ਅੱਗ ਲੱਗਣ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋ ਸਰੂਪ ਅਗਨ ਭੇਟ ਹੋਏ

ਦੁਆਰਾ: Punjab Bani ਪ੍ਰਕਾਸ਼ਿਤ :Tuesday, 23 April, 2024, 07:44 PM

ਅੱਗ ਲੱਗਣ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋ ਸਰੂਪ ਅਗਨ ਭੇਟ ਹੋਏ
ਪਟਿਆਲਾ-ਪਟਿਆਲਾ ਦੇ ਜੱਟਾ ਵਾਲਾ ਚੌਂਤਰਾ ਇਲਾਕੇ ਵਿੱਚ ਸਥਿਤ ਗੁਰਦੁਆਰਾ ਸਾਹਿਬ ਦੇ ਅੰਦਰ ਬਣੇ ਸੁਖਆਸਨ ਸਥਾਨ ’ਚ ਦੇਰ ਰਾਤ ਅੱਗ ਲੱਗ ਗਈ। ਅੱਗ ਲੱਗਣ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋ ਸਰੂਪ ਅਗਨ ਭੇਟ ਹੋ ਗਏ, ਜਦਕਿ ਇੱਕ ਸਰੂਪ ਦਾ ਬਚਾਅ ਹੋ ਗਿਆ। ਜਾਣਕਾਰੀ ਦਿੰਦਿਆਂ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਪ੍ਰਣਾਮ ਸਿੰਘ ਨੇ ਦੱਸਿਆ ਕਿ ਜੱਟਾਂ ਵਾਲਾ ਚੌਂਤਰਾ ਵਿਖੇ ਲੋਕਲ ਗੁਰਦੁਆਰਾ ਸਾਹਿਬ ਦੇ ਅੰਦਰ ਜੋ ਸੁਖਆਸਨ ਸਥਾਨ ਬਣਿਆ ਹੋਇਆ ਹੈ। ਉਸ ਵਿਚ ਪਲਾਸਟਿਕ ਦਾ ਪੱਖਾ ਲੱਗਿਆ ਹੋਇਆ ਸੀ। ਇਹ ਪੱਖਾ ਦਿਨ ਰਾਤ ਚਲਦਾ ਰਹਿੰਦਾ ਹੈ, ਜਿਸ ਕਰਕੇ ਪੱਖਾ ਜ਼ਿਆਦਾ ਗਰਮ ਹੋ ਗਿਆ ਅਤੇ ਗਰਮ ਹੋਣ ਨਾਲ ਇਸ ਦੀ ਮੋਟਰ ਸੜ ਗਈ ਅਤੇ ਪੱਖੇ ਨੂੰ ਅੱਗ ਲੱਗ ਗਈ। ਪੱਖਾ ਪਲਾਸਟਿਕ ਦਾ ਹੋਣ ਕਰਕੇ ਅੱਗ ਜਲਦੀ ਭੜਕ ਗਈ ਅਤੇ ਇਹ ਪੱਖਾ ਗੁਰ ਮਹਾਰਾਜ ਜੀ ਦੇ ਸਰੂਪ ਦੇ ਉੱਪਰ ਲੱਗਿਆ ਹੋਣ ਕਰਕੇ ਅੱਗ ਦੀ ਚੰਗਿਆੜੀਆਂ ਹੇਠਾਂ ਡਿੱਗਣੀਆਂ ਸ਼ੁਰੂ ਹੋ ਗਈਆਂ, ਜਿਸ ਕਰਕੇ ਉਥੇ ਪਏ ਤਿੰਨ ਸਰੂਪਾਂ ’ਚੋਂ ਦੋ ਅਗਨ ਭੇਟ ਹੋ ਗਏ। ਜਦਕਿ ਇੱਕ ਸਰੂਪ ਦਾ ਬਚਾਅ ਹੋ ਗਿਆ, ਜਿਸ ਨੂੰ ਐਸ.ਜੀ.ਪੀ.ਸੀ. ਦੇ ਜਥੇ ਵੱਲੋਂ ਲਿਆ ਕੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਸਸੋਬਿਤ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕਾਫੀ ਦੇਰ ਤੋਂ ਵੱਖ-ਵੱਖ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਅਤੇ ਗ੍ਰੰਥੀ ਸਿੰਘਾਂ ਨੂੰ ਅਪੀਲ ਕੀਤੀ ਜਾਂਦੀ ਰਹੀ ਹੈ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਜਿੱਥੇ ਸੁਖਆਸਨ ਸਥਾਨ ਹੋਵੇ ਜਾਂ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤੇ ਹੋਣ। ਉਸ ਦੇ ਆਸ-ਪਾਸ ਬਿਜਲੀ ਦੀਆਂ ਤਾਰਾਂ, ਸਵਿੱਚ, ਘਟੀਆ ਕੁਆਲਟੀ ਦੇ ਬਿਜਲੀ ਔਜਾਰ ਜਾਂ ਕੋਈ ਅਜਿਹੀ ਇਲੈਕਟ੍ਰਿਕ ਵਸਤੂ ਜਿਸ ਨਾਲ ਅੱਗ ਲੱਗਣ ਦਾ ਖਦਸ਼ਾ ਹੋਵੇ, ਉਸ ਨੂੰ ਨਾ ਲਗਾਇਆ ਜਾਵੇ।



Scroll to Top