Breaking News ਹਾਦਸਾ : ਸ਼ਰਧਾਂਲੂਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ, 9 ਦੀ ਮੌਤ ਤੇ ਕਈ ਜ਼ਖਮੀਆਪ ਪਾਰਟੀ ਨੇ ਸਵਾ ਦੋ ਸਾਲ ਦੇ ਸਮੇ ਵਿੱਚ ਜਿਤਿਆ ਲੋਕਾਂ ਦਾ ਦਿਲ : ਭਗਵੰਤ ਮਾਨਸਵਾਤੀ ਮਾਲੀਵਾਲ ਨੇ ਮੈਜਿਸਟ੍ਰੇਟ ਨੂੰ ਕਰਵਾਏ ਬਿਆਨ ਦਰਜਪ੍ਰਨੀਤ ਕੌਰ ਨੇ ਰਾਜੀਵ ਗਾਂਧੀ ਯੂਨੀਵਰਸਿਟੀ ਆਫ਼ ਲਾਅ ਦੇ ਚਾਰ ਵਿਦਿਆਰਥੀਆਂ ਦੀ ਸੜਕ ਹਾਦਸੇ ਵਿੱਚ ਮੌਤ ’ਤੇ ਡੂੰਘੇ ਦੁੱਖ ਦਾ ਕੀਤਾ ਪ੍ਰਗਟਾਵਾਮੁੱਖ ਚੋਣ ਅਧਿਕਾਰੀ ਨੇ ਅਜਨਾਲਾ ਚੋਣ ਰੈਲੀ 'ਚ ਚੱਲੀ ਗੋਲੀ ਦੀ ਡੀਜੀਪੀ ਤੋਂ ਮੰਗੀ ਰਿਪੋਰਟਲੋਕ ਸਭਾ ਚੋਣਾਂ ਦੌਰਾਨ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਦੂਜੀ ਰਿਹਰਸਲ 19 ਮਈ ਨੂੰ ਹੋਵੇਗੀ: ਜ਼ਿਲ੍ਹਾ ਚੋਣ ਅਫ਼ਸਰਜਨਰਲ ਅਬਜਰਵਰ ਦਿਨੇਸ਼ਨ ਐਚ. ਵੱਲੋਂ ਲਹਿਰਾ ਅਤੇ ਖਨੌਰੀ ਵਿਖੇ ਵੱਖ-ਵੱਖ ਪੋਲਿੰਗ ਬੂਥਾਂ ਦਾ ਜਾਇਜ਼ਾਵੋਟਰ ਜਾਗਰੂਕਤਾ ਲਈ ਸਵੀਪ ਗਤੀਵਿਧੀਆਂ ਅਧੀਨ ਕਰਵਾਈ ਸਾਈਕਲ ਰੈਲੀਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਛੱਡੋ, 'ਆਪ' ਆਗੂ ਔਰਤਾਂ ਦੀ ਇੱਜ਼ਤ ਵੀ ਨਹੀਂ ਕਰਦੇ: ਬੀਬਾ ਜੈ ਇੰਦਰ ਕੌਰ

ਜੇਕਰ ਕਿਸਾਨ ਡੀਜੀਪੀ ਵਿੱਚ ਖੇਤੀਬਾੜੀ ਦੇ ਰਾਹੀ 20 ਪ੍ਰਤੀਸ਼ਤ ਹਿੱਸਾ ਪਾ ਸਕਦਾ ਹੈ ਤਾਂ ਐਮਐਸਪੀ ਦੀ ਗਾਰੰਟੀ ਸਣੇ ਹੋਰ ਮੰਗਾਂ ਲਾਗੂ ਕਿਉਂ ਨਹੀ ਕਰਦੀ ਕੇਂਦਰ ਸਰਕਾਰ: ਜਗਜੀਤ ਸਿੰਘ ਡੱਲੇਵਾਲ

ਦੁਆਰਾ: Punjab Bani ਪ੍ਰਕਾਸ਼ਿਤ :Saturday, 17 February, 2024, 07:49 PM

ਜੇਕਰ ਕਿਸਾਨ ਡੀਜੀਪੀ ਵਿੱਚ ਖੇਤੀਬਾੜੀ ਦੇ ਰਾਹੀ 20 ਪ੍ਰਤੀਸ਼ਤ ਹਿੱਸਾ ਪਾ ਸਕਦਾ ਹੈ ਤਾਂ ਐਮਐਸਪੀ ਦੀ ਗਾਰੰਟੀ ਸਣੇ ਹੋਰ ਮੰਗਾਂ ਲਾਗੂ ਕਿਉਂ ਨਹੀ ਕਰਦੀ ਕੇਂਦਰ ਸਰਕਾਰ: ਜਗਜੀਤ ਸਿੰਘ ਡੱਲੇਵਾਲ
