ਕੁਸ਼ਟ ਆਸ਼ਰਮ ਵਿਚ ਕੁਸ਼ਟ ਪੀੜਤਾਂ ਨੂੰ ਦਵਾਈਆਂ, ਅਲਸਰ ਕੇਅਰ ਕਿੱਟਾਂ ਦੀ ਵੰਡ
ਕੁਸ਼ਟ ਆਸ਼ਰਮ ਵਿਚ ਕੁਸ਼ਟ ਪੀੜਤਾਂ ਨੂੰ ਦਵਾਈਆਂ, ਅਲਸਰ ਕੇਅਰ ਕਿੱਟਾਂ ਦੀ ਵੰਡ
ਕੁਸ਼ਟ ਰੋਗ ਕੁਦਰਤ ਦੀ ਕਰੋਪੀ ਜਾਂ ਪੁਰਾਣੇ ਜਨਮਾਂ ਦਾ ਫਲ ਨਹੀ ਹੈ ਬਲਕਿ ਇਹ ਚਮੜੀ ਦਾ ਰੋਗ ਹੈ : ਸਿਵਲ ਸਰਜਨ
ਪਟਿਆਲਾ : ਰਾਸ਼ਟਰੀ ਕੁਸ਼ਟ ਨਿਵਾਰਣ ਪ੍ਰੋਗਰਾਮ ਤਹਿਤ ਸਿਵਲ ਸਰਜਨ ਡਾ. ਜਤਿੰਦਰ ਕਾਂਸਲ ਦੇ ਹੁਕਮਾਂ ਅਨੁਸਾਰ ਡਾ. ਕੁਸ਼ਲਦੀਪ ਗਿਲ ਜਿਲਾ ਟੀਕਾਕਰਨ ਕਮ ਲੈਪਰੋਸੀ ਅਫਸਰ ਦੀ ਅਗਵਾਈ ਵਿੱਚ ਪਟਿਆਲਾ ਦੇ ਸ਼੍ਰੀ ਖੁਸ਼ਦੇਵਾ ਕੁਸ਼ਟ ਆਸ਼ਰਮ ਵਿਚ ਰਹਿੰਦੇ ਕੁਸ਼ਟ ਰੋਗੀਆਂ ਨੂੰ ਜਖਮਾਂ ਦੀ ਦੇਖਭਾਲ ਲਈ ਦਵਾਈਆਂ ਅਤੇ ਅਲਸਰ ਕੇਅਰ ਕਿੱਟਾ ਦੀ ਵੰਡ ਕੀਤੀ ਗਈ । ਇਸ ਮੋਕੇੇ ਉਹਨਾਂ ਨਾਲ ਲੈਪਰੋਸੀ ਸੁਪਰਵਾਈਜਰ ਕੁਲਦੀਪ ਕੌਰ ਵੀ ਉਹਨਾਂ ਨਾਲ ਸਨ । ਡਾ. ਕੁਸ਼ਲਦੀਪ ਗਿੱਲ ਨੇ ਦੱਸਿਆ ਕਿ ਰਾਸ਼ਟਰੀ ਕੁਸ਼ਟ ਨਿਵਾਰਣ ਪ੍ਰੋਗਰਾਮ ਤਹਿਤ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਤਹਿਤ ਅੱਜ ਕੁਸ਼ਟ ਆਸ਼ਰਮ ਵਿਚ ਰਹਿੰਦੇ 41 ਦੇ ਕਰੀਬ ਕੁਸ਼ਟ ਰੋਗੀ ਜੋ ਕਿ ਆਪਣਾ ਕੁਸ਼ਟ ਰੋਗ ਦਾ ਪੁਰਾ ਇਲਾਜ ਕਰਵਾ ਚੁੱਕੇ ਹਨ ਅਤੇ ਆਸ਼ਰਮ ਵਿਚ ਰਹਿ ਰਹੇ ਹਨ, ਨੂੰ ਜਖਮਾਂ ਦੀ ਦੇਖਭਾਲ ਕਰਨ ਲਈ ਜਿਲ੍ਹਾ ਸਿਹਤ ਵਿਭਾਗ ਵੱਲੋਂ ਸੁਪੋਰਟਿਵ ਦਵਾਈਆ ਜਿਹਨਾਂ ਵਿੱਚ ਪੱਟੀਆਂ, ਕਾੱਟਨ, ਐਂਟੀਬਾਇਓਟਿਕ, ਜੈਨਰਿਕ ਅਤੇ ਤਾਕਤ ਦੀਆਂ ਦਵਾਈਆਂ ਦੀ ਵੰਡ ਕੀਤੀ ਗਈ ।ਇਸ ਮੋਕੇ ਡਾ. ਕੁਸ਼ਲਦੀਪ ਗਿੱਲ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵੱਲੋ ਸਮੇਂ-ਸਮੇਂ ਤੇ ਆਸ਼ਰਮ ਵਿਚ ਰਹਿੰਦੇ ਲੋਕਾਂ ਦੀ ਦੇਖ ਰੇਖ ਕਰਨ ਲਈ ਆਸ਼ਰਮ ਦਾ ਦੋਰਾ ਕਰਕੇ ਉਹਨਾਂ ਦਾ ਹਾਲਚਲ ਪੁੱਛਿਆ ਜਾਂਦਾ ਹੈ ਅਤੇ ਮਹਿਕਮੇ ਵੱਲੋਂ ਲੋੜ ਮੁਤਾਬਕ ਕੁਸ਼ਟ ਰੋਗ ਪੀੜਤ ਮਰੀਜਾਂ ਨੂੰ ਅੰਗਹੀਣਤਾ ਸਰਟੀਫਿਕੇਟ ਵੀ ਜਾਰੀ ਕਰਵਾਏ ਜਾਂਦੇ ਹਨ । ਇਸ ਮੋਕੇ ਲੈਪੋਰਸੀ ਸੁਪਰਵਾਈਜਰ ਕੁਲਦੀਪ ਕੌਰ ਨੇਂ ਦੱਸਿਆ ਕਿ ਕੁਸ਼ਟ ਰੋਗ ਕੁਦਰਤ ਦੀ ਕਰੋਪੀ ਜਾਂ ਪੁਰਾਣੇ ਜਨਮਾਂ ਦਾ ਫਲ ਨਹੀ ਹੈ ਬਲਕਿ ਇਹ ਚਮੜੀ ਦਾ ਰੋਗ ਹੈ।ਜਿਹੜਾ ਕਿ ਵਿਸ਼ੇਸ਼ ਜੀਵਾਣੂ ਮਾਈਕਰੋਬੈਕਟੀਰੀਅਮ ਲੈਪਰਾ ਬੈਸੀਲਾਈ ਦੁਆਰਾ ਹੁੰਦਾ ਹੈ । ਇਸ ਬਿਮਾਰੀ ਦਾ ਸਹੀ ਸਮੇਂ ਅਤੇ ਸਹੀ ਇਲਾਜ ਕਰਵਾਉਣ ਨਾਲ ਸਰੀਰਿਕ ਤੌਰ ਤੇ ਹੋਣ ਵਾਲੀ ਅਪੰਗਤਾ ਅਤੇ ਕਰੂਪਤਾਂ ਤੋ ਬਚਿਆ ਜਾ ਸਕਦਾ ਹੈ । ਉਹਨਾਂ ਕਿਹਾ ਕਿ ਬਿਮਾਰੀ ਦਾ ਇਲਾਜ ਸਾਰੇ ਸਰਕਾਰੀ ਹਸਪਤਾਲਾਂ, ਸਿਹਤ ਕੇਦਰਾਂ ਅਤੇ ਸਰਕਾਰੀ ਡਿਸਪੈਸਰੀਆਂ ਵਿੱਚ ਮਲਟੀ ਡਰੱਗ ਥਰੈਪੀ ਰਾਹੀਂ ਬਿਲਕੁੱਲ ਮੁਫਤ ਕੀਤਾ ਜਾਦਾ ਹੈ ।