ਲੋਕਾਂ ਦੀ ਸੁਰੱਖਿਆ, ਬਚਾਅ ਮਦਦ ਲਈ ਜੰਗੀ ਪੱਧਰ ਤੇ ਯਤਨ ਕਰਨੇ ਜ਼ਰੂਰੀ
ਲੋਕਾਂ ਦੀ ਸੁਰੱਖਿਆ, ਬਚਾਅ ਮਦਦ ਲਈ ਜੰਗੀ ਪੱਧਰ ਤੇ ਯਤਨ ਕਰਨੇ ਜ਼ਰੂਰੀ
ਭਾਰਤ ਅਤੇ ਪੰਜਾਬ ਵਿੱਚ ਦਿਲ ਦੇ ਦੌਰੇ, ਕੈਂਸਰ, ਸਾਹ ਦੀਆਂ ਬਿਮਾਰੀਆਂ ਦੇ ਮਗਰੋਂ ਆਵਾਜਾਈ ਹਾਦਸੇ ਲੋਕਾਂ, ਨੋਜਵਾਨਾਂ ਅਤੇ ਬੱਚਿਆਂ ਦੀ ਮੌਤਾਂ ਦੀ ਸਰਵੋਤਮ ਤਬਾਹੀ ਅਤੇ ਪਰਿਵਾਰ ਉਜਾੜਣ ਵਾਲੀਆਂ ਆਫਤਾਵਾਂ ਬਣ ਗਈਆ ਹਨ । ਪੰਜਾਬ ਸਰਕਾਰ ਵੱਲੋਂ 1500 ਪੁਲਿਸ ਜਵਾਨਾਂ ਨੂੰ 100 ਗੱਡੀਆਂ ਅਤੇ ਫ਼ਸਟ ਏਡ, ਸੀ ਪੀ ਆਰ, ਜ਼ਖਮੀਆਂ ਦੀ ਸੇਵਾ ਸੰਭਾਲ ਦੀ ਟ੍ਰੇਨਿੰਗ ਅਤੇ ਫ਼ਸਟ ਏਡ ਬਕਸੇ ਦੇਕੇ, ਸੜਕ ਸੁਰੱਖਿਆ ਫੋਰਸ ਵਜੋਂ ਪੰਜਾਬ ਦੀਆਂ ਸੜਕਾਂ ਤੇ ਤੈਨਾਤ ਕੀਤਾ ਗਿਆ ਹੈ ਤਾਂ ਜੋ ਹਾਦਸਿਆਂ ਦੇ ਪੀੜਤਾਂ ਨੂੰ ਤੁਰੰਤ ਫ਼ਸਟ ਏਡ ਦੇਕੇ ਹਸਪਤਾਲਾਂ ਵਿਖੇ ਪਹੁੰਚਾਇਆ ਜਾਵੇ ਅਤੇ ਕੀਮਤੀ ਜਾਨਾਂ ਬਚਾਈਆਂ ਜਾਣ । ਮਿਸ਼ਨ ਪ੍ਰਸ਼ੰਸਾਯੋਗ ਹਨ ਪਰ ਪੂਰਨ ਸਫਲਤਾ ਨਹੀਂ ਮਿਲ ਸਕਦੀ ਕਿਉਂਕਿ ਵਿਦਿਆਰਥੀਆਂ, ਲੋਕਾਂ ਅਤੇ ਡਰਾਈਵਰਾਂ ਨੂੰ ਆਵਾਜਾਈ, ਨਿਯਮਾਂ, ਕਾਨੂੰਨਾਂ, ਅਸੂਲਾਂ, ਮਰਿਆਦਾਵਾਂ, ਫਰਜ਼ਾਂ, ਜ਼ੁਮੇਵਾਰੀਆਂ ਸਹਿਣਸ਼ੀਲਤਾ ਨਿਮਰਤਾ ਸਬਰ ਸ਼ਾਂਤੀ ਨਿਭਾਉਣ ਦੀ ਟ੍ਰੇਨਿੰਗ ਅਭਿਆਸ ਅਤੇ ਡਰ ਨਹੀਂ ਹਨ । ਆਵਾਜਾਈ ਹਾਦਸਿਆਂ ਵਿੱਚ ਸੱਭ ਤੋਂ ਵੱਡੇ ਕਾਰਨ, ਤੇਜ਼ ਰਫ਼ਤਾਰ, ਨਸ਼ਿਆਂ, ਤਣਾਅ, ਗੁੱਸੇ, ਆਕੜ, ਅਤੇ ਬਿਨਾਂ ਹੈਲਮਟ ਸੀਟ ਬੈਲਟ ਵ੍ਹੀਕਲ ਚਲਾਉਣੇ, ਆਵਾਜਾਈ ਨਿਯਮਾਂ, ਕਾਨੂੰਨਾਂ, ਅਸੂਲਾਂ ਦੀ ਜਾਣਕਾਰੀ ਵਿਦਿਆਰਥੀਆਂ ਅਧਿਆਪਕਾਂ ਨਾਗਰਿਕਾਂ ਕਰਮਚਾਰੀਆਂ ਨੂੰ ਕਦੇ ਵੀ ਨਹੀਂ ਦਿੱਤੀ ਜਾਂਦੀ ਅਤੇ ਸਖ਼ਤ ਸਜ਼ਾਵਾਂ ਦੇ ਡਰ ਮਾਹੋਲ ਅਤੇ ਭਾਵਨਾਵਾਂ, ਵਿਚਾਰ, ਆਦਤਾਂ, ਵਿਦਿਆਰਥੀਆਂ ਨੋਜਵਾਨਾਂ ਅਤੇ ਨਾਗਰਿਕਾਂ ਵਿਚੋਂ ਖਤਮ ਹੋ ਗਈਆ ਹਨ । ਨੋਜਵਾਨਾਂ ਨੂੰ ਪੁਲਿਸ ਪ੍ਰਸ਼ਾਸਨ ਨਿਯਮਾਂ ਕਾਨੂੰਨਾਂ ਅਤੇ ਤਬਾਹੀ ਵਾਲੇ ਭਵਿੱਖ ਦੇ ਡਰ ਨਹੀਂ ਹਨ । ਪੰਜਾਬ ਸਰਕਾਰ, ਪੰਜਾਬ ਰਾਜ ਬਾਲ ਸੁਰੱਖਿਆ ਕਮਿਸ਼ਨਰ, ਡਿਪਟੀ ਕਮਿਸ਼ਨਰਾਂ, ਜ਼ਿਲੇ ਦੇ ਸੀਨੀਅਰ ਪੁਲਿਸ ਅਧਿਕਾਰੀਆਂ, ਜ਼ਿਲਾ ਸਿੱਖਿਆ ਅਫਸਰਾਂ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰਾਂ ਵਲੋਂ ਸਕੂਲਾਂ ਦੇ ਬੱਚਿਆਂ ਅਤੇ ਨਾਬਾਲਗਾਂ ਨੂੰ ਬਿਨਾਂ ਲਾਇਸੰਸ, ਹੈਲਮਟ, ਵ੍ਹੀਕਲ ਚਲਾਉਣ ਤੋਂ ਰੁਕਣ ਲਈ ਜਿਸ ਜ਼ੋਰ ਸੋਰ ਅਤੇ ਪੱਕੇ ਇਰਾਦੇ ਨਾਲ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸਮਝਾਉਣ, ਡਰਾਉਣ, ਫਸਾਉਣ ਅਤੇ ਜਾਗਰੂਕ ਕਰਨ ਦੀ ਜੰਗ ਸ਼ੁਰੂ ਕੀਤੀ ਸੀ ਅਤੇ ਵਿਸ਼ਵਾਸ ਸੀ ਕਿ ਹੁਣ ਨਾਬਾਲਗਾਂ ਵਲੋਂ ਮੋਟਰਸਾਈਕਲ ਸਕੂਟਰ ਕਾਰਾਂ ਨਹੀਂ ਚਲਾਈਆਂ ਜਾਣਗੀਆਂ ਪਰ ਉਹ ਡਰ ਭੈ ਤਾਂ ਖਤਮ ਹੋ ਗਏ ਹਨ । ਸਕੂਲਾਂ ਦੇ ਵਿਦਿਆਰਥੀਆਂ ਵਲੋਂ ਸ਼ਰੇਆਮ ਸਕੂਲ ਜਾਂਦੇ, ਵਾਪਸ ਆਉਂਦੇ ਅਤੇ ਟਿਊਸ਼ਨਾਂ ਪੜ੍ਹਣ ਜਾਂਦੇ ਸਮੇਂ, ਅਤੇ ਅਵਾਰਾਗਰਦੀ ਕਰਦੇ ਹੋਏ ਮੋਟਰਸਾਈਕਲਾਂ, ਸਕੂਟਰਾਂ ਅਤੇ ਕਾਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ। 