ਜਸ਼ਨ (ਜਨਮਦਿਨ / ਵਿਆਹ / ਸਾਲਗਿਰਾ )

Result You Searched: HARYANA-HIMACHAL

ਦਿੱਲੀ ਜਾਣ ਲਈ ਕਿਸਾਨ ਬਜਿੱਦ ; ਪੰਜਾਬ ਹਰਿਆਣਾ ਸਰਹੱਦ 'ਤੇ ਦੂਜੇ ਦਿਨ ਵੀ ਘਸਮਾਨ : ਨਹੀਂ ਟੁੱਟ ਸਕੇ ਬੈਰੀਗੇਟ

ਦਿੱਲੀ ਜਾਣ ਲਈ ਕਿਸਾਨ ਬਜਿੱਦ ; ਪੰਜਾਬ ਹਰਿਆਣਾ ਸਰਹੱਦ 'ਤੇ ਦੂਜੇ ਦਿਨ ਵੀ ਘਸਮਾਨ : ਨਹੀਂ ਟੁੱਟ ਸਕੇ ਬੈਰੀਗੇਟ - ਕਿਸਾਨਾਂ 'ਤੇ ਅੱਥਰੂ ਗੈਸ ਤੇ ਪਾਣੀ ਦੀਆਂ ਬੁਛਾਰਾਂ ਨਾਲ ਪੁਲਸ ਦੇ ਜੋਰਦਾਰ ਹਮਲੇ - ਅੱਜ ਫਿਰ ਕਿਸਾਨਾਂ 'ਤੇ ਜੋਰਦਾਰ ਰਬੜ ਦੀ ਗੋਲੀਆਂ ਦੀ ਫਾਇਰਿੰਗ - ਕਿਸਾਨਾਂ ਵੱਲੋਂ ਇਕ ਹੋਰ ਬੈਰੀਗੇਟ ਨੂੰ ਤੋੜਿਆ - ਦੇਰ ਸ਼ਾਮ ਪੰਜਾਬ ਸਰਕਾਰ ਨੇ ਸੱਦੀ ਕਿਸਾਨਾਂ ਦੀ ਮੀਟਿੰਗ ਪਟਿਆਲਾ 14 ਫਰਵਰੀ - ਕਿਸਾਨਾਂ ਵੱਲੋਂ ਅਰੰਭੇ ਸੰਘਰਸ਼ ਕਾਰਨ ਅੱਜ ਦੂਜੇ ਦਿਨ ਵੀ ਪੰਜਾਬ-ਹਰਿਅਣਾ ਸਰਹੱਦ 'ਤੇ ਪੂਰੇ ਦਿਨ ਘਸਮਾਨ ਮਚਿਆ ਰਿਹਾ ਪਰ ਹਰਿਆਣਾ ਪੁਲਸ ਵੱਲੋਂ ਕੀਤੀ ਗਈ ਬੈਰਿਗੇਟਿੰਗ ਕਿਸਾਨਾਂ ਵਲੋਂ ਤੋੜੀ ਨਹੀਂ ਗਈ, ਹਾਲਾਂਕਿ ਕਿਸਾਨ ਆਗੂਆਂ ਨੇ ਬੈਰੀਗੇਟਿੰਗ ਨੂੰ ਤੋੜਨ ਦਾ ਦਾਅਵਾ ਕੀਤਾ ਹੈ। ਦੂਜੇ ਪਾਸੇ ਪੁਲਸ ਅਤੇ ਪੈਰਾ ਮਿਲਟਰੀ ਫੋਰਸ ਵੱਲੋਂ ਕਿਸਾਨਾਂ 'ਤੇ ਦਰਜਨਾਂ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ, ਪਾਣੀ ਦੀਆਂ ਬੁਛਾੜਾਂ ਕੀਤੀਆਂ ਗਈਆਂ ਅਤੇ ਰਬੜ ਦੀ ਗੋਲੀਆਂ ਦੀ ਫਾਇਰਿੰਗ ਕੀਤੀ ਗਈ ਜਿਸ ਕਾਰਨ ਕਿਸਾਨਾਂ ਨੂੰ ਇਕ ਵਾਰ ਫਿਰ ਬੈਰੀਗੇਟਿੰਗ ਤੋਂ ਪਿੱਛੇ ਹਟਣਾ ਪਿਆ। ਅੱਜ ਵੀ ਦੋ ਦਰਜਨ ਤੋਂ ਵੱਧ ਕਿਸਾਨਾਂ ਦੇ ਜਖਮੀ ਹੋਣ ਦੀ ਸੂਚਨਾ ਹੈ। ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਦੀ ਅਗਵਾਈ ਵਿਚ ਕੇਂਦਰੀ ਮੰਤਰੀਆਂ ਅਤੇ ਕਿਸਾਨ ਆਗੂਆਂ ਦੀ ਗੱਲਬਾਤ ਟੁੱਟਣ ਤੋਂ ਬਾਅਦ ਇਹ ਸੰਘਰਸ਼ ਲੰਘੇ ਕੱਲ੍ਹ ਤੋਂ ਸ਼ੁਰੂ ਹੋਇਆ ਸੀ। ਇਸ ਵਕਤ ਪੰਜਾਬ-ਹਰਿਆਣਾ ਬਾਡਰ ਸ਼ੰਭੂ ਤੇ ਖਨੋਰੀ ਵਿਖੇ ਅੱਜ ਵੀ ਲਗਭਗ 50 ਹਜ਼ਾਰ ਕਿਸਾਨ ਮੌਜੂਦ ਹਨ ਤੇ ਕਈ ਟ੍ਰੈਕਟਰ ਟਰਾਲੀਆਂ ਖੜ੍ਹੇ ਹਨ। ਜੰਗ ਵਾਂਗ ਕਿਸਾਨ ਜਿੱਥੇ ਪੁਲਸ ਨਾਲ ਟੱਕਰ ਲੈ ਰਹੇ ਸਨ ਉਥੇ ਨੇੜਲੇ ਰਸਤਿਆਂ ਰਾਹੀਂ ਵੀ ਦਿੱਲੀ ਪੁੱਜਣ ਦੀਆਂ ਪੂਰੀਆਂ ਕੋਸ਼ਿਸ਼ਾਂ ਹਨ। ਕਿਸਾਨ ਨੇਤਾਵਾਂ ਨੇ ਐਲਾਨ ਕੀਤਾ ਹੈ ਕਿ ਐਮ.ਐਸ.ਪੀ ਸਮੇਤ ਲਗਭਗ 12 ਮੰਗਾਂ ਨੂੰ ਲੈ ਕੇ ਸ਼ੁਰੂ ਹੋਇਆ ਸੰਘਰਸ਼ ਸਿਰੇ ਲਗ ਕੇ ਰਹੇਗਾ। ਹੁਣ ਉਹ ਇਸ ਸੰਘਰਸ਼ ਤੋਂ ਪਿੱਛੇ ਨਹੀਂ ਹਟਣਗੇ। ਕਿਸਾਨ ਆਗੂਆਂ ਦੇ ਸੰਘਰਸ਼ ਲਈ ਹੌਂਸਲੇ ਪੂਰੀ ਤਰ੍ਹਾਂ ਬੁਲੰਦ ਹਨ। ਦੇਰ ਸ਼ਾਮ ਰਾਜਪੁਰਾ ਵਿਖੇ ਕਿਸਾਨ ਆਗੂਆਂ ਦੀ ਏ.ਡੀ.ਜੀ.ਪੀ ਪੰਜਾਬ, ਡੀ.ਸੀ. ਪਟਿਆਲਾ, ਐਸ.ਐਸ.ਪੀ. ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਚੱਲ ਰਹੀ ਸੀ। ਜਾਣਕਾਰੀ ਅਨੁਸਾਰ ਇਸ ਮੀਟਿੰਗ ਵਿਚ ਦਿੱਲੀ 'ਤੋਂ ਕੇਂਦਰੀ ਮੰਤਰੀ ਅਤੇ ਕਈ ਅਧਿਕਾਰੀ ਵੀ ਕਾਨਫਰੰਸਿੰਗ ਰਾਹੀਂ ਜੁੜੇ ਹੋਏ ਹਨ। ਕਿਸਾਨ ਆਗੂ ਆਪਣੀਆਂ ਮੰਗਾਂ ਮਨਾਉਣ ਲਈ ਜਿੱਦ 'ਤੇ ਅੜੇ ਹੋਏ ਹਨ। ਪੰਜਾਬ ਸਰਕਾਰ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਵਿਚੋਲੇ ਦੀ ਭੂੁਮਿਕਾ ਨਿਭਾਉਣ ਦੀ ਕੋਸ਼ਿਸ਼ ਕਰ ਰਹੀ ਹੈ। - ਪੁਲਸ ਫੋਰਸ ਨੇ ਕਈ ਟ੍ਰੈਕਟਰ ਤੋੜੇ ਅੱਜ ਜਦੋਂ ਕਿਸਾਨ ਵੱਡੇ ਟ੍ਰੈਕਟਰਾਂ ਰਾਹੀਂ ਬੈਰੀਗੇਟਾਂ ਵੱਲ ਵਧਣ ਲੱਗੇ ਤਾਂ ਹਰਿਆਣਾ ਪੁਲਸ ਨੇ ਸਭ ਤੋਂ ਪਹਿਲਾਂ ਟ੍ਰੈਕਟਰਾਂ ਨੂੰ ਨਿਸ਼ਾਨਾ ਬਣਾਇਆ। ਟ੍ਰੈਕਟਰਾਂ ਦੇ ਟਾਇਰਾਂ ਵਿਚ ਪਲਾਸਟਿਕ ਦੀਆਂ ਗੋਲੀਆਂ ਮਾਰ ਕੇ ਉਨ੍ਹਾਂ ਨੂੰ ਭੰਨ੍ਹਿਆ ਗਿਆ ਅਤੇ ਬਾਕੀ ਟ੍ਰੈਕਟਰਾਂ 'ਤੇ ਵੀ ਬੰਬਨੁਮਾ ਗੋਲੇ ਸੁੱਟੇ ਗਏ ਜਿਸ ਨਾਲ ਟ੍ਰੈਕਟਰਾਂ ਦਾ ਬੇਹੱਦ ਨੁਕਸਾਨ ਹੋਇਆ। ਕਿਸਾਨਾਂ ਵੱਲੋਂ ਇਸ ਮੌਕੇ ਬਾਕੀ ਟ੍ਰੈਕਟਰਾਂ ਨੂੰ ਪਿੱਛੇ ਮੋੜ ਲਿਆ ਗਿਆ ਹੈ।

