ਖਨੌਰੀ ਬਾਰਡਰ 'ਤੇ ਹੋਈ ਪੁਲਿਸ ਤੇ ਕਿਸਾਨਾਂ ਵਿਚਕਾਰ ਖੂਨੀ ਜੰਗ

ਦੁਆਰਾ: Punjab Bani ਪ੍ਰਕਾਸ਼ਿਤ :Wednesday, 21 February, 2024, 09:27 PM

ਖਨੌਰੀ ਬਾਰਡਰ ‘ਤੇ ਹੋਈ ਪੁਲਿਸ ਤੇ ਕਿਸਾਨਾਂ ਵਿਚਕਾਰ ਖੂਨੀ ਜੰਗ
– 1 ਕਿਸਾਨ ਦੀ ਮੌਤ, ਦੋ ਗੰਭੀਰ : ਤਿੰਨ ਦਰਜਨ ਦੇ ਕਰੀਬ ਜ਼ਖਮੀ
– ਦੋਵੇਂ ਬਾਰਡਰਾਂ ‘ਤੇ ਹਰਿਆਣਾ ਪੁਲਿਸ ਨੇ ਕੀਤੀ ਡਰੋਨ ਨਾਲ ਹੰਝੂ ਗੋਲਿਆਂ, ਗੋਲੀਆਂ ਤੇ ਪਾਣੀ ਦੀਆਂ ਬੋਛਾੜਾਂ ਦੀ ਬਰਸਾਤ
ਖਨੌਰੀ/ਸੰਭੂ, 21 ਫਰਵਰੀ :
ਦਿੱਲੀ ਕੂਚ ਨੂੰ ਲੈ ਕੇ ਅੱਜ ਖਨੌਰੀ ਬਾਰਡਰ ‘ਤੇ ਪੁਲਿਸ ਅਤੇ ਕਿਸਾਨਾਂ ਵਿਚਕਾਰ ਖੂਨੀ ਜੰਗ ਹੋ ਗਈ। ਕਿਸਾਨਾਂ ਨੂੰ ਅੱਗੇ ਵੱਧਣ ਤੋਂ ਰੋਕਣ ਲਈ ਹਰਿਆਣਾ ਪੁਲਿਸ ਤੇ ਪੈਰਾ ਮਿਲਟਰੀ ਫੋਰਸ ਨੇ ਡਰੋਨ ਨਾਲ ਸੈਂਕੜੇ ਹੰਝੂ ਬੰਬ ਸੁੱਟੇ ਤੇ ਗੋਲੀਆਂ ਦੀ ਬਰਸਾਤ ਕਰ ਦਿੱਤੀ, ਜਿਸ ਨਾਲ ਜ਼ਿਲਾ ਸੰਗਰੂਰ ਦੇ ਪਿੰਡ ਸੇਰੋਂ ਸ਼ੁਭਕਰਨ ਦੀ ਸਿਰ ਵਿੱਚ ਗੋਲੀ ਲੱਗਣ ਨਾਲ ਮੌਤ ਹੋ ਗਈ, ਜਦੋਂ ਕਿ ਜੁਗਰਾਜ ਸਿੰਘ, ਸਿਮਰਪ੍ਰੀਤ ਸਿੰਘ ਗੰਭੀਰ ਰੂਪ ਵਿੱਚ ਜਖਮੀ ਹੋ ਗਏ ਸਨ, ਜਿਨ੍ਹਾਂ ਨੂੰ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਇਸਤੋਂ ਬਿਨਾ ਦੋਵੇਂ ਬਾਰਡਰਾਂ ‘ਤੇ ਤਿੰਨ ਦਰਜਨ ਦੇ ਕਰੀਬ ਕਿਸਾਨ ਜਖਮੀ ਹੋਏ ਹਨ, ਜਿਹੜੇ ਕਿ ਪਟਿਆਲਾ, ਸੰਗਰੂਰ, ਪਾਤੜਾਂ ਤੇਰਾਜਪੁਰਾ ਵਿਖੇ ਦਾਖਲ ਹਨ। ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਇਸ ਵੇਲੇ ਚਾਰ ਕਿਸਾਨ ਗੰਭੀਰ ਹਾਲਤ ਵਿੱਚ ਹਨ।