90 ਪ੍ਰਤੀਸ਼ਤ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਬਾਹਰ ਵਿਦਿਆਰਥੀਆਂ ਦੇ ਮੋਟਰਸਾਈਕਲ ਅਤੇ ਸਕੂਟਰ ਖੜ੍ਹੇ ਮਿਲਦੇ ਹਨ। ਛੁੱਟੀ ਮਗਰੋਂ ਸਕੂਲਾਂ ਤੋਂ ਨਿਕਲ ਕੇ ਵਿਦਿਆਰਥੀਆਂ ਵੱਲੋਂ, ਬਹੁਤ ਆਕੜ ਹੰਕਾਰ ਨਾਲ ਅਧਿਆਪਕਾਂ ਅਤੇ ਪੁਲਿਸ ਪ੍ਰਸ਼ਾਸਨ ਦੇ ਸਾਹਮਣੇ ਆਪਣੇ ਸਕੂਟਰ ਮੋਟਰਸਾਈਕਲ ਲੈਕੇ ਜਾਂਦੇ ਦੇਖਿਆ ਜਾਂਦਾ ਹੈ। ਸਕੂਲਾਂ ਦੇ ਸੀ ਸੀ ਟੀ ਵੀ ਕੈਮਰਿਆਂ ਵਿਚ ਹਰਰੋਜ ਵਿਦਿਆਰਥੀਆਂ ਦੀ ਰਿਕਾਰਡਿੰਗ ਵੀ ਹੋ ਰਹੀਆਂ ਹਨ ਪਰ ਬੱਚਿਆਂ ਅਤੇ ਨਾਬਾਲਗਾਂ ਤੋਂ ਇਲਾਵਾ ਨੋਜਵਾਨਾਂ ਨੂੰ ਪੁਲਿਸ, ਪ੍ਰਸ਼ਾਸਨ, ਅਧਿਆਪਕਾਂ ਅਤੇ ਮਾਪਿਆਂ ਦਾ ਕੋਈ ਡਰ ਭੈ ਨਹੀਂ ਦਿਖਾਈ ਦਿੰਦਾ ਜਾਂ ਇਹ ਸਪਸ਼ਟ ਹੋ ਗਿਆ ਕਿ ਮਾਪਿਆਂ, ਆਪਣੇ ਬੱਚਿਆਂ, ਨਾਬਾਲਗਾਂ ਅਤੇ ਨੋਜਵਾਨਾ ਨੂੰ ਸੜਕਾਂ ਤੇ ਹਾਦਸੇ ਘਟਾਉਣ ਅਤੇ ਮਰਨ ਤੋਂ ਬਚਾਉਣ ਲਈ ਗੰਭੀਰ ਨਹੀਂ । ਮੁਫ਼ਤ ਦੀਆਂ ਸਹੂਲਤਾਂ, ਬੱਚਿਆਂ ਨੂੰ ਮਿਲਦੇ ਵੱਧ ਧੰਨ ਦੌਲਤ, ਆਰਾਮ ਪ੍ਰਸਤੀਆ, ਸੰਵਾਦਾਂ ਫੈਸ਼ਨਾਂ ਦੀ ਪੂਰਤੀ ਲਈ ਖੁਲੀ ਆਜ਼ਾਦੀ ਰਾਹੀਂ ਬੱਚਿਆਂ ਨੂੰ ਕੰਮਚੋਰੀਆ, ਲਾਪਰਵਾਹੀਆਂ, ਐਸ਼ ਪ੍ਰਸਤੀਆਂ, ਸੰਵਾਦਾਂ ਫੈਸ਼ਨਾਂ, ਆਰਾਮ ਪ੍ਰਸਤੀਆ ਵਲ਼ ਥਕਿਆ ਜਾ ਰਿਹਾ ਹੈ ।
