ਕੇਂਦਰੀ ਸਿਹਤ ਮੰਤਰਲਾ ਨੇ ਦਿੱਤੇ ਗਰਭਵਤੀ ਔਰਤਾਂ ਦੀ ਜ਼ੀਕਾ ਵਾਇਰਸ ਜਾਂਚ `ਤੇ ਧਿਆਨ ਦੇਣ ਅਤੇ ਇਨਫੈਕਸ਼ਨ ਦਾ ਸ਼ਿਕਾਰ ਔਰਤਾਂ ਦੇ ਭਰੂਣ ਦੇ ਵਿਕਾਸ `ਤੇ ਨਜ਼ਰ ਰੱਖਣ ਦੇ ਆਦੇਸ਼
ਕੇਂਦਰੀ ਸਿਹਤ ਮੰਤਰਲਾ ਨੇ ਦਿੱਤੇ ਗਰਭਵਤੀ ਔਰਤਾਂ ਦੀ ਜ਼ੀਕਾ ਵਾਇਰਸ ਜਾਂਚ `ਤੇ ਧਿਆਨ ਦੇਣ ਅਤੇ ਇਨਫੈਕਸ਼ਨ ਦਾ ਸ਼ਿਕਾਰ ਔਰਤਾਂ ਦੇ ਭਰੂਣ ਦੇ ਵਿਕਾਸ `ਤੇ ਨਜ਼ਰ ਰੱਖਣ ਦੇ ਆਦੇਸ਼
ਮਹਾਰਾਸ਼ਟਰ, 4 ਜੁਲਾਈ : ਗਰਭਵਤੀ ਔਰਤਾਂ ਦੀ ਜ਼ੀਕਾ ਵਾਇਰਸ ਜਾਂਚ `ਤੇ ਧਿਆਨ ਦੇਣ ਅਤੇ ਇਨਫੈਕਸ਼ਨ ਦਾ ਸ਼ਿਕਾਰ ਔਰਤਾਂ ਦੇ ਭਰੂਣ ਦੇ ਵਿਕਾਸ `ਤੇ ਨਜ਼ਰ ਰੱਖਣ ਦੇ ਹੁਕਮ ਕੇਂਦਰੀ ਸਿਹਤ ਮੰਤਰਾਲਾ ਨੇ ਦਿੰਦਿਆਂ ਆਖਿਆ ਕਿ ਸਿਹਤ ਸੇਵਾਵਾਂ ਦੇ ਡਾਇਰੈਕਟਰ ਜਨਰਲ ਡਾ. ਅਤੁਲ ਗੋਇਲ ਵਲੋਂ ਜਾਰੀ ਐਡਵਾਈਜ਼ਰੀ ਦੇ ਨਾਲ ਹੀ ਮੰਤਰਾਲਾ ਨੇ ਸਿਹਤ ਸੰਸਥਾਵਾਂ ਨੂੰ ਇਕ ਨੋਡਲ ਅਧਿਕਾਰੀ ਨਿਯੁਕਤ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ, ਜੋ ਏਡੀਜ਼ ਮੱਛਰ ਦੇ ਹਮਲੇ ਤੋਂ ਕੰਪਲੈਕਸਾਂ ਨੂੰ ਮੁਕਤ ਰੱਖਣ ਲਈ ਨਿਗਰਾਨੀ ਕਰੇਗਾ। ਦੱਸਣਯੋਗ ਹੈ ਕਿ ਜ਼ੀਕਾ ਵਾਇਰਸ ਦੀ ਇਨਫੈਕਸ਼ਨ ਏਡੀਜ਼ ਮੱਛਰ ਦੇ ਕੱਟਣ ਨਾਲ ਫੈਲਦੀ ਹੈ। ਇਹ ਮੱਛਰ ਡੇਂਗੂ ਅਤੇ ਚਿਕਨਗੁਨੀਆ ਦਾ ਕਾਰਨ ਬਣਦਾ ਹੈ। ਹਾਲਾਂਕਿ ਜ਼ੀਕਾ ਦੀ ਇਨਫੈਕਸ਼ਨ ਨਾਲ ਮੌਤ ਨਹੀਂ ਹੁੰਦੀ ਪਰ ਇਸ ਦੀ ਸ਼ਿਕਾਰ ਗਰਭਵਤੀ ਔਰਤ ਦੇ ਬੱਚੇ ਨੂੰ `ਮਾਈਕ੍ਰੋਸੇਫਲੀ` ਦੀ ਸਮੱਸਿਆ ਹੋ ਸਕਦੀ ਹੈ, ਜਿਸ ਵਿਚ ਉਸ ਦੇ ਸਿਰ ਦਾ ਆਕਾਰ ਤੁਲਣਾ `ਚ ਛੋਟਾ ਹੋ ਜਾਂਦਾ ਹੈ ।