ਥਾਣਾ ਘਨੌਰ ਪੁਲਿਸ ਨੇ 2 ਵਿਅਕਤੀਆਂ ਨੂੰ ਚੋਰੀ ਦੇ ਸਾਮਾਨ ਸਮੇਤ ਕੀਤਾ ਕਾਬੂ
ਥਾਣਾ ਘਨੌਰ ਪੁਲਿਸ ਨੇ 2 ਵਿਅਕਤੀਆਂ ਨੂੰ ਚੋਰੀ ਦੇ ਸਾਮਾਨ ਸਮੇਤ ਕੀਤਾ ਕਾਬੂ
ਪੁਲਿਸ ਨੇ ਚੋਰਾਂ ਤੋਂ 1 ਬੂਲਟ ਮੋਟਰਸਾਈਕਲ, 3 ਮੋਬਾਇਲ ਫੋਨ, 1 ਇੰਨਵਟਰ-ਬੈਟਰਾ ਤੇ 1 ਐਲ.ਸੀ.ਡੀ ਕੀਤੀ ਬਰਾਮਦ
ਘਨੌਰ : ਥਾਣਾ ਘਨੌਰ ਪੁਲਿਸ ਨੇ 2 ਵਿਅਕਤੀਆਂ ਨੂੰ ਚੋਰੀ ਦੇ ਸਾਮਾਨ ਸਮੇਤ ਕਾਬੂ ਕੀਤਾ ਗਿਆ ਹੈ, ਜਿਨ੍ਹਾਂ ਤੋਂ 1 ਬੂਲਟ ਮੋਟਰਸਾਈਕਲ, 3 ਮੋਬਾਇਲ ਫੋਨ, 1 ਇੰਨਵਟਰ, ਇੱਕ ਬੈਟਰਾ ਤੇ 1 ਐਲ.ਸੀ.ਡੀ ਬਰਾਮਦ ਹੋਈ ਹੈ । ਘਨੌਰ ਪੁਲਿਸ ਵੱਲੋਂ ਐਸ ਐਸ ਪੀ ਪਟਿਆਲਾ ਡਾਕਟਰ ਨਾਨਕ ਸਿੰਘ ਦੀਆਂ ਹਦਾਇਤਾਂ ਅਨੁਸਾਰ ਸ੍ਰੀ ਯੋਗੇਸ ਸ਼ਰਮਾ ਕਪਤਾਨ ਪੁਲਿਸ ਇੰਨਵੈਸਟੀਗੇਸਨ ਅਤੇ ਡੀਐਸਪੀ ਹਰਮਨਪ੍ਰੀਤ ਸਿੰਘ ਚੀਮਾ ਦੇ ਨਿਰਦੇਸ਼ਾਂ ਅਨੁਸਾਰ ਐਸ ਆਈ ਸਾਹਿਬ ਸਿੰਘ ਵਿਰਕ ਮੁੱਖ ਅਫਸ਼ਰ ਥਾਣਾ ਘਨੌਰ ਨੇ ਮੁੱਕਦਮਾ ਨੰਬਰ 75 ਮਿਤੀ 4 ਸਤੰਬਰ 2024 ਧਾਰਾ 331(4), 305 ਬੀ ਐਨ ਐਸ ਤਹਿਤ ਥਾਣਾ ਘਨੌਰ ਵਿੱਚ ਦੋਸੀ ਸੋਨੂੰ ਪੁੱਤਰ ਗੁਲਜਾਰ ਸਿੰਘ ਵਾਸੀ ਪੰਡਤਾ ਖੇੜੀ ਅਤੇ ਵਿਸ਼ਾਲ ਉਰਫ ਬਾਲੀ ਪੁੱਤਰ ਫਕੀਰ ਚੰਦ ਵਾਸੀ ਘੁੰਮਾਣਾ ਨੂੰ ਮਿਤੀ 16-9-24 ਨੂੰ ਗ੍ਰਿਫਤਾਰ ਕੀਤਾ ਗਿਆ। ਜਿਨ੍ਹਾਂ ਕੋਲੋਂ ਇੱਕ ਬੁਲਟ ਮੋਟਰਸਾਇਕਲ ਨੰਬਰ CH 01 BC 1090 ਅਤੇ 02 ਮੋਬਾਇਲ ਫੋਨ ਬ੍ਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਇਨ੍ਹਾਂ ਨੇ ਚੌਕੀ ਬਹਾਦਰਗੜ੍ਹ ਦੇ ਏਰੀਆ ਵਿੱਚ ਵੀ ਕੁੱਝ ਦਿਨ ਪਹਿਲਾ 03 ਮੋਬਾਇਲ ਫੋਨ, 01 ਇੰਨਵਟਰ, 01 ਬੈਟਰਾ ਅਤੇ 01 ਐਲ.ਸੀ.ਡੀ ਚੋਰੀ ਕੀਤੇ ਸਨ । ਜਿਨ੍ਹਾਂ ਵਿੱਚੋ ਉਕਤ ਵਿਅਕਤੀਆਂ ਕੋਲੋਂ 01 ਮੋਬਾਇਲ ਫੋਨ ਬੈਟਰਾ ਇੰਨਵਟਰ ਤੇ LCD ਬ੍ਰਾਮਦ ਕੀਤੇ ਗਏ ਹਨ। ਇਸ ਤੋਂ ਇਲਵਾ ਉਪਰੋਕਤ ਵਿਅਕਤੀਆਂ ਨੇ ਪੁਲਿਸ ਕੋਲ ਮੰਨਿਆ ਹੈ ਕਿ ਇਨ੍ਹਾਂ ਨੇ ਘਨੌਰ ਬਜਾਰ ਵਿੱਚ ਲੰਘੇ ਫਰਵਰੀ ਮਹੀਨੇ ਵਿੱਚ 3 ਦੁਕਾਨਾਂ ਦੇ ਤਾਲੇ ਤੋੜ ਕੇ ਗੱਲੇ ਵਿੱਚੋਂ ਪੇਸ਼ੇ ਚੋਰੀ ਕੀਤੇ ਸੀ । ਕਾਬੂ ਕੀਤੇ ਵਿਅਕਤੀਆਂ ਨੇ ਮੰਨਿਆ ਹੈ ਕਿ ਹਰਿਆਣਾ ਸਾਹਾ ਵਿੱਖੇ ਵੀ ਇਕ ਵੈਲਡਿੰਗ ਦੀ ਦੁਕਾਨ ਵਿੱਚ ਚੋਰੀ ਕੀਤੀ ਸੀ। ਪੁਲਿਸ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਹੋਰ ਰਿਮਾਂਡ ਹਾਸਲ ਕੀਤਾ ਜਾਵੇਗਾ। ਜਿਸ ਨਾਲ ਕਰਕੇ ਡੂੰਘਾਈ ਨਾਲ ਤਫਤੀਸ ਕੀਤੀ ਜਾਵੇਗੀ ।