Breaking News ਹਾਦਸਾ : ਸ਼ਰਧਾਂਲੂਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ, 9 ਦੀ ਮੌਤ ਤੇ ਕਈ ਜ਼ਖਮੀਆਪ ਪਾਰਟੀ ਨੇ ਸਵਾ ਦੋ ਸਾਲ ਦੇ ਸਮੇ ਵਿੱਚ ਜਿਤਿਆ ਲੋਕਾਂ ਦਾ ਦਿਲ : ਭਗਵੰਤ ਮਾਨਪ੍ਰਨੀਤ ਕੌਰ ਨੇ ਰਾਜੀਵ ਗਾਂਧੀ ਯੂਨੀਵਰਸਿਟੀ ਆਫ਼ ਲਾਅ ਦੇ ਚਾਰ ਵਿਦਿਆਰਥੀਆਂ ਦੀ ਸੜਕ ਹਾਦਸੇ ਵਿੱਚ ਮੌਤ ’ਤੇ ਡੂੰਘੇ ਦੁੱਖ ਦਾ ਕੀਤਾ ਪ੍ਰਗਟਾਵਾਮੁੱਖ ਚੋਣ ਅਧਿਕਾਰੀ ਨੇ ਅਜਨਾਲਾ ਚੋਣ ਰੈਲੀ 'ਚ ਚੱਲੀ ਗੋਲੀ ਦੀ ਡੀਜੀਪੀ ਤੋਂ ਮੰਗੀ ਰਿਪੋਰਟਲੋਕ ਸਭਾ ਚੋਣਾਂ ਦੌਰਾਨ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਦੂਜੀ ਰਿਹਰਸਲ 19 ਮਈ ਨੂੰ ਹੋਵੇਗੀ: ਜ਼ਿਲ੍ਹਾ ਚੋਣ ਅਫ਼ਸਰਜਨਰਲ ਅਬਜਰਵਰ ਦਿਨੇਸ਼ਨ ਐਚ. ਵੱਲੋਂ ਲਹਿਰਾ ਅਤੇ ਖਨੌਰੀ ਵਿਖੇ ਵੱਖ-ਵੱਖ ਪੋਲਿੰਗ ਬੂਥਾਂ ਦਾ ਜਾਇਜ਼ਾਵੋਟਰ ਜਾਗਰੂਕਤਾ ਲਈ ਸਵੀਪ ਗਤੀਵਿਧੀਆਂ ਅਧੀਨ ਕਰਵਾਈ ਸਾਈਕਲ ਰੈਲੀਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਛੱਡੋ, 'ਆਪ' ਆਗੂ ਔਰਤਾਂ ਦੀ ਇੱਜ਼ਤ ਵੀ ਨਹੀਂ ਕਰਦੇ: ਬੀਬਾ ਜੈ ਇੰਦਰ ਕੌਰ

