ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਝੰਡੇ ਹੇਠ ਫੂਕੀ ਮੁਲਾਜਮਾਂ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਦੀ ਅਰਥੀ

ਦੁਆਰਾ: Punjab Bani ਪ੍ਰਕਾਸ਼ਿਤ :Tuesday, 22 April, 2025, 03:26 PM

ਪਟਿਆਲਾ 22 ਅਪ੍ਰੈਲ 2025 : retired employees and pensioners paid tribute to the Punjab government : ਪੰਜਾਬ ਮੁਲਾਜਮ ਤੇ ਪੈਨਸ਼ਨਰ (retired employees and pensioners) ਸਾਂਝੇ ਫਰੰਟ ਦੇ ਸੱਦੇ ਤੇ ਇੱਥੇ ਸਰਕਾਰੀ ਤੇ ਅਰਧ ਸਰਕਾਰੀ ਮੁਲਾਜਮਾਂ, ਪੈਨਸ਼ਨਰਾਂ ਤੇ ਕੱਚੇ ਮੁਲਾਜਮਾਂ ਨੇ ਜਿਲਾ ਪ੍ਰਬੰਧਕੀ ਕਪਲੈਕਸ ਵਿਖੇ ਰੋਹ ਭਰਪੂਰ ਰੈਲੀ ਕਰਕੇ ਪੰਜਾਬ ਸਰਕਾਰ (paid tribute to the Punjab government) ਦੇ ਝੂਠੇ ਲਾਰਿਆਂ ਦੀ ਅਰਥੀ ਸਾੜੀ ਗਈ । ਪਹਿਲਾ ਮੁਲਾਜਮਾਂ ਪੈਨਸ਼ਨਰ ਤੇ ਕੱਚੇ ਮੁਲਾਜਮ ਜੰਗਲਾਤ ਦੇ ਵਣ ਮੰਡਲ ਦਫਤਰ ਵਿਖੇ ਇਕੱਤਰ ਹੋ ਕੇ ਇੱਥੇ ਜੰਗਲਾਤ ਅਧਿਕਾਰੀਆਂ ਵਿਰੁੱਧ ਰੈਲੀ ਕਰਕੇ ਮਾਰਚ ਕਰਦੇ ਹੋਏ ਡਿਪਟੀ ਕਮਿਸ਼ਨਰ ਦਫਤਰ ਵਿਖੇ ਪਹੁੰਚੇ, ਜਿੱਥੇ ਮੁੱਖ ਮੰਤਰੀ ਤੇ ਵਿੱਤ ਮੰਤਰੀ ਦਾ ਜ਼ੋਰਦਾਰ ਪਿੱਟ ਸਿਆਪਾ ਕੀਤਾ ।

ਕੀ ਹਨ ਮੰਗਾਂ :

ਮੰਗ ਕੀਤੀ ਗਈ ਕਿ ਮੁਲਾਜਮਾਂ ਤੇ ਪੈਨਸ਼ਨਰਾਂ ਤੇ 2.59 ਦਾ ਗੁਣਖੰਡ ਲਾਗੂ ਕੀਤਾ ਜਾਵੇ, ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਤੇ ਬਕਾਇਆ ਜਾਰੀ ਕੀਤਾ ਜਾਵੇ, 2004 ਦੀ ਪੈਨਸ਼ਨ ਬਹਾਲ ਕੀਤੀ ਜਾਵੇ, ਨਵੀਂ ਰੈਗੂਲਰ ਭਰਤੀ ਕੀਤੀ ਜਾਵੇ, (What are the demands) ਵਿਭਾਗਾਂ ਦੇ ਪੁਨਗਠਨ ਸਮੇਂ ਖਤਮ ਕੀਤੀਆਂ ਅਸਾਮੀਆਂ ਨੂੰ ਮੁੜ ਸੁਰਜੀਤ ਕੀਤਾ ਜਾਵੇ, ਜੰਗਲਾਤ, ਜੰਗਲਾਤ ਨਿਗਮ ਵਿੱਚੋ ਫਾਰਗ ਕੀਤੇ ਕਾਮਿਆਂ ਦੀਆਂ ਸੇਵਾਵਾਂ ਜਾਰੀ ਰੱਖੀਆਂ ਜਾਣ, ਰਹਿੰਦੀਆਂ ਤਨਖਾਹਾਂ ਜਾਰੀ ਕੀਤੀਆਂ ਜਾਣ, ਘੱਟੋ ਘੱਟ ਉਜਰਤਾ 35 ਹਜ਼ਾਰ ਰੁਪਏ ਜਾਰੀ ਕੀਤੀ ਜਾਵੇ, ਕੰਟਰੈਕਟ, ਆਊਟ ਸੋਰਸ ਤੇ ਡੇਲੀਵੇਜਿਜ਼ ਕਰਮੀਆਂ ਨੂੰ ਰੈਗੂਲਰ ਕੀਤਾ ਜਾਵੇ, ਸਰਕਾਰੀ ਤੇ ਅਰਧ ਸਰਕਾਰੀ ਅਦਾਰਿਆਂ ਵਿੱਚੋਂ ਠੇਕੇਦਾਰੀ ਪ੍ਰਥਾ ਖਤਮ ਕੀਤੀ ਜਾਵੇ, ਹਾਲ ਹੀ ਵਿੱਚ ਘੱਟੋ ਘੱਟ ਉਜਰਤਾ ਵਿੱਚ ਕੀਤਾ ਨਿਗੁਣਾ ਵਾਧਾ ਕਰਕੇ ਮੁਲਾਜਮਾਂ ਤੇ ਮਜਦੂਰਾਂ ਨਾਲ ਕੀਤਾ ਕੋਝਾ ਮਜਾਕ ਹੈ ਆਦਿ ਆਦਿ ਮੰਗਾਂ ਸ਼ਾਮਲ ਸਨ ।

