Breaking News ਲੌਂਗੋਵਾਲ ਵਿੱਚ ਪਿਛਲੇ ਤਿੰਨ ਸਾਲਾਂ ਦੌਰਾਨ 40 ਕਰੋੜ ਰੁਪਏ ਤੋਂ ਵੀ ਵੱਧ ਲਾਗਤ ਨਾਲ ਵਿਕਾਸ ਕਾਰਜ ਕਰਵਾਏ - ਅਮਨ ਅਰੋੜਾਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਸੰਗਰੂਰ ਸਮੇਤ ਪੰਜਾਬ ਦੇ 7 ਜ਼ਿਲਿ੍ਆਂ ਦੇ ਅਧਿਕਾਰੀਆਂ ਨਾਲ ਕਣਕ ਦੇ ਖਰੀਦ ਪ੍ਰਬੰਧਾਂ ਬਾਰੇ ਸਮੀਖਿਆ ਮੀਟਿੰਗਕੇਂਦਰੀ ਜਾਂਚ ਏਜੰਸੀ ਈ. ਡੀ. ਭੇਜਿਆ ਫ਼ਿਲਮ ਨਿਰਮਾਤਾ ਗੋਕੁਲਮ ਗੋਪਾਲਨ ਨੂੰ ਨੋਟਿਸਕੈਬਨਿਟ ਮੰਤਰੀ ਅਮਨ ਅਰੋੜਾ ਨੇ 47.23 ਕਰੋੜ ਦੀ ਲਾਗਤ ਨਾਲ਼ ਬਣਨ ਵਾਲੀਆਂ ਤਿੰਨ ਸੜਕਾਂ ਦੇ ਨੀਂਹ ਪੱਥਰ ਰੱਖੇ’ਪੰਜਾਬ ਸਿੱਖਿਆ ਕ੍ਰਾਂਤੀ’ ਤਹਿਤ ਪੰਜਾਬ ਸਰਕਾਰ ਨੇ ਸਕੂਲਾਂ ਦੀ ਨੁਹਾਰ ਬਦਲੀ : ਜੈ ਕ੍ਰਿਸ਼ਨ ਸਿੰਘ ਰੌੜੀਸੋਮਵਾਰ ਤੇ ਮੰਗਲਵਾਰ ਦੀ ਦਰਮਿਆਨੀ ਰਾਤ ਜਲੰਧਰ `ਚ ਭਾਜਪਾ ਲੀਡਰ ਦੇ ਘਰ `ਤੇ ਗ੍ਰਨੇਡ ਹਮਲਾਬਾਲ ਵਿਆਹ ਰੋਕੂ ਐਕਟ (2006) ਤਹਿਤ ਬਾਲ ਵਿਆਹ ਰੁਕਵਾਇਆ

ਮਨੋਰੰਜਨ

Result You Searched: HARYANA-HIMACHAL

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ 'ਸੁਰਜੀਤ ਸਿੰਘ ਸੇਠੀ ਯਾਦਗਾਰੀ ਰੰਗਮੰਚ ਉਤਸਵ' ਸਫਲਤਾਪੂਰਵਕ ਸੰਪੰਨ

ਪਟਿਆਲਾ, 31 ਮਾਰਚ : ਪੰਜਾਬੀ ਯੂਨੀਵਰਸਿਟੀ ਦੇ ਥੀਏਟਰ ਅਤੇ ਫ਼ਿਲਮ ਪ੍ਰੋਡਕਸ਼ਨ ਵਿਭਾਗ ਵੱਲੋਂ ਵਿਸ਼ਵ ਰੰਗਮੰਚ ਦਿਵਸ ਮੌਕੇ ਕਰਵਾਇਆ ਗਿਆ 'ਸੁਰਜੀਤ ਸਿੰਘ ਸੇਠੀ ਯਾਦਗਾਰੀ ਰੰਗਮੰਚ ਉਤਸਵ' ਸਫਲਤਾਪੂਰਵਕ ਸੰਪੰਨ ਹੋ ਗਿਆ ਹੈ । ਉਤਸਵ ਵਿਚ ਪਹਿਲੇ ਦਿਨ ਬਾਦਲ ਸਰਕਾਰ ਦੁਆਰਾ ਲਿਖਿਤ ਅਤੇ ਪ੍ਰੋ. ਜਸਪਾਲ ਦਿਉਲ ਦੁਆਰਾ ਪੰਜਾਬੀ ਵਿਚ ਅਨੁਵਾਦਿਤ ਤੇ ਨਿਰਦੇਸ਼ਿਤ ਬੰਗਲਾ ਨਾਟਕ 'ਏਵਮ ਇੰਦਰਜੀਤ' ਪੇਸ਼ ਕੀਤਾ ਗਿਆ । ਇਹ ਨਾਟਕ ਜੀਵਨ ਦੇ ਸਮੁੱਚੇ ਸੰਘਰਸ਼ਾਂ ਤੇ ਝਾਤ ਪਾਉਂਦਿਆਂ ਮੂਲ ਰੂਪ ਵਿਚ ਮਨੁੱਖੀ ਅਸਤਿਤਵ ਨਾਲ ਜੁੜੇ ਮੂਲ ਪ੍ਰਸ਼ਨ ਮੈਂ ਕੀ ਹਾਂ? ਮੈਂ ਕਿਉਂ ਹਾਂ ਤੇ ਮੈਂ ਕਿੱਥੇ ਹਾਂ? ਦੇ ਰੂਬਰੂ ਕਰਦਾ ਹੈ ।

ਨਾਟਕ ਇਸ ਉਤਰ ਨਾਲ ਮੁਕਦਾ ਹੈ ਕਿ ਜੀਵਨ ਤੀਰਥ ਯਾਤਰਾ ਨਹੀਂ ਸਗੋਂ ਸਾਡੇ ਮਨ ਦੀ ਯਾਤਰਾ ਹੈ

ਨਾਟਕ ਮਨੁੱਖੀ ਜੀਵਨ ਵਿਚ ਵਿਗਸੀ ਨਿਰਰਥਕਤਾ, ਉਕਤਾਹਟ, ਉਦਾਸੀਨਤਾ ਅਤੇ ਅਸੰਗਤੀ ਨੂੰ ਬਹੁਤ ਹੀ ਬਾਰੀਕੀ ਨਾਲ ਉਘਾੜਦਾ ਹੋਇਆ ਸਧਾਰਨ ਅਤੇ ਅਸਧਾਰਨ ਮਨੁੱਖ ਦੀ ਜੀਵਨ ਯਾਤਰਾ ਨੂੰ ਪੇਸ਼ ਕਰਦਾ ਹੈ । ਸਧਾਰਨ ਮਨੁੱਖ ਜਿੱਥੇ ਤਾ ਉਮਰ ਰੋਟੀ, ਕੱਪੜਾ ਤੇ ਮਕਾਨ ਜਿਹੀਆਂ ਬੁਨਿਆਦੀ ਲੋੜਾਂ ਵਿਚ ਉਲਝ ਕੇ ਰਹਿ ਜਾਂਦਾ ਹੈ ਉਥੇ ਅਸਧਾਰਨ ਉਪਲਬਧ ਭੌਤਿਕ ਗਿਆਨ ਦੀਆਂ ਸੀਮਾਵਾਂ ਵਿਚ ਘਿਰ ਕੇ ਰਹਿ ਜਾਂਦਾ ਹੈ, ਤੇ ਮਨੁੱਖੀ ਜਨਮ-ਮਰਨ ਦੇ ਵਰਤਾਰੇ ਨੂੰ ਸਮਝ ਨਾ ਪਾਉਣ ਦੀ ਕਸ਼ਮਕਸ਼ ਵਿਚ ਬੇਵਸ ਮਹਿਸੂਸ ਕਰਦਾ ਹੈ । ਨਾਟਕ ਇਸ ਉਤਰ ਨਾਲ ਮੁਕਦਾ ਹੈ ਕਿ ਜੀਵਨ ਤੀਰਥ ਯਾਤਰਾ ਨਹੀਂ ਸਗੋਂ ਸਾਡੇ ਮਨ ਦੀ ਯਾਤਰਾ ਹੈ । ਸਿਮਰਨਜੀਤ ਸਿੰਘ, ਅਕਾਸ਼ਦੀਪ ਸਿੰਘ, ਪ੍ਰੋ. ਜਸਪਾਲ ਦਿਉਲ, ਸੁਖਦੀਪ ਕੌਰ, ਲਵਪ੍ਰੀਤ ਸਿੰਘ, ਕਰਨਪ੍ਰੀਤ ਸਿੰਘ ਅਤੇ ਵਰਿੰਦਰ ਇੰਨਸਾਂ ਨੇ ਇਸ ਅਤਿ ਸੰਵੇਦਨਸ਼ੀਲ ਨਾਟਕ ਦੇ ਕਿਰਦਾਰਾਂ ਨੂੰ ਬਾਖੂਭੀ ਨਿਭਾਇਆ ।

  ਇਸ ਨਾਟਕ ਨੂੰ ਡਾ. ਸੇਠੀ ਦੀ ਯਾਦ ਨਾਲ ਜੋੜ ਕੇ ਪੇਸ਼ ਕਰਨਾ ਇਕ ਸਾਰਥਿਕ ਯਤਨ ਹੈ

ਇਸ ਦਿਨ ਹਾਜ਼ਰ ਪ੍ਰੋ. ਕਮਲੇਸ਼ ਉੱਪਲ ਨੇ ਕਿਹਾ ਕਿ ਇਸ ਨਾਟਕ ਨੂੰ ਡਾ. ਸੇਠੀ ਦੀ ਯਾਦ ਨਾਲ ਜੋੜ ਕੇ ਪੇਸ਼ ਕਰਨਾ ਇਕ ਸਾਰਥਿਕ ਯਤਨ ਹੈ ।  ਪ੍ਰੋ. ਕਿਰਪਾਲ ਕਜ਼ਾਕ ਨੇ ਕਿਹਾ ਕਿ ਉਨ੍ਹਾਂ ਨੇ ਇਸ ਨਾਟਕ ਦੀਆਂ ਭਾਰਤ ਵਿਚ ਹੋਈਆਂ ਬਹੁਤ ਜ਼ਿਆਦਾ ਪੇਸ਼ਕਾਰੀਆਂ ਦੇਖੀਆਂ ਹਨ ਪਰ ਇਹ ਅਨੁਵਾਦ ਅਤੇ ਪੇਸ਼ਕਾਰੀ ਉਨ੍ਹਾਂ ਸਭ ਤੋਂ ਵੱਖਰੀ ਅਤੇ ਸ਼ਾਨਦਾਰ ਹੈ । ਇਸ ਨਾਲ ਵਿਦਿਆਰਥੀਆਂ ਅਤੇ ਨਿਰਦੇਸ਼ਕ ਵਲੋਂ ਪੂਰਾ ਇਨਸਾਫ਼ ਕੀਤਾ ਗਿਆ ਹੈ ।  ਉਤਸਵ ਦੇ ਦੂਜੇ ਦਿਨ ਮਾਨਵ ਕੌਲ ਦੁਆਰਾ ਲਿਖਿਤ ਤੇ ਸ਼ੋਭਿਤ ਮਿਸ਼ਰਾ ਦੁਆਰਾ ਨਿਰਦੇਸ਼ਤ ਨਾਟਕ 'ਪਾਰਕ' ਪੇਸ਼ ਕੀਤਾ ਗਿਆ। ਨਾਟਕ ਵਿਚ ਸ਼ੋਭਿਤ ਮਿਸ਼ਰਾ, ਦਲਜੀਤ ਸਿੰਘ ਅਤੇ ਹੈਪੀ ਭੰਕੋਲੀਆ ਦੇ ਸ਼ਾਨਦਾਰ ਅਭਿਨੈ ਨੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ।

ਕੈਨੇਡੀਅਨ ਪ੍ਰਵਾਸ ਦੀਆਂ ਦੁਸ਼ਵਾਰੀਆਂ ਨੂੰ ਦ੍ਰਿਸ਼ਟੀਗੋਚਰ ਕਰਦੇ ਇਸ ਨਾਟਕ ਵਿਚ ਸੁਰਿੰਦਰ ਸ਼ਰਮਾ ਮੁੱਖ ਕਿਰਦਾਰ ਵਿਚ ਸਨ

ਉਤਸਵ ਦੇ ਤੀਜੇ ਦਿਨ ਲੋਕ ਕਲਾ ਮੰਚ, ਮੰਡੀ ਮੁੱਲਾਂਪੁਰ ਦੀ ਟੀਮ ਨੇ ਕੁਲਵਿੰਦਰ ਖਹਿਰਾ ਦੁਆਰਾ ਲਿਖਿਤ ਅਤੇ ਰਜਿੰਦਰ ਸਿੰਘ ਦੁਆਰਾ ਨਿਰਦੇਸ਼ਤ ਨਾਟਕ 'ਮੈਂ ਕਿਤੇ ਨੀ ਗਿਆ' ਪੇਸ਼ ਕੀਤਾ । ਕੈਨੇਡੀਅਨ ਪ੍ਰਵਾਸ ਦੀਆਂ ਦੁਸ਼ਵਾਰੀਆਂ ਨੂੰ ਦ੍ਰਿਸ਼ਟੀਗੋਚਰ ਕਰਦੇ ਇਸ ਨਾਟਕ ਵਿਚ ਸੁਰਿੰਦਰ ਸ਼ਰਮਾ ਮੁੱਖ ਕਿਰਦਾਰ ਵਿਚ ਸਨ । ਇਸ ਦਿਨ ਹਾਜ਼ਰ ਪ੍ਰੋ. ਗੁਰਚਰਨ ਸਿੰਘ ਨੇ ਕਿਹਾ ਕਿ ਵਿਭਾਗ ਵਲੋਂ ਪ੍ਰੋ. ਸੇਠੀ ਦੀ ਯਾਦ ਵਿਚ ਰੰਗਮੰਚ ਉਤਸਵ ਕਰਨਾ ਬਹੁਤ ਵਧੀਆ ਉਪਰਾਲਾ ਹੈ । ਇਸ ਵਾਸਤੇ ਡਾ. ਹਰਜੀਤ ਸਿੰਘ, ਵਿਦਿਆਰਥੀ ਅਤੇ ਸਟਾਫ ਵਧਾਈ ਦੇ ਹੱਕਦਾਰ ਹਨ ।

ਸੁਰਜੀਤ ਸਿੰਘ ਸੇਠੀ ਪੰਜਾਬੀ ਦੇ ਨਾਮਵਾਰ ਸਾਹਿਤਕਾਰ ਹਨ

ਪ੍ਰੋ. ਜਸਪਾਲ ਦਿਉਲ ਨੇ ਡਾ. ਸੇਠੀ ਦੀ ਸਖਸ਼ੀਅਤ ਬਾਰੇ ਦਰਸ਼ਕਾਂ ਨਾਲ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਸੁਰਜੀਤ ਸਿੰਘ ਸੇਠੀ ਪੰਜਾਬੀ ਦੇ ਨਾਮਵਾਰ ਸਾਹਿਤਕਾਰ ਹਨ । ਵਿਸ਼ੇਸ਼ ਤੌਰ ਤੇ ਉਨ੍ਹਾਂ ਨੂੰ ਪੰਜਾਬੀ ਵਿਚ ਅਸੰਗਤੀ ਦੇ ਨਾਟਕ ਅਤੇ ਰੰਗਮੰਚ ਦੇ ਮੋਢੀ ਵਜੋਂ ਦੇਖਿਆ ਜਾਂਦਾ ਹੈ । ਇਸ ਪੱਖੋਂ ਉਨ੍ਹਾਂ ਦਾ ਨਾਟਕ ਕਿੰਗ ਮਿਰਜ਼ਾ ਅਤੇ ਸਪੇਰਾ ਇਕ ਪ੍ਰਸਿੱਧ ਰਚਨਾ ਹੈ । ਪੰਜਾਬੀ ਯੂਨੀਵਰਸਿਟੀ ਵਿਖੇ ਡਾ. ਸੇਠੀ ਦੁਆਰਾ ਥੀਏਟਰ ਵਿਭਾਗ ਤੇ ਫਿਰ ਯੁਵਕ ਭਲਾਈ ਵਿਭਾਗ ਦੀ ਸਥਾਪਨਾ ਕੀਤੀ ਗਈ। ਇਕ ਤਰ੍ਹਾਂ ਨਾਲ ਉਹ ਪੰਜਾਬ ਵਿਚ ਅਕਾਦਮਿਕ ਰੰਗਮੰਚ ਦੇ ਵੀ ਬਾਨੀ ਹਨ ।

Punjab Bani 31 March,2025
ਕਲਾਵਾਂ ਨਾਲ਼ ਜੁੜਨ ਕਰ ਕੇ ਮਨੁੱਖ ਦਾ ਦਾਇਰਾ ਵਿਸ਼ਾਲ ਹੁੰਦਾ: ਪ੍ਰੋ. ਸੰਜੀਵ ਪੁਰੀ

ਕਲਾਵਾਂ ਨਾਲ਼ ਜੁੜਨ ਕਰ ਕੇ ਮਨੁੱਖ ਦਾ ਦਾਇਰਾ ਵਿਸ਼ਾਲ ਹੁੰਦਾ: ਪ੍ਰੋ. ਸੰਜੀਵ ਪੁਰੀ -ਪੰਜਾਬੀ ਯੂਨੀਵਰਸਿਟੀ ਵਿਖੇ '11ਵਾਂ ਰਬਾਬੀ ਭਾਈ ਮਰਦਾਨਾ ਸ਼ਾਸਤਰੀ ਸੰਗੀਤ ਸੰਮੇਲਨ' ਸ਼ੁਰੂ -ਰਬਾਬ ਅਤੇ ਤਬਲੇ ਦੀ ਜੁਗਲਬੰਦੀ ਨਾਲ਼ ਹੋਇਆ ਸੰਮੇਲਨ ਆਰੰਭ ਪਟਿਆਲਾ, 19 ਮਾਰਚ : 'ਕਲਾਵਾਂ ਨਾਲ਼ ਜੁੜਨ ਕਰ ਕੇ ਮਨੁੱਖ ਦੀ ਦ੍ਰਿਸ਼ਟੀ ਅਤੇ ਦਾਇਰਾ ਵਿਸ਼ਾਲ ਹੋ ਜਾਂਦੇ ਹਨ, ਇਹ ਵਿਚਾਰ ਪੰਜਾਬੀ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਸੰਜੀਵ ਪੁਰੀ ਨੇ ਪੰਜਾਬੀ ਯੂਨੀਵਰਸਿਟੀ ਵਿਖੇ 'ਰਬਾਬੀ ਭਾਈ ਮਰਦਾਨਾ ਸ਼ਾਸਤਰੀ ਸੰਗੀਤ ਸੰਮੇਲਨ' ਦੇ ਪਹਿਲੇ ਦਿਨ ਦੀ ਪ੍ਰਧਾਨਗੀ ਕਰਦਿਆਂ ਕਹੇ । ਯੂਨੀਵਰਸਿਟੀ ਦੀ ਗੁਰਮਤਿ ਸੰਗੀਤ ਚੇਅਰ ਵੱਲੋਂ ਕਰਵਾਇਆ ਜਾ ਰਿਹਾ ਤਿੰਨ ਰੋਜ਼ਾ '11ਵਾਂ ਰਬਾਬੀ ਭਾਈ ਮਰਦਾਨਾ ਸ਼ਾਸਤਰੀ ਸੰਗੀਤ ਸੰਮੇਲਨ' ਨੂੰ ਸੰਬੋਧਨ ਕਰਦੇ ਹੋਏ ਪ੍ਰੋ. ਪੁਰੀ ਨੇ ਯੂਨੀਵਰਸਿਟੀ ਵਿਖੇ ਚਲਦੇ ਪੰਜ ਸਾਲਾ ਏਕੀਕ੍ਰਿਤ ਕੋਰਸਾਂ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਕਿਹਾ ਕਿ ਅੰਤਰ-ਅਨੁਸ਼ਾਸਨੀ ਪਹੁੰਚ ਨਾਲ਼ ਮਨੁੱਖ ਦਾ ਦਾਇਰਾ ਵਧ ਜਾਂਦਾ ਹੈ । ਅਜਿਹਾ ਹੋਣ ਨਾਲ਼ ਉਸ ਦੇ ਅੱਗੇ ਵਧਣ ਦੀਆਂ ਸੰਭਾਵਨਾਵਾਂ ਵਿੱਚ ਵੀ ਵਾਧਾ ਹੁੰਦਾ ਹੈ । ਉਨ੍ਹਾਂ ਇਸ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦਹਾਕੇ ਤੋਂ ਵਧੇਰੇ ਸਮੇਂ ਤੋਂ ਇਹ ਸੰਮੇਲਨ ਜਾਰੀ ਹੈ ਜੋ ਆਪਣੇ ਆਪ ਵਿੱਚ ਇੱਕ ਪ੍ਰਾਪਤੀ ਹੈ । ਗੁਰਮਤਿ ਸੰਗੀਤ ਚੇਅਰ ਦੇ ਮੁਖੀ ਡਾ. ਅਲੰਕਾਰ ਨੇ ਆਪਣੇ ਸਵਾਗਤੀ ਸ਼ਬਦਾਂ ਦੌਰਾਨ ਦੱਸਿਆ ਕਿ ਇਸ ਸੰਮੇਲਨ ਵਿਚ ਰਾਸ਼ਟਰੀ ਅਤੇ ਖੇਤਰੀ ਪ੍ਰਸਿੱਧੀ ਪ੍ਰਾਪਤ ਸ਼ਾਸਤਰੀ ਸੰਗੀਤਕਾਰ ਭਾਗ ਲੈ ਰਹੇ ਹਨ । ਸੰਮੇਲਨ ਦੇ ਪਹਿਲੇ ਦਿਨ ਦਾ ਆਰੰਭ ਲੁਧਿਆਣਾ ਤੋਂ ਪੁੱਜੇ ਬਿਕਰਮਜੀਤ ਸਿੰਘ ਦੇ ਰਬਾਬ ਵਾਦਨ ਨਾਲ਼ ਹੋਇਆ । ਇਸ ਉਪਰੰਤ ਸ਼ਵਨ ਸਿੰਘ ਅਤੇ ਸਾਹਿਲਦੀਪ ਸਿੰਘ ਵੱਲੋਂ ਤਬਲਾ ਜੁਗਲਬੰਦੀ ਪੇਸ਼ ਕੀਤੀ ਗਈ । ਪਹਿਲੇ ਦਿਨ ਦਾ ਸਿਖਰ ਜਲੰਧਰ ਤੋਂ ਪੁੱਜੇ ਫ਼ਨਕਾਰ ਅਨਮੋਲ ਮੋਹਸਿਨ ਬਾਲੀ ਵੱਲੋਂ ਕੀਤੇ ਸ਼ਾਸਤਰੀ ਗਾਇਨ ਨਾਲ਼ ਹੋਇਆ । ਸੰਗੀਤ ਵਿਭਾਗ ਦੇ ਪ੍ਰੋਫ਼ੈਸਰ ਪ੍ਰੋ. ਨਿਵੇਦਿਤਾ ਉੱਪਲ ਅਤੇ ਸੰਮੇਲਨ ਦੇ ਕੋਆਰਡੀਨੇਟਰ ਸ. ਜਸਬੀਰ ਸਿੰਘ ਜਵੱਦੀ ਨੇ ਦੱਸਿਆ ਕਿ ਸਮਾਰੋਹ ਦਾ ਦੂਜਾ ਦਿਨ ਪਟਿਆਲਾ ਦੇ ਵਿਖ਼ਿਆਤ ਸੰਗੀਤਕਾਰ ਸਵਰਗੀ ਪ੍ਰਿੰਸੀਪਲ ਸ਼ਮਸ਼ੇਰ ਸਿੰਘ ਕਰੀਰ ਨੂੰ ਸਮਰਪਿਤ ਰਹੇਗਾ, ਜਿਸ ਵਿਚ ਉਹਨਾਂ ਦੇ ਸ਼ਾਗਿਰਦਾਂ ਪ੍ਰੋ. ਹਰਪ੍ਰੀਤ ਸਿੰਘ ਅਤੇ ਹੁਸਨਬੀਰ ਸਿੰਘ ਪੰਨੂ ਦੁਆਰਾ ਸ਼ਾਸਤਰੀ ਗਾਇਨ ਹੋਵੇਗਾ। ਵਿਸ਼ੇਸ਼ ਪ੍ਰਸਤੁਤੀ ਲਈ ਦਿੱਲੀ ਤੋਂ ਮੈਹਰ ਘਰਾਣੇ ਦੇ ਉੱਘੇ ਸਿਤਾਰ ਨਵਾਜ਼ ਸ੍ਰੀ ਸੌਮਿਤ੍ਰ ਠਾਕੁਰ ਪਧਾਰਨਗੇ। ਪ੍ਰਿੰਸੀਪਲ ਸ਼ਮਸ਼ੇਰ ਸਿੰਘ ਕਰੀਰ ਸਿਮ੍ਰਤੀ ਐਵਾਰਡ ਪੰਜਾਬ ਘਰਾਣਾ ਦੇ ਉੱਘੇ ਤਬਲਾ ਨਵਾਜ਼ ਪੰਡਿਤ ਰਮਾਕਾਂਤ ਜੀ ਨੂੰ ਪ੍ਰਦਾਨ ਕੀਤਾ ਜਾਵੇਗਾ ।

Punjab Bani 19 March,2025
ਕੌਮਾਂਤਰੀ ਮਜ਼ਦੂਰ ਔਰਤ ਦਿਵਸ 'ਤੇ ਲੜਕੀਆਂ ਦੀ ਜਿੰਦਗੀ 'ਤੇ ਅਧਾਰਿਤ ਬਣੀ ਫਿਲਮ 'Mrs' ਦਿਖਾਈ ਗਈ

ਕੌਮਾਂਤਰੀ ਮਜ਼ਦੂਰ ਔਰਤ ਦਿਵਸ 'ਤੇ ਲੜਕੀਆਂ ਦੀ ਜਿੰਦਗੀ 'ਤੇ ਅਧਾਰਿਤ ਬਣੀ ਫਿਲਮ 'Mrs' ਦਿਖਾਈ ਗਈ ਪਟਿਆਲ਼ਾ : ਮਾਈ ਭਾਗੋ ਹੋਸਟਲ (ਲੜਕੀਆਂ) ਵਿੱਚ ਲੜਕੀਆਂ ਦੀ ਜਿੰਦਗੀ 'ਤੇ ਅਧਾਰਿਤ ਬਣੀ ਫਿਲਮ 'Mrs' ਦਿਖਾਈ ਗਈ । ਫਿਲਮ ਖਤਮ ਹੋਣ ਤੋਂ ਬਾਅਦ ਪੀ. ਐਸ. ਯੂ (ਲਲਕਾਰ) ਦੀ ਮੈਂਬਰ ਦਿਲਪ੍ਰੀਤ ਵੱਲੋਂ ਕੁੜੀਆਂ ਨਾਲ ਗੱਲਬਾਤ ਕੀਤੀ ਗਈ । ਅੱਜ ਦੇ ਸਮਾਜ ਚ ਔਰਤਾਂ ਦੀ ਦੌਮ ਦਰਜੇ ਦੀ ਹਾਲਤ ਦਾ ਕਾਰਨ ਮੁੱਖ ਤੌਰ ਸੰਪੱਤੀ ਉੱਤੇ ਮਰਦਾਂ ਦੀ ਮਾਲਕੀ ਹੈ ਪਰ ਇਨਸਾਨਾਂ ਤੋਂ ਉੱਪਰ ਮੁਨਾਫਿਆਂ ਨੂੰ ਰੱਖਣ ਵਾਲੇ ਇਸ ਪ੍ਰਬੰਧ ਚ ਕਿਰਤੀ ਮਰਦ ਵੀ ਅਜਾਦ ਨਹੀਂ ਹਨ । ਸਾਡੀ ਲੋੜ ਇੱਕ ਐਸੇ ਪ੍ਰਬੰਧ ਦੀ ਹੈ, ਜਿਸ ਵਿਚ ਔਰਤਾਂ ਅਤੇ ਮਰਦਾਂ ਲਈ ਬਰਾਬਰ ਦੇ ਮੌਕੇ ਹੋਣ ਅਤੇ ਇਨਸਾਨ ਨੂੰ ਇਨਸਾਨ ਦੀ ਤਰਾਂ ਸਮਝਿਆ ਜਾਵੇ । ਇਸ ਮੌਕੇ 'ਔਰਤਾਂ ਦੀ ਗੁਲਾਮੀ ਦਾ ਆਰਥਿਕ ਅਧਾਰ' ਕਿਤਾਬ ਉੱਪਰ ਰੱਖੀ ਜਾਣ ਵਾਲੀ ਵਿਚਾਰ ਚਰਚਾ ਦਾ ਸੱਦਾ ਵੀ ਲਾਇਆ ਗਿਆ ।

