ਸ਼ੇਅਰ ਬਜ਼ਾਰ

Result You Searched: HARYANA-HIMACHAL

ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜ਼ਿਲ੍ਹੇ 'ਚ ਵੱਖ ਵੱਖ ਪਾਬੰਦੀ ਦੇ ਹੁਕਮ ਜਾਰੀ

ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜ਼ਿਲ੍ਹੇ 'ਚ ਵੱਖ ਵੱਖ ਪਾਬੰਦੀ ਦੇ ਹੁਕਮ ਜਾਰੀ ਪਟਿਆਲਾ, 8 ਫਰਵਰੀ : ਵਧੀਕ ਜ਼ਿਲ੍ਹਾ ਮੈਜਿਸਟਰੇਟ ਇਸ਼ਾ ਸਿੰਗਲ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਪਟਿਆਲਾ ਦੀਆਂ ਸੀਮਾਵਾਂ ਅੰਦਰ ਵੱਖ ਵੱਖ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਜ਼ਿਲ੍ਹੇ ਵਿੱਚ 5 ਅਪ੍ਰੈਲ 2025 ਤੱਕ ਲਾਗੂ ਰਹਿਣਗੇ। ਜਨਤਕ ਥਾਵਾਂ 'ਤੇ ਤੇਜ਼ਧਾਰ ਹਥਿਆਰ ਲੈ ਕੇ ਜਾਣ 'ਤੇ ਮਨਾਹੀ ਹੁਕਮ ਵਧੀਕ ਜ਼ਿਲ੍ਹਾ ਮੈਜਿਸਟਰੇਟ ਇਸ਼ਾ ਸਿੰਗਲ ਨੇ ਜ਼ਿਲ੍ਹੇ ਵਿੱਚ ਅਮਨ ਕਾਨੂੰਨ ਕਾਇਮ ਰੱਖਣ ਅਤੇ ਲੋਕ ਹਿਤ ਵਿੱਚ ਸ਼ਾਂਤੀ ਬਰਕਰਾਰ ਰੱਖਣ ਲਈ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਪਟਿਆਲਾ ਦੀਆਂ ਸੀਮਾਵਾਂ ਅੰਦਰ ਜਨਤਕ ਥਾਵਾਂ 'ਤੇ ਅਗਨ ਸ਼ਸ਼ਤਰ, ਅਸਲਾ, ਵਿਸਫੋਟਕ, ਜਲਣਸ਼ੀਲ, ਚੀਜ਼ਾਂ, ਤੇਜ਼ਧਾਰ ਹਥਿਆਰ ਜਿਵੇਂ ਕਿ ਟਕੂਏ, ਬਰਛੇ, ਤ੍ਰਿਸ਼ੂਲ ਆਦਿ ਸ਼ਾਮਲ ਹਨ, ਨੂੰ ਚੁੱਕਣ 'ਤੇ ਪਾਬੰਦੀ ਲਗਾਈ ਹੈ। ਇਹ ਹੁਕਮ ਦਿਵਿਆਂਗ/ਬਿਰਧ ਵਿਅਕਤੀ (ਜੋ ਬਿਨਾਂ ਡੰਡੇ ਲਾਠੀ ਦੇ ਸਹਾਰੇ ਤੋਂ ਚੱਲ ਨਹੀਂ ਸਕਦੇ) ਅਤੇ ਸੁਰੱਖਿਆ ਅਮਲੇ/ਡਿਊਟੀ 'ਤੇ ਤਾਇਨਾਤ ਪੁਲਿਸ ਅਮਲੇ 'ਤੇ ਲਾਗੂ ਨਹੀਂ ਹੋਵੇਗਾ। ਇਹ ਹੁਕਮ ਜ਼ਿਲ੍ਹੇ ਵਿੱਚ 5 ਅਪ੍ਰੈਲ 2025 ਤੱਕ ਲਾਗੂ ਰਹਿਣਗੇ। ਜ਼ਿਲ੍ਹੇ ਵਿੱਚ ਪਾਣੀ ਦੀਆਂ ਟੈਂਕੀਆਂ ਉਪਰ ਚੜ੍ਹਨ 'ਤੇ ਪਾਬੰਦੀ ਜਾਰੀ ਵਧੀਕ ਜ਼ਿਲ੍ਹਾ ਮੈਜਿਸਟਰੇਟ ਇਸ਼ਾ ਸਿੰਗਲ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਪਟਿਆਲਾ ਦੀਆਂ ਸੀਮਾਵਾਂ ਅੰਦਰ (ਪਿੰਡਾਂ ਅਤੇ ਸ਼ਹਿਰਾਂ) ਵਿੱਚ ਬਣੀਆਂ ਪਾਣੀ ਦੀਆਂ ਟੈਂਕੀਆਂ ਉਪਰ ਕਿਸੇ ਕਿਸਮ ਦੇ ਵਿਖਾਵੇ ਲਈ ਚੜ੍ਹਨ 'ਤੇ ਪਾਬੰਦੀ ਲਗਾਈ ਹੈ। ਇਹ ਹੁਕਮ ਜ਼ਿਲ੍ਹੇ ਵਿੱਚ 5 ਅਪ੍ਰੈਲ 2025 ਤੱਕ ਲਾਗੂ ਰਹਿਣਗੇ। ਜ਼ਿਲ੍ਹੇ 'ਚ ਵਿਖਾਵਾ ਕਰਨ 'ਤੇ ਪਾਬੰਦੀ ਵਧੀਕ ਜ਼ਿਲ੍ਹਾ ਮੈਜਿਸਟਰੇਟ ਇਸ਼ਾ ਸਿੰਗਲ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਪਟਿਆਲਾ ਦੀਆਂ ਹੱਦਾਂ ਅੰਦਰ ਕਿਸੇ ਕਿਸਮ ਦੇ ਵਿਖਾਵੇ/ਰੋਸ ਧਰਨੇ ਤੇ ਰੈਲੀਆਂ ਕਰਨ, ਮੀਟਿੰਗਾਂ ਕਰਨ, ਨਾਅਰੇ ਲਗਾਉਣ, ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ 'ਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਜ਼ਿਲ੍ਹੇ ਵਿੱਚ 5 ਅਪ੍ਰੈਲ 2025 ਤੱਕ ਲਾਗੂ ਰਹਿਣਗੇ। ਧਾਰਮਿਕ ਸਥਾਨਾਂ 'ਤੇ ਠੀਕਰੀ ਪਹਿਰੇ ਲਗਾਉਣ ਸਬੰਧੀ ਹੁਕਮ ਵਧੀਕ ਜ਼ਿਲ੍ਹਾ ਮੈਜਿਸਟਰੇਟ ਪਟਿਆਲਾ ਇਸ਼ਾ ਸਿੰਗਲ ਨੇ ਪਟਿਆਲਾ ਜ਼ਿਲ੍ਹੇ ਦੀ ਹਦੂਦ ਅੰਦਰ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਪਟਿਆਲਾ ਵਿੱਚ ਸਮੂਹ ਧਾਰਮਿਕ ਸਥਾਨਾਂ 'ਤੇ ਠੀਕਰੀ ਪਹਿਰਾ ਲਗਾਉਣ ਲਈ ਪਿੰਡਾਂ ਦੀਆਂ ਸਮੂਹ ਪੰਚਾਇਤਾਂ ਅਤੇ ਧਾਰਮਿਕ ਸਥਾਨਾਂ ਦੀਆਂ ਕਮੇਟੀਆਂ/ਬੋਰਡਾਂ/ਟਰੱਸਟ ਦੇ ਮੁਖੀਆਂ ਨੂੰ ਠੀਕਰੀ ਪਹਿਰਾ ਲਗਾਉਣ ਦੀ ਜਿੰਮੇਵਾਰੀ ਲਗਾਈ ਹੈ। ਇਹ ਹੁਕਮ ਜ਼ਿਲ੍ਹੇ ਵਿੱਚ 5 ਅਪ੍ਰੈਲ 2025 ਤੱਕ ਲਾਗੂ ਰਹਿਣਗੇ। ਵਿਆਹ ਸ਼ਾਦੀਆਂ ਸਮੇਂ ਮੈਰਿਜ ਪੈਲੇਸਾਂ ਵਿੱਚ ਲਾਇਸੰਸੀ ਅਸਲਾ ਲੈ ਕੇ ਜਾਣ 'ਤੇ ਪਾਬੰਦੀ ਦੇ ਹੁਕਮ ਵਧੀਕ ਜ਼ਿਲ੍ਹਾ ਮੈਜਿਸਟਰੇਟ ਇਸ਼ਾ ਸਿੰਗਲ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਪਟਿਆਲਾ ਦੀਆਂ ਸੀਮਾਵਾਂ ਅੰਦਰ ਪੈਂਦੇ ਸਾਰੇ ਮੈਰਿਜ ਪੈਲੇਸਾਂ, ਹੋਟਲਾਂ, ਕਮਿਊਨਿਟੀ ਹਾਲ ਅਤੇ ਅਜਿਹੇ ਸਥਾਨ ਜਿੱਥੇ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ/ਪਾਰਟੀਆਂ ਦਾ ਆਯੋਜਨ ਕੀਤਾ ਜਾਂਦਾ ਹੈ, ਪ੍ਰੋਗਰਾਮ ਮੌਕੇ ਕਿਸੇ ਵੀ ਲਾਇਸੰਸੀ ਵਿਅਕਤੀ ਵੱਲੋਂ ਅਸਲਾ ਅੰਦਰ ਲੈ ਕੇ ਜਾਣ ਅਤੇ ਲੋਕ ਦਿਖਾਵੇ ਲਈ ਅਸਮਾਨੀ ਫਾਇਰ ਕਰਨ 'ਤੇ ਪੂਰਨ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਜ਼ਿਲ੍ਹੇ ਵਿੱਚ 5 ਅਪ੍ਰੈਲ 2025 ਤੱਕ ਲਾਗੂ ਰਹਿਣਗੇ।

Punjab Bani 08 February,2025
ਅਵਾਰਾ ਕੁੱਤਿਆਂ ਦੀ ਦਹਿਸ਼ਤ, ਕੁੱਤਿਆਂ ਦੇ ਵੱਢਣ ਨਾਲ ਮਾਸੂਮ ਦੀ ਮੌਤ