ਖਨੌਰੀ ਬਾਰਡਰ ‘ਤੇ ਅੱਜ ਸਵੇਰੇ ਜਿਵੇਂ ਹੀ ਕਿਸਾਨ ਅੱਗੇ ਵੱਧਣ ਲੱਗੇ। ਹਰਿਆਣਾ ਪੁਲਿਸ ਨੇ ਹੰਝੂ ਗੋਲਿਆਂ ਦੀ ਬਰਸਾਤ ਕਰ ਦਿੱਤੀ ਤੇ ਪਾਣਂ ਦੀਆਂ ਬੋਛਾੜਾਂ ਮਾਰੀਆਂ। ਇਸਤੋਂ ਬਾਅਦ ਨੌਜਵਾਨ ਕਿਸਾਨਾਂ ਦੀ ਇੱਕ ਟੁਕੜੀ ਸੜਕਾਂ ਨੂੰ ਛੱਡ ਕੇ ਖੇਤਾਂ ਵਿਚੋਂ ਅੱਗੇ ਵਧਣ ਲੱਗੀ, ਜਿਸ ‘ਤੇ ਹਰਿਆਣਾ ਪੁਲਿਸ ਤੈਸ਼ ਵਿੱਚ ਆ ਗਈ। ਉਸਨੇ ਬੈਰੀਕੇਟ ਵਾਲੇ ਬਾਰਡਰਾਂ ਨੂੰ ਛੱਡਕੇ ਸਿੱਧੇ ਤੌਰ ‘ਤੇ ਖੇਤਾਂ ਵਿਚੋਂ ਦਿੱਲੀ ਜਾ ਰਹੇ ਇਨ੍ਹਾਂ ਕਿਸਾਨਾਂ ‘ਤੇ ਹਮਲਾ ਕਰ ਦਿੱਤਾ। ਇਨ੍ਹਾਂ ‘ਤੇ ਜੰਗ ਵਾਂਗ ਗੋਲਿਆਂ ਦੀ ਬਰਸਾਤ ਕੀਤੀ ਗਈ। ਇਨ੍ਹਾਂ ਨੂੰ ਕੁੱਟਿਆ ਗਿਆ ਤੇ ਇਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ ਗਈਆਂ।
ਕਿਸਾਨ ਨੇਤਾਵਾਂ ਅਨੁਸਾਰ ਅੱਧੀ ਦਰਜਨ ਦੇ ਕਰੀਬ ਨੌਜਵਾਨਾਂ ਨੂੰ ਤਾਂ ਹਰਿਆਣਾ ਪੁਲਿਸ ਹਰਿਆਣਾ ਵਾਲੇ ਪਾਸੇ ਹੀ ਚੁੱਕ ਕੇ ਲੈ ਗਈ, ਜਿਨ੍ਹਾਂ ਦੀਆਂ ਲੱਤਾਂ ਬਾਂਹਾਂ ਤੋੜ ਦਿੰਤੀਆਂ ਗਈਆਂ ਤੇ ਉਨ੍ਹਾਂ ਬਾਰੇ ਅਜੇ ਤੱਕ ਕੋਈ ਖਬਰ ਨਹੀਂ ਹੈ। ਦੋ ਘੰਟੇ ਦੇ ਕਰੀਬ ਇਹ ਜਬਰਦਸਤ ਟਕਰਾਅ ਵਾਲਾ ਮਾਹੌਲ ਚੱਲਿਆ। ਇਸਤੋਂ ਬਾਅਦ ਕਿਸਾਨ ਪਿੱਛੇ ਹੱਟ ਗਏ, ਜਿਸ ਨੌਜਵਾਨ ਕਿਸਾਨ ਸ਼ੁਭਕਰਨ ਨੂੰ ਗੰਭੀਰ ਰੂਪ ਵਿੱਚ ਜਖਮੀ ਸਮਝ ਕੇ ਕਿਸਾਨਾਂ ਨੇ ਚੁੱਕ ਕੇ ਲਿਆਂਦਾ। ਉਸਦੀ ਮੌਥੇ ‘ਤੇ ਹੀ ਮੌਤ ਹੋ ਗਈ ਅਤੇ ਉਸਨੂੰ ਜਦੋਂ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਲਿਆਂਦਾ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਇਸਤੋਂ ਬਾਅਦ ਖਨੌਰੀ ਬਾਰਡਰ ਦੇ ਹਾਲਾਤ ਅਜੇ ਤੱਕ ਬੇਹਦ ਖਤਰਨਾਕ ਬਣੇ ਹੋਏ ਹਨ। ਹਾਲਾਂਕਿ ਕਿਸਾਨ ਇੱਕ ਵਾਰ ਿਪੱਛੇ ਹੱਟ ਚੁੱਕੇ ਹਨ ਪਰ ਕਿਸਾਨਾਂ ਵਿੱਚ ਭਾਰੀ ਰੋਸ਼ ਹੈ ਕਿ ਉਨ੍ਹਾਂ ‘ਤੇ ਰਬੜ ਦੀ ਗੋਲੀ ਦੀ ਥਾਂ ਅਸਲੀ ਗੋਲੀਆਂ ਕਿਉਂ ਚਲਾਈਆਂ।



Scroll to Top