Punjab Bani 14 February,2024
ਕ੍ਰਿਕੇਟਰ ਸੋਏਬ ਮਲਿਕ ਤੇ ਅਦਾਕਾਰਾ ਸਨਾ ਜਾਵੇਦ ਨੇ ਕਵਾਇਆ ਨਿਕਾਹ

ਕ੍ਰਿਕੇਟਰ ਸੋਏਬ ਮਲਿਕ ਤੇ ਅਦਾਕਾਰਾ ਸਨਾ ਜਾਵੇਦ ਨੇ ਕਵਾਇਆ ਨਿਕਾਹ ਇਸਲਾਮਾਬਾਦ। ਪਾਕਿਸਤਾਨੀ ਕ੍ਰਿਕਟ ਖਿਡਾਰੀ ਸ਼ੋਏਬ ਮਲਿਕ ਨੇ ਅਦਾਕਾਰਾ ਸਨਾ ਜਾਵੇਦ ਨਾਲ ਵਿਆਹ ਕਰਵਾ ਲਿਆ ਹੈ। ਦਰਅਸਲ, ਲੰਬੇ ਸਮੇਂ ਤੋਂ ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਤੋਂ ਉਨ੍ਹਾਂ ਦੇ ਤਲਾਕ ਨੂੰ ਲੈ ਕੇ ਅਟਕਲਾਂ ਚੱਲ ਰਹੀਆਂ ਸਨ। ਇਸ ਦੌਰਾਨ ਸ਼ੋਏਬ ਮਲਿਕ ਨੇ ਸ਼ਨੀਵਾਰ 20 ਜਨਵਰੀ ਨੂੰ ਆਪਣੇ ਵਿਆਹ ਸਮਾਗਮ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ। ਸ਼ੋਏਬ ਮਲਿਕ ਨੇ ਆਪਣੇ ਵਿਆਹ ਸਮਾਰੋਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਪੋਸਟ ਕੀਤੀਆਂ, ਜੋ ਪਹਿਲਾਂ ਟਵਿੱਟਰ ਵਜੋਂ ਜਾਣਿਆ ਜਾਂਦਾ ਸੀ, ਅਤੇ ਲਿਖਿਆ, ‘ਅਲਹਮਦੁਲਿਲਾਹ… ਅਤੇ ਅਸੀਂ ਤੁਹਾਨੂੰ ਜੋੜੀ ਬਣਾ ਦਿੱਤਾ ਹੈ।’

