Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 5:19 am

+91 90915 01313 , +91 90916 01313

punjabbanni@gmail.com
punjabbani@yahoo.com

ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਦੇ ਮੁਲਾਜਮਾਂ, ਪੈਨਸ਼ਨਰਾਂ ਅਤੇ ਕੱਚੇ ਮੁਲਾਜਮਾਂ ਨੇ ਫੂਕੀ ਆਪ ਸਰਕਾਰ ਦਾ ਪਿੱਟ ਸਿਆਪਾ ਕੀਤਾ ਅਤੇ ਰੈਲੀ ਕਰਕੇ ਪੰਡ

ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਦੇ ਮੁਲਾਜਮਾਂ, ਪੈਨਸ਼ਨਰਾਂ ਅਤੇ ਕੱਚੇ ਮੁਲਾਜਮਾਂ ਨੇ ਫੂਕੀ ਆਪ ਸਰਕਾਰ ਦਾ ਪਿੱਟ ਸਿਆਪਾ ਕੀਤਾ ਅਤੇ ਰੈਲੀ ਕਰਕੇ ਪੰਡ

ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਦੇ ਮੁਲਾਜਮਾਂ, ਪੈਨਸ਼ਨਰਾਂ ਅਤੇ ਕੱਚੇ ਮੁਲਾਜਮਾਂ ਨੇ ਫੂਕੀ ਆਪ ਸਰਕਾਰ ਦਾ ਪਿੱਟ ਸਿਆਪਾ ਕੀਤਾ ਅਤੇ ਰੈਲੀ ਕਰਕੇ ਪੰਡ
ਪਟਿਆਲਾ 08 ਅਗਸਤ ( ) ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਦੇ ਮੁਲਾਜਮਾਂ, ਪੈਨਸ਼ਨਰਾਂ ਅਤੇ ਕੱਚੇ ਮੁਲਾਜਮਾਂ ਨੇ ਆਪ ਸਰਕਾਰ ਦੇ ਮੁੱਖ ਮੰਤਰੀ ਵਲੋਂ ਮੁਲਾਜਮ ਜਥੇਬੰਦੀਆਂ ਨੂੰ ਮੀਟਿੰਗਾਂ ਦਾ ਸਮਾਂ ਦੇ ਕੇ ਮੀਟਿੰਗਾਂ ਨਾ ਕਰਨ ਦੇ ਵਿਰੋਧ ਵਿੱਚ ਨਹਿਰੀ ਦਫਤਰ ਅੱਗੇ ਵਿਸ਼ਾਲ ਰੈਲੀ ਕਰਨ ਉਪਰੰਤ ਮੁੱਖ ਮੰਤਰੀ ਦੇ ਝੂਠ ਲਾਰਿਆਂ ਦੀ ਪੰਡ ਚੁੱਕ ਕੇ ਆਪ ਸਰਕਾਰ ਦਾ ਪਿੱਟ ਸਿਆਪਾ ਕੀਤਾ ਅਤੇ ਰੈਲੀ ਕਰਕੇ ਪੰਡ ਫੂਕੀ ਗਈ। ਰੈਲੀ ਵਿੱਚ ਮੁਲਾਜਮਾਂ, ਪੈਨਸ਼ਨਰਾਂ ਤੇ ਕੱਚੇ ਮੁਲਾਜਮਾਂ ਦੀਆਂ ਮੰਗਾਂ ਦਾ ਜਿਕਰ ਕਰਦੇ ਹੋਏ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਪ੍ਰੀਤਮ ਠਾਕੁਰ, ਜਗਮੋਹਨ ਨੋਲੱਖਾ ਨੇ ਦੱਸਿਆ ਕਿ ਆਪ ਸਰਕਾਰ ਨੇ ਕੱਚੇ ਕਰਮੀਆਂ ਨੂੰ ਰੈਗੁਲਰ ਕਰਨ ਦੀ ਜਾਰੀ ਕੀਤੀ ਪਾਲਿਸੀ “ਸਿਉਕਖਾਂਦੀ” ਹੈ, ਇਸ ਪਾਲਿਸੀ ਤਹਿਤ ਕੋਈ ਵੀ ਕਰਮੀ ਰੈਗੂਲਰ ਨਹੀਂ ਹੋਵੇਗਾ। ਇਸ ਪਾਲਿਸੀ ਵਿਚੋਂ ਆਉਟ ਸੋਰਸ, ਪਾਰਟ ਟਾਇਮ, ਇੰਨਲਿਸਟਮੈਂਟ ਮਸਟਰੋਲ ਤੇ ਕੰਮ ਕਰਦੇ ਕਰਮੀਆਂ ਨੂੰ ਸ਼ਾਮਲ ਨਹੀਂ ਕੀਤਾ ਗਿਆ। ਪੁਰਾਣੀ ਪੈਨਸ਼ਲ ਬਹਾਲ ਕਰਨ, ਠੇਕੇਦਾਰੀ ਪ੍ਰਥਾ ਖਤਮ ਕਰਨ, ਘੱਟੋ—ਘੱਟ ਉਜਰਤਾ 26000/— ਰੁਪਏ ਜਾਰੀ ਕਰਨ, ਮਹਿੰਗਾਈ ਭੱਤਾ ਦੇਣ, 200 ਰੁਪਏ ਜਜੀਆ ਟੈਕਸ ਖਤਮ ਕਰਨ, ਦਰਜਾ ਚਾਰ ਮੁਲਾਜਮਾਂ ਦਾ ਖੋਹਿਆ 2011 ਦੀ ਇੰਕਰੀਮੈਂਟ ਬਹਾਲ ਕਰਨ, ਆਂਗਨਵਾੜੀ, ਮਿੱਡ ਡੇ ਮੀਲ, ਤੇ ਆਸ਼ਾ ਵਰਕਰਾਂ ਨੂੰ ਤਨਖਾਹ ਸਕੇਲ ਦੇ ਘੇਰੇ ਵਿੱਚ ਲਿਆਉਣ ਅਤੇ ਨਗਰ ਨਿਗਮਾਂ, ਨਗਰ ਕੌਂਸਲਾਂ, ਨਗਰ ਪ੍ਰੀਸ਼ਦਾਂ ਵਿੱਚ ਕੰਮ ਕਰਦੇ ਸਫਾਈ ਕਾਮਿਆਂ, ਸੀਵਰਮੈਨਾਂ ਅਤੇ ਜੰਗਲਾਤ ਦੇ ਦਿਹਾੜੀਦਾਰਾ ਨੂੰ ਪਹਿਲ ਦੇ ਆਧਾਰ ਤੇ ਰੈਗੂਲਰ ਕਰਨ ਵਰਗੀਆਂ ਮੰਗਾਂ ਤੇ ਮੁੱਖ ਮੰਤਰੀ ਵਲੋਂ ਟਾਲਾ ਵੱਟਣ ਤੇ ਝੂਠੇ ਲਾਰਿਆਂ ਦੀ ਪੰਡ ਫੁਕੀ ਗਈ ਅਤੇ ਐਲਾਨ ਕੀਤਾ ਕਿ ਮਿਤੀ 14 ਤੇ 15 ਅਗਸਤ ਨੂੰ ਭੁੱਖ ਹੜਤਾਲਾਂ ਕਰਕੇ ਝੰਡਾ ਲਹਿਰਾਉਣ ਵਾਲੇ ਮੰਤਰੀ ਨੂੰ ਯਾਦ ਪੱਤਰ ਦਿੱਤੇ ਜਾਣਗੇ।
ਇਸ ਮੌਕੇ ਤੇ ਜ਼ੋ ਆਗੂ ਸ਼ਾਮਲ ਸਨ ਉਹਨਾਂ ਵਿੱਚ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਮਾਧੋ ਰਾਹੀ, ਜਗਮੋਹਨ ਨੋਲੱਖਾ, ਪ੍ਰੀਤਮ ਚੰਦ ਠਾਕੁਰ, ਨਾਰੰਗ ਸਿੰਘ, ਬਲਬੀਰ ਸਿੰਘ, ਰਾਮ ਲਾਲ ਰਾਮਾ, ਸਵਰਨ ਸਿੰਘ ਬੰਗਾ, ਕਮਲਜੀਤ, ਅਮਰੀਕ ਸਿੰਘ, ਰਾਜੇਸ਼ ਕਲਿਆਣ, ਸ਼ਿਵ ਚਰਨ, ਕੁਲਦੀਪ ਸਿੰਘ, ਭਰਪੂਰ ਸਿੰਘ, ਲਖਵੀਰ ਸਿੰਘ, ਹਰੀ ਰਾਮ ਨਿੱਕਾ, ਅਮਰ ਨਾਥ ਨਰੜੂ, ਬੀਰ ਸਿੰਘ, ਮੱਖਣ ਸਿੰਘ, ਗੁਰਮੀਤ ਸਿੰਘ, ਹਰਨੇਕ ਸਿੰਘ, ਬਲਬੀਰ ਗੰਡਾ ਖੇੜੀ, ਕਮਲਜੀਤ ਸਿੰਘ, ਮੰਗਤ ਰਾਮ, ਗੁਰਮੀਤ ਖਾਨਪੁਰ, ਕਲਿਆਣ, ਵਿਕਰਮ ਸਿੰਘ, ਵੇਦ ਪ੍ਰਕਾਸ਼, ਸਤਿਨਰਾਇਣ ਗੋਨੀ, ।

Advertisement
Advertisement
Advertisement
Advertisement
Scroll to Top