ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ
ਪਟਿਆਲਾ: 27 ਜੁਲਾਈ, 2026 – ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਮੈਨੇਜਮੈਂਟ ਵਿਭਾਗ ਵੱਲੋਂ ਨਵੇਂ ਸ਼ੈਸ਼ਨ ਵਿੱਚ ਦਾਖਿਲ ਹੋਏ ਪਹਿਲੇ ਸਾਲ ਦੇ ਮੈਨੇਜਮੈਂਟ ਵਿਦਿਆਰਥੀਆਂ ਲਈ “ਸਟਾਕ ਮਾਰਕੀਟ ਓਪਰੇਸ਼ਨਜ਼” ‘ਤੇ ਇੱਕ ਸਮਰ ਪ੍ਰੈਕਟੀਕਲ ਸਿਖਲਾਈ ਪ੍ਰੋਗਰਾਮ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ।ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਵਿੱਤੀ ਸਾਖਰਤਾ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਤੇ ਸਿਧਾਂਤਕ ਗਿਆਨ ਅਤੇ ਪ੍ਰੈਕਟੀਕਲ ਮਾਰਕੀਟ ਐਪਲੀਕੇਸ਼ਨ ਵਿਚਕਾਰ ਪਾੜੇ ਨੂੰ ਦੂਰ ਕਰਨਾ ਸੀ।
ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਇਸ ਅਹਿਮ ਪਹਿਲਕਦਮੀ ਦੀ ਪ੍ਰਸੰਸਾ ਕੀਤੀ ਤੇ ਕਿਹਾ, “ਅੱਜ ਦੇ ਲਗਾਤਾਰ ਬਦਲ ਰਹੇ ਆਰਥਿਕ ਦ੍ਰਿਸ਼ ਵਿੱਚ, ਵਿੱਤੀ ਸਾਖਰਤਾ ਅਤੇ ਹੈਂਡ-ਆਨ ਐਕਸਪੋਜ਼ਰ ਪ੍ਰਬੰਧਨ ਦੇ ਵਿਦਿਆਰਥੀਆਂ ਲਈ ਲਾਜ਼ਮੀ ਸਾਧਨ ਬਣ ਚੁੱਕੇ ਹਨ। ਇਹ ਸਿਖਲਾਈ ਪ੍ਰੋਗਰਾਮ ਵਿਦਿਆਰਥੀਆਂ ਨੂੰ ਵਿਹਾਰਕ ਮਾਰਕੀਟ ਹੁਨਰਾਂ ਨਾਲ ਲੈਸ ਕਰਨ ਲਈ ਸਾਡੀ ਸੰਸਥਾ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਅਤੇ ਵਿਦਿਆਰਥੀਆਂ ਨੂੰ ਰਵਾਇਤੀ ਕਲਾਸਰੂਮ ਤੋਂ ਇਲਾਵਾ ਅਸਲ ਸੰਸਾਰ ਦੀਆਂ ਵਿੱਤੀ ਚੁਣੌਤੀਆਂ ਲਈ ਤਿਆਰ ਕਰਦਾ ਹੈ।”
ਇਸ ਮੌਕੇ ਤੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆ ਮੈਨੇਜਮੈਂਟ ਵਿਭਾਗ ਦੇ ਕੋਆਰਡੀਨੇਟਰ ਡਾ. (ਲੈਫਟੀਨੈਂਟ) ਰੋਹਿਤ ਸਚਦੇਵਾ ਨੇ ਕਿਹਾ, “ਇਸ ਸਿਖਲਾਈ ਪ੍ਰੋਗਰਾਮ ਦਾ ਮੁੱਖ ਉਦੇਸ਼ ਸਾਡੇ ਨੌਜਵਾਨ ਵਿਦਿਆਰਥੀਆਂ ਨੂੰਸਸ ਵਿੱਤੀ ਬਾਜ਼ਾਰਾਂ ਦੀਆਂ ਗੁੰਝਲਾਂ ਨੂੰ ਸਮਝਣ ਲਈ ਤਿਆਰ ਕਰਨਾ ਸੀ। ਅਸੀਂ ਪਾਠ-ਪੁਸਤਕਾਂ ਦੇ ਸੰਕਲਪਾਂ ਤੋਂ ਅੱਗੇ ਵਧਣਾ ਚਾਹੁੰਦੇ ਸੀ ਅਤੇ ਉਹਨਾਂ ਨੂੰ ਵਪਾਰਕ ਮਕੈਨਿਕਸ, ਮਾਰਕੀਟ ਵਿਸ਼ਲੇਸ਼ਣ ਵਿੱਚ ਵਿਹਾਰਕ ਬੁਨਿਆਦੀ ਟਰੇਨਿੰਗ ਪ੍ਰਦਾਨ ਕਰਨਾ ਚਾਹੁੰਦੇ ਸੀ, ਤਾਂ ਕਿ ਉਹ ਕਾਰੋਬਾਰੀ ਬਾਰੀਕੀਆਂ ਤੋਂ ਜਾਣੂ ਹੋ ਸਕਣ।” ਇਸ ਪ੍ਰੋਗਰਾਮ ਵਿੱਚ ਮੈਨੇਜਮੈਂਟ ਵਿਭਾਗ ਦੇ ਤਜਰਬੇਕਾਰ ਫੈਕਲਟੀ ਮੈਂਬਰਾਂ ਦੀ ਅਗਵਾਈ ਵਿੱਚ ਵਿਦਿਆਰਥੀਆਂ ਨੂੰ ਸਟਾਕ ਮਾਰਕੀਟ ਸੰਚਾਲਨ, ਸਟਾਕ ਐਕਸਚੇਂਜ ਮਕੈਨਿਕਸ, ਮਾਰਕੀਟ ਸੂਚਕਾਂਕ, ਬੁਨਿਆਦੀ ਅਤੇ ਤਕਨੀਕੀ ਵਿਸ਼ਲੇਸ਼ਣ, ਸ਼ੇਅਰ ਵਪਾਰ ਪ੍ਰਕਿਰਿਆਵਾਂ, ਅਤੇ ਜੋਖਮ ਪ੍ਰਬੰਧਨ ਰਣਨੀਤੀਆਂ ਦੀ ਵਿਆਪਕ ਸਮਝ ਪ੍ਰਦਾਨ ਕੀਤੀ ਗਈ।
।