ਭਾਜਪਾ ਲਿਆਵੇਗੀ ਛੇਤੀ ਹੀ ਯੂਨੀਫਾਰਮ ਸਿਵਲ ਕੋਡ
ਭਾਜਪਾ ਲਿਆਵੇਗੀ ਛੇਤੀ ਹੀ ਯੂਨੀਫਾਰਮ ਸਿਵਲ ਕੋਡ
ਨਵੀਂ ਦਿੱਲੀ : ਪੂਰੇ ਭਾਰਤ ਦੇਸ਼ ਵਿੱਚ ਯੂਨੀਫਾਰਮ ਸਿਵਲ ਕੋਡ ਲਾਗੂ ਕਰਨਾ ਦੀ ਪ੍ਰਕਿਰਿਆ ਦੇ ਚਲਦਿਆਂ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਵਲੋਂ ਉੱਤਰਾਖੰਡ ਵਿੱਚ ਯੂਨੀਫਾਰਮ ਸਿਵਲ ਕੋਡ ਦੀ ਰਿਪੋਰਟ ਵਿਧਾਨ ਸਭਾ ਵਿੱਚ ਪੇਸ਼ ਕੀਤੀ ਜਾਵੇਗੀ। ਸੂਬਾ ਸਰਕਾਰ ਇਸ ਨੂੰ ਅਕਤੂਬਰ ਨਵੰਬਰ ਤੱਕ ਸੂਬੇ ਵਿੱਚ ਲਾਗੂ ਕਰਨ ਦਾ ਇਰਾਦਾ ਰੱਖਦੀ ਹੈ। ਜੇਕਰ ਇਹ ਕੰਮ ਉੱਤਰਾਖੰਡ ਵਿੱਚ ਕੀਤਾ ਜਾਵੇ ਤਾਂ ਦੇਸ਼ ਦੇ ਹੋਰ ਰਾਜਾਂ ਵਿੱਚ ਵੀ ਇਸ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਹਾਲਾਂਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਇਸ ਨੂੰ ਆਖਰੀ ਕਾਰਜਕਾਲ ਵਿੱਚ ਹੀ ਲਿਆਉਣਾ ਚਾਹੁੰਦੀ ਸੀ। ਕੇਂਦਰ ਸਰਕਾਰ ਨੇ ਉਦੋਂ 21ਵੇਂ ਲਾਅ ਕਮਿਸ਼ਨ ਤੋਂ ਯੂਸੀਸੀ ਬਾਰੇ ਸੁਝਾਅ ਮੰਗੇ ਸਨ। ਕਾਨੂੰਨ ਕਮਿਸ਼ਨ ਨੇ 2018 ਵਿੱਚ ‘ਪਰਿਵਾਰਕ ਕਾਨੂੰਨ ਵਿੱਚ ਸੁਧਾਰ’ ਨਾਮਕ ਇੱਕ ਸੁਝਾਅ ਪੱਤਰ ਪ੍ਰਕਾਸ਼ਿਤ ਕੀਤਾ। ਕਿਹਾ ਗਿਆ ਸੀ ਕਿ ਇਸ ਸਮੇਂ ਦੇਸ਼ ਵਿਚ ਇਕਸਾਰ ਸਿਵਲ ਕੋਡ ਦੀ ਕੋਈ ਲੋੜ ਨਹੀਂ ਹੈ। ਇਸ ਤੋਂ ਬਾਅਦ 22ਵੇਂ ਕਾਨੂੰਨ ਕਮਿਸ਼ਨ ਨੇ ਕਿਹਾ ਕਿ ਇਸ ‘ਤੇ ਮੁੜ ਵਿਚਾਰ ਕਰਨਾ ਜ਼ਰੂਰੀ ਹੈ।
ਕੀ ਹੈ ਯੂਨੀਫਾਰਮ ਸਿਵਲ ਕੋਡ ਜਾਂ ਯੂ. ਸੀ. ਸੀ.
ਯੂਨੀਫਾਰਮ ਸਿਵਲ ਕੋਡ ਦਾ ਮਤਲਬ ਹੈ ਕਿ ਪੂਰੇ ਦੇਸ਼ ਵਿੱਚ ਹਰ ਧਰਮ, ਜਾਤ, ਫਿਰਕੇ, ਵਰਗ ਲਈ ਇੱਕ ਹੀ ਨਿਯਮ ਹੈ। ਦੂਜੇ ਸ਼ਬਦਾਂ ਵਿਚ, ਯੂਨੀਫਾਰਮ ਸਿਵਲ ਕੋਡ ਦਾ ਮਤਲਬ ਹੈ ਕਿ ਪੂਰੇ ਦੇਸ਼ ਲਈ ਇਕਸਾਰ ਕਾਨੂੰਨ ਦੇ ਨਾਲ-ਨਾਲ ਵਿਆਹ, ਤਲਾਕ, ਵਿਰਾਸਤ, ਗੋਦ ਲੈਣ ਦੇ ਨਿਯਮ ਸਾਰੇ ਧਾਰਮਿਕ ਭਾਈਚਾਰਿਆਂ ਲਈ ਇਕੋ ਜਿਹੇ ਹੋਣਗੇ।