Punjab Bani 01 March,2025
ਇੱਕ ਸਾਲ ਵਿੱਚ 90,000 ਤੋਂ ਵੱਧ ਸਕੂਲੀ ਵਿਦਿਆਰਥੀਆਂ ਵੱਲੋਂ ਛੱਤਬੀੜ ਚਿੜੀਆਘਰ ਦਾ ਦੌਰਾ

ਇੱਕ ਸਾਲ ਵਿੱਚ 90,000 ਤੋਂ ਵੱਧ ਸਕੂਲੀ ਵਿਦਿਆਰਥੀਆਂ ਵੱਲੋਂ ਛੱਤਬੀੜ ਚਿੜੀਆਘਰ ਦਾ ਦੌਰਾ ਚੰਡੀਗੜ੍ਹ, 22 ਫਰਵਰੀ : ਸੂਬੇ ਦੇ ਜੰਗਲੀ ਜੀਵਾਂ ਬਾਰੇ ਜਾਣਨ ਦੀ ਵਿਦਿਆਰਥੀਆਂ ਦੀ ਤੀਬਰ ਇੱਛਾ ਅਤੇ ਵਧਦੀ ਦਿਲਚਸਪੀ ਨੂੰ ਦੇਖਦਿਆਂ ਸਟੂਡੈਂਟ ਜ਼ੂ ਕਲੱਬ ਅਧੀਨ ਛੱਤਬੀੜ ਚਿੜੀਆਘਰ ਵਿੱਚ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਹੈਰਾਨੀਜਨਕ ਵਾਧਾ ਦੇਖਣ ਨੂੰ ਮਿਲਿਆ ਹੈ । ਵਿਭਾਗ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਸਖ਼ਤ ਯਤਨਾਂ ਅਤੇ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਅਗਵਾਈ ਹੇਠ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਕੀਤੇ ਗਏ ਅਨੇਰਾਂ ਉਪਰਾਲਿਆਂ ਸਦਕਾ ਕੁੱਲ 939 ਸਰਕਾਰੀ ਸਕੂਲਾਂ ਦੇ ਨਾਲ-ਨਾਲ 403 ਪ੍ਰਾਈਵੇਟ ਸਕੂਲਾਂ ਨੇ ਮਹਿੰਦਰ ਚੌਧਰੀ ਜ਼ੂਓਲੌਜੀਕਲ ਪਾਰਕ, ਜਿਸਨੂੰ ਛੱਤਬੀੜ ਚਿੜੀਆਘਰ ਵਜੋਂ ਵੀ ਜਾਣਿਆ ਜਾਂਦਾ ਹੈ, ਦਾ ਦੌਰਾ ਕੀਤਾ ਹੈ । ਦੱਸਣਯੋਗ ਹੈ ਕਿ ਇਹ ਦੌਰੇ 22 ਅਪ੍ਰੈਲ, 2024 ਅਤੇ 18 ਜਨਵਰੀ, 2025 ਦੇ ਵਿਚਕਾਰ ਕੀਤੇ ਗਏ ਸਨ, ਜਿਸ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਗਿਣਤੀ 50,294 ਅਤੇ ਨਿੱਜੀ ਸਕੂਲਾਂ ਦੇ ਵਿਦਿਆਰਥੀਆਂ ਦੀ ਗਿਣਤੀ 39,876 ਸੀ । ਇਹ ਵੱਡੀ ਗਿਣਤੀ ਪੰਜਾਬ ਦੀ ਨੌਜਵਾਨ ਪੀੜ੍ਹੀ ਵਿੱਚ ਸੂਬੇ ਦੇ ਜੰਗਲੀ ਜੀਵਾਂ ਤੋਂ ਇਲਾਵਾ ਵਿਭਿੰਨ ਬਨਸਪਤੀ ਅਤੇ ਜੀਵ-ਜੰਤੂਆਂ ਬਾਰੇ ਵਧ ਰਹੀ ਉਤਸੁਕਤਾ ਅਤੇ ਸੂਬਾ ਸਰਕਾਰ ਵੱਲੋਂ ਜੰਗਲੀ ਜਾਨਵਰਾਂ ਪ੍ਰਤੀ ਹਮਦਰਦੀ ਦੀ ਭਾਵਨਾ ਪੈਦਾ ਕਰਨ ਲਈ ਚੁੱਕੇ ਗਏ ਵਿਸ਼ੇਸ਼ ਕਦਮਾਂ ਨੂੰ ਦਰਸਾਉਂਦੀ ਹੈ ਕਿਉਂਕਿ ਇਹ ਜੰਗਲੀ ਜੀਵ ਵੀ ਕੁਦਰਤ ਦਾ ਇੱਕ ਮਹੱਤਵਪੂਰਨ ਹਿੱਸਾ ਹਨ ।

