Breaking News ਹਾਦਸਾ : ਸ਼ਰਧਾਂਲੂਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ, 9 ਦੀ ਮੌਤ ਤੇ ਕਈ ਜ਼ਖਮੀਆਪ ਪਾਰਟੀ ਨੇ ਸਵਾ ਦੋ ਸਾਲ ਦੇ ਸਮੇ ਵਿੱਚ ਜਿਤਿਆ ਲੋਕਾਂ ਦਾ ਦਿਲ : ਭਗਵੰਤ ਮਾਨਪ੍ਰਨੀਤ ਕੌਰ ਨੇ ਰਾਜੀਵ ਗਾਂਧੀ ਯੂਨੀਵਰਸਿਟੀ ਆਫ਼ ਲਾਅ ਦੇ ਚਾਰ ਵਿਦਿਆਰਥੀਆਂ ਦੀ ਸੜਕ ਹਾਦਸੇ ਵਿੱਚ ਮੌਤ ’ਤੇ ਡੂੰਘੇ ਦੁੱਖ ਦਾ ਕੀਤਾ ਪ੍ਰਗਟਾਵਾਮੁੱਖ ਚੋਣ ਅਧਿਕਾਰੀ ਨੇ ਅਜਨਾਲਾ ਚੋਣ ਰੈਲੀ 'ਚ ਚੱਲੀ ਗੋਲੀ ਦੀ ਡੀਜੀਪੀ ਤੋਂ ਮੰਗੀ ਰਿਪੋਰਟਲੋਕ ਸਭਾ ਚੋਣਾਂ ਦੌਰਾਨ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਦੂਜੀ ਰਿਹਰਸਲ 19 ਮਈ ਨੂੰ ਹੋਵੇਗੀ: ਜ਼ਿਲ੍ਹਾ ਚੋਣ ਅਫ਼ਸਰਜਨਰਲ ਅਬਜਰਵਰ ਦਿਨੇਸ਼ਨ ਐਚ. ਵੱਲੋਂ ਲਹਿਰਾ ਅਤੇ ਖਨੌਰੀ ਵਿਖੇ ਵੱਖ-ਵੱਖ ਪੋਲਿੰਗ ਬੂਥਾਂ ਦਾ ਜਾਇਜ਼ਾਵੋਟਰ ਜਾਗਰੂਕਤਾ ਲਈ ਸਵੀਪ ਗਤੀਵਿਧੀਆਂ ਅਧੀਨ ਕਰਵਾਈ ਸਾਈਕਲ ਰੈਲੀਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਛੱਡੋ, 'ਆਪ' ਆਗੂ ਔਰਤਾਂ ਦੀ ਇੱਜ਼ਤ ਵੀ ਨਹੀਂ ਕਰਦੇ: ਬੀਬਾ ਜੈ ਇੰਦਰ ਕੌਰ

ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਵੱਲੋਂ ਕਸ਼ਮੀਰ ਦੇ ਸ਼ਾਸਤਰੀ ਸੰਗੀਤ ਬਾਰੇ ਖੋਜ

ਦੁਆਰਾ: News ਪ੍ਰਕਾਸ਼ਿਤ :Sunday, 18 June, 2023, 04:32 PM

ਕਸ਼ਮੀਰ ਦੇ ਸ਼ਾਸਤਰੀ ਸੰਗੀਤ ਵਿਚ ਘਮਕ, ਖਟਕਾ, ਸਰਗਮ ਅਤੇ ਤਾਨਾਂ ਆਦਿ ਦੀ ਵਰਤੋਂ ਨਹੀਂ ਹੁੰਦੀ
-ਕਸ਼ਮੀਰੀ ਸੰਗੀਤ ਵਿੱਚ ਸਵਰਾਂ ਨਾਲ਼ੋਂ ਸ਼ਬਦਾਂ ਉੱਤੇ ਜਿ਼ਆਦਾ ਜ਼ੋਰ
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਕਸ਼ਮੀਰ ਦੇ ਸ਼ਾਸਤਰੀ ਸੰਗੀਤ ਵਿੱਚ ਸਵਰਾਂ ਨਾਲ਼ੋਂ ਸ਼ਬਦਾਂ ਉੱਤੇ ਜਿ਼ਆਦਾ ਜ਼ੋਰ ਦਿੱਤਾ ਜਾਂਦਾ ਹੈ। ਇਸ ਸੰਗੀਤ ਦੀ ਇੱਕ ਵਿਲੱਖਣਤਾ ਇਹ ਹੈ ਕਿ ਇਸ ਵਿੱਚ ਘਮਕ, ਖਟਕਾ, ਸਰਗਮ ਅਤੇ ਤਾਨਾਂ ਆਦਿ ਦੀ ਵਰਤੋਂ ਨਹੀਂ ਹੁੰਦੀ।
ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਵੱਲੋਂ ਕੀਤੀ ਤਾਜ਼ਾ ਖੋਜ ਵਿੱਚ ਇਹ ਸਿੱਟੇ ਸਾਹਮਣੇ ਆਏ ਹਨ। ਇਹ ਖੋਜ ਡਾ. ਜਸਬੀਰ ਕੌਰ ਦੀ ਨਿਗਰਾਨੀ ਵਿੱਚ ਖੋਜਾਰਥੀ ਇਕਬਾਲ ਹੁਸੈਨ ਮੀਰ ਨੇ ਕੀਤੀ ਹੈ।
ਇਸ ਖੋਜ-ਕਾਰਜ ਅਧੀਨ ਕਸ਼ਮੀਰ ਦੇ ਸ਼ਾਸਤਰੀ ਸੰਗੀਤ ਦਾ ਬਰੀਕੀ ਨਾਲ਼ ਅਧਿਐਨ ਕੀਤਾ ਗਿਆ ਹੈ। ਇਸ ਖੋਜ-ਪ੍ਰਬੰਧ ਵਿੱਚ ਦੱਸਿਆ ਗਿਆ ਕਿ ਕਸ਼ਮੀਰ ਦੇ ਸੂਫੀਆਨਾ ਕਲਾਮ ਨੂੰ ਕਲਾਸੀਕਲ ਸੰਗੀਤ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਕਸ਼ਮੀਰ ਦੇ ਵੱਖ-ਵੱਖ ਘਰਾਣੇ ਪੇਸ਼ੇਵਰ ਸੰਗੀਤਕਾਰਾਂ ਰਾਹੀਂ ਇਸ ਸੰਗੀਤ ਨੂੰ ਰਵਾਇਤੀ ਤੌਰ ਉੱਤੇ ਸਿੱਖਦੇ ਹਨ। ਇਹ ਸੰਗੀਤਕ ਰੂਪ ਸਦੀਆਂ ਤੋਂ ਚੱਲਿਆ ਆ ਰਿਹਾ ਹੈ ਜਿਸ ਦਾ ਵਿਕਾਸ ਵਿਦੇਸ਼ੀ ਅਤੇ ਦੇਸੀ ਤੱਤਾਂ ਦੇ ਆਪਸੀ ਮੇਲ ਰਾਹੀਂ ਹੋਇਆ ਹੈ। ਇਸ ਵਿੱਚ ਸੰਤੂਰ, ਸਾਜ਼-ਏ-ਕਸ਼ਮੀਰ, ਕਸ਼ਮੀਰੀ ਸਹਿਤਰ ਅਤੇ ਤਬਲੇ ਨੂੰ ਵਜਾਇਆ ਜਾਂਦਾ ਹੈ ਅਤੇ ਰਾਗ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਸ਼ਾਸਤਰੀ ਸੰਗੀਤ ਵਿਧਾ ਮੱਧ ਏਸ਼ੀਆ, ਪਾਰਸੀ, ਤੁਰਕੀ ਅਤੇ ਭਾਰਤ ਦੇ ਸੰਗੀਤ ਦਾ ਸੁਮੇਲ ਹੈ।
