Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Tuesday, 18 Aug 2026 | 6:15 pm

+91 90915 01313 , +91 90916 01313

punjabbanni@gmail.com
punjabbani@yahoo.com

ਸਾਬਕਾ ਮੁੱਖ ਸਕੱਤਰ ਰਾਜਨ ਕਸ਼ਯਪ ਦੀ ਆਤਮਕਥਾ ‘ਬੀਔਂਡ ਦ ਟ੍ਰੈਪਿੰਗ ਆਫ਼ ਆਫ਼ਿਸ, ਏ ਸਿਵਿਲ ਸਰਵੈਂਟ’ਸ ਜਰਨੀ ਇੰਨ ਪੰਜਾਬ’ ਰਿਲੀਜ਼

ਸਾਬਕਾ ਮੁੱਖ ਸਕੱਤਰ ਰਾਜਨ ਕਸ਼ਯਪ ਦੀ ਆਤਮਕਥਾ ‘ਬੀਔਂਡ ਦ ਟ੍ਰੈਪਿੰਗ ਆਫ਼ ਆਫ਼ਿਸ, ਏ ਸਿਵਿਲ ਸਰਵੈਂਟ’ਸ ਜਰਨੀ ਇੰਨ ਪੰਜਾਬ’ ਰਿਲੀਜ਼

