ਬਿਮਾਰੀ ਤੋਂ ਘਬਰਾਉਣ ਦੀ ਲੋੜ ਨਹੀ ਬਲਕਿ ਇਹਤਿਆਤ ਵਰਤਣ ਦੀ ਜਰੂਰਤ :ਸਿਵਲ ਸਰਜਨ
ਬਿਮਾਰੀ ਤੋਂ ਘਬਰਾਉਣ ਦੀ ਲੋੜ ਨਹੀ ਬਲਕਿ ਇਹਤਿਆਤ ਵਰਤਣ ਦੀ ਜਰੂਰਤ :ਸਿਵਲ ਸਰਜਨ
ਡਾਇਰੀਆ ਪ੍ਰਭਾਵਿਤ ਏਰੀਏ ਦੀ ਸਥਿਤੀ ਦਾ ਲਿਆ ਜਾਇਜਾ
ਇਲਾਕੇ ਵਿਚੋ ਪਾਣੀ ਦੇ ਸੈਂਪਲ ਲਏ ਗਏ
ਪਟਿਆਲਾ 14 ਜੁਲਾਈ ( ) ਮਾਨਯੋਗ ਸਿਹਤ ਮੰਤਰੀ ਪੰਜਾਬ ਡਾ ਬਲਬੀਰ ਸਿੰਘ ਜੀ ਦੇ ਆਦੇਸ਼ਾਂ ਅਨੁਸਾਰ ਅੱਜ ਸਿਵਲ ਸਰਜਨ ਡਾ. ਸੰਜੇ ਗੋਇਲ ਵਲੋ ਪਾਤੜਾਂ ਸ਼ਹਿਰ ਦੇ ਵਾਰਡ ਨੰਬਰ 15 ਦੀ ਸੁੰਦਰ ਬਸਤੀ ਨੇੜੇ ਸਿਵ ਮੰਦਿਰ ਵਿਖੇ ਫੇਲੇ ਡਾਇਰੀਆ ਦੀ ਸਥਿਤੀ ਬਾਰੇ ਜਾਇਜਾ ਲੈਣ ਲਈ ਦੋਰਾ ਕੀਤਾ ਗਿਆ।ਇਸ ਮੋਕੇ ਉਹਨਾਂ ਨਾਲ ਜਿਲ੍ਹਾ ਐਪੀਡੋਮੋਲੋਜਿਸਟ (ਆਈ. ਡੀ. ਐਸ. ਪੀ) ਡਾ. ਦਿਵਜੌਤ ਵੀ
ਸਨ। ਸਿਵਲ ਸਰਜਨ ਡਾ. ਸੰਜੇ ਗੋਇਲ ਨੇਂ ਦੱਸਿਆ ਕਿ ਅੱਜ ਦੇ ਘਰ ਘਰ ਸਰਵੇ ਦੌਰਾਨ ਡਾਇਰੀਆ ਪ੍ਰਭਾਵਤ ਇਲਾਕੇ ਵਿਚ ਲੋਕਾਂ ਨੁੰ 150 ਓ.ਆਰ.ਐਸ. ਪੈਕਟਾ ਦੀ ਵੰਡ ਕਰਨ ਦੇ ਨਾਲ ਹੀ ਪੀਣ ਵਾਲੇ ਪਾਣੀ ਨੂੰ ਸ਼ੁੱਧ ਕਰਕੇ ਪੀਣ ਯੋਗ ਬਣਾਉਣ ਲਈ 1250 ਕਲੋਰੀਨ ਗੋਲੀਆ ਦੀ ਵੰਡ ਵੀ ਕੀਤੀ ਗਈ । ਪਾਤੜਾ ਦੇ ਵੱਖ ਵੱਖ ਹਸਪਤਾਲਾਂ ਵਿੱਚ 11 ਨਵੇ ਮਰੀਜ਼ ਆਏ ਹਨ,ਜਿਸ ਨਾਲ ਹੁਣ ਤੱਕ ਕੁੱਲ ਡਾਇਰੀਆ ਪ੍ਰਭਾਵਤ ਮਰੀਜ਼ਾਂ ਦੀ ਗਿਣਤੀ 32 ਹੋ ਗਈ ਹੈ। ਉਹਨਾਂ ਦੱਸਿਆ ਕਿ ਇਲਾਕੇ ਵਿਚੋ 6 ਪਾਣੀ ਦੇ ਸੈਂਪਲ ਲਏ ਗਏ ਹਨ,ਜਿਹਨਾਂ ਨੁੰ ਜਾਂਚ ਲਈ ਖਰੜ ਲੈਬ ਵਿਚ ਭੇਜਿਆ ਜਾ ਰਿਹਾ ਹੈ। ਡਾਇਰੀਆਂ ਪੀਡਤ 6 ਮਰੀਜਾਂ ਦੇ ਟੱਟੀਆਂ ਦੇ ਸੈਂਪਲ ਲੈ ਕੇ