ਰੈਲੀ ਵਿਚ ਸਨ ਫੈਡਰੇਸ਼ਨ ਦੇ ਵੱਖ ਵੱਖ ਆਗੂ ਮੌਜੂਦ

ਰੈਲੀ ਵਿੱਚ (Federation were present at the rally) ਜ਼ੋ ਵੱਖ ਵੱਖ ਆਗੂ ਹਾਜਰ ਸਨ ਉਹਨਾਂ ਵਿੱਚ ਦਰਸ਼ਨ ਸਿੰਘ ਲੁਬਾਣਾ, ਭਿੰਦਰ ਸਿੰਘ ਚਹਿਲ, ਬਲਜਿੰਦਰ ਸਿੰਘ, ਜਗਮੋਹਨ ਨੌਲੱਖਾ, ਰਾਮ ਲਾਲ ਰਾਮਾ, ਸੰਤੋਖ ਸਿੰਘ ਬੋਪਾਰਾਏ, ਵਿਜੇ ਸੰਗਰ, ਦੀਪ ਚੰਦ ਹੰਸ, ਪ੍ਰੀਤਮ ਚੰਦ ਠਾਕੁਰ, ਸੁਖਵਿੰਦਰ ਸਿੰਘ ਡੀ. ਸੀ.ਐਫ. ਏ., ਰਾਜੇਸ਼ ਗੋਲੂ, ਵੇਦ ਪ੍ਰਕਾਸ਼, ਨਾਰੰਗ ਸਿੰਘ, ਬਲਬੀਰ ਸਿੰਘ, ਸਵਰਨ ਬੰਗਾ, ਇੰਦਰਪਾਲ, ਰਾਜੇਸ਼ ਕੁਮਾਰ, ਕਮਲਜੀਤ ਸਿੰਘ, ਰਾਜੇਸ਼ ਕੁਮਾਰ, ਪ੍ਰਕਾਸ਼ ਲੁਬਾਣਾ, ਨਿਸ਼ਾ ਰਾਣੀ, ਮਲਕੀਤ ਸਿੰਘ, ਵੈਦ ਕਾਲੀ, ਮੇਘ ਰਾਜ, ਤਰਲੋਚਨ ਮਾੜੂ, ਬਲਵਿੰਦਰ ਸਿੰਘ, ਦਰਸ਼ਨ ਮਲੇਵਾਲ, ਤਰਲੋਚਨ ਮੰਡੋਲੀ, ਰਾਮ ਜ਼ੋਧਾ, ਸੁਨੀਲ ਦੱਤ, ਮਹੰਤ ਭਾਦਸੋਂ, ਬੰਸੀ ਲਾਲ, ਸੁਖਦੇਵ ਸਿੰਘ ਝੰਡੀ, ਚੰਦਰ ਭਾਨ, ਗੁਰਪ੍ਰੀਤ ਸਿੰਘ, ਹਰੀ ਰਾਮ ਨਿੱਕਾ, ਬਲਜਿੰਦਰ ਸਿੰਘ, ਰਵਿੰਦਰ, ਹਰਬੰਸ ਵਰਮਾ ਗਾਗਟ, ਸੁਭਾਸ਼ ਆਦਿ ਹਾਜਰ ਸਨ ।

 

Read More : ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਦੇ ਮੁਲਾਜਮਾਂ, ਪੈਨਸ਼ਨਰਾਂ ਅਤੇ ਕੱਚੇ ਮੁਲਾਜਮਾਂ ਨੇ ਫੂਕੀ ਆਪ ਸਰਕਾਰ ਦਾ ਪਿੱਟ ਸਿਆਪਾ ਕੀਤਾ ਅਤੇ ਰੈਲੀ ਕਰਕੇ ਪੰਡ