Breaking News ਹਾਦਸਾ : ਸ਼ਰਧਾਂਲੂਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ, 9 ਦੀ ਮੌਤ ਤੇ ਕਈ ਜ਼ਖਮੀਆਪ ਪਾਰਟੀ ਨੇ ਸਵਾ ਦੋ ਸਾਲ ਦੇ ਸਮੇ ਵਿੱਚ ਜਿਤਿਆ ਲੋਕਾਂ ਦਾ ਦਿਲ : ਭਗਵੰਤ ਮਾਨਪ੍ਰਨੀਤ ਕੌਰ ਨੇ ਰਾਜੀਵ ਗਾਂਧੀ ਯੂਨੀਵਰਸਿਟੀ ਆਫ਼ ਲਾਅ ਦੇ ਚਾਰ ਵਿਦਿਆਰਥੀਆਂ ਦੀ ਸੜਕ ਹਾਦਸੇ ਵਿੱਚ ਮੌਤ ’ਤੇ ਡੂੰਘੇ ਦੁੱਖ ਦਾ ਕੀਤਾ ਪ੍ਰਗਟਾਵਾਮੁੱਖ ਚੋਣ ਅਧਿਕਾਰੀ ਨੇ ਅਜਨਾਲਾ ਚੋਣ ਰੈਲੀ 'ਚ ਚੱਲੀ ਗੋਲੀ ਦੀ ਡੀਜੀਪੀ ਤੋਂ ਮੰਗੀ ਰਿਪੋਰਟਲੋਕ ਸਭਾ ਚੋਣਾਂ ਦੌਰਾਨ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਦੂਜੀ ਰਿਹਰਸਲ 19 ਮਈ ਨੂੰ ਹੋਵੇਗੀ: ਜ਼ਿਲ੍ਹਾ ਚੋਣ ਅਫ਼ਸਰਜਨਰਲ ਅਬਜਰਵਰ ਦਿਨੇਸ਼ਨ ਐਚ. ਵੱਲੋਂ ਲਹਿਰਾ ਅਤੇ ਖਨੌਰੀ ਵਿਖੇ ਵੱਖ-ਵੱਖ ਪੋਲਿੰਗ ਬੂਥਾਂ ਦਾ ਜਾਇਜ਼ਾਵੋਟਰ ਜਾਗਰੂਕਤਾ ਲਈ ਸਵੀਪ ਗਤੀਵਿਧੀਆਂ ਅਧੀਨ ਕਰਵਾਈ ਸਾਈਕਲ ਰੈਲੀਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਛੱਡੋ, 'ਆਪ' ਆਗੂ ਔਰਤਾਂ ਦੀ ਇੱਜ਼ਤ ਵੀ ਨਹੀਂ ਕਰਦੇ: ਬੀਬਾ ਜੈ ਇੰਦਰ ਕੌਰ

