂ ਬਜ਼ੁਰਗਾਂ ਦਾ ਸਹਾਰਾ, ਸਹਾਇਤਾ ਜ਼ਰੂਰੀ ਹੁੰਦੀ ਹੈ। ਪਰ ਗਲੀਆ, ਮੁਹੱਲਿਆਂ ਵਿਖੇ ਚਲਦੇ ਟਿਊਸਨ ਸ਼ੇਟਰਾਂ ਵਿਖੇ ਛੋਟੇ ਛੋਟੇ ਬੱਚੇ ਅਤੇ ਨੋਜਵਾਨ ਵਿਦਿਆਰਥੀ, ਕੋਚਿੰਗ ਸੈਂਟਰਾਂ ਵਿਖੇ ਹੋਰ ਜਾਣਕਾਰੀ ਲੈਣ ਲਈ ਭਜੇ ਫਿਰਦੇ ਹਨ ਕਿਉਂਕਿ ਉਨ੍ਹਾਂ ਨੂੰ ਸਕੂਲਾਂ ਵਿਖ਼ੇ ਕੁਰਸੀ ਤੇ ਬੈਠ ਕੇ ਕਿਤਾਬਾਂ ਪੜਾਉਣ ਵਾਲੇ ਅਧਿਆਪਕਾਂ ਵਲੋਂ, 30/40 ਮਿੰਟਾਂ ਦੇ ਪੀਰੀਅਡਾਂ ਦੌਰਾਨ ਜੋਂ ਪੜਾਇਆ ਜਾਂਦਾ, ਉਹ ਸੋਰ ਸਰਾਬੇ ਦੌਰਾਨ, ਬੱਚਿਆਂ ਨੂੰ ਸਮਝ ਨਹੀਂ ਆਉਂਦੇ। ਟਿਊਸਨ ਸ਼ੇਟਰਾਂ ਵਿਖੇ ਵੀ ਬੱਚਿਆਂ ਦੀ ਭੀੜ ਹੁੰਦੀ ਹੈ ਜਦਕਿ ਟਿਊਸਨ ਦਾ ਭਾਵ ਇੱਕ ਜਾਂ ਦੋ ਤਿੰਨ, ਇਕੋ ਕਲਾਸ ਦੇ ਵਿਦਿਆਰਥੀ। ਪਰ 10/20/30 ਵੱਖ ਵੱਖ ਕਲਾਸਾਂ ਦੇ ਟਿਊਸ਼ਨਾਂ ਪੜਣ ਲਈ ਪਹੁੰਚੇ ਵਿਦਿਆਰਥੀ, ਇੱਕ ਹੀ ਅਧਿਆਪਕ ਜਾਂ ਕਿਸੇ ਪੜੇ ਲਿਖੇ ਇਨਸਾਨ ਤੋਂ ਹੋਮ ਵਰਕ ਹੀ ਕਰਵਾਉਂਦੇ ਹਨ, ਪਰ ਸਕੂਲਾਂ, ਕਾਲਜਾਂ ਕੋਚਿੰਗ ਅਤੇ ਟਿਊਸ਼ਨ ਸੈਂਟਰਾਂ ਵਿਖੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਗਲਤੀਆਂ ਨਹੀਂ ਦਸੀਆਂ ਜਾਂਦੀਆਂ, ਅਤੇ ਨਾ ਹੀ ਵਿਦਿਆਰਥੀ ਹੌਸਲੇ ਹਿੰਮਤ ਕਰਕੇ, ਨਾ ਸਮਝ ਆਉਣ ਵਾਲੀ ਗਲਾਂ ਬਾਰੇ ਪੁਛਦੇ ਹਨ। ਜੇਕਰ ਬੱਚਿਆਂ, ਨੋਜਵਾਨਾਂ ਨੂੰ ਉਨ੍ਹਾਂ ਦੀਆਂ ਗਲਤੀਆਂ ਦਸੀਆਂ ਜਾਣ ਤਾਂ ਉਹ ਵਿਦਵਾਨ ਬਣ ਸਕਦੇ ਹਨ। ਪਰ ਇਹ ਸਭ ਬਚਪਨ ਵਿੱਚ ਹੋ ਸਕਦਾ ਹੈ। ਬੱਚੇ, ਆਪਣੇ ਘਰ ਬੈਠਕੇ ਆਪਣੇ ਮਾਤਾ ਪਿਤਾ ਜਾਂ ਬਜ਼ੁਰਗਾਂ ਦੀ ਸਹਾਇਤਾ ਨਾਲ ਆਰਾਮ ਨਾਲ ਹੋਮ ਵਰਕ ਕਰ ਸਕਦੇ ਹਨ। ਅਤੇ ਇੱਕ ਚਿੱਤ ਹੋਕੇ ਪੜਕੇ ਯਾਦ ਕਰ ਸਕਦੇ ਹਨ। ਇਸੇ ਕਰਕੇ ਬਜ਼ੁਰਗਾਂ ਨੂੰ ਜਾਣਕਾਰੀ ਘਟ ਹੈ ਪਰ ਗਿਆਨ ਸਮਝ ਵੱਧ ਹਨ। ਪਰ ਮਾਪਿਆਂ ਕੋਲ ਬੱਚਿਆਂ ਨਾਲ ਗੱਲਬਾਤ ਕਰਨ, ਪੜ੍ਹਣ ਗਿਆਨ ਵਧਾਉਣ, ਇਕਠੇ ਹੋਕੇ ਖੇਡਣ ਨੱਚਣ, ਭੋਜਨ ਕਰਨ, ਗੱਲਾਂਬਾਤਾਂ ਕਰਨ ਦਾ ਸਮਾਂ ਹੀ ਨਹੀਂ ਹੁੰਦਾ। ਬੱਚਿਆਂ ਵਿੱਚ ਸਿੱਖਣ ਦੀ ਇੱਛਾ (desire) ਤਾਂ ਹੁੰਦੀ ਹੈ ਪਰ ਪੱਕੇ ਇਰਾਦੇ (determination, dedication devotion sincerity honesty) ਨਹੀਂ ਹੁੰਦੇ ਕਿਉਂਕਿ ਬੱਚਿਆਂ ਨੂੰ ਬਚਪਨ ਵਿੱਚ ਕੋਈ ਗਿਆਨਵਾਨ, ਵਿਦਵਾਨ, ਸਮਝਦਾਰ ਗੁਰੂ ਅਧਿਆਪਕਾਂ, ਅਗਵਾਈ ਸਹਿਯੋਗ ਅਤੇ ਉਤਸ਼ਾਹਿਤ ਨਹੀਂ ਕਰਦੇ। ਮਾਪੇ ਆਪਣੇ ਬੱਚਿਆਂ ਦੇ, ਆਉਂਣ ਵਾਲੇ 10/15 ਸਾਲਾਂ ਦੇ ਭਵਿੱਖ ਨੂੰ ਉਜਵੱਲ ਬਣਾਉਣ ਲਈ, ਵਿਦੇਸ਼ਾਂ ਵਿੱਚ ਭੇਜਣ ਲਈ ਨੋਟ ਕਮਾਉਣ, ਨੋਟ ਜਮਾਂ ਕਰਨ, ਵਾਸਤੇ ਦਿਨ ਰਾਤ ਡਿਊਟੀਆਂ ਕਰਦੇ ਹਨ। ਕਰਜ਼ੇ ਲੈਂਦੇ ਅਤੇ ਫੇਰ ਤਣਾਅ ਵਿਚ ਫ਼ਸੇ ਰਹਿੰਦੇ ਹਨ। ਵੱਧ ਧੰਨ ਦੌਲਤ ਕਮਾਉਣ ਲਈ ਹੇਰਾਫੇਰੀਆਂ, ਬੇਇਮਾਨੀਆ, ਲੁਟਮਾਰਾ, ਰਿਸ਼ਵਤਖੋਰੀਆਂ ਕਰਦੇ ਹਨ । ਸਵੇਰੇ ਸਵੇਰੇ ਸੁੱਤੇ ਪਏ ਬੱਚਿਆਂ ਨੂੰ ਜ਼ਬਰਦਸਤੀ ਉਠਾਇਆ ਜਾਂਦਾ ਹੈ, ਫਟਾਫਟ, ਬਿਨਾਂ ਪ੍ਰੈਸਰ ਦੇ ਬਾਥਰੂਮ ਕਰਵਾਏ ਜਾਂਦੇ ਹਨ, ਜਲਦੀ ਜਲਦੀ ਬੱਚਿਆਂ ਨੂੰ ਇਸ਼ਨਾਨ ਕਰਵਾਕੇ, ਨਾਸ਼ਤਾ ਕਰਵਾਇਆ ਜਾਂਦਾ ਹੈ, ਚਾਹੇ ਪੇਟ ਵਿੱਚ ਥਾਂ ਹੈ ਜਾਂ ਨਹੀਂ, ਕਿਉਂਕਿ ਬੱਚਿਆਂ ਨੇ ਛੇ ਸੱਤ ਘੰਟੇ ਕਲਾਸਾਂ ਵਿਖੇ ਬੈਠਕੇ ਪੜ੍ਹਣਾ ਹੁੰਦਾ ਹੈ। ਦੁਪਹਿਰ ਦੇ ਖਾਣੇ ਲਈ ਗਰੀਬ ਅਤੇ ਆਮ ਲੋਕਾਂ ਵਲੋਂ ਆਪਣੇ ਬੱਚਿਆਂ ਨੂੰ ਪਰਾਂਠੇ, ਸਬਜ਼ੀ, ਜਾਂ ਆਚਾਰ ਅਤੇ ਅਮੀਰਾਂ ਜਾਂ ਕੰਮਕਾਜੀ ਵੱਧ ਔਰਤਾਂ ਵਲੋਂ ਫਾਸਟ ਫੂਡ, ਜੰਕ ਫੂਡ, ਪੈਕ ਕਰਕੇ ਦਿੱਤੇ ਜਾਂਦੇ ਹਨ। ਲਗਾਤਾਰ ਕਲਾਸਾਂ ਵਿੱਚ ਫ਼ਸੇ ਬੈਠੇ ਬੱਚੇ, ਬਿਨਾਂ ਭੁੱਖ ਦੇ ਅੱਧੀ ਛੁੱਟੀ ਵੇਲੇ ਜ਼ਬਰਦਸਤੀ ਪੇਟ ਭਰਦੇ ਹਨ, ਉਨ੍ਹਾਂ ਨੂੰ ਪਤਾ ਕਿ ਘਰ ਜਾਕੇ, ਕੁੱਝ ਵੀ ਨਹੀਂ ਮਿਲਦਾ, ਕਿਉਂਕਿ ਮਾਤਾ ਪਿਤਾ ਤਾਂ ਨੋਟ ਕਮਾਉਣ ਲਈ ਸਵੇਰੇ ਤੋਂ ਹੀ ਘਰੋਂ ਨਿਕਲ ਜਾਂਦੇ ਹਨ ਅਤੇ ਘਰਾਂ ਵਿੱਚ ਦਾਦਾ ਦਾਦੀ ਹੁੰਦੇ ਹੀ ਨਹੀਂ। ਜਿਨ੍ਹਾਂ ਦੇ ਘਰ ਦਾਦਾ, ਦਾਦੀ ਹੋਣ, ਉਨ੍ਹਾਂ ਬੱਚਿਆਂ ਵਿੱਚ ਸਿਹਤ, ਤਦੰਰੁਸਤੀ, ਤਾਕ਼ਤ, ਸੰਸਕਾਰ, ਮਰਿਆਦਾਵਾਂ, ਸਹਿਣਸ਼ੀਲਤਾ, ਨਿਮਰਤਾ, ਪ੍ਰੇਮ ਹਮਦਰਦੀ, ਅਨੁਸ਼ਾਸਨ ਆਗਿਆ ਪਾਲਣ ਦੇ ਗੁਣ ਗਿਆਨ ਵੀਚਾਰ ਭਾਵਨਾਵਾਂ ਆਦਤਾਂ ਵੱਧ ਹੁੰਦੀਆਂ ਹਨ । ਕੁਝ ਦੇਰ ਆਰਾਮ ਕਰਨ ਅਤੇ ਕਪੜੇ ਬਦਲਣ ਮਗਰੋਂ ਬੱਚੇ ਟਿਊਸ਼ਨਾਂ ਜਾਂ ਕੋਚਿੰਗ ਸੈਂਟਰਾਂ ਲਈ ਭਜਦੇ ਹਨ, ਉਥੇ ਦੋ ਤਿੰਨ ਜਾਂ ਚਾਰ ਘੰਟੇ ਬੈਠਕੇ, ਆਪਣੇ ਪਹਿਲਾਂ ਤੋਂ ਭਰੇ ਅਤੇ ਤੰਗ ਪ੍ਰੇਸਾਨ ਦਿਮਾਗ ਨੂੰ ਤੂੜੀ ਵਾਂਗ ਹੋਰ ਵੀ ਭਰਕੇ, ਧੱਕੇ ਟੁੱਟੇ ਘਰ ਆਕੇ, ਫੇਰ ਹੋਮ ਵਰਕ ਕਰਨ ਲੱਗਦੇ। ਆਪਣੇ ਕਮਰਿਆਂ ਵਿੱਚ ਟੀ ਵੀ ਜਾਂ ਮੋਬਾਈਲ ਚਲਾਕੇ, ਅਗਲੇ ਦਿਨ ਸਵੇਰੇ ਜਲਦੀ ਉੱਠਣ ਲਈ ਛੋਟੇ ਬੱਚਿਆਂ ਨੂੰ ਜ਼ਬਰਦਸਤੀ ਜਲਦੀ ਸੁਲਾਇਆ ਜਾਂਦਾ ਹੈ। ਮਾਪੇ ਆਪਣੇ ਕਮਰਿਆਂ ਵਿੱਚ ਆਪਣੀ ਖੁਸ਼ੀਆਂ ਲਈ ਬੰਦ ਅਤੇ ਬੱਚੇ ਆਪਣੇ ਕਮਰਿਆਂ ਵਿੱਚ ਮੋਬਾਈਲ ਚਲਾਉਂਦੇ ਰਹਿੰਦੇ ਹਨ। ਉਹ ਕੀ ਦੇਖ ਰਹੇ ਹਨ, ਮਾਪਿਆਂ ਨੂੰ ਕੋਈ ਫ਼ਿਕਰ ਨਹੀਂ ਹੁੰਦੀ। ਵੱਧ ਤੋਂ ਵੱਧ ਨੰਬਰ ਲੈਣ ਵਾਸਤੇ,ਕਿਤਾਬੀ ਜਾਣਕਾਰੀ, ਫੈਸ਼ਨ ਮੋਜ਼ ਮਸਤੀਆਂ (information) ਦੀ ਦੌੜ ਵਿੱਚ ਬੱਚਿਆਂ ਦਾ ਬਚਪਨ, ਲੁੱਟਿਆ, ਕੁਟਿਆ ਅਤੇ ਤਬਾਹ ਕੀਤਾ ਜਾ ਰਿਹਾ ਹੈ। ਕਿਉਂਕਿ ਮਾਪਿਆਂ ਨੂੰ ਤਾਂ ਫ਼ਿਕਰ ਹਨ, ਕਿ ਉਨ੍ਹਾਂ ਦੇ ਬੱਚਿਆਂ ਨੂੰ 95 ਪ੍ਰਤੀਸ਼ਤ ਤੋਂ ਵੱਧ ਨੰਬਰ ਮਿਲਦੇ ਰਹਿਣ। ਪਰ ਇਨ੍ਹਾਂ ਪ੍ਰੇਸ਼ਾਨੀਆਂ, ਦੋੜਭੱਜ, ਬੇਆਰਾਮੀਆ ਕਰਕੇ, ਬੱਚੇ ਅਤੇ ਨੋਜਵਾਨ ਮੋਟਾਪੇ, ਡਿਪਰੈਸ਼ਨ, ਗੁੱਸੇ, ਬਦਹਜ਼ਮੀ, ਕਾਲਾ ਪੀਲੀਆਂ, ਅਨੀਮੀਆ, ਅੰਧਰਾਤਾ, ਬੇਸਹਾਰੇ ਅਤੇ ਇਕੱਲੇਪਣ ਦਾ ਸ਼ਿਕਾਰ ਹੋ ਰਹੇ ਹਨ। ਆਪਣੀ ਸਮਸਿਆਵਾਂ, ਇਛਾਵਾਂ, ਜ਼ਰੂਰਤਾਂ, ਖੁਸ਼ੀਆਂ ਪ੍ਰੇਸ਼ਾਨੀਆਂ ਉਹ ਕਿਸੇ ਨਾਲ ਸਾਂਝੀ ਨਹੀਂ ਕਰ ਸਕਦੇ । ਛੇ ਸੱਤ ਘੰਟੇ ਸਕੂਲਾਂ ਵਿਖੇ, ਦੋ ਤਿੰਨ ਜਾਂ ਚਾਰ ਘੰਟੇ ਟਿਊਸ਼ਨਾਂ ਜਾਂ ਕੋਚਿੰਗ ਸੈਂਟਰਾਂ ਵਿਖੇ ਅਤੇ ਉਸ ਮਗਰੋਂ ਦੋ ਤਿੰਨ ਘੰਟੇ, ਘਰਾਂ ਵਿੱਚ ਬੈਠਕੇ ਹੋਮ ਵਰਕ ਕਰਦੇ ਹੋਏ ਬੱਚੇ, ਨਾਬਾਲਗ ਅਤੇ ਨੋਜਵਾਨ ਸੋਚਦੇ ਹਨ ਕਿ ਇਸ ਜ਼ਿੰਦਗੀ ਵਿੱਚ ਆਰਾਮ, ਖੁਸ਼ੀਆਂ, ਅਨੰਦ, ਮੋਜ਼ ਮਸਤੀਆਂ, ਖੇਡਣਾ, ਪਾਰਕਾਂ ਵਿੱਚ ਤਿਤਲੀਆਂ ਪਕੜਨਾ, ਬਰਸਾਤਾਂ ਵਿੱਚ ਨਹਾਉਣਾ ਅਤੇ ਪਾਣੀ ਤੇ ਕਿਸਤੀਆ ਚਲਾਉਣਾਂ, ਦਰਖਤਾਂ ਤੇ ਚੜਣਾ ਛਾਲਾਂ ਮਾਰਨੀਆਂ, ਪਤੰਗ ਉਡਾਉਣੇ, ਗੁੱਲੀ ਡੰਡੇ ਖੇਡਣਾ, ਗੀਤ ਗਾਉਣੇ, ਸਾਈਕਲ ਚਲਾਉਣੇ, ਨਚਣਾ ਟੱਪਣਾ, ਗੀਤ ਗਾਉਣੇ ਅਤੇ ਗਰਾਉਂਡ ਵਿਖੇ ਖੇਡਾਂ, ਮੋਜ਼ ਮਸਤੀਆਂ ਤਾਂ ਅਗਲੇ ਜਨਮਾਂ ਵਿੱਚ ਜਾਕੇ ਹੀ ਮਿਲਣਗੀਆਂ ਇਹ ਜਨਮ ਤਾਂ, ਮਾਪਿਆਂ ਦੀਆ ਇਛਾਵਾਂ, ਖਾਹਿਸ਼ਾਂ, ਸਨਮਾਨ ਪੂਰੇ ਕਰਨ ਲਈ, ਅਤੇ ਵੱਧ ਤੋਂ ਵੱਧ ਨੰਬਰ ਲੈਕੇ, ਵਿਦੇਸ਼ਾਂ ਜਾ ਦੂਸਰੇ ਰਾਜਾਂ ਵਿਖੇ ਜਾਕੇ ਨੋਟ, ਡਾਲਰ ਕਮਾਉਣ ਲਈ ਹੀ ਜ਼ਿੰਦਗੀ ਮਿਲੀ ਹੈ। ਜਦਕਿ ਡਾਲਰਾਂ ਦੀ ਕਮਾਈ ਲਈ ਨੋਜਵਾਨ , ਪੱਕੇ ਤੌਰ ਤੇ ਪ੍ਰਦੇਸੀਂ ਹੋਕੇ ਰਹਿ ਜਾਂਦੇ ਹਨ। ਕਿਉਂਕਿ ਮਾਪਿਆਂ ਦੇ ਪਿਆਰ, ਦੁਲਾਰ, ਹਮਦਰਦੀ ਤੋਂ ਬਾਂਝੇ ਰਹਿਣ ਵਾਲੇ ਅਤੇ ਨੋਕਰਾਂ ਕੋਲ , ਟਿਊਸ਼ਨਾਂ ਜਾਂ ਕੋਚਿੰਗ ਸੈਂਟਰਾਂ ਵਿੱਚ ਬਚਪਨ ਦੇ ਸੁਨਹਿਰੇ ਦਿਨ ਬਰਬਾਦ ਕਰਨ ਵਾਲੇ ਨੋਜਵਾਨਾਂ ਨੂੰ ਆਪਣੇ ਮਾਪਿਆਂ, ਦੇਸ਼, ਸਮਾਜ, ਘਰ ਪਰਿਵਾਰਾਂ, ਧਰਤੀ ਮਾਤਾ, ਨਿਯਮਾਂ ਕਾਨੂੰਨਾਂ ਅਸੂਲਾਂ ਨਾਲ ਕੋਈ ਹਮਦਰਦੀ ਪਿਆਰ ਨਹੀਂ ਹੁੰਦਾ। ਦੂਜੇ ਪਾਸੇ, ਸਿੱਖਿਆ ਬੋਰਡਾਂ ਅਤੇ ਯੂਨੀਵਰਸਿਟੀਆਂ ਤੋਂ ਡਿਗਰੀਆਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਕਿਤਾਬਾਂ ਕਾਪੀਆਂ ਦੀ ਜਾਣਕਾਰੀ (Information) ਤਾਂ ਕੁੱਝ ਸਮੇਂ ਲਈ ਯਾਦ ਰਹਿੰਦੀਆਂ ਹਨ, ਪਰ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਖੁਸ਼ੀਆਂ, ਨਚਣ, ਗੀਤ ਗਾਉਣ, ਟੱਪਣ ਦਾ ਸਮਾਂ ਸ਼ਾਇਦ ਅਗਲੇ ਜਨਮ ਹੀ ਮਿਲੇਗਾ ਜਦੋਂ ਉਹ ਜਾਨਵਰ ਜਾਂ ਪਸ਼ੂ, ਪੰਛੀ ਬਣਕੇ, ਆਪਣੀਂ ਮਰਜੀ ਨਾਲ ਮਹਿਕਦੇ ਚਹਿਕਦੇ ਨੱਚਦੇ, ਟੱਪਦੇ, ਸੋਂਦੇ ਜਾਗਦੇ ਰਹਿਣਗੇ । ਹੁਣ ਤਾਂ ਬੱਚੇ, ਸਿੱਧੇ ਜਵਾਨੀ ਵਿੱਚ ਪੈਰ ਰਖ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਮੋਬਾਈਲ, ਨੈੱਟ ਅਤੇ ਵੱਡੀ ਉਮਰ ਦੇ ਦੋਸਤ ਮਿੱਤਰ ਅਸ਼ਲੀਲਤਾ ਸੈਕਸ ਨਸ਼ਿਆਂ ਨਾਲ ਭਰਪੂਰ ਕਰ ਰਹੇ ਹਨ । ਬੱਚਿਆਂ ਨੂੰ ਜ਼ਿੰਦਗੀ ਵਿੱਚ ਅਸਲੀ ਖੁਸ਼ੀਆਂ, ਇੱਜ਼ਤ, ਸਨਮਾਨ, ਸਤੁੰਸ਼ਟੀ ਸਬਰ ਸ਼ਾਂਤੀ ਵਾਲੇ ਗਿਆਨ, ਸੰਸਕਾਰ, ਮਰਿਆਦਾਵਾਂ, ਸਹਿਣਸ਼ੀਲਤਾ, ਨਿਮਰਤਾ, ਅਨੁਸ਼ਾਸਨ, ਆਗਿਆ ਪਾਲਣ, ਮਿੱਤਰਤਾ ਅਤੇ ਰਿਸ਼ਤਿਆਂ (Relationship) ਨੂੰ ਸਮਝਣ ਅਤੇ ਨਿਭਾਉਣ ਦੇ ਗੁਣ ਗਿਆਨ ਨਾ ਤਾਂ ਮਾਤਾ ਪਿਤਾ ਤੋਂ ਮਿਲੇ ਨਾਂ ਅਧਿਆਪਕਾਂ ਤੋਂ, ਬਜ਼ੁਰਗਾਂ ਕੋਲ ਬੱਚਿਆਂ ਨੂੰ ਜਾਣ ਹੀ ਨਹੀਂ ਦਿੱਤਾ ਜਾਂਦਾ ਜਦਕਿ ਬੱਚੇ ਨੋਜਵਾਨ ਦੋਸਤੀ ( Friendship) ਨੂੰ ਹੀ ਰਿਸ਼ਤੇ ਸਮਝਦੇ ਹਨ ਅਤੇ ਥੋੜ੍ਹੀ ਜਿਹੀ ਬੇਇਜ਼ਤੀ ਨਾਸਮਝੀ ਅਤੇ ਆਕੜ ਗੁੱਸੇ ਕਾਰਨ ਉਹ ਦੋਸਤੀਆਂ ਅਤੇ ਰਿਸ਼ਤਿਆਂ ਨੂੰ ਤੋੜ ਰਹੇ ਹਨ । ਨੋਜਵਾਨ ਮਾਪਿਆਂ ਵੱਲੋਂ, ਬੱਚਿਆਂ ਨੂੰ ਆਪਣੇ ਕਮਰਿਆਂ ਵਿੱਚ, ਆਪਣੇ ਨਾਲ ਪਿਆਰ, ਸਤਿਕਾਰ ਨਾਲ ਕਥਾ ਕਹਾਣੀਆਂ ਸੁਣਾਕੇ ਸੁਲਾਇਆ ਨਹੀਂ ਜਾਂਦਾ ਅਤੇ ਨਾ ਹੀ ਬਜ਼ੁਰਗਾਂ ਦੀ ਗੱਲਾਂ ਨੂੰ, ਮਾਪਿਆਂ ਵਲੋਂ ਸਨਮਾਨ ਦਿੱਤਾ ਜਾਂਦਾ ਹੈ। ਇਸੇ ਕਰਕੇ ਅੱਜ ਪੰਜਾਬ, ਪੰਜਾਬੀ ਨੋਜਵਾਨਾਂ ਤੋਂ ਸੱਖਣਾ ਹੋ ਰਿਹਾ ਹੈ, ਅਤੇ ਪ੍ਰਵਾਸੀ, ਗੈਰ ਪੰਜਾਬੀ , ਪੰਜਾਬ ਦੇ ਵਸਨੀਕ ਬਣ ਰਹੇ ਹਨ । ਸਿੱਖਿਆ ਬੋਰਡਾਂ ਕਾਲਜਾਂ, ਅਤੇ ਯੂਨੀਵਰਸਿਟੀਆਂ ਤੋਂ, 15/16 ਘੰਟੇ ਹਰਰੋਜ ਪੜਕੇ ਡਿਗਰੀਆਂ ਲੈਕੇ ਨੋਕਰੀਆ ਦੀ ਦੋੜ ਵਿੱਚ ਭਟਕਦੇ, ਨੋਜਵਾਨਾਂ ਨੂੰ ਕੇਵਲ ਕਿਤਾਬਾਂ, ਕਾਪੀਆ ਅਤੇ ਕਲਾਸਾਂ ਵਿੱਚ ਸ਼ਰਾਰਤਾਂ ਦੀ ਜਾਣਕਾਰੀ ਤਾਂ ਹੁੰਦੀ ਹੈ, ਪਰ ਜ਼ਿੰਦਗੀ ਵਿੱਚ ਕੰਮ ਆਉਂਣ ਵਾਲੀਆਂ ਅਤੇ ਜ਼ਿੰਦਗੀ ਨੂੰ ਖੁਸ਼ਹਾਲ, ਸੁਰੱਖਿਅਤ, ਹਸਦੇ ਨਚਦੇ, ਮਹਿਕਦੇ ਬਣਾਉਂਣ ਵਾਲੇ ਸੰਸਕਾਰ, ਫਰਜ਼ਾਂ, ਜ਼ੁਮੇਵਾਰੀਆਂ, ਵਾਲੀਆਂ ਗਤੀਵਿਧੀਆਂ ਤੋਂ ਬੱਚੇ ਹਮੇਸ਼ਾ, ਸਿਖਿਆ ਸੰਸਥਾਵਾਂ ਅਤੇ ਘਰ ਪਰਿਵਾਰਾਂ ਦੇ ਖੁਸ਼ਹਾਲ ਸੁਰੱਖਿਅਤ ਹਸਦੇ ਨਚਦੇ ਮਹਿਕਦੇ ਮਾਹੌਲ ਤੋਂ ਬਹੁਤ ਦੂਰ ਰਹਿੰਦੇ ਹਨ। ਜ਼ਰੂਰੀ ਗਤੀਵਿਧੀਆਂ, ਸੰਸਕਾਰਾਂ, ਮਰਿਆਦਾਵਾਂ, ਫਰਜ਼ਾਂ, ਨਿਮਰਤਾ, ਪ੍ਰੇਮ, ਹਮਦਰਦੀ, ਸਬਰ ਸ਼ਾਂਤੀ, ਸਿਹਤ, ਤਦੰਰੁਸਤੀ, ਤਾਕ਼ਤ, ਸੁਰੱਖਿਆ, ਸਨਮਾਨ, ਉੱਨਤੀ, ਖੁਸ਼ਹਾਲੀ ਬਾਰੇ ਤਾਂ ਬੱਚਿਆਂ ਨੋਜਵਾਨਾਂ ਨੂੰ ਸਮਝ ਹੀ ਨਹੀਂ ਦਿੱਤੀ ਜਾਂਦੀ। ਵਿਦਿਆਰਥੀਆਂ ਕੋਲ ਮੌਬਾਈਲਾ ਰਾਹੀਂ ਜਾਣਕਾਰੀ ਤਾਂ ਬਹੁਤ ਜ਼ਿਆਦਾ ਹੁੰਦੀ ਹੈ ਪਰ ਜ਼ਿੰਦਗੀ ਨੂੰ ਮੁੱਲਵਾਨ, ਗਿਆਨਵਾਨ, ਵਿਦਵਾਨ, ਚੰਗੇ ਸਬਰ ਸ਼ਾਂਤੀ, ਨੇਕ ਵਿਚਾਰਾਂ, ਆਦਤਾਂ, ਭਾਵਨਾਵਾਂ, ਰਿਸ਼ਤਿਆਂ ਨੂੰ ਨਿਭਾਉਣ ਅਤੇ ਚੰਗੇ ਜੁਮੇਵਾਰ, ਵਫ਼ਾਦਾਰ, ਇਮਾਨਦਾਰ, ਇਨਸਾਨ ਬਣਾਉਣ ਦੇ ਗੂਣ ਗਿਆਨ ਤਜਰਬੇ ਸੰਸਕਾਰ ਆਦਤਾਂ ਭਾਵਨਾਵਾਂ ਅਤੇ ਮਾਹੋਲ ਨਹੀਂ ਦਿੱਤੇ ਜਾਂਦੇ । ਭਾਰਤ ਰਤਨ ਡਾਕਟਰ ਏ ਪੀ ਜੇ ਅਬਦੁਲ ਕਲਾਮ ਸਾਹਿਬ ਜੀ ਨੇ ਕਿਹਾ ਸੀ ਕਿ ਛੋਟੀ ਜਹੀ ਜ਼ਿੰਦਗੀ ਦਾ ਉਦੇਸ਼, ਆਪਣੇ ਦੇਸ਼, ਸਮਾਜ, ਘਰ ਪਰਿਵਾਰਾਂ ਲਈ ਖੁਸ਼ੀਆਂ ਅਤੇ ਦੂਸਰਿਆਂ ਲਈ ਸਨਮਾਨ, ਖੁਸ਼ੀਆਂ, ਇੱਜ਼ਤ ਦੇਣਾ ਹੀ ਸਿਖਿਆ ਸੰਸਥਾਵਾਂ ਅਤੇ ਮਾਪਿਆਂ ਦੇ ਉਦੇਸ਼ ਹੋਣੇ ਚਾਹੀਦੇ ਹਨ, ਪਰ ਮਾਪੇ ਅਤੇ ਸਿਖਿਆ ਸੰਸਥਾਵਾਂ ਵਲੋਂ ਬੱਚਿਆਂ, ਨੋਜਵਾਨਾਂ ਨੂੰ ਕੇਵਲ, ਧੰਨ ਦੌਲਤ ਸ਼ੋਹਰਤ ਕਮਾਉਣ ਲਈ ਹੀ ਸਿਖਿਅਤ ਕੀਤਾ ਜਾ ਰਿਹਾ ਹੈ। ਕਿਉਂਕਿ ਲੋਕ ਧੰਨ ਦੌਲਤ ਸ਼ੋਹਰਤ ਵਿਚ ਹੀ ਇਜ਼ਤ ਸਨਮਾਨ ਸਮਝਦੇ ਹਨ, ਰਿਸ਼ਤਿਆਂ ਅਤੇ ਸੰਸਕਾਰਾਂ ਮਰਿਆਦਾਵਾਂ ਫਰਜ਼ਾਂ ਵਿੱਚ ਨਹੀਂ ਸਮਝਦੇ। ਬੱਚਿਆਂ ਨੂੰ ਸਾਡੇ ਮਹਾਨ ਧਾਰਮਿਕ ਗ੍ਰੰਥਾਂ, ਅਵਤਾਰਾਂ ਗੁਰੂਆਂ ਯੋਧਿਆਂ ਦੇਸ਼ ਭਗਤਾਂ ਦੇ ਜ਼ਿੰਦਗੀ ਦੇ ਸੰਘਰਸ਼ਾਂ, ਮਹਿਨਤ ਪ੍ਰਾਪਤੀਆਂ ਪ੍ਰਾਪਤ ਕਰਨ ਵਾਲੇ ਲੋਕਾਂ ਦੀਆਂ ਕੁਰਬਾਨੀਆਂ, ਤਿਆਗ, ਮਾਪਿਆਂ ਬਜ਼ੁਰਗਾਂ ਦਾ ਸਤਿਕਾਰ, ਆਗਿਆ ਪਾਲਣ, ਵਫ਼ਾਦਾਰੀਆਂ, ਸਹਿਣਸ਼ੀਲਤਾ, ਸਬਰ ਸ਼ਾਂਤੀ ਬਾਰੇ ਕਦੇ ਦਸਿਆ ਹੀ ਨਹੀਂ ਜਾਂਦਾ, ਪਰ ਬੱਚਿਆਂ ਨੂੰ ਫ਼ਿਲਮੀ ਸਿਤਾਰਿਆਂ, ਪੰਜਾਬੀ ਲਚਕੀਲੇ ਗੀਤ ਗਾਉਣ ਵਾਲੇ, ਲੜਕੀ ਲੜਕੇ ਦੇ ਪਿਆਰ ਨੂੰ ਕਾਇਮ ਰੱਖਣ ਲਈ, ਬੱਚਿਆਂ ਅਤੇ ਨੌਜਵਾਨਾਂ ਵਲੋਂ ਮਾਪਿਆਂ, ਨਿਯਮਾਂ, ਕਾਨੂੰਨਾਂ, ਅਸੂਲਾਂ, ਅਤੇ ਘਰ ਪਰਿਵਾਰਾਂ ਦੀ ਇੱਜ਼ਤ, ਸਨਮਾਨ ਦਾ ਬਲਾਤਕਾਰ ਜ਼ਰੂਰ ਕਰਦੇ ਦੇਖਿਆ ਜਾਂਦਾ ਹੈ। ਬਚਪਨ ਵਿੱਚ ਬੱਚਿਆਂ ਨੂੰ ਇਨਸਾਨੀਅਤ ਵਾਲੇ ਗੁਣ ਗਿਆਨ, ਵੀਚਾਰ, ਮਾਹੋਲ, ਭਾਵਨਾਵਾਂ, ਆਦਤਾਂ ਤਾਂ ਪ੍ਰਾਪਤ ਹੀ ਨਹੀਂ ਹੋ ਰਹੀਆਂ। ਉਨ੍ਹਾਂ ਵਲੋਂ ਦਿਨ ਰਾਤ, ਦੌੜ ਭਜ ਕਰਕੇ ਜੋਂ ਜਾਣਕਾਰੀ ਪ੍ਰਾਪਤ ਕੀਤੀਆਂ ਜਾਂਦੀਆਂ ਹਨ, ਉਹ ਤਾਂ ਜ਼ਿੰਦਗੀ ਵਿੱਚ ਕੰਮ ਹੀ ਨਹੀਂ ਆਉਂਦੀਆਂ । ਡਿਗਰੀ ਹੋਲਡਰ ਨੋਜਵਾਨਾਂ ਨੂੰ ਅਰਜ਼ੀਆਂ ਤੱਕ ਤਾਂ ਲਿਖਣੀਆਂ ਨਹੀਂ ਆਉਂਦੀਆਂ। ਜਦਕਿ ਉਨ੍ਹਾਂ ਨੇ ਬਚਪਨ ਅਤੇ ਜਵਾਨੀ ਵਿੱਚ 15 ਤੋ 18 ਘੰਟੇ ਕਿਤਾਬਾਂ, ਮੋਬਾਇਲਾਂ, ਅਧਿਆਪਕਾਂ ਅਤੇ ਕੋਚਿੰਗ ਸੈਂਟਰਾਂ ਦੇ ਮਾਹਰਾਂ ਰਾਹੀਂ, ਲੱਖਾਂ ਰੁਪਏ ਬਰਬਾਦ ਕਰਕੇ, ਸਿੱਖਿਆ ਅਤੇ ਜਾਣਕਾਰੀਆਂ ਪ੍ਰਾਪਤ ਕੀਤੀ ਹੁੰਦੀਆਂ ਹਨ । ਜ਼ਿੰਦਗੀ ਨੂੰ ਖੁਸ਼ੀਆਂ, ਇੱਜ਼ਤ, ਸਨਮਾਨ, ਅਨੰਦ, ਸਤੁੰਸ਼ਟੀ ਨਾਲ ਭਰਨ ਲਈ ਵੱਧ ਤੋਂ ਵੱਧ ਧੰਨ ਦੌਲਤ, ਡਾਲਰ, ਕੋਠੀਆਂ ਕਾਰਾਂ ਜ਼ਮੀਨ ਜਾਇਦਾਤਾਂ ਕਮਾਉਣ ਲਈ ਆਪਣੀ ਜ਼ਿੰਦਗੀ ਦੇ ਆਰਾਮ, ਮੌਜ ਮਸਤੀਆ, ਨਚਣਾ ਟੱਪਣਾ, ਖੇਡਾਂ ਦੇ ਤਿਆਗ ਕੀਤੇ ਹਨ। ਫ਼ਾਰਮ ਤੱਕ ਭਰਨੇ ਨਹੀਂ ਆਉਂਦੇ ਅਜ ਦੇ ਪੜੇ ਲਿਖੇ ਵੱਡੀਆਂ ਵੱਡੀਆਂ ਡਿਗਰੀਆਂ ਲੈਕੇ ਚਲਦੇ ਫਿਰਦੇ ਨੋਜਵਾਨਾਂ ਨੂੰ। ਕਿਸੇ ਬਜ਼ੁਰਗ, ਉੱਚ ਅਧਿਕਾਰੀਆਂ, ਬੱਚਿਆਂ, ਅਧਿਆਪਕਾਂ, ਨਾਲ ਸਨਮਾਨ ਨਾਲ ਗਲਬਾਤ ਕਿਵੇਂ ਕਰਨੀ ਚਾਹੀਦੀ ਹੈ਼, ਪਤਾ ਹੀ ਨਹੀਂ । ਕਿਉਂਕਿ ਸਕੂਲਾਂ ਵਿਖੇ ਸੰਸਕਾਰ, ਮਰਿਆਦਾਵਾਂ, ਸਹਿਣਸ਼ੀਲਤਾ, ਨਿਮਰਤਾ ਫਰਜ਼ਾਂ ਦੀ ਪੂਰਤੀ ਲਈ ਆਦਤਾਂ, ਭਾਵਨਾਵਾਂ, ਵਿਚਾਰ, ਇਰਾਦੇ ਦੇਣ ਦੀ ਥਾਂ, ਕਿਤਾਬਾਂ ਕਾਪੀਆਂ ਦੀ ਜਾਣਕਾਰੀ ਅਤੇ ਵੱਧ ਤੋਂ ਵੱਧ ਨੰਬਰ ਲੈਕੇ, ਵੱਡੇ ਅਫਸਰ ਬਨਕੇ, ਵੱਧ ਤੋਂ ਵੱਧ ਧੰਨ, ਦੌਲਤ, ਸ਼ੋਹਰਤ, ਡਾਲਰ ਕਮਾਉਣ ਤੋਂ ਇਲਾਵਾ, ਅਧਿਆਪਕਾਂ ਅਤੇ ਮਾਪਿਆਂ ਨੇ ਕਦੇ, ਬੱਚਿਆਂ ਨੂੰ ਸੰਸਕਾਰ, ਸਿਹਤ, ਤਦੰਰੁਸਤੀ ਤਾਕ਼ਤ, ਮਿੱਤਰਤਾ, ਇਨਸਾਨੀਅਤ, ਪਰਿਵਾਰਿਕ ਸਬੰਧਾਂ ਦੀ ਮਹੱਤਤਾ, ਖੁਸ਼ਹਾਲ ਵਾਤਾਵਰਨ ਬਾਰੇ ਤਾਂ ਵਿਚਾਰ, ਭਾਵਨਾਵਾਂ, ਸੰਸਕਾਰ ਦਿੱਤੇ ਹੀ ਨਹੀਂ । ਅਜਿਹੇ ਬੱਚੇ, ਨੋਜਵਾਨ ਜਦੋਂ ਮੁਸੀਬਤਾਂ, ਸਮਸਿਆਵਾਂ, ਇਕਲੇਪਣ ਅਤੇ ਬੇਸਹਾਰੇ ਦੇ ਸ਼ਿਕਾਰ ਹੁੰਦੇ ਹਨ ਤਾਂ ਸਬਰ ਸ਼ਾਂਤੀ, ਬਰਦਾਸ਼ਤ ਕਰਨ, ਸ਼ਹਿਣਸ਼ੀਲਤਾ, ਅਨੁਸ਼ਾਸਨ ਅਤੇ ਮੁਸੀਬਤਾਂ ਦੀ ਤਪਸ਼, ਝਟਕਿਆਂ ਤੋਂ ਹਮੇਸ਼ਾ ਦੂਰ ਰਹਿਣ ਕਰਕੇ, ਉਹ, ਪ੍ਰੇਸ਼ਾਨੀਆਂ ਸਮੇਂ ਨਸ਼ਿਆਂ, ਬਿਮਾਰੀਆਂ, ਅਪਰਾਧਾਂ ਦੀ ਲਪੇਟ ਵਿਚ ਆ ਜਾਂਦੇ ਹਨ । ਅੱਜ ਬੱਚਿਆਂ ਨੂੰ ਟੈਕਨਾਲੋਜੀ, ਸਾਇੰਸ, ਵਿਗਿਆਨ ਅਤੇ ਕਿਤਾਬਾਂ ਦੀ ਜਾਣਕਾਰੀ ਤਾਂ ਅਧਿਆਪਕਾਂ ਅਤੇ ਮਾਪਿਆਂ ਤੋ ਬਹੁਤ ਜ਼ਿਆਦਾ ਹੈ, ਪਰ ਜ਼ਿੰਦਗੀ ਵਿੱਚ ਮੁਸੀਬਤਾਂ, ਸਮਸਿਆਵਾਂ, ਗਰਮੀ ਸਰਦੀਆਂ, ਦੌੜ ਭੱਜ, ਗਰੀਬੀ ਅਤੇ ਹੱਥੀਂ ਕਾਰਜ ਕਰਨ ਤੋਂ ਦੂਰ ਰਹਿਣ ਵਾਲੇ ਬੱਚੇ ਅਤੇ ਨੋਜਵਾਨ, ਆਪਣੇ ਮਾਪਿਆਂ, ਸਿਖਿਆ ਸੰਸਥਾਵਾਂ ਅਤੇ ਦੇਸ਼ ਦੇ ਨਿਯਮਾਂ ਕਾਨੂੰਨਾਂ ਅਸੂਲਾਂ ਅਤੇ ਸਰਕਾਰਾਂ ਵਿਰੁੱਧ ਹੋ ਰਹੇ ਹਨ, ਨਫ਼ਰਤਾਂ ਨਾਲ ਭਰੇ ਹੋਏ ਹਨ, ਕਿਉਂਕਿ ਉਨ੍ਹਾਂ ਨੂੰ ਬਚਪਨ ਵਿੱਚ ਜਿਸ ਹਿੱਤ ਲੋੜ ਤੋਂ ਵੱਧ ਭਜਾਇਆ ਦੌੜਾਇਆ ਅਤੇ ਸਤਾਇਆ ਗਿਆ, ਉਹ ਜਾਣਕਾਰੀ ਅਤੇ ਵਾਰ ਵਾਰ ਯਾਦ ਕੀਤੇ ਫਾਰਮੂਲੇ, ਜ਼ਿੰਦਗੀ ਵਿੱਚ ਕਦੇ ਮਦਦਗਾਰ ਦੋਸਤ ਨਹੀਂ ਬਣੇ । ਮਾਵਾਂ ਅਤੇ ਬਜ਼ੁਰਗਾਂ ਨੇ ਕਦੇ ਸੰਸਕਾਰ, ਮਰਿਆਦਾਵਾਂ, ਸਹਿਣਸ਼ੀਲਤਾ, ਨਿਮਰਤਾ, ਪ੍ਰੇਮ ਹਮਦਰਦੀ, ਸਬਰ ਸ਼ਾਂਤੀ ਦੀਆਂ ਕਥਾਂ ਕਹਾਣੀਆਂ ਨਹੀਂ ਸੁਣਾਈਆਂ, ਕਦੇ ਗੋਂਦ ਵਿਚ ਸਿਰ ਰਖਕੇ ਪਿਆਰ ਅਤੇ ਆਪਣਾਪਨ ਨਹੀਂ ਦਿਤੇ, ਪਿਤਾ ਬੱਚਿਆਂ ਨੂੰ ਅਨੁਸ਼ਾਸਨ, ਆਗਿਆ ਪਾਲਣ, ਸਖ਼ਤ ਮਿਹਨਤ, ਇਮਾਨਦਾਰੀ ਦੀ ਕਮਾਈ ਕਰਨ ਦੀ ਸਿਖਿਆ ਅਤੇ ਸੰਸਕਾਰ ਦੇਣ ਦੀ ਥਾਂ, ਬੱਚਿਆਂ ਨੂੰ ਬੇਈਮਾਨੀ, ਹੇਰਾਫੇਰੀਆਂ, ਲੁਟਮਾਰਾਂ, ਧੋਖੇਬਾਜ਼ੀਆ, ਰਿਸ਼ਵਤਖੋਰੀ ਦੀਆਂ ਕਮਾਈਆਂ ਨਾਲ, ਵੱਧ ਤੋਂ ਵੱਧ ਧੰਨ ਦੌਲਤ, ਸ਼ੋਹਰਤ ਸਹੂਲਤਾਂ, ਐਸ ਕਰਵਾਉਂਣ ਲਈ ਯਤਨਸ਼ੀਲ ਰਹਿੰਦੇ ਹਨ। ਘਰਾਂ ਵਿੱਚ ਬਜ਼ੁਰਗਾਂ ਦੀ ਅਣਹੋਂਦ ਜਾਂ ਕੰਟਰੋਲ ਨਾ ਹੋਣ ਕਾਰਨ, ਬੱਚਿਆਂ ਨੂੰ ਧਰਮ, ਕਰਮ, ਸੰਸਕਾਰਾਂ, ਮਰਿਆਦਾਵਾਂ, ਫਰਜ਼ਾਂ, ਇਨਸਾਨੀਅਤ, ਪ੍ਰੇਮ ਹਮਦਰਦੀ, ਸੇਵਾ ਕਰਨ ਨਾਲ ਕਿਸੇ ਨੇ ਜੋੜਿਆ ਹੀ ਨਹੀਂ । ਧਾਰਮਿਕ ਸਥਾਨਾਂ ਤੇ ਪ੍ਰਸ਼ਾਦ ਤਾਂ ਮਿਲਦੇ ਹਨ ਪਰ ਗੁਰੂਆਂ, ਅਵਤਾਰਾਂ, ਗ੍ਰੰਥਾਂ ਦੀਆਂ ਸਿਖਿਆਵਾਂ, ਗੁਰੂਆਂ ਅਵਤਾਰਾਂ ਦੀਆਂ ਆਦਤਾਂ, ਆਚਰਨ ਅਤੇ ਕੁਰਬਾਨੀਆਂ, ਤਿਆਗ, ਸਹਿਣਸ਼ੀਲਤਾ, ਸਖ਼ਤ ਮਹਿਨਤ, ਆਗਿਆ ਪਾਲਣ, ਸਬਰ ਸ਼ਾਂਤੀ ਇਨਸਾਨੀਅਤ ਵਾਲੇ ਗੁਣ ਗਿਆਨ ਤਾਂ ਕਿਥਰੇ ਵੀ ਨਹੀਂ ਦਿੱਤੇ ਜਾਂਦੇ। ਸਵਰਗ ਜਾਣ ਦੀ ਗਲਾਂ , ਪਾਪ, ਕਰਨ ਮਗਰੋਂ, ਦਾਨ ਪੁੰਨ ਭਗਤੀਆਂ ਕਰਕੇ, ਪਾਪ ਬਖਸ਼ਾਉਣ ਦੀਆਂ ਗੱਲਾਂ ਤਾਂ ਹਰ ਧਾਰਮਿਕ ਕਥਾਂ ਵਾਚਕ ਕਰਕੇ, ਬੱਚਿਆਂ ਨੋਜਵਾਨਾਂ ਦੇ ਦਿਲ ਦਿਮਾਗ ਭਾਵਨਾਵਾਂ ਵਿਚਾਰਾਂ ਆਦਤਾਂ ਵਿੱਚ ਸਮਝ ਨਾ ਰਹੇ ਹਨ ਕਿ ਪਾਪ ਗਲਤੀਆਂ, ਬੇਈਮਾਨੀਆਂ, ਹਿੰਸਾ ਲੁਟਮਾਰਾ, ਕਰਕੇ, ਧਾਰਮਿਕ ਸਥਾਨਾਂ ਤੇ ਦਾਨ ਪੁੰਨ, ਪੂਜਾ ਪਾਠ ਕਰਕੇ, ਕੀਤੇ ਪਾਪਾਂ ਤੋਂ ਮੁਕਤੀ ਪਾਈ ਜਾ ਸਕਦੀ ਹੈ। ਪਰ ਜਿਨ੍ਹਾਂ ਅਵਤਾਰਾਂ ਰਿਸ਼ੀਆਂ ਗੁਰੂਆਂ ਦੀਆਂ ਕਥਾਵਾਂ ਸੁਣਾਕੇ, ਉਨ੍ਹਾਂ ਦੀਆਂ ਸ਼ਕਤੀਆਂ ਦੇ ਵਖਿਆਨ ਕਰਦੇ ਹਨ, ਉਨ੍ਹਾਂ ਦੇ ਜੀਵਨ ਵਿੱਚ ਆਈਆਂ ਸਮਸਿਆਵਾਂ, ਦੁੱਖ ਦਰਦਾਂ ਬਾਰੇ ਨਹੀਂ ਦੱਸਿਆ ਜਾਂਦਾ । ਇਸ ਤਰ੍ਹਾਂ ਅੱਜ ਦੇ ਨੋਜਵਾਨ, ਆਪਣੇ ਮਾਪਿਆਂ, ਦੇਸ਼, ਸਮਾਜ, ਸਰਕਾਰਾਂ, ਧਾਰਮਿਕ ਲੀਡਰਾਂ, ਘਰ ਪਰਿਵਾਰਾਂ, ਸਿੱਖਿਆ ਸੰਸਥਾਵਾਂ ਦੇ ਨਿਯਮਾਂ, ਕਾਨੂੰਨਾਂ, ਅਸੂਲਾਂ ਨੂੰ ਨਫ਼ਰਤ ਕਰ ਰਹੇ ਹਨ, ਡਿਗਰੀਆਂ ਲੈਕੇ ਨੋਕਰੀਆ ਲਈ ਭੱਜਦੋੜ ਦੀ ਜ਼ਿੰਦਗੀ ਅਤੇ ਬਦਨਾਮੀ ਦੇ ਬੋਝ ਨਾ ਸਹਿਣ ਹੋਣ ਕਰਕੇ, ਚੰਗੀਆਂ ਡਿਗਰੀਆਂ ਅਤੇ ਭਰਪੂਰ ਜਾਣਕਾਰੀਆਂ ਲੈਕੇ, ਸੰਸਕਾਰਾਂ, ਮਰਿਆਦਾਵਾਂ, ਫਰਜ਼ਾਂ, ਨਿਮਰਤਾ ਸ਼ਹਿਣਸ਼ੀਲਤਾ, ਸਬਰ ਸ਼ਾਂਤੀ, ਅਨੁਸ਼ਾਸਨ ਦੀ ਕਮੀਂ ਕਰਕੇ, ਬੇਹੱਦ ਦੁੱਖੀ ਪ੍ਰੇਸ਼ਾਨ ਨੋਜਵਾਨ, ਨਸ਼ਿਆਂ, ਲੁਟਮਾਰਾ, ਅਪਰਾਧਾਂ, ਖੁਦਕਸ਼ੀਆਂ ਅਤੇ ਵਿਦੇਸ਼ਾਂ ਵਿਖੇ ਜਾਕੇ ਆਪਣੀਆਂ ਇਛਾਵਾਂ, ਖਾਹਿਸ਼ਾਂ ਦੀ ਪੂਰਤੀ ਕਰਨ ਅਤੇ ਮਾਪਿਆਂ ਤੋਂ ਛੁਟਕਾਰਾ ਪਾਉਣ ਲਈ ਤਿਆਰ ਰਹਿੰਦੇ ਹਨ। ਕਿਉਂਕਿ ਉਨ੍ਹਾਂ ਨੂੰ ਪਿਆਰ, ਸਤਿਕਾਰ, ਹਮਦਰਦੀ, ਅਗਵਾਈ, ਸਹਾਰਾ, ਸਹਾਇਤਾ ਅਤੇ ਸਮਝ ਦੇਣ ਵਾਲੇ ਇਸ ਦੇਸ਼, ਸਮਾਜ, ਘਰ ਪਰਿਵਾਰਾਂ, ਵਿੱਚ ਕੋਈ ਵੀ ਨਹੀਂ ਮਿਲਿਆ ਸੀ। ਆਪਣੀ ਖਾਹਿਸ਼ਾਂ ਦੀ ਪੂਰਤੀ ਲਈ, ਮਾਪਿਆਂ ਵਲੋਂ ਬੱਚਿਆਂ ਨੂੰ ਜਨਮ ਦਿੱਤੇ, ਪਰ ਬੱਚਿਆਂ ਨੂੰ ਸੰਸਕਾਰ, ਫਰਜ਼ਾਂ, ਜ਼ੁਮੇਵਾਰੀਆਂ, ਪ੍ਰੇਮ ਹਮਦਰਦੀ, ਨਿਮਰਤਾ, ਸ਼ਹਿਣਸ਼ੀਲਤਾ, ਸਮਝੋਤੇ ਕਰਨ ਅਤੇ ਅਨੁਸ਼ਾਸਨ ਦੇ ਗੁਣ ਗਿਆਨ ਦੇਣ ਦੀ ਥਾਂ, ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਨੋਟ, ਸਹੂਲਤਾਂ, ਫਾਸਟ ਫੂਡ, ਜੰਕ ਫੂਡ, ਕੋਲਡ ਡਰਿੰਕ, ਨਸ਼ੇ, ਆਰਾਮ ਪ੍ਰਸਤੀਆ ਦਿੱਤੀਆਂ ਪਰ ਸੰਸਕਾਰ ਨਹੀਂ ਦਿੱਤੇ। ਵਲੋਂ ਕਾਕਾ ਰਾਮ ਵਰਮਾ ਪਟਿਆਲਾ 78141-82749