ਜ਼ਿਲਿਆਂ ਵਿੱਚ ਚਿਲਡਰਨਜ਼ ਟਰੇਫਿਕ ਟਰੇਨਿੰਗ ਪਾਰਕ ਨਹੀਂ ਬਨਵਾਏ ਗਏ। ਅਤੇ ਨਾ ਹੀ ਬੱਚਿਆਂ, ਨਾਬਾਲਗਾਂ ਅਤੇ ਵਿਦਿਆਰਥੀਆਂ, ਅਧਿਆਪਕਾਂ, ਨਾਗਰਿਕਾਂ, ਡਰਾਈਵਰਾਂ, ਕਰਮਚਾਰੀਆਂ ਨੂੰ ਬਚਪਨ ਤੋਂ ਆਵਾਜਾਈ ਨਿਯਮਾਂ, ਕਾਨੂੰਨਾਂ, ਅਸੂਲਾਂ, ਮਰਿਆਦਾਵਾਂ, ਫਰਜ਼ਾਂ ਦੀ ਜਾਣਕਾਰੀ ਨਹੀਂ ਦਿੱਤੀ ਜਾਂਦੀ। ਆਵਾਜਾਈ ਨਿਯਮਾਂ ਕਾਨੂੰਨਾਂ ਅਸੂਲਾਂ ਮਰਿਆਦਾਵਾਂ ਫਰਜ਼ਾਂ ਜ਼ੁਮੇਵਾਰੀਆਂ ਦੇਣ ਲਈ ਪਿਛਲੇ 25 ਸਾਲਾਂ ਤੋਂ ਹਰ ਜ਼ਿਲ੍ਹੇ ਵਿੱਚ ਕੇਵਲ ਇੱਕ ਪੁਲਿਸ ਥਾਣੇਦਾਰ ਜਾਂ ਇੰਸਪੈਕਟਰ ਹੀ ਕਾਰਜ ਕਰ ਰਹੇ ਹਨ ਜੋਂ ਆਪਣੇ ਜਿਲ੍ਹੇ ਦੇ ਸੈਂਕੜੇ ਸਿਖਿਆ ਸੰਸਥਾਵਾਂ, ਟਰਾਂਸਪੋਰਟ ਯੂਨੀਅਨਾਂ, ਐਨ ਐਸ ਐਸ ਅਤੇ ਐਨ ਸੀ ਸੀ ਕੈਂਪਾਂ ਵਿਖੇ ਜਾ ਹੀ ਨਹੀਂ ਸਕਦੇ। ਅਕਸਰ ਉਨ੍ਹਾਂ ਨੂੰ ਜ਼ਿਲਾ ਪ੍ਰਸ਼ਾਸਨ ਵਲੋਂ ਧਰਨਿਆਂ ਜਲਸੇ ਜਲੂਸਾਂ ਵਿਖੇ ਲਾਅ ਐਂਡ ਆਰਡਰ ਲਈ ਭੇਜਿਆ ਜਾਂਦਾ ਹੈ। ਜਦਕਿ 25 ਸਾਲਾਂ ਵਿੱਚ ਆਬਾਦੀ ਅਤੇ ਗੱਡੀਆਂ ਵਿੱਚ ਸੈਂਕੜੇ ਗੁਣਾ ਵਾਧਾ ਹੋਇਆ ਹੈ । ਦੂਜੇ ਪਾਸੇ ਸਤਿਕਾਰਯੋਗ ਸੁਪਰੀਮ ਕੋਰਟ ਅਤੇ ਪੰਜਾਬ ਹਰਿਆਣਾ ਹਾਈਕੋਰਟ ਵਲੋਂ 2012 ਵਿੱਚ ਆਵਾਜਾਈ ਹਾਦਸੇ ਘਟਾਉਣ, ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਲਈ ਸੇਫ ਸਕੂਲ ਵਾਹਨ ਅਤੇ ਟਰੇਨਿੰਗ ਪਾਲਸੀ ਦੇਸ਼ ਦੇ ਹਰ ਸਕੂਲ ਵਿਖੇ ਸਖ਼ਤੀ ਨਾਲ ਲਾਗੂ ਕਰਨ ਦੀਆਂ ਹਦਾਇਤਾਂ ਦਿੱਤੀਆਂ ਸਨ ਕਿ ਹਰੇਕ ਸਕੂਲ ਵਿਖੇ ਵਿਦਿਆਰਥੀਆਂ ਦੀ ਸੁਰੱਖਿਆ, ਬਚਾਉ, ਮਦਦ, ਟ੍ਰੇਨਿੰਗ ਲਈ ਕਮੇਟੀਆਂ ਬਣਾਈਆਂ ਜਾਣ, ਕਮੇਟੀ ਮੈਂਬਰਾਂ ਵਲੋਂ ਵਿਦਿਆਰਥੀਆਂ ਦੀ ਸੁਰੱਖਿਆ ਬਚਾਉ ਨੂੰ ਯਕੀਨੀ ਬਣਾਉਣ ਲਈ ਹਰ ਮਹੀਨੇ ਮੀਟਿੰਗਾਂ ਦੌਰਾਨ ਜਾਂਚ ਕੀਤੀ ਜਾਵੇ। ਪਾਲਸੀ ਅਨੁਸਾਰ ਸਾਲ ਵਿੱਚ ਦੋ ਵਾਰ ਵਿਦਿਆਰਥੀਆਂ ਅਧਿਆਪਕਾਂ ਅਤੇ ਦੂਸਰੇ ਸਟਾਫ਼ ਮੈਂਬਰਾਂ ਡਰਾਈਵਰਾਂ ਕਡੰਕਟਰਾਂ ਨੈਨੀ ਨੂੰ ਆਵਾਜਾਈ ਨਿਯਮਾਂ, ਕਾਨੂੰਨਾਂ, ਅਸੂਲਾਂ, ਮਰਿਆਦਾਵਾਂ, ਫਰਜ਼ਾਂ, ਜ਼ੁਮੇਵਾਰੀਆਂ ਨਿਭਾਉਣ ਦੀ ਟ੍ਰੇਨਿੰਗ ਦਿੱਤੀ ਜਾਵੇ। ਇਸੇ ਤਰ੍ਹਾਂ ਸਾਲ ਵਿੱਚ ਦੋ ਵਾਰ ਹੀ ਉਨ੍ਹਾਂ ਨੂੰ ਫ਼ਸਟ ਏਡ, ਸੀ ਪੀ ਆਰ , ਜ਼ਖਮੀਆਂ ਦੀ ਸੇਵਾ ਸੰਭਾਲ ਅਤੇ ਫਾਇਰ ਸੇਫਟੀ ਦੀ ਟ੍ਰੇਨਿੰਗ, ਸਿਲੰਡਰਾਂ ਦੀ ਵਰਤੋਂ, ਰੈਸਕਿਯੂ ਅਤੇ ਹੈਲਪ ਲਾਈਨ ਨੰਬਰਾਂ ਦੀ ਵਰਤੋਂ ਕਰਨ ਦੀ ਟ੍ਰੇਨਿੰਗ ਕਰਵਾਈ ਜਾਵੇ ਅਤੇ ਸਾਲ ਵਿੱਚ ਇੱਕ ਦੋ ਵਾਰ ਮੌਕ ਡਰਿੱਲਾਂ ਕਰਵਾਕੇ ਵਿਦਿਆਰਥੀਆਂ, ਅਧਿਆਪਕਾਂ ਨੂੰ ਭਵਿੱਖ ਵਿੱਚ ਐਮਰਜੈਂਸੀ ਹਾਦਸਿਆਂ ਦੁਰਘਟਨਾਵਾਂ ਦੌਰਾਨ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਦੇ ਅਭਿਆਸ ਕਰਵਾਏ ਜਾਣ ਤਾਂ ਜੋਂ 10 ਸਾਲਾਂ ਵਿੱਚ ਹਰੇਕ ਵਿਦਿਆਰਥੀ, ਅਧਿਆਪਕ ਅਤੇ ਉਨ੍ਹਾਂ ਰਾਹੀਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਨ੍ਹਾਂ ਮਨੁੱਖੀ ਆਫਤਾਵਾਂ, ਵਿਸ਼ੇਸ਼ ਤੌਰ ਤੇ ਆਵਾਜਾਈ ਹਾਦਸਿਆਂ ਅਚਾਨਕ ਦਿਲ ਦੇ ਦੌਰੇ ਅਨਜਾਇਨਾ ਕਾਰਡੀਅਕ ਅਰੈਸਟ ਬੇਹੋਸ਼ੀ ਸਦਮੇਂ ਸਮੇਂ ਜਾਨੀ ਅਤੇ ਮਾਲੀ ਨੁਕਸਾਨ ਘਟਾਉਣ ਅਤੇ ਕੀਮਤੀ ਜਾਨਾਂ ਬਚਾਉਣ ਲਈ ਦੇਸ਼, ਸਮਾਜ ਘਰ ਪਰਿਵਾਰਾਂ ਦੇ ਜੁਮੇਵਾਰ ਵਫ਼ਾਦਾਰ ਪੀੜਤਾਂ ਦੇ ਮਦਦਗਾਰ ਫਰਿਸਤੇ ਬਣਾਇਆ ਜਾਵੇ ਪਰ ਪੰਜਾਬ ਸਰਕਾਰ ਦੇ ਨਾਲ ਨਾਲ ਜ਼ਿਲਾ ਅਧਿਕਾਰੀਆਂ ਸਿਖਿਆ ਸੰਸਥਾਵਾਂ ਦੇ ਪ੍ਰਬੰਧਕਾਂ ਪ੍ਰਿੰਸੀਪਲਾਂ ਅਤੇ ਮਾਪਿਆਂ ਦੀ ਵੀ ਜ਼ੁਮੇਵਾਰੀਆਂ ਬਣਦੀਆਂ ਹਨ ਕਿ ਬੱਚਿਆਂ ਨਾਬਾਲਗਾਂ ਦੀ ਸੁਰੱਖਿਆ ਬਚਾਉ ਮਦਦ ਟ੍ਰੇਨਿੰਗ ਅਭਿਆਸ ਅਤੇ ਸਾਵਧਾਨੀਆਂ ਬਾਰੇ ਬੱਚਿਆਂ ਨੂੰ ਸਾਲ ਵਿੱਚ ਦੋ ਵਾਰ ਜਾਗਰੂਕ ਕੀਤਾ ਜਾਵੇ। ਪੁਲਿਸ ਕਰਮਚਾਰੀਆਂ ਨੂੰ ਵੱਧ ਤੋਂ ਵੱਧ ਡਿਊਟੀਆਂ, ਤਣਾਅ ਭੱਜਦੋੜ ਕਰਕੇ, ਤਰਾਂ ਤਰਾਂ ਦੀਆਂ ਬਿਮਾਰੀਆਂ ਤਣਾਅ, ਪ੍ਰੇਸ਼ਾਨੀਆਂ ਨੇ ਘੇਰ ਰਖਿਆ ਹੈ ਪਰ ਫੇਰ ਵੀ ਉਹ, ਅਧਿਕਾਰੀਆਂ, ਲੀਡਰਾਂ ਅਤੇ ਮੰਤਰੀਆਂ ਸੰਤਰੀਆਂ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਕੋਠੀਆਂ, ਕਾਰਾਂ, ਬੱਚਿਆਂ ਅਤੇ ਜਾਨਵਰਾਂ ਦੀ ਸੁਰੱਖਿਆ ਬਚਾਉ ਮਦਦ ਲਈ ਦਿਨ ਰਾਤ ਡਿਊਟੀਆਂ ਕਰਦੇ ਫਿਰਦੇ ਹਨ। ਜਿਸ ਕਾਰਨ, ਖ਼ਾਲੀ ਸੜਕਾਂ ਅਤੇ ਪੁਲਿਸ ਸਟੇਸ਼ਨਾਂ ਨੂੰ ਦੇਖਦੇ ਹੋਏ, ਬੱਚੇ, ਨਾਬਾਲਗ, ਨੋਜਵਾਨ ਅਤੇ ਨਾਗਰਿਕ ਆਪਣੀਆਂ ਮਰਜ਼ੀਆਂ, ਇਛਾਵਾਂ, ਖਾਹਿਸ਼ਾਂ, ਦਿਖਾਵਿਆਂ ਲਈ ਆਵਾਜਾਈ ਅਤੇ ਇਨਸਾਨੀਅਤ ਵਾਲੇ ਨਿਯਮਾਂ, ਕਾਨੂੰਨਾਂ, ਅਸੂਲਾਂ, ਮਰਿਆਦਾਵਾਂ, ਫਰਜ਼ਾਂ ਦੀਆਂ ਥੱਜੀਆ ਉਡਾਉਂਦੇ ਫਿਰ ਰਹੇ ਹਨ। 