ਬਾਲ ਸਮਾਰੋਹ
Result You Searched: HARYANA-HIMACHAL

ਸਕਾਲਰ ਫੀਲਡਜ਼ ਸਕੂਲ ਵਿੱਚ ਬਾਰ੍ਹਵੀਂ ਜਮਾਤ ਲਈ ਮਨਾਇਆ ਵਿਦਾਇਗੀ ਸਮਾਰੋਹ
ਸਕਾਲਰ ਫੀਲਡਜ਼ ਸਕੂਲ ਵਿੱਚ ਬਾਰ੍ਹਵੀਂ ਜਮਾਤ ਲਈ ਮਨਾਇਆ ਵਿਦਾਇਗੀ ਸਮਾਰੋਹ ਪਟਿਆਲਾ : ਸਕਾਲਰ ਫੀਲਡਜ਼ ਪਬਲਿਕ ਸਕੂਲ ਵਿੱਚ 12ਵੀਂ ਜਮਾਤ ਦੇ ਵਿਦਿਆਰਥੀਆਂ ਦੀ ਪੜ੍ਹਾਈ ਦੀ ਮਿਆਦ ਪੂਰੀ ਹੋਣ ਦੇ ਸ਼ੁੱਭ ਮੌਕੇ 'ਤੇ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ । ਪ੍ਰੋਗਰਾਮ ਦੀ ਸ਼ੁਰੂਆਤ ਵਿਚ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦਾ ਫੁੱਲਾਂ ਦੀ ਵਰਖਾ ਕਰਦੇ ਹੋਏ ਢੋਲ ਨਾਲ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਹਨਾਂ ਤੋਂ ਰਿਬਨ ਕਟਿੰਗ ਸੇਰੇਮਨੀ ਵੀ ਕਰਵਾਈ ਗਈ । 11ਵੀਂ ਦੀਆਂ ਵਿਦਿਆਰਥਣਾਂ ਨੂਰਪ੍ਰੀਤ, ਅਵਨੀਤ ਤੇ ਭੂਮਿਕਾ ਨੇ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕਰਦੇ ਹੋਏ ਆਪਣਾ ਭਾਸ਼ਣ ਦਿੱਤਾ । ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਦੁਆਰਾ ਮੰਚ 'ਤੇ ਗੀਤ ਅਤੇ ਭੰਗੜਾ ਪੇਸ਼ ਕੀਤਾ ਗਿਆ। ਉਸ ਤੋਂ ਬਾਅਦ ਵਿਦਿਆਰਥੀਆਂ ਲਈ ਵਿਸ਼ੇਸ਼ ਖੇਡਾਂ ਦਾ ਪ੍ਰਬੰਧ ਕੀਤਾ ਗਿਆ ਹੈ । ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਜਿਵੇਂ ਕਿ ਰੈਂਪ ਵਾਕ, ਪੇਪਰ ਕੱਪ, ਡਰੈਸਅਪ , ਮਿਊਜ਼ੀਕਲ ਚੈਅਰ,ਪੇਪਰ ਨਾਚ, ਗੁਬਾਰੇ ਆਦਿ ਦੀਆਂ ਵਿਸ਼ੇਸ਼ ਖੇਡਾਂ ਦਾ ਆਨੰਦ ਲਿਆ । ਬਾਰਵੀਂ ਜਮਾਤ ਦੀ ਵਿਦਿਆਰਥਣ ਮਨਸੀਰਤ ਨੇ ਆਪਣੇ ਨਾਚ ਰਾਹੀਂ ਸਾਰੇ ਵਿਦਿਆਰਥੀਆਂ ਨੂੰ ਝੂੰਮਣ ਲਾ ਦਿੱਤਾ । ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਵਿਸ਼ੇਸ਼ ਯੋਗਤਾ ਨੂੰ ਮੱਦੇਨਜ਼ਰ ਰੱਖਦੇ ਹੋਏ ਉਨ੍ਹਾਂ ਦੀ ਤਾਰੀਫ਼ ਸਬੰਧੀ ਪ੍ਰੋਪ ਦਿੱਤੇ ਗਏ । ਪ੍ਰੋਗਰਾਮ ਦੇ ਅੰਤ ਵਿਚ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਤੋਂ ਰੈਂਪ ਵਾਕ ਕਰਵਾਇਆ ਗਿਆ, ਜਿਸ ਵਿੱਚ ਮਿਸਟਰ ਸਕੋਲਰ ਅਮਨਦੀਪ ਸਿੰਘ ਅਤੇ ਮਿਸ ਸਕੋਲਰ ਮਨਸੀਰਤ ਕੌਰ, ਮਿਸਟਰ ਐਂਡ ਮਿਸ ਸਕਾਲਰ ਫਸਟ ਰਨਰ ਅਪ ਲਕਸ਼ ਅਤੇ ਸਿਮਰਨਦੀਪ ਕੌਰ, ਮਿਸਟਰ ਐਂਡ ਮਿਸ. ਸਕਾਲਰ ਸੈਕਿੰਡ ਰਨਰ ਅਪ ਭਾਵਿਆ ਸ਼ਰਮਾ ਅਤੇ ਜਪਨੀਤ ਕੌਰ ਚੁਣੇ ਗਏ । ਇਸ ਤੋਂ ਇਲਾਵਾ ਬੈਸਟ ਓਰੇਟਰ ਵੀ ਚੁਣੇ ਗਏ। ਸਕੂਲ ਦੇ ਪ੍ਰਿੰਸੀਪਲ ਸ੍ਰੀ ਬ੍ਰਿਜ ਸਕਸੈਨਾ ਨੇ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੁਹਾਵਣੇ ਭਵਿੱਖ ਸਬੰਧੀ ਪ੍ਰੇਰਨਾਦਾਇਕ ਭਾਸ਼ਣ ਦਿੰਦੇ ਹੋਏ ਭਾਵੁਕਤਾ ਭਰੀ ਵਿਦਾਇਗੀ ਦਿੱਤੀ । ਵਿਦਿਆਰਥੀਆਂ ਦਾ ਧੰਨਵਾਦ ਦਾ ਮੱਤ ਮੈਡਮ ਪੂਨਮ ਸਲਾਰੀਆ ਦੁਆਰਾ ਦਿੱਤਾ ਗਿਆ। ਪ੍ਰੋਗਰਾਮ ਦੇ ਅੰਤ ਵਿੱਚ ਕੇਕ ਕੱਟਣ ਦੀ ਰਸਮ ਅਦਾ ਕੀਤੀ ਗਈ । ਵਿਦਿਆਰਥੀਆਂ ਤੇ ਅਧਿਆਪਕਾਂ ਦੇ ਖਾਣ-ਪੀਣ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ ।ਵਿਦਿਆਰਥੀਆਂ ਨੇ ਖੁਸ਼ੀ-ਖੁਸ਼ੀ ਇਸ ਵਿਦਾਇਗੀ ਸਮਾਰੋਹ ਦਾ ਆਨੰਦ ਮਾਣਿਆ ।
Punjab Bani 06 February,2025
ਬੜਾ ਸ਼ਾਨਦਾਰ ਰਿਹਾ ਚਿਲਡਰਨ ਮੈਮੋਰੀਅਲ ਪਬਲਿਕ ਸਕੂਲ ਦਾ ਸਾਲਾਨਾ ਸਮਾਰੋਹ
ਬੜਾ ਸ਼ਾਨਦਾਰ ਰਿਹਾ ਚਿਲਡਰਨ ਮੈਮੋਰੀਅਲ ਪਬਲਿਕ ਸਕੂਲ ਦਾ ਸਾਲਾਨਾ ਸਮਾਰੋਹ ਪਟਿਆਲਾ : ਚਿਲਡਰਨ ਮੈਮੋਰੀਅਲ ਸਕੂਲ ਵੱਲੋਂ ਹਰਪਾਲ ਟਿਵਾਣਾ ਆਡੀਟੋਰੀਅਮ ਵਿਖੇ ਬੱਚਿਆਂ ਦਾ ਸਲਾਨਾ ਪ੍ਰੋਗਰਾਮ ਕਰਵਾਇਆ ਗਿਆ, ਜਿਸ ਬੱਚਿਆਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕੀਤੇ ਗਏ। ਜਿਸ ਵਿੱਚ ਬੱਚਿਆਂ ਨੇ ਆਪਣੀ ਕਲਾ ਨੂੰ ਬੜੇ ਵਧੀਆ ਢੰਗ ਨਾਲ ਪੇਸ਼ ਕੀਤਾ ਜਿਸ ਵਿੱਚ ਨ੍ਰਿਤ, ਗਿੱਧਾ ਭੰਗੜਾ ਅਤੇ ਨਾਟਕ ਆਦਿ ਸ਼ਾਮਿਲ ਸੀ । ਇਸ ਪ੍ਰੋਗਰਾਮ ਦੀ ਪ੍ਰਧਾਨਗੀ ਸ੍ਰੀ ਵਿਕਾਸ ਸੱਭਰਵਾਲ ਜੀ ਏ. ਆਈ. ਜੀ. ਪੰਜਾਬ ਪੁਲਸ ਨੇ ਕੀਤੀ । ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਪਟਿਆਲਾ ਸ਼ਹਿਰ ਦੇ ਮੇਅਰ ਸ਼੍ਰੀ ਕੁੰਦਨ ਗੋਗੀਆ ਜੀ ਨੇ ਸ਼ਿਰਕਤ ਕੀਤੀ ਅਤੇ ਸਾਂਝੇ ਤੌਰ ਤੇ ਜੋਤ ਜਲਾ ਕੇ ਪ੍ਰੋਗਰਾਮ ਦਾ ਆਗਾਜ਼ ਕੀਤਾ ਤੇ ਉਹਨਾਂ ਨੇ ਬੱਚਿਆਂ ਨੂੰ ਅਸ਼ੀਰਵਾਦ ਦਿੰਦਿਆ ਕਿਹਾ ਕਿ ਉਹ ਸਕੂਲ ਦੀ ਤਰੱਕੀ ਲਈ ਹਰ ਸੰਭਵ ਮਦਦ ਕਰਨਗੇ। ਇਸ ਪ੍ਰੋਗਰਾਮ ਵਿੱਚ ਮਸ਼ਹੂਰ ਫਿਲਮੀ ਅਦਾਕਾਰ ਹੌਬੀ ਧਾਲੀਵਾਲ ਜੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸਿਰਕਤ ਕੀਤੀ । ਉਹਨਾਂ ਨੇ ਵੀ ਆਪਣੇ ਸ਼ਬਦਾਂ ਨਾਲ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ। ਮਸ਼ਹੂਰ ਗਾਇਕ ਅਮਰਿੰਦਰ ਬੌਬੀ ਨੇ ਗੀਤ ਗਾ ਕੇ ਪ੍ਰੋਗਰਾਮ ਦੀ ਸੋਭਾ ਵਧਾਈ। ਇਸ ਤੋਂ ਇਲਾਵਾ ਰਾਜੀਵ ਗੋਇਲ ਪ੍ਰਸਿੱਧ ਸਮਾਜ ਸੇਵੀ, ਐਕਸੀਅਨ ਇੰਪਰੂਵਮੈਂਟ ਟਰੱਸਟ ਅੰਮ੍ਰਿਤਪਾਲ ਸਿੰਘ ਸੰਧੂ, ਰਾਹੁਲ ਮਹਿਤਾ, ਸਰਦਾਰ ਸੰਦੀਪ ਸਿੰਘ ਰਾਜਾ ਤੂਰ ਅਤੇ ਸਹਿਰ ਦੀਆਂ ਨਾਮੀ ਹਸਤੀਆਂ ਸ਼ਾਮਿਲ ਹੋਈਆਂ। ਇਸ ਪ੍ਰੋਗਰਾਮ ਵਿੱਚ ਆਏ ਹੋਏ ਮਹਿਮਾਨਾਂ ਦਾ ਸਕੂਲ ਦੇ ਚੇਅਰਮੈਨ ਸ਼੍ਰੀ ਅਤੁੱਲ ਮਲਹੋਤਰਾ ਸੈਕਟਰੀ ਸ. ਸੀ. ਐੱਸ. ਵਿਰਮਾਨੀ, ਅਨੰਤਜੀਤ ਸਿੰਘ ਸਾਹਨੀ ਵੱਲੋਂ ਸਨਮਾਨ ਚਿੰਨ ਦੇ ਕੇ ਸਨਮਾਨ ਕੀਤਾ ਗਿਆ । ਪ੍ਰੋਗਰਾਮ ਦਾ ਮੰਚ ਸੰਚਾਲਨ ਡਾ. ਧਰਮਿੰਦਰ ਸੰਧੂ ਅਤੇ ਸ਼੍ਰੀਮਤੀ ਪਰਦੀਪ ਕੌਰ ਵੱਲੋ ਕੀਤਾ ਗਿਆ। ਇਸ ਪ੍ਰੋਗਰਾਮ ਨੂੰ ਸਫਲ ਕਰਨ ਲਈ ਰਾਕੇਸ਼ ਠਾਕੁਰ (ਡਾਇਰੈਕਟਰ) ਰਾਸ਼ਟਰੀਯ ਜਯੋਤੀ ਕਲਾ ਮੰਚ, ਨੀਤੂ ਬਾਵਾ ਅਤੇ ਸਾਰੇ ਸਟਾਫ ਦਾ ਪੂਰਨ ਸਹਿਯੋਗ ਰਿਹਾ । ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਹਰਮਿੰਦਰ ਕੌਰ ਜੀ ਨੇ ਆਏ ਹੋਏ ਸਾਰੇ ਮਹਿਮਾਨਾ ਅਤੇ ਮਾਪਿਆ ਦਾ ਧੰਨਵਾਦ ਕੀਤਾ ।