Punjab Bani 19 August,2024
ਬਜਟ 2024 ਦਾ ਪ੍ਰਭਾਵ "ਹਰ ਕੋਈ ਖੁਸ਼": ਜੈਵੀਰ ਸ਼ੇਰਗਿੱਲ

ਬਜਟ 2024 ਦਾ ਪ੍ਰਭਾਵ "ਹਰ ਕੋਈ ਖੁਸ਼": ਜੈਵੀਰ ਸ਼ੇਰਗਿੱਲ ਬਜਟ 2024 ਭਾਰਤ ਨੂੰ ਤੇਜ਼ੀ ਨਾਲ ਤਰੱਕੀ ਦੇ ਰਾਹ 'ਤੇ ਲੈ ਜਾਵੇਗਾ: ਭਾਜਪਾ ਬੁਲਾਰਾ ਬਜਟ 2024 ਤੋਂ ਬਾਅਦ ਵਿਰੋਧੀ ਧਿਰ ਸੋਗ ਵਿੱਚ ਹੈ ਅਤੇ ਭਾਰਤ ਦੇ ਲੋਕ ਖੁਸ਼ ਹਨ: ਸ਼ੇਰਗਿੱਲ ਚੰਡੀਗੜ੍ਹ, 23 ਜੁਲਾਈ: ਭਾਜਪਾ ਦੇ ਕੌਮੀ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਕਿਹਾ ਹੈ ਕਿ ਬਜਟ 2024 ਨੌਜਵਾਨਾਂ, ਔਰਤਾਂ, ਕਿਸਾਨਾਂ, ਐਮਐਸਐਮਈਜ਼ ਅਤੇ ਮਜ਼ਦੂਰ ਵਰਗ ਲਈ "ਖੁਸ਼ਹਾਲ ਦਿਨ" ਲੈ ਕੇ ਆਵੇਗਾ ਅਤੇ "ਯੋਜਨਾਬੱਧ ਤਰੀਕੇ ਨਾਲ ਤਰੱਕੀ ਅਤੇ ਖੁਸ਼ਹਾਲੀ" ਇਸ ਬਜਟ ਦਾ ਵਿਸ਼ਾ ਹੈ। ਕੇਂਦਰੀ ਬਜਟ 'ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਸ਼ੇਰਗਿੱਲ ਨੇ ਕਿਹਾ ਕਿ ਇਸ ਬਜਟ ਵਿੱਚ ਸਮਾਜ ਦੇ ਹਰ ਵਰਗ ਲਈ ਬਹੁਤ ਕੁਝ ਹੈ। ਉਨ੍ਹਾਂ ਕਿਹਾ ਕਿ ਨੌਕਰੀਆਂ, ਇੰਟਰਨਸ਼ਿਪਾਂ, ਨੌਜਵਾਨਾਂ ਲਈ ਵਿੱਤੀ ਸਹਾਇਤਾ, ਐੱਮਐੱਸਐੱਮਈ ਲਈ ਕਰਜ਼ਾ ਗਾਰੰਟੀ, ਖੇਤੀਬਾੜੀ ਦੇ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ, ਬੁਨਿਆਦੀ ਢਾਂਚੇ ਲਈ 11 ਲੱਖ ਕਰੋੜ ਰੁਪਏ ਰਾਖਵੇਂ ਕਰਨ, ਐਂਜਲ ਟੈਕਸ ਨੂੰ ਖਤਮ ਕਰਨਾ ਅਤੇ ਟੈਕਸ ਵਿੱਚ ਕਟੌਤੀ ਕਰਕੇ ਤਨਖਾਹਦਾਰ ਵਰਗ ਲਈ ਕਟੌਤੀ ਦੀ ਸੀਮਾ ਨੂੰ ਵਧਾਉਣਾ, ਇਸ ਬਜਟ ਨੂੰ ਪ੍ਰਗਤੀਸ਼ੀਲ, ਸੁਧਾਰਵਾਦੀ, ਦੂਰਦਰਸ਼ੀ ਅਤੇ ਇਤਿਹਾਸਕ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਯੁਵਾ ਭਾਰਤ ਦੀਆਂ ਲੋੜਾਂ ਅਤੇ ਸੰਭਾਵਨਾਵਾਂ ਨੂੰ ਸਮਝਦੀ ਹੈ, ਇਸ ਲਈ ਬਜਟ 2024 ਨੇ ਭਾਰਤ ਦੇ ਨੌਜਵਾਨਾਂ ਦੇ ਸੁਪਨਿਆਂ ਅਤੇ ਅਕਾਂਖਿਆਵਾਂ ਵਿੱਚ ਇੱਕ "ਟਰਬੋ ਜੈੱਟ" ਜੋੜਿਆ ਹੈ। ਉਨ੍ਹਾਂ ਕਿਹਾ ਕਿ ਅਗਲੇ ਪੰਜ ਸਾਲਾਂ ਵਿੱਚ 4.1 ਕਰੋੜ ਨੌਜਵਾਨਾਂ ਨੂੰ ਸਿੱਖਿਆ, ਰੁਜ਼ਗਾਰ ਅਤੇ ਹੁਨਰ ਲਈ 1.48 ਲੱਖ ਕਰੋੜ ਰੁਪਏ ਦੀ ਵਿਵਸਥਾ ਇੱਕ ਵੱਡੀ ਪਹਿਲ ਹੈ। ਸ਼ੇਰਗਿੱਲ ਨੇ ਵਿੱਤ ਮੰਤਰੀ ਵੱਲੋਂ ਅਗਲੇ ਪੰਜ ਸਾਲਾਂ ਵਿੱਚ 20 ਲੱਖ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਨਵੀਂ ਕੇਂਦਰ ਸਪਾਂਸਰ ਸਕੀਮ ਦੇ ਐਲਾਨ ਦੀ ਸ਼ਲਾਘਾ ਕੀਤੀ । ਸ਼ੇਰਗਿੱਲ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਬਜਟ ਤੋਂ ਬਹੁਤ ਫਾਇਦਾ ਹੋਵੇਗਾ, ਕਿਉਂਕਿ ਖੇਤੀਬਾੜੀ ਸੈਕਟਰ ਲਈ 1.54 ਲੱਖ ਕਰੋੜ ਰੁਪਏ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਪਿਛਲੇ ਮਹੀਨੇ 24 ਵੱਡੀਆਂ ਫਸਲਾਂ 'ਤੇ ਘੱਟੋ-ਘੱਟ ਸਮਰਥਨ ਮੁੱਲ ਵਧਾਉਣ ਤੋਂ ਬਾਅਦ ਹੁਣ 1.54 ਲੱਖ ਕਰੋੜ ਰੁਪਏ ਦੇ ਇਸ ਵੱਡੇ ਐਲਾਨ ਤੋਂ ਬਾਅਦ ਪੰਜਾਬ ਦੇ ਕਿਸਾਨ ਭੰਗੜਾ ਪਾਉਣਗੇ । ਭਾਜਪਾ ਦੇ ਬੁਲਾਰੇ ਨੇ ਕਿਹਾ ਕਿ 3 ਫੀਸਦੀ ਦੀ ਸਾਲਾਨਾ ਵਿਆਜ ਸਬਸਿਡੀ ਦੇ ਨਾਲ 10 ਲੱਖ ਰੁਪਏ ਤੱਕ ਦਾ ਉੱਚ ਸਿੱਖਿਆ ਕਰਜ਼ਾ ਬਹੁਤ ਵਧੀਆ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ 1 ਲੱਖ ਵਿਦਿਆਰਥੀਆਂ ਨੂੰ ਕਰਜ਼ੇ ਦੀ ਰਕਮ 'ਤੇ 3 ਫੀਸਦੀ ਸਾਲਾਨਾ ਵਿਆਜ ਸਬਸਿਡੀ ਲਈ ਸਿੱਧੇ ਈ-ਵਾਉਚਰ ਮਿਲਣਗੇ। ਇਹ ਪਹਿਲਕਦਮੀ ਨਾ ਸਿਰਫ਼ ਉੱਚ ਸਿੱਖਿਆ ਹਾਸਲ ਕਰਨ ਵਾਲੇ ਵਿਦਿਆਰਥੀਆਂ 'ਤੇ ਵਿੱਤੀ ਬੋਝ ਨੂੰ ਘਟਾਏਗੀ, ਸਗੋਂ ਮਿਆਰੀ ਸਿੱਖਿਆ ਤੱਕ ਪਹੁੰਚ ਨੂੰ ਬਿਹਤਰ ਬਣਾਉਣ ਵਿੱਚ ਵੀ ਮਦਦ ਕਰੇਗੀ । ਸ਼ੇਰਗਿੱਲ ਨੇ ਇਹ ਵੀ ਕਿਹਾ ਕਿ ਦੇਸ਼ ਭਰ ਵਿੱਚ ਕੈਂਸਰ ਦੇ ਮਾਮਲਿਆਂ ਵਿੱਚ ਵਾਧਾ ਖਾਸ ਕਰਕੇ ਪੰਜਾਬ ਦੇ ਸੰਦਰਭ ਵਿੱਚ ਚਿੰਤਾ ਦਾ ਵੱਡਾ ਕਾਰਨ ਹੈ ਪਰ ਹੁਣ ਸਰਕਾਰ ਵੱਲੋਂ ਕੈਂਸਰ ਦੇ ਇਲਾਜ ਦੀਆਂ ਤਿੰਨ ਵੱਡੀਆਂ ਦਵਾਈਆਂ ਨੂੰ ਕਸਟਮ ਡਿਊਟੀ ਤੋਂ ਛੋਟ ਦੇਣਾ ਇਲਾਜ ਦੀ ਲਾਗਤ ਘਟਾਉਣ ਵੱਲ ਵੱਡਾ ਕਦਮ ਹੈ । ਇਸੇ ਤਰ੍ਹਾਂ, ਸ਼ੇਰਗਿੱਲ ਨੇ ਰੁਜ਼ਗਾਰ ਨਾਲ ਸਬੰਧਤ ਪ੍ਰੋਤਸਾਹਨ ਸਕੀਮਾਂ ਦੀ ਘੋਸ਼ਣਾ ਕਰਨ ਲਈ ਸਰਕਾਰ ਦੀ ਸ਼ਲਾਘਾ ਕੀਤੀ, ਜਿਸ ਵਿੱਚ ਕੰਮ ਸ਼ੁਰੂ ਕਰਨ ਵਾਲੇ ਸਾਰੇ ਨਵੇਂ ਕਰਮਚਾਰੀਆਂ ਨੂੰ ਇੱਕ ਮਹੀਨੇ ਦੀ ਤਨਖ਼ਾਹ (ਡਾਇਰੈਕਟ ਬੈਨੀਫਿਟ ਟ੍ਰਾਂਸਫਰ) ਦੇਣਾ ਸ਼ਾਮਲ ਹੈ, ਜਿਸ ਨਾਲ 2.1 ਕਰੋੜ ਨੌਜਵਾਨਾਂ ਨੂੰ ਲਾਭ ਮਿਲੇਗਾ, ਉਸਾਰੀ ਖੇਤਰ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਅਤੇ 50 ਲੱਖ ਵਾਧੂ ਰੁਜਗਾਰ ਦੇ ਮੌਕੇ ਉਤਸਾਹਿਤ ਕਰਨ ਦੇ ਟੀਚੇ ਨਾਲ ਇੰਪਲੋਇਰਜ ਨੂੰ ਸਹਾਇਤਾ ਯੋਜਨਾ ਸ਼ਾਮਿਲ ਹੈ । ਉਨ੍ਹਾਂ ਕਿਹਾ ਕਿ ਬਜਟ 2024 ਦੇਸ਼ ਦੇ ਕਿਸਾਨਾਂ (ਅੰਨਦਾਤਾ) ਲਈ ਅਪਾਰ ਸੰਭਾਵਨਾਵਾਂ ਦੇ ਦਰਵਾਜ਼ੇ ਖੋਲ੍ਹੇਗਾ। ਇਸ ਲੜੀ ਹੇਠ, ਦੇਸ਼ ਦੇ 400 ਜ਼ਿਲ੍ਹਿਆਂ ਵਿੱਚ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦੀ ਵਰਤੋਂ ਕਰਦੇ ਹੋਏ ਸਾਉਣੀ ਦੀਆਂ ਫਸਲਾਂ ਦਾ ਡਿਜੀਟਲ ਸਰਵੇਖਣ, ਪੰਜ ਸੂਬਿਆਂ ਵਿੱਚ ਜਾਰੀ ਕੀਤੇ ਜਾਣ ਵਾਲੇ ਜਨਤਕ ਸਹਾਇਤਾ-ਅਧਾਰਤ ਕ੍ਰੈਡਿਟ ਕਾਰਡ ਅਤੇ ਰੁਜ਼ਗਾਰ ਪੈਦਾ ਕਰਨ ਅਤੇ ਪੇਂਡੂ ਆਰਥਿਕਤਾ ਦੇ ਵਿਕਾਸ ਲਈ ਰਾਸ਼ਟਰੀ ਸਹਾਇਤਾ ਨੀਤੀ ਅਸਲ ਵਿੱਚ ਭਾਰਤ ਨੂੰ ਵਿਕਸਤ ਭਾਰਤ ਬਣਾਉਣ ਲਈ ਮਹੱਤਵਪੂਰਨ ਹਨ ।

Punjab Bani 23 July,2024
ਪੁਲਸ ਕਮਿਸ਼ਨਰ ਕੁਲਦੀਪ ਚਾਹਲ ਨੇ ਲਗਾਈ ਭੜਕਾਊ ਬਿਆਨਬਾਜੀ ਤੇ ਰੋਕ

ਪੁਲਸ ਕਮਿਸ਼ਨਰ ਕੁਲਦੀਪ ਚਾਹਲ ਨੇ ਲਗਾਈ ਭੜਕਾਊ ਬਿਆਨਬਾਜੀ ਤੇ ਰੋਕ ਲੁਧਿਆਣਾ, 8 ਜੁਲਾਈ : ਲੰਘੇ ਦਿਨਾਂ ਲੁਧਿਆਣਾ ਵਿਖੇ ਨਿਹੰਗਾਂ ਵਲੋਂ ਸਿ਼ਵ ਸੈਨਾ ਆਗੂ ਨੂੰ ਇਸ ਲਈ ਤਲਵਾਰਾਂ ਨਾਲ ਛਿੱਲ ਦਿੱਤਾ ਗਿਆ ਸੀ ਕਿਉਂਕਿ ਉਸ ਵਲੋਂ ਸਿੱਖ ਧਰਮ ਸਬੰਧੀ ਕੁੱਝ ਨਾ ਕੁੱਝ ਬੋਲਿਆ ਜਾਂਦਾ ਰਹਿੰਦਾ ਸੀ। ਇਸ ਸਬੰਧੀ ਨਿਹੰਗਾਂ ਵਲੋਂ ਵੀ ਆਖਿਆ ਗਿਆ ਹੈ ਕਿ ਆਏ ਦਿਨ ਕਿਸੇ ਨਾ ਕਿਸੇ ਵਲੋਂ ਕਿਸੇ ਦੇ ਧਰਮ ਸਬੰਧੀ ਕੁੱਝ ਨਾ ਕੁੱਝ ਬੋਲਿਆ ਜਾਂਦਾ ਹੈ, ਜਿਸਦੇ ਚਲਦਿਆਂ ਪੁਲਸ ਕਮਿਸ਼ਨਰ ਲੁਧਿਆਣਾ ਕੁਲਦੀਪ ਚਾਹਲ ਨੇ ਸਪੱਸ਼ਟ ਆਖਿਆ ਹੈ ਕਿ ਕਿਸੇ ਦੇ ਵਲੋਂ ਵੀ ਕਿਸੇ ਵੀ ਪਲੇਟਫਾਰਮ ਤੇ ਭੜਕਾਊ ਬਿਆਨਬਾਜੀ ਨਹੀਂ ਕਰਨ ਦਿੱਤੀ ਜਾਵੇਗੀ ਕਿਉਂਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣਾ ਉਨ੍ਹਾਂ ਦਾ ਮੁੱਢਲਾ ਫਰਜ਼ ਹੈ।

Punjab Bani 08 July,2024
ਮਾਂ ਲਕਸ਼ਮੀ ਦੀ ਕਿਰਪਾ ਚਾਹੁੰਦੇ ਹੋ ਤਾਂ ਕਰੋ ਇਹ ਉਪਾਅ

ਮਾਂ ਲਕਸ਼ਮੀ ਦੀ ਕਿਰਪਾ ਚਾਹੁੰਦੇ ਹੋ ਤਾਂ ਕਰੋ ਇਹ ਉਪਾਅ ਧਰਮ, 5 ਜੂਨ () : 6 ਜੂਨ ਦਿਨ ਵੀਰਵਾਰ ਜੋ ਕਿ ਲਕਸ਼ਮੀਪਤੀ ਭਗਵਾਨ ਵਿਸ਼ਨੂੰ ਨੂੰ ਸਮਰਪਿਤ ਹੈ ਇਸ ਦਿਨ ਸ਼੍ਰੀ ਹਰਿ ਤੇ ਬ੍ਰਹਿਸਪਤੀ ਦੀ ਪੂਜਾ ਕਰਨ ਦੀ ਪਰੰਪਰਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਦਿਨ ਭਗਵਾਨ ਵਿਸ਼ਨੂੰ ਦੀ ਪੂਜਾ ਕਰਨ ਨਾਲ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ ਤੇ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਇਸ ਨੂੰ ਖੁਸ਼ਹਾਲੀ, ਯਸ਼, ਪ੍ਰਸਿੱਧੀ ਤੇ ਕਾਰਜ ਸੰਪਨਤਾ ਦਾ ਕਾਰਕ ਵੀ ਮੰਨਿਆ ਜਾਂਦਾ ਹੈ, ਅਜਿਹੀ ਸਥਿਤੀ `ਚ ਜੇਕਰ ਤੁਹਾਡਾ ਗੁਰੂ ਕਮਜ਼ੋਰ ਹੈ ਤਾਂ ਤੁਸੀਂ ਇਸ ਦਿਨ ਪੂਜਾ ਜ਼ਰੂਰ ਕਰੋ, ਇਸ ਨਾਲ ਜਾਤਕਾਂ ਨੂੰ ਲਾਭ ਮਿਲਦਾ ਹੈ। ਨਾਲ ਹੀ ਨੌਕਰੀ ਤੇ ਆਰਥਿਕ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲਦਾ ਹੈ। ਤੁਹਾਨੂੰ ਇਸ ਲੇਖ ਵਿਚ ਬ੍ਰਹਿਸਪਤੀਵਾਰ ਨਾਲ ਜੁੜੇ ਕੁਝ ਉਪਾਅ ਦੱਸਦੇ ਹਾਂ ਜੇਕਰ ਤੁਹਾਨੂੰ ਨੌਕਰੀ `ਚ ਮੁਸ਼ਕਲਾਂ ਆ ਰਹੀਆਂ ਹਨ, ਤਰੱਕੀ ਨਹੀਂ ਮਿਲ ਰਹੀ ਹੈ ਜਾਂ ਮਿਹਨਤ ਕਰਨ ਦੇ ਬਾਵਜੂਦ ਸਫਲਤਾ ਨਹੀਂ ਮਿਲ ਰਹੀ ਹੈ ਤਾਂ ਵੀਰਵਾਰ ਨੂੰ ਪੀਲੇ ਰੰਗ ਦੇ ਕੱਪੜੇ `ਚ ਪੀਲੇ ਫੁੱਲ, ਨਾਰੀਅਲ, ਪੀਲੇ ਫਲ, ਹਲਦੀ ਤੇ ਨਮਕ ਦਾ ਬੰਡਲ ਬੰਨ੍ਹ ਕੇ ਪੋਟਲੀ ਬਣਾ ਲਓ ਤੇ ਇਸ ਨੂੰ ਮੰਦਰ ਦੀਆਂ ਪੌੜੀਆਂ `ਚ ਰੱਖੋ ਤੇ ਘਰ ਵਾਪਸ ਆ ਜਾਓ। ਭਗਵਾਨ ਵਿਸ਼ਨੂੰ ਨੂੰ ਪੀਲੇ ਫੁੱਲ ਵੀ ਚੜ੍ਹਾਓ। ਵੀਰਵਾਰ ਨੂੰ ਪੀਲੇ ਕੱਪੜੇ ਪਹਿਨ ਕੇ ਮੰਦਰ ਜਾਣਾ ਚਾਹੀਦਾ ਹੈ ਤੇ ਹਲਦੀ ਦੀ ਮਾਲਾ ਚੜ੍ਹਾਉਣੀ ਚਾਹੀਦੀ ਹੈ। ਮਾਨਤਾ ਹੈ ਕਿ ਅਜਿਹਾ ਕਰਨ ਨਾਲ ਵਪਾਰ `ਚ ਆ ਰਹੀਆਂ ਦਿੱਕਤਾਂ ਦੂਰ ਹੁੰਦੀਆਂ ਹਨ ਤੇ ਰੁਕੇ ਕੰਮ ਵੀ ਪੂਰੇ ਹੁੰਦੇ ਹਨ। ਇਸ ਦਿਨ ਹਲਦੀ ਦਾ ਤਿਲਕ ਲਾਉਣਾ ਵੀ ਸ਼ੁੱਭ ਮੰਨਿਆ ਗਿਆ ਹੈ।

Punjab Bani 05 June,2024
ਸੰਗਰੂਰ ਨਕਲੀ ਸ਼ਰਾਬ ਮਾਮਲਾ: ਮੁਲਜ਼ਮ ‘ਸ਼ਾਹੀ’ ਬਰਾਂਡ ਦੇ ਲੇਬਲ ਵਾਲੀ ਸ਼ਰਾਬ ਦੀਆਂ ਬੋਤਲਾਂ ------ ਪੰਜਾਬ ਪੁਲਿਸ ਨੇ ਇਸ ਮਾਮਲੇ ਵਿੱਚ ਅੱਠ ਮੁਲਜ਼ਮਾਂ ਸਮੇਤ ਦੋ ਮਾਸਟਰਮਾਈਂਡਜ਼ ਨੂੰ ਕੀਤਾ ਗ੍ਰਿਫ਼ਤਾਰ ਵਿੱਚ ਵੇਚਦੇ ਸਨ ਘਾਤਕ ‘ਮਿਥੇਨੌਲ’

