ਸੀ. ਏ. ਆਰ .ਆਈ, ਪਟਿਆਲਾ ਦੇ ਨਿਦੇਸ਼ਕ ਡਾ. ਐਸ. ਐਨ. ਮੂਰਤੀ ਨੇ ਆਯੂਸ਼ ਮੰਤਰਾਲੇ ਦੀਆਂ ਪ੍ਰਾਪਤੀਆਂ ਗਿਣਾਈਆਂ
ਸੀ.ਏ.ਆਰ.ਆਈ, ਪਟਿਆਲਾ ਦੇ ਨਿਦੇਸ਼ਕ ਡਾ.ਐਸ.ਐਨ. ਮੂਰਤੀ ਨੇ ਆਯੂਸ਼ ਮੰਤਰਾਲੇ ਦੀਆਂ ਪ੍ਰਾਪਤੀਆਂ ਗਿਣਾਈਆਂ
-ਲੋਕਾਂ ਨੂੰ ਸਿਹਤਮੰਤ ਬਣਾਉਣ ਲਈ ਆਯੂਸ਼ ਮੰਤਰਾਲੇ ਨੇ ਕੀਤੇ ਕਈ ਮਹੱਤਵਪੂਰਨ ਕੰਮ
ਪਟਿਆਲਾ, 11 ਅਕਤੂਬਰ : ਕੇਂਦਰੀ ਆਯੁਰਵੇਦ ਖੋਜ ਸੰਸਥਾਨ ਪਟਿਆਲਾ ਸੀ.ਸੀ.ਆਰ.ਏ.ਐਸ., ਆਯੂਸ਼ ਮੰਤਰਾਲਾ, ਭਾਰਤ ਸਰਕਾਰ ਨੇ ਆਯੂਸ਼ ਮੰਤਰਾਲੇ ਦੀਆਂ 100 ਦਿਨਾਂ ਦੀਆ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ ਹੈ। ਸੀ.ਏ.ਆਰ.ਆਈ, ਪਟਿਆਲਾ ਦੇ ਨਿਦੇਸ਼ਕ ਡਾ.ਐਸ.ਐਨ. ਮੂਰਤੀ ਅਤੇ ਸਹਾਇਕ ਨਿਦੇਸ਼ਕ ਡਾ. ਸੰਜੀਵ ਕੁਮਾਰ ਨੇ ਕਿਹਾ ਕਿ ਆਯੂਸ਼ ਮੰਤਰਾਲੇ ਵੱਲੋਂ ਕਈ ਮਹੱਤਵਪੂਰਨ ਕੰਮ ਕੀਤੇ ਗਏ ਹਨ |ਉਨ੍ਹਾਂ ਕਿਹਾ ਕਿ ਆਯੂਸ਼ ਮੰਤਰਾਲੇ ਨੇ ਲੋਕਾਂ ਨੂੰ ਸਿਹਤਮੰਤ ਬਣਾਉਣ ਲਈ ਬਹੁਤ ਯੋਜਨਾਵਾਂ ਲਿਆਂਦੀਆਂ ਹਨ । ਸੀ.ਏ.ਆਰ.ਆਈ, ਪਟਿਆਲਾ ਦੇ ਨਿਦੇਸ਼ਕ ਨੇ ਦੱਸਿਆ ਕਿ ਆਯੁਸ਼ ਮੰਤਰਾਲੇ ਦੁਆਰਾ ਡਬਲਯੂ.ਐਚ.ਓ ਨਾਲ ਡੋਨਰ ਸਮਝੌਤਾ ਕੀਤਾ ਗਿਆ ਤਾਂ ਜੋ ਅੰਤਰਰਾਸ਼ਟਰੀ ਸਿਹਤ ਸੰਸਥਾਵਾਂ ਨਾਲ ਕੰਮ ਕੀਤਾ ਜਾ ਸਕੇ ਅਤੇ ਵਿਸ਼ਵ ਪੱਧਰ ‘ਤੇ ਆਯੁਸ਼ ਪ੍ਰਣਾਲੀ ਦਾ ਵਿਸਤਾਰ ਕੀਤਾ ਜਾ ਸਕੇ। ਆਯੁਸ਼ ਮੰਤਰਾਲੇ ਦੁਆਰਾ ਵੀਅਤਨਾਮ ਅਤੇ ਮਲੇਸ਼ੀਆ ਨਾਲ ਵੀ ਸਮਝੌਤਾ ਉਤੇ ਹਸਤਾਖਰ ਕੀਤੇ ਗਏ ਹਨ । ਦਵਾਈਆਂ ਵਾਲੇ ਗੁਣਾਂ ਦੇ ਪੌਦਿਆਂ ਵਿੱਚ ਸਹਿਯੋਗ ਲਈ ਵੀਅਤਨਾਮ ਨਾਲ ਸਮਝੌਤਾ ਅਤੇ ਖੋਜ ਅਤੇ ਗਿਆਨ ਦੇ ਅਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨ ਲਈ ਮਲੇਸ਼ੀਆ ਨਾਲ ਸਮਝੌਤਾ ਕੀਤਾ ਗਿਆ ਹੈ। ਇਸ ਸਹਿਮਤੀ ਪੱਤਰ ਦੇ ਤਹਿਤ, ਆਯੁਸ਼ ਮੰਤਰਾਲੇ ਨੇ ਯੂਨੀਵਰਸਿਟੀ ਟੰਕੂ ਅਬਦੁਲ ਰਹਿਮਾਨ (ਯੂ.ਟੀ.ਏ.ਆਰ) ਵਿਖੇ ਆਯੁਸ਼ ਚੇਨ ਵੀ ਸਥਾਪਿਤ ਕੀਤੀ ਹੈ । ਡਾ.ਐਸ.