ਕਰਨਾਟਕ ਹਾਈ ਕੋਰਟ ਨੇ ਲਗਾਈ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਤੇ ਹੋਰਨਾਂ ਖਿਲਾਫ਼ ਚੋਣ ਬਾਂਡ ਯੋਜਨਾ ਨਾਲ ਸਬੰਧਤ ਮਾਮਲੇ ਦੀ ਜਾਂਚ ’ਤੇ ਰੋਕ
ਕਰਨਾਟਕ ਹਾਈ ਕੋਰਟ ਨੇ ਲਗਾਈ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਤੇ ਹੋਰਨਾਂ ਖਿਲਾਫ਼ ਚੋਣ ਬਾਂਡ ਯੋਜਨਾ ਨਾਲ ਸਬੰਧਤ ਮਾਮਲੇ ਦੀ ਜਾਂਚ ’ਤੇ ਰੋਕ
ਬੈਂਗਲੁਰੂ : ਕਰਨਾਟਕ ਹਾਈ ਕੋਰਟ ਨੇ ਸੋਮਵਾਰ ਨੂੰ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਤੇ ਹੋਰਨਾਂ ਦੇ ਖਿਲਾਫ਼ ਚੋਣ ਬਾਂਡ ਯੋਜਨਾ ਨਾਲ ਸਬੰਧਤ ਮਾਮਲੇ ਦੀ ਜਾਂਚ ’ਤੇ ਰੋਕ ਲਗਾ ਦਿੱਤੀ। ਜਸਟਿਸ ਐੱਮ ਨਾਗਪ੍ਰਸੰਨਾ ਨੇ ਭਾਜਪਾ ਦੇ ਆਗੂ ਨਲਿਨ ਕੁਮਾਰ ਵਲੋਂ ਦਾਇਰ ਪਟੀਸ਼ਨ ’ਤੇ ਇਹ ਅੰਤ੍ਰਿਮ ਆਦੇਸ਼ ਪਾਸ ਕੀਤਾ। ਇਸ ਸਬੰਧ ’ਚ ਦਰਜ ਐੱਫਆਈਆਰ ’ਚ ਨਲਿਨ ਦਾ ਨਾਂ ਵੀ ਮੁਲਜ਼ਮਾਂ ’ਚ ਸ਼ਾਮਲ ਹੈ। ਮਾਮਲੇ ਦੀ ਅਗਲੀ ਸੁਣਵਾਈ 22 ਅਕਤੂਬਰ ਨੂੰ ਹੋਵੇਗੀ। ਸ਼ਨਿਚਰਵਾਰ ਨੂੰ ਕੇਂਦਰੀ ਵਿੱਤ ਮੰਤਰੀ ਨਿਰਲਮਾ ਸੀਤਾਰਮਨ, ਈਡੀ ਅਧਿਕਾਰੀਆਂ, ਕੇਂਦਰੀ ਤੇ ਸੂਬਾਈ ਭਾਜਪਾ ਦਫਤਰ ਦੇ ਅਹੁਦੇਦਾਰਾਂ, ਕਰਨਾਟਕ ਦੇ ਸਾਬਕਾ ਭਾਜਪਾ ਐੱਮਪੀ ਨਲਿਨ ਕੁਮਾਰ ਕਟੀਲ, ਕਰਨਾਟਕ ਭਾਜਪਾ ਪ੍ਰਦੇਸ਼ ਪ੍ਰਧਾਨ ਬੀਵਾਈ ਵਿਜੇਂਦਰ ਦੇ ਖਿਲਾਫ਼ ਪੁਲਿਸ ਨੇ ਬੈਂਗਲੁਰੂ ’ਚ ਅਪਰਾਧਕ ਮਾਮਲਾ ਦਰਜ ਕੀਤਾ ਸੀ। ਇਨ੍ਹਾਂ ’ਤੇ ਹੁਣ ਖਤਮ ਹੋ ਚੁੱਕੀ ਚੋਣ ਬਾਂਡ ਯੋਜਨਾ ਦੇ ਜ਼ਰੀਏ ਜਬਰੀ ਵਸੂਲੀ ਦਾ ਦੋਸ਼ ਲਗਾਇਆ ਗਿਆ। ਮੁਲਜ਼ਮਾਂ ਦੇ ਖਿਲਾਫ਼ ਧਾਰਾ 384 (ਜਬਰੀ ਵਸੂਲੀ, 120 ਬੀ (ਅਪਰਾਧਕ ਸਾਜ਼ਿਸ਼) ਤੇ ਧਾਰਾ 34 (ਸਾਂਝੇ ਇਰਾਦੇ ਨਾਲ ਕਈ ਲੋਕਾਂ ਵਲੋਂ ਕੀਤਾ ਗਿਆ ਕੰਮ) ਦੇ ਤਹਿਤ ਕਾਰਵਾਈ ਕੀਤੀ ਗਈ।