Punjab Bani 24 February,2025
ਅਮਿੱਟ ਯਾਦਾਂ ਛੱਡਦਾ ਸ਼ੀਸ਼ ਮਹਿਲ ‘ਚ ਸਮਾਪਤ ਹੋਇਆ ਸਰਸ ਮੇਲਾ

ਅਮਿੱਟ ਯਾਦਾਂ ਛੱਡਦਾ ਸ਼ੀਸ਼ ਮਹਿਲ ‘ਚ ਸਮਾਪਤ ਹੋਇਆ ਸਰਸ ਮੇਲਾ -ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਸਮਾਪਤੀ ਸਮਾਰੋਹ ਮੌਕੇ ਮੇਲੇ ਦੀ ਸਫਲਤਾ ਲਈ ਯੋਗਦਾਨ ਪਾਉਣ ਵਾਲਿਆਂ ਦਾ ਕੀਤਾ ਸਨਮਾਨ -ਪਟਿਆਲਵੀਆਂ ਸਮੇਤ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਸੈਲਾਨੀਆਂ ਨੇ ਮੇਲੇ ‘ਚ ਕੀਤੀ ਖ਼ਰੀਦੋ-ਫ਼ਰੋਖ਼ਤ -ਦੇਸ਼-ਵਿਦੇਸ਼ ਦੀਆਂ ਦਸਤਕਾਰੀ ਵਸਤਾਂ ਦੀ ਖ਼ੂਬ ਖ਼ਰੀਦੋ-ਫ਼ਰੋਖ਼ਤ ਨੇ ਦਸਤਕਾਰ ਕੀਤੇ ਬਾਗੋ ਬਾਗ -10 ਦਿਨਾਂ ‘ਚ 4 ਲੱਖ ਦੇ ਕਰੀਬ ਲੋਕਾਂ ਨੇ ਮੇਲੇ ਦਾ ਮਾਣਿਆ ਆਨੰਦ-ਸਟਾਲਾਂ ‘ਤੇ ਵਿੱਕਰੀ ਹੋਈ 3 ਕਰੋੜ ਪਟਿਆਲਾ : ਪਟਿਆਲਾ ਦੇ ਵਿਰਾਸਤੀ ਸ਼ੀਸ਼ ਮਹਿਲ ਵਿਖੇ 14 ਫਰਵਰੀ ਤੋਂ ਚੱਲ ਰਿਹਾ ਸਰਸ ਮੇਲਾ ਅਮਿੱਟ ਯਾਦਾਂ ਛੱਡਦਾ ਅੱਜ ਸ਼ਾਮ ਸਮਾਪਤ ਹੋ ਗਿਆ।ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅਤੇ ਮੇਲਾ ਪ੍ਰਬੰਧਕ ਤੇ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਅਨੁਪ੍ਰਿਤਾ ਜੌਹਲ ਨੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਇਸ ਮੇਲੇ ਦੀ ਸਫਲਤਾ ਲਈ ਸਹਿਯੋਗ ਕਰਨ ਵਾਲਿਆਂ ਦਾ ਸਨਮਾਨ ਕੀਤਾ । ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਕੇਂਦਰੀ ਸੱਭਿਆਚਾਰਕ ਮੰਤਰਾਲਾ, ਸੈਰ-ਸਪਾਟਾ ਤੇ ਸੱਭਿਆਚਾਰਕ ਵਿਭਾਗ ਪੰਜਾਬ ਅਤੇ ਉੱਤਰ ਖੇਤਰੀ ਸੱਭਿਆਚਾਰਕ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਕਰਵਾਏ ਇਸ ਸਰਸ ਮੇਲੇ ਨੇ ਦੇਸ਼-ਵਿਦੇਸ਼ ਦੇ ਦਸਤਕਾਰਾਂ ਤੇ ਸ਼ਿਲਪਕਾਰਾਂ ਸਮੇਤ ਸਵੈ ਸਹਾਇਤਾ ਗਰੁੱਪਾਂ ਦੇ ਮੈਂਬਰਾਂ ਨੂੰ ਸਵੈ ਰੋਜ਼ਗਾਰ ਅਤੇ ਆਪਣੀਆਂ ਹੱਥੀਂ ਬਣਾਈਆਂ ਵਸਤਾਂ ਫੁਲਕਾਰੀ, ਚਿੱਕਨ ਸੂਟ, ਲੋਹੇ, ਬਾਂਸ ਤੇ ਲੱਕੜ ਦਾ ਫਰਨੀਚਰ, ਮਿੱਟੀ ਦੇ ਭਾਂਡੇ, ਆਚਾਰ ਤੇ ਖਾਣਪੀਣ ਸਮੇਤ ਹੋਰ ਸਾਜੋ-ਸਮਾਨ ਆਦਿ ਵੇਚਣ ਲਈ ਪਟਿਆਲਾ ਵਿਖੇ ਇੱਕ ਵੱਡਾ ਮੰਚ ਪ੍ਰਦਾਨ ਕੀਤਾ ਹੈ । ਡਾ. ਪ੍ਰੀਤੀ ਯਾਦਵ ਨੇ ਏ. ਡੀ. ਸੀ. ਅਨੁਪ੍ਰਿਤਾ ਜੌਹਲ ਸਮੇਤ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਇਸ ਮੇਲੇ ਦੀ ਸਫਲਤਾ ਲਈ ਵਧਾਈ ਦਿੰਦਿਆਂ ਕਿਹਾ ਕਿ ਪਟਿਆਲਾ ਅਤੇ ਦੂਰ-ਦੁਰਾਡੇ ਤੋਂ ਮੇਲਾ ਦੇਖਣ ਆਏ ਸੈਲਾਨੀਆਂ ਨੇ ਇਸ ਮੇਲੇ ਵਿੱਚ ਕਾਫ਼ੀ ਦਿਲਚਸਪੀ ਦਿਖਾਉਂਦੇ ਹੋਏ ਖੂਬ ਖ਼ਰੀਦੋ-ਫ਼ਰੋਖ਼ਤ ਕੀਤੀ ਜਿਸ ਤੋਂ ਦਸਤਕਾਰ ਅਤੇ ਸਟਾਲਾਂ ਲਗਾਉਣ ਵਾਲੇ ਸੰਤੁਸ਼ਟ ਹੋਕੇ ਵਾਪਸ ਜਾ ਰਹੇ ਹਨ । ਸਰਸ ਮੇਲੇ ਦੇ ਸਮਾਪਤੀ ਸਮਾਰੋਹ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਸੁਹਿਰਦ ਯਤਨਾਂ ਸਦਕਾ ਪਟਿਆਲਾ ਸ਼ਹਿਰ ਵਿੱਚ ਕਰਵਾਏ ਗਏ ਸਰਸ ਮੇਲੇ ਨੇ ਪਟਿਆਲਾ ਵਾਸੀਆਂ ਨੂੰ ਭਾਰਤ ਦੀਆਂ ਪ੍ਰਸਿੱਧ ਦਸਤਕਾਰੀ ਵਸਤਾਂ, ਅਲੱਗ-ਅਲੱਗ ਖੇਤਰਾਂ ਦੇ ਪਕਵਾਨ ਅਤੇ ਵੱਖਰੇ-ਵੱਖਰੇ ਇਲਾਕਿਆਂ ਦੇ ਲੋਕ ਨਾਚਾ ਦਾ ਆਨੰਦ ਮਾਨਣ ਦਾ ਮੌਕਾ ਦਿੱਤਾ ਹੈ । ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਪਟਿਆਲਾ ਸ਼ਹਿਰ ਅੰਦਰ ਇਸ ਤਰ੍ਹਾਂ ਦੇ ਮੇਲਿਆਂ ਦਾ ਆਯੋਜਨ ਕੀਤਾ ਜਾਵੇਗਾ ਤਾਂ ਜੋ ਪਟਿਆਲਾ ਵਾਸੀਆਂ ਨੂੰ ਇਕੋ ਛੱਤ ਥੱਲੇ ਭਾਰਤ ਦੇ ਹਰ ਖੇਤਰ ਦੀ ਸੰਸਕ੍ਰਿਤੀ ਨਾਲ ਜੋੜਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਵਾਰ ਤੁਰਕੀ, ਥਾਈਲੈਂਡ, ਮਿਸਰ, ਅਫ਼ਗਾਨਿਸਤਾਨ ਦੀਆਂ ਸਟਾਲਾਂ ਨੇ ਵੀ ਲੋਕਾਂ ਦਾ ਧਿਆਨ ਖਿੱਚਿਆ ਹੈ । ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰਿਤਾ ਜੌਹਲ ਨੇ ਕਿਹਾ ਕਿ ਪਟਿਆਲਾ ਸ਼ਹਿਰ ਵਿੱਚ ਸਰਸ ਮੇਲਾ ਲੰਮੇ ਸਮੇਂ ਬਾਅਦ ਕਰਵਾਇਆ ਗਿਆ ਅਤੇ ਇਸ ਵਿੱਚ ਪੰਜਾਬ ਤੋਂ ਇਲਾਵਾ ਦੇਸ਼-ਵਿਦੇਸ਼ ਤੋਂ ਸੈਲਾਨੀਆਂ ਨੇ ਪਹੁੰਚਕੇ ਮੇਲੇ ਦਾ ਆਨੰਦ ਮਾਣਿਆ ਹੈ । ਉਨ੍ਹਾਂ ਕਿਹਾ ਕਿ ਇਸ ਮੇਲੇ ਵਿੱਚ 4 ਲੱਖ ਦੇ ਕਰੀਬ ਲੋਕਾਂ ਨੇ ਸ਼ਿਰਕਤ ਕਰਕੇ ਇਸ ਮੇਲੇ ਨੂੰ ਸਫਲ ਬਣਾਇਆ ਹੈ। ਉਥੇ ਹੀ ਕਰੀਬ 3 ਕਰੋੜ ਰੁਪਏ ਦੇ ਸਾਜੋ ਸਮਾਨ ਦੀ ਵਿੱਕਰੀ ਨੇ ਦਸਤਕਾਰਾਂ ਨੂੰ ਬਾਗੋ-ਬਾਗ ਕਰ ਦਿੱਤਾ ਹੈ । ਇਸ ਮੌਕੇ ਸਮਾਪਤੀ ਸਮਾਰੋਹ ਸਵੈ ਸਹਾਇਤਾ ਗਰੁੱਪਾਂ ਵਿੱਚੋਂ ਸਭ ਤੋਂ ਵੱਧ ਵਿੱਕਰੀ ਕਰਨ ਵਾਲੇ ਗਰੁੱਪਾਂ ਨੂੰ ਸਨਮਾਨਿਤ ਕੀਤਾ। ਜਿਸ ਵਿੱਚ ਪਹਿਲੇ ਸਥਾਨ ਉਪਰ ਬਿਹਾਰ ਦੇ ਅਨੀਤਾ ਦੇਵੀ, ਜਿਨ੍ਹਾਂ ਨੇ 4,79,500 ਰੁਪਏ ਦੀ ਵਿੱਕਰੀ ਕੀਤੀ।ਦੂਸਰੇ ਨੰਬਰ ‘ਤੇ ਪਟਿਆਲਾ ਕਿੰਗ ਅਜੀਵਿਕਾ ਸਵੈ ਸਹਾਇਤਾ ਗਰੁੱਪ ਦੀ ਹਰਪ੍ਰੀਤ ਕੌਰ ਰਹੀ ਜਿਸ ਨੇ ਕਰੀਬ 1,24,500 ਰੁਪਏ ਦੀ ਵਿੱਕਰੀ ਕੀਤੀ, ਜਦਕਿ ਦਿੱਲੀ ਦੇ ਦਸਤਕਾਰ ਅਫਜਲ ਅਹਿਮਦ ਨੂੰ 4.57 ਲੱਖ ਦੀ ਵਿੱਕਰੀ ਦਰਜ ਕਰਨ ਲਈ ਅਤੇ ਸੰਗਮਰਮਰ ਸ਼ਿਲਪਕਾਰ ਸਲੀਮ ਨੂੰ ਵੀ ਸਨਮਾਨਿਤ ਕੀਤਾ ਗਿਆ । ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰਿਤਾ ਜੌਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 14 ਫਰਵਰੀ ਤੋਂ ਸ਼ੁਰੂ ਹੋਏ ਸਰਸ ਮੇਲੇ ਵਿੱਚ ਪਹਿਲੇ ਦਿਨ ਤੋਂ ਹੀ ਪੰਜਾਬ ਸਮੇਤ ਦੇਸ ਅਤੇ ਵਿਦੇਸ਼ਾਂ ਦੇ ਸੈਲਾਨੀਆਂ ਦਾ ਵੱਡੀ ਗਿਣਤੀ ਵਿੱਚ ਆਉਣਾ ਸ਼ੁਰੂ ਹੋ ਗਿਆ ਸੀ, ਇਸ ਮੇਲੇ ਵਿੱਚ ਜਿਥੇ 20 ਰਾਜਾਂ ਅਤੇ ਚਾਰ ਦੇਸ਼ਾਂ ਦੀਆਂ ਦਸਤਕਾਰੀ ਵਸਤਾਂ ਲਈ 200 ਤੋਂ ਵਧੇਰੇ ਸਟਾਲਾਂ ਲਗਾਈਆਂ ਗਈਆਂ ਸਨ। ਉਥੇ ਹੀ ਉਤਰ ਖੇਤਰੀ ਸਭਿਆਚਾਰਕ ਕੇਂਦਰ ਦੇ ਸਹਿਯੋਗ ਨਾਲ ਰੰਗਾਰੰਗ ਪੇਸ਼ਕਾਰੀ ਦੌਰਾਨ ਵੱਖ-ਵੱਖ ਰਾਜਾਂ ਦੇ 80 ਕਲਾਕਾਰਾਂ ਨੇ ਹਿੱਸਾ ਲਿਆ, ਜਿਸ ਵਿੱਚ ਲੋਕ ਨਾਚਾਂ ਅਤੇ ਲੋਕ ਕਲਾਵਾਂ ਦੇ ਕਲਾਕਾਰਾਂ ਨੇ ਆਪੋ-ਆਪਣੀਆਂ ਵੰਨਗੀਆਂ ਪੇਸ਼ ਕਰਕੇ ਖ਼ੂਬ ਰੌਣਕਾਂ ਲਾਈਆਂ। ਜਿਸ ਵਿੱਚ ਪੰਜਾਬ ਦੇ ਲੋਕ ਨਾਚਾਂ, ਲੋਕ ਗਾਇਕੀ ਅਤੇ ਸੱਭਿਆਚਾਰ ਦੀ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਜਦੋਂਕਿ ਮੇਲੇ 'ਚ ਪੰਜਾਬ, ਹਰਿਆਣਾ, ਰਾਜਸਥਾਨ ਦੇ ਨਚਾਰ, ਜੋਗੀਆਂ ਬੀਨ, ਬਹਿਰੂਪੀਏ, ਕੱਚੀ ਘੋੜੀ, ਬਾਜ਼ੀਗਰ ਸਮੇਤ ਹੋਰ ਅਹਿਮ ਦਿਲਲੁਭਾਊ ਮਨੋਰੰਜਨ ਦੇ ਪ੍ਰੋਗਰਾਮਾਂ ਦੀ ਪੇਸ਼ਕਾਰੀ ਨੇ ਬੱਚਿਆਂ ਸਮੇਤ ਹਰ ਉਮਰ ਵਰਗ ਨੂੰ ਖ਼ੂਬ ਪ੍ਰਭਾਵਿਤ ਕੀਤਾ। ਅਨੁਪ੍ਰਿਤਾ ਜੌਹਲ ਨੇ ਦੱਸਿਆਂ ਕਿ ਸਰਸ ਮੇਲੇ ਦੌਰਾਨ ਜ਼ਿਲ੍ਹੇ ਦੇ ਸਕੂਲਾਂ ਦੇ ਕਰੀਬ ਦਸ ਹਜ਼ਾਰ ਬੱਚਿਆਂ ਨੇ ਸਰਸ ਮੇਲੇ ਦਾ ਆਨੰਦ ਮਾਣਿਆ ਅਤੇ ਵੱਡੀ ਗਿਣਤੀ ਬੱਚਿਆਂ ਨੇ ਸਟੇਜ 'ਤੇ ਭਾਗ ਲਿਆ । ਸਕੂਲੀ ਵਿਦਿਆਰਥੀਆਂ ਨੇ ਪੇਂਟਿੰਗ, ਗਿੱਧਾ, ਭੰਗੜਾ ਅਤੇ ਹੋਰ ਸਹਿ ਵਿੱਦਿਅਕ ਮੁਕਾਬਲਿਆਂ ਵਿੱਚ ਹਿੱਸਾ ਲਿਆ । ਸਰਸ ਮੇਲੇ ਨੇ ਪੰਜਾਬੀਆਂ ਦੇ ਅਲੱਗ-ਅਲੱਗ ਪਕਵਾਨਾਂ ਨੂੰ ਖਾਣ ਦੇ ਸੋਕ ਨੂੰ ਵੀ ਪੂਰਾ ਕੀਤਾ ਅਤੇ ਵੱਖ-ਵੱਖ ਰਾਜਾਂ ਦੇ ਸਟਾਲਾਂ 'ਤੇ ਬਣੇ ਲਜ਼ੀਜ਼ ਪਕਵਾਨਾਂ, ਆਈਸ ਕਰੀਮ, ਗੁਜਰਾਤੀ ਖਾਣੇ, ਹਰਿਆਣਵੀ ਜਲੇਬ ਤੇ ਮਠਿਆਈ, ਬੰਬੇ ਫੂਡ, ਰਾਜਸਥਾਨੀ ਤੇ ਦੱਖਣ ਭਾਰਤੀ ਖਾਣੇ, ਰਾਜਮਾਂਹ, ਕੜ੍ਹੀ ਚਾਵਲ, ਬਿਰਿਆਨੀ, ਚੀਨੀ ਭੋਜਨ ਨੇ ਦੇਸੀ ਅਤੇ ਵਿਦੇਸ਼ੀ ਸੈਲਾਨੀਆਂ ਨੂੰ ਇਕੋ ਸਥਾਨ 'ਤੇ ਭਾਰਤ ਦਾ ਹਰ ਪਕਵਾਨ ਮੁਹੱਈਆ ਕਰਵਾ ਦਿੱਤਾ । ਇਸ ਤੋਂ ਇਲਾਵਾ ਸਰਸ ਮੇਲੇ ਦੇ ਸਭਿਆਚਾਰਕ ਪ੍ਰੋਗਰਾਮ ਅਤੇ ਸਟਾਰ ਨਾਈਟ ਰਾਹੀਂ ਕਲਾਕਾਰਾਂ ਦੁਆਰਾ ਆਪਣੇ ਫ਼ਨ ਦਾ ਮੁਜ਼ਾਹਰਾ ਕਰਕੇ ਮੇਲਾ ਦੇਖਣ ਆਏ ਲੋਕਾਂ ਦਾ ਖ਼ੂਬ ਮੰਨੋਰਜ਼ਨ ਕੀਤਾ। ਸਰਸ ਮੇਲੇ ਵਿੱਚ ਹੋਰ ਸੂਬਿਆਂ ਦੇ ਕਲਾਕਾਰਾਂ ਤੋਂ ਇਲਾਵਾ ਪੰਜਾਬ ਦੇ ਪ੍ਰਸਿੱਧ ਕਲਾਕਾਰ ਜਿਸ ਵਿੱਚ ਰਣਜੀਤ ਬਾਵਾ, ਮੁਹੰਮਦ ਇਰਸ਼ਾਦ, ਗਲੋਰੀ ਬਾਵਾ, ਸਰਦਾਰ ਅਲੀ, ਸਤਵਿੰਦਰ ਬੁੱਗਾ ਸਮੇਤ ਰਵਾਇਤੀ ਗਾਇਕਾਂ ਵੱਲੋਂ ਪੇਸ਼ਕਾਰੀਆਂ ਦਿੱਤੀਆਂ ਗਈਆਂ। ਸਰਸ ਮੇਲੇ ਦੇ ਨੋਡਲ ਅਫ਼ਸਰ ਅਤੇ ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰਿਤਾ ਜੌਹਲ ਨੇ ਐਸ. ਐਸ. ਪੀ. ਪਟਿਆਲਾ ਡਾ. ਨਾਨਕ ਸਿੰਘ, ਐਨ. ਜੈਡ. ਸੀ. ਸੀ. ਦੇ ਸਹਾਇਕ ਡਾਇਰੈਕਟਰ ਰਵਿੰਦਰ ਸ਼ਰਮਾ, ਪ੍ਰੋ. ਗੁਰਬਖਸ਼ੀਸ ਸਿੰਘ ਅੰਟਾਲ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ । ਉਨ੍ਹਾਂ ਨੇ ਕਿਹਾ ਕਿ ਮੇਲੇ ਨੂੰ ਸਫਲ ਬਨਾਉਣ ਲਈ ਪਟਿਆਲਾ ਵਾਸੀਆਂ ਦਾ ਵੱਡਾ ਯੋਗਦਾਨ ਹੈ । ਉਨ੍ਹਾਂ ਨੇ ਮੇਲੇ ਨੂੰ ਸਫਲ ਬਨਾਉਣ ਲਈ ਸਹਿਯੋਗ ਦੇਣ ਵਾਲਿਆਂ ਦਾ ਧੰਨਵਾਦ ਕਰਦਿਆਂ ਮੇਲੇ ਦੌਰਾਨ ਵਲੰਟੀਅਰਜ਼ ਦੁਆਰਾ ਦਿੱਤੀ ਡਿਊਟੀ ਦੀ ਸਰਾਹਨਾ ਕੀਤੀ ਅਤੇ ਆਈ. ਟੀ. ਆਈ. ਲੜਕੇ ਅਤੇ ਲੜਕੀਆਂ ਅਤੇ ਪਾਵਰ ਹਾਊਸ ਯੂਥ ਕਲੱਬ ਦੇ ਨਾਲ-ਨਾਲ ਉਨ੍ਹਾਂ ਸਭ ਦਾ ਧੰਨਵਾਦ ਕੀਤਾ ਜਿਨ੍ਹਾਂ ਸਰਸ ਮੇਲੇ ਦੌਰਾਨ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਇਆ । ਇਸ ਮੌਕੇ ਸੀ. ਏ. ਪੀ. ਡੀ. ਏ ਮਨੀਸ਼ਾ ਰਾਣਾ, ਐਸ.ਡੀ.ਐਮ ਨਾਭਾ ਡਾ. ਇਸਮਤ ਵਿਜੇ ਸਿੰਘ, ਆਰ.ਟੀ.ਓ. ਨਮਨ ਮਾਰਕੰਨ, ਕਿਰਪਾਲਵੀਰ ਸਿੰਘ, ਸਹਾਇਕ ਕਮਿਸ਼ਨਰ (ਜ) ਰਿਚਾ ਗੋਇਲ, ਜ਼ਿਲ੍ਹਾ ਪ੍ਰੀਸ਼ਦ ਦੇ ਡਿਪਟੀ ਸੀ. ਈ. ਓ. ਅਮਨਦੀਪ ਕੌਰ, ਡੀ.ਐਸ.ਐਸ.ਓ ਜੋਬਨਪ੍ਰੀਤ ਕੌਰ ਚੀਮਾ, ਰੀਨਾ ਰਾਣੀ ਅਤੇ ਹੋਰ ਅਧਿਕਾਰੀ ਹਾਜ਼ਰ ਸਨ ।

Punjab Bani 24 February,2025
ਸਰਸ ਮੇਲੇ 'ਚ ਪੰਜਾਬ ਸਭਿਆਚਾਰ ਨੂੰ ਦਰਸਾਉਂਦੇ ਸੈਲਫੀ ਕਾਰਨਰ ਬਣੇ ਖਿੱਚ ਦੇ ਕੇਂਦਰ