ਸਿੱਖਿਆ ਵਿਭਾਗ ਵਿਚ 44 ਪ੍ਰਿੰਸੀਪਲਜ਼ ਨੂੰ ਡੀ.ਈ.ਓ ਵਜੋਂ ਤਰੱਕੀ

ਦੁਆਰਾ: Punjab Bani ਪ੍ਰਕਾਸ਼ਿਤ :Thursday, 25 January, 2024, 07:04 PM

ਸਿੱਖਿਆ ਵਿਭਾਗ ਵਿਚ 44 ਪ੍ਰਿੰਸੀਪਲਜ਼ ਨੂੰ ਡੀ.ਈ.ਓ ਵਜੋਂ ਤਰੱਕੀ
13 ਪ੍ਰਿੰਸੀਪਲਜ਼ ਨੁੰ ਦਿੱਤੀ ਗਈ ਸਹਾਇਕ ਡਾਇਰੈਕਟਰ ਦੀ ਤਰੱਕੀ
ਚੰਡੀਗੜ, 25 ਜਨਵਰੀ :
ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਦਿਸ਼ਾਂ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸਿੱਖਿਆ ਵਿਭਾਗ ਪੰਜਾਬ ਵਿਚ ਅੱਜ ਦਹਾਕੇ ਬਾਅਦ ਪ੍ਰਿੰਸੀਪਲਜ਼ ਤੋਂ ਡੀ.ਈ.ਓ ਅਤੇ ਸਹਾਇਕ ਡਾਇਰੈਕਟਰ ਦੀ ਅਸਾਮੀ ਲਈ ਵਿਭਾਗੀ ਤਰੱਕੀ ਕਮੇਟੀ ਦੀ ਮੀਟਿੰਗ ਕੀਤੀ ਗਈ। ਜਿਸ ਵਿਚ 44 ਪ੍ਰਿੰਸੀਪਲਜ਼ ਨੂੰ ਡੀ.ਈ.ਓ ਵਜੋਂ ਅਤੇ 13 ਪ੍ਰਿੰਸੀਪਲ ਨੂੰ ਸਹਾਇਕ ਡਾਇਰੈਕਟਰ ਸਕੂਲ ਸਿੱਖਿਆ ਵਿਭਾਗ ਵਜੋਂ ਤਰੱਕੀ ਦਿੱਤੀ ਗਈ ਹੈ।
ਇਥੇ ਇਹ ਦੱਸਣਯੋਗ ਹੈ ਕਿ ਪ੍ਰਿੰਸੀਪਲਜ ਤੋਂ ਡੀ.ਈ.ਉ.ਦੀਆਂ ਇਕ ਦਹਾਕੇ ਬਾਅਦ ਤਰੱਕੀਆਂ ਕੀਤੀਆਂ ਗਈਆਂ ਹਨ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੌਏ ਵਿਭਾਗ ਦੇ ਬੁਲਾਰੇ ਨੇ ਦਸਿਆ ਕਿ ਸਕੂਲ ਸਿੱਖਿਆ ਮੰਤਰੀ, ਸ: ਹਰਜੋਤ ਸਿੰਘ ਬੈਂਸ ਵਲੋਂ ਮੁੱਖ ਮੰਤਰੀ, ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਿੱਖਿਆ ਵਿਭਾਗ ਵਿਚ ਤਰੱਕੀਆਂ ਦੇ ਕਾਰਜ ਵਿਚ ਤੇਜੀ ਲਿਆਉਣ ਸਬੰਧੀ ਦਿਤੇ ਗਏ ਹੁਕਮਾਂ ਤੇ ਕਾਰਵਾਈ ਕਰਦੇ ਹੋਏ ਵਿਭਾਗੀ ਤਰੱਕੀ ਕਮੇਟੀ ਨੇ ਪ੍ਰਿੰਸੀਪਲਜ਼ ਡੀ.ਈ.ਓ ਅਤੇ ਸਹਾਇਕ ਡਾਇਰੈਕਟਰ ਦੀ ਅਸਾਮੀ ਤੇ ਤਰੱਕੀਆਂ ਕਰਕੇ ਵਿਭਾਗ ਵਿਚ ਤਰੱਕੀਆਂ ਦਾ ਕਾਰਜ ਸ਼ੁਰੂ ਕੀਤਾ ਗਿਆ। ਵਿਭਾਗੀ ਤਰੱਕੀ ਕਮੇਟੀ ਦੀ ਅਗਵਾਈ ਸ੍ਰੀ ਕੇ.ਕੇ. ਯਾਦਵ ਸਕੱਤਰ, ਸਕੂਲ ਸਿੱਖਿਆ ਵਿਭਾਗ ਵਲੋਂ ਕੀਤੀ ਗਈ।
ਬੁਲਾਰੇ ਨੇ ਦੱਸਿਆ ਕਿ ਵਿਭਾਗੀ ਤਰੱਕੀ ਕਮੇਟੀ ਵਲੋਂ ਜਿਹਨਾਂ ਨਾਮਾਂ ਨੂੰ ਤਰੱਕੀ ਲਈ ਸਹਿਮਤੀ ਦਿਤੀ ਗਈ ਸੀ, ਉਹਨਾਂ ਨਾਮਾਂ ਤੇ ਸਕੂਲ ਸਿੱਖਿਆ ਮੰਤਰੀ ਸ: ਹਰਜੋਤ ਸਿੰਘ ਬੈਂਸ ਵਲੋਂ ਸਹੀ ਪਾ ਦਿਤੀ ਗਈ ਹੈ। ਸ: ਬੈਂਸ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਿਭਾਗ ਦੇ ਹਰੇਕ ਪੱਧਰ ਤੇ ਯੋਗ ਮੁਲਾਜਮਾਂ ਦੀਆਂ ਤਰੱਕੀਆਂ ਦੇ ਕਾਰਜ ਵਿਚ ਤੇਜੀ ਲਿਆਦੀ ਜਾਵੇ ।



Scroll to Top