ਸ੍ਰੀ ਅਮਰਨਾਥ ਯਾਤਰਾ ਭਾਰੀ ਮੀਂਹ ਦੇ ਚਲਦਿਆਂ ਅਸਥਾਈ ਤੌਰ ਤੇ ਰੋਕੀ

ਦੁਆਰਾ: Punjab Bani ਪ੍ਰਕਾਸ਼ਿਤ :Saturday, 06 July, 2024, 11:02 AM

ਸ੍ਰੀ ਅਮਰਨਾਥ ਯਾਤਰਾ ਭਾਰੀ ਮੀਂਹ ਦੇ ਚਲਦਿਆਂ ਅਸਥਾਈ ਤੌਰ ਤੇ ਰੋਕੀ
ਸ੍ਰੀਨਗਰ, 6 ਜੁਲਾਈ : ਹਿੰਦੂਆਂ ਦੇ ਪਵਿੱਤਰ ਅਸਥਾਨਾ ਵਿਚੋਂ ਇਕ ਸ੍ਰੀ ਅਮਰਨਾਥ ਦੇ ਦਰਸ਼ਨਾਂ ਲਈ ਸ਼ੁਰੂ ਹੋਈ ਧਾਰਮਿਕ ਯਾਤਰਾ ਨੂੰ ਹਾਲ ਦੀ ਘੜੀ ਭਾਰੀ ਮੀਂਹ ਦੇ ਚਲਦਿਆਂ ਰੋਕ ਦਿੱਤਾ ਗਿਆ ਹੈ।ਦੱਸਣਯੋਗ ਹੈ ਕਿ ਜੰਮੂ ਕਸ਼ਮੀਰ ਜਿਥੇ ਜਿਥੇ ਭਾਰੀ ਮੀਂਹ ਪੈ ਰਿਹਾ ਹੈ ਸੁਰੱਖਿਆ ਨੂੰ ਮੁੱਖ ਰੱਖਦਿਆਂ ਅਜਿਹਾ ਕੀਤਾ ਗਿਆ ਹੈ।ਅਧਿਕਾਰੀ ਨੇ ਦੱਸਿਆ ਕਿ ਬੀਤੀ ਰਾਤ ਤੋਂ ਬਾਲਟਾਲ ਅਤੇ ਪਹਿਲਗਾਮ ਵਿਚ ਭਾਰੀ ਮੀਂਹ ਪੈ ਰਿਹਾ ਹੈ। ਯਾਤਰਾ ਨੂੰ ਅਸਥਾਈ ਤੌਰ ’ਤੇ ਰੋਕਣ ਦਾ ਫ਼ੈਸਲਾ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲਿਆ ਗਿਆ ਹੈ। ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਵਿਚ ਵੀ ਮੀਂਹ ਪੈਣ ਦੀਆਂ ਖਬਰਾਂ ਹਨ।