ਜਾਂਚ ਲਈ ਭੇਜੇ ਹਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਬਿਮਾਰੀ ਤੋਂ ਘਬਰਾਉਣ ਦੀ ਲੋੜ ਨਹੀ ਬਲਕਿ ਇਹਤਿਆਤ ਵਰਤਣ ਦੀ ਜਰੂਰਤ ਹੈ।ਉਹਨਾਂ ਕਿਹਾ ਕਿ ਕਿਸੇ ਕਿਸਮ ਦਾ ਬੁਖਾਰ ਜਾਂ ਉੱਲਟੀਆ ਟੱਟੀਆਂ ਦੀ ਸ਼ਿਕਾਇਤ ਹੋਣ ਤੇਂ ਤੁਰੰਤ ਸਰਕਾਰੀ ਹਸਪਤਾਲ ਵਿੱਚ ਪੰਹੁਚ ਕੇ ਦਵਾਈ ਲੈਣੀ ਯਕੀਨੀ ਬਣਾਈ ਜਾਵੇ। ਸਿਵਲ ਸਰਜਨ ਨੇ ਕਿਹਾ ਕਿ ਸਿਹਤ ਵਿਭਾਗ ਦੀਆਂ ਚਾਰ ਮੈਡੀਕਲ ਟੀਮਾਂ ਜਿਹਨਾਂ ਵਿੱਚ ਮੇਲ, ਫੀਮੇਲ ਮਲਟੀਪਰਪਜ਼ ਹੈਲਥ ਵਰਕਰ ਅਤੇ ਆਸ਼ਾ ਵਰਕਰ ਸ਼ਾਮਲ ਹਨ, ਜਿਹਨਾਂ ਵੱਲੋ ਘਰ ਘਰ ਜਾ ਕੇ ਸਰਵੇ ਕਰਕੇ ਲੋਕਾਂ ਬਿਮਾਰੀ ਤੋਂ ਬਚਾਅ ਲਈ ਸਾਫ ਸਫਾਈ ਦਾ ਖਾਸ ਧਿਆਨ ਰੱਖਣ, ਹੱਥਾਂ ਨੁੰ ਵਾਰ ਵਾਰ ਧੋਣ, ਪਾਣੀ ਉਬਾਲ ਕੇ ਠੰਡਾ ਕਰਕੇ ਪੀਣ, ਖਾਣ ਪੀਣ ਵਾਲੀਆਂ ਚੀਜਾਂ ਨੂੰ ਢੱਕ ਕੇ ਰੱਖਣ ਸਬੰਧੀ ਜਾਗਰੂਕ ਕਰਨ ਦੇ ਨਾਲ ਨਾਲ ਟੱਟੀਆਂ, ਉਲਟੀਆਂ ਅਤੇ ਬੁਖਾਰ ਵਾਲੇ ਕੇਸਾਂ ਦੀ ਸ਼ਿਕਾਇਤ ਵਾਲੇ ਮਰੀਜਾਂ ਨੂੰ ਤੁਰੰਤ ਸਰਕਾਰੀ ਹਸਪਤਾਲ ਵਿੱਚ ਜਾ ਕੇ ਆਪਣੀ ਸਿਹਤ ਦੀ ਜਾਂਚ ਕਰਵਾਉਣ ਲਈ ਕਿਹਾ ਗਿਆ।ਇਸ ਮੋਕੇ ਸੀਨੀਅਰ ਮੈਡੀਕਲ ਅਫਸਰ ਡਾ ਲਵਕੇਸ਼ ਕੁਮਾਰ ਵੀ ਨਾਲ ਸਨ।