ਖੋਜਾਰਥੀ ਇਕਬਾਲ ਹੁਸੈਨ ਮੀਰ ਨੇ ਦੱਸਿਆ ਹੈ ਕਿ ਇਸ ਖੋਜ-ਕਾਰਜ ਵਿੱਚ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਅਤੇ ਕਸ਼ਮੀਰ ਦੇ ਸ਼ਾਸਤਰੀ ਸੰਗੀਤ ਦਾ ਤੁਲਨਾਤਮਕ ਅਧਿਐਨ ਵੀ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਸ਼ੈਲੀ, ਬਣਤਰ ਅਤੇ ਪ੍ਰਦਰਸ਼ਨ ਦਾ ਵਿਸ਼ਲੇਸ਼ਣ ਇਹ ਦਰਸਾਉਂਦਾ ਹੈ ਕਿ ਭਾਰਤੀ ਸ਼ਾਸਤਰੀ ਸੰਗੀਤ ਦੀ ਪਰਿਭਾਸ਼ਾ ਅਨੁਸਾਰ ਕੇਵਲ ਕਸ਼ਮੀਰ ਦੇ ਸ਼ਾਸਤਰੀ ਸੰਗੀਤ ਵਿੱਚ ਵਰਤਮਾਨ ਸਮੇਂ ਤਿੰਨ ਕਿਸਮਾਂ ਦੀਆਂ ਜਾਤੀਆਂ ਦੀ ਵਰਤੋਂ ਕੀਤੀ ਜਾਂਦੀ ਹੈ: ਅਵਦਾ-ਸੰਪੂਰਨ, ਸ਼ੈਡੋ-ਸੰਪੂਰਨ ਅਤੇ ਸੰਪੂਰਣ। ਉਦਾਹਰਨ ਲਈ ਆਰੋਹ ਵਿੱਚ 5, 6 ਜਾਂ 7 ਸਵਰ ਹੋ ਸਕਦੇ ਹਨ ਪਰ ਅਵਰੋਹ ਹਮੇਸ਼ਾ ਹੁੰਦਾ ਹੈ। ਸਾਰੇ ਮਕਮਾਂ ਵਿੱਚ ਸੰਪੂਰਣ ਵਜੋਂ ਵਰਤਿਆ ਜਾਂਦਾ ਹੈ ਜਦੋਂ ਕਿ ਦੂਜੇ ਪਾਸੇ ਭਾਰਤੀ ਸ਼ਾਸਤਰੀ ਸੰਗੀਤ ਵਿੱਚ ਨੌਂ ਕਿਸਮਾਂ ਦੀਆਂ ਜਾਤੀਆਂ ਹਨ।ਉਨ੍ਹਾਂ ਦੱਸਿਆ ਕਿ ਖੋਜ ਵਿੱਚ ਸਾਹਮਣੇ ਆਇਆ ਕਿ ਕਸ਼ਮੀਰ ਦੇ ਸ਼ਾਸਤਰੀ ਸੰਗੀਤ ਨੂੰ ਇਕੱਲੇ ਪ੍ਰਦਰਸ਼ਨ ਵਜੋਂ ਪੇਸ਼ ਨਹੀਂ ਕੀਤਾ ਜਾ ਸਕਦਾ। ਇਹ ਕੱਵਾਲੀ ਵਰਗਾ ਹੈ ਜਿਸ ਨੂੰ ਗੀਤ ਦੀ ਪੇਸ਼ਕਾਰੀ ਲਈ ਲੋਕਾਂ ਦੇ ਸਮੂਹ ਦੀ ਲੋੜ ਹੁੰਦੀ ਹੈ ਅਤੇ ਇਸ ਤੋਂ ਇਲਾਵਾ ਸੰਗੀਤਕ ਸਾਜ਼ ਵਜਾਉਣ ਲਈ ਵਿਅਕਤੀਆਂ ਦੀ ਘੱਟੋ-ਘੱਟ ਗਿਣਤੀ ਦਾ ਸਮੂਹ ਪੰਜ ਅਤੇ ਵੱਧ ਤੋਂ ਵੱਧ ਬਾਰਾਂ ਤੱਕ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਬਰੀਕੀਆਂ ਇਸ ਖੋਜ ਕਾਰਜ ਰਾਹੀਂ ਉੱਭਰ ਕੇ ਸਾਹਮਣੇ ਆਈਆਂ ਹਨ।
