ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਜਸਰਾਓ ਟਰੇਡਿੰਗ ਕੰਪਨੀ ਸੰਗਰੂਰ ਦਾ ਲਾਇਸੰਸ ਤੁਰੰਤ ਕੈਂਸਲ ਕਰਨ ਅਤੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਣ ਦੇ ਹੁਕਮ

ਦੁਆਰਾ: Punjab Bani ਪ੍ਰਕਾਸ਼ਿਤ :Friday, 26 April, 2024, 07:08 PM

ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਜਸਰਾਓ ਟਰੇਡਿੰਗ ਕੰਪਨੀ ਸੰਗਰੂਰ ਦਾ ਲਾਇਸੰਸ ਤੁਰੰਤ ਕੈਂਸਲ ਕਰਨ ਅਤੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਣ ਦੇ ਹੁਕਮ

ਸੰਗਰੂਰ ਸਪੈਸ਼ਲ ਦੌਰਾਨ ਕਣਕ ਦੀਆਂ ਬੋਰੀਆਂ ਵਿੱਚ ਤੂੜੀ/ਫੂਸ ਮਿਲਾ ਕੇ ਵੇਚਣ ਦਾ ਮਾਮਲਾ

ਸੰਗਰੂਰ, 26 ਅਪ੍ਰੈਲ:
ਸੰੰਗਰੂਰ ਸਪੈਸ਼ਲ ਦੌਰਾਨ ਕਣਕ ਦੀਆਂ ਬੋਰੀਆਂ ਵਿੱਚ ਤੂੜੀ/ਫੂਸ ਮਿਲਾ ਕੇ ਵੇਚਣ ਦੇ ਮਾਮਲੇ ਵਿੱਚ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਜਿ਼ਲ੍ਹਾ ਮੰਡੀ ਅਫ਼ਸਰ ਸੰਗਰੂਰ ਨੂੰ ਜਸਰਾਓ ਟਰੇfਡੰਗ ਕੰਪਨੀ ਸੰਗਰੂਰ ਦਾ ਲਾਇਸੰਸ ਤੁਰੰਤ ਕੈਂਸਲ ਕਰਨ ਅਤੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਣ ਦੇ ਆਦੇਸ਼ ਜਾਰੀ ਕੀਤੇ ਹਨ।ਡਿਪਟੀ ਕਮਿਸ਼ਨਰ ਵੱਲੋਂ ਜਿ਼ਲ੍ਹਾ ਮੰਡੀ ਅਫ਼ਸਰ ਨੂੰ ਜਾਰੀ ਕੀਤੇ ਹੁਕਮਾਂ ਵਿੱਚ ਦਰਜ ਕੀਤਾ ਗਿਆ ਹੈ ਕਿ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ ਕਿ 24 ਅਪ੍ਰੈਲ 2024 ਨੂੰ ਸੰਗਰੂਰ ਸਪੈਸ਼ਲ ਦੌਰਾਨ ਕਣਕ ਦੀਆਂ ਬੋਰੀਆਂ ਵਿੱਚ ਤੂੜੀ/ਫੂਸ ਮਿਲਾ ਕੇ ਵੇਚਿਆ ਜਾ ਰਿਹਾ ਹੈ। ਇਸ ਗੰਭੀਰ ਮੁੱਦੇ ਦੀ ਪੜਤਾਲ ਲਈ ਡਿਪਟੀ ਕਮਿਸ਼ਨਰ ਵੱਲੋਂ ਮਿਤੀ 24 ਅਪ੍ਰੈਲ ਨੂੰ ਹੀ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਸੀ ਅਤੇ ਜਾਂਚ ਕਮੇਟੀ ਨੇ ਅਗਲੇ ਹੀ ਦਿਨ 25 ਅਪ੍ਰੈਲ ਨੂੰ ਪੜਤਾਲੀਆ ਰਿਪੋਰਟ ਡਿਪਟੀ ਕਮਿਸ਼ਨਰ ਨੂੰ ਸੌਂਪ ਦਿੱਤੀ। ਇਸ ਪੜਤਾਲੀਆ ਰਿਪੋਰਟ ਦੇ ਮੱਦੇਨਜ਼ਰ ਇਹ ਨਤੀਜਾ ਸਾਹਮਣੇ ਆਇਆ ਕਿ ਡਾਇਰੈਕਟ ਡਿਲੀਵਰੀ ਦੌਰਾਨ ਟਰੱਕ ਵਿੱਚ ਫੂਸ ਵਾਲੀ ਕਣਕ ਤੇ ਨਾਨ—ਸਟੈਂਡਰਡ ਵਜ਼ਨ ਵਾਲੀਆਂ ਬੋਰੀਆਂ ਬਿਨਾਂ ਆੜ੍ਹਤੀਆਂ ਦੀ ਮਰਜ਼ੀ ਤੋਂ ਨਹੀਂ ਭੇਜੀਆਂ ਜਾਂਦੀਆਂ ਹਨ। ਪੜਤਾਲੀਆ ਰਿਪੋਰਟ ਦੇ ਆਧਾਰ ਤੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਮੰਡੀ ਅਫ਼ਸਰ ਨੂੰ ਜਸਰਾਓ ਟਰੇਡਿੰਗ ਕੰਪਨੀ ਸੰਗਰੂਰ (SNG/SGR/103) ਦਾ ਲਾਇਸੰਸ ਤੁਰੰਤ ਕੈਂਸਲ ਕਰਨ ਅਤੇ ਬਣਦੀ ਕਾਨੂੰਨੀ ਕਾਰਵਾਈ ਤੁਰੰਤ ਅਮਲ ਵਿੱਚ ਲਿਆਉਣ ਦੀ ਹਦਾਇਤ ਕੀਤੀ ਹੈ।



Scroll to Top