ਜੋਮੈਟੋ ਖਰੀਦ ਰਿਹੈ ਪੇਟੀਐਮ ਦਾ ਮਨੋਰੰਜਨ ਟਿਕਟਿੰਗ ਕਾਰੋਬਾਰ 2048 ਕਰੋੜ ਰੁਪਏ ਵਿੱਚ
ਦੁਆਰਾ: Punjab Bani ਪ੍ਰਕਾਸ਼ਿਤ :Thursday, 22 August, 2024, 02:35 PM
ਜੋਮੈਟੋ ਖਰੀਦ ਰਿਹੈ ਪੇਟੀਐਮ ਦਾ ਮਨੋਰੰਜਨ ਟਿਕਟਿੰਗ ਕਾਰੋਬਾਰ 2048 ਕਰੋੜ ਰੁਪਏ ਵਿੱਚ
ਨਵੀਂ ਦਿੱਲੀ : ਮਸ਼ਹੂਰ ਫੂਡ ਡਿਲੀਵਰੀ ਕੰਪਨੀ ਜੋਮੈਟੋ ਪੇਟੀਐਮ ਦਾ ਵੱਡਾ ਕਾਰੋਬਾਰ ਖਰੀਦਣ ਜਾ ਰਹੀ ਹੈ। ਜੋਮੈਟੋ ਪੇਟੀਐਮ ਦਾ ਮਨੋਰੰਜਨ ਟਿਕਟਿੰਗ ਕਾਰੋਬਾਰ 2048 ਕਰੋੜ ਰੁਪਏ ਵਿੱਚ ਖਰੀਦ ਰਿਹਾ ਹੈ। ਇਸ ਡੀਲ ਦੀ ਜਾਣਕਾਰੀ ਦੀ ਮੂਲ ਕੰਪਨੀ 97 ਨੇ ਬੁੱਧਵਾਰ ਨੂੰ ਐਕਸਚੇਂਜ ਫਾਈਲਿੰਗ ਦੌਰਾਨ ਦਿੱਤੀ। ਪੇਟੀਐੱਮ ਦੇ ਸੰਸਥਾਪਕ ਵਿਜੇ ਸ਼ੇਖਰ ਸ਼ਰਮਾ ਨੇ ਸ਼ੇਅਰਧਾਰਕਾਂ ਨੂੰ ਲਿਖੇ ਪੱਤਰ `ਚ ਕਿਹਾ ਹੈ ਕਿ ਹੁਣ ਅਸੀਂ ਆਪਣੇ ਮੁੱਖ ਕਾਰੋਬਾਰ `ਤੇ ਧਿਆਨ ਕੇਂਦਰਿਤ ਕਰਕੇ ਲਾਭਦਾਇਕ ਮਾਡਲ ਬਣਾਉਣ `ਤੇ ਧਿਆਨ ਦੇਵਾਂਗੇ। ਉਨ੍ਹਾਂ ਕਿਹਾ ਕਿ ਅਸੀਂ ਪੇਟੀਐਮ ਲਈ ਲੰਬੀ ਮਿਆਦ ਦੀ ਯੋਜਨਾ ਤਿਆਰ ਕੀਤੀ ਹੈ। ਅਸੀਂ ਪਿਛਲੇ ਸਮੇਂ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ। ਹੁਣ ਅਸੀਂ ਉਨ੍ਹਾਂ ਝਟਕਿਆਂ ਤੋਂ ਉਭਰ ਕੇ ਅੱਗੇ ਵਧਣ ਦੀ ਤਿਆਰੀ ਕਰ ਰਹੇ ਹਾਂ।