Punjab Bani 20 January,2024
ਆਲੀਆ ਭੱਟ ਮਨਾ ਰਹੀ 30ਵਾਂ ਜਨਮਦਿਨ, ਸੱਸ ਨੀਤੂ ਕਪੂਰ ਨੇ Wish ਕਰਦੇ ਹੋਏ ਲਿਖਿਆ, 'ਬਹੁਰਾਣੀ'...

ਬਾਲੀਵੁੱਡ ਅਦਾਕਾਰਾ ਆਲੀਆ ਭੱਟ ਅੱਜ ਯਾਨੀ 15 ਮਾਰਚ ਨੂੰ ਆਪਣਾ 30ਵਾਂ ਜਨਮਦਿਨ ਮਨਾ ਰਹੀ ਹੈ। ਇਸ ਮੌਕੇ ਪ੍ਰਸ਼ੰਸਕਾਂ ਦੇ ਨਾਲ-ਨਾਲ ਫਿਲਮੀ ਸਿਤਾਰਿਆਂ ਵੱਲੋਂ ਅਦਾਕਾਰਾਂ ਨੂੰ ਵਧਾਈਆਂ ਮਿਲ ਰਹੀਆਂ ਹਨ। ਉਨ੍ਹਾਂ ਨੂੰ

News 22 March,2023
ਪੱਤਰਕਾਰ ਅਮਨਜੋਤ ਸਿੰਘ ਪੰਨੂ ਦਾ ਕੈਨੇਡਾ ‘ਚ ਸਨਮਾਨ

ਕੈਨੇਡਾ ਦੇ ਕੈਲਗਿਰੀ ਸ਼ਹਿਰ ਵਿੱਚ ਰਹਿੰਦੇ ਪੱਤਰਕਾਰ ਅਮਨਜੋਤ ਪੰਨੂ ਨੂੰ ਪੰਜਾਬੀ ਮੀਡੀਆ ਵਿਚ ਵਿਚਰਦਿਆਂ ਅੱਧਾ ਦਹਾਕਾ ਬੀਤ ਗਿਆ ਹੈ। ਇਸ ਸਮੇਂ ਦੌਰਾਨ ਉਹਨਾਂ ਬੜੀ ਬੇਬਾਕੀ ਨਾਲ ਪੰਜਾਬ ਅਤੇ ਕੈਨੇਡਾ ਦੇ ਮਸਲਿਆਂ ‘ਤੇ ਗੱਲਬਾਤ ਕੀਤੀ ਹੈ। ਬਤੌਰ ਪੱਤਰਕਾਰ ਉਹ ਅਨੇਕਾਂ ਸਿਆਸਤਦਾਨਾਂ ਅਤੇ ਸੰਗੀਤ ਜਗਤ ਦੀਆਂ ਸ਼ਖ਼ਸੀਅਤਾਂ ਦਾ ਇੰਟਰਵਿਊ ਕਰ ਚੁੱਕੇ ਹਨ।

News 22 March,2023
ਅਨੋਖਾ ਵਿਆਹ! ਲਾੜਾ-ਲਾੜੀ ਨੇ ਅਮਰੀਕਾ 'ਚ ਲਏ ਫੇਰੇ, ਪਰਿਵਾਰ ਨੇ ਹਰਿਆਣਾ 'ਚ ਨਿਭਾਈਆਂ ਰਸਮਾਂ

