Breaking News ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਅਧਿਕਾਰੀਆਂ ਨੂੰ ਗੁਣਵੱਤਾ ਦੇ ਮਿਆਰਾਂ ਨੂੰ ਬਰਕਰਾਰ ਰੱਖਣ ਅਤੇ ਚੱਲ ਰਹੇ ਪ੍ਰੋਜੈਕਟਾਂ ਨੂੰ ਜਲਦੀ ਪੂਰਾ ਕਰਨ ਦੇ ਨਿਰਦੇਸ਼ਜਲ ਬੱਸ ਨੂੰ ਚਲਾਉਣ ਦੀ ਫਿਲਹਾਲ ਕੋਈ ਤਜਵੀਜ਼ ਨਹੀਂ ਹੈ : ਕੈਬਨਿਟ ਮੰਤਰੀ ਸੌਂਦਖੁੱਡੀਆਂ ਵੱਲੋਂ ਮੁੱਖ ਖੇਤੀਬਾੜੀ ਅਫ਼ਸਰਾਂ ਨੂੰ ਹਰ ਪੰਦਰਵਾੜੇ ਨੂੰ ਪ੍ਰਗਤੀ ਰਿਪੋਰਟ ਦੇਣ ਦੇ ਨਿਰਦੇਸ਼‘ਸੰਗੀਤ’ ਸੱਭਿਆਚਾਰਾਂ ਅਤੇ ਸੱਭਿਅਤਾਵਾਂ ਨੂੰ ਅੱਗੇ ਤੋਰਦਾ ਹੈੈ : ਗੁਲਾਬ ਚੰਦ ਕਟਾਰੀਆਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਮੁੱਖ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੀ ਪ੍ਰਗਤੀ ਸਮੀਖਿਆ ਲਈ ਉੱਚ-ਪੱਧਰੀ ਮੀਟਿੰਗ ਬੁਲਾਈਪੀ. ਐਸ. ਪੀ. ਸੀ. ਐਲ. ਵੱਲੋਂ ਨਵਾਂ ਰਿਕਾਰਡ ਕਾਇਮ, ਬਿਜਲੀ ਸਪਲਾਈ ਵਿੱਚ 13% ਵਾਧਾ ਦਰਜ: ਹਰਭਜਨ ਸਿੰਘ ਈ. ਟੀ. ਓ.ਸੁਪਰੀਮ ਕੋਰਟ ਨੇ ਲਗਾਈ ਰਾਹੁਲ ਗਾਂਧੀ ਵਿਰੁੱਧ ਹੇਠਲੀ ਅਦਾਲਤ ਦੀ ਕਾਰਵਾਈ `ਤੇ ਰੋਕਮੁਲਕ ਤਰੱਕੀ ਉਦੋਂ ਕਰਦਾ ਹੈ ਜਦੋਂ ਉੱਥੋਂ ਦੇ ਬਸ਼ਿੰਦੇ ਖ਼ੁਸ਼ਹਾਲ ਹੋਣ : ਕੈਬਿਨਟ ਮੰਤਰੀ ਲਾਲਜੀਤ ਸਿੰਘ ਭੁੱਲਰਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਨਾਮ ਹਲਕੇ ਦੇ 30 ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਵੰਡੀਆਂ 2 ਕਰੋੜ ਤੋਂ ਵਧੇਰੇ ਦੀਆਂ ਗ੍ਰਾਂਟਾਂ

ਜੋ ਕਿਹਾ ਉਹ ਕਰਕੇ ਦਿਖਾਇਆ : ਇੱਕ ਸਾਲ ਵਿੱਚ ਸ਼ਾਹੀ ਸ਼ਹਿਰ ਲਈ 100 ਕਰੋੜ ਦੀ ਗਰਾਂਟ ਮੰਜੂਰ : ਕੋਹਲੀ