ਸੰਗਰੂਰ ਨਕਲੀ ਸ਼ਰਾਬ ਮਾਮਲਾ: ਮੁਲਜ਼ਮ ‘ਸ਼ਾਹੀ’ ਬਰਾਂਡ ਦੇ ਲੇਬਲ ਵਾਲੀ ਸ਼ਰਾਬ ਦੀਆਂ ਬੋਤਲਾਂ ਵਿੱਚ ਵੇਚਦੇ ਸਨ ਘਾਤਕ ‘ਮਿਥੇਨੌਲ’ - ਪੰਜਾਬ ਪੁਲਿਸ ਨੇ ਇਸ ਮਾਮਲੇ ਵਿੱਚ ਅੱਠ ਮੁਲਜ਼ਮਾਂ ਸਮੇਤ ਦੋ ਮਾਸਟਰਮਾਈਂਡਜ਼ ਨੂੰ ਕੀਤਾ ਗ੍ਰਿਫ਼ਤਾਰ - ਅੱਧੀ ਕੀਮਤ ’ਤੇ ਨਕਲੀ ਸ਼ਰਾਬ ਵੇਚਣ ਲਈ ਮਾਸਟਰਮਾਈਂਡਜ਼ ਸਥਾਨਕ ਵਸਨੀਕਾਂ ਦਾ ਲੈਂਦੇ ਸਨ ਸਹਾਰਾ - ਪੰਜਾਬ ਪੁਲਿਸ ਨੇ ਆਬਕਾਰੀ ਐਕਟ ਦੀ ਸਖ਼ਤ ਧਾਰਾ 61-ਏ ਕੀਤੀ ਲਾਗੂ , ਜੋ ਉਮਰ ਕੈਦ ਜਾਂ ਮੌਤ ਦੀ ਸਜ਼ਾ ਨਾਲ ਹੈ ਸਬੰਧਤ: ਏਡੀਜੀਪੀ- ਕਮ- ਐਸਆਈਟੀ ਮੁਖੀ ਗੁਰਿੰਦਰ ਢਿੱਲੋਂ, ਆਈ.ਪੀ.ਐਸ. - ਪੁਲਿਸ ਟੀਮਾਂ ਨੇ ਨੋਇਡਾ-ਅਧਾਰਤ ਫੈਕਟਰੀ ਤੋਂ ਖਰੀਦੇ ਗਏ ਕੁੱਲ 300 ਲੀਟਰ ਮਿਥੇਨੌਲ ਵਿੱਚੋਂ 200 ਲੀਟਰ ਤੋਂ ਵੱਧ ਕੀਤਾ ਬਰਾਮਦ - ਏਡੀਜੀਪੀ ਗੁਰਿੰਦਰ ਢਿੱਲੋਂ ਨੇ ਪ੍ਰਭਾਵਿਤ ਪਿੰਡਾਂ ਦੇ ਵਸਨੀਕਾਂ ਨੂੰ ਗੈਰ-ਅਧਿਕਾਰਤ ਸਰੋਤਾਂ ਤੋਂ ਖਰੀਦੀ ਸ਼ਰਾਬ ਦੇ ਸੇਵਨ ਤੋਂ ਗੁਰੇਜ਼ ਕਰਨ ਦੀ ਕੀਤੀ ਅਪੀਲ ਚੰਡੀਗੜ੍ਹ, 23 ਮਾਰਚ: ਸੰਗਰੂਰ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ 20 ਲੋਕਾਂ ਦੀ ਜਾਨ ਲੈਣ ਵਾਲੀ ਨਕਲੀ ਸ਼ਰਾਬ , ਦਰਅਸਲ ਮਿਥੇਨੌਲ ਸੀ- ਜੋ ਕਿ ਉਦਯੋਗਿਕ ਉਤਪਾਦਾਂ ਵਿੱਚ ਵਰਤਿਆ ਜਾਣ ਵਾਲਾ ਇੱਕ ਘਾਤਕ ਰਸਾਇਣ ਹੁੰਦਾ ਹੈ। ਦੋਸ਼ੀਆਂ ਨੇ ਇਹ ਰਸਾਇਣ ਨੋਇਡਾ ਦੀ ਇੱਕ ਫੈਕਟਰੀ ਤੋਂ ਉਦਯੋਗਿਕ ਕੰਮਾਂ ਲਈ ਵਰਤਣ ਦੇ ਬਹਾਨੇ ਖਰੀਦਿਆ ਸੀ। ਇਹ ਜਾਣਕਾਰੀ ਉਕਤ ਮਾਮਲੇ ਦੀ ਜਾਂਚ ਲਈ ਬਣਾਈ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦੀ ਅਗਵਾਈ ਕਰ ਰਹੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਲਾਅ ਐਂਡ ਆਰਡਰ ਗੁਰਿੰਦਰ ਸਿੰਘ ਢਿੱਲੋਂ ਨੇ ਦਿੱਤੀ। ਏ.ਡੀ.ਜੀ.ਪੀ. ਢਿੱਲੋਂ , ਐਸ.ਐਸ.ਪੀ. ਸੰਗਰੂਰ- ਕਮ –ਐਸ.ਆਈ.ਟੀ. ਮੈਂਬਰ ਸਰਤਾਜ ਸਿੰਘ ਚਾਹਲ ਦੇ ਨਾਲ ਸ਼ਨੀਵਾਰ ਨੂੰ ਇੱਥੇ ਪੰਜਾਬ ਪੁਲਿਸ ਹੈੱਡਕੁਆਰਟਰ (ਪੀ.ਪੀ.ਐਚ.ਕਿਊ.) ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਸੰਗਰੂਰ ਪੁਲੀਸ ਨੇ ਇਸ ਮਾਮਲੇ ਵਿੱਚ ਤਿੰਨ ਵੱਖ ਵੱਖ ਥਾਣਿਆਂ- ਦਿੜ੍ਹਬਾ, ਸਿਟੀ ਸੁਨਾਮ ਅਤੇ ਚੀਮਾਂ ਵਿਖੇ ਤਿੰਨ ਵੱਖ-ਵੱਖ ਐਫ.ਆਈ.ਆਰਜ਼ ਦਰਜ ਕਰਕੇ ਨਾਮਜ਼ਦ ਕੀਤੇ 10 ਦੋਸ਼ੀਆਂ ਵਿਚੋਂ ਅੱਠ ਮੁਲਜ਼ਮਾਂ ਸਮੇਤ ਦੋ ਮਾਸਟਰ ਮਾਈਂਡਜ਼, ਜਿਨ੍ਹਾਂ ਦੀ ਪਛਾਣ ਗੁਰਲਾਲ ਸਿੰਘ ਵਾਸੀ ਪਿੰਡ ਉਭਾਵਾਲ, ਸੰਗਰੂਰ ਅਤੇ ਹਰਮਨਪ੍ਰੀਤ ਸਿੰਘ ਵਾਸੀ ਪਿੰਡ ਤਾਈਪੁਰ ਵਜੋਂ ਹੋਈ ਹੈ, ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਵਾਂ ਮਾਸਟਰਮਾਈਂਡਜ਼ ਦਾ ਅਪਰਾਧਿਕ ਪਿਛੋਕੜ ਹੈ ਅਤੇ ਉਹ ਸੰਗਰੂਰ ਜੇਲ੍ਹ ਵਿਚ ਇੱਕ-ਦੂਜੇ ਦੇ ਸੰਪਰਕ ਵਿੱਚ ਆਏ ਸਨ । ਗ੍ਰਿਫ਼ਤਾਰ ਕੀਤੇ ਗਏ ਹੋਰ ਛੇ ਮੁਲਜ਼ਮਾਂ ਦੀ ਪਛਾਣ ਮਨਪ੍ਰੀਤ ਸਿੰਘ ਉਰਫ਼ ਮਨੀ ਅਤੇ ਸੁਖਵਿੰਦਰ ਸਿੰਘ ਉਰਫ਼ ਸੁੱਖੀ ਦੋਵੇਂ ਵਾਸੀ ਪਿੰਡ ਗੁੱਜਰਾਂ, ਦਿੜ੍ਹਬਾ ; ਸੋਮਾ ਕੌਰ, ਰਾਹੁਲ ਉਰਫ਼ ਸੰਜੂ ਅਤੇ ਪਰਦੀਪ ਸਿੰਘ ਉਰਫ਼ ਬੱਬੀ ਤਿੰਨੋਂ ਵਾਸੀ ਚੁਹਵਾਂ, ਚੀਮਾਂ ਅਤੇ ਅਰਸ਼ਦੀਪ ਸਿੰਘ ਉਰਫ ਅਰਸ਼ ਪਿੰਡ ਰੋਗਲਾ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਇਨ੍ਹਾਂ ਦੇ ਕਬਜ਼ੇ ’ਚੋਂ 200 ਲੀਟਰ ਮਿਥੇਨੌਲ ਕੈਮੀਕਲ, ਸ਼ਰਾਬ ਦੀਆਂ ਖਾਲੀ ਬੋਤਲਾਂ ਅਤੇ ਢੱਕਣ ਅਤੇ ਨਕਲੀ ਸ਼ਰਾਬ ਬਣਾਉਣ ਅਤੇ ਲੇਬÇਲੰਗ ਕਰਨ ਲਈ ਵਰਤਿਆ ਜਾਣ ਵਾਲਾ ਹੋਰ ਸਾਮਾਨ ਵੀ ਬਰਾਮਦ ਕੀਤਾ ਹੈ। ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਮੁਲਜ਼ਮ ਹਰਮਨਪ੍ਰੀਤ ਆਪਣੇ ਸਾਥੀ ਗੁਰਲਾਲ ਨਾਲ ਮਿਲ ਕੇ ਨੋਇਡਾ ਸਥਿਤ ਫੈਕਟਰੀ ਤੋਂ ਮਿਥੇਨੌਲ ਕੈਮੀਕਲ ਮੰਗਵਾਉਂਦਾ ਸੀ ਅਤੇ ਆਪਣੇ ਘਰ ਵਿੱਚ ਨਕਲੀ ਸ਼ਰਾਬ ਤਿਆਰ ਕਰਕੇ ‘ਸ਼ਾਹੀ’ ਮਾਰਕਾ ਲੇਬਲ ਵਾਲੀ ਸ਼ਰਾਬ ਦੀ ਬੋਤਲ ਵਿੱਚ ਪੈਕ ਕਰਕੇ ਵੇਚਦਾ ਸੀ। ਮੁਲਜ਼ਮ ਘਰ ਵਿੱਚ ਪ੍ਰਿੰਟਰ ਦੀ ਵਰਤੋਂ ਕਰਕੇ ਲੇਬਲ ਬਣਾ ਰਿਹਾ ਸੀ, ਜਦੋਂ ਕਿ ਂ ਬੋਤਲ ਕੈਪ ਲਗਾਉਣ ਦੀ ਮਸ਼ੀਨ ਉਸਨੇ ਲੁਧਿਆਣਾ ਤੋ ਮੰਗਵਾਈ ਸੀ। ਉਨ੍ਹਾਂ ਦੱਸਿਆ ਕਿ ਇਹ ਮਾਸਟਰ ਮਾਈਂਡ ਨਕਲੀ ਸ਼ਰਾਬ ਵੇਚਣ ਲਈ ਸਥਾਨਕ ਵਿਅਕਤੀ ਮਨਪ੍ਰੀਤ ਮਨੀ (ਗ੍ਰਿਫਤਾਰ) ਦੀ ਮਦਦ ਲੈਂਦੇ ਸਨ । ਉਨ੍ਹਾਂ ਦੱਸਿਆ ਕਿ ਮੁਲਜ਼ਮ ਅੱਧੀ ਕੀਮਤ ’ਤੇ ਨਕਲੀ ਸ਼ਰਾਬ ਵੇਚਣ ਲਈ ਮਜ਼ਦੂਰ ਵਰਗ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਸੀ। ਏਡੀਜੀਪੀ ਨੇ ਕਿਹਾ ਕਿ ਪੁਲਿਸ ਕੋਲ ਇਸ ਘਾਤਕ ਰਸਾਇਣ ਦੀ ਖਰੀਦ ਸਬੰਧੀ ਦਸਤਾਵੇਜ਼ ਹਨ ਅਤੇ ਪੁਲਿਸ ਵੱਲੋਂ ਉਨ੍ਹਾਂ ਫੈਕਟਰੀਆਂ, ਜਿੱਥੋਂ ਦੋਸ਼ੀਆਂ ਨੇ ਮਿਥੇਨੌਲ ਖਰੀਦਿਆ ਸੀ, ਦੀ ਭੂਮਿਕਾ ਦੀ ਜਾਂਚ ਕਰਨ ਲਈ ਭਾਰਤੀ ਆਈਪੀਸੀ ਦੀ ਧਾਰਾ 120-ਬੀ ਸਾਰੀਆਂ ਐਫਆਈਆਰਜ਼ ਵਿੱਚ ਜੋੜ ਦਿੱਤੀ ਗਈ ਹੈ । ਜਿਕਰਯੋਗ ਹੈ ਕਿ ਮੁਲਜ਼ਮਾਂ ਨੇ ਕੁੱਲ 300 ਲੀਟਰ ਮਿਥੇਨੌਲ ਕੈਮੀਕਲ ਖਰੀਦਿਆ ਸੀ। ਏਡੀਜੀਪੀ ਨੇ ਕਿਹਾ ਕਿ ਪੁਲਿਸ ਨੇ ਤਿੰਨੋਂ ਐਫਆਈਆਰਜ਼ ਵਿੱਚ ਆਬਕਾਰੀ ਐਕਟ ਦੀ ਸਖ਼ਤ ਧਾਰਾ 61-ਏ ਦੀ ਵੀ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਧਾਰਾ 61-ਏ ਉਮਰ ਕੈਦ ਜਾਂ ਮੌਤ ਦੀ ਸਜ਼ਾ ਨਾਲ ਸਬੰਧਤ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਜਾਂਚ ਨੂੰ ਤਰਕਪੂਰਨ ਸਿੱਟੇ ’ਤੇ ਪਹੁੰਚਾਉਣ ਲਈ ਐਸ.ਆਈ.ਟੀ ਸਾਰੇ ਪਹਿਲੂਆਂ ਤੋਂ ਬਾਰੀਕੀ ਨਾਲ ਜਾਂਚ ਕਰੇਗੀ ਅਤੇ ਸਮੇਂ ਸਿਰ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਜਾਵੇਗਾ। ਇਸ ਦੌਰਾਨ ਐਸਆਈਟੀ ਮੁਖੀ ਨੇ ਪ੍ਰਭਾਵਿਤ ਪਿੰਡਾਂ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਅਣਅਧਿਕਾਰਤ ਸਰੋਤਾਂ ਤੋਂ ਖਰੀਦੀ ਗਈ ਸ਼ਰਾਬ ਦਾ ਸੇਵਨ ਕਰਨ ਤੋਂ ਗੁਰੇਜ਼ ਕਰਨ।

Punjab Bani 23 March,2024
👉 ਸ਼ੰਭੂ ਬਾਰਡਰ 'ਤੇ ਹਾਲਾਤ ਤਣਾਅਪੂਰਨ 👉 ਪੁਲਸ ਵਲੋਂ ਡਰੋਨ ਰਾਹੀਂ ਕਿਸਾਨਾਂ 'ਤੇ ਹੰਝੂ ਗੈਸ ਦੇ ਜਾ ਰਹੇ ਹਨ ਗੋਲੇ ਦਾਗ਼ੇ 👉 ਕਿਸਾਨਾਂ ਵਿਚਾਲੇ ਭੱਜ-ਦੌੜ 👉👉👉👉👉 ਕੇਂਦਰ ਸਰਕਾਰ ਵਲੋਂ ਕਿਸਾਨਾਂ ਨੂੰ ਪੰਜਵੇਂ ਗੇੜ ਵਿਚ ਮੀਟਿੰਗ ਦਾ ਸੱਦਾ

👉 ਕਿਸਾਨ ਅੰਦੋਲਨ ਦਾ ਅੱਜ 9ਵਾਂ ਦਿਨ 👉 ਸ਼ੰਭੂ ਬਾਰਡਰ 'ਤੇ ਹਾਲਾਤ ਤਣਾਅਪੂਰਨ 👉 ਪੁਲਸ ਵਲੋਂ ਡਰੋਨ ਰਾਹੀਂ ਕਿਸਾਨਾਂ 'ਤੇ ਹੰਝੂ ਗੈਸ ਦੇ ਜਾ ਰਹੇ ਹਨ ਗੋਲੇ ਦਾਗ਼ੇ 👉 ਕਿਸਾਨਾਂ ਵਿਚਾਲੇ ਭੱਜ-ਦੌੜ CHANDIGARH/ SHAMBU - ਦਿੱਲੀ ਕੂਚ ਦੀ ਤਿਆਰੀ 'ਚ ਕਿਸਾਨਾਂ 'ਤੇ ਹਰਿਆਣਾ ਪੁਲਸ ਵਲੋਂ ਹੰਝੂ ਗੈਸ ਦੇ ਗੋਲੇ ਛੱਡੇ ਗਏ ਹਨ। ਜਿਸ ਤੋਂ ਬਾਅਦ ਸ਼ੰਭੂ ਬਾਰਡਰ 'ਤੇ ਹਾਲਾਤ ਤਣਾਅਪੂਰਨ ਹੋ ਗਏ ਹਨ। ਹੰਝੂ ਗੈਸ ਦੇ ਗੋਲੇ ਡਿੱਗਦੇ ਹੀ ਕਿਸਾਨਾਂ ਵਿਚਾਲੇ ਭੱਜ-ਦੌੜ ਪੈ ਗਈ। ਉੱਥੇ ਹੀ ਸਰਕਾਰ ਵਲੋਂ ਮੁੜ ਕਿਸਾਨਾਂ ਨੂੰ ਗੱਲਬਾਤ ਲਈ ਬੁਲਾਇਆ ਗਿਆ ਹੈ। ਸਰਕਾਰ ਨਾਲ ਚਾਰ ਗੇੜ ਦੀ ਗੱਲਬਾਤ ਬੇਨਤੀਜਾ ਨਿਕਲਣ ਤੋਂ ਬਾਅਦ ਅੱਜ ਮੁੜ ਕਿਸਾਨ ਦਿੱਲੀ ਵੱਲ ਕੂਚ ਕਰਨ ਦੀ ਤਿਆਰੀ 'ਚ ਹਨ। ਕਿਸਾਨ ਅੰਦੋਲਨ 'ਚ ਸ਼ਾਮਲ 14 ਹਜ਼ਾਰ ਕਿਸਾਨ ਆਪਣੇ 1200 ਟਰੈਕਟਰਾਂ ਨਾਲ ਅੱਜ ਮੁੜ ਅੱਗੇ ਵਧਣ ਦੀ ਕੋਸ਼ਿਸ਼ ਕਰਨ ਲੱਗੇ। ਹਾਲਾਂਕਿ ਸੁਰੱਖਿਆ ਦੇ ਇੰਤਜ਼ਾਮ ਸਖ਼ਤ ਹਨ। ਪੁਲਸ ਵਲੋਂ ਡਰੋਨ ਰਾਹੀਂ ਹੰਝੂ ਗੈਸ ਦੇ ਗੋਲੇ ਦਾਗ਼ੇ ਜਾ ਰਹੇ ਹਨ। 👉👉👉👉👉 ਕੇਂਦਰ ਸਰਕਾਰ ਵਲੋਂ ਕਿਸਾਨਾਂ ਨੂੰ ਪੰਜਵੇਂ ਗੇੜ ਵਿਚ ਮੀਟਿੰਗ ਦਾ ਸੱਦਾ - ਕਿਸਾਨ ਅੱਜ ਦਿੱਲੀ ਕੂਚ ਕਰਨ ਵਾਲੇ ਹਨ ਪਰ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਵਲੋਂ ਉਨ੍ਹਾਂ ਨੂੰ ਮੀਟਿੰਗ ਦਾ ਸੱਦਾ ਦੇ ਦਿੱਤਾ ਗਿਆ ਹੈ। ਕਿਸਾਨ ਅਤੇ ਕੇਂਦਰ ਵਿਚਾਲੇ ਇਹ 5ਵੇਂ ਗੇੜ ਦੀ ਮੀਟਿੰਗ ਹੋਵੇਗੀ। ਇਸ ਬਾਬਤ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਨੇ ਟਵੀਟ ਕੀਤਾ ਕਿ ਚੌਥੇ ਗੇੜ ਤੋਂ ਬਾਅਦ ਸਰਕਾਰ ਪੰਜਵੇਂ ਗੇੜ ਵਿਚ MSP ਦੀ ਮੰਗ, ਫਸਲੀ ਵਿਭਿੰਨਤਾ, ਪਰਾਲੀ ਦਾ ਮੁੱਦਾ, FIR ਵਰਗੇ ਸਾਰੇ ਮੁੱਦਿਆਂ 'ਤੇ ਚਰਚਾ ਕਰਨ ਲਈ ਤਿਆਰ ਹੈ। ਮੈਂ ਫਿਰ ਕਿਸਾਨ ਆਗੂਆਂ ਨੂੰ ਚਰਚਾ ਲਈ ਸੱਦਾ ਦਿੰਦਾ ਹਾਂ। ਸਾਡੇ ਲਈ ਸ਼ਾਂਤੀ ਬਣਾਈ ਰੱਖਣਾ ਜ਼ਰੂਰੀ ਹੈ

