ਕਾਂਗਰਸ ਦੀ ਦੁਕਾਨ ਤੇ ਸਿਰਫ਼ ਡਰ, ਭੁੱਖ ਤੇ ਭ੍ਰਿਸ਼ਟਾਚਾਰ ਵਿਕਦਾ ਹੈ : ਮੋਦੀ

ਦੁਆਰਾ: Punjab Bani ਪ੍ਰਕਾਸ਼ਿਤ :Monday, 22 April, 2024, 02:02 PM

ਕਾਂਗਰਸ ਦੀ ਦੁਕਾਨ ਤੇ ਸਿਰਫ਼ ਡਰ, ਭੁੱਖ ਤੇ ਭ੍ਰਿਸ਼ਟਾਚਾਰ ਵਿਕਦਾ ਹੈ : ਮੋਦੀ
ਦਿਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਾਂਗਰਸ ਪਾਰਟੀ ‘ਤੇ ਆਦਿਵਾਸੀਆਂ ਦੀ ਭਲਾਈ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪਾਰਟੀ ਨੂੰ ਆਪਣੇ 60 ਸਾਲਾਂ ਦੇ ਸ਼ਾਸਨ ਦੌਰਾਨ ਕਬਾਇਲੀ ਭਾਈਚਾਰੇ ਦਾ ਇਕ ਵੀ ਵਿਅਕਤੀ ਨਹੀਂ ਮਿਲਿਆ ਜੋ ਦੇਸ਼ ਦਾ ਰਾਸ਼ਟਰਪਤੀ ਬਣ ਸਕਦਾ ਹੋਵੇ। ਪੀਐਮ ਮੋਦੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਗਰੀਬਾਂ ਦੀ ਭਲਾਈ ਲਈ ਸਮਰਪਿਤ ਹੈ ਅਤੇ ਪੂਰੀ ਇਮਾਨਦਾਰੀ ਨਾਲ ਕੰਮ ਕਰਦੀ ਹੈ, ਪਰ ਕਾਂਗਰਸ ਦੀ ਦੁਕਾਨ ‘ਤੇ ਸਿਰਫ ਡਰ, ਭੁੱਖ ਅਤੇ ਭ੍ਰਿਸ਼ਟਾਚਾਰ ਵਿਕਦਾ ਹੈ।
ਬਾਂਸਵਾੜਾ ‘ਚ ਕਾਂਗਰਸ ‘ਤੇ ਨਿਸ਼ਾਨਾ ਸਾਧਦੇ ਹੋਏ ਪੀਐੱਮ ਮੋਦੀ ਨੇ ਕਿਹਾ, ‘ਕਾਂਗਰਸ ਦੇ ਹੀ ਨੇਤਾ ਬਾਂਸਵਾੜਾ ‘ਚ ਕਹਿ ਰਹੇ ਹਨ ਕਿ ਕਾਂਗਰਸ ਨੂੰ ਵੋਟ ਨਾ ਦਿਓ। ਕਾਂਗਰਸ ਦਾ ਸ਼ਾਹੀ ਪਰਿਵਾਰ ਆਪਣੀ ਪਾਰਟੀ ਨੂੰ ਵੋਟ ਨਹੀਂ ਦੇਵੇਗਾ। ਉਨ੍ਹਾਂ ਨੇ ਕਾਂਗਰਸ ਦੇ ਚੋਣ ਮਨੋਰਥ ਪੱਤਰ ਨੂੰ ਲੈ ਕੇ ਵੀ ਹਮਲਾ ਬੋਲਿਆ। ਉਨ੍ਹਾਂ ਕਿਹਾ, ‘‘ਕਾਂਗਰਸ ਸ਼ਹਿਰੀ ਨਕਸਲੀਆਂ ਦੇ ਕੰਟਰੋਲ ‘ਚ ਆ ਗਈ ਹੈ। “ਕਾਂਗਰਸ ਦਾ ਚੋਣ ਮਨੋਰਥ ਪੱਤਰ ਮਾਓਵਾਦ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਹੈ।” ਪੀਐਮ ਮੋਦੀ ਨੇ ਇੱਥੋਂ ਤੱਕ ਕਿਹਾ ਕਿ ਸਾਡੀ ਸਰਕਾਰ ਵਿੱਚ ਹਰ ਕਿਸੇ ਦੀ ਜਾਇਦਾਦ ਦੀ ਜਾਂਚ ਹੋਵੇਗੀ।



Scroll to Top