ਦੁਆਰਾ: News ਪ੍ਰਕਾਸ਼ਿਤ :Friday, 17 March, 2023, 07:59 PM

ਸਾਡੀ ਵੱਡੀ ਉਪਲਬਧੀ, 1 ਸਾਲ ਚ ਪਟਿਆਲਵੀਆਂ ਨੂੰ ਮਿਲਿਆ ਆਪਣਾ ਵਿਧਾਇਕ
– ਜੋ ਕਿਹਾ ਕਰਾਂਗੇ, ਲਾਰੇ ਲੈ ਕੇ ਸਮਾਂ ਨਹੀਂ ਲੰਘਾਵਾਂਗੇ
– ਹਾਰਿਆ ਹੋਇਆ ਅਕਾਲੀ ਦਲ ਖੜਕਾ ਰਿਹੈ ਖਾਡੀ ਭਾਂਡੇ
ਪਟਿਆਲਾ, 17 ਮਾਰਚ :
ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ 1 ਸਾਲ ਪੂਰਾ ਹੋਣ ਤੇ ਅੱਜ ਇਥੇ ਪਟਿਆਲਾ ਸ਼ਹਿਰ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਗੱਲਬਾਤ ਕਰਦਿਆਂ ਆਖਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਜੋ ਕਿਹਾ ਉਹ ਕਰਕੇ ਦਿਖਾਇਾ ਅਤੇ ਪਟਿਆਲਾ ਸ਼ਹਿਰ ਲਈ ਵੱਖ-ਵੱਖ ਗਰਾਂਟਾਂ ਤੇ ਪ੍ਰੋਜੈਕਟਾਂ ਦੇ ਰੂਪ ਵਿੱਚ 100 ਕਰੋੜ ਦੀ ਗਰਾਂਟ ਮੰਜੂਰ ਹੋਈ ਹੈ, ਜਿਸਨੇ ਸ਼ਹਿਰ ਦੇ ਵਿਕਾਸ ਨੂੰ ਨਵਾਂ ਹੁਲਾਰਾ; ਦਿੱਤਾ, ਜਦੋਂ ਕਿ ਲੰਘੀ ਕਾਂਗਰਸ ਸਰਕਾਰ ਨੇ 1000 ਕਰੋੜ ਦਾ ਝੂਠਾ ਲਾਰਾ ਲਗਾਇਆ ਤੇ ਇੱਕ ਵੀ ਪ੍ਰੋਜੈਕਟ ਪੂਰਾ ਨਾ ਕੀਤਾ, ਸਗੋਂ ਕਰੋੜਾਂ ਰੁਪਏ ਆਪਣੇ ਅੰਦਰ ਹਜਮ ਕਰ ਗਈ।
ਅਜੀਤਪਾਲ ਕੋਹਲੀ ਨੇ ਆਖਿਆ ਕਿ ਇੱਕ ਸਾਲ ਵਿੱਚ ਪਟਿਆਲਵੀਆਂ ਨੇ ਇਹ ਪਹਿਲੀ ਵਾਰ ਮਹਿਸੂਸ ਕੀਤਾ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਦਾ ਆਪਣਾ ਵਿਧਾਇਕ ਅਜੀਤਪਾਲ ਕੋਹਲੀ ਇੱਕ ਸੇਵਕ ਦੇ ਰੂਪ ਵਿੱਚ ਮਿਲਿਆ ਹੈ, ਜਿੱਥੇ ਪੰਜ ਸਾਲ ਕਾਂਗਰਸ ਦੇ ਰਾਜ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਪੰਜ ਵਾਰ ਦਰਸ਼ਨ ਨਾ ਹੋਏ, ਉੱਥੇ ਲੰਘੇ 365 ਦਿਨਾਂ ਵਿੱਚ ਉਹ 365 ਦਿਨ ਹੀ ਲੋਕਾਂ ਦੀ ਕਚਿਹਰੀਆਂ ਵਿੱਚ, ਸ਼ਹਿਰ ਦੇ ਗਲੀ-ਮੁਹੱਲਿਆਂ ਵਿੱਚ ਆਮ ਤੇ ਗਰੀਬ ਲੋਕਾਂ ਦੀ ਸੇਵਾ ਵਿੱਚ ਹਾਜਰ ਰਹੇ। ਉਨ੍ਹਾਂ ਆਖਿਆ ਕਿ ਮੈਂ ਪਟਿਆਲਵੀਆਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਮੈਂ ਤੁਹਾਡਾ ਵਿਧਾਇਕ ਨਹੀਂ। ਆਉਣ ਵਾਲੇ ਸਮੇਂ ਵਿੱਚ ਤੁਹਾਰਾ ਸੇਵਕ ਬਣਕੇ ਰਹਾਂਗਾ।

ਡੱਬੀ

ਪਿਛਲੀ ਕਾਂਗਰਸ ਸਰਕਾਰ ਨੇ 1 ਹਜਾਰ ਕਰੋੜ ਦਾ ਝੂਠਾ ਲਾਰਾ ਲਾਇਆ

ਅਜੀਤਪਾਲ ਕੋਹਲੀ ਨੇ ਸਮੁੱਚੇ ਪਟਿਆਲਾ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਪਹਿਲੀ ਵਾਰ ਅਜਿਹੀ ਸਰਕਾਰ ਬਣੀ ਨੂੰ 1 ਸਾਲ ਦਾ ਸਮਾਂ ਹੋ ਗਿਆ, ਜਿਸ ਨੇ 1 ਸਾਲ ਚ ਅਜਿਹੇ ਲਾਮਿਸਾਲ ਕੰਮ ਕੀਤੇ ਜੋ ਅੱਜ ਤੱਕ ਨਹੀਂ ਹੋਏ ਸਨ। ਉਨ੍ਹਾਂ ਪਟਿਆਲਾ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕੇ ਪਿਛਲੀ ਕਾਂਗਰਸ ਸਰਕਾਰ ਦੇ ਪਟਿਆਲਾ ਵਾਸੀਆਂ ਨੂੰ 1 ਹਜਾਰ ਕਰੋੜ ਰੁਪਏ ਦੇ ਵਿਕਾਸ ਕਰਨ ਦੇ ਦਾਅਵੇ ਖੋਖਲੇ ਰਹੇ ਅਤੇ ਪਟਿਆਲਾ ਵਾਸੀਆਂ ਨੂੰ ਬਿਨਾਂ ਲਾਰਿਆਂ ਤੋਂ ਕੁਝ ਨਹੀਂ ਮਿਲਿਆ। ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਦੱਸਿਆ ਕਿ 200 ਕਰੋੜ ਨਦੀ ਦਾ ਪ੍ਰੋਜੈਕਟ, ਹੇਰਿਟੇਜ ਸਟਰੀਟ ਪ੍ਰੋਜੈਕਟ, ਰਾਜਿੰਦਰਾ ਝੀਲ ਪ੍ਰੋਜੈਕਟ, ਕੈਨਾਲ ਵੇਸਡ ਵਾਟਰ ਸਪਲਾਈ ਪ੍ਰੋਜੈਕਟ, ਡੇਅਰੀ ਪ੍ਰੋਜੈਕਟ, ਨਵਾਂ ਬੱਸ ਅੱਡਾ ਸਮੇਤ ਹੋਰ ਸਭ ਕੰਮ ਅਧੂਰੇ ਛੱਡ ਕੇ ਕਾਂਗਰਸ ਸਰਕਾਰ ਚਲੀ ਗਈ।ਇਹ ਸਾਰੇ ਕਾਰਜ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਿਰ ਤੇ ਛੱਡ ਦਿੱਤੇ ਗਏ, ਜਿਨ੍ਹਾਂ ਨੂੰ ਹੁਣ ਪੂਰਾ ਕੀਤਾ ਜਾ ਰਿਹਾ ਹੈਂ। ਵਿਧਾਇਕ ਨੇ ਦੱਸਿਆ ਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਨ੍ਹਾਂ ਸਾਰੇ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਪੂਰੀ ਵਾਹ ਲਾਈ ਹੋਈ ਹੈ, ਜਿਨ੍ਹਾਂ ਚੋ ਵਧੇਰੇ ਮੁਕੰਮਲ ਹੋਣ ਕਿਨਾਰੇ ਹਨ। ਉਨ੍ਹਾਂ ਦੱਸਿਆ ਕਿ ਜਲਦੀ ਹੀ ਲੱਕੜ ਮੰਡੀ ਚੁੰਗੀ ਕੋਲ ਅੰਡਰ ਪਾਸ ਦੀ ਸੁਵਿਧਾ ਮਿਲੇਗੀ।

ਡੱਬੀ

ਪਟਿਆਲਾ ‘ਚ ਖੋਲੇ 14 ਮੁਹੱਲਾ ਕਲੀਨਿਕ : 42 ਤਰ੍ਹਾਂ ਦੇ ਹੋ ਰਹੇ ਹਨ ਟੈਸਟ

ਵਿਧਾਇਕ ਅਜੀਤਪਾਲ ਕੋਹਲੀ ਨੇ ਦੱਸਿਆ ਕੇ ਸ਼ਹਿਰ ਦੇ ਲੋਕਾਂ ਨੂੰ ਘਰ ਦੇ ਨਜ਼ਦੀਕ ਮੁਫ਼ਤ ਤੇ ਵਧੀਆ ਇਲਾਜ ਮੁਹਈਆ ਕਰਾਉਣ ਦੇ ਉਪਰਾਲੇ ਨਾਲ ਪਟਿਆਲਾ ਸ਼ਹਿਰ ਚ 14 ਮੁਹੱਲਾ ਕਲੀਨਿਕ ਖੋਲ੍ਹੇ ਹਨ, ਇਨਾ ਚ 42 ਤਰਾਂ ਦੇ ਟੈਸਟ ਮੁਫ਼ਤ ਹੋ ਰਹੇ ਹਨ, ਜਿਨ੍ਹਾਂ ਚੋ ਜਿਆਦਾਤਰ ਚੱਲ ਪਏ ਬਾਕੀ ਦਾ ਕੰਮ ਚੱਲ ਰਿਹਾ, 600 ਯੂਨਿਟ ਮੁਫਤ ਮਿਲ ਰਹੇ ਹਨ, ਜਿਲ੍ਹੇ ਚ 7 ਹਜਾਰ ਤੋਂ ਵੱਧ ਨਿੱਜੀ ਸੈਕਟਰ ਅਤੇ 1800 ਤੋਂ ਵੱਧ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ। ਇਸੇ ਤਰਾਂ 2.33 ਕਰੋੜ ਧਾਮੋ ਮਾਜਰਾ, 1.5 ਕਰੋੜ ਰਾਜਿੰਦਰਾ ਝੀਲ, 8 ਕਰੋੜ ਸਟੇਟ ਸੈਂਟਰ ਲਾਇਬ੍ਰੇਰੀ ਲਈ, 20 ਕਰੋੜ ਸੜਕਾਂ ਦੇ ਨਿਰਮਾਣ, 40 ਕਰੋੜ ਨਵੇਂ ਬੱਸ ਅੱਡੇ ਦੇ ਫਲਾਇਓਵਰ ਲਈ, 30 ਕਰੋੜ ਮਾਡਲ ਟਾਊਨ ਡਰੇਨ ਲਈ, 2.63 ਲੱਖ ਫੁਟਕਲ ਖਰਚੇ ਨਗਰ ਨਿਗਮ ਲਈ,1 ਕਰੋੜ ਗੋਪਾਲ ਕਲੋਨੀ ਵਾਸੀਆਂ ਲਈ ਸੜਕਾਂ ਬਣਾਉਣ ਵਾਸਤੇ ਮਨਜੂਰ ਕੀਤੇ ਗਏ।ਪਟਿਆਲਾ ਸ਼ਹਿਰ ਦੇ ਇਹ ਸਾਰੇ ਕੱਮ ਕਰਨ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ 1 ਸਾਲ ਦੇ ਕਾਰਜਕਾਲ ਚ ਹੀ 100 ਕਰੋੜ ਰੁਪਏ ਮਨਜੂਰ ਕਰ ਦਿੱਤੇ ਹਨ।

