ਗੁਰਸ਼ਰਨ ਕੌਰ ਰੰਧਾਵਾ ਵੱਲੋਂ ਸ਼ਾਹੀ- ਏ- ਲਿਬਾਸ ਬੁਟੀਕ ਦਾ ਕੀਤਾ ਉਦਘਾਟਨ
ਗੁਰਸ਼ਰਨ ਕੌਰ ਰੰਧਾਵਾ ਵੱਲੋਂ ਸ਼ਾਹੀ- ਏ- ਲਿਬਾਸ ਬੁਟੀਕ ਦਾ ਕੀਤਾ ਉਦਘਾਟਨ
ਪਟਿਆਲਾ, 2 ਅਗਸਤ : ਪੰਜਾਬ ਮਹਿਲਾ ਕਾਂਗਰਸ ਦੇ ਪ੍ਰਧਾਨ ਬੀਬੀ ਗੁਰਸ਼ਰਨ ਕੌਰ ਰੰਧਾਵਾ ਵੱਲੋਂ ਅਰਬਨ ਸਟੇਟ ਪਟਿਆਲਾ ਦੇ ਫੇਸ ਵਨ ਵਿੱਚ ਜਸ਼ਨ ਹੰਜਰਾ ਵੱਲੋਂ ਖੋਲੀ ਨਵੀਂ ਬੁਟੀਕ ਸ਼ਾਹੀ -ਏ -ਲਿਬਾਸ ਦਾ ਉਦਘਾਟਨ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ।
ਇਸ ਮੌਕੇ ਬੁਟੀਕ ਦੀ ਮਾਲਕ ਜਸ਼ਨਪੁਨੀਤ ਕੌਰ ਹੰਜਰਾ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਸੀ ਕਿ ਔਰਤਾਂ ਅੱਜ ਹਰ ਖੇਤਰ ਵਿੱਚ ਮਰਦਾਂ ਨਾਲੋਂ ਅੱਗੇ ਚੱਲ ਰਹੀਆਂ ਹਨ ਚਾਹੇ ਉਹ ਵਪਾਰ ਦਾ ਖੇਤਰ ਹੀ ਕਿਉਂ ਨਾ ਹੋਵੇ। ਉਹਨਾਂ ਕਿਹਾ ਕਿ ਉਹ ਔਰਤਾਂ ਵਧਾਈ ਦੀਆਂ ਪਾਤਰ ਹਨ ਜੋ ਆਪਣੇ ਪੈਰਾਂ ਤੇ ਖੜ੍ਹੀਆਂ ਹੋ ਕੇ ਸਮਾਜ ਨੂੰ ਸੇਧ ਦਿੰਦੀਆਂ ਹਨ ਕਿ ਔਰਤਾਂ ਮਰਦਾਂ ਨਾਲੋਂ ਘੱਟ ਨਹੀਂ ਹਨ । ਅੱਜ ਦੇ ਦੌਰ ਵਿੱਚ ਔਰਤਾਂ ਖੇਡਾਂ, ਵਪਾਰ, ਸਿੱਖਿਆ ਅਤੇ ਹਰੇਕ ਖੇਤਰ ਵਿੱਚ ਵੱਡੀਆਂ ਮੱਲਾਂ ਮਾਰ ਰਹੀਆਂ ਹਨ। ਉਹਨਾਂ ਔਰਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਰਾਜਨੀਤੀ ਦੇ ਖੇਤਰ ਵਿੱਚ ਵੀ ਵੱਧ ਚੜ੍ਹਕੇ ਹਿੱਸਾ ਲੈਣ ਤਾਂ ਜੋ ਸਮਾਜ ਵਿੱਚਲੇ ਫੈਲੇ ਕੁਰੱਪਸ਼ਨ ਦੇ ਕੋਹੜ ਨੂੰ ਜੜ੍ਹ ਤੋਂ ਖਤਮ ਕਰਕੇ ਪੰਜਾਬ ਨੂੰ ਫਿਰ ਤੋਂ ਸੋਨੇ ਦੀ ਚਿੜੀ ਬਣਾਇਆ ਜਾ ਸਕੇ। ਓਨ੍ਹਾਂ ਦਾਅਵਾ ਕੀਤਾ ਕਿ ਕੋਮਲਤਾ ਦੀ ਪਹਿਚਾਣ ਔਰਤਾਂ ਜ਼ਿਆਦਾ ਇਮਾਨਦਾਰੀ ਨਾਲ ਕੰਮ ਕਰਦੀਆਂ ਹਨ। ਇਸ ਮੌਕੇ ਸ਼ਾਹੀ -ਏ -ਲਿਬਾਸ ਜਸ਼ਨਪੁਨੀਤ ਹੰਜਰਾ ਨੇ ਮੈਡਮ ਗੁਰਸ਼ਰਨ ਕੌਰ ਰੰਧਾਵਾ ਵੱਲੋਂ ਬੁਟੀਕ ਦਾ ਉਦਘਾਟਨ ਕਰਨ ਲਈ ਧੰਨਵਾਦ ਕੀਤਾ ਅਤੇ ਉਦਘਾਟਨ ਵਿੱਚ ਸ਼ਾਮਿਲ ਹੋਣ ਵਾਲਿਆਂ ਸਾਰੀਆਂ ਔਰਤਾਂ ਨੂੰ ਜੀ ਆਇਆ ਆਖਿਆ। ਇਸ ਮੌਕੇ ਮਨਦੀਪ ਚੌਹਾਨ ਮੈਂਬਰ ਬਲਾਕ ਸੰਮਤੀ ਸਮਾਣਾ ਸੂਲਰ, ਗੁਰਪ੍ਰੀਤ ਕੌਰ , ਵਿਕਰਮਜੀਤ ਸਿੰਘ ਹੰਜਰਾ, ਡਾਕਟਰ ਮਨਪ੍ਰੀਤ ਸਿੰਘ, ਗੁਰਕੀਰਤ ਕੌਰ ਬਰਾੜ (ਸਰਪੰਚ) ਹਰਪ੍ਰੀਤ ਕੌਰ ,ਬੱਬੂ ਚੀਮਾ ਗੁਰਜੀਤ ਕੌਰ ਐਡਵੋਕੇਟ ਤੋਂ ਇਲਾਵਾ ਬਹੁਤ ਸਾਰੀਆਂ ਔਰਤਾਂ ਹਾਜ਼ਰ ਸਨ।