ਅਮਰੀਕਾ ਤੇ ਭਾਰਤ ਮਾਨਸਿਕ ਸਿਹਤ ਬਾਰੇ ਮਿਲ ਕੇ ਕੰਮ ਕਰਨ : ਮੂਰਤੀ
ਦੁਆਰਾ: Punjab Bani ਪ੍ਰਕਾਸ਼ਿਤ :Monday, 14 October, 2024, 09:20 AM
ਅਮਰੀਕਾ ਤੇ ਭਾਰਤ ਮਾਨਸਿਕ ਸਿਹਤ ਬਾਰੇ ਮਿਲ ਕੇ ਕੰਮ ਕਰਨ : ਮੂਰਤੀ
ਬੰਗਲੂਰੂ : ਅਮਰੀਕੀ ਸਰਜਨ ਜਨਰਲ ਡਾ.ਵਿਵੇਕ ਮੂਰਤੀ ਨੇ ਕਿਹਾ ਕਿ ਮਾਨਸਿਕ ਸਿਹਤ ਇਕ ਅਜਿਹਾ ਮਸਲਾ ਹੈ, ਜਿਸ ਉੱਤੇ ਅਮਰੀਕਾ ਤੇ ਭਾਰਤ ਮਿਲ ਕੇ ਕੰਮ ਕਰ ਸਕਦੇ ਹਨ। ਮੂਰਤੀ ਨੇ ਕਿਹਾ ਕਿ ਇਸ ਦਾ ਫਾਇਦਾ ਨਾ ਸਿਰਫ਼ ਦੋਵਾਂ ਮੁਲਕਾਂ ਬਲਕਿ ਪੂਰੇ ਵਿਸ਼ਵ ਨੂੰ ਹੈ।ਉਨ੍ਹਾਂ ਕਿਹਾ ਕਿ ਇਹ ਮਾਨਸਿਕ ਸਿਹਤ ਨੂੰ ਤਰਜੀਹ ਦੇਣ ਤੇ ਕੰਮ ਦੀ ਰਫ਼ਤਾਰ ਵਧਾਉਣ ਦਾ ਸਮਾਂ ਹੈ ਕਿਉਂਕਿ ਇਸ ਦੇ ਸਿੱਟੇ ਵੀ ਬਹੁਤ ਵੱਡੇ ਹਨ, ਅਤੇ ਜਦੋਂ ਤੱਕ ਅਸੀਂ ਇਸ ਮੁੱਦੇ ਨੂੰ ਤਰਜੀਹ ਨਹੀਂ ਦਿੰਦੇ ਤਾਂ ਇਹ ਚੀਜ਼ਾਂ ਨੂੰ ਹੋਰ ਖਰਾਬ ਕਰਨਗੇ ।