ਪੰਜਾਬ ਵਿੱਚੋਂ ਬੇਸ਼ੱਕ ਭਾਜਪਾ ਦਾ ਕੋਈ ਸੰਸਦ ਮੈਂਬਰ ਨਹੀਂ ਬਣ ਸਕਿਆ ਪਰ ਪਾਰਟੀ ਦੀ ਵੋਟ ਫੀਸਦ ’ਚ ਵਾਧਾ ਹੋਇਆ ਹੈ : ਰਵਨੀਤ ਬਿੱਟੂ

ਦੁਆਰਾ: Punjab Bani ਪ੍ਰਕਾਸ਼ਿਤ :Monday, 01 July, 2024, 10:03 AM

ਪੰਜਾਬ ਵਿੱਚੋਂ ਬੇਸ਼ੱਕ ਭਾਜਪਾ ਦਾ ਕੋਈ ਸੰਸਦ ਮੈਂਬਰ ਨਹੀਂ ਬਣ ਸਕਿਆ ਪਰ ਪਾਰਟੀ ਦੀ ਵੋਟ ਫੀਸਦ ’ਚ ਵਾਧਾ ਹੋਇਆ ਹੈ : ਰਵਨੀਤ ਬਿੱਟੂ
ਮੋਗਾ : ਪੰਜਾਬ ਦੇ ਲੁਧਿਆਣਾ ਲੋਕ ਸਭਾ ਹਲਕਾ ਤੋਂ ਭਾਰਤੀ ਜਨਤਾ ਪਾਰਟੀ ਤੋਂ ਲੋਕ ਸਭਾ ਚੋਣ ਲੜੇ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਪੰਜਾਬ ਵਿੱਚੋਂ ਬੇਸ਼ੱਕ ਭਾਜਪਾ ਦਾ ਕੋਈ ਸੰਸਦ ਮੈਂਬਰ ਨਹੀਂ ਬਣ ਸਕਿਆ ਪਰ ਪਾਰਟੀ ਦੀ ਵੋਟ ਫੀਸਦ ’ਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਹਾਕਮ ਧਿਰ ਤੋਂ ਲੋਕਾਂ ਦਾ ਭਰੋਸਾ ਖਤਮ ਹੋ ਗਿਆ ਹੈ।ਦੱਸਣਯੋਗ ਹੈ ਕਿ ਰਵਨੀਤ ਬਿੱਟੂ ਮੋਗਾ ਪੀੜਤ ਸਹਾਇਤਾ ਤੇ ਸਮਾਰਕ ਸਮਿਤੀ ਵੱਲੋਂ 25 ਜੂਨ 1989 ਨੂੰ ਸਥਾਨਕ ਨਹਿਰੂ ਪਾਰਕ ਜਿਸਨੰੁ ਹੁਣ ਸ਼ਹੀਦੀ ਪਾਰਕ ਵਜੋਂ ਜਾਣਿਆਂ ਜਾਂਦਾ ਹੈ ਵਿੱਚ ਆਰ. ਐੱਸ. ਐੱਸ. ਸ਼ਾਖਾ ’ਤੇ ਅਤਿਵਾਦੀ ਹਮਲੇ ’ਚ ਮਾਰੇ ਗਏ 25 ਵਿਅਕਤੀਆਂ ਨੂੰ ਸ਼ਰਧਾਂਜਲੀ ਭੇਟ ਕਰਨ ਪੁੱਜੇ ਸਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਨਸ਼ਾ ਖਤਮ ਕਰਨ ਦੀ ਗਾਰੰਟੀ ਦੇਣ ਵਾਲੇ ਹੁਣ ਗਾਰੰਟੀ ਲੈਣ ਨੂੰ ਤਿਆਰ ਨਹੀਂ। ਪੁਲੀਸ ਦੇ ਵਿਆਪਕ ਤਬਾਦਲਿਆਂ ਨਾਲ ਨਸ਼ਿਆਂ ਦੀ ਸਥਿਤੀ ਹੋਰ ਬਦਤਰ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਨਅਤ ਨੂੰ ਮੁੜ ਸੁਰਜੀਤ ਕਰਨ ਲਈ ਪ੍ਰਧਾਨ ਮੰਤਰੀ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਭਾਈ ਅੰਮ੍ਰਿਤਪਾਲ ਸਿੰਘ ਬਾਰੇ ਉਨ੍ਹਾਂ ਅਖਿਆ ਕਿ ਕਾਨੂੰਨ ਸਰਵਉੱਚ ਹੈ, ਦੇਸ਼ ਵਿਰੋਧੀ ਗਤੀਵਿਧੀਆਂ ’ਚ ਸ਼ਾਮਲ ਕੋਈ ਵੀ ਵਿਅਕਤੀ ਹੋਵੇ ਉਸ ਨੂੰ ਕਾਨੂੰਨ ਦਾ ਸਾਹਮਣਾ ਕਰਨਾ ਪਵੇਗਾ। ਜੇ ਸੰਸਦ ਮੈਂਬਰ ਪਾਰਲੀਮਾਨੀ ਫਰਜ਼ ਨਹੀਂ ਨਿਭਾ ਸਕਦਾ ਤਾਂ ਵੋਟਰਾਂ ਨੂੰ ਕੀ ਲਾਭ ਮਿਲੇਗਾ? ਉਨ੍ਹਾਂ ਗਰਮ ਖ਼ਿਆਲੀ ਇੱਕ ਸਾਬਕਾ ਸੰਸਦ ਮੈਂਬਰ ਬਾਰੇ ਕਿਹਾ ਕਿ ਸੰਸਦ ’ਚ ਭਾਰਤੀ ਸੰਵਿਧਾਨ ਦੀ ਸਹੁੰ ਚੁੱਕਣ ਮਗਰੋਂ ਉਹ ਸੰਸਦ ’ਚ ਚੁੱਪ ਬੈਠ ਜਾਂਦਾ ਸੀ ਤੇ ਬਾਹਰ ਲੋਕ ਦਿਖਾਵੇ ਦੀਆਂ ਗੱਲਾਂ ਕਰਦਾ ਸੀ।



Scroll to Top