ਸੰਸਥਾਗਤ ਜਣੇਪੇ ਤੇ ਜਣੇਪੇ ਉਪਰੰਤ ਬੱਚਿਆਂ ਨੂੰ ਕੀਤੇ ਜਾਣ ਵਾਲੀ ਵੈਕਸੀਨੇਸ਼ਨ ਨੂੰ ਯੂ ਵਿੰਨ ਪੋਰਟਲ ਤੇ ਦਰਜ ਕਰਨ ਸਬੰਧੀ ਕਰਵਾਈ ਟ੍ਰੇਨਿੰਗ : ਸਿਵਲ ਸਰਜਨ ਡਾ. ਸੰਜੇ ਗੋਇਲ
ਸੰਸਥਾਗਤ ਜਣੇਪੇ ਤੇ ਜਣੇਪੇ ਉਪਰੰਤ ਬੱਚਿਆਂ ਨੂੰ ਕੀਤੇ ਜਾਣ ਵਾਲੀ ਵੈਕਸੀਨੇਸ਼ਨ ਨੂੰ ਯੂ ਵਿੰਨ ਪੋਰਟਲ ਤੇ ਦਰਜ ਕਰਨ ਸਬੰਧੀ ਕਰਵਾਈ ਟ੍ਰੇਨਿੰਗ : ਸਿਵਲ ਸਰਜਨ ਡਾ. ਸੰਜੇ ਗੋਇਲ
ਪਟਿਆਲਾ , 26 ਜੁਲਾਈ : ਜਿਲ੍ਹਾ ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ. ਸੰਜੇ ਗੋਇਲ ਦੀ ਅਗਵਾਈ ਵਿੱਚ ਯੂ ਵਿੰਨ ਪੋਰਟਲ ਸਬੰਧੀ ਟੇ੍ਨਿੰਗ ਅਨੈਕਸੀ ਮਾਤਾ ਕੁਸ਼ੱਲਿਆ ਹਸਪਤਾਲ ਵਿੱਚ ਟ੍ਰੇਨਿੰਗ ਕਮ ਵਰਕਸ਼ਾਪ ਕਰਵਾਈ ਗਈ ।ਜਿਸ ਸਬੰਧੀ ਜਾਣਕਾਰੀ ਦਿੰਦੇ ਜਿਲਾ੍ਹ ਟੀਕਾਕਰਨ ਅਫਸਰ ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਜਿਲ੍ਹੇ ਦੇ ਵੱਖ-ਵੱਖ ਪ੍ਰਾਈਵੇਟ ਹਸਪਤਾਲ ਅਤੇ ਨਰਸਿੰਗ ਹੋਮਜ਼ ਦੇ ਡਿਲੀਵਰੀ ਪੁਆਇੰਟ ਦੀਆਂ ਸਟਾਫ ਨਰਸਾਂ ਅਤੇ ਕੰਪਿਊਟਰ ਅਪਰੇਟਰਾਂ ਨੂੰ ਯੂ ਵਿੰਨ ਪੋਰਟਲ ਸਬੰਧੀ ਟ੍ਰੇਨਿੰਗ ਦਿੱਤੀ ਗਈ । ਟ੍ਰੇਨਿੰਗ ਦੇਣ ਲਈ ਦਫਤਰ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਤੋਂ ਪ੍ਰੋਗਰਾਮ ਅਫਸਰ ਯੂ ਐਨ ਡੀ ਪੀ ਡਾ. ਮੀਤ ਸੋਢੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਡਾ. ਮੀਤ ਸੋਢੀ ਨੇ ਯੂ ਵਿੰਨ ਪੋਰਟਲ ਦੇ ਵੱਖ-ਵੱਖ ਪਹਿਲੂਆਂ ਬਾਰੇ ਟ੍ਰੇਨਿੰਗ ਦਿੰਦੇ ਹੋਏ ਦੱਸਿਆ ਕਿ ਹੁਣ ਗਰਭਵਤੀ ਔਰਤਾਂ ਅਤੇ ਬੱਚਿਆਂ ਲਈ ਰਜਿਸਟ੍ਰੇਸ਼ਨ ਔਨਲਾਈਨ ਅਤੇ ਆਨਸਾਈਟ ਕੀਤੀ ਜਾ ਰਹੀ ਹੈ। ਗਰਭਵਤੀ ਔਰਤਾਂ ਦੀ ਜਣੇਪੇ ਸਮੇਂ ਨਵੀਂ ਰਜਿਸਟਰੇਸ਼ਨ ਵੀ ਕੀਤੀ ਜਾ ਸਕਦੀ ਹੈ । ਪੋਰਟਲ ਤੇ ਗਰਭਵਤੀ ਔਰਤਾਂ ਅਤੇ ਜ਼ੀਰੋ ਤੋਂ ਪੰਜ ਸਾਲ ਦੇ ਬੱਚਿਆਂ ਦਾ ਟੀਕਾਕਰਨ ਇੰਦਰਾਜ਼ ਕੀਤਾ ਜਾਂਦਾ ਹੈ ਅਤੇ ਸਰਟੀਫਿਕੇਟ ਡਾਊਨਲੋਡ ਕਰਨ ਦੀ ਸਹੂਲਤ ਵੀ ਉਪਲਬਧ ਹੈ।ਉਹਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਹਰ ਗਰਭਵਤੀ ਔਰਤ ਦੇ ਜਣੇਪੇ ਦਾ ਇੰਦਰਾਜ ਅਤੇ ਜਣੇਪੇ ਉਪਰੰਤ ਬੱਚਿਆਂ ਨੂੰ ਕੀਤੇ ਜਾਣ ਵਾਲੀ ਵੈਕਸੀਨੇਸ਼ਨ ਨੂੰ ਯੂ ਵਿੰਨ ਪੋਰਟਲ ਤੇ ਦਰਜ ਕਰਨਾ ਜ਼ਰੂਰੀ ਕੀਤਾ ਗਿਆ ਹੈ।ਇਸ ਲਈ ਹਰੇਕ ਜਣੇਪੇ ਨੂੰ ਗਾਈਡਲਾਈਨਜ਼ ਮੁਤਾਬਿਕ ਦਰਜ ਕੀਤਾ ਜਾਵੇ ਤਾਂ ਜ਼ੋ ਸੰਸਥਾ ਵੱਲੋਂ ਕੀਤਾ ਕੰਮ ਪੋਰਟਲ ਤੇ ਦਿਖਾਈ ਦੇਵੇ।ਜਿਸ ਨੂੰ ਆਨ ਲਾਈਨ ਹੀ ਜਿਲ੍ਹਾ ਜਾਂ ਸਟੇਟ ਪੱਧਰ ਦੇ ਅਧਿਕਾਰੀਆਂ ਵੱਲੋਂ ਵਾਚਿਆ ਜਾ ਸਕੇ।ਇਸ ਮੌਕੇ ਡਿਪਟੀ ਮਾਸ ਮੀਡੀਆ ਅਫਸਰ ਜ਼ਸਜੀਤ ਕੌਰ, ਜਿਲਾ ਬੀ ਸੀ ਸੀ ਕੁਆਰਡੀਨੇਟਰ ਜਸਵੀਰ ਕੌਰ ਹਾਜ਼ਰ ਸਨ।