ਸਿਹਤ ਕੇਂਦਰ ਕੌਲੀ ਵੱਲੋਂ ਬੱਚਿਆਂ ਨੂੰ ਓਆਰਐਸ ਪੈਕੇਟ ਵੰਡ ਕੇ ਕੀਤੀ ਤੀਵਰ ਦਸਤ ਰੋਕੂ ਮੁਹਿੰਮ ਦੀ ਸ਼ੁਰੂਆਤ
ਸਿਹਤ ਕੇਂਦਰ ਕੌਲੀ ਵੱਲੋਂ ਬੱਚਿਆਂ ਨੂੰ ਓਆਰਐਸ ਪੈਕੇਟ ਵੰਡ ਕੇ ਕੀਤੀ ਤੀਵਰ ਦਸਤ ਰੋਕੂ ਮੁਹਿੰਮ ਦੀ ਸ਼ੁਰੂਆਤ
ਦਸਤ ਨਾਲ ਪੀੜ੍ਹਤ 5 ਸਾਲ ਤੱਕ ਦੇ ਬੱਚਿਆਂ ਨੂੰ ਓਆਰਐਸ/ ਜਿੰਕ ਕਾਰਨਰ ’ਤੇ ਲਿਆਂਦਾ ਜਾਵੇ- ਡਾ. ਨਾਗਰਾ
ਪਟਿਆਲਾ, 5 ਜੁਲਾਈ-ਸਿਵਲ ਸਰਜਨ ਪਟਿਆਲਾ ਡਾ: ਸੰਜੇ ਗੋਇਲ ਦੇ ਦਿਸ਼ਾ-ਨਿਰਦੇਸ਼ਾ ਹੇਠ ਮੁੱਢਲਾ ਸਿਹਤ ਕੇਂਦਰ ਕੌਲੀ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ: ਗੁਰਪ੍ਰੀਤ ਸਿੰਘ ਨਾਗਰਾ ਦੀ ਅਗਵਾਈ ਹੇਠ 1 ਜੁਲਾਈ ਤੋਂ 31 ਅਗਸਤ 2024 ਤੱਕ ਦਸਤ ਰੋਕੂ 2 ਮਹੀਨੇ ਮੁਹਿੰਮ ਦੀ ਸ਼ੁਰੂਆਤ 0-5 ਸਾਲ ਤੱਕ ਦੇ ਬੱਚਿਆਂ ਨੂੰ ਓਆਰਐਸ ਦੇ ਪੈਕੇਟ ਵੰਡ ਕੇ ਕੀਤੀ ਗਈ । ਐਸਐਮਓ ਡਾ: ਗੁਰਪ੍ਰੀਤ ਸਿੰਘ ਨਾਗਰਾ ਨੇ ਕਿਹਾ ਬਲਾਕ ਕੌਲੀ ਅਤੇ ਅਧੀਨ ਆਉਂਦੀਆਂ ਸੰਸਥਾਵਾਂ ਵਿੱਚ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ 0-5 ਸਾਲ ਤੱਕ ਦੇ ਬੱਚਿਆਂ ਦੀਆਂ ਦਸਤ ਨਾਲ ਹੋਣ ਵਾਲੀਆਂ ਮੌਤਾਂ ਨੂੰ ਠੱਲ੍ਹ ਪਾਉਣ ਦੇ ਮਕਸਦ ਨਾਲ ਓ।ਆਰ।