ਡੱਬੀ

ਅਵਲ ਦਰਜੇ ਦੀ ਸਿੱਖਿਆ ਤੇ ਸਿਹਤ ਪ੍ਰਬੰਧ ਦੇਣ ਦੀਆਂ ਹੋਈਆਂ ਕੋਸ਼ਿਸ਼ਾਂ

ਇਸ ਤੋਂ ਇਲਾਵਾ ਬੱਚਿਆਂ ਨੂੰ ਅਵੱਲ ਦਰਜੇ ਦੀ ਵਿੱਦਿਆ ਦੇਣ ਲਈ ਸ਼ੁਰੂ ਕੀਤੇ ਪਰਿਆਸ ਸਦਕੇ ਪਟਿਆਲਾ ਸ਼ਹਿਰ ਦਾ ਸਰਕਾਰੀ ਸੀਨੀਅਰ ਸੈਕੰਡਰੀ ਫੀਲਖਾਨਾ ਸਕੂਲ ਐਮੀਨੇਸ ਵਜੋਂ ਚੁਣਿਆ ਗਿਆ।ਇਸ ਤੋਂ ਇਲਾਵਾ ਇਸ ਵਾਰ ਪਹਿਲੀ ਵਾਰ ਹੋਇਆ ਕੇ ਹੈਰੀਟੇਜ ਮੇਲਾ ਪਹਿਲਾਂ ਨਾਲੋਂ ਕਈ ਗੁਣਾ ਵੱਧ ਲੋਕਾਂ ਦੀ ਆਮਦ ਨੂੰ ਦਰਸਾ ਕੇ ਸਮਾਪਤ ਹੋਇਆ। ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਸਭ ਤੋਂ ਵੱਡੀ ਗੱਲ ਆਮ ਆਦਮੀ ਪਾਰਟੀ ਨੇ ਪਟਿਆਲਵੀਆ ਨੂੰ ਆਪਣਾ ਵਿਧਾਇਕ ਦਿੱਤਾ ਜੋ ਪਹਿਲਾਂ ਕਦੇ ਨਹੀਂ ਮਿਲਿਆ। ਇਸ ਤੋਂ ਪਹਿਲਾਂ ਲੋਕਾਂ ਨੇ ਕਦੇ ਵਿਧਾਇਕ ਦੇ ਦਰਸ਼ਨ ਨਹੀਂ ਕੀਤੇ ਅਤੇ ਨਾ ਹੀ ਮਿਲੇ। ਹੁਣ ਪਟਿਆਲਾ ਵਾਸੀ ਹਰ ਸਮੇਂ ਆਪਣੇ ਵਿਧਾਇਕ ਨਾਲ ਆਪਣਾ ਦੁੱਖ ਦਰਦ ਸਾਂਝਾਂ ਕਰ ਸਕਦੇ ਹਨ।ਇਸ ਮੌਕੇ ਮਹਿਲਾ ਵਿੰਗ ਪ੍ਰਧਾਨ ਵੀਰਪਾਲ ਕੌਰ ਚਹਿਲ, ਸੀਨੀਅਰ ਆਗੂ ਸੰਦੀਪ ਬੰਧੂ, ਨੌਜਵਾਨ ਆਗੂ ਸਿਮਰਨਪ੍ਰੀਤ ਸਿੰਘ, ਜਗਤਾਰ ਸਿੰਘ ਤਾਰੀ, ਰਾਜੂ ਸਾਹਨੀ ਮੌਜੂਦ ਸਨ।



Scroll to Top