: ਸੰਭੂ ਬੈਰੀਅਰ ਉਤੇ ਹੋਈਆਂ ਮਾਮੂਲੀ ਝੜੱਪਾਂ ਕਾਰਣ 6 ਨੌਜਵਾਨ ਜਖਮੀ, ਸਿਵਲ ਹਸਪਤਾਲ ਰਾਜਪੁਰਾ ਵਿਖੇ ਜੇਰੇ ਇਲਾਜ਼
ਰਾਜਪੁਰਾ, 17 ਫਰਵਰੀ –
ਪੰਜਾਬ ਦੇ ਪ੍ਰਵੇਸ਼ ਦੁਆਰ ਸੰਭੂ ਬੈਰੀਅਰ ਉਤੇ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉਤੇ ਕਿਸਾਨ ਜਥੇਬੰਦੀਆਂ ਦਾ ਅੰਦੋਲਨ ਪੰਜਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ, ਅੱਜ ਜਿਥੇ ਇੱਕਾ ਦੁੱਕਾ ਘਟਨਾਵਾਂ ਵਿੱਚ 6 ਨੌਜਵਾਨਾਂ ਦੇ ਜਖਮੀ ਹੋਣ ਤੋਂ ਇਲਾਵਾ ਮਾਹੋਲ ਲਗਭਗ ਸ਼ਾਂਤੀ ਪੂਰਵਕ ਰਿਹਾ, ਜਦ ਕਿ ਕਿਸਾਨ ਜਥੇਬੰਦੀਆ ਦੇ ਆਗੂਆਂ ਵੱਲੋਂ ਰਾਜਪੁਰਾ ਵਿਖੇ ਇੱਕ ਨਿਜ਼ੀ ਹੋਟਲ ਵਿੱਚ ਐਤਵਾਰ ਨੂੰ ਚੰਡੀਗੜ੍ਹ ਵਿਖੇ 5 ਵਜ਼ੇ ਕੇਂਦਰੀ ਮੰਤਰੀਆਂ ਦੇ ਨਾਲ ਹੋਣ ਵਾਲੀ ਮੀਟਿੰਗ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।
ਸੰਭੂ ਬੈਰੀਅਰ ਉਤੇ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਸਾਡੀ ਮੰਗ ਹੈ ਕਿ ਕੇਂਦਰ ਸਰਕਾਰ ਸਾਰੀਆਂ ਫਸਲਾਂ ਨਿਰਧਾਰਿਤ ਐਮਐਸਪੀ ਰੇਟ ਉਤੇ ਜਾਂ ਉਸ ਤੋਂ ਵੱਧ ਖਰੀਦੇ ਨਾ ਕਿ ਨਿਰਧਾਰਿਤ ਰੇਟ ਤੋਂ ਘੱਟ ਖਰੀਦੇ। ਕੇਂਦਰ ਕਹਿੰਦਾ ਹੈ ਕਿ ਐਮਐਸਪੀ ਨੂੰ ਦੇਸ਼ ਵਿੱਚ ਲਾਗੂ ਕਰਨ ਦੇ ਲਈ ਸਾਨੂੰ ਬਹੁਤ ਪੈਸਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇੱਕ ਸਟੱਡੀ ਕੀਤੀ ਗਈ ਹੈ ਕਿ ਐਮਐਸਪੀ ਦੇਸ਼ ਵਿੱਚ ਲਾਗੂ ਕਰਨ ਦੇ ਲਈ 36 ਹਜਾਰ ਕਰੋੜ ਰੁਪਏ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸਮਝਦਾਰੀ ਦੇ ਨਾਲ ਕਨਜਿਊਮਰ ਅਤੇ ਪ੍ਰੋਡਿਊਸਰ ਵੱਲ ਝਾਤੀ ਮਾਰੇ ਅਤੇ ਕਾਰਪੋਰੇਟ ਘਰਾਣਿਆਂ ਦਾ ਥੋੜਾ ਖਿਆਲ ਘੱਟ ਕਰੇ ਤਾਂ ਸਾਰਾ ਮਾਮਲਾ ਸੁੱਲਝ ਸਕਦਾ ਹੈ। ਜੇਕਰ ਐਗਰੋ ਇੰਡਸਟ੍ਰੀਜ਼ ਸਾਡੇ ਪੰਜਾਬ ਸੂਬੇ ਦੇ ਏਰੀਏ ਵਿੱਚ ਲੱਗੇਗੀ ਤਾਂ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀ ਦੇ ਚਲਦਿਆਂ 50 ਪ੍ਰਤੀਸ਼ਤ ਰੁਜ਼ਗਾਰ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਜੀਡੀਪੀ ਵਿੱਚ 20 ਪ੍ਰਤੀਸ਼ਤ ਖੇਤੀਬਾੜੀ ਦਾ ਹਿੱਸਾ ਹੈ, ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਇੰਨੀ ਹਿੱਸੇਦਾਰੀ ਪਾ ਰਿਹਾ ਹੈ ਤਾਂ ਸਰਕਾਰ ਨੂੰ ਕੇਵਲ ਢਾਈ ਲੱਖ ਕਰੋੜ ਵੀ ਸਰਕਾਰ ਨੂੰ ਕੱਢਣਾ ਮੁਸ਼ਕਿਲ ਹੈ। ਇਸ ਤੋਂ ਜਾਪਦਾ ਹੈ ਕਿ ਸਰਕਾਰ ਦੀ ਨੀਯਤ ਵਿੱਚ ਫਰਕ ਹੈ।
ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਵਰਨ ਸਿੰਘ ਪੰਧੇਰ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਫਸਲਾਂ ਉਤੇ ਬੀਮਾ ਦਿੱਤਾ ਜਾਵੇ। ਭਾਂਵੇ ਕਿ ਕੇਂਦਰੀ ਮੰਤਰੀ ਬੀਮਾ ਦੇਣ ਦੀਆਂ ਗੱਲਾਂ ਕਰਦੇ ਹਨ, ਪਰ ਮਹਾਰਾਸ਼ਟਰਾਂ ਵਿੱਚ ਕੰਪਨੀਆਂ ਫਸਲਾਂ ਦੇ ਬੀਮੇ ਦੀ ਆੜ ਵਿੱਚ ਕਰੋੜਾਂ ਰੁਪਏ ਇਕੱਠਾ ਕਰਕੇ ਭੱਜ ਗਈਆਂ। ਇਸ ਤੋਂ ਇਲਾਵਾ ਹਰਿਆਣਾ ਸੂਬੇ ਦੇ ਕਿਸਾਨ ਲੜ ਰਹੇ ਹਨ ਕਿ ਬੀਮਾ ਦੀ ਆੜ ਵਿੱਚ ਕੰਪਨੀਆਂ ਨੇ ਪੈਸੇ ਤਾਂ ਭਰਵਾ ਲਏ ਜਦੋਂ ਕੰਪਨਸ਼ੇਸ਼ਨ ਦੇਣ ਦੀ ਵਾਰੀ ਆਈ ਤਾਂ ਕੰਪਨੀਆਂ ਪੈਸੇ ਲੈ ਕੇ ਭੱਜ ਗਈਆਂ। ਕੇਂਦਰ ਇਹ ਕਹਿ ਰਹੀ ਹੈ ਕਿ ਐਮਐਸਪੀ ਝੌਨੇ ਅਤੇ ਕਣਕ ਉਤੇ ਹਰਿਆਣਾ ਅਤੇ ਪੰਜਾਬ ਵਿੱਚ ਮਿਲ ਰਹੀ ਹੈ। ਕੇਂਦਰੀ ਮੰਤਰੀ ਕਹਿੰਦੇ ਹਨ ਕਿ ਜੇਕਰ ਦੇਸ਼ ਵਿੱਚ ਐਮਐਸਪੀ ਲਾਗੂ ਕਰ ਦਿੱਤੀ ਤਾਂ ਪੰਜਾਬ ਅਤੇ ਹਰਿਆਣਾ ਦੀ ਐਮਐਸਪੀ ਘਟ ਸਕਦੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕੁੱਝ ਵੀ ਨਹੀ ਕਿ ਐਮਐਸਪੀ ਲਾਗੂ ਕਰਨ, ਡਾ: ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਨ, ਖੇਤੀ ਸੈਕਟਰ ਨੂੰ ਪ੍ਰਦੂਸ਼ਣ ਤੋਂ ਬਾਹਰ ਕਰਨਾ, ਕਰਜ਼ਾ ਮੁਕਤੀ ਆਦਿ ਦੇ ਨਾਲ ਕੇਂਦਰ ਨੂੰ ਰੱਤੀ ਭਰ ਵੀ ਫਰਕ ਨਹੀ ਪੈਂਦਾ, ਕਿਉਂਕਿ ਜੇਕਰ ਪੰਜਾਬ ਸੂਬਾ ਦੇਸ਼ ਦਾ ਅੰਨਦਾਤਾ ਕਹਾਉਂਦਾ ਹੈ ਤਾਂ ਅਜਿਹੇ ਫਸਲਾਂ ਦੀ ਗਾਰੰਟੀ ਵਾਲੇ ਕਾਨੂੰਨ ਲਾਗੂ ਕਰਨ ਵਿੱਚ ਦੇਰੀ ਕਿਉਂ ਕੀਤੀ ਜਾ ਰਹੀ ਹੈ। ਇਸ ਮੌਕੇ ਭਾਰਤੀ ਕਿਸਾਨ ਮਜਦੂਰ ਯੂਨੀਅਨ ਦੇ ਪ੍ਰਧਾਨ ਮਨਜੀਤ ਸਿੰਘ ਘੁਮਾਣਾ, ਕਿਸਾਨ ਮਜਦੂਰ ਮੋਰਚੇ ਦਾ ਆਗੂ ਗੁਰਮਨੀਤ ਸਿੰਘ ਮਾਂਗਟ, ਬਲਕਾਰ ਸਿੰਘ ਬੈਂਸ ਸਮੇਤ ਹੋਰਨਾਂ ਨੇ ਵੀ ਆਪਣੀਆਂ 13 ਜਰੂਰੀ ਮੰਗਾਂ ਸਬੰਧੀ ਚਾਨਣਾ ਪਾਉਂਦਿਆਂ ਐਤਵਾਰ ਦੀ ਮੀਟਿੰਗ ਤੋਂ ਬਾਅਦ ਦਿੱਲੀ ਕੂਚ ਕਰਨ ਬਾਰੇ ਰਣਨੀਤੀ ਤੈਅ ਕੀਤੀ ਜਾਵੇਗੀ। ਅੱਜ ਦੁਪਹਿਰ ਬਾਅਦ ਰਾਜਪੁਰਾ ਦੇ ਇੱਕ ਨਿੱਜ਼ੀ ਹੋਟਲ ਵਿੱਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ, ਸਵਰਨ ਸਿੰਘ ਪੰਧੇਰ ਦੀ ਐਤਵਾਰ ਨੂੰ ਚੰਡੀਗੜ੍ਹ ਵਿਖੇ ਕੇਂਦਰੀ ਖੇਤੀ ਮੰਤਰੀ ਅਰਜੁਨ ਮੁੰਡਾ ਸਮੇਤ ਹੋਰਨਾਂ ਦੇ ਨਾਲ ਸ਼ਾਮ 5 ਵਜ਼ੇ ਹੋਣ ਵਾਲੀ ਮੀਟਿੰਗ ਸਬੰਧੀ ਪੰਜਾਬ ਸੂਬੇ ਦੇ ਅਧਿਕਾਰੀ ਐਡੀਸ਼ਨਲ ਡੀਜੀਪੀ ਇੰਟੈਲੀਜੈਂਸ ਜ਼ਸਕਰਨ ਸਿੰਘ, ਡੀਆਈਜੀ ਨਰਿੰਦਰ ਭਾਰਗਵ ਵਿਚਾਰ ਵਟਾਂਦਰਾ ਕੀਤਾ ਗਿਆ। ਅੱਜ ਸੰਭੂ ਬੈਰੀਅਰ ਉਤੇ ਇੱਕਾ ਦੁੱਕਾ ਘਟਨਾਵਾਂ ਨੂੰ ਲੈ ਕੇ 6 ਨੌਜਵਾਨ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਨ੍ਹਾਂ ਨੂੰ ਸਿਵਲ ਹਸਪਤਾਲ ਰਾਜਪੁਰਾ ਦਾਖਲ ਕਰਵਾਇਆ ਗਿਆ ਹੈ। ਐਸਐਮਓ ਡਾ: ਵਿਧੀ ਚੰਦ ਨੇ ਕਿਹਾ ਰਾਜਪੁਰਾ ਵਿਖੇ ਇਲਾਜ਼ ਦੇ ਲਈ ਦਾਖਲ ਹੋਣ ਵਾਲੇ ਅੱਜ ਦੇ 6 ਮਰੀਜ਼ਾਂ ਸਣੇ ਕੁੱਲ ਗਿੱਣਤੀ 111 ਹੋ ਗਈ ਹੈ। ਮਰੀਜ਼ਾਂ ਦਾ ਮੁਫਤ ਇਲਾਜ਼ ਕੀਤਾ ਜਾ ਰਿਹਾ ਹੈ। ਇਸ ਮੌਕੇ ਦਿਲਬਾਗ ਸਿੰਘ ਗਿੱਲ, ਬਲਕਾਰ ਸਿੰਘ ਬੈਂਸ, ਗੁਰਦੀਪ ਸਿੰਘ ਮਰਦਾਂਪੁਰ, ਸਤਨਾਮ ਸਿੰਘ ਖਲੋਰ, ਬੂਟਾ ਸਿੰਘ ਖਰਾਜ਼ਪੁਰ ਸਮੇਤ ਹੋਰ ਹਾਜਰ ਸਨ।



Scroll to Top