ਨਿਗਰਾਨ ਡਾ. ਜਸਬੀਰ ਕੌਰ ਨੇ ਦੱਸਿਆ ਹੈ ਕਿ ਆਧੁਨਿਕ ਯੁੱਗ ਵਿੱਚ ਸੱਭਿਆਚਾਰ ਅਤੇ ਪਰੰਪਰਾ ਦੀਆਂ ਜੜ੍ਹਾਂ ਜੋ ਰਵਾਇਤੀ ਕਲਾਸੀਕਲ ਦੀ ਵਿਸ਼ੇਸ਼ ਸ਼ਮੂਲੀਅਤ ਨਾਲ਼ ਬਣਦੀਆਂ ਹਨ, ਨੂੰ ਖੋਰਾ ਲੱਗ ਰਿਹਾ ਹੈ। ਰਵਾਇਤੀ ਕਿਸਮ ਦੇ ਸੰਗੀਤ, ਨਾਚ, ਭਾਸ਼ਾ ਆਦਿ ਦਿਨੋ-ਦਿਨ ਖਤਮ ਹੋ ਰਹੇ ਹਨ। ਪੱਛਮੀਕਰਨ, ਖਪਤਵਾਦ, ਪਦਾਰਥਵਾਦ ਅਤੇ ਅਖੌਤੀ ਉੱਚ ਜੀਵਨ ਸ਼ੈਲੀ ਵੱਲ ਝੁਕਾਅ ਆਦਿ ਕਾਰਨ ਬਹੁਤ ਸਾਰੇ ਬਦਲਾਅ ਆ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰਸੰਗ ਵਿੱਚ ਅਤੀਤ ਨੂੰ ਮੁੜ ਸੁਰਜੀਤ ਕਰਨ ਦੇ ਮਕਸਦ ਨਾਲ਼ ਕਸ਼ਮੀਰੀ ਸੰਗੀਤ ਦੀ ਪਰੰਪਰਾ ਬਾਰੇ ਇਹ ਖੋਜ ਮਹੱਤਵਪੂਰਨ ਸਾਬਤ ਹੋ ਸਕਦੀ ਹੈ।
ਵਾਈਸ ਚਾਂਸਲਰ ਪ੍ਰੋ.ਅਰਵਿੰਦ ਵੱਲੋਂ ਇਸ ਖੋਜ ਕਾਰਜ ਦੀ ਸ਼ਲਾਘਾ ਕਰਦਿਆਂ ਨਿਗਰਾਨ ਅਤੇ ਖੋਜਾਰਥੀ ਨੂੰ ਵਿਸ਼ੇਸ਼ ਵਧਾਈ ਦਿੱਤੀ ਗਈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਦੀ ਲੋੜ ਹੈ ਕਿ ਜਦੋਂ ਪੱਛਮ ਦੇ ਪ੍ਰਭਾਵ ਨਾਲ਼ ਸਾਡੀਆਂ ਆਪਣੀਆਂ ਵਿਰਾਸਤੀ ਕਲਾਵਾਂ ਖਤਰੇ ਵਿੱਚ ਹਨ ਤਾਂ ਸਾਨੂੰ ਇਨ੍ਹਾਂ ਦੀਆਂ ਵਿਲੱਖਣਤਾਵਾਂ ਨੂੰ ਉਜਾਗਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਖੋਜ-ਕਾਰਜ ਸੰਗੀਤ ਵਿੱਚ ਦਿਲਚਸਪੀ ਰੱਖਣ ਵਾਲੇ ਮਾਹਿਰਾਂ ਲਈ ਸਭਿਆਚਾਰ ਅਤੇ ਤੁਲਨਾਤਮਕ ਅਧਿਐਨ ਕਰਨ ਪੱਖੋਂ ਅਤੇ ਅਗਲੇਰੀਆਂ ਖੋਜਾਂ ਲਈ ਲਾਭਦਾਇਕ ਸਾਬਿਤ ਹੋਵੇਗਾ।



Scroll to Top