ਅਵਾਰਾ ਕੁੱਤਿਆਂ ਦੀ ਦਹਿਸ਼ਤ, ਕੁੱਤਿਆਂ ਦੇ ਵੱਢਣ ਨਾਲ ਮਾਸੂਮ ਦੀ ਮੌਤ ਲੁਧਿਆਣਾ : ਪੰਜਾਬ ਦੇ ਮਹਾਨਗਰ ਲੁਧਿਆਣਾ ਜਿ਼ਲ੍ਹੇ ਦੇ ਪਿੰਡ ਹਸਨਪੁਰ ਵਿੱਚ ਆਵਾਰਾ ਕੁੱਤਿਆਂ ਨੇ ਖੇਤਾਂ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਦੇ ਪੰਜਵੀਂ ਜਮਾਤ ਵਿਚ ਪੜ੍ਹਦੇ 11 ਸਾਲਾ ਬੱਚੇ ਹਰਸੁਖਪ੍ਰੀਤ ਸਿੰਘ ਨੂੰ ਕੁੱਤਿਆਂ ਨੇ ਵੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ । ਦੱਸਣਯੋਗ ਹੈ ਕਿ ਪਹਿਲਾਂ ਆਵਾਰਾ ਕੁੱਤਿਆਂ ਦਾ ਸਿ਼ਕਾਰ ਬਜ਼ੁਰਗ ਹੁੰਦੇ ਸਨ ਪਰ ਹੁਣ ਉਹ ਮਾਸੂਮ ਬੱਚਿਆਂ `ਤੇ ਜਾਨਲੇਵਾ ਹਮਲੇ ਹੋ ਰਹੇ ਹਨ, ਜਿਸਦੇ ਚਲਦਿਆਂ ਆਵਾਰਾ ਕੁੱਤਿਆਂ ਦੇ ਵੱਢਣ ਨਾਲ ਪਿੰਡ ਵਿਚ ਇਕ ਹੋਰ ਮਾਸੂਮ ਦੀ ਮੌਤ ਹੋ ਗਈ । ਪਿੰਡ ਵਿਚ ਇਕ ਹਫ਼ਤੇ ਵਿਚ ਇਹ ਦੂਜੀ ਘਟਨਾ ਹੈ । ਇਸ ਤੋਂ ਪਹਿਲਾਂ ਇੱਕ ਪ੍ਰਵਾਸੀ ਪਰਿਵਾਰ ਦੇ ਬੱਚੇ ਦੀ ਵੀ ਕੁੱਤਿਆਂ ਦੇ ਹਮਲੇ ਵਿੱਚ ਮੌਤ ਹੋ ਗਈ ਸੀ । ਲਗਾਤਾਰ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਤੋਂ ਗੁੱਸੇ ਵਿੱਚ ਆ ਕੇ ਪਿੰਡ ਵਾਸੀਆਂ ਨੇ ਲੁਧਿਆਣਾ-ਫ਼ਿਰੋਜ਼ਪੁਰ ਮੁੱਖ ਸੜਕ ’ਤੇ ਧਰਨਾ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ । ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਪ੍ਰਸ਼ਾਸਨ ਆਵਾਰਾ ਕੁੱਤਿਆਂ ਦੀ ਸਮੱਸਿਆ ਪ੍ਰਤੀ ਗੰਭੀਰ ਨਹੀਂ ਹੈ । ਦੋ ਮਾਸੂਮਾਂ ਦੀ ਮੌਤ ਤੋਂ ਬਾਅਦ ਵੀ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ । ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਨਾ ਵਾਪਰੇ। ਪਿੰਡ ਵਿੱਚ ਆਵਾਰਾ ਕੁੱਤਿਆਂ ਦਾ ਆਤੰਕ ਇੰਨਾ ਵੱਧ ਗਿਆ ਹੈ ਕਿ ਪਿੰਡ ਦੇ ਬੱਚੇ ਅਤੇ ਔਰਤਾਂ ਘਰੋਂ ਬਾਹਰ ਨਿਕਲਣ ਤੋਂ ਡਰਨ ਲੱਗ ਪਈਆਂ ਹਨ ।

Punjab Bani 11 January,2025
ਨਸ਼ਾ ਤਸਕਰਾਂ ਤੇ ਗੈਂਗਸਟਰਾਂ ਵਿਰੁਧ ਸ਼ੁਰੂ ਕੀਤੀ ਮੁਹਿੰਮ ਦੌਰਾਨ ਨਸ਼ਿਆਂ ਸਬੰਧੀ ਦਰਜ ਕੀਤੇ ਗਏ 8935 ਕੇਸਾਂ ’ਚੋਂ 12255 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ : ਆਈ. ਜੀ ਗਿੱਲ

ਨਸ਼ਾ ਤਸਕਰਾਂ ਤੇ ਗੈਂਗਸਟਰਾਂ ਵਿਰੁਧ ਸ਼ੁਰੂ ਕੀਤੀ ਮੁਹਿੰਮ ਦੌਰਾਨ ਨਸ਼ਿਆਂ ਸਬੰਧੀ ਦਰਜ ਕੀਤੇ ਗਏ 8935 ਕੇਸਾਂ ’ਚੋਂ 12255 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ : ਆਈ. ਜੀ ਗਿੱਲ ਚੰਡੀਗੜ੍ਹ : ਇੰਸਪੈਕਟਰ ਜਨਰਲ ਆਫ ਪੁਲਸ (ਆਈ. ਜੀ.) ਸੁਖਚੈਨ ਗਿੱਲ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਨਸ਼ਾ ਤਸਕਰਾਂ ਤੇ ਗੈਂਗਸਟਰਾਂ ਵਿਰੁਧ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਮੁਹਿੰਮ ਦੌਰਾਨ ਨਸ਼ਿਆਂ ਸਬੰਧੀ ਦਰਜ ਕੀਤੇ ਗਏ 8935 ਕੇਸਾਂ ’ਚੋਂ 12255 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਵਿਚ 1213 ਵਪਾਰਕ ਤੇ 210 ਵੱਡੇ ਤਸਕਰ ਫੜੇ ਗਏ ਅਤੇ 1316 ਘਟੀਆ ਕਿਸਮ ਦੇ ਸਨ । ਵਪਾਰਕ ਤੌਰ ’ਤੇ 176 ਅਤੇ ਅੰਮ੍ਰਿਤਸਰ ਦਿਹਾਤੀ ’ਚ 465, ਬਠਿੰਡਾ ’ਚ ਮਾਧਿਅਮ ਵਜੋਂ ਸਭ ਤੋਂ ਵੱਧ ਸੀ । ਉਨ੍ਹਾਂ ਦਸਿਆ ਕਿ 1099 ਹੈਰੋਇਨ, 991 ਅਫੀਮ, 414 ਕੁਇੰਟਲ ਭੁੱਕੀ, 2 ਕਰੋੜ 94 ਲੱਖ ਗੋਲੀਆਂ ਅਤੇ ਮੈਡੀਕਲ ਨਸ਼ੇ ਦੇ ਟੀਕੇ, 14 ਕਰੋੜ ਰੁਪਏ ਤੋਂ ਵੱਧ ਦੀ ਡਰੱਗ ਮਨੀ ਕੀਤੀ ਜ਼ਬਤ । ਗਿੱਲ ਨੇ ਦਸਿਆ ਕਿ ਡਰੋਨਾਂ ’ਤੇ ਨਜ਼ਰ ਰੱਖਦਿਆਂ 513 ਥਾਵਾਂ ਤੋਂ ਨਸ਼ਾ ਫੜੀਆ ਗਿਆ, ਜਿਨ੍ਹਾਂ ’ਚ 257 ਡਰੋਨ ਸੁੱਟੇ ਗਏ, ਜਦਕਿ ਮਾੜੀ ਕਟੜਾ ’ਚ ਡਰੋਨ ’ਚ ਨਸ਼ੀਲੇ ਪਦਾਰਥਾਂ ਦੀ 185 ਕਿਲੋ ਹੈਰੋਇਨ ਬਰਾਮਦ ਕੀਤੀ ਗਈ । ਉਨ੍ਹਾਂ ਕਿਹਾ ਕਿ 27 ਅਪ੍ਰੈਲ ਨੂੰ ਜਲੰਧਰ ’ਚ 13 ਦੋਸ਼ੀ ਫੜੇ ਗਏ ਸਨ, ਜਿਨ੍ਹਾਂ ਕੋਲੋਂ 48 ਕਿਲੋ ਹੈਰੋਇਨ ਬਰਾਮਦ ਹੋਈ ਸੀ । 2022 ਵਿਚ ਗੈਂਗਸਟਰ ਏਜੀਟੀਐਫ ਦਾ ਗਠਨ ਕੀਤਾ ਗਿਆ ਸੀ, ਜਿਸ ਵਿਚ 559 ਗੈਂਗਸਟਰ ਫੜੇ ਗਏ ਸਨ, ਜਿਨ੍ਹਾਂ ਵਿਚੋਂ 118 ਏ. ਜੀ. ਟੀ. ਐਫ. ਵਿਚ ਅਤੇ ਬਾਕੀ ਫੀਲਡ ਯੂਨਿਟ ਵਿਚ ਫੜੇ ਗਏ ਸਨ । ਉਨ੍ਹਾਂ ਦਸਿਆ ਕਿ ਗੈਂਗਸਟਰ ਗੁਰਮੀਤ ਸਿੰਘ ਕਾਲਾ ਧਨੌਲ ਦਾ ਐਨਕਾਊਂਟਰ ਕੀਤਾ ਤੇ 198 ਗੈਂਗਸਟਰਾਂ ਪਕੜੇ ਗਏ ਹਨ । 64 ਕੇਸਾਂ ’ਚ ਗੈਂਗਸਟਰਾਂ ਨਾਲ ਗੋਲੀਬਾਰੀ ਹੋਈ, ਜਿਸ ਵਿਚ 63 ਫੜੇ ਗਏ, 13 ਜ਼ਖ਼ਮੀ ਹੋਏ, 3 ਮਾਰੇ ਗਏ, 9 ਪੁਲੀਸ ਮੁਲਾਜ਼ਮ ਜ਼ਖ਼ਮੀ ਹੋਏ ਅਤੇ ਇਕ ਕਾਂਸਟੇਬਲ ਸ਼ਹੀਦ ਹੋਇਆ । ਉਨ੍ਹਾਂ ਦਸਿਆ ਕਿ ਪੰਜਾਬ ਪੁਲਿਸ ਵਿਚ ਹੁਣ ਤਕ 10 ਹਜ਼ਾਰ 189 ਪੁਲਿਸ ਮੁਲਾਜ਼ਮ ਭਰਤੀ ਕੀਤੇ ਜਾ ਚੁੱਕੇ ਹਨ । ਗਿੱਲ ਨੇ ਦਸਿਆ ਕਿ ਪੁਲਿਸ ਲਈ 378 ਕਰੋੜ ਰੁਪਏ ਖਰਚ ਕੀਤੇ ਗਏ ਹਨ, ਜਿਸ ਵਿਚ 426 ਵਾਹਨ ਖ਼ਰੀਦੇ ਗਏ ਹਨ ਅਤੇ ਸਾਰੇ ਥਾਣਿਆਂ ਨੂੰ ਨਵੇਂ ਵਾਹਨ ਦਿਤੇ ਗਏ ਹਨ, ਜਿਸ ਵਿਚ 444 ਵਾਹਨ ਐਸ. ਐਫ. ਐਸ. 28 ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਬਣਾਏ ਜਾ ਰਹੇ ਹਨ, ਜਿਸ ਵਿਚ 1930 ਕਾਲਾਂ ’ਤੇ 351901 ਸ਼ਿਕਾਇਤਾਂ ਕੀਤੀਆਂ ਗਈਆਂ ਹਨ, 73 ਕਰੋੜ ਰੁਪਏ ਤੋਂ ਵੱਧ ਦੀ ਰਿਕਵਰੀ ਕੀਤੀ ਗਈ ਹੈ । ਉਨ੍ਹਾਂ ਕਿਹਾ ਕਿ ਅਪਰਾਧਾਂ ਵਿਚ ਸ਼ਾਮਲ ਨਾਬਾਲਗਾਂ ਨੂੰ ਮੁੱਖ ਧਾਰਾ ਵਿਚ ਲਿਆਉਣ ਲਈ ਸੈੱਲ ਬਣਾਏ ਗਏ ਹਨ ਤਾਂ ਜੋ ਉਹ ਭਵਿੱਖ ਵਿਚ ਅਪਰਾਧ ਨਾ ਕਰਨ ।

