ਵਿਗਿਆਨ ਤੇ ਤਕਨੀਕ
Result You Searched: HARYANA-HIMACHAL

ਪੰਜਾਬੀ ਯੂਨੀਵਰਸਿਟੀ ਦੀ ਇੱਕ ਖੋਜ ਰਾਹੀਂ ਇੰਟਰਨੈੱਟ ਤੋਂ ਜਾਣਕਾਰੀ ਲੱਭਣ ਨੂੰ ਬਣਾਇਆ ਗਿਆ ਬਿਹਤਰ
ਪਟਿਆਲਾ, 30 ਮਾਰਚ : ਪੰਜਾਬੀ ਯੂਨੀਵਰਸਿਟੀ ਦੇ ਕੰਪਿਊਟਰ ਵਿਗਿਆਨ ਵਿਭਾਗ ਦੀ ਇੱਕ ਖੋਜ ਰਾਹੀਂ ਇੰਟਰਨੈੱਟ ਉੱਤੇ ਜਾਣਕਾਰੀਆਂ ਲੱਭਣ ਨਾਲ਼ ਸਬੰਧਤ ਪ੍ਰਸ਼ਨਾਵਾਲ਼ੀ (ਕਿਊ. ਏ. ਐੱਸ.) ਨੂੰ ਬਿਹਤਰ ਬਣਾਉਣ ਅਤੇ ਆਟੋਮੈਟਿਕ ਢੰਗ ਨਾਲ਼ ਤਿਆਰ ਕਰਨ ਦੇ ਢੰਗ ਲੱਭੇ ਹਨ। ਇਹ ਖੋਜ ਡਾ. ਅਮਨਦੀਪ ਵਰਮਾ ਦੀ ਨਿਗਰਾਨੀ ਹੇਠ ਖੋਜਾਰਥੀ ਵਿਕਾਸ ਬਾਲੀ ਵੱਲੋਂ ਕੀਤੀ ਗਈ । -ਜਾਣਕਾਰੀ ਲੱਭਣ ਲਈ ਲੋੜੀਂਦੇ ਕਿਊ. ਏ. ਐੱਸ. ਨੂੰ ਬਿਹਤਰ ਅਤੇ ਆਟੋਮੈਟਿਕ ਢੰਗ ਨਾਲ਼ ਸਿਰਜਣ ਦੇ ਢੰਗ ਲੱਭੇ ਡਾ. ਅਮਨਦੀਪ ਵਰਮਾ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੂਗਲ ਸਮੇਤ ਵੱਖ-ਵੱਖ ਸਰਚ ਇੰਜਣਾਂ ਰਾਹੀਂ ਇੰਟਰਨੈੱਟ ਤੋਂ ਲੱਭਣ ਸਮੇਂ ਲੋੜੀਂਦੀ ਜਾਣਕਾਰੀ ਸਪਸ਼ਟ ਰੂਪ ਵਿੱਚ ਪ੍ਰਾਪਤ ਨਹੀਂ ਹੁੰਦੀ । ਸਰਚ ਇੰਜਣਾਂ ਵੱਲੋਂ ਜਾਣਕਾਰੀ ਦੇ ਸਰੋਤਾਂ ਨਾਲ਼ ਸਬੰਧਤ ਲਿੰਕ ਹੀ ਸੁਝਾਏ ਜਾਂਦੇ ਹਨ । ਲੋੜੀਂਦੀ ਜਾਣਕਾਰੀ ਨੂੰ ਹੋਰ ਵਧੇਰੇ ਸਪਸ਼ਟਤਾ ਨਾਲ਼ ਲੱਭੇ ਜਾਣ ਹਿਤ ਅੱਜਕਲ੍ਹ ਇੰਟਰਨੈੱਟ ਵੱਲੋਂ ਸਵਾਲ ਜਵਾਬ ਵਿਧੀ ਦਾ ਸਹਾਰਾ ਲਿਆ ਜਾਂਦਾ ਹੈ, ਜਿਸ ਨੂੰ ਕੰਪਿਊਟਰ ਦੀ ਭਾਸ਼ਾ ਵਿੱਚ ਕੁਐਸ਼ਚਨ ਅੰਸਰਿੰਗ ਸਿਸਟਮ (ਕਿਊ. ਏ. ਐੱਸ.) ਕਿਹਾ ਜਾਂਦਾ ਹੈ । ਕਿਸੇ ਵੀ ਵਿਸ਼ੇ ਉੱਤੇ ਜਦੋਂ ਕੋਈ ਇੰਟਰਨੈੱਟ ਉੱਤੇ ਕੁੱਝ ਜਾਣਕਾਰੀ ਲੱਭਦਾ ਹੈ ਤਾਂ ਉਸ ਨੂੰ ਲੋੜੀਂਦੀ ਜਾਣਕਾਰੀ ਬਾਰੇ ਹੋਰ ਸਪੱਸ਼ਟ ਜਾਣਨ ਲਈ ਉਸ ਦੇ ਸਾਹਮਣੇ ਕੁੱਝ ਸਵਾਲ-ਜਵਾਬ ਦੇ ਰੂਪ ਵਿੱਚ ਵੀ ਸਮੱਗਰੀ ਪੇਸ਼ ਹੁੰਦੀ ਹੈ ਉਨ੍ਹਾਂ ਦੱਸਿਆ ਕਿ ਕਿਸੇ ਵੀ ਵਿਸ਼ੇ ਉੱਤੇ ਜਦੋਂ ਕੋਈ ਇੰਟਰਨੈੱਟ ਉੱਤੇ ਕੁੱਝ ਜਾਣਕਾਰੀ ਲੱਭਦਾ ਹੈ ਤਾਂ ਉਸ ਨੂੰ ਲੋੜੀਂਦੀ ਜਾਣਕਾਰੀ ਬਾਰੇ ਹੋਰ ਸਪੱਸ਼ਟ ਜਾਣਨ ਲਈ ਉਸ ਦੇ ਸਾਹਮਣੇ ਕੁੱਝ ਸਵਾਲ-ਜਵਾਬ ਦੇ ਰੂਪ ਵਿੱਚ ਵੀ ਸਮੱਗਰੀ ਪੇਸ਼ ਹੁੰਦੀ ਹੈ । ਸਬੰਧਤ ਵਰਤੋਂਕਾਰ ਇਸ ਸਵਾਲ ਜਵਾਬ ਵਿੱਚੋਂ ਆਪਣੇ ਆਪ ਨੂੰ ਲੋੜੀਂਦੀ ਸਮੱਗਰੀ ਦੀ ਸੌਖਿਆਂ ਚੋਣ ਕਰ ਸਕਣ ਦੇ ਸਮਰੱਥ ਹੁੰਦਾ ਹੈ । ਇਹ ਸਵਾਲ ਆਮ ਬੋਲਚਾਲ ਦੀ ਭਾਸ਼ਾ ਦੇ ਨੇੜੇ ਹੁੰਦੇ ਹਨ ਤਾਂ ਕਿ ਸਬੰਧਤ ਵਿਅਕਤੀ ਨੂੰ ਲੋੜੀਂਦੀ ਜਾਣਕਾਰੀ ਬਾਰੇ ਸਹੀ ਅੰਦਾਜ਼ਾ ਲਗਾ ਕੇ ਉਸ ਨੂੰ ਸਹੀ ਜਾਣਕਾਰੀ ਪ੍ਰਦਾਨ ਕੀਤੀ ਜਾ ਸਕੇ । ਤਾਜ਼ਾ ਖੋਜ ਰਾਹੀਂ ਵੱਖ-ਵੱਖ ਵਿਸ਼ਿਆਂ ਨਾਲ਼ ਸਬੰਧਤ ਅਜਿਹੇ ਸਵਾਲਾਂ ਅਤੇ ਉੱਤਰ ਦੇ ਰੂਪ ਵਿੱਚ ਲੋੜੀਂਦੀ ਸਾਰੀ ਸਮੱਗਰੀ ਦੇ ਨਿਰਮਾਣ ਸਮੇਂ ਆਉਂਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਨ੍ਹਾਂ ਦੱਸਿਆ ਕਿ ਤਾਜ਼ਾ ਖੋਜ ਰਾਹੀਂ ਵੱਖ-ਵੱਖ ਵਿਸ਼ਿਆਂ ਨਾਲ਼ ਸਬੰਧਤ ਅਜਿਹੇ ਸਵਾਲਾਂ ਅਤੇ ਉੱਤਰ ਦੇ ਰੂਪ ਵਿੱਚ ਲੋੜੀਂਦੀ ਸਾਰੀ ਸਮੱਗਰੀ ਦੇ ਨਿਰਮਾਣ ਸਮੇਂ ਆਉਂਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਖੋਜ ਰਾਹੀਂ ਲੱਭੀਆਂ ਵਿਧੀਆਂ ਰਾਹੀਂ ਕਿਊ. ਏ. ਐੱਸ. ਦੀ ਸਿਰਜਣਾ ਨੂੰ ਆਟੋਮੇਸ਼ਨ ਢੰਗ ਨਾਲ਼ ਸੌਖਿਆਂ ਅਤੇ ਬਿਹਤਰ ਬਣਾਇਆ ਗਿਆ ਹੈ । ਖੋਜਾਰਥੀ ਡਾ. ਵਿਕਾਸ ਬਾਲੀ ਨੇ ਦੱਸਿਆ ਕਿ ਖੋਜ ਰਾਹੀਂ ਲੱਭੀਆਂ ਗਈਆਂ ਵਿਧੀਆਂ ਰਾਹੀਂ ਬਿਹਤਰ ਢੰਗ ਨਾਲ਼ ਕਿਊ. ਏ. ਐੱਸ. ਦੀ ਸਿਰਜਣਾ ਕੀਤੀ ਜਾ ਸਕਦੀ ਹੈ । ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਧੀਆਂ ਦੀ ਪ੍ਰਮਾਣਿਕਤਾ ਅਤੇ ਸਮਰਥਾ ਬਾਰੇ ਚੰਗੇ ਨਤੀਜੇ ਸਾਹਮਣੇ ਆਏ ਹਨ, ਜਿਸ ਨਾਲ਼ ਇੰਟਰਨੈੱਟ ਉੱਤੇ ਸਰਚ ਕਰਨ ਦੇ ਖੇਤਰ ਦੀ ਸਮਰਥਾ ਵਿੱਚ ਵਾਧਾ ਹੋ ਸਕਦਾ ਹੈ ਜਿਸ ਨਾਲ਼ ਇੰਟਰਨੈੱਟ ਵਰਤੋਂਕਾਰਾਂ ਲਈ ਹੋਰ ਅਸਾਨੀ ਪੈਦਾ ਹੋਵੇਗੀ । ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਵੱਲੋਂ ਖੋਜਾਰਥੀ ਅਤੇ ਨਿਗਰਾਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਚੰਗੀਆਂ ਖੋਜਾਂ ਨਾਲ਼ ਅਦਾਰੇ ਦੇ ਵੱਕਾਰ ਵਿੱਚ ਵਾਧਾ ਹੁੰਦਾ ਹੈ । ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਕੰਪਿਊਟਰ ਦੇ ਖੇਤਰ ਵਿੱਚ ਅਗਲੇਰੇ ਪੱਧਰ ਦੀਆਂ ਖੋਜਾਂ ਕਰਨਾ ਸਮੇਂ ਦੀ ਲੋੜ ਵੀ ਹੈ ।