Punjab Bani 21 February,2024
👉 ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਈ.ਡੀ ਸਾਹਮਣੇ ਨਹੀਂ ਹੋਣਗੇ - ਈ ਡੀ ਦੇ ਸੰਮਨ‘ਗੈਰ-ਕਾਨੂੰਨੀ’

👉 ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਈ.ਡੀ ਸਾਹਮਣੇ ਨਹੀਂ ਹੋਣਗੇ - ਈ ਡੀ ਦੇ ਸੰਮਨ‘ਗੈਰ-ਕਾਨੂੰਨੀ’ ਨਵੀਂ ਦਿੱਲੀ : ਆਮ ਆਦਮੀ ਪਾਰਟੀ (ਆਪ) ਦੇ ਸੂਤਰਾਂ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮਨੀ ਲਾਂਡਰਿੰਗ ਨਾਲ ਜੁੜੇ ਆਬਕਾਰੀ ਨੀਤੀ ਮਾਮਲੇ ਦੇ ਸੰਬੰਧ ਵਿੱਚ ਪੁੱਛਗਿੱਛ ਲਈ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਸਾਹਮਣੇ ਪੇਸ਼ ਨਹੀਂ ਹੋਣਗੇ।‘ਆਪ’ ਨੇ ਈਡੀ ਦੇ ਸੰਮਨਾਂ ਨੂੰ ‘ਗੈਰ-ਕਾਨੂੰਨੀ’ ਕਰਾਰ ਦਿੰਦਿਆਂ ਕਿਹਾ ਕਿ ਸੰਮਨਾਂ ਦੀ ਵੈਧਤਾ ਦਾ ਮਾਮਲਾ ਹੁਣ ਅਦਾਲਤ ਵਿਚ ਹੈ। ਪਾਰਟੀ ਦੇ ਇਕ ਸੂਤਰ ਨੇ ਕਿਹਾ, "ਈ.ਡੀ. ਖ਼ੁਦ ਅਦਾਲਤ ਵਿਚ ਗਈ ਹੈ। ਵਾਰ-ਵਾਰ ਸੰਮਨ ਭੇਜਣ ਦੀ ਬਜਾਏ, ਈ.ਡੀ. ਨੂੰ ਅਦਾਲਤ ਦੇ ਫ਼ੈਸਲੇ ਦੀ ਉਡੀਕ ਕਰਨੀ ਚਾਹੀਦੀ ਹੈ।

Punjab Bani 19 February,2024
👉 ਦਾਲਾਂ, ਮੱਕੀ ਤੇ ਕਪਾਹ ਨੂੰ ਕੇਂਦਰ ਦੀਆਂ 2 ਏਜੰਸੀਆਂ ਵੱਲੋਂ MSP 'ਤੇ ਜਾਵੇਗਾ ਖਰੀਦਿਆ 👉 "ਕੇਂਦਰ ਦੇ ਮਤੇ ''ਤੇ ਕਰਾਂਗੇ ਵਿਚਾਰ, ਨਹੀਂ ਤਾਂ 21 ਨੂੰ ਦਿੱਲੀ ਵੱਲ ਪਾਵਾਂਗੇ ਚਾਲੇ" -ਡੱਲੇਵਾਲ

👉 ਦਾਲਾਂ, ਮੱਕੀ ਤੇ ਕਪਾਹ ਨੂੰ ਕੇਂਦਰ ਦੀਆਂ 2 ਏਜੰਸੀਆਂ ਵੱਲੋਂ MSP 'ਤੇ ਜਾਵੇਗਾ ਖਰੀਦਿਆ 👉 "ਕੇਂਦਰ ਦੇ ਮਤੇ ''ਤੇ ਕਰਾਂਗੇ ਵਿਚਾਰ, ਨਹੀਂ ਤਾਂ 21 ਨੂੰ ਦਿੱਲੀ ਵੱਲ ਪਾਵਾਂਗੇ ਚਾਲੇ" ਚੰਡੀਗੜ੍ਹ: ਕੇਂਦਰੀ ਮੰਤਰੀਆਂ ਨਾਲ ਮੀਟਿੰਗ ਮਗਰੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਸਰਕਾਰ ਵੱਲੋਂ MSP ਨੂੰ ਲੈ ਕੇ ਇਕ ਪ੍ਰਸਤਾਵ ਆਇਆ ਹੈ। ਉਸ ਵਿਚ ਕਿਹਾ ਗਿਆ ਹੈ ਕਿ ਦਾਲਾਂ, ਮੱਕੀ ਤੇ ਕਪਾਹ ਨੂੰ ਕੇਂਦਰ ਦੀਆਂ 2 ਏਜੰਸੀਆਂ ਵੱਲੋਂ MSP 'ਤੇ ਖਰੀਦਿਆ ਜਾਵੇਗਾ। ਉਨ੍ਹਾਂ ਏਜੰਸੀਆਂ ਵੱਲੋਂ ਸਾਡੇ ਨਾਲ ਲਿਖਤੀ ਕੰਟਰੈਕਟ ਹੋਵੇਗਾ। ਇਸ 'ਤੇ ਅਸੀਂ ਵਿਚਾਰ ਕਰਾਂਗੇ। ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅਜੇ ਕਰਜ਼ ਮੁਕਤੀ, ਸਵਾਮੀਨਾਥਨ ਜੀ ਦੇ ਫ਼ਾਰਮੂਲੇ ਉੱਪਰ, ਗੰਨੇ ਦੀ ਐੱਮ.ਐੱਸ.ਪੀ. ਤੇ ਹੋਰ ਮੰਗਾਂ ਉੱਪਰ ਗੱਲਬਾਤ ਕਰ ਕੇ ਸਿੱਟਾ ਕੱਢਣਾ ਬਾਕੀ ਹੈ। ਬਾਕੀ ਫ਼ਸਲਾਂ 'ਤੇ MSP ਬਾਰੇ ਉਕਤ ਪ੍ਰਸਤਾਵ ਆਇਆ ਹੈ। ਇਸ ਪ੍ਰਸਤਾਵ 'ਤੇ ਅਸੀਂ ਆਪਣੇ ਸਾਥੀਆਂ ਨਾਲ ਚਰਚਾ ਕਰਾਂਗੇ ਤੇ ਫਿਰ ਫ਼ੈਸਲਾ ਕਰਾਂਗੇ। ਇਸ ਮਗਰੋਂ ਅਸੀਂ ਸਾਰੇ ਸਾਥੀਆਂ ਤੇ ਮਾਹਿਰਾਂ ਨਾਲ ਗੱਲ ਕਰ ਕੇ ਕੱਲ੍ਹ ਜਾਂ ਪਰਸੋਂ ਆਪਣਾ ਫ਼ੈਸਲਾ ਦੱਸਾਂਗੇ। ਦੋ ਦਿਨ ਅਸੀਂ ਇਸ ਬਾਰੇ ਫ਼ੈਸਲਾ ਦੱਸਾਂਗੇ। ਉਨ੍ਹਾਂ ਕਿਹਾ ਕਿ 21 ਤਰੀਕ ਨੂੰ 11 ਵਜੇ ਦਿੱਲੀ ਜਾਣ ਦਾ ਪ੍ਰੋਗਰਾਮ ਕਾਇਮ ਹੈ। ਜੇ ਸਾਡੀ ਸਹਿਮਤੀ ਨਾ ਬਣੀ ਤਾਂ ਅਸੀਂ ਸਰਕਾਰ ਨੂੰ ਮੰਗ ਕਰਾਂਗੇ ਕਿ ਸਾਨੂੰ ਸ਼ਾਂਤੀਪੂਰਨ ਢੰਗ ਨਾਲ ਦਿੱਲੀ ਜਾਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਬਾਕੀ ਸਾਰੀਆਂ ਮੰਗਾਂ 'ਤੇ ਗੱਲਬਾਤ ਕਰਨੀ ਬਾਕੀ ਹੈ। 19 ਤੇ 20 ਫ਼ਰਵਰੀ ਨੂੰ ਇਸ ਸਭ ਬਾਰੇ ਵਿਚਾਰ ਕਰਾਂਗੇ। ਨਹੀਂ ਤਾਂ 21 ਫ਼ਰਵਰੀ ਨੂੰ ਸ਼ਾਂਤੀਪੂਰਨ ਢੰਗ ਨਾਲ ਦਿੱਲੀ ਜਾਣ ਦੀ ਤਿਆਰੀ ਹੈ।

Punjab Bani 19 February,2024
ਦਿੱਲੀ ਜਾਣ ਲਈ ਕਿਸਾਨ ਬਜਿੱਦ ; ਪੰਜਾਬ ਹਰਿਆਣਾ ਸਰਹੱਦ 'ਤੇ ਦੂਜੇ ਦਿਨ ਵੀ ਘਸਮਾਨ : ਨਹੀਂ ਟੁੱਟ ਸਕੇ ਬੈਰੀਗੇਟ

ਦਿੱਲੀ ਜਾਣ ਲਈ ਕਿਸਾਨ ਬਜਿੱਦ ; ਪੰਜਾਬ ਹਰਿਆਣਾ ਸਰਹੱਦ 'ਤੇ ਦੂਜੇ ਦਿਨ ਵੀ ਘਸਮਾਨ : ਨਹੀਂ ਟੁੱਟ ਸਕੇ ਬੈਰੀਗੇਟ - ਕਿਸਾਨਾਂ 'ਤੇ ਅੱਥਰੂ ਗੈਸ ਤੇ ਪਾਣੀ ਦੀਆਂ ਬੁਛਾਰਾਂ ਨਾਲ ਪੁਲਸ ਦੇ ਜੋਰਦਾਰ ਹਮਲੇ - ਅੱਜ ਫਿਰ ਕਿਸਾਨਾਂ 'ਤੇ ਜੋਰਦਾਰ ਰਬੜ ਦੀ ਗੋਲੀਆਂ ਦੀ ਫਾਇਰਿੰਗ - ਕਿਸਾਨਾਂ ਵੱਲੋਂ ਇਕ ਹੋਰ ਬੈਰੀਗੇਟ ਨੂੰ ਤੋੜਿਆ - ਦੇਰ ਸ਼ਾਮ ਪੰਜਾਬ ਸਰਕਾਰ ਨੇ ਸੱਦੀ ਕਿਸਾਨਾਂ ਦੀ ਮੀਟਿੰਗ ਪਟਿਆਲਾ 14 ਫਰਵਰੀ - ਕਿਸਾਨਾਂ ਵੱਲੋਂ ਅਰੰਭੇ ਸੰਘਰਸ਼ ਕਾਰਨ ਅੱਜ ਦੂਜੇ ਦਿਨ ਵੀ ਪੰਜਾਬ-ਹਰਿਅਣਾ ਸਰਹੱਦ 'ਤੇ ਪੂਰੇ ਦਿਨ ਘਸਮਾਨ ਮਚਿਆ ਰਿਹਾ ਪਰ ਹਰਿਆਣਾ ਪੁਲਸ ਵੱਲੋਂ ਕੀਤੀ ਗਈ ਬੈਰਿਗੇਟਿੰਗ ਕਿਸਾਨਾਂ ਵਲੋਂ ਤੋੜੀ ਨਹੀਂ ਗਈ, ਹਾਲਾਂਕਿ ਕਿਸਾਨ ਆਗੂਆਂ ਨੇ ਬੈਰੀਗੇਟਿੰਗ ਨੂੰ ਤੋੜਨ ਦਾ ਦਾਅਵਾ ਕੀਤਾ ਹੈ। ਦੂਜੇ ਪਾਸੇ ਪੁਲਸ ਅਤੇ ਪੈਰਾ ਮਿਲਟਰੀ ਫੋਰਸ ਵੱਲੋਂ ਕਿਸਾਨਾਂ 'ਤੇ ਦਰਜਨਾਂ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ, ਪਾਣੀ ਦੀਆਂ ਬੁਛਾੜਾਂ ਕੀਤੀਆਂ ਗਈਆਂ ਅਤੇ ਰਬੜ ਦੀ ਗੋਲੀਆਂ ਦੀ ਫਾਇਰਿੰਗ ਕੀਤੀ ਗਈ ਜਿਸ ਕਾਰਨ ਕਿਸਾਨਾਂ ਨੂੰ ਇਕ ਵਾਰ ਫਿਰ ਬੈਰੀਗੇਟਿੰਗ ਤੋਂ ਪਿੱਛੇ ਹਟਣਾ ਪਿਆ। ਅੱਜ ਵੀ ਦੋ ਦਰਜਨ ਤੋਂ ਵੱਧ ਕਿਸਾਨਾਂ ਦੇ ਜਖਮੀ ਹੋਣ ਦੀ ਸੂਚਨਾ ਹੈ। ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਦੀ ਅਗਵਾਈ ਵਿਚ ਕੇਂਦਰੀ ਮੰਤਰੀਆਂ ਅਤੇ ਕਿਸਾਨ ਆਗੂਆਂ ਦੀ ਗੱਲਬਾਤ ਟੁੱਟਣ ਤੋਂ ਬਾਅਦ ਇਹ ਸੰਘਰਸ਼ ਲੰਘੇ ਕੱਲ੍ਹ ਤੋਂ ਸ਼ੁਰੂ ਹੋਇਆ ਸੀ। ਇਸ ਵਕਤ ਪੰਜਾਬ-ਹਰਿਆਣਾ ਬਾਡਰ ਸ਼ੰਭੂ ਤੇ ਖਨੋਰੀ ਵਿਖੇ ਅੱਜ ਵੀ ਲਗਭਗ 50 ਹਜ਼ਾਰ ਕਿਸਾਨ ਮੌਜੂਦ ਹਨ ਤੇ ਕਈ ਟ੍ਰੈਕਟਰ ਟਰਾਲੀਆਂ ਖੜ੍ਹੇ ਹਨ। ਜੰਗ ਵਾਂਗ ਕਿਸਾਨ ਜਿੱਥੇ ਪੁਲਸ ਨਾਲ ਟੱਕਰ ਲੈ ਰਹੇ ਸਨ ਉਥੇ ਨੇੜਲੇ ਰਸਤਿਆਂ ਰਾਹੀਂ ਵੀ ਦਿੱਲੀ ਪੁੱਜਣ ਦੀਆਂ ਪੂਰੀਆਂ ਕੋਸ਼ਿਸ਼ਾਂ ਹਨ। ਕਿਸਾਨ ਨੇਤਾਵਾਂ ਨੇ ਐਲਾਨ ਕੀਤਾ ਹੈ ਕਿ ਐਮ.ਐਸ.ਪੀ ਸਮੇਤ ਲਗਭਗ 12 ਮੰਗਾਂ ਨੂੰ ਲੈ ਕੇ ਸ਼ੁਰੂ ਹੋਇਆ ਸੰਘਰਸ਼ ਸਿਰੇ ਲਗ ਕੇ ਰਹੇਗਾ। ਹੁਣ ਉਹ ਇਸ ਸੰਘਰਸ਼ ਤੋਂ ਪਿੱਛੇ ਨਹੀਂ ਹਟਣਗੇ। ਕਿਸਾਨ ਆਗੂਆਂ ਦੇ ਸੰਘਰਸ਼ ਲਈ ਹੌਂਸਲੇ ਪੂਰੀ ਤਰ੍ਹਾਂ ਬੁਲੰਦ ਹਨ। ਦੇਰ ਸ਼ਾਮ ਰਾਜਪੁਰਾ ਵਿਖੇ ਕਿਸਾਨ ਆਗੂਆਂ ਦੀ ਏ.ਡੀ.ਜੀ.ਪੀ ਪੰਜਾਬ, ਡੀ.ਸੀ. ਪਟਿਆਲਾ, ਐਸ.ਐਸ.ਪੀ. ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਚੱਲ ਰਹੀ ਸੀ। ਜਾਣਕਾਰੀ ਅਨੁਸਾਰ ਇਸ ਮੀਟਿੰਗ ਵਿਚ ਦਿੱਲੀ 'ਤੋਂ ਕੇਂਦਰੀ ਮੰਤਰੀ ਅਤੇ ਕਈ ਅਧਿਕਾਰੀ ਵੀ ਕਾਨਫਰੰਸਿੰਗ ਰਾਹੀਂ ਜੁੜੇ ਹੋਏ ਹਨ। ਕਿਸਾਨ ਆਗੂ ਆਪਣੀਆਂ ਮੰਗਾਂ ਮਨਾਉਣ ਲਈ ਜਿੱਦ 'ਤੇ ਅੜੇ ਹੋਏ ਹਨ। ਪੰਜਾਬ ਸਰਕਾਰ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਵਿਚੋਲੇ ਦੀ ਭੂੁਮਿਕਾ ਨਿਭਾਉਣ ਦੀ ਕੋਸ਼ਿਸ਼ ਕਰ ਰਹੀ ਹੈ। - ਪੁਲਸ ਫੋਰਸ ਨੇ ਕਈ ਟ੍ਰੈਕਟਰ ਤੋੜੇ ਅੱਜ ਜਦੋਂ ਕਿਸਾਨ ਵੱਡੇ ਟ੍ਰੈਕਟਰਾਂ ਰਾਹੀਂ ਬੈਰੀਗੇਟਾਂ ਵੱਲ ਵਧਣ ਲੱਗੇ ਤਾਂ ਹਰਿਆਣਾ ਪੁਲਸ ਨੇ ਸਭ ਤੋਂ ਪਹਿਲਾਂ ਟ੍ਰੈਕਟਰਾਂ ਨੂੰ ਨਿਸ਼ਾਨਾ ਬਣਾਇਆ। ਟ੍ਰੈਕਟਰਾਂ ਦੇ ਟਾਇਰਾਂ ਵਿਚ ਪਲਾਸਟਿਕ ਦੀਆਂ ਗੋਲੀਆਂ ਮਾਰ ਕੇ ਉਨ੍ਹਾਂ ਨੂੰ ਭੰਨ੍ਹਿਆ ਗਿਆ ਅਤੇ ਬਾਕੀ ਟ੍ਰੈਕਟਰਾਂ 'ਤੇ ਵੀ ਬੰਬਨੁਮਾ ਗੋਲੇ ਸੁੱਟੇ ਗਏ ਜਿਸ ਨਾਲ ਟ੍ਰੈਕਟਰਾਂ ਦਾ ਬੇਹੱਦ ਨੁਕਸਾਨ ਹੋਇਆ। ਕਿਸਾਨਾਂ ਵੱਲੋਂ ਇਸ ਮੌਕੇ ਬਾਕੀ ਟ੍ਰੈਕਟਰਾਂ ਨੂੰ ਪਿੱਛੇ ਮੋੜ ਲਿਆ ਗਿਆ ਹੈ।