Punjab Bani 20 January,2025
ਨਵ ਜੰਮੀਆਂ ਧੀਆਂ ਦੀ ਲੋਹੜੀ ਮਨਾਈ
ਨਵ ਜੰਮੀਆਂ ਧੀਆਂ ਦੀ ਲੋਹੜੀ ਮਨਾਈ ਪਟਿਆਲਾ, 19 ਜਨਵਰੀ () : ਸ਼ਾਹੀ ਸ਼ਹਿਰ ਪਟਿਆਲਾ (ਅਰਬਨ) ਦੇ ਸਰਕਲ ਤ੍ਰਿਪੜੀ 2 ਵਿਖੇ ਅੱਜ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਅਧੀਨ ਪਟਿਆਲਾ (ਅਰਬਨ) ਦੇ ਪ੍ਰਾਜੈਕਟ ਅਫਸਰ ਪ੍ਰਦੀਪ ਸਿੰਘ ਗਿੱਲ ਦੀ ਅਗਵਾਈ ਹੇਠ ਨਵ ਜੰਮੀਆਂ ਧੀਆਂ ਦੀ ਲੋਹੜੀ ਮਨਾਉਣ ਦੇ ਪ੍ਰੋਗਰਾਮਾਂ ਦੀ ਲੜੀ ਤਹਿਤ ਇਕ ਹੋਰ ਕੜੀ ਨੂੰ ਜੋੜਦਿਆਂ ਸਰਕਲ ਤ੍ਰਿਪੜੀ 2 ਵਿਚ ਧੀਆਂ ਦੀ ਲੋਹੜੀ ਮਨਾਈ ਗਈ। ਉਕਤ ਪ੍ਰੋਗਰਾਮ ਦੀ ਅਗਵਾਈ ਸੁਪਰਵਾਈਜਰ ਮੈਡਮ ਰਾਜ ਰਾਣੀ ਨੇ ਕੀਤੀ । ਉਨ੍ਹਾਂ ਦੱਸਿਆ ਕਿ ਕਿਸੇ ਵੀ ਸਮਾਜ ਦੀ ਕਲਪਨਾਂ ਬਿਨਾਂ ਧੀਆਂ ਤੋਂ ਨਹੀਂ ਕੀਤੀ ਜਾ ਸਕਦੀ। ਧੀਆਂ ਕਿਸੇ ਵੀ ਖੇਤਰ ਵਿਚ ਲੜਕਿਆਂ ਤੋਂ ਘਟ ਨਹੀਂ ਹਨ, ਇਸ ਲਈ ਸਾਨੂੰ ਧੀਆਂ ਦੇ ਸੁਪਨਿਆਂ ਦੀ ਉਡਾਰੀ ਵਿਚ ਉਨ੍ਹਾਂ ਦਾ ਸਾਥ ਤੇਹੌਂਸਲਾ ਦੇਣਾ ਚਾਹੀਦਾ ਹੈ । ਮੈਡਮ ਰਾਜ ਰਾਣੀ ਨੇ ਕਿਹਾ ਕਿ ਧੀ ਦੇ ਜਨਮ ਤੇ ਸਭਨਾਂ ਨੂੰ ਖੁਸ਼ੀ ਮਨਾਉਣੀ ਚਾਹੀਦੀ ਹੈ ਤਾਂ ਜੋ ਸਾਡੇ ਸਮਾਜ ਵਿਚ ਇਕ ਵਧੀਆ ਸੰਦੇਸ਼ ਭੇਜਿਆ ਜਾ ਸਕੇ। ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਅਧੀਨ ਪਟਿਆਲਾ (ਅਰਬਨ) ਦੀ ਸੁਪਰਵਾਈਜਰ ਰਾਜ ਰਾਣੀ ਨੇ ਪਾਣੀ ਦੇ ਘਟਦੇ ਪੱਧਰ ਤੇ ਵੀ ਆਪਣੇ ਵਿਚਾਰ ਸਾਂਝੇ ਕੀਤੇ । ਉਨ੍ਹਾਂ ਦੱਸਿਆ ਕਿ ਬਾਲ ਵਿਕਾਸ ਪ੍ਰਾਜੈਕਟ ਅਫਸਰ ਪ੍ਰਦੀਪ ਸਿੰਘ ਗਿੱਲ ਵਲੋਂ ਸਮੇਂ ਸਮੇਂ ਤੇ ਅਜਿਹੇ ਪ੍ਰੋਗਰਾਮ ਕਰਵਾਏ ਜਾਂਦੇ ਹਨ, ਜਿਸ ਨਾਲ ਸਮਾਜ ਵਿਚ ਜਾਗਰੂਕਤਾ ਪੈਦਾ ਕੀਤੀ ਜਾ ਸਕੇ। ਲੋਹੜੀ ਦਾ ਰੰਗਾਰੰਗ ਪ੍ਰੋਗਰਾਮ ਵੀ ਮਨਾਇਆ ਗਿਆ, ਜਿਸ ਵਿਚ ਗਿੱਧਾ ਤੇ ਲੋਹੜੀ ਦੇ ਗੀਤ ਗਾਏ ਗਏ । ਇਸ ਮੌਕੇ ਆਂਗਨਵਾੜੀ ਵਰਕਰ ਮਾਇਆ ਕੌਰ, ਮੰਜੂ ਬਾਲਾ, ਮੀਰਾ, ਮਨਜੀਤ, ਕਮਲੇਸ਼ ਰਾਣੀ, ਜਨਕ ਦੁਲਾਰੀ, ਜਸਵੀਰ, ਪਰਮਜੀਤ ਆਦਿ ਹੋਰ ਵਰਕਰਜ਼ ਤੇ ਹੈਲਪਰਜ ਨੂੰ ਲੋਹੜੀ ਪ੍ਰੋਗਰਾਮ ਸਫਲ ਬਣਾਉਣ ਵਿਚ ਆਪਣਾ ਯੋਗਦਾਨ ਪਾਇਆ ।
Punjab Bani 19 January,2025
ਪਿੰਡ ਕਾਮੀ ਕਲਾਂ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਾਈਕਲ ਵੰਡੇ
ਪਿੰਡ ਕਾਮੀ ਕਲਾਂ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਾਈਕਲ ਵੰਡੇ - ਚੀਮਾ ਪਰਿਵਾਰ ਵੱਲੋਂ ਹਰ ਸਾਲ ਕੀਤਾ ਜਾਂਦਾ ਉਪਰਾਲਾ ਸ਼ਲਾਘਾਯੋਗ : ਸਰਬਜੀਤ ਸਿੰਘ ਘਨੌਰ : ਹਲਕਾ ਘਨੌਰ 'ਚ ਪੈਂਦੇ ਪਿੰਡ ਕਾਮੀ ਕਲਾਂ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਸਮਾਜ ਸੇਵੀ ਗੁਰਪਿੰਦਰ ਸਿੰਘ ਚੀਮਾ, ਜਗਦੀਪ ਸਿੰਘ ਚੀਮਾ ਅਤੇ ਸ਼੍ਰੀਮਤੀ ਪੁਸ਼ਪਿੰਦਰ ਕੌਰ ਅਤੇ ਸਮੂਹ ਪਰਿਵਾਰ ਵਲੋਂ ਸਕੂਲ ਦੇ ਪੰਜਵੀਂ ਜਮਾਤ ਦੇ 26 ਵਿਦਿਆਰਥੀਆਂ ਨੂੰ ਸਾਈਕਲ ਵੰਡੇ ਗਏ । ਸਰਕਾਰੀ ਐਲੀਮੈਂਟਰੀ ਸਕੂਲ 'ਚ ਕਰਵਾਏ ਗਏ ਪ੍ਰੋਗਰਾਮ ਵਿੱਚ ਬੀ. ਪੀ. ਈ. ਓ. ਧਰਮਿੰਦਰ ਸਿੰਘ ਟਿਵਾਣਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਚੀਮਾ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੱਚਿਆਂ ਦੇ ਭਵਿੱਖ ਲਈ ਇਹੋ ਜਿਹੇ ਉਪਰਾਲੇ ਕਰਨਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਕੀਤੇ ਜਾਂਦੇ ਨੇਕ ਉਪਰਾਲਿਆਂ ਨੂੰ ਸ਼ਬਦਾਂ ਚ ਬਿਆਨ ਕਰਨਾ ਔਖਾ ਹੈ। ਜ਼ਿਕਰਯੋਗ ਹੈ ਕਿ ਸਮਾਜ ਸੇਵੀ ਗੁਰਪਿੰਦਰ ਚੀਮਾ ਦੇ ਭੈਣ ਮੈਡਮ ਹਰਪ੍ਰੀਤ ਕੌਰ ਬਤੌਰ ਅਧਿਆਪਕ ਇਸ ਸਕੂਲ ਵਿੱਚ ਆਪਣੀਆਂ ਸੇਵਾਵਾਂ ਬਾਖੂਬੀ ਨਿਭਾ ਰਹੇ ਹਨ। ਉਨ੍ਹਾਂ ਦਾ ਬੱਚਿਆਂ ਪ੍ਰਤੀ ਅਥਾਹ ਪਿਆਰ ਸਦਕੇ ਹੀ ਉਨ੍ਹਾਂ ਦੇ ਪਰਿਵਾਰ ਵੱਲੋਂ ਲਗਾਤਾਰ ਚੌਥੇ ਸਾਲ ਵਿਦਿਆਰਥੀਆਂ ਨੂੰ ਸਾਈਕਲ ਵੰਡੇ ਗਏ ਹਨ। ਇਸ ਮੌਕੇ ਪਹੁੰਚੇ ਸਮਾਜ ਸੇਵੀ ਸਰਬਜੀਤ ਸਿੰਘ ਕਾਮੀ ਕਲਾਂ ਨੇ ਚੀਮਾ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡੇ ਪਿੰਡ ਦਾ ਸਕੂਲ ਅਤੇ ਉਸ ਵਿਚ ਪੜ੍ਹਨ ਵਾਲੇ ਵਿਦਿਆਰਥੀ ਵੱਡੇ ਭਾਗਾਂ ਵਾਲੇ ਹਨ ਕਿ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਇਹੋ ਜਿਹੇ ਅਧਿਆਪਕਾਂ ਦੀ ਪ੍ਰਾਪਤੀ ਹੋਈ ਜਿਹੜੇ ਸਮਾਜ ਸੇਵਾ ਲਈ ਸੱਚੇ ਦਿਲੋਂ ਸੇਵਾ ਕਰਦੇ ਆ ਰਹੇ ਹਨ। ਉਨ੍ਹਾਂ ਪਿੰਡ ਦੀ ਤਰਫੋਂ ਸਮੂਹ ਚੀਮਾ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡੇ ਬੱਚਿਆਂ ਦੇ ਭਵਿੱਖ ਲਈ ਕੀਤਾ ਗਿਆ ਇਹ ਉਪਰਾਲਾ ਕਾਬਿਲ ਏ ਤਾਰੀਫ਼ ਹੈ। ਪੂਰਾ ਪਿੰਡ ਅਤੇ ਬੱਚੇ ਹਮੇਸ਼ਾ ਹੀ ਗੁਰਪਿੰਦਰ ਚੀਮਾ ਦੇ ਇਸ ਸਹਿਯੋਗ ਨੂੰ ਯਾਦ ਰੱਖਣਗੇ । ਇਸ ਅਵਸਰ ਤੇ ਕਾਮੀ ਕਲਾਂ ਸਕੂਲ ਦੇ ਸੀ. ਐੱਚ. ਟੀ. ਹਰਪਾਲ ਸਿੰਘ ਦੁਆਰਾ ਅੱਜ ਇਸ ਪ੍ਰੋਗਰਾਮ ਵਿੱਚ ਪਹੁੰਚੇ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਬੀ. ਐੱਸ. ਓ. ਹਰਮੋਇੰਦਰ ਸਿੰਘ, ਸੀ. ਐੱਚ. ਟੀ. ਸੀਲ ਮੈਡਮ ਕੰਵਲਪ੍ਰੀਤ ਕੌਰ, ਸੀ. ਐੱਚ. ਟੀ. ਬਘੌਰਾ ਕੁਲਵੰਤ ਸਿੰਘ, ਸੀ. ਐੱਚ. ਟੀ. ਅਜਰਾਵਰ ਸੰਦੀਪ ਕੁਮਾਰ, ਬੀ. ਐੱਮ. ਟੀ. ਘਨੌਰ ਅਮਨਦੀਪ ਸਿੰਘ, ਪ੍ਰਿੰਸੀਪਲ ਮੈਡਮ ਚਰਨਜੀਤ ਕੌਰ, ਕੁਲਦੀਪ ਸਿੰਘ, ਬਲਕਾਰ ਸਿੰਘ, ਸਰਪੰਚ ਸੁਖਵਿੰਦਰ ਸਿੰਘ ਕਾਮੀ ਕਲਾਂ, ਬਲਜਿੰਦਰ ਸਿੰਘ ਨੰਬਰਦਾਰ, ਕਲੱਬ ਪ੍ਰਧਾਨ ਇੰਦਰਵੀਰ ਸਿੰਘ, ਬਾਬਾ ਦੇਵੀ ਦਿਆਲ, ਤੇਜਿੰਦਰ ਸਿੰਘ, ਪੰਚ ਗੁਰਜਿੰਦਰ ਸਿੰਘ, ਪੰਚ ਇੰਦਰਜੀਤ ਸਿੰਘ, ਪਾਖਰ ਸਿੰਘ ਤੋਂ ਇਲਾਵਾ ਨੇੜਲੇ ਸਕੂਲਾਂ ਤੋਂ ਅਧਿਆਪਕ ਅਤੇ ਵਿਦਿਆਰਥੀਆਂ ਦੇ ਮਾਪੇ ਹਾਜ਼ਰ ਸਨ ।
Punjab Bani 17 January,2025
ਵੱਖ-ਵੱਖ ਸਕੂਲਾਂ ’ਚ ਪੰਜਾਬੀ ਮਾਂ ਬੋਲੀ ਦੇ ਪ੍ਰੋਗਰਾਮ ਅਤੇ ਕਵਿਤਾ ਮੁਕਾਵਲੇ ਕਰਵਾਉਣੇ ਇਕ ਸ਼ਲਾਘਾਯੋਗ ਕਦਮ : ਕ੍ਰਿਪਾਲਵੀਰ ਸਿੰਘ ਐਸ. ਡੀ. ਐਮ.