Punjab Bani 30 March,2025
ਆਨ ਲਾਈਨ ਪੋਰਨੋਗ੍ਰਾਫੀ ਤੇ ਹਾਨੀਕਾਰਕ ਸਮੱਗਰੀ ਨੂੰ ਛੇਤੀ ਹਟਾਉਣਾ ਜ਼ਰੂਰੀ : ਆਈ. ਟੀ. ਮੰਤਰੀ ਅਸ਼ਵਨੀ ਵੈਸ਼ਣਵ
ਨਵੀਂ ਦਿੱਲੀ : ਨਵੇਂ ਆਈ. ਟੀ. ਨਿਯਮਾਂ ਤਹਿਤ ਆਨਲਾਈਨ ਪੋਰਨੋਗ੍ਰਾਫੀ ਤੇ ਹਾਨੀਕਾਰਕ ਸਮੱਗਰੀ ਨੂੰ ਛੇਤੀ ਹਟਾਉਣਾ ਜ਼ਰੂਰੀ ਹੈ, ਇਹ ਗੱਲ ਇਲੈਕਟ੍ਰਾਨਿਕਸ ਤੇ ਆਈ. ਟੀ. ਮੰਤਰੀ ਅਸ਼ਵਨੀ ਵੈਸ਼ਣਵ ਨੇ ਸੰਸਦ ਨੂੰ ਦੱਸਦਿਆਂ ਕਿਹਾ ਕਿ ਨਵੇਂ ਆਈ. ਟੀ. ਨਿਯਮਾਂ ਤਹਿਤ ਇੰਟਰਨੈੱਟ ਮੀਡੀਆ ਪਲੇਟਫਾਰਮ ਨੂੰ 24 ਘੰਟੇ ਦੇ ਅੰਦਰ ਕੋਈ ਵੀ ਇਹੋ ਜਿਹੀ ਸਮੱਗਰੀ ਹਟਾਉਣੀ ਪਵੇਗੀ, ਜਿਹੜੀ ਪਹਿਲੀ ਨਜ਼ਰ ’ਚ ਕਿਸੇ ਵਿਅਕਤੀ ਦੇ ਨਿੱਜੀ ਹਿੱਸੇ ਨੂੰ ਦਰਸਾਉਂਦੀ ਹੈ । ਕਿਸੇ ਵੀ ਵਿਅਕਤੀ ਨੂੰ ਪੂਰੀ ਤਰ੍ਹਾਂ ਜਾਂ ਅੰਸ਼ਕ ਰੂਪ ’ਚ ਨੰਗਾ ਦਿਖਾਉਣਾ ਜਾਂ ਜਿਨਸੀ ਕਿਰਿਆ ਦਿਖਾਉਣ ਵਾਲੀ ਸਮੱਗਰੀ ਵੀ ਹਟਾਉਣੀ ਪਵੇਗੀ ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਪੂਰੀ ਤਰ੍ਹਾਂ ਜਾਂ ਅੰਸ਼ਕ ਰੂਪ ’ਚ ਨੰਗਾ ਦਿਖਾਉਣਾ ਜਾਂ ਜਿਨਸੀ ਕਿਰਿਆ ਦਿਖਾਉਣ ਵਾਲੀ ਸਮੱਗਰੀ ਵੀ ਹਟਾਉਣੀ ਪਵੇਗੀ । ਸ਼ਿਕਾਇਤਕਰਤਾ ਆਪਣੀ ਸ਼ਿਕਾਇਤ ’ਤੇ ਇੰਟਰਨੈੱਟ ਮੀਡੀਆ ਕੰਪਨੀ ਦੇ ਸ਼ਿਕਾਇਤ ਅਧਿਕਾਰੀ ਵੱਲੋਂ ਕੀਤੀ ਗਈ ਕਾਰਵਾਈ ਤੋਂ ਸੰਤੁਸ਼ਟ ਨਾ ਹੋਣ ’ਤੇ ਅਪੀਲੀ ਕਮੇਟੀ ’ਚ ਵੀ ਜਾ ਸਕਦਾ ਹੈ । ਆਈ. ਟੀ. ਮੰਤਰੀ ਅਸ਼ਵਨੀ ਵੈਸ਼ਣਵ ਨੇ ਕਿਹਾ ਕਿ ਆਈ. ਟੀ. ਐਕਟ 2000 ’ਚ ਇਲੈਕਟ੍ਰਾਨਿਕ ਰੂਪ ’ਚ ਅਸ਼ਲੀਲ ਸਮੱਗਰੀ ਦਿਖਾਉਣ ’ਤੇ ਸਜ਼ਾ ਦੀ ਵਿਵਸਥਾ ਕੀਤੀ ਗਈ ਹੈ । ਓ. ਟੀ. ਟੀ. ਪਲੇਟਫਾਮ ਜਾਂ ਕਿਊਰੇਟਿਡ ਆਨ ਲਾਈਨ ਪ੍ਰਕਾਸ਼ਕਾਂ ਲਈ ਜ਼ਾਬਤਾ ਤੈਅ ਕੀਤਾ ਗਿਆ ਹੈ ਐਕਟ ਤਹਿਤ ਇੰਟਰਨੈੱਟ ਮੀਡੀਆ ਕੰਪਨੀ ਆਪਣੇ ਪਲੇਟਫਾਰਮ ’ਤੇ ਅਸ਼ਲੀਲ ਸਮੱਗਰੀ ਨੂੰ ਰੋਕਣ ’ਚ ਅਸਮਰੱਥ ਪਾਈ ਜਾਂਦੀ ਹੈ ਤਾਂ ਉਨ੍ਹਾਂ ਨੂੰ ਮਿਲਣ ਵਾਲੀ ਛੋਟ ਖ਼ਤਮ ਹੋ ਜਾਵੇਗੀ, ਜੇਕਰ ਕੋਈ ਪਲੇਟਫਾਰਮ ਮੈਸੈਜਿੰਗ ਦੀ ਸੇਵਾ ਦਿੰਦੀ ਹੈ ਤਾਂ ਮੂਲ ਮੈਸੇਜ ਦੀ ਸਿਰਜਣਾ ਕਿੱਥੋਂ ਹੋਈ, ਇਸ ਦਾ ਪਤਾ ਲਗਾਉਣ ’ਚ ਉਸ ਨੂੰ ਸਮਰੱਥ ਹੋਣਾ ਚਾਹੀਦਾ ਹੈ ਤਾਂ ਜੋ ਜਬਰ ਜਨਾਹ, ਜਿਨਸੀ ਸੋਸ਼ਣ ਨਾਲ ਸਬੰਧਤ ਮੈਸੇਜ ਦੇ ਸਿਰਜਕ ਦਾ ਪਤਾ ਸੌਖਿਆਂ ਲੱਗ ਸਕੇ । ਮੰਤਰਾਲੇ ਮੁਤਾਬਕ ਆਈਟੀ ਨਿਮਯ ਤਹਿਤ ਓ. ਟੀ. ਟੀ. ਪਲੇਟਫਾਮ ਜਾਂ ਕਿਊਰੇਟਿਡ ਆਨ ਲਾਈਨ ਪ੍ਰਕਾਸ਼ਕਾਂ ਲਈ ਜ਼ਾਬਤਾ ਤੈਅ ਕੀਤਾ ਗਿਆ ਹੈ। ਇਸ ਜ਼ਾਬਤੇ ਤਹਿਤ ਓ. ਟੀ. ਟੀ. ਪਲੇਟਫਾਰਮ ਨੂੰ ਤੈਅ ਉਮਰ ਹੱਦ ਤੇ ਸ਼੍ਰੇਣੀ ’ਚ ਸਮੱਗਰੀ ਨੂੰ ਵਰਗੀਕ੍ਰਿਤ ਕਰਨ ਦੇ ਨਾਲ ਹੀ ਗ਼ਲਤ ਸਮੱਗਰੀ ਤੱਕ ਬੱਚਿਆਂ ਦੀ ਪਹੁੰਚ ’ਤੇ ਪਾਬੰਦੀ ਲਗਾਉਣਾ ਜ਼ਰੂਰੀ ਹੈ।
Punjab Bani 21 March,2025
ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਤੇ ਹੋਰ ਵਾਪਸ ਧਰਤੀ ਤੇ ਪਰਤੇ
ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਤੇ ਹੋਰ ਵਾਪਸ ਧਰਤੀ ਤੇ ਪਰਤੇ ਅਮਰੀਕਾ : ਪੁਲਾੜ ਵਿਚ ਸਿਰਫ਼ 10 ਮਹੀਨਿਆਂ ਲਈ ਗਏ ਦੋ ਪੁਲਾੜ ਯਾਤਰੀ ਤਕਨੀਕੀ ਖਰਾਬੀ ਦੇ ਚਲਦਿਆਂ ਪੂਰੇ ਮਹੀਨੇ ਤੋਂ ਵੀ ਵਧ ਸਮੇਂ ਲਈ ਪੁਲਾੜ ਵਿਚ ਹੀ ਫਸ ਗਏ ਸਨ ਨੂੰ ਅੱਜ ਅਮਰੀਕੀ ਪੁਲਾੜ ਏਜੰਸੀ ਸਪੇਸਐਕਸ ਦੀ ਮਦਦ ਨਾਲ ਤਿਆਰ ਕੀਤੇ ਯਾਨ ਰਾਹੀਂ ਧਰਤੀ ਤੇ ਵਾਪਸ ਲੈ ਆਉਂਦਾ ਹੈ। ਦੱਸਣਯੋਗ ਹੈ ਕਿ ਪੁਲਾੜ ਵਿਚ ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਚਾਲਕ ਦਲ-9 ਦੇ ਮੈਂਬਰ ਬੂਚ ਵਿਲਮੋਰ, ਨਿਕ ਹੇਗ ਅਤੇ ਰੂਸੀ ਪੁਲਾੜ ਯਾਤਰੀ ਅਲੈਗਜ਼ੈਂਡਰ ਗੋਰਬੁਨੋਵ ਜੋ ਪੁਲਾੜ ਵਿੱਚ ਲਗਭਗ 9 ਮਹੀਨੇ ਤੋ਼ ਫਸੇ ਹੋਏ ਸਨ ਵਾਪਸ ਪਰਤ ਆਏ ਹਨ । ਦੱਸਣਯੋਗ ਹੈ ਕਿ ਪੁਲਾੜ ਯਾਤਰੀ ਸਫਲਤਾਪੂਰਵਕ ਧਰਤੀ ਦੀ ਸਤ੍ਹਾ `ਤੇ ਉਤਰਿਆ ਹੈ ਤੇ ਇਸ ਦੇ ਨਾਲ ਹੀ ਹੁਣ ਸਾਰੇ ਪੁਲਾੜ ਯਾਤਰੀ ਡਰੈਗਨ ਕੈਪਸੂਲ ਤੋਂ ਬਾਹਰ ਆ ਗਏ ਹਨ । ਇਹ ਇੱਕ ਇਤਿਹਾਸਕ ਪਲ ਹੈ ਜੋ ਅਤੇ ਟੀਮ ਦੀ ਸਖ਼ਤ ਮਿਹਨਤ ਅਤੇ ਸਮਰਪਣ ਨੂੰ ਦਰਸਾਉਂਦਾ ਹੈ। ਪੈਰਾਸ਼ੂਟ ਨਾਲ ਚਾਰੇ ਯਾਤਰੀਆਂ ਨੂੰ ਲੈ ਕੇ ਜਾਣ ਵਾਲਾ ਡਰੈਗਨ ਕੈਪਸੂਲ ਸਮੁੰਦਰ ਵਿੱਚ ਡਿੱਗ ਗਿਆ ਹੈ। ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਸੁਰੱਖਿਅਤ ਪਰਤ ਆਏ ਹਨ । ਨਾਸਾ ਦੇ ਕੰਟਰੋਲ ਰੂਮ ਦੇ ਸਾਰੇ ਵਿਗਿਆਨੀਆਂ ਦੀਆਂ ਨਜ਼ਰਾਂ ਸਕਰੀਨ `ਤੇ ਟਿਕੀਆਂ ਹੋਈਆਂ ਸਨ । ਇਹ ਇੱਕ ਸਾਹ ਰੋਕ ਦੇਣ ਵਾਲਾ ਪਲ ਸੀ । ਹੁਣ ਕੈਪਸੂਲ ਦੇ ਸਮੁੰਦਰ `ਚ ਉਤਰਨ ਤੋਂ ਬਾਅਦ ਕਰੀਬ 10 ਮਿੰਟ ਤੱਕ ਸੁਰੱਖਿਆ ਦੀ ਜਾਂਚ ਕੀਤੀ ਗਈ। ਕੈਪਸੂਲ ਸਿੱਧੇ ਨਹੀਂ ਖੋਲ੍ਹੇ ਜਾਂਦੇ । ਇਹ ਅੰਦਰ ਅਤੇ ਬਾਹਰ ਦੇ ਤਾਪਮਾਨ ਨੂੰ ਇੱਕੋ ਪੱਧਰ `ਤੇ ਲਿਆਉਣ ਲਈ ਵੀ ਕੀਤਾ ਜਾਂਦਾ ਹੈ। ਜਦੋਂ ਕੈਪਸੂਲ ਧਰਤੀ ਦੇ ਵਾਯੂਮੰਡਲ ਵਿੱਚ ਦਾਖਲ ਹੁੰਦਾ ਹੈ, ਤਾਂ ਇਹ ਗਰਮੀ ਕਾਰਨ ਲਾਲ ਹੋ ਜਾਂਦਾ ਹੈ। ਇਸ ਲਈ, ਸਮੁੰਦਰ ਵਿੱਚ ਦਾਖਲ ਹੋਣ ਤੋਂ ਬਾਅਦ ਵੀ, ਵਿਅਕਤੀ ਨੂੰ ਇਸਦੇ ਤਾਪਮਾਨ ਦੇ ਆਮ ਹੋਣ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਉਪਰੰਤ ਜਿਵੇਂ ਹੀ ਸੁਨੀਤਾ ਕੈਪਸੂਲ `ਚੋਂ ਬਾਹਰ ਆਈ ਤਾਂ ਉਸ ਨੇ ਹੱਥ ਹਿਲਾ ਕੇ ਲੋਕਾਂ ਦਾ ਸਵਾਗਤ ਕੀਤਾ । ਉਸਨੇ ਆਪਣੀ ਮੁੱਠੀ ਉੱਚੀ ਕੀਤੀ ਅਤੇ ਕਿਹਾ ਕਿ ਮਿਸ਼ਨ ਸਫਲ ਰਿਹਾ ਹੈ । ਸਾਰੀ ਸੁਰੱਖਿਆ ਜਾਂਚ ਤੋਂ ਬਾਅਦ ਅੰਦਰ ਬੈਠੇ ਪੁਲਾੜ ਯਾਤਰੀਆਂ ਨੂੰ ਡਰੈਗਨ ਕੈਪਸੂਲ ਵਿੱਚੋਂ ਇੱਕ-ਇੱਕ ਕਰਕੇ ਬਾਹਰ ਕੱਢਿਆ ਗਿਆ । ਜਿਕਰਯੋਗ ਹੈ ਕਿ ਦੋਵੇ਼ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਅਤੇ ਬੁਚ ਵਿਲਮੋਰ ਨੇ ਪਿਛਲੇ ਸਾਲ 5 ਜੂਨ, 2024 ਨੂੰ ਨਾਸਾ ਮਿਸ਼ਨ ਦੇ ਤਹਿਤ ਬੋਇੰਗ ਪੁਲਾੜ ਯਾਨ ਰਾਹੀਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਉਡਾਣ ਭਰੀ ਸੀ । ਇਹ ਮਿਸ਼ਨ ਸਿਰਫ਼ 10 ਦਿਨਾਂ ਲਈ ਸੀ ਪਰ ਪੁਲਾੜ ਯਾਨ ਵਿੱਚ ਖ਼ਰਾਬੀ ਕਾਰਨ ਦੋਵੇਂ ਧਰਤੀ ’ਤੇ ਵਾਪਸ ਨਹੀਂ ਆ ਸਕੇ ਸਨ । 10 ਦਿਨਾਂ ਦਾ ਇਹ ਮਿਸ਼ਨ 9 ਮਹੀਨੇ ਦਾ ਹੋ ਗਿਆ। ਹੁਣ ਸੁਨੀਤਾ ਅਤੇ ਬੁੱਚ ਦੋ ਹੋਰ ਪੁਲਾੜ ਯਾਤਰੀਆਂ ਨਾਲ ਵਾਪਸ ਆ ਰਹੇ ਹਨ । ਦੂਜੇ ਦੋ ਪੁਲਾੜ ਯਾਤਰੀ ਨਿਕ ਹੇਗ ਅਤੇ ਅਲੈਗਜ਼ੈਂਡਰ ਗੋਰਬੁਨੋਵ ਹਨ। ਸੁਨੀਤਾ ਵਿਲੀਅਮਜ਼ ਦੀ ਘਰ ਵਾਪਸੀ `ਤੇ ਭਾਰਤ ਤੋਂ ਲੈ ਕੇ ਅਮਰੀਕਾ ਤੱਕ ਜਸ਼ਨ ਹੈ । ਕੇਂਦਰੀ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਡਾ. ਜਤਿੰਦਰ ਸਿੰਘ ਨੇ ਇਸ ਨੂੰ ਭਾਰਤ ਅਤੇ ਪੂਰੀ ਦੁਨੀਆ ਲਈ ਮਾਣ, ਮਾਣ ਅਤੇ ਰਾਹਤ ਦਾ ਪਲ ਦੱਸਿਆ ਹੈ । ਉਸ ਦੀ ਸੁਰੱਖਿਅਤ ਵਾਪਸੀ ਲਈ ਅਮਰੀਕਾ ਦੇ 21 ਹਿੰਦੂ ਮੰਦਰਾਂ ਵਿੱਚ ਪ੍ਰਾਰਥਨਾਵਾਂ ਕੀਤੀਆਂ ਗਈਆਂ । ਵਿਸ਼ਵ ਹਿੰਦੂ ਪ੍ਰੀਸ਼ਦ ਅਮਰੀਕਾ ਦੇ ਪ੍ਰਧਾਨ ਤੇਜਲ ਸ਼ਾਹ ਨੇ ਕਿਹਾ ਕਿ ਵਿਲੀਅਮਜ਼ ਦੀ ਭਾਰਤੀ ਅਤੇ ਸਲੋਵੇਨੀਅਨ ਵਿਰਾਸਤ ਨੂੰ ਦੇਖਦੇ ਹੋਏ ਕਈ ਲੋਕਾਂ ਨੇ ਉਨ੍ਹਾਂ ਲਈ ਸ਼ੁੱਭਕਾਮਨਾਵਾਂ ਭੇਜੀਆਂ ਸਨ, ਇਸ ਦੇ ਨਾਲ ਹੀ ਵਿਲਮੋਰ ਦੇ ਚਰਚ `ਚ ਉਨ੍ਹਾਂ ਲਈ ਪ੍ਰਾਰਥਨਾਵਾਂ ਵੀ ਕੀਤੀਆਂ ਗਈਆਂ ।
Punjab Bani 19 March,2025
ਅਮਰੀਕੀ ਪੁਲਾੜ ਯਾਤਰੀਆਂ ਦੀ ਵਾਪਸੀ ਹੋਈ ਮੁਲਤਵੀ
ਅਮਰੀਕੀ ਪੁਲਾੜ ਯਾਤਰੀਆਂ ਦੀ ਵਾਪਸੀ ਹੋਈ ਮੁਲਤਵੀ ਨਵੀਂ ਦਿੱਲੀ : ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਭਾਰਤੀ ਮੂਲ ਦੇ ਅਮਰੀਕੀ ਪੁਲਾੜ ਯਾਤਰੀਆਂ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਦੀ ਵਾਪਸੀ ਮੁਲਤਵੀ ਕਰ ਦਿੱਤੀ ਗਈ ਹੈ । ਨਾਸਾ ਨੇ ਮਿਸ਼ਨ ਕਰੂ-10 ਨੂੰ ਮੁਲਤਵੀ ਕਰ ਦਿੱਤਾ ਹੈ ਜੋ ਉਨ੍ਹਾਂ ਨੂੰ ਲੈਣ ਜਾ ਰਿਹਾ ਸੀ । ਇਸ ਮਿਸ਼ਨ ਨੂੰ ਕੱਲ੍ਹ ਯਾਨੀ 12 ਮਾਰਚ ਨੂੰ ਸਪੇਸਐਕਸ ਦੇ ਰਾਕੇਟ ਫਾਲਕਨ 9 ਤੋਂ ਲਾਂਚ ਕੀਤਾ ਜਾਣਾ ਸੀ । ਹਾਲਾਂਕਿ, ਰਾਕੇਟ ਦੀ ਗਰਾਊਂਡ ਸਪੋਰਟ ਕਲੈਂਪ ਆਰਮ ਵਿੱਚ ਹਾਈਡ੍ਰੌਲਿਕ ਸਿਸਟਮ ਵਿੱਚ ਖ਼ਰਾਬੀ ਕਾਰਨ ਇਸ ਮਿਸ਼ਨ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ । ਬੁਚ ਵਿਲਮੋਰ ਅਤੇ ਸੁਨੀਤਾ ਵਿਲੀਅਮਜ਼ ਪਿਛਲੇ ਨੌਂ ਮਹੀਨਿਆਂ ਤੋਂ ਆਈਐਸਐਸ `ਤੇ ਫਸੇ ਹੋਏ ਹਨ । ਉਹ ਜੂਨ 2024 ਵਿੱਚ ਉੱਥੇ ਪਹੁੰਚੇ ਸਨ । ਉਨ੍ਹਾਂ ਨੇ ਉੱਥੇ ਸਿਰਫ਼ ਇੱਕ ਹਫ਼ਤਾ ਹੀ ਰਹਿਣਾ ਸੀ । ਇਹ ਦੋਵੇਂ ਪੁਲਾੜ ਯਾਤਰੀ ਬੋਇੰਗ ਦੇ ਸਟਾਰਲਾਈਨਰ ਪੁਲਾੜ ਯਾਨ ਰਾਹੀਂ ਆਈ. ਐਸ. ਐਸ. ਪਹੁੰਚੇ ਸਨ । ਇਹ ਪੁਲਾੜ ਯਾਨ ਸਤੰਬਰ `ਚ ਬਿਨਾਂ ਕਿਸੇ ਚਾਲਕ ਦਲ ਦੇ ਧਰਤੀ `ਤੇ ਪਰਤਿਆ ਸੀ। ਫੌਕਸ ਨਿਊਜ਼ ਦੇ ਅਨੁਸਾਰ, ਸਟਾਰਲਾਈਨਰ ਨੂੰ ਆਈ. ਐਸ. ਐਸ. ਨਾਲ ਡੌਕਿੰਗ ਦੌਰਾਨ ਇਕ ਹੀਲੀਅਮ ਲੀਕ ਅਤੇ ਪੁਲਾੜ ਯਾਨ ਪ੍ਰਤੀਕ੍ਰਿਆ ਨਿਯੰਤਰਣ ਥ੍ਰਸਟਰਾਂ ਨਾਲ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ।
Punjab Bani 13 March,2025
ਪੰਜਾਬੀ ਯੂਨੀਵਰਸਿਟੀ ਵਿਖੇ 'ਰਿਸਰਚ ਮੈਥਡੌਲਜੀ (ਵਿਗਿਆਨ ਅਤੇ ਕਲਾਵਾਂ)' ਵਿਸ਼ੇ ਉੱਤੇ ਰਿਫ਼ਰੈਸ਼ਰ ਕੋਰਸ ਸੰਪੰਨ
ਪੰਜਾਬੀ ਯੂਨੀਵਰਸਿਟੀ ਵਿਖੇ 'ਰਿਸਰਚ ਮੈਥਡੌਲਜੀ (ਵਿਗਿਆਨ ਅਤੇ ਕਲਾਵਾਂ)' ਵਿਸ਼ੇ ਉੱਤੇ ਰਿਫ਼ਰੈਸ਼ਰ ਕੋਰਸ ਸੰਪੰਨ ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਯੂ. ਜੀ. ਸੀ. ਮਾਲਵੀਆ ਮਿਸ਼ਨ ਟੀਚਰ ਟ੍ਰੇਨਿੰਗ ਸੈਂਟਰ ਵੱਲੋਂ 'ਰਿਸਰਚ ਮੈਥਡੌਲਜੀ (ਵਿਗਿਆਨ ਅਤੇ ਕਲਾਵਾਂ)' ਵਿਸ਼ੇ ਉੱਤੇ ਕਰਵਾਇਆ ਗਿਆ ਰਿਫ਼ਰੈਸ਼ਰ ਕੋਰਸ ਅੱਜ ਸੰਪੰਨ ਹੋ ਗਿਆ ਹੈ। ਸੈਂਟਰ ਦੇ ਡਾਇਰੈਕਟਰ ਪ੍ਰੋ. ਰਮਨ ਮੈਣੀ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਨਲਾਈਨ ਵਿਧੀ ਰਾਹੀਂ ਹੋਏ ਇਸ ਦੇ ਵਿਦਾਇਗੀ ਸੈਸ਼ਨ ਦੀ ਪ੍ਰਧਾਨਗੀ ਆਈ. ਆਈ. ਟੀ. ਰੋਪੜ ਦੇ ਡਾਇਰੈਕਟਰ ਪ੍ਰੋ. ਰਾਜੀਵ ਆਹੂਜਾ ਨੇ ਕੀਤੀ । ਪ੍ਰੋ. ਰਾਜੀਵ ਆਹੂਜਾ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਇਸ ਪ੍ਰੋਗਰਾਮ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਪ੍ਰੋਗਰਾਮ ਵੱਖ-ਵੱਖ ਸੰਸਥਾਵਾਂ ਦੇ ਸਿੱਖਿਅਕਾਂ ਲਈ ਆਪਸੀ ਸੂਝ-ਬੂਝ ਦੀ ਸਾਂਝ ,ਅਕਾਦਮਿਕ ਸਹਿਯੋਗ ਕਰਨ ਅਤੇ ਸਮੂਹਿਕ ਤੌਰ 'ਤੇ ਆਪਣੀ ਮੁਹਾਰਤ ਨੂੰ ਵਧਾਉਣ ਲਈ ਇੱਕ ਬਹੁਤ ਹੀ ਵਧੀਆ ਅਤੇ ਵਿਲੱਖਣ ਪਲੇਟਫਾਰਮ ਹੈ । ਉਨ੍ਹਾਂ ਕਿਹਾ ਕਿ ਅਧਿਆਪਕ ਦੇਸ ਦੇ ਨਿਰਮਾਤਾ ਹੁੰਦੇ ਹਨ । ਉਹ ਵਿਦਿਆਰਥੀਆਂ ਲਈ ਆਦਰਸ਼ ਰੋਲ ਮਾਡਲ ਹੋਣੇ ਚਾਹੀਦੇ ਹਨ । ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ ਯੂਨੀਵਰਸਿਟੀ ਕਾਲਜ ਆਫ਼ ਇੰਜਨੀਅਰਿੰਗ ਤੋਂ ਡਾ. ਕੁਲਵਿੰਦਰ ਸਿੰਘ ਮੱਲ੍ਹੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਇੱਕ ਅਧਿਆਪਕ ਦੀ ਜ਼ਿੰਦਗੀ ਵਿੱਚ ਰਿਫਰੈਸ਼ਰ ਕੋਰਸ ਦੀ ਬਹੁਤ ਮਹੱਤਤਾ ਹੁੰਦੀ ਹੈ । ਅਧਿਆਪਕ ਇਨ੍ਹਾਂ ਕੋਰਸਾਂ ਰਾਹੀਂ ਹੀ ਗਿਆਨ ਵਿਗਿਆਨ ਅਤੇ ਤਕਨਾਲੋਜੀ ਦੇ ਨਵੇ ਰੁਝਾਨਾਂ ਨਾਲ ਜੁੜਦੇ ਹਨ । ਉਨ੍ਹਾਂ ਇਸ ਕਦਮ ਲਈ ਪੰਜਾਬੀ ਯੂਨੀਵਰਸਿਟੀ ਦੇ ਮਾਲਵੀਆ ਮਿਸ਼ਨ ਟੀਚਰ ਟਰੇਨਿੰਗ ਸੈਂਟਰ ਦੀ ਸ਼ਲਾਘਾ ਕੀਤੀ । ਉਨ੍ਹਾਂ ਇਸ ਕੋਰਸ ਨਾਲ਼ ਜੁੜੇ ਅਧਿਆਪਕਾਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਆਪਣੀਆਂ ਖੋਜਾਂ ਮਿਆਰੀ ਰਸਾਲਿਆਂ ਵਿੱਚ ਛਪਵਾਉਣ । ਸੈਂਟਰ ਦੇ ਡਾਇਰੈਕਟਰ ਪ੍ਰੋ. ਰਮਨ ਮੈਣੀ ਨੇ ਆਪਣੇ ਸਵਾਗਤੀ ਭਾਸ਼ਣ ਦੌਰਾਨ ਸੈਂਟਰ ਵੱਲੋਂ ਕਰਵਾਈਆਂ ਜਾ ਰਹੀਆਂ ਵੱਖ ਵੱਖ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ ਅਤੇ ਇਸ ਸਬੰਧ ਵਿੱਚ ਯੂਜੀਸੀ ਦਿਸ਼ਾ-ਨਿਰਦੇਸ਼ਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ । ਰਿਫ਼ਰੈਸ਼ਰ ਕੋਰਸ ਦੇ ਕੋਆਰਡੀਨੇਟਰ ਡਾ. ਰਿਚਾ ਸ੍ਰੀ ਅਤੇ ਕੋ-ਕੋਆਰਡੀਨੇਟਰ ਪ੍ਰੋ. ਹਰਪ੍ਰੀਤ ਕੌਰ ਵੱਲੋਂ ਵੀ ਆਪਣੇ ਆਪਣੇ ਵਿਚਾਰ ਪ੍ਰਗਟਾਏ ਗਏ । ਅੰਤ ਵਿੱਚ, ਪ੍ਰੋ. ਰਮਨ ਮੈਣੀ ਨੇ ਸਹਾਇਕ ਸਟਾਫ਼ ਮਨਦੀਪ ਸਿੰਘ, ਸ੍ਰ. ਦਿਆਲ ਦੱਤ, ਸ੍ਰੀ. ਸੁਰਿੰਦਰ ਸਿੰਘ, ਸ਼੍ਰੀਮਤੀ ਕਾਂਤਾ ਰਾਣੀ, ਸ਼੍ਰੀ. ਮਹਾਵੀਰ ਸਿੰਘ, ਅਤੇ ਸ੍ਰੀ. ਸੁਰਿੰਦਰ ਕੁਮਾਰ ਆਦਿ ਦੇ ਸਮਰਪਿਤ ਯਤਨਾਂ ਲਈ ਡੂੰਘੀ ਪ੍ਰਸ਼ੰਸਾ ਪ੍ਰਗਟ ਕੀਤੀ ।
Punjab Bani 01 March,2025
ਪੰਜਾਬੀ ਲੋਕਾਂ ਵਿੱਚ ਸਟਰੋਕ ਦੇ ਜੋਖ਼ਮ ਨੂੰ ਦੁੱਗਣਾ ਕਰ ਸਕਣ ਵਾਲ਼ੇ ਜੀਨਜ਼ ਦੇ ਇੱਕ ਵਿਸ਼ੇਸ਼ ਜੁੱਟ ਦੀ ਪੰਜਾਬੀ ਯੂਨੀਵਰਸਿਟੀ ਦੀ ਖੋਜ ਰਾਹੀਂ ਹੋਈ ਨਿਸ਼ਾਨਦੇਹੀ
