ਤਿੰਨ ਲੋਕਾਂ ਕੀਤੀ ਵਪਾਰ ਵਿਚ ਨਿਵੇਸ਼ ਕਰਵਾਉਣ ਦੇ ਨਾਮ ਤੇ 21 ਕਰੋੜ ਦੀ ਧੋਖਾਧੜੀ
ਦੁਆਰਾ: Punjab Bani ਪ੍ਰਕਾਸ਼ਿਤ :Friday, 16 August, 2024, 12:13 PM
ਤਿੰਨ ਲੋਕਾਂ ਕੀਤੀ ਵਪਾਰ ਵਿਚ ਨਿਵੇਸ਼ ਕਰਵਾਉਣ ਦੇ ਨਾਮ ਤੇ 21 ਕਰੋੜ ਦੀ ਧੋਖਾਧੜੀ
ਠਾਣੇ : ਭਾਰਤ ਦੇ ਪ੍ਰਸਿੱਧ ਸੂਬੇ ਮਹਾਰਾਸ਼ਟਰ ਦੇ ਠਾਣੇ ਸ਼ਹਿਰ `ਚ ਇਕ ਕਾਰੋਬਾਰੀ ਨੂੰ ਤਿੰਨ ਲੋਕਾਂ ਨੇ ਆਪਣੇ ਵਪਾਰ `ਚ ਨਿਵੇਸ਼ ਕਰਨ ਲਈ ਵਰਗਲਾ ਕੇ ਉਸ ਨਾਲ 21 ਕਰੋੜ ਰੁਪਏ ਦੀ ਧੋਖਾਧੜੀ ਕੀਤੀ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਿੰਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਬੁੱਧਵਾਰ ਨੂੰ ਦਰਜ ਐੱਫ.ਆਈ.ਆਰ. `ਚ ਕਿਹਾ ਗਿਆ ਹੈ ਕਿ ਪ੍ਰਵੀਨ ਕੁਮਾਰ ਅਗਰਵਾਲ, ਸੋਨਲ ਪ੍ਰਵੀਨ ਕੁਮਾਰ ਅਗਲਵਾਲ ਅਤੇ ਸੁਰੇਂਦਰ ਕੁਮਾਰ ਚੰਦਰਾ ਨੇ ਸ਼ਿਕਾਇਤਕਰਤਾ ਨਾਲ ਆਕਰਸ਼ਕ ਲਾਭ ਦਾ ਵਾਅਦਾ ਕਰਦੇ ਹੋਏ ਮਾਰਚ 2016 ਤੋਂ ਆਪਣੇ `ਆਰਜੇ ਐਡਵੈਂਚਰਜ ਐਂਡ ਰਿਐਲਿਟੀ ਪ੍ਰਾਈਵੇਟ ਲਿਮਟਿਡ` `ਚ ਲਗਭਗ 25 ਕਰੋੜ ਰੁਪਏ ਦਾ ਨਿਵੇਸ਼ ਕਰਵਾਇਆ। ਸ਼ਿਕਾਇਤਕਰਤਾ ਨੂੰ ਕੋਈ ਪੈਸਾ ਵਾਪਸ ਨਹੀਂ ਕੀਤਾ ਗਿਆ।