Punjab Bani 14 February,2024
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪੇਸ਼ ਕੀਤਾ ਬਜਟ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪੇਸ਼ ਕੀਤਾ ਬਜਟ ਨਵੀਂ ਦਿੱਲੀ, 1 ਫਰਵਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਲੁਭਾਊ ਐਲਾਨ ਤੋਂ ਬਚਦੇ ਹੋਏ ਸੁਧਾਰਾਂ ਨੂੰ ਅੱਗੇ ਵਧਾਉਂਦੇ ਹੋਏ ਅੱਜ ਅਗਲੇ ਵਿੱਤੀ ਸਾਲ ਲਈ ਅੰਤ੍ਰਿਮ ਬਜਟ ਪੇਸ਼ ਕੀਤਾ। ਉਨ੍ਹਾਂ ਨੇ 2024-25 ਲਈ 47.66 ਲੱਖ ਕਰੋੜ ਰੁਪਏ ਦੇ ਕੁੱਲ ਖਰਚੇ ਵਾਲਾ ਅੰਤ੍ਰਿਮ ਬਜਟ ਪੇਸ਼ ਕੀਤਾ ਹੈ। ਉਨ੍ਹਾਂ ਸਿੱਧੇ ਅਤੇ ਅਸਿੱਧੇ ਟੈਕਸ ਦੇ ਮੋਰਚੇ ‘ਤੇ ਕੋਈ ਰਾਹਤ ਨਹੀਂ ਦਿੱਤੀ। ਇੱਕ ਘੰਟੇ ਤੋਂ ਵੀ ਘੱਟ ਸਮੇਂ ਦੇ ਆਪਣੇ ਬਜਟ ਭਾਸ਼ਨ ਵਿੱਚ ਉਨ੍ਹਾਂ ਨੇ ਪਿਛਲੇ 10 ਸਾਲਾਂ ਵਿੱਚ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਪੇਸ਼ ਕੀਤਾ। ਵਿੱਤ ਮੰਤਰੀ ਵਜੋਂ ਇਹ ਉਨ੍ਹਾਂ ਦਾ ਛੇਵਾਂ ਅਤੇ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਆਖਰੀ ਬਜਟ ਸੀ। ਲੋਕ ਸਭਾ ਚੋਣਾਂ ਤੋਂ ਬਾਅਦ ਸਰਕਾਰ ਬਣਨ ਤੱਕ ਅੰਤ੍ਰਿਮ ਬਜਟ ਵਿਚਕਾਰਲੇ ਸਮੇਂ ਦੀਆਂ ਵਿੱਤੀ ਲੋੜਾਂ ਦਾ ਧਿਆਨ ਰੱਖੇਗਾ। ਨਵੀਂ ਸਰਕਾਰ ਵੱਲੋਂ ਪੂਰਾ ਬਜਟ ਪੇਸ਼ ਕੀਤਾ ਜਾਵੇਗਾ। ਮੰਤਰੀ ਵੱਲੋਂ ਕੀਤੇ ਐਲਾਨ ਆਯੂਸ਼ਮਾਨ ਭਾਰਤ ਤਹਿਤ ਸਾਰੀਆਂ ਆਸ਼ਾ ਅਤੇ ਆਂਗਣਵਾੜੀ ਵਰਕਰਾਂ ਨੂੰ ਸਿਹਤ ਸੰਭਾਲ ਦੇ ਦਾਇਰੇ ਵਿੱਚ ਲਿਆਉਣ ਦਾ ਐਲਾਨ ਕੀਤਾ। ਦੇਸ਼ ਗ੍ਰਾਮੀਣ ਆਵਾਸ ਯੋਜਨਾ ਤਹਿਤ ਤਿੰਨ ਕਰੋੜ ਘਰਾਂ ਦੇ ਟੀਚੇ ਨੂੰ ਹਾਸਲ ਕਰਨ ਦੇ ਨੇੜੇ ਹੈ ਅਤੇ ਅਗਲੇ ਪੰਜ ਸਾਲਾਂ ਵਿੱਚ ਦੋ ਕਰੋੜ ਘਰ ਬਣਾਏ ਜਾਣਗੇ। ਆਮਦਨਕਰ ਸਲੈਬ ‘ਚ ਕੋਈ ਬਦਲਾਅ ਨਹੀਂ। ਸਿੱਧੇ ਅਤੇ ਅਸਿੱਧੇ ਟੈਕਸ ਦਰਾਂ ਵਿੱਚ ਕੋਈ ਬਦਲਾਅ ਨਹੀਂ ਹੈ। ਚਾਲੂ ਵਿੱਤੀ ਸਾਲ ‘ਚ ਵਿੱਤੀ ਘਾਟਾ 5.8 ਫੀਸਦੀ ਰਹਿਣ ਦਾ ਅਨੁਮਾਨ ਹੈ, ਅਗਲੇ ਵਿੱਤੀ ਸਾਲ ‘ਚ ਇਸ ਨੂੰ 5.1 ਫੀਸਦੀ ‘ਤੇ ਲਿਆਉਣ ਦਾ ਟੀਚਾ। ਰਾਜਾਂ ਵਿੱਚ ਵਿਕਾਸ ਲਈ 75,000 ਕਰੋੜ ਰੁਪਏ ਦੇ ਵਿਆਜ ਮੁਕਤ ਕਰਜ਼ੇ ਦੀ ਵਿਵਸਥਾ ਪੇਸ਼ ਕੀਤਾ ਹੈ।

Punjab Bani 01 February,2024
ਫਿਰੋਜ਼ਪੁਰ ਨੂੰ ਐਸਪੀਰੇਸ਼ਨਲ ਡਿਸਟ੍ਰਿਕਟ ਪ੍ਰੋਗਰਾਮ ਤਹਿਤ ਨੀਤੀ ਆਯੋਗ ਵੱਲੋਂ 5 ਕਰੋੜ ਦੀ ਰਾਸ਼ੀ ਪ੍ਰਾਪਤ ਹੋਈ - ਧੀਮਾਨ

ਫਿਰੋਜ਼ਪੁਰ ਨੂੰ ਐਸਪੀਰੇਸ਼ਨਲ ਡਿਸਟ੍ਰਿਕਟ ਪ੍ਰੋਗਰਾਮ ਤਹਿਤ ਨੀਤੀ ਆਯੋਗ ਵੱਲੋਂ 5 ਕਰੋੜ ਦੀ ਰਾਸ਼ੀ ਪ੍ਰਾਪਤ ਹੋਈ - ਧੀਮਾਨ - ਫ਼ਿਰੋਜ਼ਪੁਰ ਡੈਲਟਾ ਰੈਕਿੰਗ ਦੇ ਅਧਾਰ’ ‘ਤੇ 94ਵੇਂ ਸਥਾਨ ਤੋਂ 7ਵਾਂ ਸਥਾਨ ‘ਤੇ ਪੁੱਜਾ - ਜ਼ਿਲ੍ਹੇ ਨੂੰ ਐਸਪੀਰੇਸ਼ਨਲ ਡਿਸਟ੍ਰਿਕਟ ਤੋਂ ਪ੍ਰੇਰਨਾਦਾਇਕ ਜ਼ਿਲ੍ਹਾ ਬਣਾਉਣ ਲਈ ਕੀਤੇ ਜਾ ਰਹੇ ਹਨ ਯਤਨ ਚੰਡੀਗੜ੍ਹ/ਫਿਰੋਜ਼ਪੁਰ 16 ਅਕਤੂਬਰ: ਐਸਪੀਰੇਸ਼ਨਲ ਡਿਸਟ੍ਰਿਕਟ ਪ੍ਰੋਗਰਾਮ ਤਹਿਤ ਨੀਤੀ ਆਯੋਗ ਨੇ ਪੂਰੇ ਭਾਰਤ ਦੇ ਵੱਖ-ਵੱਖ ਰਾਜਾਂ ਦੇ 112 ਜ਼ਿਲਿ੍ਹਆਂ ਨੂੰ ਐਸਪੀਰੇਸ਼ਨਲ ਜ਼ਿਲ੍ਹੇ ਵਜੋਂ ਘੋਸ਼ਿਤ ਕੀਤਾ ਹੋਇਆ ਹੈ। ਪੰਜਾਬ ਵਿੱਚ ਫਿਰੋਜ਼ਪੁਰ ਅਤੇ ਮੋਗਾ ਐਸਪੀਰੇਸ਼ਨਲ ਜ਼ਿਲ੍ਹੇ ਹਨ। ਨੀਤੀ ਆਯੋਗ ਭਾਰਤ ਸਰਕਾਰ ਵੱਲੋਂ ਇਨ੍ਹਾਂ ਵੱਖ-ਵੱਖ ਰਾਜਾਂ ਦੇ 112 ਜ਼ਿਲਿ੍ਹਆਂ ਦੇ 5 ਵੱਖ-ਵੱਖ ਸੈਕਟਰ ਜਿਵੇਂ ਕਿ ਸਿਹਤ ਅਤੇ ਪੋਸ਼ਣ, ਸਿੱਖਿਆ, ਖੇਤੀਬਾੜੀ ਤੇ ਜਲ ਸਰੋਤ, ਵਿੱਤੀ ਅਤੇ ਹੁਨਰ ਵਿਕਾਸ, ਬੁਨਿਆਦੀ ਢਾਂਚੇ ਦੇ ਵੱਖ-ਵੱਖ ਇੰਡੀਕੇਟਰਜ਼ ਦੇ ਆਧਾਰ ’ਤੇ ਮਹੀਨਾਵਾਰ ਡੈਲਟਾ ਰੈਕਿੰਗ ਕੀਤੀ ਜਾਂਦੀ ਹੈ। ਜਿਸ ਅਨੁਸਾਰ ਫਿਰੋਜ਼ਪੁਰ ਜ਼ਿਲ੍ਹੇ ਨੇ ਕਈ ਵਾਰ ਵਧੀਆ ਡੈਲਟਾ ਰੈਂਕਿੰਗ ਹਾਸਲ ਕੀਤੀ ਹੈ ਅਤੇ ਨੀਤੀ ਆਯੋਗ ਵੱਲੋ ਹੁਣ ਜ਼ਿਲ੍ਹੇ ਦੇ ਵਿਕਾਸ ਲਈ 5 ਕਰੋੜ ਰੁਪਏ ਦੀ ਰਾਸ਼ੀ ਵੀ ਦਿੱਤੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਆਈ.ਏ.ਐਸ. ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਮਹੀਨਾ ਫਰਵਰੀ 2023 ਵਿੱਚ ਡੈਲਟਾ ਰੈਕਿੰਗ ਦੇ ਅਧਾਰ ’ਤੇ ਜ਼ਿਲ੍ਹਾ ਫਿਰੋਜ਼ਪੁਰ 94ਵੇਂ ਸਥਾਨ ਉੱਪਰ ਸੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਉਨ੍ਹਾਂ ਦੀ ਟੀਮ ਦੀ ਵਧੀਆ ਮਿਹਨਤ ਸਦਕਾ ਜੁਲਾਈ 2023 ਵਿੱਚ ਡੈਲਟਾ ਰੈਕਿੰਗ ਦੇ ਅਧਾਰ’ ਤੇ ਜ਼ਿਲ੍ਹਾ ਫ਼ਿਰੋਜ਼ਪੁਰ ਨੇ 7ਵਾਂ ਸਥਾਨ ਹਾਸਲ ਕੀਤਾ ਹੈ। ਨੀਤੀ ਆਯੋਗ ਭਾਰਤ ਸਰਕਾਰ ਵੱਲੋਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੀ ਮਿਹਨਤ ਸਦਕਾ ਮਹੀਨਾ ਜੂਨ 2023 ਵਿੱਚ ਖੇਤੀਬਾੜੀ ਤੇ ਜਲ ਸਰੋਤ ਦੀ ਵਧੀਆ ਪ੍ਰਗਤੀ ਕਾਰਨ 3 ਕਰੋੜ ਰੁਪਏ ਅਤੇ ਜੁਲਾਈ 2023 ਵਿੱਚ ਕੁਲ ਮਿਲਾ ਕੇ ਵਧੀਆ ਪ੍ਰਗਤੀ ਕਾਰਨ 2 ਕਰੋੜ ਰੁਪਏ ਦੀ ਰਾਸ਼ੀ ਹਾਸਲ ਕੀਤੀ ਹੈ। ਇਸ ਲਈ ਨੀਤੀ ਆਯੋਗ ਭਾਰਤ ਸਰਕਾਰ ਵੱਲੋਂ ਫਿਰੋਜ਼ਪੁਰ ਜ਼ਿਲ੍ਹੇ ਨੂੰ ਕੁੱਲ 5 ਕਰੋੜ ਰੁਪਏ ਦੀ ਰਾਸ਼ੀ ਪ੍ਰਾਪਤ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਇਨਾਮੀ ਰਾਸ਼ੀ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਕਾਬਲ ਬਣਾਉਣ ਲਈ ਕਿੱਤਾ ਮੁੱਖੀ ਹੁਨਰ ਵਿਕਾਸ ਦੇ ਕੋਰਸਾਂ ਲਈ ਅਤੇ ਹੋਰ ਵੱਖ-ਵੱਖ ਖੇਤਰਾਂ ਵਿੱਚ ਵਿਕਾਸ ਕਾਰਜ ਕਰਵਾਉਣ ਲਈ ਖਰਚ ਕੀਤੀ ਜਾਵੇਗੀ। ਫਿਰੋਜ਼ਪੁਰ ਜ਼ਿਲ੍ਹੇ ਨੂੰ ਅਕਾਂਖੀ ਜ਼ਿਲ੍ਹੇ (ਐਸਪੀਰੇਸ਼ਨਲ ਡਿਸਟ੍ਰਿਕਟ) ਤੋਂ ਪ੍ਰੇਰਨਾਦਾਇਕ (ਇੰਸਪੀਰੇਸ਼ਨਲ) ਜ਼ਿਲ੍ਹਾ ਬਣਾਉਣ ਸਬੰਧੀ ਬਹੁਤ ਯਤਨ ਕੀਤੇ ਜਾ ਰਹੇ ਹਨ ਅਤੇ ਜ਼ਿਲ੍ਹਾ ਫਿਰੋਜ਼ਪੁਰ ਨੂੰ ਇਸ ਮੁਕਾਮ ਤੇ ਪਹੁੰਚਾਉਣਾ ਜ਼ਿਲ੍ਹੇ ਦੇ ਸਮੂਹ ਵਿਭਾਗਾਂ ਦੀ ਸੁਚਾਰੂ ਸੋਚ ਸਦਕਾ ਹੀ ਸੰਭਵ ਹੋ ਸਕਿਆ ਹੈ। ਪੰਜਾਬ ਦੇ ਕੈਬਨਿਟ ਮੰਤਰੀ ਅਤੇ ਜ਼ਿਲ੍ਹੇ ਦੇ ਮੰਤਰੀ ਇੰਚਾਰਜ ਸ. ਹਰਭਜਨ ਸਿੰਘ ਈ.ਟੀ.ਓ. ਨੇ ਜ਼ਿਲ੍ਹੇ ਨੂੰ ਐਸਪੀਰੇਸ਼ਨਲ ਡਿਸਟ੍ਰਿਕਟ ਪ੍ਰੋਗਰਾਮ ਤਹਿਤ ਨੀਤੀ ਆਯੋਗ ਵੱਲੋਂ 5 ਕਰੋੜ ਦੀ ਰਾਸ਼ੀ ਜਾਰੀ ਕਰਨ ਤੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਇਹ ਸਭ ਜ਼ਿਲ੍ਹੇ ਦੇ ਸਮੂਹ ਵਿਭਾਗਾਂ ਦੀ ਮਿਹਨਤ ਅਤੇ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਦੀ ਅਗਵਾਈ ਹੇਠ ਕੀਤੀ ਗਈ ਕਰੜੀ ਮਿਹਨਤ ਦਾ ਨਤੀਜਾ ਹੈ, ਜਿਸ ਤਹਿਤ ਫ਼ਿਰੋਜ਼ਪੁਰ ਡੈਲਟਾ ਰੈਕਿੰਗ ਦੇ ਅਧਾਰ’ ‘ਤੇ 94ਵੇਂ ਸਥਾਨ ਤੋਂ 7ਵਾਂ ਸਥਾਨ ‘ਤੇ ਪੁੱਜਾ ਹੈ ।

Punjab Bani 16 October,2023
ਰਾਜ ਵਹੀਕਲਜ ਪ੍ਰਾਈਵੇਟ ਲਿਮਟਿਡ ਨੇ ਮਹਿੰਦਰਾ ਦੀ ਇਲੈਕਟ੍ਰਿਕ ਮਹਿੰਦਰਾ ਐਕਸ.ਯੂ.ਵੀ. 400 ਕੀਤੀ ਲਾਂਚ

ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਬਲਤੇਜ ਪਨੂੰ ਨੇ ਘੁੰਡ ਚੁਕਾਈ - ਪੰਜਾਬ ਸਰਕਾਰ ਨੇ ਗੱਡੀ ਦੀ ਰਜਿਸਟ੍ਰੇਸ਼ਨ ਜੋਕਿ 2 ਲੱਖ 21 ਹਜਾਰ ਬਣਦੀ ਹੈ 'ਤੇ ਦਿੱਤੀ ਛੂਟ - ਇਸ ਇਲਕੈਕਟ੍ਰਿਕਲ ਗੱਡੀ 'ਤੇ ਪੰਜਾਬ ਵਿੱਚ ਨਹੀਂ ਲੱਗੇਗਾ ਕੋਈ ਟੋਲ ਪਟਿਆਲਾ, 18 ਜੂਨ : ਰਾਜ ਵਹੀਕਲਜ ਪ੍ਰਾਈਵੇਟ ਲਿਮਟਿਡ ਨੇ ਅੱਜ ਮਹਿੰਦਰਾ ਐਂਡ ਮਹਿੰਦਰਾ ਦੀ ਸ਼ਾਨਦਾਰ ਨਵੀਂ ਕਾਰ ਇਲੈਕਟ੍ਰਿਕ ਮਹਿੰਦਰਾ ਐਕਸ.ਯੂ.ਵੀ. 400 (ਮਹਿੰਦਰਾ ਐਕਸ.ਯੂ.ਵੀ. 400) ਲਾਂਚ ਕੀਤੀ ਹੈ। ਨਵੀਂ ਸ਼ਾਨਦਾਰ ਕਾਰ ਦੀ ਘੁੰਡ ਚੁਕਾਈ ਪੰਜਾਬ ਦੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਬਲਤੇਜ ਪਨੂੰ ਨੇ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਕੰਪਨੀ ਦੇ ਡਿਪਟੀ ਆਰ.ਐਸ.ਐਮ ਐਮ.ਆਰ ਅਨੁਜ ਅਗਰਵਾਲ (ਮਹਿੰਦਰਾ), ਏਐਸਐਮ ਐਮਆਰ ਅੰਕੁਸ਼ ਸ਼ਰਮਾ (ਮਹਿੰਦਰਾ), ਐਫਐਫਟੀ ਐਮ.ਆਰ ਅਕਸ਼ੈ ਕੌਸ਼ਲ (ਮਹਿੰਦਰਾ), ਰਾਜਵਿੰਦਰ ਸਿੰਘ ਅਤੇ ਜਸਕਰਨ ਸਿੰਘ ਐਮ.ਡੀ. ਰਾਜ ਵਹੀਕਲ ਵੀ ਮੌਜੂਦ ਰਹੇ। ਮਹਿੰਦਰਾ ਐਂਡ ਮਹਿੰਦਰਾ ਦੀ ਨਵੀਂ ਸ਼ਾਨਦਾਰ ਇਲੈਕਟ੍ਰਿਕਲ ਐਕਸ.ਯੂ.ਵੀ. 400 'ਤੇ ਪੰਜਾਬ ਸਰਕਾਰ ਰਜਿਸਟ੍ਰੇਸ਼ਨ ਫੀਸ ਨਹੀਂ ਲਵੇਗੀ, ਜੋਕਿ 2 ਲੱਖ 25 ਹਜ਼ਾਰ ਦੇ ਕਰੀਬ ਬਣਦੀ ਹੈ। ਇਸ 'ਤੇ ਸਰਕਾਰ ਵੱਲੋਂ ਸਬਸਿਡੀ ਜਾਰੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸਦੇ ਨਾਲ ਹੀ ਇਸ ਇਲੈਕਟ੍ਰਿਕਲ ਗੱਡੀ 'ਤੇ ਪੰਜਾਬ ਵਿੱਚ ਕੋਈ ਵੀ ਟੋਲ ਨਹੀਂ ਲਗੇਗਾ, ਜਿਸਦਾ ਸਿਧਾ ਫਾਇਦਾ ਆਮ ਲੋਕਾਂ ਨੂੰ ਹੋਵੇਗਾ। ਮਹਿੰਦਰਾ ਦੀ ਇਸ ਨਵੀਂ ਕਾਰ ਦੀ ਸ਼ੁਰੂਆਤੀ ਕੀਮਤ 15.99 ਲੱਖ ਰੁਪਏ ਹੈ। ਇਹ ਇਲੈਕਟ੍ਰਿਕ ਕਾਰ ਦੋ ਵੇਰੀਐਂਟਸ ਐਕਸ.ਯੂ.ਵੀ. 400 ਈ.ਸੀ. ਅਤੇ ਐਕਸ.ਯੂ.ਵੀ. 400 ਈ.ਐਲ. ਅਤੇ ਪੰਜ ਰੰਗਾਂ ਵਿੱਚ ਉਪਲਬਧ ਹੈ। ਇਸਦੇ ਨਾਲ ਹੀ ਕਾਰ ਈ.ਐਲ. 39.4 ਕੇ.ਡਬਲਯੂ.ਐਚ ਲਿਥੀਅਮ ਆਇਨ ਬੈਟਰੀ ਦੁਆਰਾ ਸੰਚਾਲਿਤ ਹੈ, ਜੋ 456 ਕਿੱਲੋਮੀਟਰ ਦੀ ਐਮ.ਏ.ਡੀ.ਸੀ ਰੇਂਜ ਪ੍ਰਦਾਨ ਕਰਦੀ ਹੈ। ਮਹਿੰਦਰਾ ਐਕਸ.ਯੂ.ਵੀ. 400 ਕਾਰ 150 ਕਿਲੋਮੀਟਰ ਪ੍ਰਤੀ ਘੰਟਾ ਦੀ ਟਾਪ ਸਪੀਡ ਦੇ ਨਾਲ 8.3 ਸਕਿੰਟਾਂ ਵਿੱਚ 0-100 ਕਿਲੋਮੀਟਰ ਪ੍ਰਤੀ ਘੰਟੇ ਦੀ ਤੇਜ਼ ਗਤੀ ਨਾਲ ਦੌੜ ਸਕਦੀ ਹੈ। ਮਹਿੰਦਰਾ ਦੇ ਬੁਲਾਰੇ ਨੇ ਆਖਿਆ ਕਿ ਇਸ ਗੱਡੀ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਲੋਕ ਲਗਾਤਾਰ ਇਸ ਗੱਡੀ ਨੂੰ ਚੈਕ ਕਰਨ ਲਈ ਆ ਰਹੇ ਹਨ ਅਤੇ ਲੈ ਰਹੇ ਹਨ। ਉਨ੍ਹਾਂ ਆਖਿਆ ਕਿ ਇਹ ਕਾਰ ਪੰਜਾਬ ਲਈ ਇੱਕ ਮਾਡਲ ਕਾਰ ਸਾਬਿਤ ਹੋਵੇਗੀ, ਜਿਹੜੀ ਕਿ ਪ੍ਰਦੂਸ਼ਣ ਰਹਿਤ ਹੋਵੇਗੀ। ਉਨ੍ਹਾਂ ਆਖਿਆ ਕਿ ਇਹ ਕਾਰ ਬਿਲਕੁੱਲ ਵੀ ਪ੍ਰਦੂਸ਼ਣ ਨਹੀਂ ਕਰੇਗੀ, ਜਿਸ ਨਾਲ ਪੰਜਾਬ ਦਾ ਵਾਤਾਵਰਣ ਸਾਫ ਸੁੱਥਰਾ ਰਹੇਗਾ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੀ ਇਹ ਚਾਹੁੰਦੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਲਗਾਤਾਰ ਵਧ ਰਹੇ ਪ੍ਰਦੂਸ਼ਣ ਨੂੰ ਦੇਖਦੇ ਹੋਏ ਡੀਜਲ ਅਤੇ ਪੈਟਰੋਲ ਦੀ ਥਾਂ ਬੈਟਰੀ ਨਾਲ ਚਲਣ ਵਾਲੀਆਂ ਇਲੈਕਟ੍ਰਿਕਲ ਕਾਰਾਂ ਲਿਆਂਦੀਆਂ ਜਾਣ ਤਾਂ ਜੋ ਵਾਤਾਵਰਣ ਨੂੰ ਸਾਫ ਸੁਥਰਾ ਤੇ ਸਵਛ ਰਖਿਆ ਜਾ ਸਕੇ।

News 18 June,2023
ਗ਼ਦਰ 2 ਫਿਲਮ ਦੀ ਸਟਾਰ ਕਾਸਟ ਸ਼੍ਰੀ ਦਰਬਾਰ ਸਾਹਿਬ ਵਿਖੇ ਹੋਈ ਨਤਮਸਤਕ

ਮਨੀਸ਼ ਵਦਾਵਾ ਨੇ ਦੱਸਿਆ ਕਿ ਉਨ੍ਹਾਂ ਨੂੰ ਸਿੱਖਣ ਵਾਸਤੇ ਬਹੁਤ ਕੁਝ ਮਿਲਿਆ ਅੰਮ੍ਰਿਤਸਰ, 17 ਜੂਨ 2023 - ਬਾਲੀਵੁੱਡ ਤੇ ਧਮਾਲ ਮਚਾਉਣ ਵਾਲੀ ਗਦਰ ਫਿਲਮ ਦਾ ਗ਼ਦਰ 2 ਹੁਣ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ ਉਥੇ ਹੀ ਗ਼ਦਰ 2 ਦੀ ਸਟਾਰ ਕਾਸਟ ਉਸ ਦੀ ਕਾਮਯਾਬੀ ਲਈ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਵਾਸਤੇ ਪਹੁੰਚੇ ਓਥੇ ਹੀ ਇਸ ਫਿਲਮ ਦੇ ਵਿਚ ਆਪਣਾ ਕਿਰਦਾਰ ਨਿਭਾਉਣ ਵਾਲੇ ਮਨੀਸ਼ ਵਦਾਵਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੋ ਗਦਰ ਫਿਲਮ ਦੇ ਵਿਚ ਸੰਨੀ ਦਿਓਲ ਵੱਲੋਂ ਕੰਮ ਕੀਤਾ ਗਿਆ ਸੀ ਉਨ੍ਹਾਂ ਤੋਂ ਉਨ੍ਹਾਂ ਨੂੰ ਸਿੱਖਣ ਵਾਸਤੇ ਬਹੁਤ ਕੁਝ ਮਿਲਿਆ ਹੈ। ਗਦਰ 2 ਦੀ ਸਟਾਰ ਕਾਸਟ ਅੱਜ ਸ੍ਰੀ ਦਰਬਾਰ ਸਾਹਿਬ ਉਸ ਦੀ ਕਾਮਯਾਬੀ ਲਈ ਅਰਦਾਸ ਕਰਨ ਪਹੁੰਚੇ ਉਥੇ ਹੀ ਮਨੀਸ਼ ਵਧਾਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਗ਼ਦਰ ਵਿੱਚ ਸੰਨੀ ਦਿਓਲ ਵੱਲੋਂ ਕੀਤਾ ਗਿਆ ਸੀ ਉਸ ਨੂੰ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ ਸੀ ਅਤੇ ਹੁਣ ਗ਼ਦਰ 2 ਆ ਰਹੀ ਹੈ ਉਸ ਨੂੰ ਲੋਕ ਹੋਰ ਵੀ ਪਸੰਦ ਕਰਨਗੇ ਕਿਉਂਕਿ ਉਹ ਕਹਾਣੀ ਅਤੇ ਇਸ ਕਹਾਣੀ ਦੇ ਵਿੱਚ ਬਹੁਤ ਅੰਤਰ ਹੈ ਦੱਸਿਆ ਗਿਆ ਹੈ ਅੱਗੇ ਬੋਲਦੇ ਉਨ੍ਹਾਂ ਕਿਹਾ ਕਿ ਜੋ ਉਹਨਾਂ ਨੂੰ ਇਸ ਫਿਲਮ ਦੇ ਵਿਚ ਕੰਮ ਕਰਨ ਨੂੰ ਮਿਲਿਆ ਸੀ ਉਹ ਅਮਰੀਸ਼ ਪੁਰੀ ਦੀ ਇਸ ਜਗਾ ਤੇ ਸੀ ਅਤੇ ਸੰਨੀ ਦਿਓਲ ਨਾਲ ਕੰਮ ਕਰਕੇ ਉਨ੍ਹਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ।

News 17 June,2023
ਪੰਜਾਬ ਸਰਕਾਰ ਵੱਲੋਂ ਰੇਤ/ਬੱਜਰੀ ਨੂੰ ਸਸਤੇ ਭਾਅ ‘ਤੇ ਯਕੀਨੀ ਬਣਾਉਣ ਲਈ 34 ਮਾਈਨਿੰਗ ਕਲੱਸਟਰ ਜਲਦ ਕੀਤੇ ਜਾਣਗੇ ਲੋਕਾਂ ਨੂੰ ਸਮਰਪਿਤ

ਮਾਈਨਿੰਗ ਕਲੱਸਟਰਾਂ ‘ਤੇ 5.5 ਰੁਪਏ/ਕਿਊ. ਫੁੱਟ ਦੇ ਹਿਸਾਬ ਨਾਲ ਉਪਲਬਧ ਹੋਵੇਗਾ ਰੇਤਾ : ਗੁਰਮੀਤ ਸਿੰਘ ਮੀਤ ਹੇਅਰ ਖਣਨ ਅਤੇ ਭੂ-ਵਿਗਿਆਨ ਮੰਤਰੀ ਵੱਲੋਂ ਪਬਲਿਕ ਮਾਈਨਿੰਗ ਸਾਈਟਾਂ ਬਾਰੇ ਜਾਇਜ਼ਾ ਲੈਣ ਲਈ ਕੀਤੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਚੰਡੀਗੜ, 6 ਜੂਨ: ਸੂਬੇ ਦੇ ਲੋਕਾਂ ਨੂੰ ਵਾਜਿਬ ਰੇਟਾਂ ’ਤੇ ਰੇਤਾ/ਬੱਜਰੀ ਉਪਲਬਧ ਕਰਵਾਉਣ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ 34 ਕਮਰਸ਼ੀਅਲ ਮਾਈਨਿੰਗ ਸਾਈਟਾਂ ਨੂੰ ਕਾਰਜਸ਼ੀਲ ਕਰਨ ਲਈ ਪੂਰੀ ਤਰਾਂ ਤਿਆਰ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਖਣਨ ਤੇ ਭੂ-ਵਿਗਿਆਨ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਸੂਬੇ ਵਿੱਚ ਇਨਾਂ ਨਵੇਂ ਕਮਰਸ਼ੀਅਲ ਮਾਈਨਿੰਗ ਕਲੱਸਟਰਾਂ ਦੇ ਚਾਲੂ ਹੋਣ ਨਾਲ ਲੋਕ ਆਪਣੇ ਘਰਾਂ ਨੇੜਲੀਆਂ ਥਾਵਾਂ ਤੋਂ ਰੇਤ/ਬੱਜਰੀ ਪ੍ਰਾਪਤ ਕਰ ਸਕਣਗੇ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ 100 ਕਮਰਸ਼ੀਅਲ ਕਲੱਸਟਰਾਂ ਨੂੰ ਚਾਲੂ ਕਰਨ ਦਾ ਟੀਚਾ ਹੈ। ਉਨਾਂ ਕਿਹਾ ਕਿ ਜਨਤਕ ਮਾਈਨਿੰਗ ਸਾਈਟਾਂ ਦੇ ਪ੍ਰਚਲਤ ਰੇਟਾਂ ਵਾਂਗ ਹੀ ਕਮਰਸ਼ੀਅਲ ਮਾਈਨਿੰਗ ਕਲੱਸਟਰਾਂ ‘ਤੇ ਵੀ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਦੇ ਹਿਸਾਬ ਨਾਲ ਰੇਤਾ/ਬੱਜਰੀ ਉਪਲਬਧ ਹੋਵੇਗਾ । ਖਣਨ ਅਤੇ ਭੂ-ਵਿਗਿਆਨ ਮੰਤਰੀ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 102 ਲੱਖ ਮੀਟਿ੍ਰਕ ਟਨ ਦੀ ਸਮਰੱਥਾ ਵਾਲੇ ਲਗਭਗ ਇਨਾਂ 22 ਮਾਈਨਿੰਗ ਕਲੱਸਟਰਾਂ ਦੀ ਕਾਰਜ ਪ੍ਰਕਿਰਿਆ ਲਗਭਗ ਪੂਰੀ ਹੋ ਚੁੱਕੀ ਹੈ ਅਤੇ 21 ਲੱਖ ਮੀਟਿ੍ਰਕ ਟਨ ਦੀ ਸਮਰੱਥਾ ਵਾਲੇ 12 ਮਾਈਨਿੰਗ ਕਲੱਸਟਰਾਂ ਦੀ ਨਿਲਾਮੀ ਪ੍ਰਕਿਰਿਆ ਅਧੀਨ ਹੈ। ਉਹਨਾਂ ਨੇ ਸਾਰੇ ਸਬੰਧਤ ਡੀ.ਐਮ.ਓਜ ਨੂੰ ਸਾਰੀ ਪ੍ਰਕਿਰਿਆ ਨੂੰ ਜਲਦ ਤੋਂ ਜਲਦੀ ਪੂਰਾ ਕਰਨ ਦੇ ਨਿਰਦੇਸ਼ ਦਿੱਤੇ । ਕੈਬਨਿਟ ਮੰਤਰੀ ਰਾਜ ਵਿੱਚ ਮੌਜੂਦਾ ਜਨਤਕ ਮਾਈਨਿੰਗ ਸਾਈਟਾਂ ਦਾ ਜਾਇਜ਼ਾ ਲੈਣ ਲਈ ਮਗਸੀਪਾ ਵਿਖੇ ਖਣਨ ਅਤੇ ਭੂ-ਵਿਗਿਆਨ ਵਿਭਾਗ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਮੌਜੂਦਾ ਸਮੇਂ ਵਿੱਚ, ਰਾਜ ਵਿੱਚ 60 ਜਨਤਕ ਮਾਈਨਿੰਗ ਸਾਈਟਾਂ ਹਨ। ਮੀਟਿੰਗ ਵਿੱਚ ਖਣਨ ਤੇ ਭੂ-ਵਿਗਿਆਨ ਦੇ ਸਕੱਤਰ ਗੁਰਕੀਰਤ ਕਿਰਪਾਲ ਸਿੰਘ, ਖਣਨ ਤੇ ਭੂ-ਵਿਗਿਆਨ ਦੇ ਵਿਭਾਗ ਦੇ ਡਾਇਰੈਕਟਰ ਡੀ.ਪੀ.ਐਸ. ਖਰਬੰਦਾ, ਚੀਫ ਇੰਜਨੀਅਰਿੰਗ ਡਰੇਨੇਜ-ਕਮ-ਮਾਈਨਜ਼ ਐਂਡ ਜੀਓਲੋਜੀ ਐਨ. ਕੇ. ਜੈਨ ਅਤੇ ਸਾਰੇ ਫੀਲਡ ਅਫਸਰ ਹਾਜ਼ਰ ਸਨ। ਮੀਤ ਹੇਅਰ ਨੇ ਫੀਲਡ ਅਫਸਰਾਂ ਨੂੰ ਹਦਾਇਤ ਕੀਤੀ ਕਿ ਜਨਤਕ ਮਾਈਨਿੰਗ ਸਾਈਟਾਂ ‘ਤੇ ਨਿਰਪੱਖ ਢੰਗ ਨਾਲ ਸੇਵਾਵਾਂ ਨੂੰ ਯਕੀਨੀ ਬਣਾਇਆ ਜਾਵੇ। ਉਨਾਂ ਕਿਹਾ ਕਿ ਫੀਲਡ ਅਫਸਰ ਇਹ ਯਕੀਨੀ ਬਣਾਉਣ ਕਿ ਜੇਕਰ ਕੋਈ ਲੇਬਰ ਪਿੰਡ ਦੇ ਬਾਹਰੋਂ ਆਉਂਦੀ ਹੈ ਤਾਂ ਸਥਾਨਕ ਮਜਦੂਰਾਂ ਦੁਆਰਾ ਉਹਨਾਂ ਨੂੰ ਰੋਕਿਆ ਨਾ ਜਾਵੇ ਅਤੇ ਜੇਕਰ ਕੋਈ ਵਿਅਕਤੀ/ਗਾਹਕ ਆਪਣੀ ਲੇਬਰ ਖੁਦ ਨਾਲ ਹੀ ਲੈ ਕੇ ਆਇਆ ਹੈ ਤਾਂ ਸਥਾਨਕ ਲੋਕਾਂ ਦੁਆਰਾ ਇਸਦਾ ਵਿਰੋਧ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਸਾਈਟ ‘ਤੇ ਕਿਸੇ ਵੀ ਵਿਅਕਤੀ ਵੱਲੋਂ ਅਪਣਾਏ ਜਾ ਰਹੇ ਜ਼ੋਰ-ਜਬਰਦਸਤੀ ਵਾਲੇ ਵਤੀਰੇ ਨਾਲ ਸਖਤੀ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ। ਉਨਾਂ ਸਬੰਧਤ ਅਧਿਕਾਰੀਆਂ ਨੂੰ ਆਪਣੇ ਅਧਿਕਾਰ ਖੇਤਰ ਵਿੱਚ ਜਨਤਕ ਮਾਈਨਿੰਗ ਸਾਈਟਾਂ ਦੀ ਸਬੰਧਤ ਡੀ.ਐਮ.ਓਜ ਦੁਆਰਾ ਨਿਯਮਤ ਨਿਰੀਖਣ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ। ਆਗਾਮੀ ਮੌਨਸੂਨ ਸੀਜਨ ਨੂੰ ਧਿਆਨ ਵਿੱਚ ਰੱਖਦੇ ਹੋਏ, ਸਾਰੇ ਡੀਐਮਓਜ ਨੂੰ ਆਮ ਲੋਕਾਂ ਲਈ ਰੇਤ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਖੇਤੀਬਾੜੀ ਮਾਈਨਿੰਗ ਸਾਈਟਾਂ ਨੂੰ ਨਿਰਧਾਰਤ ਕਰਨ ਦੇ ਨਿਰਦੇਸ਼ ਦਿੱਤੇ । ਜ਼ਿਕਰਯੋਗ ਹੈ ਕਿ ਕੈਬਨਿਟ ਮੰਤਰੀ ਨੇ ਫੀਲਡ ਦਫਤਰਾਂ ਵੱਲੋਂ ਨਾਜਾਇਜ ਮਾਈਨਿੰਗ ਵਿਰੁੱਧ ਕੀਤੀ ਗਈ ਕਾਰਵਾਈ ਦਾ ਵੀ ਜਾਇਜ਼ਾ ਲਿਆ। ਸਾਰੇ ਡੀ.ਐਮ.ਓਜ ਨੂੰ ਗੈਰ-ਕਾਨੂੰਨੀ ਮਾਈਨਿੰਗ ਨਾਲ ਸਖਤੀ ਨਾਲ ਨਜਿੱਠਣ ਅਤੇ ਡਿਫਾਲਟਰਾਂ ਵਿਰੁੱਧ ਐਫਆਈਆਰ/ਚਲਾਨ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ।

News 06 June,2023
First
Last
Scroll to Top