ਸਰਸ ਮੇਲੇ 'ਚ ਪੰਜਾਬ ਸਭਿਆਚਾਰ ਨੂੰ ਦਰਸਾਉਂਦੇ ਸੈਲਫੀ ਕਾਰਨਰ ਬਣੇ ਖਿੱਚ ਦੇ ਕੇਂਦਰ -ਪੁਰਾਤਨ ਕੱਚੇ ਮਕਾਨ, ਚੁੱਲ੍ਹਾ, ਚਰਖੇ, ਛੱਜ, ਮਧਾਣੀਆਂ ਬੱਚਿਆਂ ਤੇ ਨੌਜਵਾਨਾਂ ਲਈ ਆਕਰਸ਼ਣ ਦਾ ਕੇਂਦਰ ਬਣੇ ਪਟਿਆਲਾ, 22 ਫਰਵਰੀ : ਸਰਸ ਮੇਲੇ 'ਚ ਆਉਣ ਵਾਲੇ ਲੱਖਾਂ ਦੀ ਗਿਣਤੀ ਵਿੱਚ ਲੋਕਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੱਲੋਂ ਬਣਾਏ ਗਏ ਦੋ ਪੰਜਾਬ ਦੇ ਸਭਿਆਚਾਰ ਨੂੰ ਦਰਸਾਉਂਦੇ ਸੈਲਫੀ ਕਾਰਨਰ ਖਿੱਚ ਦਾ ਕੇਂਦਰ ਬਣੇ ਹੋਏ ਹਨ । ਵਿਰਾਸਤੀ ਸ਼ੀਸ਼ ਮਹਿਲ 'ਚ ਦਾਖਲ ਹੁੰਦਿਆਂ ਹੀ ਥੋੜ੍ਹੀ ਦੂਰੀ 'ਤੇ ਖੱਬੇ ਪਾਸੇ ਬਣਿਆ ਸੈਲਫੀ ਪੁਆਇੰਟ ਮੇਲਾ ਦੇਖਣ ਆਉਣ ਵਾਲੇ ਹਰੇਕ ਦਰਸ਼ਕ ਨੂੰ ਆਪਣੇ ਵੱਖ ਆਕਰਸ਼ਤ ਕਰ ਰਿਹਾ ਹੈ । ਮੇਲਾ ਅਫ਼ਸਰ ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਸਰਸ ਮੇਲੇ 'ਚ ਬਣਾਏ ਗਏ ਸੈਲਫੀ ਕਾਰਨਰਾਂ ਵਿੱਚ ਗਾਰੇ ਨਾਲ ਲਿਪੇ ਘਰ, ਕੰਧ, ਚੁੱਲ੍ਹਾ ਚੌਂਕਾ ਦਰਸਾਏ ਗਏ ਹਨ ਤੇ ਇਨ੍ਹਾਂ 'ਤੇ ਪੁਰਾਣੇ ਸਮਿਆਂ 'ਚ ਜਿਸ ਤਰ੍ਹਾਂ ਕਲਾਕ੍ਰਿਤੀਆਂ ਕੀਤੀਆਂ ਗਈਆਂ ਹੁੰਦੀਆਂ ਸਨ, ਉਸੇ ਤਰ੍ਹਾਂ ਦੀਆਂ ਕਲਾਕ੍ਰਿਤੀਆਂ ਬਣਾਈਆਂ ਗਈਆਂ ਹਨ । ਉਨ੍ਹਾਂ ਦੱਸਿਆ ਕਿ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ 'ਚ ਮੇਲੇ 'ਚ ਆਉਣ ਵਾਲੇ ਲੋਕ ਪੁਰਾਣੇ ਗਾਰੇ ਨਾਲ ਲਿਪੇ ਘਰਾਂ ਨਾਲ ਫ਼ੋਟੋਆਂ ਕਰਵਾ ਰਹੇ ਹਨ । ਉਨ੍ਹਾਂ ਦੱਸਿਆ ਕਿ ਸਰਸ ਮੇਲੇ 'ਚ ਚਰਖੇ, ਚੱਕੀਆਂ, ਛੱਜ, ਪੱਖੀਆਂ ਮਧਾਣੀਆਂ, ਘੜੇ ਆਦਿ ਜੋ ਪੰਜਾਬੀ ਖ਼ਾਸਕਰ ਪੰਜਾਬਣਾਂ ਦੀ ਰੋਜ਼ ਵਰਤੋਂ ਦੀਆਂ ਵਸਤਾਂ ਸਨ, ਉਨ੍ਹਾਂ ਨੂੰ ਵੀ ਪ੍ਰਦਰਸ਼ਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹੱਥ ਕੱਢੀਆਂ ਦਰੀਆਂ, ਚੋਲ੍ਹੇ, ਫੁਲਕਾਰੀਆਂ, ਬਾਗ ਅਤੇ ਚਾਦਰਾਂ ਰਾਹੀਂ ਵੀ ਪੰਜਾਬ ਦੇ ਅਮੀਰ ਸਭਿਆਚਾਰ ਦੀ ਝਲਕ ਪੇਸ਼ ਕੀਤੀ ਜਾ ਰਹੀ ਹੈ । ਸੈਲਫੀ ਕਾਰਨਰ ਦੇ ਨੋਡਲ ਅਫ਼ਸਰ ਸੀ. ਡੀ. ਪੀ. ਓ. ਨਾਭਾ ਗੁਰਮੀਤ ਸਿੰਘ ਨੇ ਦੱਸਿਆ ਕਿ ਸਰਸ ਮੇਲੇ 'ਚ ਆਉਣ ਵਾਲਾ ਹਰੇਕ ਵਿਅਕਤੀ ਸਹਿਜੇ ਹੀ ਪੰਜਾਬ ਦੇ ਸਭਿਆਚਾਰ ਨੂੰ ਦਰਸਾਉਂਦੇ ਸੈਲਫੀ ਪੁਆਇੰਟਾਂ ਵੱਲ ਆਕਰਸ਼ਿਤ ਹੋ ਰਿਹਾ ਹੈ ਤੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਸ ਕਾਰਨਰ 'ਚ ਪਈਆਂ ਵਸਤੂਆਂ ਨੂੰ ਆਪਣੇ ਕੈਮਰੇ 'ਚ ਕੈਦ ਕਰਕੇ ਇਸ ਨੂੰ ਆਪਣੀ ਸਦੀਵੀ ਯਾਦ ਬਣਾ ਰਹੇ ਹਨ । ਉਨ੍ਹਾਂ ਦੱਸਿਆ ਕਿ ਬੱਚਿਆਂ ਤੇ ਨੌਜਵਾਨਾਂ ਨੂੰ ਪੁਰਾਤਨ ਵਸਤਾਂ ਬਾਰੇ ਜਾਣਕਾਰੀ ਦੇਣ ਲਈ ਵੀ ਮੌਕੇ 'ਤੇ ਸਟਾਫ਼ ਵੀ ਮੌਜੂਦ ਰਹਿੰਦਾ ਹੈ । ਸੈਲਫੀ ਲੈ ਰਹੇ ਨੌਜਵਾਨਾਂ ਨੇ ਕਿਹਾ ਕਿ ਚਰਖਾ ਤੇ ਮਧਾਣੀ ਵਰਗੀਆਂ ਵਸਤਾਂ ਨੂੰ ਫ਼ੋਟੋਆਂ 'ਚ ਤਾਂ ਦੇਖਿਆ ਸੀ ਪਰ ਪਹਿਲੀ ਵਾਰ ਇਨ੍ਹਾਂ ਵਸਤਾਂ ਨੂੰ ਸਾਹਮਣੇ ਦੇਖਿਆ ਹੈ । ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨਾਂ ਤੇ ਖ਼ਾਸਕਰ ਬੱਚਿਆਂ ਨੂੰ ਪੁਰਾਤਨ ਵਸਤਾਂ ਮੇਲੇ 'ਚ ਦਿਖਾ ਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਚੰਗੀ ਪਹਿਲਕਦਮੀ ਕੀਤੀ ਹੈ । ਉਨ੍ਹਾਂ ਕਿਹਾ ਕਿ ਅਜਿਹੀਆਂ ਕੋਸ਼ਿਸ਼ਾਂ ਸਾਨੂੰ ਸਾਡੇ ਅਮੀਰ ਵਿਰਸੇ ਨਾਲ ਹੋਰ ਜੋੜਦੀਆਂ ਹਨ ।

Punjab Bani 22 February,2025
ਗਿੱਧੇ ਦੇ ਮੁਕਾਬਲੇ ਵਿੱਚ ਸਰਕਾਰੀ ਕਾਲਜ ਲੜਕੀਆਂ ਦੀ ਸਰਦਾਰੀ

ਗਿੱਧੇ ਦੇ ਮੁਕਾਬਲੇ ਵਿੱਚ ਸਰਕਾਰੀ ਕਾਲਜ ਲੜਕੀਆਂ ਦੀ ਸਰਦਾਰੀ -ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਦੇ ਗੀਤ ਸੂਹੀ ਸੂਹੀ ਸੰਗ ਨੇ ਮੇਲੀਆਂ ਨੂੰ ਝੂਮਣ ਲਾਇਆ -ਕੌਮਾਂਤਰੀ ਮਾਂ ਭਾਸ਼ਾ ਦਿਵਸ ਨੂੰ ਸਮਰਪਿਤ ਰਿਹਾ ਸਰਸ ਮੇਲੇ ਦਾ ਅੱਠਵਾਂ ਦਿਨ ਪਟਿਆਲਾ, 21 ਫਰਵਰੀ : ਸ਼ੀਸ਼ ਮਹਿਲ ਪਟਿਆਲਾ ਦੀ ਗੋਦ ਵਿੱਚ ਚੱਲ ਰਹੇ ਸਰਸ ਮੇਲੇ ਦਾ ਅੱਠਵਾਂ ਦਿਨ ਕੌਮਾਂਤਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਰਿਹਾ। ਮੇਲਾ ਲੋਕ ਨਾਚਾਂ ਅਤੇ ਲੋਕ ਕਲਾ, ਗੁੱਤ ਗੁੰਦਣ ਦੇ ਮੁਕਾਬਲੇ ਕਰਵਾ ਰੰਗਲੇ ਪੰਜਾਬ ਦੀ ਛਾਪ ਛੱਡਦਾ ਨਜ਼ਰ ਆਇਆ । ਮੇਲਾ ਅਫ਼ਸਰ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਅਨੁਪ੍ਰਿਤਾ ਜੌਹਲ ਦੀ ਅਗਵਾਈ ਵਿਚ ਜਿੱਥੇ ਮੇਲਾ ਆਏ ਹੋਏ ਮੇਲੀਆਂ ਲਈ ਵੱਖ ਵੱਖ ਖੇਤਰਾਂ ਦੀਆਂ ਸ਼ਿਲਪਕਾਰੀ ਵਸਤਾਂ ਦੀ ਸੁਗਾਤ ਲੈ ਕੇ ਆਇਆ, ਉੱਥੇ ਹੀ ਲੋਕ ਨਾਚ, ਲੋਕ ਗੀਤਾਂ ਅਤੇ ਲੋਕ ਕਲਾਵਾਂ ਦੇ ਮੁਕਾਬਲੇ ਕਰਵਾ ਪੰਜਾਬ ਦੇ ਅਮੀਰ ਸਭਿਆਚਾਰਕ ਵਿਰਾਸਤ ਦੀਆਂ ਪੈੜਾਂ ਪਾਉਂਦਾ ਨਜ਼ਰ ਆ ਰਿਹਾ ਹੈ । ਸਭਿਆਚਾਰਕ ਪ੍ਰੋਗਰਾਮਾਂ ਦੇ ਮੇਜ਼ਬਾਨ ਪ੍ਰੋ. ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੂਹ ਮੇਲੀਆਂ ਨੂੰ ਕੌਮਾਂਤਰੀ ਮਾਤ ਭਾਸ਼ਾ ਦਿਵਸ ਦੀ ਮੁਬਾਰਕ ਦਿੱਤੀ ਅਤੇ ਆਪਣਾ ਚਰਚਿਤ ਗੀਤ ਕਿੱਥੇ ਗਈ ਸੂਹੀ ਸੂਹੀ ਸੰਗ ਪੇਸ਼ ਕੀਤਾ। ਗਿੱਧੇ ਦੇ ਮੁਕਾਬਲੇ ਵਿੱਚ ਸਰਕਾਰੀ ਕਾਲਜ ਲੜਕੀਆਂ ਨੇ ਪਹਿਲਾ ਅਤੇ ਸਰਕਾਰੀ ਸਟੇਟ ਕਾਲਜ ਨੇ ਦੂਸਰਾ ਸਥਾਨ ਹਾਸਲ ਕੀਤਾ। ਸੋਲੋ ਡਾਂਸ ਵਿੱਚ ਸਰਕਾਰੀ ਕਾਲਜ ਲੜਕੀਆਂ ਪਟਿਆਲਾ ਦੀ ਚਹਿਕਪ੍ਰੀਤ ਨੇ ਪਹਿਲਾ ਅਤੇ ਸਰਕਾਰੀ ਪੌਲੀਟੈਕਨਿਕ ਪਟਿਆਲਾ ਦੀ ਤਰਨਜੋਤ ਕੌਰ ਅਤੇ ਸਰਕਾਰੀ ਮਹਿੰਦਰਾ ਕਾਲਜ ਨਵਦੀਪ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ । ਗੁੱਤ ਗੁੰਦਣ ਵਿਚ ਪਹਿਲਾ ਸਥਾਨ ਕਰੀਤੀਕਾ ਆਰੂ ਮੀਰਾ ਪਬਲਿਕ ਸਕੂਲ, ਐਸ਼ਵਰਿਆ ਸਰਕਾਰੀ ਐਮੀਨੈਂਸ ਫ਼ੀਲਖ਼ਾਨਾ ਅਤੇ ਪ੍ਰੀਤੀ ਸਰਕਾਰੀ ਆਈ. ਟੀ. ਆਈ. (ਲੜਕੀਆਂ) ਨੇ ਜਿੱਤਿਆ। ਮੰਚ ਸੰਚਾਲਨ ਦੀ ਕਾਰਵਾਈ ਨਰਿੰਦਰ ਸਿੰਘ ਨੇ ਸੰਭਾਲੀ । ਜੇਤੂ ਵਿਦਿਆਰਥੀਆਂ ਨੂੰ ਪ੍ਰੋ. ਗੁਰਬਖਸ਼ੀਸ਼ ਸਿੰਘ ਅਨਟਾਲ ਅਤੇ ਰਣਜੀਤ ਕੌਰ ਲੀਗਲ ਅਫ਼ਸਰ ਜ਼ਿਲ੍ਹਾ ਬਾਲ ਅਤੇ ਵਿਕਾਸ ਅਫ਼ਸਰ ਨੂੰ ਇਨਾਮ ਤਕਸੀਮ ਕੀਤੇ ।

