ਗੁਰਦੁਆਰਾ ਘੋੜਿਆਂ ਵਾਲਾ ਸਾਹਿਬ ਨਾਭਾ ਵਿਖੇ ਹੋਵੇਗਾ ਅੰਮ੍ਰਿਤ ਸੰਚਾਰ ਅੱਜ

ਗੁਰਦੁਆਰਾ ਘੋੜਿਆਂ ਵਾਲਾ ਸਾਹਿਬ ਨਾਭਾ ਵਿਖੇ ਹੋਵੇਗਾ ਅੰਮ੍ਰਿਤ ਸੰਚਾਰ ਅੱਜ
ਅੰਮ੍ਰਿਤ ਅਭਿਲਾਖੀਆਂ ਨੂੰ ਕਕਾਰ ਭੇਟਾ ਰਹਿਤ ਦਿੱਤੇ ਜਾਣਗੇ-ਜਥੇਦਾਰ ਖੋਖ,ਮੈਨੇਜਰ ਨਲੀਨੀਂ-
ਨਾਭਾ 6 ਸਤੰਬਰ () ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਵਿਸ਼ੇਸ਼ ਉਪਰਾਲੇ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਬੀਬੀ ਹਰਦੀਪ ਕੌਰ ਖੋਖ ਅੰਤਰਿੰਗ ਕਮੇਟੀ ਮੈਂਬਰ ਦੀ ਦੇਖ ਰੇਖ ਹੇਠ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਪੁਰਬ ਦੀ 450 ਸਾਲਾ ਸ਼ਤਾਬਦੀ ਅਤੇ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਗੁਰਤਾ ਗੱਦੀ ਦਿਵਸ ਦੀ 450 ਸਾਲਾ ਸਤਾਬਦੀ ਨੂੰ ਸਮਰਪਿਤ ਗੁਰਦੁਆਰਾ ਘੋੜਿਆਂ ਵਾਲਾ ਸਾਹਿਬ ਨਾਭਾ ਵਿਖੇ ਅੱਜ ਮਿਤੀ 7 ਸਤੰਬਰ ਦਿਨ ਸ਼ਨੀਵਾਰ ਨੂੰ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਖਸ਼ਿਸ਼ ਕੀਤੀ ਦਾਤ ਪੰਜਾਂ ਪਿਆਰਿਆਂ ਦੁਆਰਾ ਖੰਡੇ ਬਾਟੇ ਦੀ ਪਹੁਲ ਤਿਆਰ ਕਰ ਅੰਮ੍ਰਿਤ ਸੰਚਾਰ ਕਰਵਾਇਆ ਜਾ ਰਿਹਾ ਹੈ ਇਸ ਮੌਕੇ ਜਥੇਦਾਰ ਬਲਤੇਜ ਸਿੰਘ ਖੋਖ ਅਤੇ ਮੈਨੇਜਰ ਗੁਰਲਾਲ ਸਿੰਘ ਨਲੀਨੀਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਜਿਨਾਂ ਪ੍ਰਾਣੀਆਂ ਨੇ ਦਸ਼ਮੇਸ਼ ਪਿਤਾ ਜੀ ਦੀ ਬਖਸ਼ਿਸ਼ ਖੰਡੇ ਬਾਟੇ ਦੀ ਪਹੁਲ ਹਾਲੇ ਤੱਕ ਪ੍ਰਾਪਤ ਨਹੀਂ ਕੀਤੀ ਉਹ ਕਿਰਪਾ ਕਰਕੇ ਅੱਜ ਗੁਰਦੁਆਰਾ ਘੋੜਿਆਂ ਵਾਲਾ ਸਾਹਿਬ ਨਾਭਾ ਵਿਖੇ ਪਹੁੰਚ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਦੀਂ ਪੁੱਤਰ ਹੋ ਅਤੇ ਧੀਆਂ ਹੋਣ ਦਾ ਮਾਣ ਪ੍ਰਾਪਤ ਕਰ ਸਕਦੇ ਹਨ ਉਹਨਾਂ ਕਿਹਾ ਅੰਮ੍ਰਿਤ ਅਭਿਲਾਖੀ ਪ੍ਰਾਣੀਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਕਾਰ ਫਰੀ ਦਿੱਤੇ ਜਾਣਗੇ ਅੰਮ੍ਰਿਤ ਅਭਿਲਾਖੀ ਅੱਜ ਮਿਤੀ 7 ਸਤੰਬਰ ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਤੱਕ ਕੇਸੀ ਇਸ਼ਨਾਨ ਅਤੇ ਸ਼ੁੱਧ ਜਾਂ ਨਵੀਨ ਵਸਤਰ ਪਹਿਣ ਕੇ ਦਿੱਤੇ ਸਮੇਂ ਅਨੁਸਾਰ ਪਹੁੰਚਣ ਦੀ ਕਿਰਪਾਲਤਾ ਕਰਨ | ਸੋ ਆਓ ਕਲਗੀਧਰ ਦੇ ਪੁੱਤਰ ਧੀਓ ਅੰਮ੍ਰਿਤਧਾਰੀ ਹੋ ਕੇ ਜੀਓ ਦੇ ਨਾਅਰੇ ਨੂੰ ਪ੍ਰਵਾਨ ਕਰਕੇ ਦਸ਼ਮੇਸ਼ ਪਿਤਾ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਚਾਰਕ ਭਾਈ ਬੇਅੰਤ ਸਿੰਘ,ਭਾਈ ਸੁਖਬੀਰ ਸਿੰਘ ਫਲੌਂਡ,ਭਾਈ ਜਗਮੀਤ ਸਿੰਘ ਮੁਕਤਸਰੀ,ਗੁਰਦੀਪ ਸਿੰਘ ਅਕਾਊਂਟੈਂਟ,ਗਮਦੂਰ ਸਿੰਘ ਨੌਹਰਾ,ਹਰਜੀਤ ਸਿੰਘ ਪਟਿਆਲਾ,ਸਤਵਿੰਦਰ ਸਿੰਘ ਪੇਧਨ,ਅਮਨਦੀਪ ਸਿੰਘ ਬੌੜਾਂ,ਜਸਪਾਲ ਸਿੰਘ ਦੇਵੀਗੜ,ਸੁਰਿੰਦਰ ਸਿੰਘ ਸਿੰਦਾ ਨਾਭਾ,ਗੁਰਦਰਸ਼ਨ ਸਿੰਘ ਰਾਮਗੜ੍ਹ,ਬੀਬੀ ਬਲਵਿੰਦਰ ਕੌਰ ਕਰਤਾਰ ਕਲੋਨੀ ਨਾਭਾ ਅਤੇ ਹੋਰ ਹਾਜ਼ਰ ਸਨ।