ਵੱਖ-ਵੱਖ ਸਕੂਲਾਂ ’ਚ ਪੰਜਾਬੀ ਮਾਂ ਬੋਲੀ ਦੇ ਪ੍ਰੋਗਰਾਮ ਅਤੇ ਕਵਿਤਾ ਮੁਕਾਵਲੇ ਕਰਵਾਉਣੇ ਇਕ ਸ਼ਲਾਘਾਯੋਗ ਕਦਮ : ਕ੍ਰਿਪਾਲਵੀਰ ਸਿੰਘ ਐਸ. ਡੀ. ਐਮ. ਪਟਿਆਲਾ : ‘ਹਰਿ ਸਹਾਇ ’ ਸੇਵਾ ਦਲ ਵਲੋਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਸਾਹਿਬਜਾਦਿਆਂ ਦੀ ਨਿਘੀ ਯਾਦ ਨੂੰ ਸਮਰਪਿਤ ਸਰਕਾਰੀ ਐਲੀਮੈਂਟਰੀ ਸਕੂਲ ਨਿਊ ਯਾਦਵਿੰਦਰਾ ਕਲੋਨੀ ਵਿਖੇ ਕਵਿਤਾ ਮੁਕਾਬਲਾ ਕਰਵਾਇਆ ਗਿਆ । ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਕਵਿਤਾ ਮੁਕਾਬਲਾ ਭਾਵ ਕਵੀ ਦਰਬਾਰ ਕਰਵਾਉਂਦੇ ਹੁੰਦੇ ਸੀ ਅਤੇ ਕਵੀਆਂ ਨੂੰ ਉਚ ਕੋਟੀਆਂ ਦੇ ਇਨਾਮ ਦਿੰਦੇ ਹੁੰਦੇ ਸੀ । ਬੱਚਿਆਂ ਵੱਲੋਂ ਅਲੱਗ-ਅਲੱਗ ਤਰੀਕਿਆਂ ਨਾਲ ਕਵਿਤਾ ਸੁਣਾਈਆਂ ਗਈਆਂ । ਕਿਸੇ ਬੱਚੇ ਵਲੋਂ ਜੋਸ਼ ਨਾਲ ਅਤੇ ਕਿਸੇ ਬੱਚੇ ਵਲੋਂ ਗਾਇਨ ਕਰਕੇ ਕਵਿਤਾ ਸੁਣਾਈ ਗਈ । ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਕ੍ਰਿਪਾਲਵੀਰ ਸਿੰਘ (ਪੀ. ਸੀ. ਐਸ.) ਐਸ. ਡੀ. ਐਮ. ਦੂਧਨ ਸਾਧਾਂ ਵਲੋਂ ਸਿਰਕਤ ਕੀਤੀ ਗਈ ਅਤੇ ਵਿਸ਼ੇਸ਼ ਮਹਿਮਾਨ ਵਜੋਂ ਗੁਰਜਿੰਦਰ ਸਿੰਘ ਸਬ ਇੰਸਪੈਕਟਰ ਵਲੋਂ ਸ਼ਿਰਕਤ ਕੀਤੀ ਗਈ । ਐਡਵੋਕੇਟ ਮਨਬੀਰ ਸਿੰਘ ਵਿਰਕ ਅਬਲੋਵਾਲ ਵਲੋਂ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਗਈ । ਪਹਿਲੇ ਸਥਾਨ ਤੇ ਨਵਦੀਪ ਕੌਰ, ਗੁਰਜੋਤ ਸਿੰਘ, ਹਰਪ੍ਰੀਤ ਸਿੰਘ ਆਏ ਦੂਸਰੇ ਸਥਾਨ ਤੇ ਕੋਮਲ, ਰੋਜੀਨਾ ਅਤੇ ਜੋਤ ਕੌਰ ਆਏ ਅਤੇ ਤੀਸਰੇ ਸਥਾਨ ਤੇ ਅਮਨਜੋਤ ਸਿੰਘ, ਕੰਵਲਜੀਤ ਕੌਰ ਅਤੇ ਬਲਜੀਤ ਸਿੰਘ ਆਏ । ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਤੇ ਆਉਣ ਵਾਲਿਆਂ ਬੱਚਿਆਂ ਨੂੰ ਟਰੋਫੀਆਂ, ਮੈਡਲ ਦੇ ਕੇ ਨਿਵਾਜਿਆਂ ਗਿਆ । ਸਮੂਹ ਬੱਚਿਆਂ ਨੂੰ ਪੰਜਾਬੀ ਮੁਹਾਰਨੀ ਦੇ ਚਾਰਟ ਹਰਿ ਸਹਾਇ ਸੇਵਾ ਦਲ ਵਲੋਂ ਵੰਡੇ ਗਏ। ਡਾ. ਦੀਪ ਸਿੰਘ ਮੁੱਖ ਪ੍ਰਬੰਧਕ ਵਲੋਂ ਅਹਿਮ ਭੂਮਿਕਾ ਨਿਭਾਈ ਗਈ । ਆਏ ਹੋਏ ਮਹਿਮਾਨਾਂ ਦਾ ਧੰਨਵਾਦ ਪਲਵਿੰਦਰ ਕੌਰ ਹੈੱਡ ਟੀਚਰ ਵਲੋਂ ਕੀਤਾ ਗਿਆ । ਇਸ ਦੌਰਾਨ ਮੈਡਮ ਏਮਨਦੀਪ ਕੌਰ ਵਲੋਂ ਵਿਸ਼ੇਸ਼ ਤੌਰ ਤੇ ਕਵਿਤਾ ਸੁਣਾਈ ਗਈ । ਇਸ ਸਮਾਗਮ ਵਿਚ ਐਡਵੋਕੇਟ ਗੁਰਿੰਦਰ ਸਿੰਘ, ਕਰਸ਼ੀਦ ਬੇਗਮ, ਗੀਤਿਕਾ ਸ਼ਰਮਾ, ਪ੍ਰਭਜੋਤ ਕੌਰ, ਮੁਕੇਸ਼ ਕੁਮਾਰ, ਕੰਚਨ ਬਾਲਾ, ਸ਼ਾਕਸ਼ੀ ਗਰਗ, ਸੰਤੋਸ਼ ਰਾਣੀ, ਸਤਿੰਦਰ ਗਿੱਲ, ਅਤੇ ਸਮੂਹ ਸਕੂਲ ਸਟਾਫ ਹਾਜਰ ਸਨ ।
Punjab Bani 16 January,2025
ਉਮੰਗ ਸੰਸਥਾਂ ਵੱਲੋਂ ਸਰਕਾਰੀ ਹਾਈ ਸਮਾਰਟ ਸਕੂੂਲ ਧਬਲਾਨ ਵਿਖੇ ਸਾਈਬਰ ਸਕਿਊਰਟੀ ਸੈਮੀਨਾਰ ਆਯੋਜਿਤ
ਉਮੰਗ ਸੰਸਥਾਂ ਵੱਲੋਂ ਸਰਕਾਰੀ ਹਾਈ ਸਮਾਰਟ ਸਕੂੂਲ ਧਬਲਾਨ ਵਿਖੇ ਸਾਈਬਰ ਸਕਿਊਰਟੀ ਸੈਮੀਨਾਰ ਆਯੋਜਿਤ ਸੰਸਥਾ ਦੀ ਮੁਹਿੰਮ ਬੱਚਿਆਂ ਲਈ ਅਹਿਮ ਜਾਣਕਾਰੀ ਸਿੱਧ ਹੋਵੇਗੀ : ਹੈਡਮਿਸਟੈ੍ਰਸ ਰਜਨੀ ਸਿੰਗਲਾ ਪਟਿਆਲਾ : ਉਮੰਗ ਵੈੱਲਫੈਅਰ ਫਾਊਂਡੇਸ਼ਨ ਅਤੇ ਸ਼ਮਸ਼ੇਰ ਐਜੂਕੇਸ਼ਨਲ ਐਂਡ ਵੈਲਫੇਅਰ ਸੁਸਾਇਟੀ ਟੀਮ ਵੱਲੋਂ ਬੀਤੇ ਸਾਲ 2024 ਤੋਂ ਲਗਾਤਾਰ ਸਰਕਾਰੀ ਤੇ ਗੈਰ ਸਰਕਾਰੀ ਕਾਲਜਾਂ ਤੇ ਸਕੂਲਾਂ ਵਿੱਚ ਸਾਈਬਰ ਅਪਰਾਧਾਂ ਤੋਂ ਬਚਣ ਅਤੇ ਇਹਨਾਂ ਨਾਲ ਨਿਪਟਣ ਪ੍ਰਤੀ ਜਾਗਰੂਕਤਾ ਲਈ ਸੈਮੀਨਾਰ ਲਗਾਏ ਜਾ ਰਹੇ ਹਨ । ਬੀਤੇ ਦਿਨੀ ਸੰਸਥਾਂ ਵੱਲੋਂ ਇਹ ਸੈਮੀਨਾਰ ਸਰਕਾਰੀ ਹਾਈ ਸਮਾਰਟ ਸਕੂਲ ਧਬਲਾਨ ਵਿਖੇ ਆਯੋਜਿਤ ਕੀਤਾ ਗਿਆ । ਦੱਸਣਯੋਗ ਹੈ ਕਿ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਚਾਇਲਡ ਪੋ੍ਰਟੈਕਸ਼ਨ ਅਫਸਰ ਸ਼ਾਇਨਾਂ ਕਪੂਰ ਦੇ ਵਿਸ਼ੇਸ਼ ਸਹਿਯੋਗ ਨਾਲ 'ਤੇ ਸੰਸਥਾਂ ਦੇ ਚੇਅਰਮੈਨ ਹਰਦੀਪ ਸਿੰਘ ਬਡੂੰਗਰ ਡੀ. ਐਸ. ਪੀ. ਦੀ ਰਹਿਨੁਮਾਈ ਹੇਠ ਸ਼ੁਰੂ ਕੀਤੇ ਇਸ ਉਪਰਾਲੇ ਤਹਿਤ ਹੁਣ ਤੱਕ 33 ਸਰਕਾਰੀ ਤੇ ਗੈਰ ਸਰਕਾਰੀ ਸਕੂਲ ਅਤੇ ਕਾਲਜਾਂ ਵਿੱਚ ਇਹ ਸੈਮੀਨਾਰ ਲਗਾਇਆ ਜਾ ਚੁੱਕਾ ਹੈ ਅਤੇ ਅੱਗੋਂ ਵੀ ਇਸੇ ਤਰ੍ਹਾਂ ਸੈਮੀਨਾਰ ਲਗਾਤਾਰ ਜਾਰੀ ਹਨ । ਇਸ ਮੌਕੇ ਹੈਡਮਿਸਟੈ੍ਰਸ ਰਜਨੀ ਸਿੰਗਲਾ ਨੇ ਉਮੰਗ ਸੰਸਥਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੰਸਥਾ ਦੀ ਇਹ ਮੁਹਿੰਮ ਬੱਚਿਆਂ ਲਈ ਅਹਿਮ ਜਾਣਕਾਰੀ ਸਿੱਧ ਹੋਵੇਗੀ । ਉਨਾਂ ਸੰਸਥਾਂ ਦੇ ਸੀਨੀਅਰ ਵਾਇਸ ਪ੍ਰਧਾਨ ਅਨੁਰਾਗ ਅਚਾਰੀਆ ਵੱਲੋਂ ਸਾਈਬਰ ਸਕਿਊਰਟੀ ਉਪਰ ਦਿੱਤੇ ਲੈਕਚਰ ਦੀ ਕਾਫੀ ਤਾਰੀਫ ਕੀਤੀ ਅਤੇ ਕਿਹਾ ਕਿ ਉਨਾਂ ਦੇ ਸਕੂਲ ਵਲੋਂ ਵੀ ਬੱਚਿਆਂ ਨੂੰ ਇੰਟਰਨੇਟ ਦੀ ਸਹੀ ਵਰਤੋਂ ਅਤੇ ਇਸ ਦੀ ਵਰਤੋਂ ਦੋਰਾਨ ਹੋਣ ਵਾਲੀ ਧੋਖਾਧੜੀ ਬਚਣ ਲਈ ਅਕਸਰ ਸਮੇਂ ਸਮੇਂ ਤੇ ਜਾਣਕਾਰੀ ਦਿੱਤੀ ਜਾਂਦੀ ਹੈ । ਉਨ੍ਹਾਂ ਕਿਹਾ ਕਿ ਲਾਕ ਡਾਊਨ ਦੋਰਾਨ ਬੱਚਿਆਂ ਨੂੰ ਮੋਬਾਈਲ ਦੇਣਾ ਮਜਬੂਰੀ ਸੀ ਪਰ ਹੁਣ ਇਸ ਦੀ ਘੱਟ ਅਤੇ ਸਹੀ ਵਰਤੋਂ ਬਾਰੇ ਦੱਸਣ ਲਈ ਅਜਿਹੇ ਸੈਮੀਨਾਰਾ ਦਾ ਹੋਣਾ ਅਤਿ ਜਰੂਰੀ ਹੈ । ਉਨ੍ਹਾਂ ਬੱਚਿਆਂ ਨੂੰ ਕੋਈ ਵੀ ਪ੍ਰੇਸ਼ਾਨੀ ਆਉਣ ਤੇ ਸਭ ਤੋਂ ਪਹਿਲਾ ਆਪਣੇ ਮਾਂ ਬਾਪ ਨੂੰ ਦੱਸਣ ਬਾਰੇ ਵੀ ਅਪੀਲ ਕੀਤੀ ਤਾਂ ਜੋ ਬੱਚੇ ਇੰਟਰਨੇਟ ਤੋਂ ਡਰਨ ਦੀ ਬਜਾਏ ਇਸ ਤੋਂ ਚੰਗੀ ਸਿੱਖਿਆ ਲੈਣ ਲਈ ਗੁਰੇਜ ਨਾ ਕਰਨ । ਸੰਸਥਾਂ ਦੇ ਪ੍ਰਧਾਨ ਅਰਵਿੰਦਰ ਸਿੰਘ ਨੇ ਸਕੂਲ ਦੇ ਵਿਿਦਆਰਥੀਆਂ ਵਿੱਚ ਪਹਿਲਾ ਤੋਂ ਹੀ ਇਸ ਬਾਰੇ ਜਾਣਕਾਰੀ ਰੱਖਣ ਅਤੇ ਸੈਮੀਨਾਰ ਦੋਰਾਨ ਸਵਾਲਾਂ ਰਾਹੀਂ ਹੋਰ ਜਾਨਣ ਦੀ ਉਤਸੁਕਤਾ ਦੀ ਸ਼ਲਾਘਾ ਕੀਤੀ । ਉਨ੍ਹਾਂ ਕਿਹਾ ਕਿ ਸੰਸਥਾਂ ਦੀ ਟੀਮ ਦਾ ਇਹ ਉਪਰਾਲਾ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਵਿੱਚ ਲਗਾਤਾਰ ਜਾਰੀ ਹੈ । ਉਨ੍ਹਾਂ ਹੋਰਨਾਂ ਸਕੂਲਾਂ ਨੂੰ ਵੀ ਅਪੀਲ ਕੀਤੀ ਕਿ ਇਸ ਸੈਮੀਨਾਰ ਨੂੰ ਕਰਵਾਉਣ ਲਈ ਸੰਸਥਾ ਦੇ ਕੋਆਰਡੀਨੇਟਰ ਡਾ. ਗਗਨਪ੍ਰੀਤ ਕੌਰ ਨਾਲ ਮੁਬਾਇਲ ਨੰਬਰ 9779607262 ਤੇ ਸੰਪਰਕ ਕਰ ਸਕਦੇ ਹੋ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਸਥਾਂ ਦੇ ਵਿੱਤ ਸਕੱਤਰ ਯੋਗੇਸ਼ ਪਾਠਕ, ਜਰਨਲ ਸੈਕਟਰੀ ਰਾਜਿੰਦਰ ਸਿੰਘ, ਜੁਆਇੰਟ ਸਕੱਤਰ ਪਰਮਜੀਤ ਸਿੰਘ, ਕੋਆਰਡੀਨੇਟਰ ਗਗਨਪ੍ਰੀਤ ਕੌਰ, ਅਤੇ ਸਕੂਲ ਸਟਾਫ਼ ਪੰਜਾਬੀ ਮਾਸਟਰ ਹਰਪ੍ਰੀਤ ਸਿੰਘ, ਪੀਟੀਆਈ, ਸਾਇੰਸ ਮਿਸਟ੍ਰੈਸ ਪਵਨਪ੍ਰੀਤ, ਕੁਲਦੀਪ ਕੌਰ ਐਸ. ਐਸ. ਮਿਸਟੈ੍ਰਸ ਕੌਰ ਮੌਜੂਦ ਸਨ ।
Punjab Bani 16 January,2025
ਡਿਪਟੀ ਕਮਿਸ਼ਨਰ ਨੇ ਬੱਚਿਆਂ ਨਾਲ ਕੇਕ ਕੱਟ ਕੇ ਮਨਾਈ ਲੋਹੜੀ
ਡਿਪਟੀ ਕਮਿਸ਼ਨਰ ਨੇ ਬੱਚਿਆਂ ਨਾਲ ਕੇਕ ਕੱਟ ਕੇ ਮਨਾਈ ਲੋਹੜੀ -ਬੱਚਿਆਂ ਨੂੰ ਟਰੈਕ ਸੂਟ, ਬੈਗ, ਕਿੱਟਾਂ ਅਤੇ ਖਾਣ ਪੀਣ ਦਾ ਸਮਾਨ ਦਿੱਤਾ ਪਟਿਆਲਾ 13 ਜਨਵਰੀ : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਲੋਹੜੀ ਦੇ ਪਵਿੱਤਰ ਤਿਓਹਾਰ ‘ਤੇ ‘ਧੀਆਂ ਦੀ ਲੋਹੜੀ ਦੀ ਵਧਾਈ ਦੇਂਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅਨੇਕਾਂ ਸਕੀਮਾਂ ਲਾਗੂ ਕੀਤੀਆਂ ਗਈਆਂ ਹਨ । ਇਹਨਾਂ ਸਕੀਮਾਂ ਦਾ ਲਾਭ ਧੀਆਂ ਦੇ ਮਾਪਿਆਂ ਨੂੰ ਲੈਣਾ ਚਾਹੀਦਾ ਹੈ । ਉਹਨਾਂ ਧੀਆਂ ਦੇ ਸਸ਼ਕਤੀਕਰਨ ਤਹਿਤ ਪੰਜਾਬ ਸਰਕਾਰ ਵੱਲੋਂ ਚੁੱਕੇ ਕਦਮਾਂ ਦੀ ਸ਼ਲਾਘਾ ਵੀ ਕੀਤੀ । ਡਿਪਟੀ ਕਮਿਸ਼ਨਰ ਵੱਲੋਂ ਲੋਹੜੀ ਦੇ ਤਿਉਹਾਰ ‘ਤੇ ਬੱਚਿਆਂ ਨੂੰ ਟਰੈਕ ਸੂਟ, ਬੈਗ, ਕਿੱਟਾਂ ਅਤੇ ਖਾਣ ਪੀਣ ਦੀਆਂ ਵਸਤਾਂ ਦੇ ਕੇ ਸਨਮਾਨਿਤ ਕੀਤਾ । ਉਹਨਾਂ ਕਿਹਾ ਕਿ ਧੀਆਂ-ਪੁੱਤਰਾਂ ਵਿੱਚ ਕੋਈ ਫਰਕ ਨਹੀਂ ਹੈ, ਇਸ ਲਈ ਹੁਣ ਧੀਆਂ ਲਈ ਵੀ ਲੋਹੜੀ ਦਾ ਤਿਉਹਾਰ ਖੁਸ਼ੀ-ਖੁਸ਼ੀ ਮਨਾਇਆ ਜਾਂਦਾ ਹੈ । ਡਾ. ਪ੍ਰੀਤੀ ਯਾਦਵ ਨੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਕਰਵਾਏ ਗਏ ਸਮਾਗਮ ਦੀ ਸ਼ਲਾਘਾ ਕੀਤੀ । ਇਸ ਦੌਰਾਨ ਬੱਚਿਆਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਆਪਣੇ ਹੱਥੀਂ ਬਣਾਈਆਂ ਗਈਆਂ ਪੇਂਟਿੰਗਜ਼ ਭੇਂਟ ਵਜੋਂ ਦਿੱਤੀਆਂ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਬੱਚਿਆਂ ਨਾਲ ਕੇਕ ਕੱਟਣ ਦੀ ਰਸਮ ਵੀ ਅਦਾ ਕੀਤੀ । ਸਮਾਗਮ ਦੌਰਾਨ ਬੱਚਿਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ । ਇਸ ਮੌਕੇ ਏ. ਡੀ. ਸੀ.(ਜ) ਇਸ਼ਾ ਸਿੰਗਲ, ਏ. ਡੀ. ਸੀ.(ਡੀ.) ਅਨੁਪ੍ਰਿਤਾ ਜੌਹਲ, ਐਸ. ਡੀ. ਐਮ. ਨਾਭਾ ਇਸਮਿਤ ਵਿਜੇ ਸਿੰਘ, ਐਸ. ਡੀ. ਐਮ. ਪਾਤੜਾਂ ਅਸ਼ੋਕ ਕੁਮਾਰ, ਮੁੱਖ ਮੰਤਰੀ ਫੀਲਡ ਅਫਸਰ ਨਵਜੋਤ ਸ਼ਰਮਾ, ਸਮਾਜਿਕ ਸੁਰੱਖਿਆ ਅਫਸਰ ਸ਼ਾਇਨਾ ਕਪੂਰ ਅਤੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਪਰਦੀਪ ਸਿੰਘ ਸ਼ਾਮਲ ਸਨ ।
Punjab Bani 13 January,2025
ਪਲੇਅ ਵੇਅ ਸਕੂਲਾਂ ਲਈ ਆਨ-ਲਾਈਨ ਰਜਿਸਟ੍ਰੇਸ਼ਨ ਕਰਨ ਲਈ ਨਵੀਆਂ ਹਦਾਇਤਾਂ ਜਾਰੀ : ਜ਼ਿਲ੍ਹਾ ਪ੍ਰੋਗਰਾਮ ਅਫ਼ਸਰ
ਪਲੇਅ ਵੇਅ ਸਕੂਲਾਂ ਲਈ ਆਨ-ਲਾਈਨ ਰਜਿਸਟ੍ਰੇਸ਼ਨ ਕਰਨ ਲਈ ਨਵੀਆਂ ਹਦਾਇਤਾਂ ਜਾਰੀ : ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸੰਗਰੂਰ, 2 ਜਨਵਰੀ : ਅਰਲੀ ਚਾਇਲਡਹੁੱਡ ਕੇਅਰ ਐਂਡ ਐਜੂਕੇਸ਼ਨ ਸਕੀਮ ਅਧੀਨ ਪ੍ਰਾਈਵੇਟ ਪਲੇਅ-ਵੇਅ-ਸਕੂਲਾਂ ਦੀ ਨਵੀਂ ਰਜਿਸਟਰੇਸ਼ਨ ਕਰਵਾਉਣ ਸਬੰਧੀ ਪੰਜਾਬ ਸਰਕਾਰ ਵਲੋਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ । ਇਨ੍ਹਾਂ ਹਦਾਇਤਾਂ ਤਹਿਤ ਪੰਜਾਬ ਵਿਚ ਚੱਲ ਰਹੇ ਸਾਰੇ ਪ੍ਰਾਈਵੇਟ ਪਲੇਅ-ਵੇ ਸਕੂਲ ਹੁਣ ਤੋਂ ਸਮਾਜਿਕ ਸੁਰੱਖਿਆ ਅਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਰਜਿਸਟਰਡ ਕੀਤੇ ਜਾਣਗੇ । ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੋਗਰਾਮ ਅਫਸਰ ਸੰਗਰੂਰ ਅਨੁਰਤਨ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਨਿੱਜੀ ਪਲੇਅ-ਵੇਅ ਸਕੂਲਾਂ ਵਿਚ ਬਚਪਨ ਦੇ ਸ਼ੁਰੂਆਤੀ ਵਿਕਾਸ ਲਈ ਬੱਚਿਆਂ ਨੂੰ ਖੇਡਾਂ ਦੇ ਜ਼ਰੀਏ ਪੜ੍ਹਾਇਆ ਜਾਵੇਗਾ, ਜਿਸ ਨਾਲ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਵਿੱਚ ਨਿਖਾਰ ਆਵੇਗਾ । ਉਨ੍ਹਾਂ ਦੱਸਿਆ ਕਿ ਨਵੇਂ ਦਿਸ਼ਾ ਨਿਰਦੇਸ਼ਾਂ ਤਹਿਤ ਇਨ੍ਹਾਂ ਪਲੇਅ ਵੇਅ ਸਕੂਲਾਂ ਦੀ ਨਵੀਂ ਰਜਿਸਟਰੇਸ਼ਨ ਅਤੇ ਪੁਰਾਣੀ ਰਜਿਸਟਰੇਸ਼ਨ ਰੀਨਿਊ ਕਾਰਵਾਏ ਜਾਣ ਨੂੰ ਲਾਜ਼ਮੀ ਕਰਾਰ ਦਿੱਤਾ ਗਿਆ ਹੈ, ਜਿਸ ਸਬੰਧੀ ਵਿਸਥਾਰ ਵਿਚ ਨਿਯਮ ਅਤੇ ਹਦਾਇਤਾਂ ਲਾਗੂ ਹੋਣਗੀਆਂ ਜਿਵੇ ਕਿ ਪਲੇਅ ਵੇਅ ਸਕੂਲ ਦੀ ਇਮਾਰਤ ਦਾ ਹਵਾਦਾਰ ਹੋਣਾ, ਸਕੂਲ ਦੀ ਚਾਰ-ਦੀਵਾਰੀ, ਸਾਫ ਸੁਥਰਾ ਪੀਣ ਯੋਗ ਪਾਣੀ, ਸੁਰੱਖਿਆ ਮਾਪਦੰਡ, ਅਧਿਆਪਕਾਂ ਅਤੇ ਬੱਚਿਆਂ ਦੀ ਗਿਣਤੀ ਦਾ 1:20 ਦਾ ਅਨੁਪਾਤ ਭਾਵ ਇੱਕ ਅਧਿਆਪਕ 20 ਤੋਂ ਵੱਧ ਬੱਚਿਆਂ ਨੂੰ ਨਹੀਂ ਪੜ੍ਹਾ ਸਕੇਗਾ । ਉਸ ਦੇ ਨਾਲ ਇਕ ਕੇਅਰਟੇਕਰ ਵੀ ਹੋਵੇਗਾ ਤਾਂ ਜੋ ਬੱਚਿਆਂ ਦੀ ਸਿਹਤ ਨਾਲ ਸਮਝੌਤਾ ਨਾ ਹੋਵੇ। ਸਕੂਲ ਅੰਦਰਲੀ ਬਣਤਰ, ਰੈਸਟ ਰੂਮ ਦੀ ਵਿਵਸਥਾ, ਲੜਕੇ ਅਤੇ ਲੜਕੀਆਂ ਲਈ ਵੱਖਰੇ ਪਖਾਨੇ, ਸਾਰੇ ਸਕੂਲਾਂ ਵਿਚ ਸੀਸੀਟੀਵੀ ਕੈਮਰੇ ਵੀ ਲਾਜ਼ਮੀ ਕੀਤੇ ਗਏ ਹਨ । ਉਨ੍ਹਾਂ ਹੋਰ ਦੱਸਿਆ ਕਿ ਨਵੇਂ ਦਿਸ਼ਾ ਨਿਰਦੇਸ਼ਾਂ ਤਹਿਤ ਸਕੂਲਾਂ ਵਿੱਚ ਦਾਖ਼ਲੇ ਲਈ ਬੱਚੇ ਲਈ ਕੋਈ ਸਕ੍ਰੀਨਿੰਗ ਟੈਸਟ ਜਾਂ ਮਾਤਾ-ਪਿਤਾ ਦੀ ਇੰਟਰਵਿਊ ਆਦਿ ਨਹੀਂ ਹੋਵੇਗੀ । ਇਨ੍ਹਾਂ ਸਕੂਲਾਂ ਵਿੱਚ ਜੰਕ ਫੂਡ ‘ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ । ਇਸ ਤੋਂ ਇਲਾਵਾ ਘਰੋਂ ਵੀ ਜੰਕ ਫੂਡ ਟਿਫਿਨ ਵਿੱਚ ਨਹੀਂ ਆਵੇਗਾ ਅਤੇ ਨਾ ਹੀ ਸਕੂਲ ਵਿੱਚ ਜਾਂ ਆਲੇ-ਦੁਆਲੇ ਜੰਕ ਫੂਡ ਵੇਚਿਆ ਜਾਵੇਗਾ । ਉਨ੍ਹਾਂ ਹੋਰ ਦੱਸਿਆ ਕਿ ਪਲੇਅ ਵੇਅ ਵਿਚ ਬੱਚਿਆਂ ਨੂੰ ਖੇਡਾਂ ਰਾਹੀਂ ਸਿਖਾਇਆ ਜਾਣਾ ਹੈ । ਉਨ੍ਹਾਂ ਨੇ ਇਹ ਵੀ ਦੱਸਿਆ ਕਿ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦਾ ਡਰਾਉਣ ਜਾ ਧਮਕਾਉਣ ’ਤੇ ਪਾਬੰਦੀ ਹੈ। ਬੱਚਿਆਂ ’ਤੇ ਕੰਮ ਦਾ ਕੋਈ ਬੋਝ ਨਹੀਂ ਹੋਵੇਗਾ, ਪਲੇਅ ਵੇਅ ਦੇ ਅੰਦਰ ਲਾਇਬ੍ਰੇਰੀ ਦਾ ਪ੍ਰਬੰਧ ਹੋਵੇਗਾ, ਹਰ ਮਹੀਨੇ ਬੱਚੇ ਦੀ ਸਿਹਤ ਜਾਂਚ ਹੋਵੇਗੀ ਅਤੇ ਸਕੂਲ ਬੱਚੇ ਦੇ ਟੀਕਾਕਰਨ ਦਾ ਰਿਕਾਰਡ ਰੱਖੇਗਾ। ਬੱਚਿਆਂ ਦੀ ਸੁਰੱਖਿਆ ਲਈ ਫਾਇਰ ਸੇਫਟੀ, ਸਿਹਤ ਸਹੂਲਤਾਂ ਸਭ ਦੀ ਜਾਂਚ ਕੀਤੀ ਜਾਵੇਗੀ । ਸਕੂਲ ਵਿਚ ਫੀਸਾਂ ਕਿਵੇਂ ਲਈਆਂ ਜਾਣਗੀਆਂ, ਇਸ ਬਾਰੇ ਦਿਸ਼ਾ ਨਿਰਦੇਸ਼ ਹੋਣਗੇ । ਦਾਖਲੇ ਦੇ ਸਮੇਂ ਬੱਚੇ ਦਾ ਕੋਈ ਸਕ੍ਰੀਨਿੰਗ ਟੈਸਟ ਅਤੇ ਮਾਪਿਆਂ ਦੀ ਇੰਟਰਵਿਊ ਨਹੀਂ ਹੋਵੇਗੀ । ਉਨ੍ਹਾਂ ਇਹ ਵੀ ਦੱਸਿਆ ਕਿ ਇਹ ਰਜਿਸਟ੍ਰੇਸ਼ਨ ਪ੍ਰਕਿਰਿਆ ਹਦਾਇਤਾਂ ਜਾਰੀ ਹੋਣ ਤੋਂ ਇਕ ਮਹੀਨੇ ’ਚ ਹੋਣੀ ਜ਼ਰੂਰੀ ਹੈ ਜੋ ਕਿ ਹਰ ਸਾਲ ਵਿਚਾਰੀ ਜਾਵੇਗੀ । ਉਹਨਾਂ ਦੱਸਿਆ ਕਿ ਇਕ ਮਹੀਨੇ ਦੇ ਅੰਦਰ ਅੰਦਰ ਜਿਹੜੇ ਪਲੇਅ ਵੇਅ ਸਕੂਲਾਂ ਦੀ ਰਜਿਸਟਰੇਸ਼ਨ ਨਹੀਂ ਹੋਵੇਗੀ ਉਨ੍ਹਾਂ ਸਕੂਲਾਂ ਉੱਪਰ ਬਣਦੀ ਕਾਰਵਾਈ ਕੀਤੀ ਜਾਵੇਗੀ । ਉਨ੍ਹਾਂ ਹੋਰ ਦੱਸਿਆ ਕਿ ਨਵੀਂ ਹਦਾਇਤਾਂ ਸਬੰਧੀ ਵਧੇਰੇ ਜਾਣਕਾਰੀ ਜ਼ਿਲ੍ਹੇ ਦੀ ਵੈਬਸਾਈਟ sangrur.nic.in ਤੋਂ ਲਈ ਜਾ ਸਕਦੀ ਹੈ । ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਉਨ੍ਹਾਂ ਸਕੂਲਾਂ ਵਿੱਚ ਦਾਖਲ ਕਰਵਾਉਣ ਨੂੰ ਤਰਜੀਹ ਦੇਣ ਜੋ ਪਹਿਲਾਂ ਹੀ ਵਿਭਾਗ ਨਾਲ ਰਜਿਸਟਰਡ ਹਨ। ਇਸ ਸਬੰਧੀ ਜਾਣਕਾਰੀ ਸਮਾਜ ਭਲਾਈ ਵਿਭਾਗ ਦੀ ਵੈੱਬਸਾਈਟ ‘ਤੇ ਵੀ ਅਪਲੋਡ ਕੀਤੀ ਜਾਵੇਗੀ । ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਵੱਲੋਂ ਸਭ ਤੋਂ ਪਹਿਲਾਂ ਸਾਰੇ ਪਲੇਅ ਵੇਅ ਸਕੂਲਾਂ ਦੀ ਰਜਿਸਟ੍ਰੇਸ਼ਨ ਕਰਵਾਈ ਜਾਵੇਗੀ ਅਤੇ ਨਿਯਮਾਂ ਦੀ ਪਾਲਣਾ ਕਰਨ ਵਾਲੇ ਸਕੂਲ ਹੀ ਕੰਮ ਕਰ ਸਕਣਗੇ ।
Punjab Bani 02 January,2025
ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਦਾ ਬਾਲ ਚਿੱਤਰਕਾਰ ਗੁਰਵੀਰ
ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਦਾ ਬਾਲ ਚਿੱਤਰਕਾਰ ਗੁਰਵੀਰ ਪਟਿਆਲਾ : ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਦੇ ਬਾਲ ਕਲਾਕਾਰ ਅੱਠਵੀਂ ਜਮਾਤ ਦੇ ਗੁਰਵੀਰ ਨੇ ਸਰਬੰਸ ਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਸ਼ਹਾਦਤ ਨੂੰ ਯਾਦ ਕਰਦਿਆਂ, ਪੋਸਟਰ ਰਾਹੀਂ ਆਪਣੀ ਸ਼ਰਧਾ ਭਾਵਨਾ ਪ੍ਰਗਟ ਕੀਤੀ । ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ ਅਤੇ ਕੌਆਰਡੀਨੇਟਰ ਸ਼੍ਰੀਮਤੀ ਨਰੇਸ਼ ਕੁਮਾਰੀ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਇਸ ਮਹੀਨੇ ਦੌਰਾਨ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ਼ ਬਹਾਦਰ ਜੀ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਮਾਤਾ ਗੁਜ਼ਰ ਕੌਰ ਜੀ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਜਾਣਕਾਰੀ ਦਿੱਤੀ ਗਈ । ਬੱਚਿਆਂ ਵਲੋਂ ਕਵਿਤਾ, ਭਾਵੂਕ ਵਿਚਾਰਾਂ ਅਤੇ ਪੇਂਟਿੰਗ ਰਾਹੀਂ, ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਆਪਣੇ ਦੇਸ਼, ਸਮਾਜ, ਧਰਮ, ਵਾਤਾਵਰਨ, ਪਵਨ, ਪਾਣੀ, ਧਰਤੀ ਮਾਂ ਅਤੇ ਫਰਜ਼ਾਂ ਪ੍ਰਤੀ ਵਫਾਦਾਰ ਰਹਿਣ ਦਾ ਪ੍ਰਣ ਕੀਤਾ ।
Punjab Bani 21 December,2024