Punjab Bani 31 December,2024
'ਪੁਸ਼ਪਾ 2' ਦੇ ਐਕਟਰ ਅੱਲੂ ਅਰਜੁਨ ਗ੍ਰਿਫਤਾਰ ਹੈ

'ਪੁਸ਼ਪਾ 2' ਦੇ ਐਕਟਰ ਅੱਲੂ ਅਰਜੁਨ ਗ੍ਰਿਫਤਾਰ ਹੈਦਰਾਬਾਦ : ਸਾਊਥ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅੱਲੂ ਅਰਜੁਨ ਦੀ ਗ੍ਰਿਫਤਾਰੀ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ । 'ਪੁਸ਼ਪਾ 2' ਦੀ ਸਕਰੀਨਿੰਗ ਦੌਰਾਨ, 4 ਦਸੰਬਰ ਨੂੰ ਮੱਚੀ ਭਗਦੜ ਨੇ ਇੱਕ ਮਹਿਲਾ ਦੀ ਜਾਨ ਲੈ ਲਈ ਅਤੇ ਕਈ ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ । ਇਸ ਦੁਰਘਟਨਾ ਤੋਂ ਬਾਅਦ ਹੈਦਰਾਬਾਦ ਪੁਲਿਸ ਨੇ ਅੱਲੂ ਅਰਜੁਨ ਅਤੇ ਥੀਏਟਰ ਪ੍ਰਬੰਧਕਾਂ ਖ਼ਿਲਾਫ਼ ਕੇਸ ਦਰਜ ਕਰਦਿਆਂ ਗ੍ਰਿਫ਼ਤਾਰੀਆਂ ਕੀਤੀਆਂ ਹਨ । ਮਿਲੀ ਜਾਣਕਾਰੀ ਅਨੁਸਾਰ, ਇਹ ਭਗਦੜ ਥੀਏਟਰ ਵਿੱਚ ਬੇਹੱਦ ਭੀੜ ਹੋਣ ਅਤੇ ਪ੍ਰਬੰਧਕੀ ਖ਼ਾਮੀਆਂ ਕਾਰਨ ਹੋਈ । ਪੁਲਿਸ ਨੇ ਪਹਿਲਾਂ ਥੀਏਟਰ ਦੇ ਮਾਲਕ ਅਤੇ ਦੋ ਹੋਰ ਸ਼ਖ਼ਸਾਂ ਨੂੰ ਗ੍ਰਿਫ਼ਤਾਰ ਕੀਤਾ ਸੀ । ਹੁਣ ਇਸ ਮਾਮਲੇ ਵਿੱਚ ਅੱਲੂ ਅਰਜੁਨ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਕਿਉਂਕਿ ਪੁਲਿਸ ਦੇ ਦਾਅਵੇ ਅਨੁਸਾਰ ਉਨ੍ਹਾਂ ਦੇ ਪ੍ਰੋਮੋਸ਼ਨਲ ਕਾਰਜਾਂ ਨੇ ਭੀੜ ਨੂੰ ਉਤਸ਼ਾਹਿਤ ਕੀਤਾ ।

Punjab Bani 13 December,2024
ਡਿਬਰੂਗੜ੍ਹ ਜੇਲ 'ਚ ਬੰਦ ਬਸੰਤ ਸਿੰਘ ਦੌਲਤਪੁਰਾ ਦੀ ਮਾਤਾ ਦਾ ਦੇਹਾਂਤ

ਡਿਬਰੂਗੜ੍ਹ ਜੇਲ 'ਚ ਬੰਦ ਬਸੰਤ ਸਿੰਘ ਦੌਲਤਪੁਰਾ ਦੀ ਮਾਤਾ ਦਾ ਦੇਹਾਂਤ ਮੋਗਾ : ਡਿਬਰੂਗੜ੍ਹ ਜੇਲ ਵਿੱਚ ਐਨ. ਐਸ. ਏ. ਤਹਿਤ ਬੰਦ ਬਸੰਤ ਸਿੰਘ ਦੌਲਤਪੁਰਾ ਦੀ ਮਾਤਾ ਕੁਲਵੰਤ ਕੌਰ ਦਾ ਦੇਹਾਂਤ ਹੋ ਗਿਆ ਹੈ । ਅੰਤਿਮ ਸਸਕਾਰ ਦਾ ਸਮਾਂ ਅਜੇ ਤੈਅ ਨਹੀਂ ਹੋਇਆ ਹੈ । ਸੂਤਰਾਂ ਮੁਤਾਬਿਕ ਦਿਬੜੂਗੜ ਜੇਲ ਵਿੱਚ ਬੰਦ ਬਸੰਤ ਸਿੰਘ ਦੌਲਤਪੁਰਾ ਆਪਣੀ ਮਾਤਾ ਤੇ ਅੰਤਿਮ ਦਰਸ਼ਨਾਂ ਲਈ ਪਹੁੰਚ ਸਕਦੇ ਹਨ । ਪੈਰੋਲ ਲਈ ਦੌਲਤਪੁਰਾ ਪਰਿਵਾਰ ਵਲੋਂ ਕੋਸ਼ਿਸ਼ਾਂ ਜਾਰੀ ਹਨ ।

Punjab Bani 08 December,2024
ਕਿਸਾਨਾਂ ਜਥੇਬੰਦੀਆਂ ਵੱਲੋਂ 6 ਦਸੰਬਰ ਨੂੰ ਸੰਭੂ ਬੈਰੀਅਰ ਤੋਂ ਦਿੱਲੀ ਵੱਲ ਸ਼ਾਂਤਮਈ ਪੈਦਲ ਮਾਰਚ ਦੀਆਂ ਤਿਆਰੀਆਂ ਪੂਰੀਆਂ : ਸਰਵਨ ਸਿੰਘ ਪੰਧੇਰ