Punjab Bani 21 February,2025
ਸਰਸ ਮੇਲੇ ’ਚ ਲੰਮੀ ਹੇਕ ਤੇ ਸਿੱਠਣੀਆਂ ਦੇ ਕਰਵਾਏ ਮੁਕਾਬਲੇ

ਸਰਸ ਮੇਲੇ ’ਚ ਲੰਮੀ ਹੇਕ ਤੇ ਸਿੱਠਣੀਆਂ ਦੇ ਕਰਵਾਏ ਮੁਕਾਬਲੇ ਪਟਿਆਲਾ, 20 ਫਰਵਰੀ : ਸਾਰਸ ਮੇਲੇ ਦੌਰਾਨ ਕਰਵਾਏ ਜਾ ਰਹੇ ਵੱਖ ਵੱਖ ਮੁਕਾਬਲਿਆਂ ਤਹਿਤ ਅੱਜ ਪੰਜਾਬ ਦੀ ਅਮੀਰ ਵਿਰਾਸਤ ਨੂੰ ਸੁਰਜੀਤ ਕਰਨ ਦੇ ਯਤਨ ਵੱਜੋ ਲੰਮੀ ਹੇਕ ਅਤੇ ਸਿੱਠਣੀਆਂ ਦੇ ਮੁਕਾਬਲੇ ਕਰਵਾਏ ਗਏ । ਮੇਲੇ ਵਿਚ ਸਭਿਆਚਾਰਕ ਪ੍ਰੋਗਰਾਮਾਂ ਦੇ ਮੇਜ਼ਬਾਨ ਪ੍ਰੋ. ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਅਨੁਪ੍ਰਿਤਾ ਜੌਹਲ ਦੀ ਅਗਵਾਈ ਹੇਠ ਅੱਜ ਸਿੱਠਣੀਆਂ (ਲੋਕ-ਗੀਤ) ਤੇ ਲੰਮੀਆਂ ਹੇਕਾਂ ਅਤੇ ਮਹਿੰਦੀ ਦੇ ਮੁਕਾਬਲੇ ਕਰਵਾਏ ਗਏ । ਉਨ੍ਹਾਂ ਦੱਸਿਆ ਕਿ ਲੰਮੀ ਹੇਕ ਵਿੱਚ ਪਹਿਲੀ ਪੁਜ਼ੀਸ਼ਨ ਸਟੇਟ ਕਾਲਜ ਆਫ਼ ਐਜੂਕੇਸ਼ਨ ਪਟਿਆਲਾ, ਸਿੱਠਣੀਆਂ ਵਿੱਚ ਪਹਿਲੀ ਪੁਜ਼ੀਸ਼ਨ ਸਰਕਾਰੀ ਪੌਲੀਟੈਕਨਿਕ ਕਾਲਜ ਲੜਕੀਆਂ ਪਟਿਆਲਾ ਨੇ ਪ੍ਰਾਪਤ ਕੀਤੀ । ਮਹਿੰਦੀ ਦੇ ਮੁਕਾਬਲਿਆਂ ਵਿੱਚ ਜੂਨੀਅਰ ਵਿੰਗ (ਪਹਿਲੀ ਤੋਂ ਅੱਠਵੀਂ ਜਮਾਤ) ਪਹਿਲੀ ਪੁਜ਼ੀਸ਼ਨ ਸ਼ਾਈਨਪ੍ਰੀਤ ਕੌਰ ਸ. ਹਾਈ. ਸਕੂਲ ਭਾਨਰਾ, ਦੂਜੀ ਪੁਜ਼ੀਸ਼ਨ ਸੁਖਨਾਜ਼ ਐਰੋਮੀਰਾ ਸੈਂਟਰ ਆਫ਼ ਐਜੂਕੇਸ਼ਨ, ਤੀਜੀ ਪੁਜ਼ੀਸ਼ਨ ਨੇਹਾ ਐਰੋਮੀਰਾ ਸੈਂਟਰ ਆਫ਼ ਐਜੂਕੇਸ਼ਨ ਅਤੇ ਸੀਨੀਅਰ ਗਰੁੱਪ ਵਿੱਚ (ਨੌਵੀਂ ਤੋਂ ਬਾਰ੍ਹਵੀਂ) ਪਹਿਲੀ ਪੁਜ਼ੀਸ਼ਨ ਕਾਜਲ ਸ. ਸੀ. ਸੈ. ਸਕੂਲ ਮਾਡਲ ਟਾਊਨ, ਦੂਜੀ ਪੁਜ਼ੀਸ਼ਨ ਖੁਸ਼ਪ੍ਰੀਤ ਸਸਸਸ ਸਨੌਰ ਕੁੜੀਆਂ, ਤੀਜੀ ਪੁਜ਼ੀਸ਼ਨ ਅਮਨਦੀਪ ਕੌਰ ਦਿੱਲੀ ਪਬਲਿਕ ਸਕੂਲ । ਕਾਲਜਾਂ ਦੇ ਮਹਿੰਦੀ ਮੁਕਾਬਲਿਆਂ ਵਿੱਚ ਪਹਿਲੀ ਪੁਜ਼ੀਸ਼ਨ ਆਕ੍ਰਿਤੀ ਸ਼ਰਮਾ ਕਮਾਂਡੋ ਬਟਾਲੀਅਨ ਅਤੇ ਈਸ਼ਾ ਖ਼ਾਲਸਾ ਕਾਲਜ ਪਟਿਆਲਾ, ਦੂਜੀ ਪੁਜ਼ੀਸ਼ਨ ਪੂਨਮ ਸਰਕਾਰੀ ਆਈ. ਟੀ. ਆਈ. ਨਾਭਾ, ਤੀਜੀ ਪੁਜ਼ੀਸ਼ਨ ਪ੍ਰੀਤੀ ਸਰਕਾਰੀ ਆਈ. ਟੀ. ਆਈ. ਨਾਭਾ ਨੇ ਪ੍ਰਾਪਤ ਕੀਤੀ । ਇਸ ਮੌਕੇ ਰਣਜੀਤ ਕੌਰ ਲੀਗਲ ਅਫ਼ਸਰ ਜ਼ਿਲ੍ਹਾ ਬਾਲ ਵਿਕਾਸ ਅਤੇ ਸੁਰੱਖਿਆ ਅਫ਼ਸਰ ਵੱਲੋਂ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਗਏ। ਮੰਚ ਸੰਚਾਲਨ ਡਾ. ਨਰਿੰਦਰ ਸਿੰਘ ਅਧਿਆਪਕ ਸਰਕਾਰੀ ਸਿਵਲ ਲਾਈਨ ਸਕੂਲ ਨੇ ਕੀਤੀ ।

Punjab Bani 20 February,2025
ਪ੍ਰਸਿੱਧ ਅਦਾਕਾਰ ਤੇ ਲੋਕ ਗਾਇਕ ਰਣਜੀਤ ਬਾਵਾ ਦੀ ਪੇਸ਼ਕਾਰੀ ਮੌਕੇ 21 ਫਰਵਰੀ ਨੂੰ ਬਾਅਦ ਦੁਪਹਿਰ 3 ਵਜੇ ਤੋਂ ਟਿਕਟ 100 ਰੁਪਏ ਦੀ ਹੋਵੇਗੀ

ਸਰਸ ਮੇਲਾ-2025 ਪ੍ਰਸਿੱਧ ਅਦਾਕਾਰ ਤੇ ਲੋਕ ਗਾਇਕ ਰਣਜੀਤ ਬਾਵਾ ਦੀ ਪੇਸ਼ਕਾਰੀ ਮੌਕੇ 21 ਫਰਵਰੀ ਨੂੰ ਬਾਅਦ ਦੁਪਹਿਰ 3 ਵਜੇ ਤੋਂ ਟਿਕਟ 100 ਰੁਪਏ ਦੀ ਹੋਵੇਗੀ ਪਟਿਆਲਾ, 19 ਫਰਵਰੀ : ਪਟਿਆਲਾ ਹੈਰੀਟੇਜ ਮੇਲੇ ਤਹਿਤ ਸ਼ੀਸ਼ ਮਹਿਲ ਵਿਖੇ ਲਗਾਏ ਜਾ ਰਹੇ ਸਰਸ ਮੇਲੇ ਵਿੱਚ ਪ੍ਰਸਿੱਧ ਅਦਾਕਾਰ ਤੇ ਲੋਕ ਗਾਇਕ ਰਣਜੀਤ ਬਾਵਾ ਵੱਲੋਂ 19 ਫਰਵਰੀ ਨੂੰ ਆਪਣੀ ਗਾਇਕੀ ਦੀ ਪੇਸ਼ਕਾਰੀ ਦਿੱਤੀ ਜਾਵੇਗੀ । ਇਸ ਦਿਨ ਬਾਅਦ ਦੁਪਹਿਰ 3 ਵਜੇ ਤੋਂ ਬਾਅਦ ਟਿਕਟ 100 ਰੁਪਏ ਦੀ ਹੋਵੇਗੀ । ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਸਰਸ ਮੇਲੇ ਨੂੰ ਪਟਿਆਲਾ ਜ਼ਿਲ੍ਹਾ ਨਿਵਾਸੀਆਂ ਸਮੇਤ ਪੰਜਾਬ ਤੇ ਹਰਿਆਣਾ ਦੇ ਵਸਨੀਕ ਭਰਵਾਂ ਹੁੰਗਾਰਾ ਦੇ ਰਹੇ ਹਨ । ਮੇਲੇ ਦੇ ਨੋਡਲ ਅਫ਼ਸਰ ਅਨੁਪ੍ਰਿਤਾ ਜੌਹਲ ਨੇ ਹੋਰ ਕਿਹਾ ਕਿ 14 ਫਰਵਰੀ ਤੋਂ ਸ਼ੀਸ਼ ਮਹਿਲ ਵਿਖੇ ਚੱਲ ਰਹੇ ਸਰਸ ਮੇਲੇ 'ਚ ਰੋਜ਼ਾਨਾ ਸਵੇਰੇ ਤੋਂ ਹੀ ਵੱਖ ਵੱਖ ਰਾਜਾਂ ਦੇ ਲੋਕ ਨਾਚਾਂ ਤੇ ਲੋਕ ਕਲਾਵਾਂ ਦੇ ਕਲਾਕਾਰ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ ਪ੍ਰਸਿੱਧ ਕਵਾਲ ਤੇ ਪਟਿਆਲਾ ਘਰਾਣੇ ਦੇ ਗਾਇਕ ਸਰਦਾਰ ਅਲੀ ਨੇ ਆਪਣੀ ਗਾਇਕੀ ਦੀ ਵਿਲੱਖਣ ਪੇਸ਼ਕਾਰੀ ਦਿੱਤੀ । ਏ. ਡੀ. ਸੀ. ਜੌਹਲ ਨੇ ਦੱਸਿਆ ਕਿ 21 ਫਰਵਰੀ ਨੂੰ ਸ਼ਾਮ 3 ਵਜੇ ਤੋਂ ਬਾਅਦ ਗਾਇਕ ਰਣਜੀਤ ਬਾਵਾ ਦੀ ਪੇਸ਼ਕਾਰੀ ਤੱਕ ਸਰਸ ਮੇਲੇ ਦੀ ਟਿਕਟ 100 ਰੁਪਏ ਦੀ ਹੋਵੇਗੀ ਜਦਕਿ ਜਦੋਂਕਿ ਇਸ ਤੋਂ ਪਹਿਲਾਂ ਟਿਕਟ ਕੇਵਲ 20 ਰੁਪਏ ਦੀ ਰਹੇਗੀ । ਉਨ੍ਹਾਂ ਪਟਿਆਲਾ ਵਾਸੀਆਂ ਨੂੰ ਸਰਸ ਮੇਲੇ ਦਾ ਵੱਧ ਤੋਂ ਵੱਧ ਆਨੰਦ ਮਾਨਣ ਦਾ ਸੱਦਾ ਦਿੰਦਿਆਂ ਕਿਹਾ ਕਿ ਮੇਲੇ 'ਚ ਆਏ ਦੇਸ਼-ਵਿਦੇਸ਼ ਦੇ ਸ਼ਿਲਪਕਾਰਾਂ ਤੇ ਕਲਾਕਾਰਾਂ ਦੀ ਮੇਲੇ 'ਚ ਸ਼ਾਮਲ ਹੋਕੇ ਹੌਸਲਾ ਅਫ਼ਜ਼ਾਈ ਕੀਤੀ ਜਾਵੇ ।

Punjab Bani 19 February,2025
ਸਕੂਲਾਂ ਦੇ ਲੋਕ ਨਾਚ ਮੁਕਾਬਲਿਆਂ ਨੇ ਸਰਸ ਮੇਲੇ ’ਚ ਰੰਗ ਬੰਨ੍ਹਿਆ

