ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਅੱਜ ਪੈਨਸ਼ਨ ਘਰ ਵਿਖੇ ਕੀਤੀ ਜ਼ੋਰਦਾਰ ਨਾਅਰੇਬਾਜ਼ੀ

ਦੁਆਰਾ: News ਪ੍ਰਕਾਸ਼ਿਤ :Wednesday, 28 June, 2023, 06:55 PM

200 ਰੁਪਏ ਕਟੌਤੀ ਕਾਰਨ ਪੈਨਸ਼ਨਰਾਂ ਵਿੱਚ ਪਾਇਆ ਜਾ ਰਿਹੈ ਭਾਰੀ ਰੋਸ਼ : ਪ੍ਰਧਾਨ ਗੁਰਦੀਪ ਵਾਲੀਆ
ਪਟਿਆਲਾ, 28 ਜੂਨ :
ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਅੱਜ ਪੈਨਸ਼ਨ ਘਰ ਵਿਖੇ ਪ੍ਰਧਾਨ ਗੁਰਦੀਪ ਸਿੰਘ ਵਾਲੀਆ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਵਿੱਤ ਕਮਿਸ਼ਨਰ (ਵਿੱਤ) ਵੱਲੋਂ ਪੈਨਸ਼ਨਰਾਂ ‘ਤੇ 200 ਰੁਪਏ ਡਿਵੈਲਪਮੈਂਟ ਟੈਕਸ ਪ੍ਰਤੀ ਕਟਣ ਦੇ ਹੁਕਮ ਨੂੰ ਲੈ ਕੇ ਨਿਖੇਧੀ ਕਰਦਿਆਂ ਜਿੱਥੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ, ਉੱਥੇ ਹੁਕਮਾਂ ਦੇ ਪੱਤਰ ਸਾੜ ਕੇ ਰੋਸ਼ ਪ੍ਰਗਟ ਕੀਤਾ ਗਿਆ।
ਇਸ ਮੌਕੇ ਪ੍ਰਧਾਨ ਗੁਰਦੀਪ ਸਿੰਘ ਵਾਲੀਆ ਨੇ ਆਖਿਆ ਕਿ ਸਰਕਾਰ ਨੇ ਪਹਿਲਾਂ ਹੀ ਪੈਨਸ਼ਰਨਾਂ ਦੀਆਂ ਲੰਬੇ ਸਮੇਂ ਤੋਂ ਮੰਗਾਂ ਲਮਕ ਅਵਸਥਾ ਵਿੱਚ ਪਾਈਆਂ ਹੋਈਆਂ ਹਨ। ਦੂਸਰਾ ਪੈਨਸ਼ਰਨਾਂ ਨੂੰ ਕੁੱਝ ਦੇਣ ਦੀ ਥਾਂ ਉਲਟਾ 200 ਰੁਪਏ ਕਟੌਤੀ ਕੀਤੀ ਜਾ ਰਹੀ ਹੈ, ਜਿਸ ਕਾਰਨ ਪੰਜਾਬ ਭਰ ਦੇ ਪੈਨਸ਼ਰਨਾਂ ਵਿੱਚ ਕਾਫੀ ਰੋਸ਼ ਪਾਇਆ ਜਾ ਰਿਹਾ ਹੈ। ਇਸ ਲਈ ਪੰਜਾਬ ਗੌਰਮਿੰਟ ਪੈਨਸ਼ਨਰਜ ਫਰੰਟ ਵੱਲੋਂ ਦਿੱਤੇ ਸੱਦੇ ‘ਤੇ ਸਾਰੇ ਪੰਜਾਬ ਵਿੱਚ ਇਹ ਪੱਤਰ ਸਾੜੇ ਗਏ ਤੇ ਰੋਸ਼ ਪ੍ਰਗਟ ਕੀਤਾ ਗਿਆ ਹੈ। ਉਨ੍ਹਾਂ ਿਕਹਾ ਕਿ ਆਉਣ ਵਾਲੇ ਦਨਿਾਂ ਵਿੱਚ ਸੂਬਾ ਪਧਰੀ ਪੈਨਸ਼ਰਨਾਂ ਵੱਲੋਂ ਪੰਜਾਬ ਵਿੱਚ ਵੱਡਾ ਸੰਘਰਸ਼ ਕੀਤਾ ਜਾ ਰਿਹਾ ਹੈ, ਜਿਸਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਖਜਾਨਾ ਮੰਤਰੀ ਪੰਜਾਬ ਵੱਲੋਂ ਬਾਰ-ਬਾਰ ਜਥੇਬੰਦੀ ਨੂੰ ਮੀਟਿੰਗਾਂ ਦੇ ਕੇ ਮਿਤੀ ਬਦਲੀ ਜਾ ਰਹੀ ਹੈ ਅਤੇ ਸਰਕਾਰ ਆਪਣੇ ਵਾਅਦਿਆਂ ਤੋਂ ਮੁਕਰ ਰਹੀ ਹੈ ਤੇ ਲਾਰੇ ਲਗਾਕੇ ਟਾਇਮ ਟਪਾ ਰਹੀ ਹੈ, ਜਿਸ ਕਾਰਨ ਪੈਨਸ਼ਨਰਾਂ ਵਿੱਚ ਭਾਂਰੀ ਰੋਸ਼ ਹੈ।
ਉਨ੍ਹਾਂ ਕਿਹਾ ਕਿ 1-1-2016 ਤੋਂ ਪੇ ਕਮਿਸ਼ਨ ਲਾਗੂ ਨਾ ਕਰਨਾ, ਡੀਏ ਦੀਆਂ ਕਿਸ਼ਤਾਂ ਨਾ ਦੇਣਾ, ਮੈਡੀਕਲ ਵਿੱਚ ਵਾਧਾ ਨਾ ਕਰਨਾ ਆਦਿ ਬਹੁਤ ਸਾਰੀਆਂ ਮੰਗਾਂ ਹਨ, ਜਿਨ੍ਹਾਂ ਕਾਰਨ ਪੈਨਸ਼ਨਰਾਂ ਵਿੱਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ। ਇਸ ਦੌਰਾਨ ਐਸੋਸੀਏਸ਼ਨ ਵੱਲੋਂ 29 ਪੈਨਸ਼ਨਰਾਂ ਦੇ ਜਨਮ ਦਿਨ ਵੀ ਮਨਾਏ ਗਏ ਅਤੇ ਫੋਰਟਿਸ ਹਸਪਤਾਲ ਮੋਹਾਲੀ ਤੋਂ ਡਾ. ਧਰਮਿੰਦਰ ਅਗਰਵਾਲ, ਯੂਰੋਲੋਜੀ ਦੇ ਸਪੈਸਲਿਸਟ ਵੱਲੋਂ ਪੈਨਸ਼ਨਰ ਹੋਮ ਵਿਖੇ ਇੱਕ ਵਿਸ਼ੇਸ਼ ਕੈਂਪ ਵੀ ਲਗਾਇਆ ਗਿਆ ਤੇ ਬਹੁਤ ਸਾਰੇ ਮੈਂਬਰਾਂ ਨੇ ਆਪਣਾ ਚੈਕਅਪ ਵੀ ਕਰਵਾਇਆ। ਇਸ ਮੌਕੇ ਜਗਜੀਤ ਸਿੰਘ ਦੁਆ, ਸਤਪਾਲ ਰਾਹੀ, ਜਸਵੰਤ ਸਿੰਘ ਕਾਹਲੋਂ, ਪਰਮਜੀਤ ਮੱਗੋ, ਅਸ਼ੋਕ ਪਰਾਸ਼ਰ, ਅਜੀਤ ਸਿੰਘ ਸੈਣੀ, ਸੁਰਜੀਤ ਸਿੰਘ ਗੌਰੀਆ, ਮਨਸਾ ਰਾਮ, ਹਰਦੇਵ ਸਿੰਘ ਵਾਲੀਆ, ਗੁਰਮੀਤ ਸਿੰਘ, ਵੇਦ ਪ੍ਰਕਾਸ਼ ਸਿੰਗਲਾ, ਤੇਜਿੰਦਰ ਸਿਸੰਘ, ਰਵਿੰਦਰ ਰਵੀ ਆਦਿ ਨੇ ਸੰਬੋਧਨ ਕੀਤਾ।



Scroll to Top