Breaking News ਹਾਦਸਾ : ਸ਼ਰਧਾਂਲੂਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ, 9 ਦੀ ਮੌਤ ਤੇ ਕਈ ਜ਼ਖਮੀਆਪ ਪਾਰਟੀ ਨੇ ਸਵਾ ਦੋ ਸਾਲ ਦੇ ਸਮੇ ਵਿੱਚ ਜਿਤਿਆ ਲੋਕਾਂ ਦਾ ਦਿਲ : ਭਗਵੰਤ ਮਾਨਪ੍ਰਨੀਤ ਕੌਰ ਨੇ ਰਾਜੀਵ ਗਾਂਧੀ ਯੂਨੀਵਰਸਿਟੀ ਆਫ਼ ਲਾਅ ਦੇ ਚਾਰ ਵਿਦਿਆਰਥੀਆਂ ਦੀ ਸੜਕ ਹਾਦਸੇ ਵਿੱਚ ਮੌਤ ’ਤੇ ਡੂੰਘੇ ਦੁੱਖ ਦਾ ਕੀਤਾ ਪ੍ਰਗਟਾਵਾਮੁੱਖ ਚੋਣ ਅਧਿਕਾਰੀ ਨੇ ਅਜਨਾਲਾ ਚੋਣ ਰੈਲੀ 'ਚ ਚੱਲੀ ਗੋਲੀ ਦੀ ਡੀਜੀਪੀ ਤੋਂ ਮੰਗੀ ਰਿਪੋਰਟਲੋਕ ਸਭਾ ਚੋਣਾਂ ਦੌਰਾਨ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਦੂਜੀ ਰਿਹਰਸਲ 19 ਮਈ ਨੂੰ ਹੋਵੇਗੀ: ਜ਼ਿਲ੍ਹਾ ਚੋਣ ਅਫ਼ਸਰਜਨਰਲ ਅਬਜਰਵਰ ਦਿਨੇਸ਼ਨ ਐਚ. ਵੱਲੋਂ ਲਹਿਰਾ ਅਤੇ ਖਨੌਰੀ ਵਿਖੇ ਵੱਖ-ਵੱਖ ਪੋਲਿੰਗ ਬੂਥਾਂ ਦਾ ਜਾਇਜ਼ਾਵੋਟਰ ਜਾਗਰੂਕਤਾ ਲਈ ਸਵੀਪ ਗਤੀਵਿਧੀਆਂ ਅਧੀਨ ਕਰਵਾਈ ਸਾਈਕਲ ਰੈਲੀਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਛੱਡੋ, 'ਆਪ' ਆਗੂ ਔਰਤਾਂ ਦੀ ਇੱਜ਼ਤ ਵੀ ਨਹੀਂ ਕਰਦੇ: ਬੀਬਾ ਜੈ ਇੰਦਰ ਕੌਰ

ਪਰਲ ਗਰੁੱਪ ਦੀਆਂ ਨਾਜਾਇਜ਼ ਜਾਇਦਾਦਾਂ ਉੱਪਰ ਚੱਲਿਆ ਸਰਕਾਰ ਦਾ ਪੀਲਾ ਪੰਜਾ

ਦੁਆਰਾ: Punjab Bani ਪ੍ਰਕਾਸ਼ਿਤ :Saturday, 21 October, 2023, 07:08 PM

ਪਰਲ ਗਰੁੱਪ ਦੀਆਂ ਨਾਜਾਇਜ਼ ਜਾਇਦਾਦਾਂ ਉੱਪਰ ਚੱਲਿਆ ਸਰਕਾਰ ਦਾ ਪੀਲਾ ਪੰਜਾ
ਬਠਿੰਡਾ: ਬਠਿੰਡਾ ਦੀ 100 ਫੂਟੀ ਰੋਡ ਉੱਪਰ ਕਰੋੜਾਂ ਰੁਪਿਆਂ ਦੀ ਜ਼ਮੀਨ ਕਰੀਬ 200 ਗੱਜ ਵਿੱਚ ਬਣੇ ਤਿੰਨ ਸ਼ੋਰੂਮ, ਜੋ ਪਰਲ ਗਰੁੱਪ ਦੀਆਂ ਜਾਇਦਾਦਾਂ ਉੱਪਰ ਨਜਾਇਜ਼ ਤਰੀਕੇ ਨਾਲ ਬਣਾਏ ਹੋਏ ਨੇ, ‘ਤੇ ਬਠਿੰਡਾ ਕਾਰਪੋਰੇਸ਼ਨ ਵੱਲੋਂ ਪੀਲਾ ਪੰਜਾ ਚਲਾਇਆ ਗਿਆ।
ਪਰਲ ਗਰੁੱਪ ਵੱਲੋਂ ਲੋਕਾਂ ਨਾਲ ਮਾਰੀਆਂ ਠੱਗੀਆਂ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਇਹਨਾਂ ਦੀਆਂ ਜਾਇਦਾਦਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਜਿਸ ਨੂੰ ਵੇਚ ਕੇ ਪੰਜਾਬ ਸਰਕਾਰ ਲੋਕਾਂ ਦੇ ਪੈਸੇ ਉਤਾਰੇਗੀ। ਦੱਸ ਦੇਈਏ ਕਿ ਲਗਭਗ 12 ਹਜ਼ਾਰ ਤੋਂ ਉੱਪਰ ਲੋਕ ਇਸ ਮਾਮਲੇ ‘ਚ ਠੱਗੀ ਦਾ ਸ਼ਿਕਾਰ ਹੋਏ ਸਨ। ਕਾਬਲੇਗੌਰ ਹੈ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਤੋਂ ਬਾਅਦ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਪਰਲ ਗਰੁੱਪ ਦੀਆਂ ਜਾਇਦਾਦਾਂ ਦੀ ਛਾਣਬੀਣ ਕਰ ਰਹੇ ਹਨ। ਇਸ ਅਧੀਨ ਬਠਿੰਡਾ ਦੇ ਡਿਪਟੀ ਕਮਿਸ਼ਨਰ ਵੱਲੋਂ ਵੀ ਗਰੁੱਪ ਸਬੰਧੀ ਇਸ ਜਗ੍ਹਾ ਨੂੰ ਖਾਲੀ ਕਰਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ। ਜਿਸ ਅਧੀਨ ਅੱਜ ਇੱਥੇ ਕਾਰਪੋਰੇਸ਼ਨ ਦਾ ਪੀਲਾ ਪੰਜਾ ਚੱਲਿਆ ਅਤੇ ਇਨ੍ਹਾਂ ਦੁਕਾਨਾਂ ਨੂੰ ਢਾਹ ਦਿੱਤਾ ਗਿਆ। ਇਸ ਦੇ ਨਾਲ ਹੀ ਇਨ੍ਹਾਂ ਦੁਕਾਨਾਂ ਨੂੰ ਬਣਾਉਣ ਵਾਲੇ ਚਾਰ ਲੋਕਾਂ ਉੱਪਰ ਵੀ ਥਾਣਾ ਸਿਵਲ ਲਾਈਨ ਵਿੱਚ ਮੁਕਦਮਾ ਦਰਜ ਕੀਤਾ ਗਿਆ। ਜਿਨ੍ਹਾਂ ਵਿੱਚੋਂ ਇਸ ਵੇਲੇ ਤਿੰਨ ਲੋਕ ਥਾਣੇ ਅੰਦਰ ਬੰਦ ਹਨ।



Scroll to Top