ਰਾਜ ਪੱਧਰੀ ਮਾਸਟਰ ਟ੍ਰੇਨਰਾਂ ਦੀ ਹੋਈ ਚਾਰ ਦਿਨਾਂ ਸਿਖਲਾਈ
ਈ-ਰੋਲ, ਈ.ਆਰ.ਓ ਨੈਟ, ਸਵੀਪ ਅਤੇ ਆਈ.ਟੀ. ਬਾਰੇ ਦਿੱਤੀ ਜਾਣਕਾਰੀ
ਪਟਿਆਲਾ, 17 ਜੂਨ:
ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਪਟਿਆਲਾ ਡਵੀਜ਼ਨ ਦੇ ਅਧਿਕਾਰੀਆਂ ਦੀ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਸਬੰਧ ਵਿੱਚ 14 ਜੂਨ ਤੋਂ ਚੱਲ ਰਹੀ ਚਾਰ ਦਿਨਾਂ ਸਿਖਲਾਈ ਅੱਜ ਪੂਰੀ ਹੋਈ। ਅੱਜ ਪਟਿਆਲਾ ਡਵੀਜ਼ਨ ਦੇ ਨਵੇਂ ਐਸ.ਐਲ.ਐਮ.ਟੀਜ਼ ਨੂੰ ਜ਼ਿਲ੍ਹਾ ਸੂਚਨਾ ਅਫ਼ਸਰ ਕਪੂਰਥਲਾ ਸੰਜੀਵ ਕੁਮਾਰ ਅਤੇ ਸਵੀਪ ਕੰਸਲਟੈਂਟ ਮਨਪ੍ਰੀਤ ਅਨੇਜਾ ਵੱਲੋਂ ਟ੍ਰੇਨਿੰਗ ਦਿੱਤੀ ਗਈ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਿਖਲਾਈ ਸੈਸ਼ਨ ਦੌਰਾਨ ਟ੍ਰੇਨਰਾਂ ਵੱਲੋਂ ਈ-ਰੋਲ, ਈ.ਆਰ.ਓ. ਨੈਟ, ਸਵੀਪ ਅਤੇ ਆਈ.ਟੀ ਐਪਲੀਕੇਸ਼ਨਜ਼ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਰਾਜ ਪੱਧਰੀ ਮਾਸਟਰ ਟ੍ਰੇਨਰਾਂ ਨੇ ਦੱਸਿਆ ਕਿ ਮੁੱਖ ਚੋਣ ਅਫ਼ਸਰ, ਪੰਜਾਬ ਵੱਲੋਂ ਭਾਰਤ ਦੇ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਤਹਿਤ ਇਸ ਸਾਰੀ ਸਿਖਲਾਈ ਨੂੰ ਪੜਾਵਾਂ ਵਿੱਚ ਵੰਡਕੇ ਸਾਰੇ ਸੂਬਾ ਪੱਧਰੀ ਮਾਸਟਰ ਟ੍ਰੇਨਰਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 14 ਜੂਨ ਤੋਂ 17 ਜੂਨ ਤੱਕ ਚੱਲੀ ਟਰੇਨਿੰਗ ਦੌਰਾਨ ਐਸ.ਐਲ.ਐਮ.ਟੀਜ਼ ਨੂੰ ਡੀ.ਈ.ਐਮ.ਪੀ., ਸੰਵੇਦਸ਼ੀਲ ਬੂਥ, ਪੋਲਿੰਗ ਪਾਰਟੀ, ਪੋਲਿੰਗ ਸਟੇਸ਼ਨ, ਆਦਰਸ਼ ਚੋਣ ਜ਼ਾਬਤਾ, ਐਮ.ਸੀ.ਐਮ.ਸੀ., ਈ.ਵੀ.ਐਮ., ਵੀ.ਵੀ. ਪੈਟ, ਈ ਰੋਲ, ਈ.ਆਰ.ਓ ਨੈਟ ਸਮੇਤ ਚੋਣ ਪ੍ਰਕਿਰਿਆ ਦੀ ਪੂਰੀ ਕਾਰਜਪ੍ਰਣਾਲੀ ਦੀ ਸਿਖਲਾਈ ਦਿੱਤੀ ਗਈ ਹੈ।
ਇਸ ਦੌਰਾਨ ਪਟਿਆਲਾ ਡਵੀਜ਼ਨ ਅਧੀਨ ਆਉਂਦੇ ਜ਼ਿਲ੍ਹਿਆਂ ਪਟਿਆਲਾ, ਲੁਧਿਆਣਾ, ਫ਼ਤਿਹਗੜ੍ਹ ਸਾਹਿਬ, ਸੰਗਰੂਰ, ਬਰਨਾਲਾ ਅਤੇ ਮਲੇਰਕੋਟਲਾ ਦੇ ਅਧਿਕਾਰੀ, ਐਸ.ਡੀ.ਐਮ. ਲੁਧਿਆਣਾ ਹਰਜਿੰਦਰ ਸਿੰਘ, ਐਸ.ਡੀ.ਐਮ. ਪਾਇਲ ਜਸਲੀਨ ਕੌਰ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਨਮਨ ਮਾਰਕੰਨ, ਪੀ.ਆਰ.ਟੀ.ਸੀ. ਦੇ ਏ.ਐਮ.ਡੀ. ਚਰਨਜੋਤ ਸਿੰਘ ਵਾਲੀਆ, ਐਸ.ਡੀ.ਐਮ. ਰਾਜਪੁਰਾ ਪਰਲੀਨ ਕੌਰ ਕਾਲੇਕਾ, ਐਸ.ਡੀ.ਐਮ. ਦਿੜਬਾ ਰਾਜੇਸ਼ ਸ਼ਰਮਾ, ਚੋਣ ਤਹਿਸੀਲਦਾਰ ਰਾਮ ਜੀ ਲਾਲ ਅਤੇ ਹੋਰ ਮੌਜੂਦ ਸਨ।