ਨਰਿੰਦਰ ਮੋਦੀ ਨੇ ਕੀਤਾ ਦਰਭੰਗਾ ਵਿੱਚ ਚੋਣ ਰੈਲੀ ਨੂੰ ਸੰਬੋਧਨ

ਦੁਆਰਾ: Punjab Bani ਪ੍ਰਕਾਸ਼ਿਤ :Sunday, 05 May, 2024, 04:08 PM

ਨਰਿੰਦਰ ਮੋਦੀ ਨੇ ਕੀਤਾ ਦਰਭੰਗਾ ਵਿੱਚ ਚੋਣ ਰੈਲੀ ਨੂੰ ਸੰਬੋਧਨ
ਪਹਿਲੀ ਵਾਰ ਗੋਧਰਾ ਮੁੱਦਾ ਚੁਕਿਆ
ਦਿਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬਿਹਾਰ ’ਚ ਭਾਜਪਾ ਦੀ ਮੁੱਖ ਵਿਰੋਧੀ ਪਾਰਟੀ ਆਰਜੇਡੀ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ’ਤੇ ਦੋ ਦਹਾਕੇ ਪੁਰਾਣੇ ਗੋਧਰਾ ਰੇਲ ਗੱਡੀ ਅੱਗਜ਼ਨੀ ਕਾਂਡ ਦੇ ‘ਦੋਸ਼ੀਆਂ ਨੂੰ ਬਚਾਉਣ’ ਅਤੇ ‘ਕਾਰ ਸੇਵਕਾਂ ’ਤੇ ਦੋਸ਼ ਮੜ੍ਹਣ’’ ਦੀ ਕੋਸ਼ਿਸ਼ ਦਾ ਦੋਸ਼ ਲਾਇਆ ਹੈ।
ਦਰਭੰਗਾ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਜੋ ਕਿ ਗੋਧਰਾ (ਗੁਜਰਾਤ) ’ਚ ਦੰਗੇ ਹੋਣ ਸਮੇਂ ਗੁਜਰਾਤ ਦੇ ਮੁੱਖ ਮੰਤਰੀ ਸਨ, ਨੇ ਦੋਸ਼ ਲਾਇਆ ਕਿ ਆਰਜੇਡੀ ਮੁਖੀ ਨੇ ਉਦੋਂ ਕੇਂਦਰ ’ਚ ਸੱਤਾਧਾਰੀ ਕਾਂਗਰਸ ਲਾਲ ਮਿਲ ਕੇ ਕੰਮ ਕੀਤਾ ਸੀ। ਮੋਦੀ ਨੇ ਮੌਜੂਦਾ ਚੋਣਾਂ ਦੌਰਾਨ ਸੰਭਾਵੀ ਤੌਰ ’ਤੇ ਪਹਿਲੀ ਵਾਰ ‘ਗੋਧਰਾ ਮੁੱਦਾ’ ਚੁੱਕਿਆ ਹੈ।
ਮੋਦੀ ਨੇ ਲਾਲੂ ਪ੍ਰਸਾਦ ਯਾਦਵ ਜੋ ਕਿ ਯੂਪੀਏ ਸਰਕਾਰ ’ਚ ਰੇਲਵੇ ਮੰਤਰੀ ਸਨ, ਦਾ ਨਾਮ ਲਏ ਬਿਨਾਂ ਆਖਿਆ ਕਿ ਉਹ (ਚਾਰਾ ਘੁਟਾਲੇ ’ਚ) ‘‘ਸਜ਼ਾ ਕੱਟ ਰਹੇ ਹਨ, ਜ਼ਮਾਨਤ ’ਤੇ ਜੇਲ੍ਹ ਤੋਂ ਬਾਹਰ ਘੁੰਮ ਰਹੇ ਹਨ।’’ ਪ੍ਰਧਾਨ ਮੰਤਰੀ ਨੇ ਕਾਂਗਰਸ ਦੀ ਸਾਬਕਾ ਪ੍ਰਧਾਨ ਤੇ ਯੂਪੀਏ ਦੀ ਚੇਅਰਪਰਸਨ ਦਾ ਹਵਾਲਾ ਦਿੰਦਿਆਂ ਕਿਹਾ, ‘‘ਉਨ੍ਹਾਂ ਨੇ ਗੋਧਰਾ ਰੇੇਲ ਅੱਗਜ਼ਨੀ ਜਿਸ ’ਚ 60 ਤੋਂ ਵੱਧ ਕਾਰ ਸੇਵਕ ਜਿਊਂਦੇ ਸੜ ਗਏ ਸਨ, ਦੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਕੀ ਇਹ ਸੋਨੀਆ (ਗਾਂਧੀ) ਮੈਡਮ ਦਾ ਸ਼ਾਸਨਕਾਲ ਨਹੀਂ ਸੀ।’’ ਮੋਦੀ ਨੇ ਯਾਦ ਦਿਵਾਇਆ, ‘‘ਬੈਨਰਜੀ ਕਮਿਸ਼ਨ ਨੇ ਲਾਲੂ ਪ੍ਰਸਾਦ ਦੇ ਦਬਾਅ ਹੇਠ ਫਰਜ਼ੀ ਰਿਪੋਰਟ ਪੇਸ਼ ਕੀਤੀ ਸੀ ਜਿਸ ਵਿੱਚ ਉਨ੍ਹਾਂ ਨੇ ਦੋਸ਼ੀਆਂ ਨੂੰ ਦੋਸ਼ਮੁਕਮਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਦੋਸ਼ ਕਾਰ ਸੇਵਕਾਂ ’ਤੇ ਮੜ੍ਹਿਆ ਗਿਆ। ਪਰ ਅਦਾਲਤ ਨੇ ਇਹ ਰਿਪੋਰਟ ਖਾਰਜ ਦਿੱਤੀ ਤੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਗਈ।’’ ਮੋਦੀ ਨੇ ਕਿਹਾ ਕਿ ਇੰਡੀਆ ਗੱਠਜੋੜ ਦੇ ਸਾਰੇ ਦਲਾਂ ਦੀ ਪ੍ਰਵਿਰਤੀ ‘ਤੁਸ਼ਟੀਕਰਨ’ ਵੱਲ ਹੈ ਅਤੇ ਨਾਲ ਹੀ ਹਥਿਆਰਬੰਦ ਬਲਾਂ ’ਚ ਮੁਸਲਮਾਨਾਂ ਦੀ ਗਿਣਤੀ ਲਈ ਆਰਜੇਡੀ ਦੀ ਆਲੋਚਨਾ ਕੀਤੀ। ਉਨ੍ਹਾਂ ਨੇ ਇੰਡੀਆ ਬਲਾਕ ’ਤੇ ਝੂਠ ਫੈਲਾਉਣ ਦਾ ਦੋਸ਼ ਲਾਇਆ ਤੇ ਕਿਹਾ, ‘‘ਉਹ ਕਹਿ ਰਹੇ ਨੇ ਕਿ ਮੈਂ (ਮੋਦੀ) ਸੰਵਿਧਾਨ ਬਦਲਣਾ ਚਾਹੁੰਦਾ ਹਾਂ, ਜਿਸ ਦੀ ਮੈਂ ਪੂਜਾ ਕਰਦਾ ਹਾਂ।’’ ਮੋਦੀ ਨੇ ਰਾਹੁਲ ਗਾਂਧੀ ਤੇ ਤੇਜਸਵੀ ਯਾਦਵ ਦਾ ਨਾਮ ਲਏ ਬਿਨਾਂ ਕਿਹਾ, ‘‘ਇੱਕ ਸ਼ਹਿਜ਼ਾਦਾ ਦਿੱਲੀ ਤੇ ਦੂਜਾ ਪਟਨਾ ਵਿੱਚ ਹੈ। ਦੋਵਾਂ ਦਾ ਰਿਕਾਰਡ ਨਿਰਾਸ਼ਾਜਨਕ ਹੈ। ਦੋਵੇਂ ਹੀ ਮੁਲਕ ਨੂੰ ਆਪਣੀ ਜਾਗੀਰ ਸਮਝਦੇ ਹਨ।’’



Scroll to Top