ਪੰਜਾਬੀ ਲੋਕਾਂ ਵਿੱਚ ਸਟਰੋਕ ਦੇ ਜੋਖ਼ਮ ਨੂੰ ਦੁੱਗਣਾ ਕਰ ਸਕਣ ਵਾਲ਼ੇ ਜੀਨਜ਼ ਦੇ ਇੱਕ ਵਿਸ਼ੇਸ਼ ਜੁੱਟ ਦੀ ਪੰਜਾਬੀ ਯੂਨੀਵਰਸਿਟੀ ਦੀ ਖੋਜ ਰਾਹੀਂ ਹੋਈ ਨਿਸ਼ਾਨਦੇਹੀ ਪਟਿਆਲਾ, 16 ਫਰਵਰੀ : ਪੰਜਾਬੀ ਯੂਨੀਵਰਸਿਟੀ ਦੀ ਇੱਕ ਖੋਜ ਰਾਹੀਂ ਪੰਜਾਬੀ ਲੋਕਾਂ ਦੇ ਸਰੀਰ ਵਿਚਲੇ ਜੀਨਜ਼ ਦੇ ਇੱਕ ਅਜਿਹੇ ਜੁੱਟ ਦੀ ਪਹਿਲੀ ਵਾਰ ਨਿਸ਼ਾਨਦੇਹੀ ਕੀਤੀ ਗਈ ਹੈ ਜਿਸ ਦਾ ਸਰੀਰ ਵਿੱਚ ਹੋਣਾ ਸਟਰੋਕ ਦੇ ਜੋਖ਼ਮ ਨੂੰ ਦੁੱਗਣਾ ਕਰ ਸਕਦਾ ਹੈ। ਯੂਨੀਵਰਸਿਟੀ ਦੇ ਹਿਊਮਨ ਜੈਨੇਟਿਕਸ ਵਿਭਾਗ ਤੋਂ ਡਾ. ਪੁਨੀਤ ਪਾਲ ਸਿੰਘ ਦੀ ਅਗਵਾਈ ਵਿਚ ਖੋਜਾਰਥੀ ਡਾ. ਨਿਤਿਨ ਕੁਮਾਰ ਵੱਲੋਂ ਕੀਤੀ ਖੋਜ ਰਾਹੀਂ ਇਸ ਨਵੇਂ ਹੈਪਲੋਟਾਈਪ (ਜੀਨਜ਼ ਦੇ ਐਲੀਲਜ਼ ਰੂਪ ਦਾ ਆਪਸੀ ਮੇਲ) ਬਾਰੇ ਖੁਲਾਸਾ ਹੋਇਆ ਹੈ ਜੋ ਪੰਜਾਬ ਦੀ ਆਬਾਦੀ ਵਿੱਚ ਸਟ੍ਰੋਕ ਦੀ ਇੱਕ ਵਿਸ਼ੇਸ਼ ਕਿਸਮ 'ਇਸਕੈਮਿਕ ਸਟ੍ਰੋਕ' ਦੇ ਖ਼ਤਰੇ ਲਈ ਕਾਫ਼ੀ ਜੋਖਮ ਪੈਦਾ ਕਰਦਾ ਹੈ। ਜ਼ਿਕਰਯੋਗ ਹੈ ਕਿ ਇਹ ਖੋਜ ਉੱਚ ਪ੍ਰਭਾਵ ਵਾਲੇ ਜਰਨਲ 'ਇੰਟਰਨੈਸ਼ਨਲ ਜਰਨਲ ਆਫ਼ ਇਮਯੂਨੋਜੈਨੇਟਿਕਸ' ਵਿੱਚ ਪ੍ਰਕਾਸ਼ਿਤ ਹੋਈ ਹੈ। ਡਾ. ਪੁਨੀਤ ਪਾਲ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਟ੍ਰੋਕ ਇੱਕ ਡਾਕਟਰੀ ਐਮਰਜੈਂਸੀ ਹੈ ਜਿਸਦੇ ਨਤੀਜੇ ਵਜੋਂ ਮੌਤ ਅਤੇ ਅਪੰਗਤਾ ਦੀ ਸਥਿਤੀ ਪੈਦਾ ਹੋ ਸਕਦੀ ਹੈ। ਵਿਸ਼ਵ ਸਿਹਤ ਸੰਗਠਨ ਵੱਲੋਂ ਸਟ੍ਰੋਕ ਨੂੰ ਦੁਨੀਆ ਭਰ ਵਿੱਚ ਮੌਤ ਦੇ ਸਭ ਤੋਂ ਪ੍ਰਮੁੱਖ ਕਾਰਨਾਂ ਵਿੱਚੋਂ ਦੂਜੇ ਨੰਬਰ ਉੱਤੇ ਰੱਖਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਇਹ ਮੌਤ ਦੇ ਕਾਰਨਾਂ ਵਿੱਚ ਚੌਥੇ ਸਥਾਨ 'ਤੇ ਹੈ। ਉਨ੍ਹਾਂ ਦੱਸਿਆ ਕਿ ਸਟ੍ਰੋਕ ਲਈ ਮੁੱਖ ਤੌਰ ਉੱਤੇ ਮੰਨੇ ਜਾਂਦੇ ਜੋਖਮ ਕਾਰਕਾਂ ਵਿੱਚ ਹਾਈਪਰਟੈਨਸ਼ਨ, ਹਾਈਪਰਲਿਪੀਡੀਮੀਆ, ਸਿਗਰਟਨੋਸ਼ੀ ਅਤੇ ਹਵਾ ਪ੍ਰਦੂਸ਼ਣ ਤੋਂ ਇਲਾਵਾ ਮਨੁੱਖੀ ਸ਼ਰੀਰ ਅੰਦਰਲੇ ਕੁੱਝ ਜੀਨਜ਼ ਵੀ ਇਸ ਨਾਲ਼ ਜੁੜੇ ਜੋਖ਼ਮ ਦਾ ਕਾਰਨ ਬਣਦੇ ਹਨ। ਉਨ੍ਹਾਂ ਦੱਸਿਆ ਕਿ ਖੋਜ ਦੌਰਾਨ ਇਹ ਸਾਹਮਣੇ ਆਇਆ ਕਿ ਮਨੁੱਖੀ ਜੀਨੋਮ ਵਿੱਚ ਐੱਨ. ਐੱਲ.ਆਰ.ਪੀ.3, ਏ.ਐੱਸ.ਸੀ. ਅਤੇ ਕੇਸਪੇਜ਼-1 ਦਾ ਆਪਸੀ ਵਿਸ਼ੇਸ਼ ਗਠਜੋੜ ਦਿਮਾਗ ਨੂੰ ਖੂਨ ਸਪਲਾਈ ਕਰਨ ਵਾਲੀਆਂ ਨਾੜੀਆਂ ਦੀਆਂ ਕੰਧਾਂ ਦੇ ਅੰਦਰ ਸੋਜਸ਼ ਗਤੀਵਿਧੀਆਂ ਵਧਾਉਂਦਾ ਹੈ। ਇਸ ਦਾ ਹੋਣਾ ਐੱਨ. ਐੱਲ.ਆਰ.ਪੀ.3 ਇਨਫਲਾਮੇਸੋਮ ਨਾਮਕ ਸਮੱਸਿਆ ਦੇ ਕਿਰਿਆਸ਼ੀਲ ਹੋਣ ਦਾ ਕਾਰਨ ਬਣਦਾ ਹੈ। ਖੋਜਾਰਥੀ ਡਾ. ਨਿਤਿਨ ਕੁਮਾਰ ਨੇ ਦੱਸਿਆ ਕਿ ਇਹ ਅਧਿਐਨ ਇਹ ਦਰਸਾਉਣ ਵਿੱਚ ਸਮਰੱਥ ਰਿਹਾ ਹੈ ਕਿ ਜਿਨ੍ਹਾਂ ਵਿਅਕਤੀਆਂ ਵਿੱਚ ਇਨ੍ਹਾਂ ਜੀਨਾਂ ਦਾ ਇੱਕ ਖਾਸ ਕਿਸਮ ਦਾ ਸਮੂਹ ਬਣਦਾ ਹੈ, ਉਨ੍ਹਾਂ ਨੂੰ ਸਟ੍ਰੋਕ ਹੋਣ ਦਾ ਖ਼ਤਰਾ ਉਨ੍ਹਾਂ ਵਿਅਕਤੀਆਂ ਨਾਲ਼ੋਂ ਦੁੱਗਣਾ ਹੁੰਦਾ ਹੈ ਜਿਨ੍ਹਾਂ ਵਿੱਚ ਇਹ ਜੀਨ ਸਮੂਹ ਨਹੀਂ ਹੁੰਦੇ। ਉਨ੍ਹਾਂ ਅੱਗੇ ਦੱਸਿਆ ਕਿ ਇਹ ਜੋਖਮ ਉਨ੍ਹਾਂ ਵਿਅਕਤੀਆਂ ਵਿੱਚ ਹੋਰ ਵੀ ਵੱਧ ਦੇਖਿਆ ਗਿਆ ਜਿਨ੍ਹਾਂ ਦੇ ਬਾਇਓਕੈਮੀਕਲ (ਸੀਆਰਪੀ ਅਤੇ ਇੰਟਰਲਿਊਕਿਨ-1β)ਮਾਪਦੰਡਾਂ ਦੇ ਪੱਧਰ ਉੱਚੇ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਅਧਿਐਨ ਦੌਰਾਨ ਇਸ ਖੇਤਰ ਦੇ ਕੁੱਝ ਹੋਰ ਵੀ ਅਹਿਮ ਖੁਲਾਸੇ ਹੋਏ ਹਨ ਜਿਨ੍ਹਾਂ ਨੂੰ ਮੈਡੀਕਲ ਖੇਤਰ ਵਿੱਚ ਭਰਪੂਰ ਸ਼ਲਾਘਾ ਹਾਸਿਲ ਹੋਈ ਹੈ। ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ ਵੱਲੋਂ ਖੋਜਾਰਥੀ ਅਤੇ ਉਸ ਦੇ ਨਿਗਰਾਨ ਨੂੰ ਇਸ ਮਿਆਰੀ ਖੋਜ ਬਾਰੇ ਵਿਸ਼ੇਸ਼ ਤੌਰ ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਖੋਜਾਂ ਯੂਨੀਵਰਸਿਟੀ ਦੇ ਵੱਕਾਰ ਵਿੱਚ ਵਾਧਾ ਕਰਦੀਆਂ ਹਨ।
Punjab Bani 16 February,2025
ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ ਨੇ ਸੁਰੱਖਿਅਤ ਇੰਟਰਨੈਟ ਦਿਵਸ ਮਨਾਇਆ
ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ ਨੇ ਸੁਰੱਖਿਅਤ ਇੰਟਰਨੈਟ ਦਿਵਸ ਮਨਾਇਆ ਸੰਗਰੂਰ, 11 ਫਰਵਰੀ : ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੰਗਰੂਰ ਵਿਖੇ ‘ਸੁਰੱਖਿਅਤ ਇੰਟਰਨੈਟ ਦਿਵਸ’ ਮਨਾਇਆ ਗਿਆ, ਜਿਸ ਵਿੱਚ ਇੰਟਰਨੈਟ ਦੀ ਸੁਰੱਖਿਅਤ ਵਰਤੋਂ ਬਾਰੇ ਸੁਚੇਤ ਕੀਤਾ ਗਿਆ । ਜ਼ਿਲ੍ਹਾ ਇਨਫਰਮੇਟਿਕ ਐਸੋਸੀਏਟ ਰੀਨੂ ਰਾਣੀ ਦੀ ਅਗਵਾਈ ਹੇਠ ਆਯੋਜਿਤ ਮੀਟਿੰਗ ਦੌਰਾਨ ਡਿਜੀਟਲ ਤਕਨੀਕਾਂ ਦੀ ਵਰਤੋਂ ਦੌਰਾਨ ਇੰਟਰਨੈਟ ਉਪਭੋਗਤਾਵਾਂ ਨੂੰ ਆਨਲਾਈਨ ਧੋਖਾਧੜੀ, ਸਾਈਬਰ ਅਪਰਾਧਾਂ ਤੇ ਨਿੱਜੀ ਡਾਟੇ ਨੂੰ ਸੁਰੱਖਿਅਤ ਰੱਖਣ ਬਾਰੇ ਵੱਖ-ਵੱਖ ਢੰਗਾਂ ਤੇ ਨੁਕਤਿਆਂ ਤੋਂ ਜਾਣੂ ਕਰਵਾਇਆ ਗਿਆ ।
Punjab Bani 11 February,2025
ਉਮੰਗ ਸੰਸਥਾਂ ਵੱਲੋਂ ਸਰਕਾਰੀ ਹਾਈ ਸਮਾਰਟ ਸਕੂੂਲ ਧਬਲਾਨ ਵਿਖੇ ਸਾਈਬਰ ਸਕਿਊਰਟੀ ਸੈਮੀਨਾਰ ਆਯੋਜਿਤ
ਉਮੰਗ ਸੰਸਥਾਂ ਵੱਲੋਂ ਸਰਕਾਰੀ ਹਾਈ ਸਮਾਰਟ ਸਕੂੂਲ ਧਬਲਾਨ ਵਿਖੇ ਸਾਈਬਰ ਸਕਿਊਰਟੀ ਸੈਮੀਨਾਰ ਆਯੋਜਿਤ ਸੰਸਥਾ ਦੀ ਮੁਹਿੰਮ ਬੱਚਿਆਂ ਲਈ ਅਹਿਮ ਜਾਣਕਾਰੀ ਸਿੱਧ ਹੋਵੇਗੀ : ਹੈਡਮਿਸਟੈ੍ਰਸ ਰਜਨੀ ਸਿੰਗਲਾ ਪਟਿਆਲਾ : ਉਮੰਗ ਵੈੱਲਫੈਅਰ ਫਾਊਂਡੇਸ਼ਨ ਅਤੇ ਸ਼ਮਸ਼ੇਰ ਐਜੂਕੇਸ਼ਨਲ ਐਂਡ ਵੈਲਫੇਅਰ ਸੁਸਾਇਟੀ ਟੀਮ ਵੱਲੋਂ ਬੀਤੇ ਸਾਲ 2024 ਤੋਂ ਲਗਾਤਾਰ ਸਰਕਾਰੀ ਤੇ ਗੈਰ ਸਰਕਾਰੀ ਕਾਲਜਾਂ ਤੇ ਸਕੂਲਾਂ ਵਿੱਚ ਸਾਈਬਰ ਅਪਰਾਧਾਂ ਤੋਂ ਬਚਣ ਅਤੇ ਇਹਨਾਂ ਨਾਲ ਨਿਪਟਣ ਪ੍ਰਤੀ ਜਾਗਰੂਕਤਾ ਲਈ ਸੈਮੀਨਾਰ ਲਗਾਏ ਜਾ ਰਹੇ ਹਨ । ਬੀਤੇ ਦਿਨੀ ਸੰਸਥਾਂ ਵੱਲੋਂ ਇਹ ਸੈਮੀਨਾਰ ਸਰਕਾਰੀ ਹਾਈ ਸਮਾਰਟ ਸਕੂਲ ਧਬਲਾਨ ਵਿਖੇ ਆਯੋਜਿਤ ਕੀਤਾ ਗਿਆ । ਦੱਸਣਯੋਗ ਹੈ ਕਿ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਚਾਇਲਡ ਪੋ੍ਰਟੈਕਸ਼ਨ ਅਫਸਰ ਸ਼ਾਇਨਾਂ ਕਪੂਰ ਦੇ ਵਿਸ਼ੇਸ਼ ਸਹਿਯੋਗ ਨਾਲ 'ਤੇ ਸੰਸਥਾਂ ਦੇ ਚੇਅਰਮੈਨ ਹਰਦੀਪ ਸਿੰਘ ਬਡੂੰਗਰ ਡੀ. ਐਸ. ਪੀ. ਦੀ ਰਹਿਨੁਮਾਈ ਹੇਠ ਸ਼ੁਰੂ ਕੀਤੇ ਇਸ ਉਪਰਾਲੇ ਤਹਿਤ ਹੁਣ ਤੱਕ 33 ਸਰਕਾਰੀ ਤੇ ਗੈਰ ਸਰਕਾਰੀ ਸਕੂਲ ਅਤੇ ਕਾਲਜਾਂ ਵਿੱਚ ਇਹ ਸੈਮੀਨਾਰ ਲਗਾਇਆ ਜਾ ਚੁੱਕਾ ਹੈ ਅਤੇ ਅੱਗੋਂ ਵੀ ਇਸੇ ਤਰ੍ਹਾਂ ਸੈਮੀਨਾਰ ਲਗਾਤਾਰ ਜਾਰੀ ਹਨ । ਇਸ ਮੌਕੇ ਹੈਡਮਿਸਟੈ੍ਰਸ ਰਜਨੀ ਸਿੰਗਲਾ ਨੇ ਉਮੰਗ ਸੰਸਥਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੰਸਥਾ ਦੀ ਇਹ ਮੁਹਿੰਮ ਬੱਚਿਆਂ ਲਈ ਅਹਿਮ ਜਾਣਕਾਰੀ ਸਿੱਧ ਹੋਵੇਗੀ । ਉਨਾਂ ਸੰਸਥਾਂ ਦੇ ਸੀਨੀਅਰ ਵਾਇਸ ਪ੍ਰਧਾਨ ਅਨੁਰਾਗ ਅਚਾਰੀਆ ਵੱਲੋਂ ਸਾਈਬਰ ਸਕਿਊਰਟੀ ਉਪਰ ਦਿੱਤੇ ਲੈਕਚਰ ਦੀ ਕਾਫੀ ਤਾਰੀਫ ਕੀਤੀ ਅਤੇ ਕਿਹਾ ਕਿ ਉਨਾਂ ਦੇ ਸਕੂਲ ਵਲੋਂ ਵੀ ਬੱਚਿਆਂ ਨੂੰ ਇੰਟਰਨੇਟ ਦੀ ਸਹੀ ਵਰਤੋਂ ਅਤੇ ਇਸ ਦੀ ਵਰਤੋਂ ਦੋਰਾਨ ਹੋਣ ਵਾਲੀ ਧੋਖਾਧੜੀ ਬਚਣ ਲਈ ਅਕਸਰ ਸਮੇਂ ਸਮੇਂ ਤੇ ਜਾਣਕਾਰੀ ਦਿੱਤੀ ਜਾਂਦੀ ਹੈ । ਉਨ੍ਹਾਂ ਕਿਹਾ ਕਿ ਲਾਕ ਡਾਊਨ ਦੋਰਾਨ ਬੱਚਿਆਂ ਨੂੰ ਮੋਬਾਈਲ ਦੇਣਾ ਮਜਬੂਰੀ ਸੀ ਪਰ ਹੁਣ ਇਸ ਦੀ ਘੱਟ ਅਤੇ ਸਹੀ ਵਰਤੋਂ ਬਾਰੇ ਦੱਸਣ ਲਈ ਅਜਿਹੇ ਸੈਮੀਨਾਰਾ ਦਾ ਹੋਣਾ ਅਤਿ ਜਰੂਰੀ ਹੈ । ਉਨ੍ਹਾਂ ਬੱਚਿਆਂ ਨੂੰ ਕੋਈ ਵੀ ਪ੍ਰੇਸ਼ਾਨੀ ਆਉਣ ਤੇ ਸਭ ਤੋਂ ਪਹਿਲਾ ਆਪਣੇ ਮਾਂ ਬਾਪ ਨੂੰ ਦੱਸਣ ਬਾਰੇ ਵੀ ਅਪੀਲ ਕੀਤੀ ਤਾਂ ਜੋ ਬੱਚੇ ਇੰਟਰਨੇਟ ਤੋਂ ਡਰਨ ਦੀ ਬਜਾਏ ਇਸ ਤੋਂ ਚੰਗੀ ਸਿੱਖਿਆ ਲੈਣ ਲਈ ਗੁਰੇਜ ਨਾ ਕਰਨ । ਸੰਸਥਾਂ ਦੇ ਪ੍ਰਧਾਨ ਅਰਵਿੰਦਰ ਸਿੰਘ ਨੇ ਸਕੂਲ ਦੇ ਵਿਿਦਆਰਥੀਆਂ ਵਿੱਚ ਪਹਿਲਾ ਤੋਂ ਹੀ ਇਸ ਬਾਰੇ ਜਾਣਕਾਰੀ ਰੱਖਣ ਅਤੇ ਸੈਮੀਨਾਰ ਦੋਰਾਨ ਸਵਾਲਾਂ ਰਾਹੀਂ ਹੋਰ ਜਾਨਣ ਦੀ ਉਤਸੁਕਤਾ ਦੀ ਸ਼ਲਾਘਾ ਕੀਤੀ । ਉਨ੍ਹਾਂ ਕਿਹਾ ਕਿ ਸੰਸਥਾਂ ਦੀ ਟੀਮ ਦਾ ਇਹ ਉਪਰਾਲਾ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਵਿੱਚ ਲਗਾਤਾਰ ਜਾਰੀ ਹੈ । ਉਨ੍ਹਾਂ ਹੋਰਨਾਂ ਸਕੂਲਾਂ ਨੂੰ ਵੀ ਅਪੀਲ ਕੀਤੀ ਕਿ ਇਸ ਸੈਮੀਨਾਰ ਨੂੰ ਕਰਵਾਉਣ ਲਈ ਸੰਸਥਾ ਦੇ ਕੋਆਰਡੀਨੇਟਰ ਡਾ. ਗਗਨਪ੍ਰੀਤ ਕੌਰ ਨਾਲ ਮੁਬਾਇਲ ਨੰਬਰ 9779607262 ਤੇ ਸੰਪਰਕ ਕਰ ਸਕਦੇ ਹੋ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਸਥਾਂ ਦੇ ਵਿੱਤ ਸਕੱਤਰ ਯੋਗੇਸ਼ ਪਾਠਕ, ਜਰਨਲ ਸੈਕਟਰੀ ਰਾਜਿੰਦਰ ਸਿੰਘ, ਜੁਆਇੰਟ ਸਕੱਤਰ ਪਰਮਜੀਤ ਸਿੰਘ, ਕੋਆਰਡੀਨੇਟਰ ਗਗਨਪ੍ਰੀਤ ਕੌਰ, ਅਤੇ ਸਕੂਲ ਸਟਾਫ਼ ਪੰਜਾਬੀ ਮਾਸਟਰ ਹਰਪ੍ਰੀਤ ਸਿੰਘ, ਪੀਟੀਆਈ, ਸਾਇੰਸ ਮਿਸਟ੍ਰੈਸ ਪਵਨਪ੍ਰੀਤ, ਕੁਲਦੀਪ ਕੌਰ ਐਸ. ਐਸ. ਮਿਸਟੈ੍ਰਸ ਕੌਰ ਮੌਜੂਦ ਸਨ ।
