ਕੁਸ਼ਟ ਰੋਗ ਦੇ ਖਾਤਮੇ ਸਬੰਧੀ ਕੱਢੀ ਜਾਗਰੂਕਤਾ ਰੈਲੀ
ਕੁਸ਼ਟ ਰੋਗ ਦੇ ਖਾਤਮੇ ਸਬੰਧੀ ਕੱਢੀ ਜਾਗਰੂਕਤਾ ਰੈਲੀ
ਕੁਸ਼ਟ ਰੋਗ ਦੇ ਮਰੀਜਾਂ ਦਾ ਸਿਹਤ ਕੇਂਦਰਾਂ ਵਿੱਚ ਮੁਫਤ ਇਲਾਜ : ਡਾ. ਜਤਿੰਦਰ ਕਾਂਸਲ
ਪਟਿਆਲਾ : ਕੁਸ਼ਟ ਰੋਗ ਦੀ ਜਾਗਰੂਕਤਾ ਅਤੇ ਖਾਤਮੇ ਸਬੰਧੀ ਗਾਂਧੀ ਜੈਅੰਤੀ ਦਿਵਸ ਦੇ ਸਬੰਧ ਵਿੱਚ ਨਰਸਿੰਗ ਸਕੂਲ, ਮਾਤਾ ਕੁਸ਼ੱਲਿਆ ਹਸਪਤਾਲ ਪਟਿਆਲਾ ਦੀਆਂ ਵਿਦਿਆਰਥਣਾਂ ਦੀ ਮੱਦਦ ਨਾਲ ਕੁਸ਼ਟ ਰੋਗ ਦੇ ਲੱਛਣਾਂ ਵਾਲੇ ਮਰੀਜਾਂ ਦਾ ਇਲਾਜ ਕਰਵਾਉਣ ਵਿਚ ਮਦਦ ਕਰਨ, ੳਹਨਾਂ ਨਾਲ ਕਿਸੇ ਤਰਾਂ ਦਾ ਵਿਤਕਰਾ ਨਾ ਕਰਨ ਅਤੇ ਸਮਾਜਿਕ ਭੇਦ ਭਾਵ ਨਾ ਰੱਖਣ ਸਬੰਧੀ ਇੱਕ ਜਾਗਰੂਕਤਾ ਰੈਲੀ ਕੱਢੀ ਗਈ । ਅੱਜ ਦੀ ਇਸ ਜਾਗਰੂਕਤਾ ਰੈਲੀ ਨੂੰ ਸਿਵਲ ਸਰਜਨ ਪਟਿਆਲਾ ਡਾ. ਜਤਿੰਦਰ ਕਾਂਸਲ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਅਤੇ ਇਸ ਮੋਕੇ ਸਿਵਲ ਸਰਜਨ ਡਾ. ਜਤਿੰਦਰ ਕਾਂਸਲ ਨੇ ਵਿਦਿਆਰਥਨਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਕੁਸ਼ਟ ਰੋਗ ਇਕ ਚਮੜੀ ਦਾ ਰੋਗ ਹੈ ਜੋ ਕਿ ਵਿਸ਼ੇਸ਼ ਕੀਟਾਣੂ ਲੈਪਰਾ ਬੈਸੀਲਾਈ ਦੁਆਰਾ ਹੁੰਦਾ ਹੈ। ਆਮ ਤੌਰ ਤੇ ਕੁਸ਼ਟ ਰੋਗ ਦੀ ਸ਼ੁਰੂਆਤ ਵਿੱਚ ਚਮੜੀ ਤੇ ਕੋਈ ਦਾਗ ਜਾਂ ਧੱਬਾ ਹੁੰਦਾ ਹੈ, ਦਾਗ ਵਾਲਾ ਏਰੀਆ ਸੁੰਨ ਹੁੰਦਾ ਹੈ, ਜਿਸ ਨੂੰ ਛੂਹਣ ਤੇ ਮਹਿਸੂਸ ਨਹੀਂ ਹੁੰਦਾ, ਇਹ ਸਰੀਰ ਤੇ ਕਿਸੇ ਵੀ ਜਗ੍ਹਾ ਉੱਤੇ ਹੋ ਸਕਦਾ ਹੈ । ਜੇਕਰ ਚਮੜੀ ਤੇ ਅਜਿਹੇ ਬਦਲਾਵ ਦਿਖਾਈ ਦੇਣ ਤਾਂ ਨੇੜੇ ਦੀ ਸਿਹਤ ਸੰਸਥਾ ਦੇ ਡਾਕਟਰ ਨਾਲ ਸੰਪਰਕ ਕੀਤਾ ਜਾਵੇ । ਉਹਨਾਂ ਦੱਸਿਆ ਕਿ ਇਸ ਬਿਮਾਰੀ ਦਾ ਸਹੀ ਸਮੇਂ ਤੇ ਸਹੀ ਇਲਾਜ ਕਰਵਾਉਣ ਨਾਲ ਸ਼ਰੀਰ ਦੇ ਅੰਗਾਂ ਦੀ ਕਰੂਪਤਾਂ ਅਤੇ ਅਪਾਹਜਪਣ ਤੋਂ ਬਚਿਆ ਜਾ ਸਕਦਾ ਹੈ।ਇਸ ਬਿਮਾਰੀ ਦਾ ਇਲਾਜ ਸਾਰੇ ਸਰਕਾਰੀ ਹਸਪਤਾਲਾਂ, ਸਿਹਤ ਕੇਦਰਾਂ ਅਤੇ ਸਰਕਾਰੀ ਡਿਸਪੈਂਸਰੀਆਂ ਵਿੱਚ ਮਲਟੀ ਡਰੱਗ ਥਰੈਪੀ ਰਾਹੀਂ ਬਿਲਕੁੱਲ ਮੁਫਤ ਕੀਤਾ ਜਾਂਦਾ ਹੈ ਅਤੇ ਹੋਰ ਵਿਅਕਤੀਆਂ ਵਿੱਚ ਨਹੀਂ ਫੈਲਦਾ ।
ਇਸ ਮੋਕੇ ਜਿਲਾ ਟੀਕਾਕਰਨ ਅਫਸਰ ਡਾ. ਕੁਸ਼ਲਦੀਪ ਗਿਲ ਨੇ ਨਰਸਿੰਗ ਵਿਦਿਆਰਥਨਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਚਮੜੀ ਤੇ ਹਲਕੇ ਤਾਂਬੇ ਰੰਗ ਦੇ ਸੁੰਨ ਧੱਬੇ ਕੁਸ਼ਟ ਰੋਗ ਦੀ ਨਿਸ਼ਾਨੀ ਹੈ।ਇਸ ਵਿੱਚ ਠੰਢੇ ਅਤੇ ਗਰਮ ਚੀਜ ਦਾ ਫਰਕ ਨਾ ਹੋਣ ਕਾਰਨ ਸਰੀਰ ਤੇ ਜਖਮ ਹੋ ਜਾਂਦੇ ਹਨ। ਇਹ ਬੀਮਾਰੀ ਅੱਖਾਂ ਤੇ ਹੋ ਜਾਵੇ ਤਾਂ ਅੱਖ ਪੂਰੀ ਤਰਾਂ ਬੰਦ ਨਹੀਂ ਹੁੰਦੀ । ਮਰੀਜ ਦੇ ਵੇਖਣ ਦੀ ਸ਼ਕਤੀ ਤੇ ਬੁਰਾ ਅਸਰ ਪੈਂਦਾ ਹੈ।ਕੁਸ਼ਟ ਰੋਗੀਆਂ ਦੇ ਲੱਛਣਾਂ ਵਾਲੇ ਮਰੀਜਾਂ ਦਾ ਇਲਾਜ ਕਰਵਾਉਣ ਵਿਚ ਮਦਦ ਕਰਨ, ਕਿਸੇ ਤਰਾਂ ਦਾ ਵਿਤਕਰਾ ਨਾ ਕਰਨ ਅਤੇ ਸਮਾਜਿਕ ਭੇਦ ਭਾਵ ਨਾ ਕਰਨ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਕਿਹਾ ਗਿਆ । ਇਸ ਮੌਕੇ ਜਿਲਾ ਮਾਸ ਮੀਡੀਆ ਅਫਸਰ ਕੁਲਵੀਰ ਕੌਰ ਅਤੇ ਜਸਜੀਤ ਕੌਰ ਡਿਪਟੀ ਮਾਸ ਮੀਡੀਆ ਅਫਸਰ ਭਾਗ ਸਿੰਘ,ਜਿਲਾ ਬੀ.ਸੀ.ਸੀ ਕੁਆਰਡੀਨੇਟਰ ਜਸਵੀਰ ਕੌਰ ,ਲੈਪਰੋਸੀ ਸੁਪਰਵਾਈਜਰ ਕੁਲਦੀਪ ਕੌਰ ਪ੍ਰਿਸੀਪਲ ਗੁਰਮੀਤ ਕੌਰ ਅਤੇ ਨਰਸਿੰਗ ਕੰਮਪਿਊਟਰ ਅਪਰੇਟਰ ਗੀਤਾ,ਬਿੱਟੂ,ਗੁਰਪ੍ਰੀਤ ਦਰਜਾ ਚਾਰ ਅਤੇ ਨਰਸਿੰਗ ਵਿਦਿਆਰਥੀ ਹਾਜਰ ਸਨ ।