ਹਿੰਡਨਬਰਗ ਰਿਸਰਚ ਨੇ ਚੁੱਕੇ ਸੇਬੀ ਚੇਅਰਪਰਸਨ ਬੁੱਚ ਦੀ ਮਾਰਕੀਟ ਰੈਗੂਲੇਟਰ ਦੇ ਮੈਂਬਰ ਵਜੋਂ ਸੇਵਾ ਕਰਦੇ ਹੋਏ ਹਿੱਤਾਂ ਦੇ ਟਕਰਾਅ ਅਤੇ ਕੰਪਨੀਆਂ ਤੋਂ ਭੁਗਤਾਨ ਸਵੀਕਾਰ ਕਰਨ ਦੇ ਨਵੇਂ ਦੋਸ਼ਾਂ ਪ੍ਰਤੀ ‘ਚੁੱਪੀ ’ਤੇ ਸਵਾਲ
ਹਿੰਡਨਬਰਗ ਰਿਸਰਚ ਨੇ ਚੁੱਕੇ ਸੇਬੀ ਚੇਅਰਪਰਸਨ ਬੁੱਚ ਦੀ ਮਾਰਕੀਟ ਰੈਗੂਲੇਟਰ ਦੇ ਮੈਂਬਰ ਵਜੋਂ ਸੇਵਾ ਕਰਦੇ ਹੋਏ ਹਿੱਤਾਂ ਦੇ ਟਕਰਾਅ ਅਤੇ ਕੰਪਨੀਆਂ ਤੋਂ ਭੁਗਤਾਨ ਸਵੀਕਾਰ ਕਰਨ ਦੇ ਨਵੇਂ ਦੋਸ਼ਾਂ ਪ੍ਰਤੀ ‘ਚੁੱਪੀ ’ਤੇ ਸਵਾਲ
ਨਵੀਂ ਦਿੱਲੀ : ਅਮਰੀਕਾ ਦੀ ਖੋਜ ਅਤੇ ਨਿਵੇਸ਼ ਕੰਪਨੀ ਹਿੰਡਨਬਰਗ ਰਿਸਰਚ ਨੇ ਸੇਬੀ ਦੀ ਚੇਅਰਪਰਸਨ ਮਾਧਬੀ ਪੁਰੀ ਬੁੱਚ ਦੀ ਮਾਰਕੀਟ ਰੈਗੂਲੇਟਰ ਦੇ ਮੈਂਬਰ ਵਜੋਂ ਸੇਵਾ ਕਰਦੇ ਹੋਏ ਹਿੱਤਾਂ ਦੇ ਟਕਰਾਅ ਅਤੇ ਕੰਪਨੀਆਂ ਤੋਂ ਭੁਗਤਾਨ ਸਵੀਕਾਰ ਕਰਨ ਦੇ ਨਵੇਂ ਦੋਸ਼ਾਂ ਪ੍ਰਤੀ ‘ਚੁੱਪੀ ’ਤੇ ਸਵਾਲ ਚੁੱਕੇ ਗਏ ਹਨ। ਹਿੰਡਨਬਰਗ ਨੇ ਜਨਵਰੀ 2023 ਵਿਚ ਅਡਾਨੀ ਸਮੂਹ ’ਤੇ ਸਥਾਨਕ ਬਾਜ਼ਾਰ ਦੇ ਨਿਯਮਾਂ ਤੋਂ ਬਚਣ ਲਈ ਟੈਕਸ ਹੈਵਨ ਦੀ ਵਰਤੋਂ ਕਰਨ ਦਾ ਦੋਸ਼ ਲਾਇਆ ਗਿਆ ਸੀ।ਕੰਪਨੀ ’ਨੇ ਪਿਛਲੇ ਮਹੀਨੇ ਦੋਸ਼ ਲਾਇਆ ਸੀ ਕਿ ਅਡਾਨੀ ਸਮੂਹ ਦੇ ਖਿ਼ਲਾਫ਼ ਧੀਮੀ ਜਾਂਚ ਦੇ ਪਿਛੇ ਮਾਰਕੀਟ ਰੈਗੂਲੇਟਰੀ ਦੀ ਚੈਅਰਪਰਸਨ ਬੁੱਚ ਦੇ ਪਿਛਲੇ ਨਿਵੇਸ਼ ਅਤੇ ਸੌਦੇ ਹੋ ਸਕਦੇ ਹਨ। ਹਾਲਾਂਕਿ ਬੁੱਚ ਅਤੇ ਅਡਾਨੀ ਸਮੂਹ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਸੀ। ਵਿਰੋਧੀ ਪਾਰਟੀ ਕਾਂਗਰਸ ਨੇ ਹਾਲ ਹੀ ਦੇ ਦਿਨਾਂ ਵਿਚ ਸੇਬੀ ਪ੍ਰਮੁੱਖ ਦੇ ਖ਼ਿਲਾਫ਼ ਕਈ ਦੋਸ਼ ਲਾਏ ਹਨ। ਕਾਂਗਰਸ ਦਾ ਕਹਿਣਾ ਹੈ ਕਿ ਉਸ ਦੇ ਪਤੀ ਧਵਲ ਬੁੱਚ ਲਈ ਅਜਿਹੀ ਕੰਪਨੀ ਵਿਚ 99 ਪ੍ਰਤੀਸ਼ਤ ਸ਼ੇਅਰ ਰੱਖਣਾ ਸਹੀ ਨਹੀਂ ਹੈ, ਜੋ ‘ਅੱਜ ਤੱਕ ਸਰਗਰਮੀ ਨਾਲ ਸਲਾਹਕਾਰੀ/ਕਸਲਟੈਂਸੀ ਸੇਵਾਵਾਂ ਪ੍ਰਦਾਨ ਕਰ ਰਹੀ ਹੈ’ ਅਤੇ ਉਨ੍ਹਾਂ ਕੰਪਨੀਆਂ ਤੋਂ ਆਮਦਨ ਕਮਾ ਰਹੀ ਹੈ ਜਿਨ੍ਹਾਂ ਦੇ ਫ਼ੈਸਲੇ ਉਨ੍ਹਾਂ ਵੱਲੋਂ ਲਏ ਗਏ ਹਨ।