ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਪਤਨੀ ਸਣੇ ਮੰਦਰ ਪੁੱਜ ਲਿਆ ਆਸ਼ੀਰਵਾਦ
ਦੁਆਰਾ: Punjab Bani ਪ੍ਰਕਾਸ਼ਿਤ :Monday, 01 July, 2024, 10:18 AM

ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਪਤਨੀ ਸਣੇ ਮੰਦਰ ਪੁੱਜ ਲਿਆ ਆਸ਼ੀਰਵਾਦ
ਲੰਡਨ, 30 ਜੂਨ
ਬਰਤਾਨਵੀ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਤੇ ਉਨ੍ਹਾਂ ਦੀ ਪਤਨੀ ਅਕਸ਼ਤਾ ਮੂਰਤੀ ਨੇ 4 ਜੁਲਾਈ ਨੂੰ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਸ਼ਨਿੱਚਰਵਾਰ ਸ਼ਾਮੀਂ ਇਥੇ ਸ੍ਰੀ ਸਵਾਮੀਨਾਰਾਇਣ ਮੰਦਰ, ਜੋ ਨਿਆਸਡੈੱਨ ਟੈਂਪਲ ਦੇ ਨਾਮ ਨਾਲ ਵੀ ਮਕਬੂਲ ਹੈ, ਵਿਚ ਮੱਥਾ ਟੇਕ ਕੇ ਆਸ਼ੀਰਵਾਦ ਲਿਆ। ਸੂਨਕ ਜੋੜਾ ਜਿਉਂ ਹੀ ਕਾਫਲੇ ਦੇ ਰੂਪ ਵਿਚ ਮੰਦਰ ਪੁੱਜਾ ਤਾਂ ਉਨ੍ਹਾਂ ਦਾ ਤਾੜੀਆਂ ਨਾਲ ਸਵਾਗਤ ਕੀਤਾ ਗਿਆ। ਸੂਨਕ ਜੋੜੇ ਨੇ ਮੰਦਰ ਵਿਚ ਪੂਜਾਰੀਆਂ ਦੀ ਦੇਖ ਰੇਖ ਵਿਚ ਪੂਜਾ ਕੀਤੀ। ਇਸ ਵਿਸ਼ਾਲ ਮੰਦਰ ਦਾ ਗੇੜਾ ਲਾਉਣ ਮਗਰੋਂ ਸੂਨਕ ਤੇ ਉਨ੍ਹਾਂ ਦੀ ਪਤਨੀ ਵਲੰਟੀਅਰਾਂ ਤੇ ਭਾਈਚਾਰੇ ਦੇ ਸੀਨੀਅਰ ਮੈਂਬਰਾਂ ਦੇ ਰੂਬਰੂ ਵੀ ਹੋਏ।