ਕਿਸਾਨਾਂ ਜਥੇਬੰਦੀਆਂ ਵੱਲੋਂ 6 ਦਸੰਬਰ ਨੂੰ ਸੰਭੂ ਬੈਰੀਅਰ ਤੋਂ ਦਿੱਲੀ ਵੱਲ ਸ਼ਾਂਤਮਈ ਪੈਦਲ ਮਾਰਚ ਦੀਆਂ ਤਿਆਰੀਆਂ ਪੂਰੀਆਂ : ਸਰਵਨ ਸਿੰਘ ਪੰਧੇਰ ਹਰਿਆਣਾ ਪ੍ਰਸ਼ਾਸ਼ਨ ਨੇ ਸੰਭੂ ਬੈਰੀਅਰ ਨੇੜੇ ਅੰਬਾਲਾ *ਚ ਧਾਰਾ 144 ਦੇ ਪੋਸਟਰ ਚਿਪਕਾਏ ਪਹਿਲਾ ਜੱਥਾ ਬਲਵੰਤ ਸਿੰਘ ਬਹਿਰਾਮਕੇ, ਸੁਰਜੀਤ ਸਿੰਘ ਫੂਲ, ਸਤਨਾਮ ਸਿੰਘ ਪੰਨੂ ਅਤੇ ਸੁਰਿੰਦਰ ਸਿੰਘ ਚਤਾਲਾ ਦੀ ਅਗਵਾਈ ਵਿਚ ਹੋਵੇਗਾ ਰਵਾਨਾ ਰਾਜਪੁਰਾ : ਪੰਜਾਬ ਦੇ ਪ੍ਰਵੇਸ਼ ਦੁਆਰ ਸੰਭੂ ਬੈਰੀਅਰ ਉਤੇ ਸੰਯੁਕਤ ਕਿਸਾਨ ਮੋਰਚਾ (ਗੈਰ^ਸਿਆਸੀ) ਅਤੇ ਕਿਸਾਨ ਮਜਦੂਰ ਮੋਰਚੇ ਦੇ ਆਗੂਆਂ ਸਰਵਨ ਸਿੰਘ ਪੰਧੇਰ, ਬਲਵੰਤ ਸਿੰਘ ਬਹਿਰਾਮਕੇ, ਜਸਵਿੰਦਰ ਸਿੰਘ ਲੋਂਗੋਵਾਲ, ਸੁਰਜੀਤ ਸਿੰਘ ਫੂਲ, ਜੰਗ ਸਿੰਘ ਭਟੇੜੀ, ਤੇਜਬੀਰ ਸਿੰਘ ਪੰਜੋਖੜਾ ਸਾਹਿਬ ਅਤੇ ਬਲਵਿੰਦਰ ਸਿੰਘ ਕਾਦੀਆਂ ਨੇ ਪ੍ਰੈਸ ਕਾਨਫਰੰਸ ਦੌਰਾਨ ਐਲਾਨ ਕੀਤਾ ਕਿ ਸ਼ੰਭੂ ਸਰਹੱਦ ਉਤੇ ਕਿਸਾਨੀ ਮੋਰਚੇ ਨੂੰ ਅੱਜ 296 ਦਿਨ ਹੋ ਗਏ ਹਨ ਤੇ ਅੱਜ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਰੱਖੇ ਮਰਨ ਵਰਤ ਦਾ ਵੀ 9ਵਾਂ ਦਿਨ ਹੈ । ਉਨ੍ਹਾਂ ਕਿਹਾ ਕਿ 6 ਦਸੰਬਰ ਨੂੰ ਜੱਥੇ ਨੂੰ ਦਿੱਲੀ ਰਵਾਨਾ ਕਰਨ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ । ਇਸ ਪਹਿਲੇ ਜੱਥੇ *ਚ 16 ਜਥੇਬੰਦੀਆਂ ਦਾ ਸ਼ਾਂਤਮਈ ਮਾਰਚ ਬਲਵੰਤ ਸਿੰਘ ਬਹਿਰਾਮਕੇ, ਸੁਰਜੀਤ ਸਿੰਘ ਫੂਲ, ਸਤਨਾਮ ਸਿੰਘ ਪੰਨੂ ਅਤੇ ਸੁਰਿੰਦਰ ਸਿੰਘ ਚਤਾਲਾ ਦੀ ਅਗਵਾਈ ਕਰਨਗੇ। ਕਿਸਾਨ ਆਗੂਆਂ ਦੱਸਿਆ ਕਿ ਇਹ ਮਾਰਚ ਅੰਬਾਲਾ ਨੂੰ ਜਾਣ ਵਾਲੇ ਘੱਗਰ ਦਰਿਆ ਦੇ ਪੁੱਲ ਦੇ ਖੱਬੇ ਪਾਸਿਓ ਜਿੱਥੇ ਹਰਿਆਣਾ ਪ੍ਰਸ਼ਾਸ਼ਨ ਵੱਲੋਂ ਕੰਕਰੀਟ ਦੀ ਕੰਧ ਕੀਤੀ ਗਈ ਹੈ ਵੱਲੋਂ ਜੱਥਾ ਪੈਦਲ ਰਵਾਨਾ ਹੋਵੇਗਾ। ਪੈਦਲ ਜਾਣ ਦੀ ਜੋ ਪਹਿਲਾਂ ਹਰਿਆਣਾ ਸਰਕਾਰ ਦੀ ਪਹਿਲਾਂ ਮੰਗ ਸੀ । ਇਸ ਦੋਰਾਨ ਕਿਸਾਨ ਆਗੂਆਂ ਨੇ ਦੱਸਿਆ ਕਿ ਬੀਤੇ ਦਿਨੀ ਅੰਬਾਲਾ ਦੇ ਐੱਸਪੀ ਪੁਲਿਸ ਨਾਲ ਉਹਨਾਂ ਦੀ ਮੁਲਾਕਾਤ ਹੋਈ ਸੀ ਤੇ ਉਸਨੇ ਮਾਰਚ ਦੇ ਰੋਡ ਮੈਪ ਬਾਰੇ ਪੁੱਛਿਆ ਸੀ ਤੇ ਉਹਨਾਂ ਦੱਸ ਦਿੱਤਾ ਸੀ ਕਿ ਉਹ ਮੁੱਖ ਸੜਕ ਰਾਹੀਂ ਹੀ ਦਿੱਲੀ ਵੱਲ ਸ਼ਾਂਤਮਈ ਢੰਗ ਨਾਲ ਜਾਣਗੇ। ਕਿਸਾਨ ਆਗੂਆਂ ਨੇ ਉਹਨਾਂ ਉੱਤਰ ਪ੍ਰਦੇਸ਼ ਦੇ ਕਿਸਾਨਾਂ ਦੇ ਧਰਨੇ ਨੂੰ ਉਖਾੜਣ ਅਤੇ ਗ੍ਰਿਫ਼ਤਾਰ ਕੀਤੇ ਜਾਣ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ । ਸਾਰੀਆਂ ਕਿਸਾਨ ਜਥੇਬੰਦੀਆਂ ਨੂੰ 5 ਦਸੰਬਰ ਨੂੰ ਸ਼ਾਮ 6 ਵਜ਼ੇ ਸੰਭੂ ਬੈਰੀਅਰ ਪਹੁੰਚਣ ਦਾ ਦਿੱਤਾ ਸੱਦਾ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਸਾਨ ਜਥੇਬੰਦੀਆਂ ਦੇ ਸਾਰੇ ਕੈਡਰ ਨੂੰ ਅਪੀਲ ਕੀਤੀ ਗਈ ਹੈ ਕਿ 5 ਦਸੰਬਰ ਨੂੰ ਸ਼ਾਮ 6 ਵਜੇ ਤੋਂ ਪਹਿਲਾਂ ਪੰਜਾਬ ਅਤੇ ਹਰਿਆਣੇ ਦੇ ਬਾਰਡਰ ਉੱਤੇ ਪਹੁੰਚ ਜਾਣ ਅਤੇ ਕੋਈ ਵੀ ਵਿਅਕਤੀ ਘਰ ਵਿੱਚ ਨਹੀ ਰਹਿਣਾ ਚਾਹੀਦਾ । ਉਨ੍ਹਾਂ ਕਿਹਾ ਕਿ ਲਗਾਤਾਰ ਕਿਸਾਨ, ਮਜਦੂਰ ਸੀਮਾਵਾਂ ਉੱਤੇ ਪਹੁਂਚ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਕਿਸਾਨ ਅੰਦੋਲਨ ਨੂੰ ਖਾਪ ਪੰਚਾਇਤਾਂ, ਕਿਸਾਨ ਸੰਗਠਨ ਬੀਕੇਯੂ ਏਕਤਾ ਆਜ਼ਾਦ, ਬੀਕੇਯੂ ਦੋਆਬਾ, ਬੀਕੇਯੂ ਸ਼ਹੀਦ ਭਗਤ ਸਿੰਘ ਹਰਿਆਣਾ, ਰਾਸ਼ਟਰੀ ਕਿਸਾਨ ਸਭਾ ਮੱਧ ਪ੍ਰਦੇਸ਼, ਪੰਜਾਬ ਅਤੇ ਰਾਜਸਥਾਨ ਦੇ ਕਿਸਾਨ ਸੰਗਠਨਾਂ ਸਮਰਥਨ ਦੇ ਰਹੇ ਹਨ ਦੇ ਲਈ ਸਾਰਿਆਂ ਦਾ ਧੰਨਵਾਦ ਕੀਤਾ ।

Punjab Bani 05 December,2024
ਡਿਪਟੀ ਕਮਿਸ਼ਨਰ ਵੱਲੋਂ ਪਟਿਆਲਾ ਜ਼ਿਲ੍ਹੇ 'ਚ ਹੱਥਾਂ ਨਾਲ ਮੈਲਾ ਢੋਹਣ 'ਤੇ ਪਾਬੰਦੀ ਐਕਟ ਤਹਿਤ ਕੀਤੀ ਕਾਰਵਾਈ ਦੀ ਸਮੀਖਿਆ

ਡਿਪਟੀ ਕਮਿਸ਼ਨਰ ਵੱਲੋਂ ਪਟਿਆਲਾ ਜ਼ਿਲ੍ਹੇ 'ਚ ਹੱਥਾਂ ਨਾਲ ਮੈਲਾ ਢੋਹਣ 'ਤੇ ਪਾਬੰਦੀ ਐਕਟ ਤਹਿਤ ਕੀਤੀ ਕਾਰਵਾਈ ਦੀ ਸਮੀਖਿਆ -ਕਿਹਾ, ਪਟਿਆਲਾ ਜ਼ਿਲ੍ਹਾ ਹੱਥਾਂ ਨਾਲ ਮੈਲਾ ਢੋਹਣ ਤੋਂ ਮੁਕਤ -ਅਨੁਸੂਚਿਤ ਜਾਤੀਆਂ ਅਨੁਸੂਚਿਤ ਕਬੀਲਿਆਂ ਅੱਤਿਆਚਾਰ ਨਿਵਾਰਨ ਐਕਟ ਨੂੰ ਲਾਗੂ ਕਰਨ 'ਚ ਕੋਈ ਕੁਤਾਹੀ ਬਰਦਾਸ਼ਤ ਨਹੀਂ ਹੋਵੇਗੀ-ਡਿਪਟੀ ਕਮਿਸ਼ਨਰ ਪਟਿਆਲਾ, 4 ਦਸੰਬਰ : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਕਿਹਾ ਕਿ ਪਟਿਆਲਾ ਜ਼ਿਲ੍ਹੇ ਅੰਦਰ ਹੱਥਾਂ ਨਾਲ ਮੈਲਾ ਢੋਹਣ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ ਪਰੰਤੂ ਫਿਰ ਵੀ ਜ਼ਿਲ੍ਹਾ ਪ੍ਰਸ਼ਾਸਨ ਇਸ ਗੱਲੋਂ ਮੁਸਤੈਦ ਹੈ ਕਿ ਦੀ ਪ੍ਰੋਹਿਬਸ਼ਨ ਆਫ਼ ਇੰਪਲਾਇਮੈਂਟ ਐਜ ਮੈਨੂਅਲ ਸਕੈਵੈਂਜਰਸ ਐਂਡ ਦੇਅਰ ਰਿਹੈਬਲਿਟੇਸ਼ਨ ਐਕਟ 2013 ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇ। ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅੱਜ ਇਸ ਐਕਟ ਤਹਿਤ ਪਟਿਆਲਾ ਜ਼ਿਲ੍ਹਾ ਪੱਧਰੀ ਚੌਕਸੀ ਕਮੇਟੀ ਦੀ ਮੀਟਿੰਗ ਅਤੇ ਅਨੁਸੂਚਿਤ ਜਾਤੀਆਂ ਅਨੁਸੂਚਿਤ ਕਬੀਲਿਆਂ ਅੱਤਿਆਚਾਰ ਨਿਵਾਰਨ ਐਕਟ 1989 ਸੋਧ ਐਕਟ 2015 ਤਹਿਤ ਕੀਤੀ ਜਾਂਦੀ ਕਾਰਵਾਈ ਦਾ ਜਾਇਜ਼ਾ ਲੈਣ ਲਈ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ । ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਾਨੂੰਨ ਅਤੇ ਨਿਆਂ ਮੰਤਰਾਲੇ ਵੱਲੋਂ ਲਾਗੂ ਹੱਥਾਂ ਨਾਲ ਮੈਲਾ ਢੋਹਣ ਵਿਰੁੱਧ ਐਕਟ ਅਨੁਸਾਰ ਮੈਨੁਅਲ ਸਕਵੈਂਜ਼ਰ ਬਾਬਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਵੇ ਕਰਵਾ ਲਿਆ ਗਿਆ ਹੈ ਅਤੇ ਇਸ ਤਰ੍ਹਾਂ ਦੇ ਸਰਵੇ ਲਗਾਤਾਰ ਜਾਰੀ ਹਨ ਤਾਂ ਕਿ ਕੋਈ ਅਜਿਹਾ ਮਾਮਲਾ ਨਾ ਆਵੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਰਿਪੋਰਟ ਨਮਸਤੇ ਪੋਰਟਲ ਉਪਰ ਅਪਲੋਡ ਕੀਤੀ ਜਾ ਚੁੱਕੀ ਹੈ । ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹਾ ਅਧਿਕਾਰੀਆਂ ਸਮੇਤ ਸਮੂਹ ਕਾਰਜ ਸਾਧਕ ਅਫ਼ਸਰਾਂ ਤੇ ਬੀ. ਡੀ. ਪੀ. ਓਜ਼ ਨੂੰ ਹਦਾਇਤ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਐਕਟ ਦੀਆਂ ਸਾਰੀਆਂ ਧਾਰਾਵਾਂ ਪੂਰੀ ਤਰ੍ਹਾਂ ਲਾਗੂ ਹੋਣ, ਕਿਉਂਕਿ ਇਸ ਵਿੱਚ ਕੋਈ ਕੁਤਾਹੀ ਬਰਦਾਸ਼ਤ ਨਹੀਂ ਹੋਵੇਗੀ । ਇਸੇ ਦੌਰਾਨ ਡਿਪਟੀ ਕਮਿਸ਼ਨਰ ਨੇ ਅਨੁਸੂਚਿਤ ਜਾਤੀਆਂ ਅਨੁਸੂਚਿਤ ਕਬੀਲਿਆਂ ਅੱਤਿਆਚਾਰ ਨਿਵਾਰਨ ਐਕਟ 1989 ਸੋਧ ਐਕਟ 2015 ਅਧੀਨ ਜ਼ਿਲ੍ਹਾ ਅਟਾਰਨੀ ਅਤੇ ਪੁਲਿਸ ਅਧਿਕਾਰੀਆਂ ਨਾਲ ਬੈਠਕ ਕਰਕੇ ਜਾਇਜ਼ਾ ਲਿਆ । ਡਾ. ਪ੍ਰੀਤੀ ਯਾਦਵ ਨੇ ਉਪ ਜਿਲ੍ਹਾ ਅਟਾਰਨੀ ਨੂੰ ਆਦੇਸ਼ ਦਿੱਤੇ ਕਿ ਐਕਟ ਅਧੀਨ ਕਿੰਨੇ ਕੇਸ ਅਜਿਹੇ ਹਨ ਜੋ ਐਫ. ਆਈ. ਆਰ ਤੋਂ ਬਾਅਦ ਕੁਐਸ਼ ਹੋ ਗਏ, ਕਿੰਨੇ ਕੇਸ ਵਾਪਸ ਲੈ ਲਏ ਗਏ, ਜਾਂ ਕਿੰਨੇ ਕੇਸ ਬੰਦ ਹੋ ਗਏ ਹਨ ਅਤੇ ਇਨ੍ਹਾਂ ਕੇਸਾਂ ਵਿੱਚ ਜੇਕਰ ਮੁਆਵਜਾ ਜਾਰੀ ਕਰ ਦਿੱਤਾ ਗਿਆ ਹੈ ਕੀ ਉਹ ਵਾਪਸ ਲੈਣਾ ਬਣਦਾ ਹੈ ਜਾਂ ਨਹੀਂ, ਸਬੰਧੀ ਰਿਪੋਰਟ ਭੇਜੀ ਜਾਵੇ । ਇਸ ਤੋਂ ਇਲਾਵਾ ਜਿਹੜੇ ਕੇਸਾਂ ਤੇ ਪੋਸਕੋ ਐਕਟ ਲੱਗਾ ਹੋਇਆ ਹੈ ਉਨ੍ਹਾਂ ਕੇਸਾਂ ਦੀ ਸਥਿਤੀ ਬਾਰੇ ਸਪੱਸ਼ਟ ਕਰਨ ਸਬੰਧੀ ਆਦੇਸ਼ ਦਿੱਤੇ ਗਏ। ਇਸ ਮੌਕੇ ਏ. ਡੀ. ਸੀ. ਸ਼ਹਿਰੀ ਵਿਕਾਸ ਨਵਰੀਤ ਕੌਰ ਸੇਖੋਂ ਤੇ ਜ਼ਿਲ੍ਹਾ ਭਲਾਈ ਅਫ਼ਸਰ ਕੁਲਵਿੰਦਰ ਕੌਰ ਸਮੇਤ ਹੋਰ ਅਧਿਕਾਰੀ ਮੌਜੂਦ ਸਨ ।

Punjab Bani 04 December,2024
3 ਦਸੰਬਰ ਨੂੰ ਪ੍ਰਧਾਨ ਮੰਤਰੀ ਦੀ ਚੰਡੀਗੜ੍ਹ ਫੇਰੀ ਦੇ ਵਿਰੋਧ ਦੀਆਂ ਤਿਆਰੀਆਂ ਮੁਕੰਮਲ : ਕੌਮੀ ਇਨਸਾਫ ਮੋਰਚਾ

3 ਦਸੰਬਰ ਨੂੰ ਪ੍ਰਧਾਨ ਮੰਤਰੀ ਦੀ ਚੰਡੀਗੜ੍ਹ ਫੇਰੀ ਦੇ ਵਿਰੋਧ ਦੀਆਂ ਤਿਆਰੀਆਂ ਮੁਕੰਮਲ : ਕੌਮੀ ਇਨਸਾਫ ਮੋਰਚਾ ਬਠਿੰਡਾ : ਅੱਜ ਤਾਲਮੇਲ ਕਮੇਟੀ ਕੌਮੀ ਇਨਸਾਫ ਮੋਰਚਾ ਦੀ ਮੀਟਿੰਗ ਮੋਰਚੇ ਵਾਲੇ ਸਥਾਨ ਤੇ ਜਥੇਦਾਰ ਗੁਰਦੀਪ ਸਿੰਘ ਬਠਿੰਡਾ,ਬਾਪੂ ਗੁਰਚਰਨ ਸਿੰਘ ਜੀ ਦੀ ਅਗਵਾਈ ਵਿੱਚ ਹੋਈ,ਮੀਟਿੰਗ ਵਿੱਚ ਕਾਲਾ ਝਾੜ ਸਾਹਬ, ਸੁੱਖ ਗਿਲ਼ ਮੋਗਾ ਸੂਬਾ ਪ੍ਰਧਾਨ ਬੀਕੇਯੂ ਤੋਤੇਵਾਲ ਵਿਸ਼ੇਸ਼ ਤੌਰ ਤੇ ਹਾਜਰ ਹੋਏ।ਮੀਟਿੰਗ ਵਿੱਚ 3 ਦਸੰਬਰ ਨੂੰ ਪ੍ਰਧਾਨ ਮੰਤਰੀ ਦੇ ਚੰਡੀਗੜ੍ਹ ਦੌਰੇ ਦੌਰਾਨ ਰੋਸ ਪ੍ਰਗਟ ਕਰਨ ਬਾਰੇ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਗਿਆ । ਮੋਰਚੇ ਨੇ ਇਹ ਵੀ ਸਪੱਸ਼ਟ ਕੀਤਾ ਕੇ ਦੋ ਸਾਲਾਂ ਤੋਂ ਕੌਮੀ ਇਨਸਾਫ ਮੋਰਚਾ ਮੁਹਾਲੀ ਚੰਡੀਗੜ੍ਹ ਸਰਹੱਦ ਤੇ ਲੱਗਿਆ ਹੋਇਆ ਹੈ । ਇਸੇ ਤਰ੍ਹਾਂ ਸ਼ੰਭੂ ਬਾਰਡਰ ਤੇ ਪਿਛਲੇ 8 ਮਹੀਨਿਆਂ ਤੋਂ ਕਿਸਾਨ ਮੋਰਚਾ ਚੱਲ ਰਿਹਾ ਹੈ, ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠੇ ਹੋਏ ਹਨ, ਅਸੀਂ ਸਮਝਦੇ ਹਾਂ ਕਿ ਚੰਡੀਗੜ੍ਹ ਪੰਜਾਬ ਦੀ ਧਰਤੀ ਹੈ,ਇਸ ਧਰਤੀ ਦੇ ਉੱਤੇ ਪ੍ਰਧਾਨ ਮੰਤਰੀ ਨੂੰ ਭਲਵਾਨੀ ਗੇੜੇ ਨਈ ਮਾਰਨੇ ਚਾਈਦੇ,ਪ੍ਰਧਾਨ ਮੰਤਰੀ ਨੂੰ ਕੌਮੀ ਇਨਸਾਫ ਮੋਰਚੇ ਅਤੇ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਪੰਜਾਬ ਆਉਣਾ ਚਾਈਦਾ ਹੈ ਤਾਂ ਕੇ ਅਸੀਂ ਵੀ ਸਵਾਗਤ ਕਰ ਸਕੀਏ,ਮੋਰਚਾ ਆਗੂਆਂ ਨੇ ਇਹ ਵੀ ਕਿਹਾ ਕੇ ਅਸੀਂ ਕੋਈ ਰਸਤਾ ਨਈ ਰੋਕਾਂਗੇ, ਟਰੈਫਿਕ ਵਿੱਚ ਕੋਈ ਵਿਗਨ ਨਈ ਪਾਵਾਂਗੇ ਸਿਰਫ ਸੜਕ ਦੇ ਇੱਕ ਕਿਨਾਰੇ ’ਤੇ ਖੜ ਕੇ ਰੋਸ ਪ੍ਰਗਟ ਕਰਾਂਗੇ । ਉਹਨਾਂ ਪ੍ਰਸ਼ਾਸ਼ਨ ਨੂੰ ਵੀ ਕਿਹਾ ਕੇ ਸਾਡੇ ਸ਼ਾਂਤਮਈ ਰੋਸ ਪ੍ਰਗਟ ਕਰਨ ਦੇ ਅਧਿਕਾਰ ਦਾ ਵਿਰੋਧ ਪ੍ਰਗਟ ਨਾ ਕਰਨ,ਮੋਰਚੇ ਵੱਲੋਂ 3 ਦਿਸੰਬਰ ਨੂੰ ਸਵੇਰੇ 10 ਵਜੇ ਤੋਂ ਆਈਸ਼ਰ ਚੌਕ ਵਿੱਚ ਇੱਕ ਪਾਸੇ ਖੜ ਕੇ ਕਾਲੇ ਝੰਡੇ ਅਤੇ ਤਖਤੀਆਂ ਫੜ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕੀਤਾ ਜਾਵੇਗਾ । ਆਗੂਆਂ ਨੇ ਪ੍ਰੈਸ ਨੂੰ ਜਾਣਕਾਰੀ ਦਿੱਤੀ ਕਿ 3 ਦਸੰਬਰ ਦੇ ਪ੍ਰਧਾਨ ਮੰਤਰੀ ਦੀ ਚੰਡੀਗੜ ਫੇਰੀ ਤੇ “ਮੋਦੀ ਗੋ ਬੈਕ” ਦੇ ਨਾਅਰੇ ਲਾਕੇ ਸ਼ਾਂਤ ਮਈ ਤਰੀਕੇ ਨਾਲ ਵਿਰੋਧ ਕੀਤਾ ਜਾਵੇਗਾ । ਇਸ ਮੌਕੇ ਮੀਟਿੰਗ ਵਿੱਚ ਪੱਪੀ ਖਰੜ,ਪੀ ਐਸ ਗਿੱਲ,ਬਲਜੀਤ ਸਿੰਘ ਰੁੜਕੀ,ਮੇਵਾ ਘੜੂੰਆਂ,ਜਗਤਾਰ ਕੁੰਬੜਾਂ,ਲਖਮੀਰ ਨਿਹੰਗ ਕੁੰਬੜਾਂ,ਕਰਨੈਲ ਸਿੰਘ ਪਾਤੜਾਂ, ਜੀਤ ਸਿੰਘ, ਸਾਹਬ ਆਈ. ਟੀ .ਸੈਲ, ਬਾਬਾ ਬਿੱਲਾ ਨਿਹੰਗ ਸਿੰਘ,ਬਾਬਾ ਪਵਨਦੀਪ ਸਿੰਘ,ਗੁੱਜਰ ਤੋਤੇਵਾਲ,ਗੋਰਾ ਤਖਾਨਬੱਦ,ਪਾਲ ਯੂਪੀ,ਮੱਖਣ ਸਿੰਘ ਮਾਨਸਾ,ਬਾਪੂ ਲਾਭ ਸਿੰਘ ਹਾਜਰ ਸਨ ।

Punjab Bani 02 December,2024
ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਚਲਦਿਆਂ ਭਾਰਤੀ ਸ਼ੇਅਰ ਬਾਜ਼ਾਰ ਅੱਜ ਨਹੀਂ ਹੋ ਟ੍ਰੇਡਿੰਗ

ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਚਲਦਿਆਂ ਭਾਰਤੀ ਸ਼ੇਅਰ ਬਾਜ਼ਾਰ ਅੱਜ ਨਹੀਂ ਹੋ ਟ੍ਰੇਡਿੰਗ ਨਵੀਂ ਦਿੱਲੀ : ਭਾਰਤੀ ਸ਼ੇਅਰ ਬਾਜ਼ਾਰ ਅੱਜ 20 ਨਵੰਬਰ ਨੂੰ ਟ੍ਰੇੰਿਡੰਗ ਨਹੀਂ ਹੋ ਸਕੇਗੀ ਕਿਉਂਕਿ ਅੱਜ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਹੈ । ਸ਼ੇਅਰ ਬਾਜ਼ਾਰ ਨਾਲ ਜੁੜੇ ਜਿ਼ਆਦਾਤਰ ਕੰਮ ਮੁੰਬਈ ਤੋਂ ਹੀ ਹੁੰਦੇ ਹਨ, ਇਸ ਲਈ ਅੱਜ ਬੀ. ਐਸ. ਈ. ਤੇ ਐਨ. ਐਸ. ਈ. ਦੋਵਾਂ ਵਿੱਚ ਕੋਈ ਵਪਾਰ ਨਹੀਂ ਹੋਵੇਗਾ । ਦੋਵੇਂ ਐਕਸਚੇਂਜਾਂ ਬੀਐਸਈ ਤੇ ਐਨ. ਐਸ. ਈ. ਨੇ ਇਸ ਬਾਰੇ ਪਹਿਲਾਂ ਹੀ ਅਧਿਕਾਰਤ ਜਾਣਕਾਰੀ ਦੇ ਦਿੱਤੀ ਸੀ । ਮੁਦਰਾ ਬਾਜ਼ਾਰ ਤੇ ਕਮੋਡਿਟੀ ਐਕਸਚੇਂਜ `ਤੇ ਕੋਈ ਵਪਾਰ ਨਹੀਂ ਹੋਵੇਗਾ । ਇਸ ਦਾ ਮਤਲਬ ਹੈ ਕਿ ਮੁਦਰਾ ਤੇ ਸੋਨੇ, ਚਾਂਦੀ ਦੀਆਂ ਕੀਮਤਾਂ ਨੂੰ ਵੀ ਅਪਡੇਟ ਨਹੀਂ ਕੀਤਾ ਜਾਵੇਗਾ। ਮਹਾਰਾਸ਼ਟਰ `ਚ ਵਿਧਾਨ ਸਭਾ ਚੋਣਾਂ ਲਈ ਅੱਜ ਯਾਨੀ 20 ਨਵੰਬਰ ਨੂੰ ਵੋਟਿੰਗ ਹੋ ਰਹੀ ਹੈ । ਸੂਬੇ `ਚ 288 ਸੀਟਾਂ `ਤੇ ਵੋਟਿੰਗ ਹੋ ਰਹੀ ਹੈ। ਇਸ ਲਈ ਸੋਮਵਾਰ (18 ਨਵੰਬਰ 2024) ਨੂੰ ਦੇਰ ਸ਼ਾਮ ਚੋਣ ਪ੍ਰਚਾਰ ਦਾ ਦੌਰ ਸਮਾਪਤ ਹੋ ਗਿਆ । ਅੱਜ ਮਹਾਰਾਸ਼ਟਰ ਵਿੱਚ ਬੈਂਕ ਤੇ ਸਕੂਲ ਵੀ ਬੰਦ ਹਨ । ਸ਼ਰਾਬ ਦੀਆਂ ਦੁਕਾਨਾਂ ਵੀ ਨਹੀਂ ਖੁੱਲ੍ਹਣਗੀਆਂ। ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ 23 ਨਵੰਬਰ ਨੂੰ ਹੋਵੇਗੀ ਤੇ ਨਤੀਜੇ ਵੀ ਉਸੇ ਦਿਨ ਐਲਾਨੇ ਜਾਣਗੇ ।

Punjab Bani 20 November,2024
ਨਹਿਰੂ ਯੁਵਾ ਕੇਂਦਰ ਪਟਿਆਲਾ ਨੇ ਨਸ਼ੇ ਵਿਰੁੱਧ ਕਰਾਇਆ ਸੈਮੀਨਾਰ

ਨਹਿਰੂ ਯੁਵਾ ਕੇਂਦਰ ਪਟਿਆਲਾ ਨੇ ਨਸ਼ੇ ਵਿਰੁੱਧ ਕਰਾਇਆ ਸੈਮੀਨਾਰ ਪਟਿਆਲਾ, 21 ਅਕਤੂਬਰ : ਜ਼ਿਲ੍ਹਾ ਯੂਥ ਅਫ਼ਸਰ ਪਟਿਆਲਾ ਵੀਰਦੀਪ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਨੌਜਵਾਨਾਂ ਨੂੰ ਨਸ਼ੇ ਦੀ ਲੱਤ ਤੋਂ ਦੂਰ ਕਰਨ ਲਈ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਟੇਟ ਸਪੋਰਟਸ ਯੂਨੀਵਰਸਿਟੀ ਪਟਿਆਲਾ ਦੇ ਸਾਂਝੇ ਸਹਿਯੋਗ ਨਾਲ ਕਰਵਾਇਆ ਗਿਆ। ਪ੍ਰੋਗਰਾਮ ਦੇ ਆਰੰਭ ਵਿੱਚ ਜ਼ਿਲ੍ਹਾ ਯੂਥ ਅਫ਼ਸਰ ਵੀਰ ਦੀਪ ਕੌਰ ਨੇ ਆਈਆਂ ਹੋਈਆਂ ਸਮੂਹ ਸ਼ਖ਼ਸੀਅਤਾਂ ਅਤੇ ਵਿਦਿਆਰਥੀਆਂ ਨੂੰ ਰਸਮੀ ਤੌਰ ਤੇ ਜੀ ਆਇਆ ਆਖਿਆ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਦਾ ਮੁੱਖ ਮਕਸਦ ਨੌਜਵਾਨ ਪੀੜੀ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਕੇ ਸਿੱਖਿਅਤ ਕਰਨਾ ਅਤੇ ਉਹਨਾਂ ਰਾਹੀਂ ਸਮਾਜ ਨੂੰ ਸੇਧ ਦਵਾਉਣੀ ਹੈ ਇਸ ਸੈਮੀਨਾਰ ਵਿੱਚ ਡਾਕਟਰ ਜਸਵਿੰਦਰ ਸਿੰਘ ਡਿਪਟੀ ਮੈਡੀਕਲ ਕਮਿਸ਼ਨਰ ਪਟਿਆਲਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਉਹਨਾਂ ਨੇ ਵਿਦਿਆਰਥੀਆਂ ਨੂੰ ਨਸ਼ੇ ਤੋਂ ਦੂਰ ਰਹਿਣ ਹਿੱਤ ਪ੍ਰੇਰਿਤ ਕੀਤਾ ਅਤੇ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਉਹਨਾਂ ਨੇ ਦੱਸਿਆ ਕਿ ਨਸ਼ਾ ਕਿਸ ਤਰ੍ਹਾਂ ਇੱਕ ਲੱਤ ਬਣ ਜਾਂਦਾ ਹੈ ਅਤੇ ਜੋ ਸਮਾਜ ਲਈ ਕਲੰਕ ਹੋ ਨਿੱਬੜਦਾ ਹੈ। ਇਸ ਮੌਕੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਪਟਿਆਲਾ ਡਾ. ਦਿਲਵਰ ਸਿੰਘ ਬੱਚਿਆਂ ਨੂੰ ਤੋਂ ਦੂਰ ਰਹਿਣ ਲਈ ਸਹੁੰ ਚੁੱਕਿਆ ਅਤੇ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਸ਼ਹਿਰਾਂ ਅਤੇ ਪਿੰਡਾਂ ਵਿਚ ਜਾਗਰੂਕਤਾ ਫਲਾਉਣ ਲਈ ਸੇਧ ਦਿੱਤੀ । ਇਸ ਮੌਕੇ ਸ੍ਰੀ ਮਹਿੰਦਰ ਪਾਲ ਸਿੰਘ ਕੌਂਸਲਰ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਨੌਜਵਾਨਾਂ ਨੂੰ ਬਤੌਰ ਇੱਕ ਰਾਜਦੂਤ ਆਪਣੇ ਸਮਾਜ ਨੂੰ ਨਸ਼ੇ ਦੀ ਲੱਤ ਤੋਂ ਬਚਾਉਣ ਹਿੱਤ ਗਤੀਵਿਧੀਆਂ ਕਰਨ ਲਈ ਪ੍ਰੇਰਿਤ ਕੀਤਾ। ਸ੍ਰੀ ਅੰਮ੍ਰਿਤਪਾਲ ਸਿੰਘ ਸਾਕੇਤ ਹਸਪਤਾਲ ਪਟਿਆਲਾ ਨੇ ਵੀ ਨੌਜਵਾਨਾਂ ਨੂੰ ਨਸ਼ਿਆਂ ਨੂੰ ਫੈਲਣ ਤੋਂ ਰੋਕਣ ਲਈ ਆਪਣੇ ਚਾਰ ਚੁਫੇਰੇ ਜਾਗਰੂਕਤਾ ਫੈਲਾਉਣ ਹਿੱਤ ਉਤਸ਼ਾਹਿਤ ਕੀਤਾ ਇਸ ਮੌਕੇ ਸਟੇਜ ਸੰਚਾਲਨ ਯੂਨੀਵਰਸਿਟੀ ਦੇ ਰੈੱਡ ਰਿਬਨ ਕਲੱਬ ਦੇ ਨੋਡਲ ਅਫ਼ਸਰ ਅਤੇ ਸਹਾਇਕ ਪ੍ਰੋਫੈਸਰ ਡਾਕਟਰ ਹਰਜੋਤ ਕੌਰ ਨੇ ਕੀਤਾ। ਇਸ ਮੌਕੇ ਬੁਲਾਰਿਆਂ ਅਤੇ ਵਿਦਿਆਰਥੀਆਂ ਵਿਚਕਾਰ ਪ੍ਰਸ਼ਨ ਉੱਤਰ ਸੈਸ਼ਨ ਬਹੁਤ ਹੀ ਰੋਚਕ ਰਿਹਾ ਜਿਸ ਵਿੱਚ ਵਿਦਿਆਰਥੀਆਂ ਨੇ ਨਸ਼ੇ ਸਬੰਧੀ ਅਨੇਕਾਂ ਸਵਾਲ ਬੁਲਾਰਿਆਂ ਤੋਂ ਪੁੱਛੇ ਅਤੇ ਜਿਨ੍ਹਾਂ ਦਾ ਢੁਕਵਾਂ ਜਵਾਬ ਬੁਲਾਰਿਆਂ ਵੱਲੋਂ ਦਿੱਤਾ ਗਿਆ ਅੰਤ ਵਿੱਚ ਯੂਨੀਵਰਸਿਟੀ ਦੇ ਐਨ.ਐਸ.ਐਸ. ਪ੍ਰੋਗਰਾਮ ਕੋਆਰਡੀਨੇਟਰ ਡਾਕਟਰ ਸਨਮਾਨ ਕੌਰ ਨੇ ਆਈਆਂ ਹੋਈਆਂ ਸਾਰੀਆਂ ਸ਼ਖ਼ਸੀਅਤਾਂ ਦਾ ਯੂਨੀਵਰਸਿਟੀ ਵੱਲੋਂ ਧੰਨਵਾਦ ਕੀਤਾ । ਇਸ ਮੌਕੇ ਸ੍ਰੀ ਰੁਪਿੰਦਰ ਸਿੰਘ ਸ੍ਰੀ ਮਨਿੰਦਰ ਸਿੰਘ ਸ੍ਰੀ ਮਲਕੀਤ ਸਿੰਘ ਸ੍ਰੀ ਸੁਖਵਿੰਦਰ ਸਿੰਘ ਅਤੇ ਸ੍ਰੀ ਪਾਲੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ।

Punjab Bani 21 October,2024
ਭਾਰਤੀ ਸ਼ੇਅਰ ਬਾਜ਼ਾਰ ਖੁੱਲ੍ਹਦਿਆਂ ਹੀ ਸੈਂਸੈਕਸ 429 ਅੰਕ ਚੜ੍ਹਿਆ

ਭਾਰਤੀ ਸ਼ੇਅਰ ਬਾਜ਼ਾਰ ਖੁੱਲ੍ਹਦਿਆਂ ਹੀ ਸੈਂਸੈਕਸ 429 ਅੰਕ ਚੜ੍ਹਿਆ ਮੁੰਬਈ : ਆਟੋ, ਆਈ. ਟੀ. ਅਤੇ ਪੀ. ਐਸ. ਯੂ. ਬੈਂਕ ਸੈਕਟਰਾਂ ਵਿੱਚ ਖਰੀਦਦਾਰੀ ਦੇ ਨਾਲ ਸੋਮਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਹਰੇ ਰੰਗ ਵਿੱਚ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ ’ਚ ਸੈਂਸੈਕਸ 429.08 ਅੰਕ ਜਾਂ 0.53 ਫੀਸਦੀ ਵਧ ਕੇ 81,653.83 ’ਤੇ ਕਾਰੋਬਾਰ ਕਰ ਰਿਹਾ ਸੀ । ਨਿਫ਼ਟੀ 101.45 ਅੰਕ ਜਾਂ 0.41 ਫੀਸਦੀ ਚੜ੍ਹ ਕੇ 24,955.50 ’ਤੇ ਖੁੱਲ੍ਹਿਆ ਅਤੇ ਬਾਜ਼ਾਰ ਦਾ ਰੁਝਾਨ ਸਕਾਰਾਤਮਕ ਰਿਹਾ। ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ’ਤੇ, 1,509 ਸਟਾਕ ਹਰੇ ਰੰਗ ਵਿੱਚ ਕਾਰੋਬਾਰ ਕਰ ਰਹੇ ਸਨ, ਜਦੋਂ ਕਿ 602 ਸਟਾਕ ਲਾਲ ਰੰਗ ਵਿੱਚ ਕਾਰੋਬਾਰ ਕਰ ਰਹੇ ਸਨ। ਨਿਫ਼ਟੀ ਬੈਂਕ 241.30 ਅੰਕ ਜਾਂ 0.46 ਫੀਸਦੀ ਦੀ ਤੇਜ਼ੀ ਨਾਲ 52,335.50 ’ਤੇ ਰਿਹਾ । ਨਿਫ਼ਟੀ ਦਾ ਮਿਡਕੈਪ 100 ਇੰਡੈਕਸ 305.70 ਅੰਕ ਜਾਂ 0.52 ਫੀਸਦੀ ਹੇਠਾਂ 58,954.85 ਦੇ ਪੱਧਰ ’ਤੇ ਕਾਰੋਬਾਰ ਕਰ ਰਿਹਾ ਸੀ ।

Punjab Bani 21 October,2024
ਬੀ. ਐੱਸ. ਈ. ਤੇ ਐੱਨ. ਐੱਸ. ਈ. ਕਰਵਾਉਣਗੇ ਦੀਵਾਲੀ ਮੌਕੇ ਪਹਿਲੀ ਨਵੰਬਰ ਨੂੰ ਵਿਸ਼ੇਸ਼ ਕਾਰੋਬਾਰ