ਐਸੇਜ਼ਿੰਕ ਕਾਰਨਰ ਬਣਾਏ ਗਏ ਹਨ। ਜਿਥੇ ਏਐਨਐਮਜ਼ ਵੱਲੋਂ ਆਸ਼ਾ ਵਰਕਰਾਂ ਦੁਆਰਾ ਆਪਣੇ-ਆਪਣੇ ਪਿੰਡ ਪੱਧਰ ’ਤੇ ਦਸਤ ਨਾਲ ਪੀੜਤ ਬੱਚਿਆਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਕਾਰਨਰ ਵਾਲੀ ਥਾਂ ਤੇ ਲਿਆ ਕੇ ਤਿਆਰ ਕੀਤਾ ਗਿਆ ਘੋਲ ਪਿਲਾਇਆ ਜਾਵੇਗਾ। ਉਹਨਾਂ ਦੱਸਿਆ ਕਿ ਦਸਤ ਨਾਲ ਪੀੜਤ 2 ਮਹੀਨੇ ਤੋਂ 6 ਮਹੀਨੇ ਤੱਕ ਦੇ ਬੱਚਿਆਂ ਨੂੰ ਜ਼ਿੰਕ ਦੀ ਅੱਧੀ ਗੋਲੀ ਮਾਂ ਦੇ ਦੁੱਧ ਵਿੱਚ ਅਤੇ 6 ਮਹੀਨੇ ਤੋਂ ਵੱਡੇ ਬੱਚੇ ਨੂੰ ਇੱਕ ਗੋਲੀ 14 ਦਿਨ੍ਹਾਂ ਤੱਕ ਦੇਣੀ ਯਕੀਨੀ ਬਣਾਈ ਜਾਵੇ । ਬਲਾਕ ਐਕਸਟੈਂਸ਼ਨ ਐਜੂਕੇਟਰ ਸਰਬਜੀਤ ਸਿੰਘ ਸੈਣੀ ਨੋਡਲ ਅਫਸਰ ਆਈ।ਈ।ਸੀ ਨੇ ਦੱਸਿਆ ਕਿ ਮਹੀਨਾਵਾਰੀ ਗਤੀਵਿਧੀਆਂ ਦੌਰਾਨ ਅਧੀਨ ਆਉਂਦੇ 154 ਪਿੰਡਾਂ ’ਚ 0-5 ਸਾਲ ਤੱਕ ਦੇ 18,664 ਬੱਚਿਆਂ ਨੂੰ ਆਸ਼ਾ ਵਰਕਰਾਂ ਵੱਲੋਂ ਘਰ-ਘਰ ਜਾ ਕੇ ਓਆਰਐਸ ਦੇ ਪੈਕੇਟ ਵੰਡੇ ਜਾਣੇ ਹਨ। ਇਸ ਤੋਂ ਇਲਾਵਾ ਸਿਹਤ ਕਰਮਚਾਰੀਆਂ ਵੱਲੋਂ ਪਿੰਡਾਂ ’ਚ ਬਣੀਆਂ ਪੇਂਡੂ ਸਿਹਤ ਸਫਾਈ ਦੇ ਖੁਰਾਕ ਕਮੇਟੀਆਂ ਦੇ ਮੈਂਬਰਾਂ ਅਤੇ ਨੇੜਲੇ ਸਕੂਲਾਂ ਅਤੇ ਆਂਗਨਵਾੜੀਆਂ ਵਿੱਚ ਪੜ੍ਹਦੇ ਬੱਚਿਆਂ ਨੂੰ ਖਾਣਾ ਖਾਣ ਤੋਂ ਪਹਿਲਾਂ ਹੱਥ ਧੋਣ ਦੇ ਤਰੀਕਿਆਂ ਅਤੇ ਸਾਫ ਸਫਾਈ ਬਾਰੇ ਦੱਸਿਆ ਗਿਆ। ਇਸ ਮੌਕੇ ਸੀਨੀਅਰ ਫਾਰਮੇਸੀ ਅਫਸਰ ਰਾਜ ਵਰਮਾ, ਐਲਐੱਚਵੀ ਪੂਨਮ ਵਾਲੀਆ, ਏਐਨਐਮਜ਼ ਪਰਮਜੀਤ ਕੌਰ, ਹੈਲਥ ਵਰਕਰ ਦੀਪ ਸਿੰਘ, ਆਸ਼ਾ ਵਰਕਰਾਂ ਸਮੇਤ ਸਿਹਤ ਸਟਾਫ ਹਾਜਰ ਸੀ।