ਸਿਵਲ ਅਤੇ ਪੁਲਿਸ ਅਧਿਕਾਰੀਆਂ ਦਰਮਿਆਨ ਨਜ਼ਦੀਕੀ ਤਾਲਮੇਲ ‘ਤੇ ਦਿੱਤਾ ਜ਼ੋਰ
ਚੰਡੀਗੜ੍ਹ, 17 ਜੂਨ:
ਪੰਜਾਬ ਦੇ ਸਾਬਕਾ ਮੁੱਖ ਸਕੱਤਰ ਅਤੇ ਸਾਬਕਾ ਮੁੱਖ ਸੂਚਨਾ ਕਮਿਸ਼ਨਰ (ਸੀ.ਆਈ.ਸੀ.) ਰਾਜਨ ਕਸ਼ਯਪ ਦੀ ਆਤਮਕਥਾ ‘ਬੀਔਂਡ ਦ ਟ੍ਰੈਪਿੰਗ ਆਫ਼ ਆਫ਼ਿਸ, ਏ ਸਿਵਿਲ ਸਰਵੈਂਟ’ਸ ਜਰਨੀ ਇੰਨ ਪੰਜਾਬ’ ਅੱਜ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ, ਸੈਕਟਰ-26 ਵਿਖੇ ਇਲਾਹਾਬਾਦ ਹਾਈ ਕੋਰਟ ਦੇ ਸਾਬਕਾ ਚੀਫ਼ ਜਸਟਿਸ ਸ੍ਰੀ ਐਸ.ਐਸ.ਸੋਢੀ ਅਤੇ ਮਨੀਪੁਰ ਦੇ ਸਾਬਕਾ ਰਾਜਪਾਲ ਸ੍ਰੀ ਗੁਰਬਚਨ ਜਗਤ ਵੱਲੋਂ ਰਿਲੀਜ਼ ਕੀਤੀ ਗਈ।
ਇਹ ਆਤਮਕਥਾ ਸੂਬੇ ਦੇ ਵਿਕਾਸ ਦੀ ਕਹਾਣੀ ਅਤੇ ਅੱਧੀ ਸਦੀ ਤੋਂ ਵੱਧ ਸਮੇਂ ਦੌਰਾਨ ਪੰਜਾਬ ਦੇ ਬੇਮਿਸਾਲ ਵਿਕਾਸ ਨੂੰ ਰੂਪ ਦੇਣ ਵਾਲੀਆਂ ਮਹੱਤਵਪੂਰਨ ਘਟਨਾਵਾਂ ਅਤੇ ਆਗੂਆਂ ਦਾ ਵਰਣਨ ਕਰਦੀ ਹੈ। ਲੇਖਕ ਸ੍ਰੀ ਰਾਜਨ ਕਸ਼ਯਪ 1965 ਵਿੱਚ ਬਤੌਰ ਆਈ.ਏ.ਐਸ. ਭਰਤੀ ਹੋਏ ਅਤੇ 38 ਸਾਲਾਂ ਦੇ ਲੰਬੇ ਅਤੇ ਬੇਮਿਸਾਲ ਕੈਰੀਅਰ ਉਪਰੰਤ 2003 ਵਿੱਚ ਮੁੱਖ ਸਕੱਤਰ ਵਜੋਂ ਸੇਵਾਮੁਕਤ ਹੋਏ।
ਇਸ ਮੌਕੇ ‘ਤੇ ਸੰਜੀਦਾ ਗੱਲਬਾਤ ਦੌਰਾਨ, ਪ੍ਰੋਫੈਸਰ ਬੀ.ਐਨ. ਗੋਸਵਾਮੀ, ਜੋ 1950 ਦੇ ਦਹਾਕੇ ਵਿੱਚ ਆਈ.ਏ.ਐਸ. ਭਰਤੀ ਹੋਏ ਅਤੇ ਅਕਾਦਮਿਕ ਖੇਤਰ ਵਿੱਚ ਆਪਣਾ ਕੈਰੀਅਰ ਬਣਾਉਣ ਲਈ ਜਲਦ ਹੀ ਸੇਵਾਮੁਕਤ ਹੋ ਗਏ, ਨੇ ਉਸ ਦੌਰ ਵਿੱਚ ਕੰਮ ਦੀ ਨੈਤਿਕਤਾ ਬਾਰੇ ਦਿਲਚਸਪ ਕਿੱਸੇ ਸਾਂਝੇ ਕੀਤੇ।
ਬ੍ਰਿਗੇਡੀਅਰ ਸੁਖਜੀਤ ਸਿੰਘ ਨੇ ਕਪੂਰਥਲਾ ਦੇ ਪੁਰਾਣੇ ਰਾਜ ਵਿੱਚ ਸ਼ਾਸਨ ਦੀ ਇੱਕ ਦਿਲਚਸਪ ਤਸਵੀਰ ਪੇਸ਼ ਕਰਦਿਆਂ ਕਿਹਾ ਕਿ ਅਜਿਹੀ ਸੰਪੂਰਨਤਾ ਹੋਰ ਕਿਤੇ ਦੇਖਣ ਨੂੰ ਨਹੀਂ ਮਿਲਦੀ। ਉਹਨਾਂ ਸਖ਼ਤ ਮਿਹਨਤ ਕਰਨ ‘ਤੇ ਜ਼ੋਰ ਦਿੱਤਾ।
ਲਾਲ ਬਹਾਦੁਰ ਸ਼ਾਸਤਰੀ ਅਕੈਡਮੀ ਆਫ਼ ਐਡਮਿਨਿਸਟ੍ਰੇਸ਼ਨ, ਮਸੂਰੀ ਦੇ ਸਾਬਕਾ ਡਾਇਰੈਕਟਰ ਸੰਜੀਵ ਚੋਪੜਾ ਨੇ ਦੱਸਿਆ ਕਿ ਕਿਵੇਂ ਅੱਜ ਦੇ ਸਿਵਲ ਅਧਿਕਾਰੀ ਵਧੇਰੇ ਪੇਸ਼ੇਵਰ ਬਣ ਰਹੇ ਹਨ। ਉਨ੍ਹਾਂ ਨੇ ਭਾਰਤ ਦੇ ਸਾਬਕਾ ਵਿੱਤ ਮੰਤਰੀ ਸੀ.ਡੀ. ਦੇਸ਼ਮੁਖ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਿਵਲ ਅਧਿਕਾਰੀਆਂ ਨੂੰ ਘਟਨਾਵਾਂ ਬਾਰੇ ਜ਼ਰੂਰ ਲਿਖਣਾ ਚਾਹੀਦਾ ਹੈ ਕਿਉਂਕਿ ਉਹ ਇਤਿਹਾਸ ਵਿੱਚ ਸ਼ਾਮਲ ਹੁੰਦੇ ਹਨ।
ਰਾਜਨ ਕਸ਼ਯਪ ਨੇ ਦੱਸਿਆ ਕਿ ਕਿਵੇਂ ਚੀਜ਼ਾਂ ਅਤੀਤ ਦੇ ਮੁਕਾਬਲੇ ਮੌਜੂਦਾ ਸਮੇਂ ਬਦਲ ਗਈਆਂ ਹਨ। ਸਕਾਰਾਤਮਕ ਪਹੁੰਚ ਲਈ ਪੈਰਵੀ ਕਰਦਿਆਂ, ਉਹਨਾਂ ਸਿਵਲ ਅਧਿਕਾਰੀਆਂ ਅਤੇ ਪੁਲਿਸ ਦਰਮਿਆਨ ਨਜ਼ਦੀਕੀ ਤਾਲਮੇਲ ਦੀ ਵਕਾਲਤ ਕੀਤੀ, ਜਿਸਦੀ ਪ੍ਰੋੜਤਾ ਸ੍ਰੀ ਐਸ. ਐਸ. ਸੋਢੀ ਅਤੇ ਸ੍ਰੀ ਗੁਰਬਚਨ ਜਗਤ ਨੇ ਵੀ ਕੀਤੀ।
ਸਾਬਕਾ ਸਿੱਖਿਆ ਸਕੱਤਰ (ਭਾਰਤ ਸਰਕਾਰ) ਵਿਭਾ ਪੁਰੀ ਦਾਸ ਨੇ ਕਿਹਾ ਕਿ ਨੌਕਰਸ਼ਾਹੀ ਦੇ ਕੰਮਾਂ ਦੇ ਸੰਚਾਲਨ ਵਿੱਚ ਮਨੁੱਖੀ ਸਰੋਕਾਰਾਂ ਨੂੰ ਸਰਵਉੱਚ ਹੋਣਾ ਚਾਹੀਦਾ ਹੈ। ਮਗਸੀਪਾ ਦੇ ਡਾਇਰੈਕਟਰ ਜਨਰਲ, ਸ੍ਰੀ ਅਨਿਰੁੱਧ ਤਿਵਾਰੀ ਨੇ ਕਿਹਾ ਕਿ ਬਿਹਤਰ ਮਨੁੱਖੀ ਸਰੋਤ ਪ੍ਰਬੰਧਨ, ਹਮਦਰਦੀ, ਨਿਆਂ ਅਤੇ ਨਿਰਪੱਖਤਾ ਦੀਆ ਸਦੀਵੀ ਕਦਰਾਂ-ਕੀਮਤਾਂ ਤੋਂ ਇਲਾਵਾ ਹੁਨਰ ਆਧਾਰਿਤ ਸਿਖਲਾਈ ਬਹੁਤ ਮਹੱਤਵਪੂਰਨ ਹੈ।
ਇਸ ਮੌਕੇ ਮੰਚ ਦੀ ਕਾਰਵਾਈ ਸਾਬਕਾ ਆਈ.ਏ.ਐਸ. ਅਧਿਕਾਰੀ ਸ੍ਰੀ ਵਿਵੇਕ ਅਤਰੇ ਨੇ ਚਲਾਈ।

Advertisement
Advertisement
Advertisement
Advertisement
Scroll to Top