ਬੀ. ਐੱਸ. ਈ. ਤੇ ਐੱਨ. ਐੱਸ. ਈ. ਕਰਵਾਉਣਗੇ ਦੀਵਾਲੀ ਮੌਕੇ ਪਹਿਲੀ ਨਵੰਬਰ ਨੂੰ ਵਿਸ਼ੇਸ਼ ਕਾਰੋਬਾਰ ਨਵੀਂ ਦਿੱਲੀ : ਸਟਾਕ ਐਕਸਚੇਂਜ ਬੀਐੱਸਈ ਅਤੇ ਐੱਨਐਸਈ ਨਵੇਂ ਸੰਮਤ 2081 ਦੀ ਸ਼ੁਰੂਆਤ ਵਜੋਂ ਪਹਿਲੀ ਨਵੰਬਰ ਨੂੰ ਦੀਵਾਲੀ ਮੌਕੇ ਇੱਕ ਘੰਟੇ ਦਾ ਵਿਸ਼ੇਸ਼ ‘ਮਹੂਰਤ ਕਾਰੋਬਾਰ’ ਸੈਸ਼ਨ ਕਰਵਾਉਣਗੇ। ਸਟਾਕ ਐਕਸਚੇਂਜ ਵੱਲੋਂ ਸਾਂਝੀ ਕੀਤੀ ਜਾਣਕਾਰੀ ਵਿਚ ਦੱਸਿਆ ਗਿਆ ਹੈ ਕਿ ਇਹ ਸੈਸ਼ਨ ਸ਼ਾਮ 6 ਤੋਂ 7 ਵਜੇ ਦਰਮਿਆਨ ਹੋਵੇਗਾ।ਇਹ ਸੈਸ਼ਨ ਨਵੇਂ ਸੰਮਤ ਦੀ ਸ਼ੁਰੂਆਤ ਨੂੰ ਵੀ ਦਰਸਾਉਂਦਾ ਹੈ ਤੇ ਹਿੰਦੂ ਕੈਲੰਡਰ ਸਾਲ ਦੀਵਾਲੀ ਤੋਂ ਸ਼ੁਰੂ ਹੁੰਦਾ ਹੈ ਅਤੇ ਇਹ ਮੰਨਿਆ ਜਾਂਦਾ ਹੈ ਕਿ ਇਸ ਸਮੇਂ ਦੌਰਾਨ ਵਪਾਰ ਕਰਨ ਨਾਲ ਖੁਸ਼ਹਾਲੀ ਆਉਂਦੀ ਹੈ ਤੇ ਵਿੱਤੀ ਲਾਭ ਹੁੰਦਾ ਹੈ। ਦੀਵਾਲੀ ਮੌਕੇ ਬਾਜ਼ਾਰ ਨਿਯਮਤ ਵਪਾਰ ਲਈ ਬੰਦ ਰਹੇਗਾ ਪਰ ਸ਼ਾਮ ਨੂੰ ਇਕ ਘੰਟੇ ਲਈ ਵਿਸ਼ੇਸ਼ ਵਪਾਰ ਵਿੰਡੋ ਖੁੱਲ੍ਹੀ ਰਹੇਗੀ। ਐਕਸਚੇਂਜਾਂ ਨੇ ਦੱਸਿਆ ਕਿ ਪ੍ਰੀ-ਓਪਨਿੰਗ ਸੈਸ਼ਨ ਸ਼ਾਮ 5:45 ਤੋਂ ਸ਼ਾਮ 6:00 ਵਜੇ ਤੱਕ ਹੋਵੇਗਾ। ਬਾਜ਼ਾਰ ਵਿਸ਼ਲੇਸ਼ਕਾਂ ਨੇ ਕਿਹਾ ਕਿ ਕੁਝ ਵੀ ਨਵਾਂ ਸ਼ੁਰੂ ਕਰਨ ਲਈ ਦੀਵਾਲੀ ਨੂੰ ਵਧੀਆ ਸਮਾਂ ਮੰਨਿਆ ਜਾਂਦਾ ਹੈ।

Punjab Bani 20 October,2024
ਛੂੱਟੀ ਦੇ ਬਾਵਜੂਦ ਵੀ ਡੀ ਸੀ ਪਟਿਆਲਾ ਨੇ ਕਿਸਾਨਾਂ ਦੀ ਸਮੱਸਿਆਂ ਨੂੰ ਸੁਣਿਆ

ਛੂੱਟੀ ਦੇ ਬਾਵਜੂਦ ਵੀ ਡੀ ਸੀ ਪਟਿਆਲਾ ਨੇ ਕਿਸਾਨਾਂ ਦੀ ਸਮੱਸਿਆਂ ਨੂੰ ਸੁਣਿਆ - ਮੰਡੀਆਂ 'ਚ ਕਿਸਾਨਾਂ ਦੀ ਖੱਜਲਖੁਆਰੀ ਨੂੰ ਲੈਕੇ ਬੀਕੇਯੂ ਰਾਜੇਵਾਲ ਦਾ ਵਫਦ ਡੀ ਸੀ ਪਟਿਆਲਾ ਨੂੰ ਮਿਲਿਆ ਘਨੌਰ : ਅੱਜ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਜਿਲ੍ਹਾ ਪਟਿਆਲਾ ਦਾ ਵਫਦ ਡੀ.ਸੀ.ਮੈਡਮ ਪ੍ਰੀਤੀ ਯਾਦਵ ਨੂੰ ਉਨਾਂ ਦੀ ਰਿਹਾਇਸ਼ ਤੇ ਜਾ ਕੇ ਮਿਲਿਆ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਖਜਾਨਚੀ ਗੁਲਜ਼ਾਰ ਸਿੰਘ ਸਲੇਮਪੁਰ ਜੱਟਾਂ ਅਤੇ ਜ਼ਿਲ੍ਹਾ ਜਨਰਲ ਸਕੱਤਰ ਹਜੂਰਾ ਸਿੰਘ ਮਿਰਜ਼ਾਪੁਰ ਆਦਿ ਆਗੂਆਂ ਦੇ ਵਫਦ ਨੇ ਅਨਾਜ ਮੰਡੀ ਘਨੌਰ ਵਿਖੇ ਕਿਸਾਨਾਂ ਦੀ ਮੰਡੀ ਵਿੱਚ ਹੋ ਰਹੀ ਖੱਜਲਖੁਆਰੀ ਬਾਰੇ ਜਾਣੂ ਕਰਵਾਇਆ । ਜਿਸ ਨੂੰ ਮੈਡਮ ਪ੍ਰੀਤੀ ਯਾਦਵ ਡੀ. ਸੀ ਪਟਿਆਲਾ ਨੇ ਕਿਸਾਨਾਂ ਦੀ ਗੱਲ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਭਰੋਸਾ ਦਿਵਾਇਆ ਕਿ ਉਹ ਅੱਜ ਤੋਂ ਹੀ ਸਾਰੇ ਜਿਲ੍ਹੇ ਦੀਆ ਮੰਡੀਆਂ ਦਾ ਦੌਰਾ ਕਰਨਗੇ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਤੋਂ ਮੰਡੀਆਂ ਦੇ ਹਲਾਤਾਂ ਦਾ ਜਾਇਜਾ ਲਿਆ ਅਤੇ ਉਨ੍ਹਾਂ ਨੇ ਅਧਿਕਾਰੀਆਂ ਨੂੰ ਆ ਰਹੀ ਸਮੱਸਿਆ ਨੂੰ ਹੱਲ ਕਰਨ ਦੇ ਆਦੇਸ਼ ਵੀ ਦਿੱਤੇ ਗਏ । ਇਸ ਮੌਕੇ ਕਿਸਾਨੀ ਵਫਦ ਨੇ ਜਿਲ੍ਹੇ ਵਿੱਚ ਡੀ ਏ ਪੀ ਖਾਦ ਦੀ ਘਾਟ ਅਤੇ ਪਰਾਲੀ ਸਾੜਨ ਦੇ ਮਸਲੇ ਵੀ ਡੀ.ਸੀ ਕੋਲ ਉਠਾਏ। ਮੈਡਮ ਡੀ. ਸੀ. ਨੇ ਖਾਦ ਦੇ ਮਸਲੇ ਤੇ ਕਿਹਾ ਕਿ 2 ਨਵੰਬਰ ਤੱਕ ਡੀ.ਏ.ਪੀ ਖਾਦ ਸਾਰੇ ਜਿਲ੍ਹੇ ਵਿੱਚ ਪਹੁੰਚਦੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਡੀ.ਏ.ਪੀ ਖਾਦ ਦੀ ਕਿਸੇ ਨੂੰ ਕੋਈ ਦਿੱਕਤ ਨਹੀ ਆਉਣ ਦਿੱਤੀ ਜਾਵੇਗੀ । ਪਰਾਲੀ ਸਾੜਨ ਦੇ ਮੁੱਦੇ ਤੇ ਡੀ. ਸੀ ਪਟਿਆਲਾ ਨੇ ਭਰੋਸਾ ਦਿਵਾਇਆ ਕਿ ਜਲਦ ਹੀ ਲੌੜਵੰਦ ਕਿਸਾਨਾਂ ਨੂੰ ਪਰਾਲੀ ਦੀ ਸਾਂਭ ਸੰਭਾਲ ਕਰਨ ਵਾਲੀ ਮਸੀਨਰੀ ਮੁਹੱਇਆ ਕਰਵਾ ਦਿੱਤੀ ਜਾਵੇਗੀ । ਇਸ ਮੌਕੇ ਨਰਿੰਦਰ ਸਿੰਘ ਲੇਹਲਾ ਜਿਲ੍ਹਾ ਪ੍ਰਧਾਨ, ਗੁਲਜਾਰ ਸਿੰਘ ਖਜਾਨਚੀ ਪੰਜਾਬ, ਘੁੰਮਣ ਸਿੰਘ ਰਾਜਗੜ੍ਹ,ਹਰਦੀਪ ਸਿੰਘ ਘਨੁੜਕੀ ਦੋਵੇ ਸਕੱਤਰ ਪੰਜਾਬ, ਹਜੂਰਾ ਸਿੰਘ ਮਿਰਜਾਪੁਰ ਸੰਧਾਰਸੀ ਜਨਰਲ ਸਕੱਤਰ ਜਿਲਾ ਪਟਿਆਲਾ, ਅਵਤਾਰ ਸਿੰਘ ਕੈਦਪੁਰ ਪ੍ਰਧਾਨ ਬਲਾਕ ਨਾਭਾ, ਗੁਰਚਰਨ ਸਿੰਘ ਪਰੌੜ ਬਲਾਕ ਪ੍ਰਧਾਨ ਭੁਨਰਹੇੜੀ ਸਾਮਲ ਸਨ ।

Punjab Bani 17 October,2024
First
Last