ਸੋਨੀਪਤ- ਅਮਰੀਕਾ 'ਚ ਰਹਿਣ ਵਾਲੇ ਸੋਨੀਪਤ ਦੇ ਪਿੰਡ ਸਾਂਦਲ ਖੁਰਦ ਵਾਸੀ ਅਮਿਤ ਨੇ ਉੱਥੇ ਰਹਿ ਰਹੀ ਕਰਨਾਲ ਵਾਸੀ ਅੰਸ਼ੂ ਨਾਲ 7 ਫੇਰੇ ਲਏ। ਖ਼ਾਸ ਗੱਲ ਇਹ ਰਹੀ ਕਿ ਸੋਨੀਪਤ ਤੋਂ ਬਾਰਾਤ ਬਿਨਾਂ ਲਾੜੇ ਦੇ ਕਰਨਾਲ ਗਈ ਅਤੇ ਸਾਰੀਆਂ ਰਸਮਾਂ ਨਿਭਾਈਆਂ ਗਈਆਂ। ਆਨਲਾਈਨ ਮਾਧਿਅਮ ਨਾਲ ਸਕ੍ਰੀਨ 'ਤੇ ਲਾੜਾ-ਲਾੜੀ ਨੂੰ ਆਸ਼ੀਰਵਾਦ ਦਿੱਤਾ ਅਤੇ ਬਿਨਾਂ ਲਾੜੀ ਦੇ ਬਾਰਾਤ ਘਰ ਆਈ। ਬਾਰਾਤ ਨਾਲ ਨਾ ਲਾੜਾ ਗਿਆ ਅਤੇ ਨਾ ਹੀ ਲਾੜੀ ਘਰ ਆਈ, ਫਿਰ ਵੀ ਦੋਵੇਂ ਪਰਿਵਾਰ ਬੇਹੱਦ ਖੁਸ਼ ਹਨ। ਇਹ ਅਨੋਖਾ ਵਿਆਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸੋਨੀਪਤ ਦੇ ਪਿੰਡ ਸਾਂਦਲ ਖੁਰਦ ਵਾਸੀ ਅਮਿਤ ਲਾਕੜਾ ਅਤੇ ਕਰਨਾਲ ਦੀ ਆਸ਼ੂ ਅਮਰੀਕਾ 'ਚ ਆਪਣੀ ਵੱਖ-ਵੱਖ ਕੰਪਨੀ ਬਣਾ ਕੇ ਕੰਮ ਕਰ ਰਹੇ ਹਨ। ਅਮਿਤ ਨੇ ਸਾਲ 2014 'ਚ ਮਲੇਸ਼ੀਆ 'ਚ ਮਰਚੇਂਟ ਨੇਵੀ 'ਚ ਨੌਕਰੀ ਜੁਆਇਨ ਕੀਤੀ ਸੀ।

News 22 March,2023
ਅੱਲੂ ਅਰਜੁਨ ਦੇ ਜਨਮਦਿਨ ਮੌਕੇ ‘ਪੁਸ਼ਪਾ 2’ ਦਾ ਰਿਲੀਜ਼ ਹੋਵੇਗਾ 3 ਮਿੰਟ ਦਾ ਐਕਸ਼ਨ ਟੀਜ਼ਰ!

ਅੱਲੂ ਅਰਜੁਨ ਦੇ ਪ੍ਰਸ਼ੰਸਕਾਂ ਲਈ ਚੰਗੀ ਖ਼ਬਰ ਹੈ। ਖ਼ਬਰਾਂ ਹਨ ਕਿ ਅੱਲੂ ਅਰਜੁਨ ਦੇ ਜਨਮਦਿਨ ਮੌਕੇ ਯਾਨੀ 8 ਅਪ੍ਰੈਲ ਨੂੰ ‘ਪੁਸ਼ਪਾ 2’ ਦਾ ਧਮਾਕੇਦਾਰ ਐਕਸ਼ਨ ਟੀਜ਼ਰ ਰਿਲੀਜ਼ ਹੋਣ ਜਾ ਰਿਹਾ ਹੈ।

News 22 March,2023
ਅੰਮ੍ਰਿਤਪਾਲ ਸਿੰਘ 'ਤੇ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ

ਨਕੋਦਰ ਨੇੜਿਓ ਕੀਤਾ ਗ੍ਰਿਫ਼ਤਾਰ : ਅੰਮ੍ਰਿਤਸਰ ਤੋਂ ਮੋਰਾ ਰਾਹੀਂ ਬਠਿੰਡਾ ਜਾ ਰਿਹਾ ਸੀ ਅੰਮ੍ਰਿਤਪਾਲ - ਪੰਜਾਬ ਅੰਦਰ ਇੰਟਰਨੈਟ ਸੇਵਾਵਾਂ ਵੀ ਹੋਈਆਂ ਬੰਦ ਪੰਜਾਬ, 18 ਮਾਰਚ (ਪੰਜਾਬ ਬਾਣੀ ਬਿਊਰੋ) : ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ 'ਤੇ ਅੱਜ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਉਸਨੂੰ ਨਕੋਦਰ ਨੇੜਿਓ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਅੰਮ੍ਰਿਤਸਰ ਤੋਂ ਮੋਰਾ ਰਾਹੀਂ ਬਠਿੰਡਾ ਜਾ ਰਿਹਾ ਸੀ। ਧਰਮਕੋਟ ਦੇ ਕਾਵਾਂ ਵਾਲੇ ਪੱਤਨ ਦੇ ਨਜ਼ਦੀਕ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਨੂੰ ਜਦੋਂ ਘੇਰਨ ਦੀ ਕੋਸ਼ਿਸ ਕੀਤੀ ਤਾਂ ਉਹ ਬਚ ਕਿ ਨਿਕਲਣ ਵਿਚ ਸਫਲ ਰਿਹਾ। ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਸਿੰਘ ਦੀ ਗੱਡੀ ਦੀ ਭੰਨਤੋੜ ਦੀ ਖ਼ਬਰ ਵੀ ਆ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਸਮਰਥਕ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਪ੍ਰਧਾਨ ਮੰਤਰੀ ਬਾਜੇਕੇ ਨੇ ਆਪਣੇ ਖੇਤ ਵਿਚ ਜਾ ਕਿ ਫੇਸਬੁੱਕ ਤੇ ਲਾਈਵ ਹੋ ਕਿ ਸਮਰਥਕਾਂ ਨੂੰ ਕਾਵਾਂ ਵਾਲੇ ਪੱਤਨ 'ਤੇ ਪਹੁੰਚਣ ਦੀ ਅਪੀਲ ਕੀਤੀ ਸੀ। ਪੁਲਿਸ ਨੇ ਤੁਰੰਤ ਹਰਕਤ ਵਿਚ ਆ ਕਿ ਬਾਜੇਕੇ ਹਿਰਾਸਤ ਵਿਚ ਲੈ ਲਿਆ ਹੈ। ਇਹ ਵੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਅੰਮ੍ਰਿਤਪਾਲ ਸਿੰਘ ਜਿਸ ਗੱਡੀ ਵਿਚ ਸਵਾਰ ਸੀ ਉਹ ਗੱਡੀ ਸ਼ਾਹਕੋਟ ਏਰੀਏ ਵਿਚ ਖਰਾਬ ਹੋਈ ਖੜ੍ਹੀ ਹੈ।ਸੂਤਰਾਂ ਮੁਤਾਬਕ ਅੰਮ੍ਰਿਤਪਾਲ ਨੂੰ 6 ਸਾਥੀਆਂ ਸਮੇਤ ਹਿਰਾਸਤ ਵਿਚ ਲਿਆ ਗਿਆ ਹੈ। ਸੂਬੇ ਦੇ 8 ਜ਼ਿਲ੍ਹਿਆਂ ਦੀ ਪੁਲਿਸ ਵਲੋਂ ਅੰਮ੍ਰਿਤਪਾਲ ਦਾ ਪਿੱਛਾ ਕੀਤਾ ਜਾ ਰਿਹਾ ਸੀ, ਜਿਸ ਵਿੱਚ 100 ਦੇ ਕਰੀਬ ਗੱਡੀਆਂ ਸ਼ਾਮਲ ਸਨ। ਤਰਨਤਾਰਨ ਤੋਂ ਲੈਕੇ ਮੋਗਾ ਤਕ ਪੰਜਾਬ ਪੁਲਿਸ ਮੁਸ਼ਤੈਦ ਰਹੀ ਤੇ ਅੰਮ੍ਰਿਤਪਾਲ ਸਿੰਘ ਨੂੰ ਘੇਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਹ ਸਾਰਾ ਆਪ੍ਰੇਸ਼ਨ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਕੀਤਾ ਗਿਆ ਸੀ, ਜਿਸਨੂੰ ਲੈ ਕੇ ਪੰਜਾਬ ਅੰਦਰ ਇੰਟਰਨੈਟ ਸੇਵਾਵਾਂ ਵੀ 24 ਘੰਟੇ ਲਈ ਬੰਦ ਰਹੀਆਂ।

News 18 March,2023
First
Last
Scroll to Top