ਪੰਜਾਬ ਦੀ ਜਵਾਨੀ ਬਚਾਉਣ ਲਈ ਆਓ ਰਲ ਕੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਣ ਲਈ ਜਾਗਰੂਕ ਕਰੀਏ - ਅਮਨਦੀਪ ਸਿੰਘ ਲਵਲੀ
ਪੰਜਾਬ ਦੀ ਜਵਾਨੀ ਬਚਾਉਣ ਲਈ ਆਓ ਰਲ ਕੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਣ ਲਈ ਜਾਗਰੂਕ ਕਰੀਏ – ਅਮਨਦੀਪ ਸਿੰਘ ਲਵਲੀ
-ਪਾਰਟੀ ਬਾਜੀ ਤੋਂ ਉੱਪਰ ਉੱਠ ਨਿਧੜਕ ਹੋ ਨਸ਼ਾ ਵੇਚਣ ਵਾਲੇ ਪੁਰਸ਼ਾਂ ਖਿਲਾਫ ਇੱਕ ਆਵਾਜ਼ ਬੁਲੰਦ ਕਰੀਏ – ਰਾਜੇਸ਼ ਢੀਂਗਰਾ-
ਨਾਭਾ 28 ਜੂਨ : ਇਲਾਕੇ ਵਿੱਚ ਲੋੜਵੰਦਾਂ ਦੀ ਮਦਦ ਲਈ ਹਰ ਸਮੇਂ ਹਰ ਪੱਖੋਂ ਤਤਪਰ ਰਹਿਣ ਵਾਲੀ ਸੰਸਥਾ ਸ਼ਹੀਦ ਬਾਬਾ ਦੀਪ ਸਿੰਘ ਵੈੱਲਫੇਅਰ ਸੇਵਾ ਸੁਸਾਇਟੀ (ਰਜਿ) ਨਾਭਾ ਵੱਲੋਂ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਣ ਲਈ ਮਾੜੀਆਂ ਕੁਰਹਿਤਾਂ ਤੋਂ ਦੂਰ ਕਰਨ ਲਈ ਨਸ਼ਾ ਵਿਰੁੱਧ ਜਾਗਰੂਕਤਾ ਸਾਇਕਲ ਰੈਲੀ ਦਾ ਆਯੋਜਨ ਕੀਤਾ ਜਾਵੇਗਾ। ਇਸ ਸਾਈਕਲ ਰੈਲੀ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਮੁੱਖ ਸੇਵਾਦਾਰ ਅਮਨਦੀਪ ਸਿੰਘ ਲਵਲੀ ਨੇ ਕਿਹਾ ਕਿ ਰੈਲੀ ਵਿੱਚ ਹਰ ਉਹ ਵਿਅਕਤੀ ਜੋ ਆਪਣੇ ਬੱਚਿਆਂ ਨੂੰ ਸਮਾਜ ਨੂੰ ਇਸ ਮਾੜੀ ਕੁਰੈਤ ਤੋਂ ਬਚਾਉਣਾ ਚਾਹੁੰਦਾ ਇਸ ਰੈਲੀ ਦਾ ਆਪਣਾ ਨਿੱਜੀ ਫਰਜ਼ ਬਣਦਿਆਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਹਿੱਸਾ ਬਣਨ, ਉਨ੍ਹਾਂ ਕਿਹਾ ਕਿ ਇਸ ਰੈਲੀ ਦਾ ਖੁੱਲਾ ਸੱਦਾ ਇਲਾਕੇ ਦੇ ਵਸਨੀਕਾਂ ਨੂੰ ਦਿੱਤਾ ਜਾਂਦਾ ਹੈ, 07 ਜੁਲਾਈ, ਐਤਵਾਰ 2024 ਸਵੇਰੇ 6 ਵਜੇ ਨਸ਼ਾ ਵਿਰੋਧ ਜਾਗਰੂਕਤਾ ਸਾਈਕਲ ਰੈਲੀ ਐਸਡੀਐਮ ਦਫਤਰ ਦੇ ਸਾਹਮਣਿਓ ਸ਼ੁਰੂ ਹੋਵੇਗੀ। ਇਸ ਜਾਗਰੂਕਤਾ ਰੈਲੀ ਵਿੱਚ ਸੰਵਾਦ ਗਰੁੱਪ ਸਮੇਤ ਇਲਾਕੇ ਦੀਆਂ ਸਮਾਜ ਸੇਵੀ ਸੰਸਥਾਵਾਂ ਕਲੱਬ ਡਾਕਟਰ ਸਾਹਿਬਾਨ ਹਰ ਤਰ੍ਹਾਂ ਦੇ ਵਪਾਰ ਨਾਲ ਜੁੜੀਆਂ ਵਪਾਰੀਕ ਸੰਸਥਾਵਾਂ ਸਹਿਯੋਗ ਦੇ ਰਹੀਆਂ ਹਨ। ਸੰਵਾਦ ਗਰੁੱਪ ਦੇ ਮੁੱਖੀ ਰਾਜੇਸ਼ ਢੀਂਗਰਾ ਨੇ ਕਿਹਾ ਕਿ ਇਹ ਰੈਲੀ ਵਿੱਚ ਇਲਾਕੇ ਦਾ ਹਰ ਉਹ ਵਿਅਕਤੀ ਜਿਸ ਦੇ ਦਿਲ ਵਿੱਚ ਪੰਜਾਬ ਦੀ ਨੌਜਵਾਨੀ ਨੂੰ ਖਤਮ ਹੁੰਦਿਆਂ ਦੇਖ ਦਰਦ ਹੈ ਇਸ ਦਾ ਹਿੱਸਾ ਬਣੇ ਇਹ ਰੈਲੀ ਸਵੇਰੇ 6 ਵਜੇ ਐਸਡੀਐਮ ਦਫਤਰ ਦੇ ਸਾਹਮਣੇ ਪੁੱਲ ਥੱਲਿਓਂ ਸ਼ੁਰੂ ਹੋ ਕੇ ਬੌੜਾਂ ਗੇਟ, ਰੈਸਟ ਹਾਊਸ, ਥੂਹੀ ਰੋਡ, ਪਾਰਬਤੀ ਖੋਖਾ, ਰਾਧਾ ਸੁਆਮੀ ਭਵਨ ਤੋਂ ਵਾਪਸੀ ਮੁੱਖ ਰੋਡ ਹੀਰਾ ਪੈਲੇਸ, ਗਰਿੰਡ ਚੌਂਕ, ਪਟਿਆਲਾ ਗੇਟ ਵਿਖੇ ਸਮਾਪਤੀ ਹੋਵੇਗੀ। ਆਓ ਬਿਨਾਂ ਕਿਸੇ ਡਰ ਤੋਂ ਰਲ ਮਿਲ ਕੇ ਨਸ਼ਾ ਵੇਚਣ ਵਾਲੇ ਭੱਦਰ ਪੁਰਸ਼ਾਂ ਖਿਲਾਫ ਆਵਾਜ਼ ਬੁਲੰਦ ਕਰੀਏ ਅਤੇ ਉਹਨਾਂ ਨੂੰ ਸਲਾਖਾਂ ਪਿੱਛੇ ਭੇਜਣ ਲਈ ਆਵਾਜ਼ ਬੁਲੰਦ ਕਰੀਏ, ਸਾਰਿਆਂ ਨੂੰ ਸਾਈਕਲ ਲੈ ਕੇ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ।