Breaking News ਹਾਦਸਾ : ਸ਼ਰਧਾਂਲੂਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ, 9 ਦੀ ਮੌਤ ਤੇ ਕਈ ਜ਼ਖਮੀਆਪ ਪਾਰਟੀ ਨੇ ਸਵਾ ਦੋ ਸਾਲ ਦੇ ਸਮੇ ਵਿੱਚ ਜਿਤਿਆ ਲੋਕਾਂ ਦਾ ਦਿਲ : ਭਗਵੰਤ ਮਾਨਪ੍ਰਨੀਤ ਕੌਰ ਨੇ ਰਾਜੀਵ ਗਾਂਧੀ ਯੂਨੀਵਰਸਿਟੀ ਆਫ਼ ਲਾਅ ਦੇ ਚਾਰ ਵਿਦਿਆਰਥੀਆਂ ਦੀ ਸੜਕ ਹਾਦਸੇ ਵਿੱਚ ਮੌਤ ’ਤੇ ਡੂੰਘੇ ਦੁੱਖ ਦਾ ਕੀਤਾ ਪ੍ਰਗਟਾਵਾਮੁੱਖ ਚੋਣ ਅਧਿਕਾਰੀ ਨੇ ਅਜਨਾਲਾ ਚੋਣ ਰੈਲੀ 'ਚ ਚੱਲੀ ਗੋਲੀ ਦੀ ਡੀਜੀਪੀ ਤੋਂ ਮੰਗੀ ਰਿਪੋਰਟਲੋਕ ਸਭਾ ਚੋਣਾਂ ਦੌਰਾਨ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਦੂਜੀ ਰਿਹਰਸਲ 19 ਮਈ ਨੂੰ ਹੋਵੇਗੀ: ਜ਼ਿਲ੍ਹਾ ਚੋਣ ਅਫ਼ਸਰਜਨਰਲ ਅਬਜਰਵਰ ਦਿਨੇਸ਼ਨ ਐਚ. ਵੱਲੋਂ ਲਹਿਰਾ ਅਤੇ ਖਨੌਰੀ ਵਿਖੇ ਵੱਖ-ਵੱਖ ਪੋਲਿੰਗ ਬੂਥਾਂ ਦਾ ਜਾਇਜ਼ਾਵੋਟਰ ਜਾਗਰੂਕਤਾ ਲਈ ਸਵੀਪ ਗਤੀਵਿਧੀਆਂ ਅਧੀਨ ਕਰਵਾਈ ਸਾਈਕਲ ਰੈਲੀਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਛੱਡੋ, 'ਆਪ' ਆਗੂ ਔਰਤਾਂ ਦੀ ਇੱਜ਼ਤ ਵੀ ਨਹੀਂ ਕਰਦੇ: ਬੀਬਾ ਜੈ ਇੰਦਰ ਕੌਰ

730 ਯੋਗ ਉਮੀਦਵਾਰਾਂ ਨੂੰ ਲਾਈਨਮੈਨ ਵਜੋਂ ਨਿਯੁਕਤੀ ਪੱਤਰ ਫੌਰੀ ਦਿੱਤੇ ਜਾਣ: ਬਿਕਰਮ ਸਿੰਘ ਮਜੀਠੀਆ

ਦੁਆਰਾ: Punjab Bani ਪ੍ਰਕਾਸ਼ਿਤ :Tuesday, 12 September, 2023, 06:41 PM

730 ਯੋਗ ਉਮੀਦਵਾਰਾਂ ਨੂੰ ਲਾਈਨਮੈਨ ਵਜੋਂ ਨਿਯੁਕਤੀ ਪੱਤਰ ਫੌਰੀ ਦਿੱਤੇ ਜਾਣ: ਬਿਕਰਮ ਸਿੰਘ ਮਜੀਠੀਆ

ਕਿਹਾ ਕਿ ਜਿਹਨਾਂ ਨੇ ਅਪ੍ਰੈਂਟਿਸ਼ਿਪ ਪ੍ਰੋਗਰਾਮ ਪਾਸ ਕੀਤਾ ਉਹਨਾਂ ਸਾਰਿਆਂ ਦੀ ਨਿਯੁਕਤੀ ਕਰ ਕੇ 5100 ਲਾਈਨਮੈਨਾਂ ਦੀਆਂ ਆਸਾਮੀਆਂ ਭਰੀਆਂ ਜਾਣ

ਪਟਿਆਲਾ, 12 ਸਤੰਬਰ: ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਮੰਗ ਕੀਤੀ ਕਿ 730 ਯੋਗ ਉਮੀਦਵਾਰਾਂ ਨੂੰ ਲਾਈਨਮੈਨ ਵਜੋਂ ਨਿਯੁਕਤੀ ਪੱਤਰ ਤੁਰੰਤ ਸੌਂਪੇ ਜਾਣ ਤੇ ਜਿਹਨਾਂ ਨੇ ਅਪ੍ਰੈਂਟਿਸ਼ਿਪ ਪ੍ਰੋਗਰਾਮ ਪਾਸ ਕੀਤੇ ਹਨ, ਉਹਨਾਂ ਦੀ ਭਰਤੀ ਕਰ ਕੇ ਸਾਰੀਆਂ 5100 ਪੋਸਟਾਂ ਭਰੀਆਂ ਜਾਣ।
ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਇਥੇ ਬਡੂੰਗਰ ਵਿਖੇ ਬਿਜਲੀ ਦੇ ਟਾਵਰ ’ਤੇ ਚੜ੍ਹ ਕੇ ਰੋਸ ਪ੍ਰਗਟ ਕਰ ਰਹੇ ਲਾਈਨਮੈਨਾਂ ਨਾਲ ਮੁਲਾਕਾਤ ਕੀਤੀ, ਨੇ ਉਹਨਾਂ ਨੂੰ ਭਰੋਸਾ ਦੁਆਇਆ ਕਿ ਅਕਾਲੀ ਦਲ ਉਹਨਾਂ ਨੂੰ ਨਿਆਂ ਮਿਲਣਾ ਯਕੀਨੀ ਬਣਾਵੇਗਾ।ਲਾਈਨਮੈਨਾਂ ਨੂੰ ਸੰਬੋਧਨ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਜਿਹਨਾਂ ਨੇ ਭਰਤੀ ਮੁਹਿੰਮ ਵਿਚ ਹਿੱਸਾ ਲਿਆ, ਅਪ੍ਰੈਂਟਿਸ਼ਿਪ ਪ੍ਰੋਗਰਾਮ ਪੂਰਾ ਕੀਤਾ ਤੇ 7700 ਰੁਪਏ ਪ੍ਰਤੀ ਮਹੀਨਾ ਠੇਕੇ ’ਤੇ ਕੰਮ ਕੀਤਾ, ਇਹਨਾਂ ਯੋਗ ਉਮੀਦਵਾਰਾਂ ਨੂੰ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਨੌਕਰੀ ਦੇਣ ਤੋਂ ਇਨਕਾਰੀ ਹੈ।
ਉਹਨਾਂ ਨੇ ਸਰਕਾਰ ਦੇ ਵਿਖਾਵਾਕਾਰੀਆਂ ਪ੍ਰਤੀ ਅਣਮਨੁੱਖੀ ਵਿਹਾਰ ਦੀ ਵੀ ਨਿਖੇਧੀ ਕੀਤੀ ਤੇ ਕਿਹਾ ਕਿ ਵਿਖਾਵਾਕਾਰੀਆਂ ਦੇ ਕਪੜੇ ਖੋਹ ਕੇ ਲੈ ਜਾਣਾ ਤੇ ਉਹਨਾਂ ਲਈ ਪੀਣ ਵਾਲੇ ਪਾਣੀ ਤੇ ਖਾਣੇ ਦੀ ਸਪਲਾਈ ਰੋਕਣਾ ਭੱਦਾ ਮਜ਼ਾਕ ਹੈ। ਉਹਨਾਂ ਕਿਹਾ ਕਿ ਇਥੇ ਹੀ ਬੱਸ ਨਹੀਂ ਬਲਕਿ ਇਸ ਸਰਕਾਰ ਨੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਧਮਕੀਆਂ ਦਿੱਤੀਆਂ ਹਨ ਕਿ ਜਾਂ ਤਾਂ ਆਪਣੇ ਬੱਚੇ ਵਾਪਸ ਸੱਦ ਲਵੋ ਨਹੀਂ ਤਾਂ ਉਹਨਾਂ ਖਿਲਾਫ ਝੂਠੇ ਕੇਸ ਦਰਜ ਕਰ ਦਿੱਤੇ ਜਾਣਗੇ।
ਉਹਨਾਂ ਕਿਹਾ ਕਿ ਰੋਸ ਵਿਖਾਵਾ ਵਿਖਾਵਾਕਾਰੀਆਂ ਦਾ ਮੌਲਿਕ ਅਧਿਕਾਰ ਹੈ ਤੇ ਸਰਕਾਰ ਨੇ ਉਹਨਾਂ ਨੂੰ ਰੋਕ ਕੇ ਆਪਣੀ ਤਾਕਤ ਦੀ ਵੁਰਤੋਂ ਕੀਤੀ ਹੈ ਤੇ ਉਹਨਾਂ ਦੇ ਫੋਨ ਵੀ ਟੈਪ ਕੀਤੇ ਹਨ। ਉਹਨਾਂ ਕਿਹਾ ਕਿ ਜਦੋਂ ਆਪ ਸਰਕਾਰ ਲਾਈਨਮੈਨਾਂ ਨੂੰ ਰੋਕਣ ਵਿਚ ਨਾਕਾਮ ਰਹੀ ਤਾਂ ਉਸਨੇ ਮਹਿਲਾਵਾਂ ਸਮੇਤ ਇਹਨਾਂ ’ਤੇ ਉਸ ਦਿਨ ਲਾਠੀਚਾਰਜ ਕੀਤਾ ਜਿਸ ਦਿਨ ਇਹਨਾਂ ਨੂੰ ਗੱਲਬਾਤ ਲਈ ਸੱਦਿਆ ਸੀ।ਰਦਾਰ ਮਜੀਠੀਆ ਨੇ ਇਹ ਵੀ ਮੰਗ ਕੀਤੀ ਕਿ ਡੀ ਐਸ ਪੀ ਸੰਜੀਵ ਸਿੰਗਲਾ ਦੇ ਖਿਲਾਫ ਧਾਰਾ 295 ਏ ਤਹਿਤ ਕੇਸ ਦਰਜ ਕੀਤਾ ਜਾਵੇ ਜਿਸਨੇ ਮਹਿਲਾ ਵਿਖਾਵਾਕਾਰੀਆਂ ਸਮੇਤ ਵਿਖਾਵਾਕਾਰੀਆਂ ਨਾਲ ਬਦਸਲੂਕੀ ਕੀਤੀ, ਇਹਨਾਂ ਨੂੰ ਗਾਲ੍ਹਾਂ ਕੱਢੀਆਂ ਤੇ ਇਹਨਾਂ ਦੀਆਂ ਦਸਤਾਰਾਂ ਲਾਹ ਕੇ ਧਾਰਮਿਕ ਕੱਕਾਰਾਂ ਦੀ ਬੇਪਤੀ ਕੀਤੀ।
ਸਾਰੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਸਿਰਫ ਇਕ ਸਫੇ ਦਾ ਫਾਰਮ ਲਾਈਨਮੈਨਾਂ ਨੂੰ 1160 ਰੁਪਏ ਪ੍ਰਤੀ ਫਾਰਮ ਦੀ ਦਰ ਨਾਲ ਵੇਚ ਕੇ ਸਰਕਾਰ ਨੇ 25 ਕਰੋੜ ਰੁਪਿਆ ਇਕੱਠਾ ਕਰ ਲਿਆ ਜਦੋਂ ਕਿ ਇਹਨਾਂ ਤੋਂ 2 ਹਜ਼ਾਰ ਰੁਪਏ ਪ੍ਰਤੀ ਮਹੀਨਾ ਟਰੇਨਿੰਗ ਫੀਸ ਵਸੂਲੀ ਜਦੋਂ ਕਿ ਭਰਤੀ ਸਿਰਫ 1370 ਉਮੀਦਵਾਰ ਕੀਤੇ ਜਦੋਂ ਕਿ ਇਸ਼ਤਿਹਾਰ 2100 ਲਾਈਨਮੈਨਾਂ ਦੀ ਭਰਤੀ ਵਾਸਤੇ ਦਿੱਤਾ ਗਿਆ ਸੀ।
ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਇਸ ਯੁੱਗ ਜਦੋਂ ਸਭ ਕੁਝ ਆਨਲਾਈਨ ਹੋ ਰਿਹਾ ਹੈ, ਉਦੋਂ ਸਰਕਾਰ ਨੇ ਨਤੀਜੇ ਨੂੰ ਛੁਪਾ ਕੇ ਰੱਖਿਆ ਤੇ ਇਸਦਾ ਜਨਤਕ ਤੌਰ ’ਤੇ ਐਲਾਨ ਨਹੀਂ ਕੀਤਾ ਕਿਉਂਕਿ 1370 ਵਿਚੋਂ ਭਰਤੀ ਕੀਤੇ ਗਏ 400 ਉਮੀਦਵਾਰ ਬਾਹਰੀ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਲਾਈਨਮੈਨ ਜਿਹਨਾਂ ਨੇ 72 ਅੰਕ ਹਾਸਲ ਕੀਤੇ ਸਨ, ਉਹਨਾਂ ਨੂੰ ਛੱਡ ਦਿੱਤਾ ਗਿਆ ਤੇ ਬਾਹਰਲੇ ਰਾਜਾਂ ਦੇ 25 ਨੰਬਰ ਜਾਂ ਇਸ ਤੋਂ ਘੱਟ ਹਾਸਲ ਕਰਨ ਵਾਲਿਆਂ ਨੂੰ ਚੁਣ ਲਿਆ ਗਿਆ। ਉਹਨਾਂ ਕਿਹਾ ਕਿ ਇਸ ਤੋਂ ਸਪਸ਼ਟ ਹੈ ਕਿ ਇਸ ਭਰਤੀ ਘੁਟਾਲੇ ਵਿਚ ਉਪਰ ਤੋਂ ਲੈ ਕੇ ਹੇਠਾਂ ਤੱਕ ਕਈਆਂ ਨੇ ਪੈਸੇ ਖਾਧੇ ਹਨ।
ਸਰਦਾਰ ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਆਪਣੇ ਚਹੇਤਿਆਂ ਤੇ ਬਾਹਰਲਿਆਂ ਨੂੰ ਭਰਤੀ ਕਰਨ ਵਾਸਤੇ ਯੋਗਤਾ ਸ਼ਰਤਾਂ ਵਿਚ ਨਵੀਂਆਂ ਸ਼ਰਤਾਂ ਜੋੜ ਰਹੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਆਪਣੇ ਆਕਾ ਅਰਵਿੰਦ ਕੇਜਰੀਵਾਲ ਦੇ ਹੁਕਮਾਂ ’ਤੇ ਰਾਜਸਥਾਨ ਤੇ ਹਰਿਆਣਾ ਤੋਂ ਬਾਹਰਲੇ ਉਮੀਦਵਾਰਾਂ ਦੀ ਭਰਤੀ ਨਹੀਂ ਕਰਨੀ ਚਾਹੀਦੀ। ਉਹਨਾਂ ਕਿਹਾ ਕਿ ਇਹਨਾਂ ਰਾਜਾਂ ਵਿਚ ਚੋਣਾਂ ਹੋਣ ਕਾਰਨ ਇਹਨਾਂ ਦੇ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ।
ਅਕਾਲੀ ਆਗੂ ਨੇ ਮੰਗ ਕੀਤੀ ਕਿ ਜਿਹੜੇ ਉਮੀਦਵਾਰਾਂ ਨੇ ਅਪ੍ਰੈਂਟਿਸ਼ਿਪ ਪ੍ਰੋਗਰਾਮ ਪਾਸ ਕੀਤਾ ਹੈ ਉਹਨਾਂ ਸਭ ਦੀ ਭਰਤੀ ਕਰ ਕੇ 5100 ਪੋਸਟਾਂ ਭਰੀਆਂ ਜਾਣ।
ਸਰਦਾਰ ਮਜੀਠੀਆ ਨਾਲ ਗੱਲਬਾਤ ਕਰਦਿਆਂ ਵਿਖਾਵਾਕਾਰੀਆਂ ਨੇ ਦੱਸਿਆ ਕਿ ਉਹਨਾਂ ਲਈ ਆ ਰਿਹਾ ਪੀਣ ਵਾਲਾ ਪਾਣੀ ਤੇ ਖਾਣਾ ਵੀ ਰੋਕ ਦਿੱਤਾ ਗਿਆ ਹੈ। ਇਸ ਮਗਰੋਂ ਸਰਦਾਰ ਮਜੀਠੀਆ ਨੇ ਸਥਾਨਕ ਅਕਾਲੀ ਆਗੂਆਂ ਨੂੰ ਆਖਿਆ ਕਿ ਉਹ ਇਹਨਾਂ ਲਾਈਨਮੈਨਾਂ ਵਾਸਤੇ ਲੰਗਰ ਦਾ ਪ੍ਰਬੰਧ ਕਰਨ। ਉਹਨਾਂ ਨੇ ਸਥਾਨਕ ਅਕਾਲੀ ਲੀਡਰਸ਼ਿਪ ਨੂੰ ਵੀ ਇਹ ਵੀ ਆਖਿਆ ਕਿ ਉਹ ਡੀ ਐਸ ਪੀ ਖਿਲਾਫ ਐਸ ਐਸ ਪੀ ਤੇ ਡੀ ਜੀ ਪੀ ਖਿਲਾਫ ਤੁਰੰਤ ਸ਼ਿਕਾਇਤਾਂ ਦੇਣ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਅਕਾਲੀ ਦਲ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਜਸਪਾਲ ਸਿੰਘ ਬਿੱਟੂ ਚੱਠਾ, ਹਰਪਾਲ ਜੁਨੇਜਾ ਤੇ ਭੁਪਿੰਦਰ ਸਿੰਘ ਸ਼ੇਖੋਂ (ਤਿੰਨੋਂ ਹਲਕਾ ਇੰਚਾਰਜ), ਅਮਿਤ ਰਾਠੀ ਕੌਮੀ ਬੁਲਾਰਾ ਯੂਥ ਅਕਾਲੀ ਦਲ,ਸਤਨਾਮ ਸਿੰਘ ਸੱਤਾ ਜ਼ਿਲ੍ਹਾ ਯੂਥ ਪ੍ਰਧਾਨ, ਗੁਰਲਾਲ ਸਿੰਘ ਭੰਗੂ ਯੂਥ ਆਗੂ, ਗੋਬਿੰਦ ਸਿੰਘ ਬਡੂੰਗਰ ਤੇ ਹੋਰ ਸ਼ਖਸੀਅਤਾਂ ਵੀ ਹਾਜ਼ਰ ਸਨ।



Scroll to Top