Punjab Bani 16 January,2025
ਇਸਰੋ ਨੇ ਉਪਗ੍ਰਹਿ ‘ਡੌਕਿੰਗ’ ਦਾ ਪ੍ਰਯੋਗ ਮੁੜ ਟਾਲਿਆ
ਇਸਰੋ ਨੇ ਉਪਗ੍ਰਹਿ ‘ਡੌਕਿੰਗ’ ਦਾ ਪ੍ਰਯੋਗ ਕੁਝ ਨੁਕਸ ਪੈਣ ਕਾਰਨ ਮੁੜ ਟਾਲਿਆ ਬੰਗਲੂਰੂ : ਭਾਰਤੀ ਵਿਗਿਆਨ ਸੰਗਠਨ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ਇਸਰੋ) ਨੇ ਦੋ ਉਪਗ੍ਰਹਿ ਜੋੜਨ ਨਾਲ ਸਬੰਧਤ ਪੁਲਾੜ ਡੌਕਿੰਗ (ਸਪੇਡੈੱਕਸ) ਪਰਖ ਅਜੇ ਅਹਿਮ ਪ੍ਰਕਿਰਿਆ ਦੌਰਾਨ ਕੁਝ ਨੁਕਸ ਪੈਣ ਕਾਰਨ ਟਾਲ ਦਿੱਤੀ ਗਈ ਹੈ । ਸਪੇਡੈਕਸ ਨਾਂ ਦੀ ਇਹ ਪਰਖ 9 ਜਨਵਰੀ ਨੂੰ ਹੋਣ ਵਾਲੀ ਸੀ । ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਐਕਸ ’ਤੇ ਪੋਸਟ ਵਿੱਚ ਕਿਹਾ ਕਿ ਉਪਗ੍ਰਹਿਆਂ ਵਿਚਾਲੇ 225 ਮੀਟਰ ਦੀ ਦੂਰੀ ਤੱਕ ਪਹੁੰਚਣ ਲਈ ਅਭਿਆਸ ’ਚ ਕੁਝ ਖਾਮੀ ਦੇਖੀ ਗਈ । ਭਲਕ ਲਈ ਤੈਅ ਡੌਕਿੰਗ ਪ੍ਰਕਿਰਿਆ ਮੁਲਤਵੀ ਕਰ ਦਿੱਤੀ ਗਈ ਹੈ । ਉਪਗ੍ਰਹਿ ਸੁਰੱਖਿਅਤ ਹਨ । ਇਹ ਦੂਜੀ ਵਾਰ ਹੈ ਜਦੋਂ ਇਸਰੋ ਨੇ ਸਪੇਡੈਕਸ ਪ੍ਰਯੋਗ ਟਾਲਣ ਦਾ ਫ਼ੈਸਲਾ ਕੀਤਾ ਹੈ। ਇਹ ਪਰਖ ਸੱਤ ਜਨਵਰੀ ਲਈ ਨਿਰਧਾਰਤ ਕੀਤੀ ਗਈ ਸੀ ਪਰ ਹੁਣ ਨੌਂ ਜਨਵਰੀ ਦੀ ਪਰਖ ਮੁਲਤਵੀ ਕਰ ਦਿੱਤੀ ਗਈ ਹੈ । ਪੁਲਾੜ ਏਜੰਸੀ ਨੇ ਕਿਹਾ ਕਿ ਸਪੇਡੈੱਕਸ ਅਹਿਮ ਪ੍ਰਾਜੈਕਟ ਹੈ ਜੋ ਦੋ ਛੋਟੇ ਉਪਗ੍ਰਹਿਆਂ ਦੀ ਵਰਤੋਂ ਕਰਕੇ ਪੁਲਾੜ ਜਹਾਜ਼ ਦੇ ਮਿਲਾਨ, ਡੌਕਿੰਗ ਤੇ ਅਨਡੌਕਿੰਗ ਲਈ ਜ਼ਰੂਰੀ ਤਕਨੀਕ ਵਿਕਸਿਤ ਕਰਨ ਤੇ ਪ੍ਰਦਰਸ਼ਿਤ ਕਰਨ ਲਈ ਤਿਆਰ ਕੀਤਾ ਗਿਆ ਹੈ । ਇਸਰੋ ਨੇ ਕਿਹਾ ਕਿ ਸਪੇਡੈੱਕਸ ਦੀ ਵਰਤੋਂ ਪੁਲਾੜ ਡੌਕਿੰਗ ’ਚ ਭਾਰਤ ਦੀਆਂ ਸਮਰੱਥਾਵਾਂ ਨੂੰ ਅੱਗੇ ਵਧਾਉਣ ’ਚ ਇੱਕ ਮੀਲ ਦਾ ਪੱਥਰ ਸਾਬਤ ਹੋਵੇਗਾ।
Punjab Bani 09 January,2025
ਵੀ ਨਰਾਇਣਨ ਇਸਰੋ ਦੇ ਨਵੇਂ ਚੇਅਰਮੈਨ ਨਿਯੁਕਤ
ਵੀ ਨਰਾਇਣਨ ਇਸਰੋ ਦੇ ਨਵੇਂ ਚੇਅਰਮੈਨ ਨਿਯੁਕਤ ਨਵੀਂ ਦਿੱਲੀ : ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਨਵੇਂ ਮੁਖੀ ਅਤੇ ਪੁਲਾੜ ਵਿਭਾਗ ਦੇ ਸਕੱਤਰ ਵਜੋਂ ਭਾਰਤ ਸਰਕਾਰ ਨੇ ਵੀ. ਨਰਾਇਣਨ ਨੂੰ ਨਿਯੁਕਤ ਕੀਤਾ ਹੈ ।ਪ੍ਰਾਪਤ ਜਾਣਕਾਰੀ ਅਨੁਸਾਰ ਇਸਰੋ ਮੁਖੀ ਵਜੋਂ ਵੀ. ਨਾਰਾਇਣਨ 14 ਜਨਵਰੀ ਨੂੰ ਅਹੁਦਾ ਸੰਭਾਲਣਗੇ ਅਤੇ ਮੌਜੂਦਾ ਮੁਖੀ ਐਸ ਸੋਮਨਾਥ ਦੀ ਥਾਂ ਲੈਣਗੇ।ਦੱਸਣਯੋਗ ਹੈ ਕਿ ਭਾਰਤੀ ਇਸਰੋ ਸੰਗਠਨ ਇਕ ਵਿਗਿਆਨਕ ਸੰਗਠਨ ਹੈ ਤੇ ਇਸ ਵਲੋਂ ਸਮੇਂ ਸਮੇਂ ਸਿਰ ਵਿਗਿਆਨ ਦੇ ਖੇਤਰ ਵਿਚ ਵੱਡੀਆਂ ਵੱਡੀਆਂ ਪੁਲਾਂਘਾਂ ਪੁੱਟੀਆਂ ਗਈਆਂ ਹਨ ।
Punjab Bani 08 January,2025
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਪੁਲਾੜ ਵਿੱਚ ਬੀਜ ਉਗਾ ਕੀਤਾ ਪਨੀਰੀ ਖੋਜ ਪ੍ਰੋਗਰਾਮ ’ਚ ਮੀਲ ਪੱਥਰ ਸਾਬਤ
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਪੁਲਾੜ ਵਿੱਚ ਬੀਜ ਉਗਾ ਕੀਤਾ ਪਨੀਰੀ ਖੋਜ ਪ੍ਰੋਗਰਾਮ ’ਚ ਮੀਲ ਪੱਥਰ ਸਾਬਤ ਬੰਗਲੂਰੂ : ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਕਿਹਾ ਕਿ ‘ਪੀ. ਐੱਸ. ਐੱਲ. ਵੀ.-ਸੀ60 ਪੀ. ਓ. ਈ. ਐੱਮ.-4 ਪਲੈਟਫਾਰਮ’ ’ਤੇ ਪੁਲਾੜ ’ਚ ਭੇਜੇ ਰੌਂਗੀ ਦੇ ਬੀਜ ਪੁੰਗਰਨ ਮਗਰੋਂ ਇਨ੍ਹਾਂ ’ਚੋਂ ਪਹਿਲੀਆਂ ਪੱਤੀਆਂ ਨਿਕਲ ਆਈਆਂ ਹਨ। ਇਸਰੋ ਨੇ ਕਿਹਾ ਕਿ ਇਹ ਪੁਲਾੜ ਅਧਾਰਿਤ ਪਨੀਰੀ ਖੋਜ ਪ੍ਰੋਗਰਾਮ ’ਚ ਇੱਕ ਮੀਲ ਪੱਥਰ ਹੈ। ਭਾਰਤ ਦੀ ਕੌਮੀ ਪੁਲਾੜ ਏਜੰਸੀ ਅਨੁਸਾਰ ਵਿਕਰਮ ਸਾਰਾਭਾਈ ਪੁਲਾੜ ਕੇਂਦਰ (ਵੀ. ਐੱਸ. ਐੱਸ. ਸੀ.) ਵੱਲੋਂ ਵਿਕਸਿਤ ‘ਕੰਪੈਕਟ ਰਿਸਰਚ ਮਾਡਿਊਲ ਫਾਰ ਆਰਬੀਟਲ ਪਲਾਂਟ ਸਟੱਂਡੀਜ਼’ ਇੱਕ ਆਟੋਮਟਿਡ ਮੰਚ ਹੈ ਜਿਸ ਨੂੰ ਪੁਲਾੜ ਦੇ ਸੂਖਮ ਗੁਰਤਾਕਰਸ਼ਨ ਵਾਤਾਵਰਣ ’ਚ ਬੂਟਿਆਂ ਦਾ ਜੀਵਨ ਵਿਕਸਿਤ ਕਰਨ ਅਤੇ ਬਣਾਏ ਰੱਖਣ ਲਈ ਡਿਜ਼ਾਈਨ ਕੀਤਾ ਗਿਆ ਹੈ । ਇਸਰੋ ਨੇ ਕਿਹਾ ਕਿ ਉਸ ਦੇ ਹਾਲੀਆ ਪ੍ਰਯੋਗਾਂ ਵਿਚੋਂ ਇੱਕ ਵਿੱਚ ਵਿਸ਼ੇਸ਼ ਵਾਤਾਵਰਨ ਅਧੀਨ ਰੌਂਗੀ ਦੇ ਬੀਜ ਉਗਾਉਣਾ ਹੈ । ਪੁਲਾੜ ਏਜੰਸੀ ਅਨੁਸਾਰ ਇਸ ਪ੍ਰਣਾਲੀ ਨੇ ਪੁਲਾੜ ’ਚ ਰੌਂਗੀ ਦੇ ਬੀਜ ਪੁੰਗਰਨ ਤੇ ਦੋ ਪੱਤੀਆਂ ਵਾਲੀ ਸਥਿਤੀ ਤੱਕ ਦੇ ਵਿਕਾਸ ਨੂੰ ਕਾਮਯਾਬੀ ਨਾਲ ਮਦਦ ਮੁਹੱਈਆ ਕੀਤੀ । ਇਸਰੋ ਨੇ ਐਕਸ ’ਤੇ ਕਿਹਾ, ‘ਇਹ ਪ੍ਰਾਪਤੀ ਨਾ ਸਿਰਫ਼ ਪੁਲਾੜ ’ਚ ਬੂਟੇ ਉਗਾਉਣ ਦੀ ਇਸਰੋ ਦੀ ਸਮਰੱਥਾ ਨੂੰ ਪ੍ਰਗਟ ਕਰਦੀ ਹੈ ਬਲਕਿ ਭਵਿੱਖ ਦੇ ਲੰਮੇ ਸਮੇਂ ਦੇ ਮਿਸ਼ਨ ਲਈ ਅਹਿਮ ਜਾਣਕਾਰੀ ਵੀ ਦਿੰਦੀ ਹੈ।’ ਇਸਰੋ ਨੇ ਕਿਹਾ ਕਿ ਬੂਟੇ ਸੂਖਮ ਗੁਰਤਾਕਰਸ਼ਨ ਅਨੁਸਾਰ ਕਿਸ ਤਰ੍ਹਾਂ ਢਲਦੇ ਹਨ, ਇਸ ਸਮਝਣਾ ਜੀਵਨ ਸਮਰਥਨ ਪ੍ਰਣਾਲੀ ਵਿਕਸਿਤ ਕਰਨ ਲਈ ਅਹਿਮ ਹੈ ਜੋ ਪੁਲਾੜ ਮੁਸਾਫਰਾਂ ਲਈ ਭੋਜਨ ਦਾ ਉਤਪਾਦਨ ਕਰ ਸਕਦੀ ਹੈ ਅਤੇ ਹਵਾ ਤੇ ਪਾਣੀ ਬਣਾ ਸਕਦੀ ਹੈ। ਪੁਲਾੜ ਏਜੰਸੀ ਨੇ ਕਿਹਾ ਕਿ ਸੀ. ਆਰ. ਓ. ਪੀ. ਐੱਸ. ਪ੍ਰਯੋਗ ਦੀ ਕਾਮਯਾਬੀ ਪੁਲਾੜ ’ਚ ਸਥਾਈ ਮਨੁੱਖੀ ਮੌਜੂਦਗੀ ਦੀ ਦਿਸ਼ਾ ਵਿੱਚ ਇੱਕ ਉਮੀਦ ਭਰਿਆ ਕਦਮ ਹੈ ।
Punjab Bani 07 January,2025
ਬੱਚਿਆਂ ਨੂੰ ਸੋਸ਼ਲ ਮੀਡੀਆ ਲਈ ਲੈਣੀ ਪਵੇਗੀ ਇਜਾਜ਼ਤ ਲਈ ਕੇਂਦਰ ਸਰਕਾਰ ਬਣਾਏਗੀ ਨਿਯਮ
ਬੱਚਿਆਂ ਨੂੰ ਸੋਸ਼ਲ ਮੀਡੀਆ ਲਈ ਲੈਣੀ ਪਵੇਗੀ ਇਜਾਜ਼ਤ ਲਈ ਕੇਂਦਰ ਸਰਕਾਰ ਬਣਾਏਗੀ ਨਿਯਮ ਨਵੀਂ ਦਿੱਲੀ : ਕੇਂਦਰ ਸਰਕਾਰ ਵਲੋਂ ਬੱਚਿਆਂ ਅੰਦਰ ਸੋਸ਼ਲ ਮੀਡੀਆ ਦੀ ਵਧਦੀ ਜਾ ਰਹੀ ਆਦਤ ਦੇ ਚਲਦਿਆਂ ਆਉਣ ਵਾਲੇ ਸਮੇਂ ਵਿਚ ਨਵੇ਼ਂ ਨਿਯਮ ਲਿਆਉਣ ਤੇ ਕਾਰਜ ਕੀਤਾ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜੇਕਰ 18 ਸਾਲ ਤੋਂ ਘੱਟ ਉਮਰ ਦਾ ਬੱਚਾ ਸੋਸ਼ਲ ਮੀਡੀਆ `ਤੇ ਆਪਣਾ ਖਾਤਾ ਖੋਲ੍ਹਣਾ ਚਾਹੁੰਦਾ ਹੈ ਤਾਂ ਉਸਨੂੰ ਹੁਣ ਆਪਣੇ ਮਾਤਾ-ਪਿਤਾ ਤੋਂ ਇਜਾਜ਼ਤ ਲੈਣੀ ਪਵੇਗੀ, ਜਿਸ ਲਈ ਕੇਂਦਰ ਸਰਕਾਰ ਜਲਦ ਹੀ ਇਸ ਸਬੰਧੀ ਨਵੇਂ ਨਿਯਮ ਲਿਆਉਣ ਵੱਲ ਫੋਰੀ ਤੌਰ ਤੇ ਕੰਮ ਪੁੱਟੇ ਜਾ ਰਹੇ ਹਨ।ਇਸ ਸਬੰਧੀ ਕੇਂਦਰ ਨੇ ਸ਼ੁੱਕਰਵਾਰ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਪਰਸਨਲ ਡਿਜੀਟਲ ਡੇਟਾ ਪ੍ਰੋਟੈਕਸ਼ਨ ਐਕਟ (ਡੀ. ਪੀ. ਡੀ. ਪੀ.) ਦੇ ਡਰਾਫਟ ਨਿਯਮਾਂ ਲਈ ਲੋਕਾਂ ਤੋਂ ਸੁਝਾਅ ਅਤੇ ਇਤਰਾਜ਼ ਮੰਗੇ ਹਨ।ਕੇਂਦਰੀ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ, ਰੇਲਵੇ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰੀ, ਅਸ਼ਵਨੀ ਵੈਸ਼ਨਵ ਨੇ ਟਵਿੱਟਰ `ਤੇ ਪੋਸਟ ਕੀਤਾ ਕਿ ਡੀ. ਪੀ. ਡੀ. ਪੀ. ਨਿਯਮਾਂ ਦਾ ਖਰੜਾ ਵਿਚਾਰ-ਵਟਾਂਦਰੇ ਲਈ ਖੁੱਲ੍ਹਾ ਹੈ, ਜਿਸ ਵਿੱਚ ਲੋਕਾਂ ਦੇ ਵਿਚਾਰ ਸ਼ਾਮਲ ਕੀਤੇ ਜਾਣਗੇ। ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਦਿਆਂ ਕਿਹਾ ਕਿ ਨਿਯਮਾਂ ਦੇ ਡਰਾਫਟ ਲਈ ਜਨਤਾ ਤੋਂ ਇਤਰਾਜ਼ ਅਤੇ ਸੁਝਾਅ ਮੰਗੇ ਗਏ ਹਨ। ਲੋਕਾਂ ਦਾ ਇਹ ਫੀਡਬੈਕ ਸਰਕਾਰ ਦੇ ਨਾਗਰਿਕ ਭਾਗੀਦਾਰੀ ਪਲੇਟਫਾਰਮ ਮਾਈ ਗੋਵਰਮੈਂਟ ਡਾਟ ਇਨ ਰਾਹੀਂ ਲਿਆ ਜਾਵੇਗਾ। ਫਿਰ 18 ਫਰਵਰੀ ਤੋਂ ਬਾਅਦ ਇਤਰਾਜ਼ਾਂ ਅਤੇ ਸੁਝਾਵਾਂ ’ਤੇ ਵਿਚਾਰ ਕੀਤਾ ਜਾਵੇਗਾ।
Punjab Bani 04 January,2025
ਟੈਲੀਕਾਮ ਰੈਗੂਲੇਟਰੀ ਨੇ ਕੀਤਾ ਮੋਬਾਈਲ ਉਪਭੋਗਤਾਵਾਂ ਲਈ ਕਈ ਨਵੇਂ ਨਿਯਮਾਂ ਦਾ ਐਲਾਨ
ਟੈਲੀਕਾਮ ਰੈਗੂਲੇਟਰੀ ਨੇ ਕੀਤਾ ਮੋਬਾਈਲ ਉਪਭੋਗਤਾਵਾਂ ਲਈ ਕਈ ਨਵੇਂ ਨਿਯਮਾਂ ਦਾ ਐਲਾਨ ਨਵੀਂ ਦਿੱਲੀ : ਟੈਲੀਕਾਮ ਰੈਗੂਲੇਟਰੀ (ਟਰਾਈ ) ਨੇ ਭਾਰਤ ਦੇਸ਼ ਦੇ 120 ਕਰੋੜ ਤੋਂ ਵੱਧ ਮੋਬਾਇਲ ਖਪਤਕਾਰਾਂ ਲਈ ਨਵੇਂ ਨਿਯਮਾਂ ਦੇ ਐਲਾਨ ਟੈਲੀਕਾਮ ਕੰਜਿ਼ਊਮਰ ਪ੍ਰੋਟੈਕਸ਼ਨ ਰੈਗੂਲੇਸ਼ਨ `ਚ 12ਵੀਂ ਸੋਧ ਦੇ ਤਹਿਤ ਕੀਤਾ ਹੈ। ਟਰਾਈ ਵਲੋਂ ਲਾਗੂ ਕੀਤੇ ਗਏ ਨਿਯਮਾਂ ਤਹਿਤ 10 ਰੁਪਏ ਦਾ ਰੀਚਾਰਜ, 365 ਦਿਨਾਂ ਦੀ ਵਲਿਡਿਟੀ ਅਤੇ ਦੋਹਰੇ ਸਿਮ ਕਾਰਡਾਂ ਵਾਲੇ ਖਪਤਕਾਰਾਂ ਲਈ ਸਿਰਫ ਆਵਾਜ਼ ਵਾਲੇ ਪਲਾਨ ਨੂੰ ਲਾਜ਼ਮੀ ਬਣਾਉਣ ਵਰਗੇ ਕਈ ਮਹੱਤਵਪੂਰਨ ਫੈਸਲੇ ਸ਼ਾਮਲ ਹਨ । ਦੱਸਣਯੋਗ ਹੈ ਕਿ ਟਰਾਈ ਵਲੋਂ ਲਏ ਗਏ ਅਹਿਮ ਫੈਸਲਿਆਂ ਨਾਲ ਖਪਤਕਾਰਾਂ ਦੀ ਦਿਲਚਸਪੀ ਵਧੇਗੀ ਅਤੇ ਇਸ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਜਨਵਰੀ ਦੇ ਦੂਜੇ ਹਫਤੇ ਤੋਂ ਸ਼ੁਰੂ ਹੋ ਸਕਦੀ ਹੈ ।
Punjab Bani 27 December,2024