ਪੰਜਾਬੀ ਯੂਨੀਵਰਸਿਟੀ ਵਿੱਚ ਚੱਲ ਰਿਹਾ ਬਾਲ ਰੰਗਮੰਚ ਉਤਸਵ ਸੰਪੰਨ
ਪੰਜਾਬੀ ਯੂਨੀਵਰਸਿਟੀ ਵਿੱਚ ਚੱਲ ਰਿਹਾ ਬਾਲ ਰੰਗਮੰਚ ਉਤਸਵ ਸੰਪੰਨ -ਆਖਰੀ ਦਿਨ ਪੇਸ਼ ਹੋਇਆ ਨਾਟਕ 'ਮੰਮੀ ਪਾਪਾ..ਲਵ ਯੂ' ਪਟਿਆਲਾ, 17 ਦਸੰਬਰ : ਪੰਜਾਬੀ ਯੂਨੀਵਰਸਿਟੀ ਵਿੱਚ ਪੰਜਾਬੀ ਵਿਭਾਗ ਦੀ ਸਾਹਿਤ ਸਭਾ ਦੇ ਸਹਿਯੋਗ ਨਾਲ਼ ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਅਤੇ ਸਤੀਸ਼ ਕੁਮਾਰ ਵਰਮਾ ਖੋਜ ਪਰਿਵਾਰ ਵੱਲੋਂ ਕਰਵਾਏ ਜਾ ਰਹੇ ਤਿੰਨ ਰੋਜ਼ਾ ਬਾਲ ਰੰਗਮੰਚ ਉਤਸਵ ਦੇ ਅੰਤਿਮ ਦਿਨ ਪ੍ਰਸਿੱਧ ਨਿਰਦੇਸ਼ਕ ਚਕਰੇਸ਼ ਦੀ ਨਿਰਦੇਸ਼ਨਾ ਹੇਠ ਮੰਜੂ ਯਾਦਵ ਦਾ ਲਿਖਿਆ ਨਾਟਕ 'ਮੰਮੀ ਪਾਪਾ..ਲਵ ਯੂ' ਦੀ ਪੇਸ਼ਕਾਰੀ ਨੇ ਭਾਰਤੀ ਸਮਾਜ ਵਿਚ ਬਾਲਾਂ ਦੀ ਪਰਵਰਿਸ਼ ਤੇ ਅਨੇਕ ਸੁਆਲ ਖੜੇ ਕੀਤੇ। ਵਿਦੂਸ਼ਕੀ ਸ਼ੈਲੀ ਵਿੱਚ ਖੇਡੇ ਗਏ ਨਾਟਕ ਨੇ ਮਾਪਿਆਂ ਅਤੇ ਸਿੱਖਿਆ ਨੀਤੀ ਦੀ ਭੂਮਿਕਾ ਨੂੰ ਕਟਹਿਰੇ ਵਿਚ ਖੜ੍ਹਾ ਕਰਦਿਆਂ ਸਪਸ਼ਟ ਸੰਕੇਤ ਦਿੱਤਾ ਕਿ ਜਿੰਨੀ ਦੇਰ ਤਕ ਭਾਰਤੀ ਮਾਪੇ ਆਪਣੇ ਸੁਪਨੇ ਬਾਲਾਂ ਤੇ ਥੋਪਣ ਦੀ ਥਾਂ ਬਾਲਾਂ ਦੇ ਆਪਣੇ ਸੁਪਨਿਆਂ ਨੂੰ ਨਹੀਂ ਸਮਝਦੇ ਅਤੇ ਸਿੱਖਿਆ ਨੀਤੀ ਵਿਚ ਬਾਲਾਂ ਦੀਆਂ ਰੁਚੀਆਂ ਅਤੇ ਮਨੋਵਿਗਿਆਨ ਨੂੰ ਧਿਆਨ ਵਿੱਚ ਨਹੀਂ ਰੱਖਿਆ ਜਾਂਦਾ, ਓਨੀ ਦੇਰ ਤਕ ਬਾਲ ਨਿਰਾਸ਼ਾ ਅਤੇ ਇਕੱਲਤਾ ਦੀ ਗ੍ਰਿਫ਼ਤ ਵਿਚ ਰਹਿਣਗੇ, ਜਿਥੋਂ ਬਹੁਤ ਸਾਰੇ ਰਸਤੇ ਖ਼ੁਦਕੁਸ਼ੀਆਂ, ਕ੍ਰਾਈਮ ਅਤੇ ਨਸ਼ਿਆਂ ਵੱਲ ਨਿਕਲਦੇ ਹਨ। ਨਾਟਕ ਨੇ ਬਹੁਤ ਸਾਰੇ ਰੰਗਮੰਚੀ ਪ੍ਰਯੋਗ ਕਰਦੇ ਹੋਏ ਰੰਗਮੰਚ ਦੀ ਵਿਲੱਖਣ ਭਾਸ਼ਾ ਦਾ ਜਾਦੂ ਦਰਸ਼ਕਾਂ 'ਤੇ ਕੀਤਾ । ਇਸ ਸ਼ਾਮ ਦਾ ਆਗਾਜ਼ ਫੀਲਖਾਨਾ ਸਕੂਲ ਦੇ ਹਰਿਭੱਲਭ ਸੰਗੀਤ ਮੁਕਾਬਲੇ ਦੇ ਜੇਤੂ ਵਿਦਿਆਰਥੀ ਸਤਿਨੂਰ ਸ਼ਰਮਾ ਦੀ ਸਿਤਾਰ ਵਾਦਨ ਦੀ ਪੇਸ਼ਕਾਰੀ ਅਤੇ ਉਸ ਦੇ ਵਿਸ਼ੇਸ਼ ਸਨਮਾਨ ਨਾਲ ਹੋਇਆ । ਮੂਲੇਪੁਰ ਸਕੂਲ ਦੇ ਵਿਦਿਆਰਥੀ ਪ੍ਰਿੰਸ ਦੇ ਢੋਲ ਵਾਦਨ ਦਾ ਜਾਦੂ ਦਰਸ਼ਕਾਂ ਦੇ ਸਿਰ ਚੜ੍ਹ ਕੇ ਬੋਲਿਆ। ਸਰਕਾਰੀ ਪ੍ਰਾਇਮਰੀ ਸਕੂਲ ਬੱਲਮਗੜ੍ਹ ਦੀ ਦੂਜੀ ਜਮਾਤ ਵਿਚ ਪੜ੍ਹਦੀ ਬਾਲੜੀ ਖ਼ਵਾਹਿਸ਼ ਦੇ ਗਿੱਧਾ ਨਾਚ ਨੇ ਦਰਸ਼ਕ ਝੂੰਮਣ ਲਗਾ ਦਿੱਤੇ । ਪ੍ਰੋਗਰਾਮ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਉੱਘੇ ਬਾਲ ਸਾਹਿਤ ਲੇਖਕ ਸਤਪਾਲ ਭੀਖੀ ਅਤੇ 'ਤਾਰੇ ਭਲਕ ਦੇ' ਸੰਸਥਾ ਦੇ ਮੁਖੀ ਜਸਪ੍ਰੀਤ ਜਗਰਾਓਂ ਸ਼ਾਮਿਲ ਹੋਏ । ਸਤਪਾਲ ਭੀਖੀ ਨੇ ਆਪਣੇ ਪ੍ਰਾਇਮਰੀ ਸਕੂਲ ਦੇ ਤਜਰਬੇ ਦੇ ਆਧਾਰ ਤੇ ਬਾਲ ਮਨੋਵਿਗਿਆਨ ਨਾਲ਼ ਜੁੜੇ ਕਈ ਪ੍ਰਸੰਗਾਂ ਦੇ ਹਵਾਲੇ ਨਾਲ਼ ਬਾਲਾਂ ਨੂੰ ਕੇਂਦਰ ਵਿਚ ਰੱਖਣ ਦੀ ਅਪੀਲ ਕੀਤੀ । ਸਮਾਗਮ ਦੀ ਪ੍ਰਧਾਨਗੀ ਪ੍ਰੋਫ਼ੈਸਰ ਗੁਰਮੁਖ ਸਿੰਘ, ਮੁਖੀ ਪੰਜਾਬੀ ਵਿਭਾਗ ਨੇ ਕੀਤੀ । ਉਨ੍ਹਾਂ ਆਪਣੇ ਸ਼ਬਦ ਸਾਂਝੇ ਕਰਦਿਆਂ ਕਿਹਾ ਕਿ ਸਕੂਲ ਸਾਡੀ ਬੁਨਿਆਦ ਹਨ ਜਿੱਥੋਂ ਵਿਦਿਆਰਥੀਆਂ ਨੇ ਯੂਨੀਵਰਸਿਟੀ ਵਿੱਚ ਆਉਣਾ ਹੁੰਦਾ ਹੈ । ਇਸ ਪੱਖੋਂ ਇਹ ਰੰਗਮੰਚ ਉਤਸਵ ਮਹੱਤਵਪੂਰਨ ਹੈ । ਸਮਾਪਨ ਟਿੱਪਣੀ ਵਿਚ ਪ੍ਰੋ. ਸਤੀਸ਼ ਕੁਮਾਰ ਵਰਮਾ ਨੇ ਬਾਲ ਰੰਗਮੰਚ ਉਤਸਵ ਦੇ ਇਸ ਯਤਨ ਨੂੰ ਲਾਸਾਨੀ ਕਿਹਾ ਅਤੇ ਇਸ ਦੀ ਨਿਰੰਤਰਤਾ ਬਣਾਈਂ ਰੱਖਣ ਲਈ ਹੱਲਾਸ਼ੇਰੀ ਦਿੱਤੀ । ਡਾ. ਗੁਰਸੇਵਕ ਲੰਬੀ ਨੇ ਯੂਨੀਵਰਸਿਟੀ ਦੇ ਵਿਹੜੇ ਵਿਚ ਇਨ੍ਹਾਂ ਨਿੱਕਿਆਂ ਦੀ ਆਮਦ ਨੂੰ ਸ਼ੁਭ ਸ਼ਗਨ ਕਿਹਾ । ਬਾਲ ਰੰਗਮੰਚ ਉਤਸਵ ਦੇ ਕਨਵੀਨਰ ਡਾ. ਕੁਲਦੀਪ ਸਿੰਘ ਦੀਪ ਨੇ ਸਾਰਿਆਂ ਦਾ ਧੰਨਵਾਦ ਕਰਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਇਸ ਉਤਸਵ ਨਾਲ ਜੁੜਨ ਦੀ ਅਪੀਲ ਕੀਤੀ ਤਾਂ ਜੋ ਬਾਲ ਰੰਗਮੰਚ ਦਾ ਇਹ ਕਾਫ਼ਲਾ ਪੂਰੇ ਪੰਜਾਬ ਦੇ ਸ਼ਹਿਰ ਸ਼ਹਿਰ ਤਕ ਜਾ ਸਕੇ । ਲੈਕਚਰਾਰ ਬਲਵਿੰਦਰ ਕੌਰ ਪੰਜੋਲੀ ਕਲਾਂ ਨੇ ਉਤਸਵ ਦੇ ਦੌਰਾਨ ਦਿੱਤੇ ਸਾਰੇ ਨਕਦ ਇਨਾਮਾਂ ਦਾ ਜ਼ਿੰਮਾ ਆਪਣੇ ਸਿਰ ਲਿਆ । ਨਿਰਣਾਕਾਰ ਸੁੱਖੀ ਪਾਤੜਾਂ ਨੇ ਨਾਟਕ ਵਿਚੋਂ ਬੈਸਟ ਐਕਟਰ ਤੇ ਐਕਟ੍ਰੈਸ ਦੀ ਚੋਣ ਕੀਤੀ। ਮੇਲੇ ਵਿੱਚ ਪ੍ਰਬੰਧਕੀ ਟੀਮ ਦੇ ਦੋ ਨੌਜਵਾਨ ਵਲੰਟੀਅਰਾਂ ਹਰਮਨ ਚੌਹਾਨ ਅਤੇ ਰੂਹੀ ਸਿੰਘ ਦਾ ਸਨਮਾਨ ਕੀਤਾ ਗਿਆ । ਮੰਚ ਸੰਚਾਲਨ ਗੁਰਦੀਪ ਗਾਮੀਵਾਲਾ ਅਤੇ ਸੁਖਜੀਵਨ ਨੇ ਕੀਤਾ ਅਤੇ ਇਸ ਪ੍ਰੋਗਰਾਮ ਵਿਚ ਮਾਸਟਰ ਪ੍ਰਿਤਪਾਲ ਰੱਲੀ, ਸ਼ਾਇਰ ਨਰਿੰਦਰਪਾਲ ਕੌਰ, ਸ਼ਾਇਰ ਜਗਪਾਲ ਚਹਿਲ, ਡਾ. ਬਲਜਿੰਦਰ ਸਿੰਘ, ਮੈਡਮ ਸੁਖਦੀਪ ਕੌਰ ਚਰਨਜੀਤ ਕੌਰ ਭੁਪਿੰਦਰ ਉਡਤ, ਚਮਕੌਰ ਬਿੱਲਾ, ਸੰਦੀਪ ਵਾਲੀਆ, ਅੰਮ੍ਰਿਤਪਾਲ ਮੰਘਾਣੀਆ ਅਤੇ ਵੱਖ ਵੱਖ ਸਕੂਲਾਂ ਦੇ ਅਧਿਆਪਕਾਂ ਅਤੇ ਮਾਪਿਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ।
Punjab Bani 17 December,2024
ਬਾਲ ਰੰਗਮੰਚ ਉਤਸਵ ਦੇ ਦੂਜੇ ਦਿਨ ਏ. ਆਈ. ਦੀਆਂ ਪਰਤਾਂ ਫੋਲਦੇ ਨਾਟਕ '2034' ਦੀ ਹੋਈ ਸ਼ਾਨਦਾਰ ਪੇਸ਼ਕਾਰੀ