ਸਕੂਲਾਂ ਦੇ ਲੋਕ ਨਾਚ ਮੁਕਾਬਲਿਆਂ ਨੇ ਸਰਸ ਮੇਲੇ ’ਚ ਰੰਗ ਬੰਨ੍ਹਿਆ -ਪੋਸਟਰ ਮੁਕਾਬਲਿਆਂ ’ਚ ਰੰਗਲੇ ਪੰਜਾਬ ਦੀ ਝਲਕ ਦਿੱਖੀ -ਲੋਕ ਗੀਤ ਮੁਕਾਬਲੇ ਵਿੱਚ ਰਾਜੇਸ਼ ਕੁਮਾਰ ਅਤੇ ਸ਼ਬਨਮ ਜੇਤੂ ਪਟਿਆਲਾ, 19 ਫਰਵਰੀ : ਸ਼ੀਸ਼ ਮਹਿਲ ਪਟਿਆਲਾ ਵਿਖੇ ਚੱਲ ਰਹੇ ਸਰਸ ਮੇਲੇ ’ਚ ਸਕੂਲਾਂ ਅਤੇ ਕਾਲਜਾਂ ਦੇ ਸਭਿਆਚਾਰਕ ਮੁਕਾਬਲੇ ਮੇਲੀਆਂ ਨੂੰ ਕੀਲ ਰਹੇ ਹਨ । ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅਤੇ ਮੇਲਾ ਅਫ਼ਸਰ ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰਿਤਾ ਜੌਹਲ ਦੀ ਅਗਵਾਈ ਵਿਚ ਕਰਵਾਏ ਜਾ ਰਹੇ ਸਭਿਆਚਾਰ ਮੁਕਾਬਲਿਆਂ ਰਾਹੀਂ ਨੌਜਵਾਨਾਂ ਤੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਿਆਂ ਜਾ ਰਿਹਾ ਹੈ । ਸਭਿਆਚਾਰਕ ਪ੍ਰੋਗਰਾਮਾਂ ਦੀ ਦੇਖ ਕਰ ਰਹੇ ਪ੍ਰੋ. ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕਿ ਲੋਕ ਗੀਤ ਦੇ ਕਾਲਜਾਂ ਦੇ ਮੁਕਾਬਲੇ ਵਿਚ ਰਾਜੇਸ਼ ਕੁਮਾਰ ਪਬਲਿਕ ਕਾਲਜ ਸਮਾਣਾ ਅਤੇ ਸ਼ਬਨਮ ਸਰਕਾਰੀ ਗਰਲਜ਼ ਕਾਲਜ ਪਟਿਆਲਾ ਨੇ ਪਹਿਲਾ ਸਥਾਨ ਹਾਸਲ ਕੀਤਾ। ਦੂਜਾ ਸਥਾਨ ਰਿਦਮ ਅਤੇ ਲੋਗਨ ਸ਼ਰਮਾ ਨੇ ਪ੍ਰਾਪਤ ਕੀਤਾ ਅਤੇ ਤੀਜੇ ਸਥਾਨ ਉਪਰ ਮੰਨਤ ਅਤੇ ਮਹਿਕਪ੍ਰੀਤ ਕੌਰ ਨੇ ਬਾਜ਼ੀ ਮਾਰੀ । ਉਨ੍ਹਾਂ ਦੱਸਿਆ ਕਿ ਗਰੁੱਪ ਗਾਇਨ ਵਿਚ ਸਰਕਾਰੀ ਕਾਲਜ ਲੜਕੀਆਂ ਪਟਿਆਲਾ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਸਰਕਾਰੀ ਸਟੇਟ ਕਾਲਜ ਦੂਜੇ ਸਥਾਨ ’ਤੇ ਰਿਹਾ । ਪੋਸਟਰ ਮੁਕਾਬਲੇ ਵਿੱਚ 5ਵੀਂ ਤੱਕ ਇਨਾਇਤ ਕਾਂਸਲ ਡੀ. ਪੀ. ਐਸ. ਪਟਿਆਲਾ ਨੇ, 8ਵੀ ਤੱਕ ਕਨੂਪ੍ਰੀਤ ਆਰੂਮਿਰਾ ਸਕੂਲ, 12ਵੀਂ ਤੱਕ ਵਿਨੈਪਾਲ ਸਿੰਘ ਮਲਟੀਪਰਪਜ਼ ਸਕੂਲ ਪਟਿਆਲਾ ਅਤੇ ਕਾਲਜ ਕਾਡਰ ਵਿੱਚ ਮਨਪ੍ਰੀਤ ਸਰਕਾਰੀ ਕਾਲਜ ਲੜਕੀਆਂ ਪਹਿਲਾ ਜਸਪ੍ਰੀਤ ਕੌਰ ਸਟੇਟ ਕਾਲਜ ਆਫ਼ ਐਜੂਕੇਸ਼ਨ ਨੇ ਦੂਜਾ ਸਥਾਨ ਅਤੇ ਹਰਵਿੰਦਰ ਕੌਰ ਸਰਕਾਰੀ ਕਾਲਜ ਲੜਕੀਆਂ ਪਟਿਆਲਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ । ਉਨ੍ਹਾਂ ਦੱਸਿਆ ਕਿ ਪੋਸਟਰ ਮੁਕਾਬਲਿਆਂ ਰਾਹੀਂ ਵਿਦਿਆਰਥੀਆਂ ਨੇ ਰੰਗਲੇ ਪੰਜਾਬ ਦੀ ਝਲਕ ਪੇਸ਼ ਕਰਕੇ ਆਪਣੀ ਅਮੀਰ ਵਿਰਾਸਤ ਤੋਂ ਲੋਕਾਂ ਨੂੰ ਜਾਣੂ ਕਰਵਾਇਆ ।

Punjab Bani 19 February,2025
ਸਰਸ ਮੇਲੇ 'ਚ ਵੱਖ ਵੱਖ ਲੋਕ ਗਾਇਕਾਂ ਦੀਆਂ ਪੇਸ਼ਕਾਰੀ ਨੇ ਦਰਸ਼ਕਾਂ ਤੇ ਸਰੋਤਿਆਂ ਨੂੰ ਝੂਮਣ ਲਾਇਆ

ਸਰਸ ਮੇਲੇ 'ਚ ਵੱਖ ਵੱਖ ਲੋਕ ਗਾਇਕਾਂ ਦੀਆਂ ਪੇਸ਼ਕਾਰੀ ਨੇ ਦਰਸ਼ਕਾਂ ਤੇ ਸਰੋਤਿਆਂ ਨੂੰ ਝੂਮਣ ਲਾਇਆ -19 ਫਰਵਰੀ ਨੂੰ ਮੁਹੰਮਦ ਇਰਸ਼ਾਦ ਤੇ 21 ਫਰਵਰੀ ਨੂੰ ਰਣਜੀਤ ਬਾਵਾ ਦੀ ਹੋਵੇਗੀ ਪੇਸ਼ਕਾਰੀ ਪਟਿਆਲਾ, 18 ਫਰਵਰੀ : 14 ਫਰਵਰੀ ਤੋਂ ਸ਼ੀਸ਼ ਮਹਿਲ ਵਿਖੇ ਸ਼ੁਰੂ ਹੋਏ ਸਰਸ ਮੇਲੇ 'ਚ ਰੋਜ਼ਾਨਾ ਸਵੇਰੇ ਤੋਂ ਹੀ ਵੱਖ ਵੱਖ ਰਾਜਾਂ ਦੇ ਲੋਕ ਨਾਚਾਂ ਤੇ ਲੋਕ ਕਲਾਵਾਂ ਦੇ ਕਲਾਕਾਰਾਂ ਵੱਲੋਂ ਮੇਲਾ ਦੇਖਣ ਆਏ ਲੋਕਾਂ ਦਾ ਮਨੋਰੰਜਨ ਕੀਤਾ ਜਾ ਰਿਹਾ ਹੈ, ਇਸ ਦੇ ਨਾਲ ਹੀ ਸ਼ਾਮ ਸਮੇਂ ਪੰਜਾਬ ਦੇ ਲੋਕ ਗਾਇਕਾਂ ਵੱਲੋਂ ਆਪਣੀਆਂ ਪੇਸ਼ਕਾਰੀ ਕਰਕੇ ਹੋਰਨਾਂ ਸੂਬਿਆਂ ਤੋਂ ਆਏ ਕਲਾਕਾਰਾਂ ਤੇ ਹਜ਼ਾਰਾਂ ਮੇਲੀਆਂ ਨੂੰ ਆਪਣੀ ਗਾਇਕੀ ਨਾਲ ਪੰਜਾਬ ਦੇ ਅਮੀਰ ਸਭਿਆਚਾਰ ਨਾਲ ਜੋੜਿਆ ਜਾ ਰਿਹਾ ਹੈ । ਮੇਲੇ ਦੇ ਨੋਡਲ ਅਫਸਰ ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਸਰਸ ਮੇਲੇ 'ਚ ਹੁਣ ਤੱਕ ਸਤਵਿੰਦਰ ਬੁੱਗਾ, ਗਲੋਰੀ ਬਾਵਾ, ਗੁਰਜੀਤ ਜੀਤੀ ਦੀਆਂ ਸਭਿਆਚਾਰਕ ਲੋਕ ਗੀਤ ਪੇਸ਼ਕਾਰੀਆਂ ਹੋ ਚੁੱਕੀਆਂ ਹਨ ਤੇ ਅੱਜ ਸਰਦਾਰ ਅਲੀ ਵੱਲੋਂ ਪੇਸ਼ਕਾਰੀ ਕੀਤੀ ਜਾ ਰਹੀ ਹੈ । ਉਨ੍ਹਾਂ ਦੱਸਿਆ ਕਿ 19 ਫਰਵਰੀ ਨੂੰ ਲੋਕ ਗਾਇਕ ਮੁਹੰਮਦ ਇਰਸ਼ਾਦ ਅਤੇ 21 ਫਰਵਰੀ ਨੂੰ ਪੰਜਾਬੀ ਦੇ ਪ੍ਰਸਿੱਧ ਅਦਾਕਾਰ ਤੇ ਗਾਇਕ ਰਣਜੀਤ ਬਾਵਾ ਦੀ ਪੇਸ਼ਕਾਰੀ ਹੋਵੇਗੀ । ਉਨ੍ਹਾਂ ਦੱਸਿਆ ਕਿ 21 ਫਰਵਰੀ ਨੂੰ ਸ਼ਾਮ 3 ਵਜੇ ਤੋਂ ਬਾਅਦ ਗਾਇਕ ਰਣਜੀਤ ਬਾਵਾ ਦੀ ਪੇਸ਼ਕਾਰੀ ਤੱਕ ਸਰਸ ਮੇਲੇ ਦੀ ਟਿਕਟ 100 ਰੁਪਏ ਦੀ ਹੋਵੇਗੀ । ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਉੱਤਰ ਖੇਤਰੀ ਸਭਿਆਚਾਰ ਕੇਂਦਰ (ਐਨ. ਜੈਡ. ਸੀ. ਸੀ) ਦੇ ਸਹਿਯੋਗ ਨਾਲ ਵੱਖ ਵੱਖ ਰਾਜਾਂ ਦੇ ਕਰਵਾਏ ਜਾ ਰਹੇ ਲੋਕ ਨਾਚਾਂ ਤੇ ਲੋਕ ਕਲਾਵਾਂ ਤੋਂ ਇਲਾਵਾ ਮੇਲੇ 'ਚ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਰੰਗੋਲੀ, ਭੰਗੜਾ, ਗਿੱਧਾ, ਗਾਇਕੀ ਦੇ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ। ਉਨ੍ਹਾਂ ਪਟਿਆਲਾ ਵਾਸੀਆਂ ਨੂੰ ਸਰਸ ਮੇਲੇ ਦਾ ਵੱਧ ਤੋਂ ਵੱਧ ਆਨੰਦ ਮਾਨਣ ਦਾ ਸੱਦਾ ਦਿੰਦਿਆਂ ਕਿਹਾ ਕਿ ਮੇਲੇ 'ਚ ਆਏ ਦੇਸ਼-ਵਿਦੇਸ਼ ਦੇ ਸ਼ਿਲਪਕਾਰਾਂ ਤੇ ਕਲਾਕਾਰਾਂ ਦੀ ਮੇਲੇ 'ਚ ਸ਼ਾਮਲ ਹੋਕੇ ਹੌਸਲਾ ਅਫ਼ਜ਼ਾਈ ਕੀਤੀ ਜਾਵੇ ।

Punjab Bani 18 February,2025
'ਸਰਸ ਮੇਲਾ, ਸ਼ੀਸ਼ ਮਹਿਲ'