90 ਪ੍ਰਤੀਸ਼ਤ ਵਿਦਿਆਰਥੀਆਂ, ਅਧਿਆਪਕਾਂ, ਨਾਗਰਿਕਾਂ, ਡਰਾਈਵਰਾਂ, ਕਡੰਕਟਰਾਂ, ਕਰਮਚਾਰੀਆਂ ਨੂੰ ਆਵਾਜਾਈ ਅਤੇ ਦੂਸਰੇ ਨਿਯਮਾਂ, ਕਾਨੂੰਨਾਂ, ਅਸੂਲਾਂ, ਮਰਿਆਦਾਵਾਂ, ਫਰਜ਼ਾਂ, ਜ਼ੁਮੇਵਾਰੀਆਂ, ਸਹਿਣਸ਼ੀਲਤਾ, ਨਿਮਰਤਾ, ਸਬਰ ਸ਼ਾਂਤੀ ਅਤੇ ਆਪਣੇ ਬਚਾਅ ਅਤੇ ਦੂਸਰਿਆਂ ਦੀ ਸੁਰੱਖਿਆ ਮਦਦ ਦੀ ਭਾਵਨਾਵਾਂ, ਵਿਚਾਰ ਇਰਾਦੇ ਅਤੇ ਆਦਤਾਂ ਹੀ ਨਹੀਂ। ਕਿਉਂਕਿ ਉਨ੍ਹਾਂ ਨੂੰ ਬਣਾਏ ਨਿਯਮਾਂ ਕਾਨੂੰਨਾਂ ਦੇ ਆਦੇਸ਼ਾਂ ਦੀ ਪਾਲਣਾ ਕਰਨ ਲਈ ਇਮਾਨਦਾਰੀ ਵਫ਼ਾਦਾਰੀ ਸਬਰ ਸ਼ਾਂਤੀ ਇਨਸਾਨੀਅਤ ਦੀਆਂ ਆਦਤਾਂ ਭਾਵਨਾਵਾਂ ਇਰਾਦੇ ਨਹੀਂ ਹੁੰਦੇ । ਬਿਨਾਂ ਡਰ ਦੇ ਨਾਜ ਵਿਦਿਆਰਥੀ, ਨਾਗਰਿਕ, ਕਰਮਚਾਰੀ, ਡਰਾਈਵਰ ਅਤੇ ਪੈਦਲ ਚਲਦੇ, ਰੇਹੜੀਆਂ, ਰਿਕਸ਼ੇ, ਆਟੋਜ ਚਲਾਉਣ ਵਾਲੇ ਆਵਾਜਾਈ ਨਿਯਮਾਂ, ਕਾਨੂੰਨਾਂ, ਅਸੂਲਾਂ ਨੂੰ ਭੁੱਲ ਹੀ ਗਏ ਹਨ ਅਤੇ ਆਪਣੀ ਮਨਮਰਜ਼ੀਆਂ, ਆਪਣੀਆਂ ਸਹੂਲਤਾਂ, ਖਾਹਿਸ਼ਾਂ ਦੀ ਪੂਰਤੀ ਲਈ ਆਵਾਜਾਈ ਅਤੇ ਦੇਸ਼ ਸਮਾਜ, ਘਰ ਪਰਿਵਾਰਾਂ, ਰਿਸ਼ਤਿਆਂ ਅਤੇ ਇਨਸਾਨੀਅਤ ਦੇ ਨਿਯਮਾਂ, ਕਾਨੂੰਨਾਂ, ਅਸੂਲਾਂ, ਮਰਿਆਦਾਵਾਂ, ਫਰਜ਼ਾਂ ਦੇ ਬਲਾਤਕਾਰ ਕਰਦੇ ਫਿਰਦੇ ਹਨ ਕਿਉਂਕਿ ਉਨ੍ਹਾਂ ਨੂੰ ਰੋਕਣ ਟੋਕਣ ਸਮਝਾਉਣ ਡਰਾਉਣ ਅਤੇ ਸਜ਼ਾਵਾਂ ਦੇਣ ਵਾਲੇ ਤਾਂ ਸੜਕਾਂ ਅਤੇ ਪੁਲਿਸ ਸਟੇਸ਼ਨਾਂ ਤੇ ਘਟ ਹੀ ਦਿਖਾਈ ਦਿੰਦੇ ਹਨ । ਵਲੋਂ ਕਾਕਾ ਰਾਮ ਵਰਮਾ ਪਟਿਆਲਾ 9878611620