ਐਨ. ਮੂਰਤੀ ਨੇ ਦੱਸਿਆ ਕਿ ਆਯੁਸ਼ ਦਵਾਈਆਂ ਦੀ ਗੁਣਵੱਤਾ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਆਯੁਸ਼ ਮੰਤਰਾਲੇ ਨੇ ਇੱਕ ਬੂਟੀ ਇੱਕ ਸਟੈਂਡਰਡ ਨੂੰ ਲਾਗੂ ਕਰਨ ਲਈ ਫਾਰਮਾਕੋਪੋਈਆ ਕਮਿਸ਼ਨ ਫਾ਼ਰ ਇੰਡੀਅਨ ਮੈਡੀਸਿਲ ਐਂਡ ਹੋਮਿਉਪੈਥੀ (ਪੀ.ਸੀ.ਆਈ.ਐਮ.ਐਂਡ.ਐਚ) ਅਤੇ ਇੰਡੀਅਨ ਫਾਰਮਾਕੋਪੀਆ ਕਮਿਸ਼ਨ ਨਾਲ ਵੀ ਇੱਕ ਸਮਝੌਤਾ ਕੀਤਾ ਹੈ ਤਾਂ ਜੋ ਭਾਰਤੀ ਦਵਾਈਆਂ ਨੂੰ ਵਿਸ਼ਵ ਪੱਧਰੀ ਮਿਆਰਾਂ ਨਾਲ ਜੋੜਿਆ ਜਾ ਸਕੇ । ਉਨ੍ਹਾਂ ਅੱਗੇ ਦੱਸਿਆ ਕਿ ਹੋਰ ਪ੍ਰਾਪਤੀਆਂ ਦੇ ਨਾਲ, ਆਯੁਸ਼ ਮੰਤਰਾਲੇ ਨੇ ਹਰ ਤਹਿਸੀਲ ਵਿੱਚ ਵਿਸ਼ੇਸ਼ ਮੈਡੀਕਲ ਸਟੋਰ ਖੋਲ੍ਹਣ ਦੀ ਯੋਜਨਾ ਵੀ ਬਣਾਈ ਹੈ ਤਾਂ ਜੋ ਆਯੂਸ਼ ਦਵਾਈਆਂ ਆਸਾਨੀ ਨਾਲ ਉਪਲਬਧ ਹੋ ਸਕਣ ਅਤੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਇਆ ਜਾ ਸਕੇ। ਨੈਬ ਨੇ 1489 ਆਯੁਸ਼ਮਾਨ ਅਰੋਗਿਆ ਮੰਦਰ (ਆਯੂਸ਼) ਕੇਂਦਰਾਂ ਦਾ ਮੁਲਾਂਕਣ ਕੀਤਾ ਹੈ ਅਤੇ ਹੁਣ ਤੱਕ ਉਨ੍ਹਾਂ ਵਿੱਚੋਂ 1005 ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਜਾ ਚੁੱਕੇ ਹਨ । ਡਾ.ਐਸ.ਐਨ. ਮੂਰਤੀ ਨੇ ਦੱਸਿਆ ਕਿ ਉਪਰੋਕਤ ਪ੍ਰਾਪਤੀਆਂ ਤੋਂ ਇਲਾਵਾ, ਆਯੁਸ਼ ਮੰਤਰਾਲੇ ਨੇ ਕਈ ਹੋਰ ਵੱਡੀਆਂ ਗਤੀਵਿਧੀਆਂ ਅਤੇ ਮੁਹਿੰਮਾਂ ਸ਼ੁਰੂ ਕੀਤੀਆਂ ਹਨ। ਜਿਵੇਂ ਕਿ ਸਿਹਤਮੰਦ ਭਾਰਤ ਲਈ “ਹਰ ਘਰ ਆਯੁਰ ਯੋਗਾ”, ਭਾਰਤ ਵਿੱਚ ਬਜ਼ੁਰਗ ਮਰੀਜ਼ਾਂ ਲਈ 14692 ਆਯੂਸ਼ ਕੈਂਪ ਲਗਾਏ ਗਏ, 06 ਨਵੇਂ ਸੈਂਟਰ ਆਫ਼ ਐਕਸੀਲੈਂਸ ਨੂੰ 52.47 ਕਰੋੜ ਰੁਪਏ ਦੀ ਵਿੱਤੀ ਰਾਸ਼ੀ ਸਮਰਥਨ ਵੱਜੋਂ ਦਿੱਤੀ ਗਈ। ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਵਿੱਚ ਆਯੁਸ਼ ਇਲਾਜ ਨੂੰ ਮੁੱਖ ਸਿਹਤ ਸੇਵਾਵਾਂ ਵਿੱਚ ਸ਼ਾਮਲ ਕਰਨ ਲਈ ਅਤੇ ਸਵੱਛਤਾ ਹੀ ਸੇਵਾ ਮੁਹਿੰਮ ਨੂੰ ਪੂਰੇ ਦੇਸ਼ ਵਿੱਚ ਜਨਤਕ ਖੇਤਰਾਂ ਸੜਕਾਂ, ਰੇਲਵੇ ਸਟੇਸ਼ਨਾਂ, ਜਲਘਰਾਂ ਵਰਗੇ ਜਨਤਕ ਖੇਤਰਾਂ ਵਿੱਚ ਸਾਫ ਅਤੇ ਸੁੰਦਰਤਾਪੂਰਵਕ ਸ਼ੁਰੂ ਕੀਤਾ ਗਿਆ ਹੈ ।