'ਸਰਸ ਮੇਲਾ, ਸ਼ੀਸ਼ ਮਹਿਲ' ਸਰਸ ਮੇਲੇ ਦੇ ਪਹਿਲੇ ਚਾਰ ਦਿਨਾਂ 'ਚ 60 ਹਜ਼ਾਰ ਦੇ ਕਰੀਬ ਦਰਸ਼ਕ ਪੁੱਜੇ, 82 ਲੱਖ ਰੁਪਏ ਦੀ ਵਿਕਰੀ -ਔਰਤਾਂ ਦੇ ਸੂਟਾਂ ਤੋਂ ਇਲਾਵਾ ਅਜਰਕ, ਸੂਤੀ ਕੱਪੜੇ, ਟਸਲ ਸਿਲਕ, ਖੁਜਰਾ ਕਰੌਕਰੀ, ਬੈਡ ਸ਼ੀਟ, ਹੈਂਡਲੂਮ, ਹੋਮ ਡੈਕੋਰ, ਫ਼ਰਨੀਚਰ, ਕਾਲੀਨ ਆਦਿ ਖਿੱਚ ਦਾ ਕੇਂਦਰ ਪਟਿਆਲਾ, 17 ਫਰਵਰੀ : ਪਟਿਆਲਾ ਵਿਰਾਸਤੀ ਮੇਲੇ ਤਹਿਤ ਇੱਥੇ 14 ਫਰਵਰੀ ਨੂੰ ਸ਼ੁਰੂ ਹੋਏ ਵਿਰਾਸਤੀ ਇਮਾਰਤ ਸ਼ੀਸ਼ ਮਹਿਲ ਵਿਖੇ ਅੱਜ ਤੱਕ 60 ਹਜ਼ਾਰ ਦੇ ਕਰੀਬ ਦਰਸ਼ਕ ਪੁੱਜ ਚੁੱਕੇ ਹਨ । ਇਸ ਸਰਸ ਮੇਲੇ 'ਚ ਵੱਖ-ਵੱਖ ਵਸਤੂਆਂ ਦੀ ਖਰੀਦੋ-ਫ਼ਰੋਖ਼ਤ ਲਈ ਵੱਖ-ਵੱਖ ਟੈਂਟਾਂ 'ਚ 155 ਸਟਾਲਾਂ ਤੇ ਖੁੱਲ੍ਹੇ ਮੈਦਾਨ 'ਚ 60 ਸਟਾਲਾਂ ਸਜੀਆਂ ਹੋਈਆਂ ਹਨ, ਜਿਨ੍ਹਾਂ 'ਤੇ ਕਰੀਬ ਸਭ 'ਤੇ ਹੀ ਗਾਹਕ ਪੁੱਜ ਕੇ ਖਰੀਦਦਾਰੀ ਕਰ ਰਹੇ ਹਨ। ਇਥੇ 82 ਲੱਖ ਰੁਪਏ ਤੋਂ ਵੱਧ ਰੁਪਏ ਦੀ ਵਿਕਰੀ ਦਰਜ ਹੋਈ ਹੈ । ਇਸ ਮੇਲੇ ਦੇ ਨੋਡਲ ਅਫ਼ਸਰ ਵਧੀਕ ਡਿਪਟੀ ਕਮਿਸ਼ਨਰ (ਜ) ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਲੱਗੇ ਇਸ ਸਰਸ (ਸੇਲ ਆਫ਼ ਆਰਟੀਕਲਜ਼ ਆਫ਼ ਰੂਰਲ ਆਰਟੀਸਨਸ) ਮੇਲੇ 'ਚ ਜਿੱਥੇ ਦੇਸ਼ ਦੇ 20 ਰਾਜਾਂ ਤੋਂ ਦਸਤਕਾਰ ਪੁੱਜੇ ਹੋਏ ਹਨ, ਉਥੇ ਹੀ 6 ਸਟਾਲਾਂ ਥਾਈਲੈਂਡ, ਟੁਰਕੀ, ਇਜਿਪਟ, ਅਫ਼ਗਾਨਿਸਤਾਨ ਮੁਲਕਾਂ ਦੇ ਦਸਤਕਾਰਾਂ ਦੀਆਂ ਵੀ ਸਜੀਆਂ ਹੋਈਆਂ ਹਨ । ਏ. ਡੀ. ਸੀ. ਜੌਹਲ ਨੇ ਦੱਸਿਆ ਕਿ ਹੁਣ ਤੱਕ ਔਰਤਾਂ ਦੇ ਸੂਟਾਂ ਤੋਂ ਇਲਾਵਾ ਸੂਤੀ ਕੱਪੜੇ (ਅਜਰਕ), ਖੁਜਰਾ ਦੀ ਕਰੌਕਰੀ, ਬੈਡ ਸ਼ੀਟ, ਹੈਂਡਲੂਮ, ਹੋਮ ਡੈਕੋਰ, ਟਸਲ ਸਿਲਕ, ਫ਼ਰਨੀਚਰ, ਕਾਲੀਨ ਆਦਿ ਦੀ ਵਿਕਰੀ ਵਧੀਆ ਦਰਜ ਕੀਤੀ ਗਈ ਹੈ। ਇਸ ਤੋਂ ਬਿਨ੍ਹਾਂ ਖਾਣ-ਪੀਣ ਦੀਆਂ ਸਟਾਲਾਂ 'ਤੇ ਵੀ ਦਰਸ਼ਕਾਂ ਦੀ ਖਿੱਚ ਬਣੀ ਹੋਈ ਹੈ । ਲੱਕੜ ਦਾ ਫਰਨੀਚਰ, ਲੱਕੜ 'ਤੇ ਕਢਾਈ, ਖੁਰਜਾ ਪੌਟਰੀ, ਥਾਈਲੈਂਡ ਤੋਂ ਆਇਆ ਔਰਤਾਂ ਲਈ ਸਜਾਵਟੀ ਸਮਾਨ ਤੇ ਹੌਜ਼ਰੀ ਵਸਤਾਂ, ਟਰਕੀ ਦੀਆਂ ਸਜਾਵਟੀ ਵਸਤਾਂ ਆਦਿ ਖਾਸ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ । ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਅੱਜ 30 ਲੱਖ ਦੇ ਕਰੀਬ ਸੇਲ ਦਰਜ ਕੀਤੀ ਗਈ ਹੈ ਜਦਕਿ 16 ਫਰਵਰੀ ਨੂੰ 38 ਲੱਖ, 15 ਫਰਵਰੀ ਨੂੰ 13 ਲੱਖ ਅਤੇ ਪਹਿਲੇ ਦਿਨ 1 ਲੱਖ ਦੇ ਕਰੀਬ ਸੇਲ ਦਰਜ ਕੀਤੀ ਗਈ ਸੀ । ਇਸ ਤੋਂ ਬਿਨ੍ਹਾਂ ਲਜ਼ੀਜ਼ ਪਕਵਾਨਾਂ ਦਾ ਸਵਾਦ ਲੈਣ ਸਮੇਤ ਬੱਚਿਆਂ ਲਈ ਝੂਲਿਆਂ 'ਤੇ ਵੀ ਦਰਸ਼ਕ ਵੱਡੀ ਗਿਣਤੀ ਪੁੱਜ ਕੇ ਮਨੋਰੰਜਨ ਕਰ ਰਹੇ ਹਨ । ਇਸ ਸ਼ੀਸ਼ ਮੇਲੇ 'ਚ ਉੱਤਰ ਖੇਤਰੀ ਸੱਭਿਆਚਾਰਕ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਦਰਸ਼ਕਾਂ ਦੇ ਮਨੋਰੰਜਨ ਲਈ ਪੁੱਜੇ ਡੇਢ ਦਰਜਨ ਤੋਂ ਵਧੇਰੇ ਰਾਜਾਂ ਦੇ ਕਲਾਕਾਰਾਂ ਨੇ ਵੱਖ-ਵੱਖ ਰਾਜਾਂ ਦੇ ਸੱਭਿਆਚਾਰ ਅਤੇ ਪ੍ਰੰਪਰਾਵਾਂ ਦੀ ਦਿਲਕਸ਼ ਪੇਸ਼ਕਾਰੀ ਨਾਲ ਵੱਖਰੇ ਤੌਰ 'ਤੇ ਦਰਸ਼ਕਾਂ ਦਾ ਮਨ ਮੋਹਿਆ ਹੈ । ਇਸ ਦੌਰਾਨ ਬੀਨ ਵਾਜਾ, ਬਾਜੀਗਰ ਆਦਿ ਸਮੇਤ ਹੋਰ ਲੋਕ ਨਾਚ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਹਨ । ਇਸ ਮੇਲੇ ਦੇ ਨੋਡਲ ਅਫ਼ਸਰ ਅਤੇ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਸ਼ੀਸ਼ ਮਹਿਲ 'ਚ 24 ਫਰਵਰੀ ਤੱਕ ਚੱਲਣ ਵਾਲੇ ਸਰਸ ਮੇਲੇ 'ਚ 60 ਹਜ਼ਾਰ ਤੱਕ ਦਰਸ਼ਕ ਪੁੱਜ ਚੁੱਕੇ ਹਨ ਅਤੇ ਇੱਥੇ ਲੱਗੀਆਂ ਵੱਖ-ਵੱਖ ਸਟਾਲਾਂ 'ਤੇ ਵਿਕਰੀ ਆਉਣ ਵਾਲੇ ਇੱਕ ਦੋ ਦਿਨਾਂ 'ਚ ਹੋਰ ਵੀ ਵਧਣ ਦੀ ਆਸ ਹੈ । ਅਨੁਪ੍ਰਿਤਾ ਜੌਹਲ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਇੱਸ ਮੇਲੇ ਦਾ ਅਨੰਦ ਮਾਨਣ ਲਈ ਸ਼ੀਸ਼ ਮਹਿਲ ਪੁੱਜਣ, ਕਿਉਂਕਿ ਇਥੇ ਦੇਸ਼ ਭਰ 'ਚੋਂ ਪੁੱਜੇ ਦਿਹਾਤੀ ਦਸਤਕਾਰਾਂ ਦੀ ਵਸਤਾਂ ਇੱਕ ਮੰਚ 'ਤੇ ਮੁਹੱਈਆ ਕਰਵਾਈਆਂ ਗਈਆਂ ਹਨ । ਇਸ ਤੋਂ ਬਿਨ੍ਹਾਂ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਲੋਕ ਕਲਾਵਾਂ ਦੇ ਕਲਾਕਾਰ ਇੱਥੇ ਆਪਣੀ ਦਿਲਕਸ਼ ਪੇਸ਼ਕਾਰੀ ਦਿਖਾ ਰਹੇ ਹਨ ।

Punjab Bani 17 February,2025
ਸਰਸ ਮੇਲੇ ’ਚ ਐਨ. ਜੈਡ. ਸੀ. ਸੀ. ਦੇ ਕਲਾਕਾਰ ਕਰਵਾ ਰਹੇ ਨੇ ਭਾਰਤ ਦੀ ਮਹਾਨ ਸੰਸਕ੍ਰਿਤੀ ਦੇ ਦਰਸ਼ਨ

ਸਰਸ ਮੇਲੇ ’ਚ ਐਨ. ਜੈਡ. ਸੀ. ਸੀ. ਦੇ ਕਲਾਕਾਰ ਕਰਵਾ ਰਹੇ ਨੇ ਭਾਰਤ ਦੀ ਮਹਾਨ ਸੰਸਕ੍ਰਿਤੀ ਦੇ ਦਰਸ਼ਨ -ਰਾਜਸਥਾਨ, ਹਰਿਆਣਾ, ਕਸ਼ਮੀਰ, ਝਾਰਖੰਡ ਅਤੇ ਉੱਤਰ ਪ੍ਰਦੇਸ਼ ਦੇ ਲੋਕ-ਨਾਚ ਤੇ ਲੋਕ ਗੀਤ ਰੋਜ਼ਾਨਾ ਆਉਣ ਵਾਲੇ ਹਜ਼ਾਰਾਂ ਮੇਲੀਆਂ ਦਾ ਕਰ ਰਹੇ ਨੇ ਮਨੋਰੰਜਨ ਪਟਿਆਲਾ, 17 ਫਰਵਰੀ : ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੇ ਅਗਵਾਈ ਹੇਠ ਪਟਿਆਲਾ ਦੇ ਵਿਰਾਸਤੀ ਸ਼ੀਸ਼ ਮਹਿਲ ਵਿਖੇ ਚੱਲ ਰਹੇ ਸਰਸ ਮੇਲੇ ’ਚ ਜਿੱਥੇ ਹਸਤ ਕਲਾ ਸ਼ਿਲਪਕਾਰੀ ਦੀਆਂ ਸਟਾਲਾਂ ਦੇਖਣਯੋਗ ਹਨ, ਉੱਥੇ ਹੀ ਭਾਰਤ ਦੀ ਮਹਾਨ ਸੰਸਕ੍ਰਿਤੀ ਨੂੰ ਦਰਸਾਉਂਦੇ ਵੱਖ-ਵੱਖ ਖੇਤਰਾਂ ਦੇ ਲੋਕ-ਨਾਚ ਅਤੇ ਲੋਕ- ਧੁਨਾਂ ਨਾਲ ਪਰੋਏ ਲੋਕ-ਗੀਤ ਨਵੀਂ ਪੀੜੀ ਦਾ ਜਿੱਥੇ ਮਨੋਰੰਜਨ ਕਰ ਰਹੇ ਹਨ ਉੱਥੇ ਆਪਣੇ ਅਮੀਰ ਵਿਰਸੇ ਦੀਆਂ ਸਾਂਝਾਂ ਨੂੰ ਹੋਰ ਪਕੇਰਾ ਕਰਦੇ ਨਜ਼ਰ ਆਉਂਦੇ ਹਨ । ਸਭਿਆਚਾਰਕ ਪ੍ਰੋਗਰਾਮਾਂ ਦੀ ਦੇਖ-ਰੇਖ ਕਰ ਰਹੇ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਦੱਸਿਆ ਕਿ ਮੇਲਾ ਅਫ਼ਸਰ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਨੁਪ੍ਰਿਤਾ ਜੌਹਲ ਦੀ ਦੀ ਰਹਿਨੁਮਾਈ ਹੇਠ ਰੋਜ਼ਾਨਾ ਆਉਣ ਵਾਲੇ ਹਜ਼ਾਰਾਂ ਮੇਲੀਆਂ ਦਾ ਦੇਸ਼ ਦੇ ਵੱਖ ਵੱਖ ਰਾਜਾਂ ਤੋਂ ਆਏ ਕਲਾਕਾਰਾਂ ਵੱਲੋਂ ਆਪਣੇ ਲੋਕ ਨਾਚ ਤੇ ਲੋਕ ਗੀਤ ਰਾਹੀਂ ਮਨੋਰੰਜਨ ਕੀਤਾ ਜਾ ਰਿਹਾ ਹੈ । ਮੇਲੇ ਵਿੱਚ ਉੱਤਰ ਭਾਰਤ ਸਭਿਆਚਾਰਕ ਕੇਂਦਰ ਪਟਿਆਲਾ ਤੇ ਪੰਜਾਬ ਸੈਰ ਸਪਾਟਾ ਤੇ ਸਭਿਆਚਾਰ ਮਾਮਲੇ ਵਿਭਾਗ ਦੇ ਸਹਿਯੋਗ ਸਦਕਾ ਰਾਜਸਥਾਨ ਦਾ ਕਾਲਬੇਲੀਆ ਜੋ ਕਿ ਭਰਤਪੁਰ, ਜੈਸਲਮੇਰ ਤੇ ਜੈਪੁਰ ਦੇ ਖੇਤਰਾਂ ਦਾ ਮਸ਼ਹੂਰ ਲੋਕ-ਨਾਚ ਹੈ । ਹਰਿਆਣਾ ਦਾ ਫਾਗ ਅਤੇ ਉੱਤਰ ਪ੍ਰਦੇਸ਼ ਦਾ ਮਾਯੁਰ ਡਾਂਸ, ਝਾਰਖੰਡ ਦਾ ਛਾਉਂ, ਕਸ਼ਮੀਰ ਦਾ ਰੁੱਫ ਅਤੇ ਪੰਜਾਬ ਦੇ ਭੰਗੜਾ, ਲੁੱਡੀ ਅਤੇ ਸੰਮੀ ਲੋਕ-ਨਾਚ ਮੇਲੇ ਵਿੱਚ ਆਏ ਮੇਲੀਆਂ ਨੂੰ ਲੋਕ ਸਾਜਾਂ ਉੱਤੇ ਥਿਰਕਣ ਲਈ ਮਜਬੂਰ ਕਰ ਦਿੰਦੇ ਹਨ । ਇਸ ਮੌਕੇ ਮੰਚ ਸੰਚਾਲਕ ਸੰਜੀਵ ਸ਼ਾਦ ਵੱਲੋਂ ਆਪਣੀ ਸ਼ਾਇਰੀ ਅਤੇ ਲੋਕ-ਨਾਚਾਂ ਦੇ ਪਿਛੋਕੜ ਬਾਰੇ ਮੇਲੀਆਂ ਨੂੰ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ । ਮੇਲੇ ਦੌਰਾਨ ਉਤਰ ਭਾਰਤੀ ਸਭਿਆਚਾਰਕ ਕੇਂਦਰ ਦੇ ਸਹਾਇਕ ਡਾਇਰੈਕਟਰ ਰਵਿੰਦਰ ਸ਼ਰਮਾ ਅਤੇ ਜ਼ਿਲ੍ਹਾ ਬਾਲ ਵਿਕਾਸ ਅਤੇ ਸੰਭਾਲ ਅਫ਼ਸਰ ਡਾ. ਸ਼ਾਇਨਾ ਕਪੂਰ, ਰੂਪਵੰਤ ਕੌਰ ਅਤੇ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਵੱਲੋਂ ਸਭਿਆਚਾਰਕ ਪ੍ਰੋਗਰਾਮਾਂ ਰਾਹੀਂ ਮੇਲੀਆਂ ਨੂੰ ਭਾਰਤ ਦੀ ਮਹਾਨ ਸਭਿਆਚਾਰਕ ਵਿਰਾਸਤ ਦੇ ਦਰਸ਼ਨ ਕਰਵਾਏ ਜਾ ਰਹੇ ਹਨ ।

Punjab Bani 17 February,2025
First
Last