ਦਿਖਾਵਿਆਂ ਚੋਥਰਾ ਅਤੇ ਆਕੜਾਂ ਰਾਹੀਂ ਪੰਜਾਬੀਆਂ ਹੋ ਰਹੇ ਬਰਬਾਦ
ਦਿਖਾਵਿਆਂ ਚੋਥਰਾ ਅਤੇ ਆਕੜਾਂ ਰਾਹੀਂ ਪੰਜਾਬੀਆਂ ਹੋ ਰਹੇ ਬਰਬਾਦ
ਕਿਸੇ ਗਰੀਬ ਇਨਸਾਨ ਨੇ ਆਪਣੀ ਪਤਨੀ ਨੂੰ ਸੋਨੇ ਦੇ ਅੰਗੂਠੀ ਲੈ ਕੇ ਦਿੱਤੀ । ਪਤਨੀ ਅੰਗੂਠੀ ਪਾਕੇ ਪਿੰਡ ਵਿੱਚ, ਹਰ ਘਰ, ਗਲੀ ਵਿਚ ਚੱਕਰ ਲਗਾਵੇ ਪਰ ਕੋਈ ਪ੍ਰਸ਼ੰਸਾ ਨਾ ਕਰੇ । ਉਨ੍ਹਾਂ ਦਾ ਦਿਲ ਬਹੁਤ ਦੁਖੀ ਹੋਇਆ ਕਿ ਕਿਸੇ ਨੇ ਧਿਆਨ ਨਹੀਂ ਦਿੱਤਾ, ਪ੍ਰਸ਼ੰਸਾ ਨਹੀਂ ਕੀਤੀ । ਉਨ੍ਹਾਂ ਨੇ ਆਪਣੀ ਝੋਪੜੀ ਨੂੰ ਅੱਗ ਲਗਾ ਦਿੱਤੀ ਅਤੇ ਸੱਭ ਕੁਝ ਸੜਕੇ ਰਾਖ ਬਣ ਗਿਆ, ਪਿੰਡ ਵਾਲੇ ਅਫਸੋਸ ਕਰਨ ਆਏ ਅਤੇ ਪੁਛਦੇ ਕਿ ਕੁੱਝ ਬਚਿਆ ਤਾਂ ਉਹ ਅੰਗੂਠੀ ਅੱਗੇ ਕਰਕੇ ਕਹਿਣ, ਬਸ ਇਹ ਹੀ ਬਚੀ ਹੈ । ਨਵੀਂ ਨਵੀਂ ਲਿਆਉਂਦੀ ਸੀ । ਅਜ ਪੰਜਾਬ ਵਿੱਚ ਵੀ ਇਹ ਹੀ ਡਰਾਮੇਂ ਹੋ ਰਹੇ ਹਨ, ਹਰ ਘਰ ਪਰਿਵਾਰ, ਗ਼ਰੀਬ ਅਮੀਰ, ਬੈਂਕਾਂ ਅਮੀਰਾਂ ਤੋਂ ਕਰਜ਼ੇ ਲੈ ਕੇ, ਬਿਨਾਂ ਜ਼ਰੂਰਤਾਂ ਦੇ ਕੋਠੀਆਂ ਕਾਰਾਂ ਸੋਨਾ ਪਲਾਟ ਖਰੀਦ ਰਿਹਾ, ਕਰਜ਼ੇ ਲੈ ਕੇ, ਆਪਣੇ ਮਕਾਨ, ਦੁਕਾਨਾਂ ਜ਼ਮੀਨਾਂ ਗਿਰਭੀ ਰਖਕੇ, ਕਰਜ਼ੇ ਲੈ ਕੇ, ਸ਼ਾਦੀ ਵਿਆਹਾਂ ਅਤੇ ਭੋਗਾਂ ਤੇ ਖਰਚ ਕੀਤੇ ਜਾ ਰਹੇ ਹਨ । ਆਪਣੇ ਬੱਚਿਆਂ ਨੂੰ ਹਮੇਸ਼ਾ ਲਈ ਵਿਦੇਸ਼ਾਂ ਵਿੱਚ ਭੇਜਿਆ ਜਾ ਰਿਹਾ ਹੈ । ਕੇਵਲ ਪ੍ਰਸ਼ੰਸਾ ਕਰਵਾਉਂਣ ਲਈ, ਦਿਖਾਵੇ ਕੀਤੇ ਜਾ ਰਹੇ ਹਨ । ਅਜ ਹਰ ਕਰਮਚਾਰੀ, ਵਿਉਪਾਰੀ, ਅਤੇ ਉਂਚੀ ਸੁਸਾਇਟੀ ਵਿੱਚ ਰਹਿਣ ਵਾਲੇ, ਕਰਜ਼ਿਆਂ ਹੇਠ ਜੀਵਨ ਬਤੀਤ ਕਰ ਰਹੇ ਹਨ, ਜੇਕਰ 20/30 ਲੱਖ ਰੁਪਏ ਕਰਜ਼ੇ ਵਜੋਂ ਲੈਕੇ ਕਾਰਾਂ ਖ਼ਰੀਦੀਆਂ, ਵੱਡੀਆਂ ਵੱਡੀਆਂ ਕੋਠੀਆਂ ਪਾ ਲਈਆ, ਵਧੀਆ ਕਿਸਮ ਦੇ ਪੱਥਰ ਫਰਨੀਚਰ ਪਰਦੇ ਲਗਵਾ ਦਿੱਤੇ ਪਰ ਉਨ੍ਹਾਂ ਨੇ, ਨਾ ਤਾਂ ਪ੍ਰਸ਼ੰਸਾ ਕਰਵਾਉਣੀਆਂ ਅਤੇ ਨਾ ਹੀ, ਕਰਜ਼ਿਆਂ ਦੀ ਰਕਮ ਮੋੜਣ ਲਈ ਕੋਈ ਸਹਾਇਤਾ ਕਰਨੀ, ਨਾ ਕਮਾਈਆਂ ਕਰਨੀਆਂ । ਇੱਕ ਵਾਰ ਦੇਖਕੇ ਲੋਕ ਰਿਸ਼ਤੇਦਾਰ ਪ੍ਰਸ਼ੰਸਾ ਕਰਕੇ ਚੱਲਦੇ ਬਨਦੇ ਪਰ ਕਿਸ਼ਤਾਂ ਭਰਨ ਲਈ ਤਣਾਅ ਪ੍ਰੇਸ਼ਾਨੀਆਂ ਦੁੱਖ ਤਕਲੀਫਾਂ ਵਿੱਚ ਸਾਰੀ ਉਮਰ ਲੰਘ ਜਾਂਦੀ ਹੈ । ਖਰਚੇ ਵਧਦੇ ਜਾ ਰਹੇ ਹਨ ਅਤੇ ਕਰਜ਼ੇ ਦੀ ਰਕਮ ਮੋੜਣ ਲਈ ਹੋਰ ਕਰਜ਼ੇ ਲੈ ਕੇ ਆਪਣੀਂ ਫੋਕੀ ਸ਼ੋਹਰਤ ਲਈ ਘਰਾਂ ਵਿੱਚ ਹਰ ਵੇਲੇ ਤੰਗ ਪ੍ਰੇਸਾਨ ਦੁਖੀ ਰਹਿੰਦੇ ਹਨ, ਜਿਸ ਸਦਕਾ ਸ਼ਰੀਰਕ, ਮਾਨਸਿਕ, ਸਮਾਜਿਕ, ਮਾਲੀ ਬਿਮਾਰੀਆਂ ਲਗ ਰਹੀਆਂ ਹਨ । ਮਰਨ ਤੋਂ ਬੱਚਣ ਲਈ ਦਵਾਈਆਂ ਅਤੇ ਅਪਰੇਸ਼ਨਾਂ ਦੇ ਖਰਚੇ ਵਧਦੇ ਜਾ ਰਹੇ ਹਨ । ਭਾਵ ਦਿਖਾਵਿਆਂ, ਸ਼ੋਹਰਤਾਂ ਅਤੇ ਫੋਕੀ ਪ੍ਰਸ਼ੰਸਾ ਲਈ, ਲੋਕਾਂ ਨੇ ਆਪਣੇ ਆਪ ਨੂੰ ਭਾਰੀ ਪ੍ਰੇਸ਼ਾਨੀਆਂ ਵਿੱਚ ਫਸਾ ਰਖਿਆ ਹੈ ਅਤੇ ਫੇਰ ਖੁਦਕਸ਼ੀਆਂ ਕਰਦੇ ਹਨ । ਹੇਰਾਫੇਰੀਆਂ, ਲੁਟਮਾਰਾਂ, ਰਿਸ਼ਵਤਖੋਰੀਆ ਅਤੇ ਬੇਈਮਾਨੀਆਂ ਵਧਦੀਆਂ ਜਾ ਰਹੀਆਂ ਹਨ ਕਿਉਂਕਿ ਤਨਖਾਹਾਂ ਤਾਂ ਕਰਜ਼ਿਆਂ ਦੀਆਂ ਕਿਸ਼ਤਾਂ ਵਿੱਚ ਹੀ ਖ਼ਤਮ ਹੋ ਰਹੀਆਂ ਹਨ,ਘਰੈਲੂ ਫਾਲਤੂ ਦੇ ਖਰਚੇ, ਕੋਠੀਆਂ ਕਾਰਾਂ ਦੇ ਰਖ ਰਖਾਬ ਅਤੇ ਪੈਟਰੋਲ ਮੁਰੰਮਤ ਅਤੇ ਬੱਚਿਆਂ ਦੀਆਂ ਪੜਾਈਆਂ, ਬੱਚਿਆਂ ਦੀਆਂ ਖਾਹਿਸ਼ਾਂ ਦੀ ਪੂਰਤੀ ਲਈ ਵਖਰੇ ਧੰਨ ਦੌਲਤ ਦੀ ਜ਼ਰੂਰਤ ਪੈਂਦੀ ਹੈ। ਜਿਸ ਕਾਰਨ ਖਰਚੇ ਵਧਦੇ ਜਾਂਦੇ ਹਨ, ਕਮਾਈ ਜਾਂ ਤਨਖਾਹਾਂ ਤਾਂ ਬਾਹਰ ਦੀ ਬਾਹਰ ਕਰਜ਼ਿਆਂ ਦੀ ਕਿਸ਼ਤਾਂ ਦੀ ਅਦਾਇਗੀ ਵਿੱਚ ਨਿਕਲ ਜਾਂਦੀਆਂ ਹਨ ।
ਬੱਚੇ ਵੱਡੇ ਹੋ ਜਾਣ ਤਾਂ ਉਹ ਮਾਪਿਆਂ ਨੂੰ ਸਹਿਯੋਗ ਸਹਾਇਤਾ ਨਹੀਂ ਕਰਦੇ, ਉਨ੍ਹਾਂ ਨੂੰ ਆਪਣੇ ਮਾਪਿਆਂ, ਬਜ਼ੁਰਗਾਂ ਪ੍ਰਤੀ ਕੋਈ ਹਮਦਰਦੀ ਅਤੇ ਸਨਮਾਨ ਦੀ ਭਾਵਨਾ ਨਹੀਂ ਹੁੰਦੀ, ਕਿਉਂਕਿ ਬਚਪਨ ਵਿਚ ਮਾਪਿਆਂ, ਬਜ਼ੁਰਗਾਂ ਵਲੋਂ ਬੱਚਿਆਂ ਦੀਆਂ ਖਾਹਿਸ਼ਾਂ ਪੂਰੀਆਂ ਕਰ ਦਿਤੀਆਂ ਜਾਂਦੀਆਂ ਹਨ ਪਰ ਜਵਾਨੀ ਵਿੱਚ ਵੱਧਦੀਆਂ ਜਾਂਦੀਆਂ ਖਾਹਿਸ਼ਾਂ ਦੀ ਪੂਰਤੀ ਨਹੀਂ ਕੀਤੀ ਜਾਂਦੀ ਤਾਂ ਬੱਚੇ ਆਪਣੇ ਮਾਪਿਆਂ ਨੂੰ ਆਪਣੇ ਦੁਸ਼ਮਣ ਸਮਝਦੇ ਹਨ, ਬੱਚਿਆਂ ਵਲੋਂ ਤਾਂ ਵਾਰ ਵਾਰ ਮਾਪਿਆਂ ਬਜ਼ੁਰਗਾਂ ਨੂੰ ਕਿਹਾ ਜਾਂਦਾ ਕਿ ਜੇਕਰ ਉਨ੍ਹਾਂ ਦੀਆਂ ਜ਼ਰੂਰਤਾਂ(ਖਾਹਿਸ਼ਾਂ) ਦੀ ਪੂਰਤੀ ਨਹੀਂ ਕਰ ਸਕਦੇ ਤਾਂ ਉਨ੍ਹਾਂ ਨੂੰ ਪੈਦਾ ਕਿਉਂ ਕੀਤਾ। ਕਿਉਂਕਿ ਬਚਪਨ ਵਿਚ ਬੱਚੇ ਜਾਂ ਬੱਚਿਆਂ ਨੂੰ ਖੁਸ਼ ਕਰਨ ਲਈ, ਮਾਪਿਆਂ ਵਲੋਂ ਪਿਆਰ ਲਾਡ ਕਾਰਨ, ਉਨ੍ਹਾਂ ਦੀਆਂ ਛੋਟੀਆਂ ਵੱਡੀਆਂ ਜ਼ਰੂਰਤਾਂ ਅਤੇ ਖਾਹਿਸ਼ਾਂ ਦੀ ਪੂਰਤੀ ਕਰ ਦਿੱਤੀ ਜਾਂਦੀ ਸੀ, ਪਰ ਨਾਬਾਲਗਾਂ ਅਤੇ ਨੋਜਵਾਨਾਂ ਦੀਆਂ ਦਿਖਾਵਿਆਂ, ਦੀਆਂ ਖਾਹਿਸ਼ਾਂ ਦੀ ਮਹਿੰਗੀ ਤੋਂ ਮਹਿੰਗੀ ਖਾਹਿਸ਼ਾਂ ਦੀ ਪੂਰਤੀ ਲਈ ਧੰਨ ਦੌਲਤ ਨਹੀਂ ਹੁੰਦੀ ਕਿਉਂਕਿ ਉਨ੍ਹਾਂ ਦੀ ਕਮਾਈਆਂ ਤਾਂ ਪਹਿਲਾਂ ਹੀ ਕਿਸ਼ਤਾਂ ਦੇ ਰੂਪ ਵਿੱਚ ਨਿਕਲ ਜਾਂਦੀਆਂ ਹਨ । ਫੇਰ ਉਹ ਅਤਿ ਪ੍ਰੇਸਾਨ ਹੋ ਕੇ ਹੇਰਾਫੇਰੀਆਂ, ਲੁਟਮਾਰਾਂ, ਰਿਸ਼ਵਤਖੋਰੀਆ ਕਰਦੇ, ਬਜੁਰਗਾਂ ਨਾਲ ਲੜਦੇ ਝਗੜਦੇ, ਬਜ਼ੁਰਗਾਂ ਦੀ ਰੋਟੀ ਦਾ ਖਰਚਾ ਵੀ ਨਹੀਂ ਚੁਕ ਸਕਦੇ, ਬਜ਼ੁਰਗ ਭਾਰ ਲਗਦੇ, ਪਰ ਬਜ਼ੁਰਗਾਂ ਤੋਂ ਚਾਹੁੰਦੇ ਸੱਭ ਕੁਝ ਹਨ । ਬਜ਼ੁਰਗਾਂ ਨੂੰ ਸੀਨੀਅਰ ਸਿਟੀਜਨ ਦੇ ਨਿਯਮਾਂ ਕਾਨੂੰਨਾਂ ਨੇ ਸਾਵਧਾਨ ਕਰ ਦਿੱਤਾ ਕਿ ਜੇਕਰ ਪਿਆਰ ਸਤਿਕਾਰ ਦੇ ਡਰਾਮਿਆ ਵਿੱਚ ਫਸਕੇ ਆਪਣੇ ਬੱਚਿਆਂ ਨੂੰ ਸੱਭ ਕੁਝ ਦੇ ਦਿੱਤਾ ਤਾਂ ਬੱਚੇ, ਉਨ੍ਹਾਂ ਦੀ ਸਤਿਕਾਰ ਸੇਵਾ ਨਹੀਂ ਕਰਨਗੇ ਸਗੋਂ ਲਾਲਚਾਂ ਕਾਰਨ ਹੀ ਬਜ਼ੁਰਗਾਂ ਦੀ ਸੇਵਾ ਸੰਭਾਲ ਹੁੰਦੀ ਹੈ । ਦਿਖਾਵਿਆਂ ਚੋਥਰਾ ਸ਼ੋਹਰਤਾਂ ਕਾਰਨ, ਲੋਕਾਂ ਵਲੋਂ ਆਪਣੀਆ ਜ਼ਮੀਨਾਂ ਕੋਠੀਆਂ ਖੇਤ ਵੇਚੇ ਜਾ ਰਹੇ ਹਨ ਤਾਂ ਜ਼ੋ ਸਮਾਜ ਅਤੇ ਰਿਸ਼ਤੇਦਾਰਾ ਵਿਚ ਫੋਕੀ ਸ਼ੋਹਰਤ ਕਾਇਮ ਰਹੇ। ਜਦਕਿ ਅੰਦਰ ਹੀ ਅੰਦਰ ਉਹ ਘੁੱਟਕੇ ਮਰਦੇ ਰਹਿੰਦੇ ਹਨ। ਪਰ ਪੁਰਾਣੇ ਸਮਿਆਂ ਵਿੱਚ ਲੋਕ, ਕਰਜਿਆ ਦਿਖਾਵਿਆਂ ਫੋਕੀ ਸ਼ੋਹਰਤ ਪ੍ਰਸ਼ੰਸਾ ਤੋਂ ਦੂਰ ਹੀ ਰਹਿੰਦੇ ਸਨ, ਜਿਸ ਸਦਕਾ ਬਿਮਾਰੀਆਂ ਪ੍ਰੇਸ਼ਾਨੀਆਂ ਤਣਾਅ ਵੀ ਘਟ ਹੁੰਦੇ ਸਨ। ਉਤਰ ਪ੍ਰਦੇਸ਼ ਬਿਹਾਰ ਅਤੇ ਦੂਜੇ ਰਾਜਾਂ ਦੇ ਮਜ਼ਦੂਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਫੋਕੀ ਸ਼ੋਹਰਤ, ਪੰਜਾਬੀਆਂ ਵਾਂਗ ਦਿਖਾਵੇ ਨਹੀਂ ਕੀਤੇ ਜਾਂਦੇ ਇਸ ਕਰਕੇ ਉਹ ਗ਼ਰੀਬੀ ਵਿਚ ਵੀ ਇਕੱਠੇ ਅਤੇ ਹਸਦੇ ਰਹਿੰਦੇ ਹਨ ਅਤੇ ਸੰਕਟ ਲਈ ਬਹੁਤ ਕੁਝ ਬਚਾਕੇ ਰੱਖਦੇ ਹਨ ਅਤੇ ਆਪਣੇ ਰਿਸ਼ਤੇਦਾਰਾਂ ਪੜੋਸੀਆਂ ਦੀ ਸਹਾਇਤਾ ਵੀ ਕਰਦੇ ਹਨ, ਪੰਜਾਬੀਆਂ ਵਾਂਗ ਤਮਾਸ਼ੇ ਨਹੀਂ ਦੇਖਦੇ ।
ਵਲੋਂ : ਕਾਕਾ ਰਾਮ ਵਰਮਾ ਪਟਿਆਲਾ 9878611620