ਬਾਲ ਰੰਗਮੰਚ ਉਤਸਵ ਦੇ ਦੂਜੇ ਦਿਨ ਏ. ਆਈ. ਦੀਆਂ ਪਰਤਾਂ ਫੋਲਦੇ ਨਾਟਕ '2034' ਦੀ ਹੋਈ ਸ਼ਾਨਦਾਰ ਪੇਸ਼ਕਾਰੀ -ਸਰਕਾਰੀ ਸਕੂਲਾਂ ਦੇ ਹੋਣਹਾਰ ਬੱਚਿਆਂ ਦਾ ਕੀਤਾ ਸਨਮਾਨ ਪਟਿਆਲਾ, 16 ਦਸੰਬਰ : ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੰਜਾਬੀ ਵਿਭਾਗ ਦੀ ਸਾਹਿਤ ਸਭਾ ਦੇ ਸਹਿਯੋਗ ਨਾਲ਼ ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਅਤੇ ਸਤੀਸ਼ ਕੁਮਾਰ ਵਰਮਾ ਖੋਜ ਪਰਿਵਾਰ ਵੱਲੋਂ ਕਰਵਾਏ ਜਾ ਰਹੇ 'ਤਿੰਨ ਰੋਜ਼ਾ ਬਾਲ ਰੰਗਮੰਚ ਉਤਸਵ' ਦੇ ਦੂਜੇ ਦਿਨ ਸਰਕਾਰੀ ਹਾਈ ਸਕੂਲ ਮੰਡੌਲੀ ਦੇ ਬੱਚਿਆਂ ਨੇ ਡਾ. ਕੁਲਦੀਪ ਸਿੰਘ ਦੀਪ ਰਚਿਤ ਅਤੇ ਗੁਰਦੀਪ ਗਾਮੀਵਾਲਾ ਵੱਲੋਂ ਨਿਰਦੇਸ਼ਿਤ ਆਰਟੀਫੀਸ਼ਲ ਇੰਟੈਲੀਜੈਂਸ ਦੀਆਂ ਪਰਤਾਂ ਫੋਲਦਾ ਨਾਟਕ ‘2034’ ਬਕਮਾਲ ਅਦਾਕਾਰੀ ਰਾਹੀਂ ਪੇਸ਼ ਕੀਤਾ । ਇਹ ਨਾਟਕ ਇਸ ਥੀਮ 'ਤੇ ਅਧਾਰਤ ਸੀ ਕਿ ਅਸੀਂ ਇੱਕ ਪਾਸੇ ਮਸ਼ੀਨਾਂ ਨੂੰ ਬੰਦੇ ਬਣਾਉਣ ਵਾਲੇ ਪਾਸੇ ਤੁਰ ਪਏ ਹਾਂ ਪਰ ਦੂਜੇ ਪਾਸੇ ਬੰਦੇ ਸੰਵੇਦਨਹੀਨ ਮਸ਼ੀਨਾਂ ਬਣ ਰਹੇ ਹਨ । ਨਾਟਕ ਸਪਸ਼ਟ ਤੌਰ ਤੇ ਇਹ ਸੰਦੇਸ਼ ਦਿੰਦਾ ਹੈ ਕਿ ਜੇਕਰ ਰੋਬੋ ਵਰਗੇ ਮਸ਼ੀਨੀ ਘੋੜਿਆਂ ਨੂੰ ਵਰਤਣਾ ਸਮੇਂ ਦੀ ਲੋੜ ਹੈ ਤਾਂ ਇਸ ਦੀਆਂ ਲਗਾਮਾਂ ਕਸ ਕੇ ਰੱਖਣਾ ਉਸ ਤੋਂ ਵੀ ਵੱਡੀ ਲੋੜ ਹੈ । ਇਸ ਉਤਸਵ ਦੇ ਦੂਜੇ ਦਿਨ ਦੀ ਦੂਜੀ ਪੇਸ਼ਕਾਰੀ ਸਰਕਾਰੀ ਪ੍ਰਾਇਮਰੀ ਸਕੂਲ ਮੰਡੌਲੀ ਦੇ ਛੋਟੇ ਛੋਟੇ ਬੱਚਿਆਂ ਦੁਆਰਾ ਪੇਸ਼ ਕੀਤਾ ਗਿਆ ਸੰਗੀਤ ਨਾਟਕ ‘ਕਿੱਥੇ ਗਈਆਂ ਖੇਡਾਂ ਕਿੱਕਲੀ ਕਲੀਰ ਦੀਆਂ’ ਸੀ । ਉੱਘੇ ਨਿਰਦੇਸ਼ਕ ਸਤਪਾਲ ਬੰਗਾ ਅਤੇ ਪ੍ਰਿਤਪਾਲ ਸਿੰਘ ਚਹਿਲ ਦੀ ਨਿਰਦੇਸ਼ਨਾ ਹੇਠ ਪੇਸ਼ ਇਸ ਸੰਗੀਤ ਨਾਟਕ ਰਾਹੀਂ ਪੰਜਾਬ ਦੀਆਂ ਵਿਰਾਸਤੀ ਖੇਡਾਂ ਦੇ ਮੁਕਾਬਲੇ ਪੈਦਾ ਹੋ ਰਿਹਾ ਇਲੈਕਟਰੋਨਿਕ ਤੇ ਆਨਲਾਈਨ ਖੇਡਾਂ ਦਾ ਸੱਭਿਆਚਾਰ ਅਤੇ ਇਸ ਨਵੇਂ ਸੱਭਿਆਚਾਰ ਵਿੱਚ ਗੁਆਚ ਰਹੇ ਪਰਿਵਾਰਿਕ ਰਿਸ਼ਤਿਆਂ ਨੂੰ ਵਿਸ਼ਾ ਬਣਾਇਆ ਗਿਆ ਸੀ । ਨਿੱਕੇ ਨਿੱਕੇ ਬੱਚਿਆਂ ਨੇ ਮੰਚ ‘ਤੇ ਵੱਖ ਵੱਖ ਬਲਾਕਿੰਗ ਕੁਲਾਜ ਬਣਾਉਂਦੇ ਹੋਏ ਬਹੁਤ ਖੂਬਸੂਰਤੀ ਨਾਲ ਸਮਾਜ ਵਿੱਚ ਹੋ ਰਹੇ ਸੱਭਿਆਚਾਰਕ ਰੂਪਾਂਤਰਨ ਨੂੰ ਦਰਸਾਇਆ। ਉਤਸਵ ਦਾ ਆਗਾਜ਼ ਅਰਸ਼ਪ੍ਰੀਤ ਕੌਰ ਪੰਜੋਲੀ ਦੀ ਕਵਿਤਾ ‘ਮੁਰਦਿਆਂ ਦਾ ਦੇਸ਼’ ਨਾਲ ਹੋਈ। ਇਸੇ ਤਰ੍ਹਾਂ ਜਸ਼ਨਪ੍ਰੀਤ ਸਿੰਘ ਨੇ ਆਪਣੇ ਗੀਤ ਰਾਹੀਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਖੂਬਸੂਰਤ ਆਵਾਜ਼ ਵਿੱਚ ਅਕੀਦਤ ਪੇਸ਼ ਕੀਤੀ । ਇਸ ਉਤਸਵ ਦਾ ਇਕ ਹੋਰ ਮੁੱਖ ਆਕਰਸ਼ਣ ਸਰਕਾਰੀ ਪ੍ਰਾਇਮਰੀ ਸਕੂਲ ਧਰਮਕੋਟ ਵਿੱਚ ਪੜ੍ਹਦੀ ਅਮਾਨਤ ਦੀ ਨ੍ਰਿਤ ਪੇਸ਼ਕਾਰੀ ਅਤੇ ਉਸਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਜਿਸਨੇ ਡੀਡੀ ਪੰਜਾਬੀ ਦੇ ਰੀਐਲਟੀ ਸ਼ੋਅ ‘ਕਿਸ ਮੇਂ ਕਿਤਨਾ ਹੈ ਦਮ’ ਦੇ ਫਾਈਨਲਿਸਟ ਦੇ ਤੌਰ ਤੇ ਮੁਕਾਮ ਹਾਸਲ ਕੀਤਾ । ਮੁੱਖ ਮਹਿਮਾਨ ਵਜੋਂ ਪੁੱਜੇ ਬਾਲ ਸਾਹਿਤਕਾਰ ਦਰਸ਼ਨ ਸਿੰਘ ਆਸ਼ਟ ਨੇ ਕਿਹਾ ਕਿ ਬਾਲਾਂ ਲਈ ਕੰਮ ਕਰਨਾ ਬਹੁਤ ਜਰੂਰੀ ਵੀ ਹੈ ਤੇ ਬਹੁਤ ਮੁਸ਼ਕਿਲ ਵੀ ਹੈ। ਉਹਨਾਂ ਕਿਹਾ ਕਿ ਅੱਜ ਦੇ ਦੌਰ ਵਿੱਚ ਸਾਹਿਤਕ, ਸੱਭਿਆਚਾਰਕ ਅਤੇ ਸਿਰਜਣਾਤਮਕ ਧਰਾਤਲ ‘ਤੇ ਬੱਚਿਆਂ ਲਈ ਵੱਡੇ ਏਜੰਡੇ ਉਲੀਕੇ ਜਾਣੇ ਚਾਹੀਦੇ ਹਨ । ਪ੍ਰਸਿੱਧ ਚਿੰਤਕ ਪ੍ਰੋਫੈਸਰ ਕਿਰਪਾਲ ਕਜਾਕ ਨੇ ਬੱਚਿਆਂ ਨੂੰ ਸ਼ਾਬਾਸ਼ ਦਿੰਦੇ ਹੋਏ ਕਿਹਾ ਕਿ ਇਹ ਪਲੇਟਫਾਰਮ ਬੱਚਿਆਂ ਦੇ ਅੰਦਰ ਛੁਪੀ ਪ੍ਰਤਿਭਾ ਨੂੰ ਬਾਹਰ ਲਿਆਉਣ ਵਿੱਚ ਮੀਲ ਪੱਥਰ ਸਾਬਤ ਹੋਵੇਗਾ ਉਸਨੇ ਮਾਪਿਆਂ ਨੂੰ ਵਧਾਈ ਦਿੱਤੀ ਕਿ ਜੋ ਮੰਚ ਸਾਡੇ ਵਰਗਿਆਂ ਨੂੰ 40-40 ਸਾਲਾਂ ਬਾਅਦ ਨਸੀਬ ਹੋਇਆ ਉਹ ਇਹਨਾਂ ਬੱਚਿਆਂ ਨੂੰ ਪ੍ਰਾਇਮਰੀ ਵਿੱਚ ਪੜਦਿਆਂ ਨੂੰ ਨਸੀਬ ਹੋ ਗਿਆ ਹੈ । ਡਾ. ਸਤੀਸ਼ ਕੁਮਾਰ ਵਰਮਾ ਨੇ ਜੇਤੂ ਬੱਚਿਆਂ ਨੂੰ ਇਨਾਮ ਤਕਸੀਮ ਕਰਦੇ ਹੋਏ ਆਪਣਾ ਆਸ਼ੀਰਵਾਦ ਦਿੱਤਾ । ਡਾ. ਗੁਰਸੇਵਕ ਲੰਬੀ ਨੇ ਪੰਜਾਬੀ ਵਿਭਾਗ ਦੀ ਪ੍ਰਤੀਨਿਧਤਾ ਕਰਦੇ ਹੋਏ ਇਸ ਬਾਲ ਰੰਗਮੰਚ ਉਤਸਵ ਦੌਰਾਨ ਹੋ ਰਹੀਆਂ ਪੇਸ਼ਕਾਰੀਆਂ ਦੀ ਖੂਬ ਸਰਾਹਨਾ ਕਰਦੇ ਹੋਏ ਕਿਹਾ ਕਿ ਇਹ ਬਾਲਾਂ ਲਈ ਇੱਕ ਇਤਿਹਾਸਿਕ ਕਾਰਜ ਹੈ। ਪ੍ਰਸਿੱਧ ਸਿਨੇਮਾ ਅਦਾਕਾਰ ਨਿਰਭੈ ਧਾਲੀਵਾਲ ਨੇ ਨਿਰਣਾਕਾਰ ਦੀ ਸੇਵਾ ਨਿਭਾਉਂਦਿਆਂ ਦੋ ਬੈਸਟ ਐਕਟਰ ਤੇ ਦੋ ਬੈਸਟ ਐਕਟਰੈਸ ਦੀ ਚੋਣ ਕੀਤੀ । ਮੰਚ ਸੰਚਾਲਨ ਸ਼ਾਇਰ ਜਗਪਾਲ ਚਹਿਲ ਨੇ ਕੀਤਾ ਅਤੇ ਇਸ ਪ੍ਰੋਗਰਾਮ ਵਿੱਚ ਮੈਡਮ ਬਲਵਿੰਦਰ ਕੌਰ, ਦਲੀਪ ਸਿੰਘ ਉੱਪਲ, ਓ. ਪੀ. ਗਰਗ, ਮੈਡਮ ਸੁਖਦੀਪ ਕੌਰ, ਚਰਨਜੀਤ ਕੌਰ, ਪਲੇ ਬੈਕ ਸਿੰਗਰ ਭੁਪਿੰਦਰ ਉਡਤ, ਅਦਾਕਾਰ ਚਮਕੌਰ ਬਿੱਲਾ, ਰੂਹੀ ਸਿੰਘ, ਸੰਦੀਪ ਵਾਲੀਆ, ਡਾ. ਇਕਬਾਲ ਸੋਮੀਆ, ਹਰਮਨ ਚੌਹਾਨ ਅਤੇ ਪੇਸ਼ਕਾਰੀ ਕਰਨ ਵਾਲੇ ਸਕੂਲ ਦੇ ਅਧਿਆਪਕਾਂ ਅਤੇ ਮਾਪਿਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ।
Punjab Bani 16 December,2024
ਬੱਚਿਆਂ ਦੇ ਖੇਤਰ 'ਚ ਕੰਮ ਕਰਦੀਆਂ ਸੰਸਥਾਵਾਂ ਨੂੰ ਤੁਰੰਤ ਰਜਿਸਟਰੇਸ਼ਨ ਕਰਵਾਉਣਾ ਲਾਜਮੀ
ਬੱਚਿਆਂ ਦੇ ਖੇਤਰ 'ਚ ਕੰਮ ਕਰਦੀਆਂ ਸੰਸਥਾਵਾਂ ਨੂੰ ਤੁਰੰਤ ਰਜਿਸਟਰੇਸ਼ਨ ਕਰਵਾਉਣਾ ਲਾਜਮੀ ਪਟਿਆਲਾ, 3 ਦਸੰਬਰ : ਜ਼ਿਲ੍ਹਾ ਪਟਿਆਲਾ ਅਧੀਨ ਬਾਲ ਭਲਾਈ ਦੇ ਖੇਤਰ ਵਿੱਚ ਕੰਮ ਕਰ ਰਹੀਆਂ ਅਜਿਹੀਆਂ ਸੰਸਥਾਵਾਂ ਜੋ ਕਿ ਜੁਵੇਨਾਇਲ ਜਸਟਿਸ ਐਕਟ 2015 ਦੇ ਅਧੀਨ ਰਜਿਸਟਰਡ ਨਹੀਂ ਹਨ, ਉਹਨਾਂ ਦਾ ਰਜਿਸਟਰਡ ਹੋਣਾ ਲਾਜਮੀ ਹੈ, ਇਹ ਪ੍ਰਗਟਾਵਾ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, ਪਟਿਆਲਾ ਡਾ. ਸ਼ਾਇਨਾ ਕਪੂਰ ਨੇ ਕੀਤਾ । ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬਾਲ ਭਲਾਈ ਦੇ ਖੇਤਰ ਵਿੱਚ ਕੰਮ ਕਰ ਰਹੀਆਂ ਗ਼ੈਰ ਸਰਕਾਰੀ ਸੰਸਥਾਵਾਂ ਜੋ ਮੁਕੰਮਲ ਤੌਰ 'ਤੇ ਜਾ ਅੰਸ਼ਿਕ ਰੂਪ ਵਿੱਚ ਸੁਰੱਖਿਆ ਸੰਭਾਲ ਲਈ ਲੋੜਵੰਦ ਬੱਚਿਆਂ ਨੂੰ ਮੁਫ਼ਤ ਰਿਹਾਇਸ਼, ਖਾਣਾ, ਪੜ੍ਹਾਈ, ਮੈਡੀਕਲ ਆਦਿ ਮੁਹੱਈਆ ਕਰਵਾ ਰਹੀਆਂ ਹਨ, ਪ੍ਰੰਤੂ ਉਹ ਅਜੇ ਤੱਕ ਜੁਵੇਨਾਇਲ ਜਸਟਿਸ ਐਕਟ 2015 ਦੇ ਤਹਿਤ ਰਜਿਸਟਰਡ ਨਹੀਂ ਹਨ, ਅਜਿਹੀਆਂ ਸੰਸਥਾਵਾਂ ਦਾ ਜੁਵੇਨਾਇਲ ਜਸਟਿਸ ਐਕਟ 2015 ਦੀ ਧਾਰਾ 41 (1) ਅਧੀਨ ਰਜਿਸਟਰਡ ਹੋਣ ਲਾਜ਼ਮੀ ਹੈ ਅਤੇ ਇਹ ਰਜਿਸਟਰੇਸ਼ਨ ਜੁਵੇਨਾਇਲ ਜਸਟਿਸ ਐਕਟ 2015 ਅਧੀਨ ਰੂਲ ਨੰ: 21 ਅਨੁਸਾਰ ਕਰਵਾਈ ਜਾ ਸਕਦੀ ਹੈ । ਉਨ੍ਹਾਂ ਦੱਸਿਆ ਕਿ ਜੇਕਰ ਕੋਈ ਗੈਰ ਸਰਕਾਰੀ ਸੰਸਥਾ ਜੋ ਬੱਚਿਆਂ ਦੇ ਖੇਤਰ ਵਿੱਚ ਕੰਮ ਕਰ ਰਹੀ ਹੈ ਅਤੇ ਜੁਵੇਨਾਇਲ ਜਸਟਿਸ ਐਕਟ 2015 ਦੇ ਅਧੀਨ ਰਜਿਸਟਰਡ ਨਹੀਂ ਹੈ ਤਾਂ ਉਸ ਸੰਸਥਾ ਵਿਰੁੱਧ ਜੁਵੇਨਾਇਲ ਜਸਟਿਸ ਐਕਟ 2015 ਦੀ ਧਾਰਾ 42 ਅਨੁਸਾਰ ਕਾਰਵਾਈ ਕੀਤੀ ਜਾਵੇਗੀ । ਡਾ. ਸ਼ਾਇਨਾ ਕਪੂਰ ਨੇ ਅੱਗੇ ਦੱਸਿਆ ਕਿ ਇਸ ਸਬੰਧੀ ਸੰਸਥਾ ਦੁਆਰਾ ਜਲਦ ਤੋਂ ਜਲਦ ਆਪਣੀ ਸੰਸਥਾ ਨੂੰ ਰਜਿਸਟਰਡ ਕਰਵਾਉਣ ਲਈ ਲੋੜੀਦੇਂ ਦਸਤਾਵੇਜ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ, ਕਮਰਾ ਨੰਬਰ 150, ਬਲਾਕ-ਸੀ ਐਕਸ਼ਟੈਂਨਸ਼ਨ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਟਿਆਲਾ ਵਿਖੇ ਜਮ੍ਹਾ ਕਰਵਾਏ ਜਾਣ ।
Punjab Bani 03 December,2024
ਪੰਜਾਬ ਭਰ ‘ਚ ‘ਬਾਲ ਵਿਆਹ ਮੁਕਤ ਭਾਰਤ’ਮੁਹਿੰਮ ਸਬੰਧੀ ਕੱਲ੍ਹ 27 ਨਵੰਬਰ ਨੁੰ ਚੁਕਾਈ ਜਾਵੇਗੀ ਸਹੁੰ
ਪੰਜਾਬ ਭਰ ‘ਚ ‘ਬਾਲ ਵਿਆਹ ਮੁਕਤ ਭਾਰਤ’ਮੁਹਿੰਮ ਸਬੰਧੀ ਕੱਲ੍ਹ 27 ਨਵੰਬਰ ਨੁੰ ਚੁਕਾਈ ਜਾਵੇਗੀ ਸਹੁੰ ਚੰਡੀਗੜ੍ਹ, 26 ਨਵੰਬਰ : ਬਾਲ ਵਿਆਹ ਨੂੰ ਜੜੋਂ ਖਤਮ ਕਰਨ ਦੇ ਉਦੇਸ਼ ਨਾਲ ਕੱਲ 27 ਨਵੰਬਰ ਨੂੰ ਪੰਜਾਬ ਭਰ ‘ਚ ‘ਬਾਲ ਵਿਆਹ ਮੁਕਤ ਭਾਰਤ’ ਮੁਹਿੰਮ ਸਬੰਧੀ ਵੈਬਕਾਸਟ ਲਿੰਕ ਰਾਹੀਂ ਸਹੁੰ ਚੁਕਾਈ ਜਾਵੇਗੀ । ਇਹ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਸ ਪਹਿਲਕਦਮੀ ਦਾ ਉਦੇਸ਼ ਸੂਬੇ ਭਰ ਵਿੱਚ ਬਾਲ ਵਿਆਹ ਨੂੰ ਖਤਮ ਕਰਨਾ ਹੈ । ਉਨ੍ਹਾਂ ਨੇ ਇਸ ਵਿਸ਼ੇਸ਼ ਮੁਹਿੰਮ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਮਹਿਲਾ ਸਵੈ ਸਹਾਇਤਾ ਸਮੂਹ, ਆਂਗਣਵਾੜੀ ਵਰਕਰ, ਆਸ਼ਾ ਵਰਕਰ ਅਤੇ ਹੈਲਪਰ, ਏ. ਐਨ. ਐਮ, ਬਾਲ ਵਿਆਹ ਰੋਕੂ ਅਧਿਕਾਰੀ ਸਥਾਨਕ ਭਾਈਚਾਰੇ ਦੇ ਆਗੂ, ਅਧਿਆਪਕ, ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀ, ਪੰਚਾਇਤੀ ਰਾਜ ਸੰਸਥਾਵਾਂ ਅਤੇ ਸ਼ਹਿਰੀ ਸਥਾਨਕ ਸੰਸਥਾਵਾਂ ਤੋਂ ਚੁਣੇ ਹੋਏ ਨੁਮਾਇੰਦੇ, ਕਮਿਊਨਿਟੀ ਹੈਲਥ ਪ੍ਰੈਕਟੀਸ਼ਨਰ, ਪੀ. ਐਚ. ਸੀਜ਼, ਡਾਕਟਰ, ਸਿਵਲ ਸੁਸਾਇਟੀ ਸੰਸਥਾਵਾਂ ਦੇ ਮੈਂਬਰ ਰਾਜ ਤੇ ਜ਼ਿਲ੍ਹਾ ਬਾਰ ਕੌਂਸਲਾਂ, ਕਾਨੂੰਨੀ ਸੇਵਾ ਅਥਾਰਟੀਆਂ ਦੇ ਮੈਂਬਰ ਅਤੇ ਧਾਰਮਿਕ ਆਗੂਆਂ ਨੂੰ ਅਪੀਲ ਕੀਤੀ ਹੈ । ਡਾ. ਬਲਜੀਤ ਕੌਰ ਨੇ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਸਮਾਜ ਦੇ ਸਾਰੇ ਵਰਗਾਂ ਦੇ ਸਮੂਹਿਕ ਯਤਨਾਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਹੈ । ਉਨ੍ਹਾਂ ਨੇ ਚੁਣੇ ਹੋਏ ਨੁਮਾਇੰਦਿਆਂ, ਸਿਹਤ ਕਰਮਚਾਰੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਬਾਲ ਵਿਆਹ ਦੇ ਵਿਰੁੱਧ ਜਾਗਰੂਕਤਾ ਪੈਦਾ ਕਰਨ ਦਾ ਸੱਦਾ ਦਿੱਤਾ । ਡਾ. ਬਲਜੀਤ ਕੌਰ ਨੇ ਮੁਹਿੰਮ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਆਪਣੀ ਵਚਨਬੱਧਤਾ ਦਰਸਾਉਦਿਆਂ ਕਿਹਾ ਕਿ ਬਾਲ ਵਿਆਹ-ਮੁਕਤ ਸੂਬਾ ਸਿਰਫ਼ ਇੱਕ ਵਿਜ਼ਨ ਨਹੀਂ ਹੈ, ਸਗੋਂ ਸਾਡੇ ਬੱਚਿਆਂ ਅਤੇ ਸਮਾਜ ਦੇ ਸਰਵਪੱਖੀ ਵਿਕਾਸ ਲਈ ਇੱਕ ਲੋੜ ਹੈ । ਉਨ੍ਹਾਂ ਸਾਰੇ ਹਿੱਸੇਦਾਰਾਂ ਨੂੰ ਇਸ ਇਤਿਹਾਸਕ ਮੁਹਿੰਮ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਅਤੇ ਨੌਜਵਾਨਾਂ ਦੇ ਉੱਜਵਲ ਭਵਿੱਖ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੁਪਨੇ ਅਨੁਸਾਰ ਸੂਬੇ ਨੂੰ ਰੰਗਲਾ ਪੰਜਾਬ ਬਣਾਉਣਾ ਹੈ । ਉਨ੍ਹਾਂ ਕਿਹਾ ਕਿ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਕਿ ਜੇਕਰ ਅਸੀ ਸਾਰੇ ਮਿਲ ਕੇ ਬਾਲ ਵਿਆਹ ਦੀ ਸਮਾਜਿਕ ਬੁਰਾਈ ਨੂੰ ਇਕੱਠੇ ਹੋ ਕੇ ਖਤਮ ਕਰੀਏ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬਾਲ ਵਿਆਹ ਦੀ ਇਸ ਬੁਰੀ ਪ੍ਰਥਾ ਨੂੰ ਠੱਲ ਪਾਉਣ ਲਈ ਲਗਤਾਰ ਯਤਨ ਕਰ ਰਹੀ ਹੈ ।
Punjab Bani 26 November,2024